ਜਹਾਜ਼ਰਾਨੀ ਮੰਤਰਾਲਾ
ਕੋਚੀਨ ਸ਼ਿਪਯਾਰਡ ਲਿਮਿਟਿਡ ਨੇ ਏਐੱਸਕੇਓ ਮੇਰੀਟਾਈਮ ਏਐੱਸ, ਨੌਰਵੇ ਲਈ ਖ਼ੁਦਮੁਖਤਿਆਰ ਬਿਜਲਈ ਸਮੁੰਦਰੀ ਜਹਾਜ਼ ਦੇ ਨਿਰਮਾਣ ਦੇ ਕੰਟਰੈਕਟ ਉੱਤੇ ਹਸਤਾਖਰ ਕੀਤੇ
ਕੇਂਦਰੀ ਮੰਤਰੀ ਮਨਸੁਖ ਮਾਂਡਵੀਯਾ ਨੇ ਸਮੁੰਦਰੀ ਜਹਾਜ਼ ਨਿਰਮਾਣ ਉਦਯੋਗ ਵਿੱਚ ਇਤਿਹਾਸਕ ਮੀਲ–ਪੱਥਰ ਕਾਇਮ ਕਰਨ ਲਈ ਸੀਐੱਸਐੱਲ ਦੀ ਸ਼ਲਾਘਾ ਕੀਤੀ
Posted On:
16 JUL 2020 4:42PM by PIB Chandigarh
ਕੋਚੀਨ ਸ਼ਿਪਯਾਰਡ ਲਿਮਿਟਿਡ (ਸੀਐੱਸਐੱਲ), ਕੋਚੀ ਨੇ ਏਐੱਸਕੇਓ ਮੇਰੀਟਾਈਮ ਏਐੱਸ, ਨੌਰਵੇ (ASKO Maritime AS, Norway) ਲਈ ਦੋ ਅਦਦ ਖ਼ੁਦਮੁਖਤਿਆਰ ਬਿਜਲਈ ਸਮੁੰਦਰੀ ਜਹਾਜ਼ ਦੇ ਨਿਰਮਾਣ ਤੇ ਸਪਲਾਈ ਦੇ ਕੰਟਰੈਕਟ (ਠੇਕੇ) ਉੱਤੇ ਹਸਤਾਖਰ ਕੀਤੇ ਹਨ ਅਤੇ ਇਸ ਨਾਲ ਦੋ ਹੋਰ ਅਜਿਹੇ ਹੀ ਸਮੁੰਦਰੀ ਜਹਾਜ਼ ਤਿਆਰ ਕਰਨ ਦਾ ਵਿਕਲਪ ਵੀ ਹੈ।
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਏਐੱਸਕੇਓ ਮੇਰੀਟਾਈਮ ਏਐੱਸ, ਨੌਰਵੇ ਲਈ ਪੂਰੀ ਤਰ੍ਹਾਂ ਆਟੋਮੈਟਿਕ ਬਿਜਲਈ ਸਮੁੰਦਰੀ ਜਹਾਜ਼ ਤਿਆਰ ਕਰਨ ਲਈ ਵਿਸ਼ਵ ਦਾ ਇਹ ਪਹਿਲਾ ਕੰਟਰੈਕਟ ਹੈ ਅਤੇ ਇਹ ਸਮੁੰਦਰੀ ਜਹਾਜ਼ ਨਿਰਮਾਣ ਉਦਯੋਗ ਵਿੱਚ ਇੱਕ ਇਤਿਹਾਸਕ ਮੀਲ–ਪੱਥਰ ਹੈ। ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਸੀਐੱਸਐੱਲ (CSL) ਨੇ ਇਹ ਕੰਟਰੈਕਟ ਵਿਸ਼ਵ ਦੇ ਵਿਭਿੰਨ ਸ਼ਿਪਯਾਰਡਜ਼ ਦਾ ਮੁਕਾਬਲਾ ਕਰ ਕੇ ਆਪਣੀ ਚੰਗੀ ਭਰੋਸੇਯੋਗਤਾ ਤੇ ਪਿਛਲੇ ਕੰਮਾਂ ਦੇ ਦਮ ਉੱਤੇ ਹਾਸਲ ਕੀਤਾ ਹੈ।
ਸੀਐੱਸਐੱਲ (CSL) ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਮੁੰਦਰੀ ਜਹਾਜ਼ ਨਿਰਮਾਤਾ ਹੈ। ਇਸ ਕੰਪਨੀ ਨੇ ਏਐੱਸਕੇਓ ਮੇਰੀਟਾਈਮ ਏਐੱਸ ਤੋਂ ਇਹ ਵੱਕਾਰੀ ਐਕਸਪੋਰਟ ਆਰਡਰ ਲਿਆ ਹੈ, ਜੋ ਨੋਰਵੇ ਦੇ ਪ੍ਰਚੂਨ ਖੰਡ ਵਿੱਚ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਨੌਰਜੇਸ ਗਰੁੱਪਨ ਏਐੱਸਏ ਦਾ ਸਹਾਇਕ ਸਮੂਹ ਹੈ।
ਇਹ ਬਿਜਲਈ ਸਮੁੰਦਰੀ ਜਹਾਜ਼ ਦਾ ਇਹ ਖ਼ੁਦਮੁਖਤਿਆਰ ਪ੍ਰੋਜੈਕਟ ਨੌਰਵੇ ਦਾ ਇੱਕ ਉਦੇਸ਼ਮੁਖੀ ਪ੍ਰੋਜੈਕਟ ਹੈ, ਜਿਸ ਨੂੰ ਨੌਰਵੇ ਸਰਕਾਰ ਤੋਂ ਅੰਸ਼ਕ ਤੌਰ ’ਤੇ ਵਿੱਤੀ ਸਹਾਇਤਾ ਮਿਲਦੀ ਹੈ ਅਤੇ ਇਸ ਦਾ ਉਦੇਸ਼ ਓਸਲੋ ਦੇ ਪਹਾੜੀਆਂ ਨਾਲ ਘਿਰੇ ਸਮੁੰਦਰੀ ਖੇਤਰ ਵਿੱਚ ਵਸਤਾਂ ਦੀ ਧੂੰਆਂ–ਮੁਕਤ ਆਵਾਜਾਈ ਕਰਨਾ ਹੈ। ਇਹ ਸਮੁੰਦਰੀ ਜਹਾਜ਼ ਮੈਸਰਜ਼ ਮਾਸਟਰੀ ਏਐੱਸ (Massterly AS) ਵੱਲੋਂ ਸੰਚਾਲਿਤ ਕੀਤੇ ਜਾਣਗੇ, ਜੋ ਕਿ ਖ਼ੁਦਮੁਖਤਿਆਰ ਟੈਕਨੋਲੋਜੀ ਵਿੱਚ ਵਿਸ਼ਵ–ਮੋਹਰੀ ਮੈਸਰਜ਼ ਕੌਂਗਸਬਰਗ ਅਤੇ ਸਭ ਤੋਂ ਵਿਸ਼ਾਲ ਮੇਰੀਟਾਈਮ ਸ਼ਿਪਿੰਗ ਕੰਪਨੀਆਂ ਵਿੱਚੋਂ ਇੱਕ ਮੈਸਰਜ਼ ਵਿਲਹੈਮਸਨ ਦੇ ਇੱਕ ਸਾਂਝੇ ਉੱਦਮ ਦਾ ਪਹਿਲਾ ਕੰਪਨੀ ਸੈੱਟਅਪ ਹੈ। ਇੱਕ ਵਾਰ ਸੰਚਾਲਨ ਸ਼ੁਰੂ ਹੋਣ ਨਾਲ ਇਹ ਸਮੁੰਦਰੀ ਜਹਾਜ਼ ਸਿਫ਼ਰ ਕਾਰਬਨ ਨਿਕਾਸੀ ਨਾਲ ਖ਼ੁਦਮੁਖਤਿਆਰ ਸਮੁੰਦਰੀ ਜਹਾਜ਼ਾਂ ਦੇ ਖੇਤਰ ਵਿੱਚ ਮਰਚੈਂਟ ਸ਼ਿਪਿੰਗ ਵਿਸ਼ਵ ਲਈ ਇੱਕ ਨਵਾਂ ਕੀਰਤੀਮਾਨ ਹੈ।
67 ਮੀਟਰ ਲੰਮੇ ਸਮੁੰਦਰੀ ਜਹਾਜ਼ ਪਹਿਲਾਂ ਇੱਕ ਮੁਕੰਮਲ–ਬਿਜਲਈ ਟ੍ਰਾਂਸਪੋਰਟ ਫ਼ੈਰੀ ਵਜੋਂ ਡਿਲਿਵਰ ਕੀਤੇ ਜਾਣਗੇ ਜੋ 1846 kWh ਸਮਰੱਥਾ ਵਾਲੀ ਬੈਟਰੀ ਦੀ ਤਾਕਤ ਨਾਲ ਚਲੇਗਾ। ਨੌਰਵੇ ਵਿੱਚ ਖ਼ੁਦਮੁਖਤਿਆਰ ਉਪਕਰਣ ਅਤੇ ਫ਼ੀਲਡ ਪ੍ਰੀਖਣਾਂ ਦੀ ਕਮਿਸ਼ਨਿੰਗ ਤੋਂ ਬਾਅਦ, ਇਹ ASKO ਦੀ ਪੂਰੀ ਤਰ੍ਹਾਂ ਖ਼ੁਦਮੁਖਤਿਆਰ ਫੈਰੀ ਵਜੋਂ ਸੰਚਾਲਿਤ ਹੋਵੇਗਾ, ਜੋ ਸਮੁੰਦਰੀ ਖੇਤਰ ਵਿੱਚ ਇੱਕੋ ਵਾਰੀ ਵਿੱਚ 16 ਪੂਰੀ ਤਰ੍ਹਾਂ ਲੋਡੇਡ ਈਯੂ ਟ੍ਰੇਲਰਜ਼ ਲਿਜਾ ਸਕੇਗਾ। ਇਹ ਸਮੁੰਦਰੀ ਜਹਾਜ਼ ਕੌਂਗਸਬਰਗ ਮੇਰੀਟਾਈਮ ਸਿਸਟਮਜ਼ ਦੀ ਵਰਤੋਂ ਕਰਦਿਆਂ ਨੇਵਲ ਡਾਇਨਾਮਿਕਸ ਨੌਰਵੇ ਵੱਲੋਂ ਡਿਜ਼ਾਇਨ ਕੀਤੇ ਗਏ ਹਨ ਅਤੇ ਵਿਸਤ੍ਰਿਤ ਇੰਜੀਨੀਅਰਿੰਗ ਸੀਐੱਸਐੱਲ (CSL) ਵੱਲੋਂ ਕੀਤੀ ਜਾਵੇਗੀ। ਉਹ ਨੌਰਵੇ ਵਿੱਚ ਡੀਐੱਨਵੀ ਜੀਐੱਲ ਕਲਾਸੀਫ਼ਿਕੇਸ਼ਨ ਅਧੀਨ ਤਿਆਰ ਹੋਣਗੇ ਅਤੇ ਝੰਡੀ ਵਿਖਾ ਕੇ ਰਵਾਨਾ ਕੀਤੇ ਜਾਣਗੇ।
ਸੀਐੱਸਐੱਲ (CSL) ਨੇ ਇਹ ਐਕਸਪੋਰਟ ਆਰਡਰ, ਵਿਸ਼ਵ ਦੇ ਵਿਭਿੰਨ ਸ਼ਿਪਯਾਰਡਜ਼ ਦੇ ਵਿਸਤ੍ਰਿਤ ਮੁੱਲਾਂਕਣ ਤੋਂ ਬਾਅਦ ਹਾਸਲ ਕੀਤਾ ਹੈ ਅਤੇ ਇਹ ਇਸ ਦੇ ਗਾਹਕ ਲਈ ਵਡਮੁੱਲਾ ਹੋਣ ਉੱਤੇ ਅਧਾਰਿਤ ਹੈ। ਸੀਐੱਸਐੱਲ ਦੀ ਪਰਖੀ ਸਮਰੱਥਾ ਤੇ ਪੱਛਮੀ ਯੂਰੋਪ ਦੇ ਵੱਕਾਰੀ ਗਾਹਕਾਂ ਨੂੰ ਵਿਸ਼ਵ–ਪੱਧਰੀ ਮਿਆਰੀ ਹਾਈ–ਐਂਡ ਸਮੁੰਦਰੀ ਜਹਾਜ਼ ਡਿਲਿਵਰ ਕਰਨ ਦੇ ਪਿਛਲੇ ਰਿਕਾਰਡ ਦਾ ਅਸਰ ਵੀ ਇਸ ਗਾਹਕ ਉੱਤੇ ਪਿਆ ਹੈ। ਸੀਐੱਸਐੱਲ ਨੇ ਇਹ ਕੰਟਰੈਕਟ ਮਹਾਮਾਰੀ ਦੌਰਾਨ ਲੱਗੀਆਂ ਵਰਤਮਾਨ ਪਾਬੰਦੀਆਂ ਦੇ ਬਾਵਜੂਦ ਹਾਸਲ ਕੀਤਾ ਹੈ, ਜੋ ਆਪਣੇ–ਆਪ ਵਿੱਚ ਹੀ ਬੇਹੱਦ ਮਹੱਤਵਪੂਰਣ ਹੈ। ਸੀਐੱਸਐੱਲ ਪਹਿਲਾਂ ਹੀ ਕੋਚੀ ਵਾਟਰ ਮੈਟਰੋ ਲਈ 23 ਹਾਈਬ੍ਰਿਡ ਬਿਜਲਈ ਕਿਸ਼ਤੀਆਂ ਦਾ ਨਿਰਮਾਣ ਕਰ ਰਿਹਾ ਹੈ।
ਇਸ ਪ੍ਰੋਜੈਕਟ ਨਾਲ ਸੀਐੱਸਐੱਲ ਦੇ ਦੁਨੀਆ ਦੇ ਅਜਿਹੇ ਪ੍ਰਮੁੱਖ ਸਮੁੰਦਰੀ ਜਹਾਜ਼ ਨਿਰਮਾਣ ਯਾਰਡਾਂ ਦੀ ਲੀਗ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜਿਹੜੇ ਉੱਚ–ਟੈਕਨੋਲੋਜੀ ਨਾਲ ਲੈਸ ਸਮੁੰਦਰੀ ਜਹਾਜ਼ਾਂ ਦਾ ਨਿਰਮਾਣ ਕਰਦੇ ਹਨ।
***********
ਵਾਈਬੀ/ਏਪੀ/ਜੇਕੇ
(Release ID: 1639209)
Visitor Counter : 195