ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਭਾਰਤ ਨੇ ਨਾਰੀਅਲ ਰੇਸ਼ੇ ਯਾਨੀ ਕੌਇਰ ਅਤੇ ਉਸ ਤੋਂ ਬਣੇ ਉਤਪਾਦਾਂ ਦੀ ਬਰਾਮਦ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ
Posted On:
15 JUL 2020 3:25PM by PIB Chandigarh
ਭਾਰਤ ਤੋਂ ਨਾਰੀਅਲ ਰੇਸ਼ੇ ਅਤੇ ਉਸ ਤੋਂ ਬਣੇ ਉਤਪਾਦਾਂ ਦੀ ਸਾਲ 2019-20 ਵਿੱਚ 2757.90 ਕਰੋੜ ਰੁਪਏ ਦੀ ਰਿਕਾਰਡ ਬਰਾਮਦ ਹੋਈ ਜਦਕਿ ਸਾਲ 2018-19 ਵਿੱਚ ਇਹ ਬਰਾਮਦ 2728.04 ਕਰੋੜ ਰੁਪਏ ਦੀ ਸੀ ਯਾਨੀ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰੀ ਲਗਪਗ 30 ਕਰੋੜ ਰੁਪਏ ਦੀ ਵੱਧ ਬਰਾਮਦ ਹੋਈ। ਸਾਲ 2019-20 ਦੌਰਾਨ ਦੇਸ਼ ਤੋਂ ਨਾਰੀਅਲ ਰੇਸ਼ੇ ਅਤੇ ਉਸ ਤੋਂ ਬਣੇ ਉਤਪਾਦਾਂ ਦੀ 9,88,996 ਮੀਟ੍ਰਿਕ ਟਨ ਬਰਾਮਦ ਕੀਤੀ ਗਈ ਜਦਕਿ ਪਿਛਲੇ ਸਾਲ ਇਹ ਬਰਾਮਦ 9,64,046 ਮੀਟ੍ਰਿਕ ਟਨ ਸੀ। ਨਾਰੀਅਲ ਰੇਸ਼ੇ ਤੋਂ ਬਣੇ ਉਤਪਾਦ, ਜਿਵੇਂ ਕੌਇਰ ਪਿਥ, ਟਫਡ ਮੈਟਸ, ਕੌਇਰ ਜੀਓ ਟੈਕਸਟਾਈਲਸ, ਰਗਜ਼ ਅਤੇ ਕਾਲੀਨ ਅਤੇ ਰੱਸੀ ਅਤੇ ਪਾਵਰ-ਲੂਮ ਮੈਟ ਦੀ ਬਰਾਮਦ ਮਾਤਰਾ ਅਤੇ ਕੀਮਤ ਦੋਹਾਂ ਦੇ ਸੰਦਰਭ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਹੈਂਡ-ਲੂਮ ਮੈਟਸ, ਕੌਇਰ ਯਾਰਨ, ਰਬਰਾਈਜ਼ਡ ਕੌਇਰ ਅਤੇ ਪਾਵਰਲੂਮ ਮੈਟਿੰਗ ਵਰਗੇ ਉਤਪਾਦਾਂ ਵਿੱਚ ਮਾਤਰਾ ਦੇ ਸੰਦਰਭ ਵਿੱਚ ਗਿਰਾਵਟ ਅਤੇ ਕੀਮਤ ਦੇ ਸੰਦਰਭ ਵਿੱਚ ਵਾਧਾ ਵੇਖਿਆ ਗਿਆ ਹੈ।
• ਦੇਸ਼ ਤੋਂ ਬਰਾਮਦ ਕੀਤੇ ਗਏ ਕੁਲ ਨਾਰੀਅਲ ਰੇਸ਼ਾ ਉਤਪਾਦਾਂ ਵਿੱਚੋਂ ਕੌਇਰ ਪਿਥ ਦੀ 1349.63 ਕਰੋੜ ਰੁਪਏ ਦੀ ਬਰਾਮਦ ਹੋਈ ਜੋ ਕੁਲ ਕੌਇਰ ਬਰਾਮਦ ਦੀ ਕਮਾਈ ਦਾ 49% ਰਹੀ।
• ਕੁਲ ਕੌਇਰ ਬਰਾਮਦ ਵਿੱਚੋਂ ਕੌਇਰ ਫਾਈਬਰ ਦੀ ਬਰਾਮਦ ਦੀ ਹਿੱਸੇਦਾਰੀ 18% ਨਾਲ 498.43 ਕਰੋੜ ਰੁਪਏ ਦੀ ਰਹੀ।
• ਕੌਇਰ ਦੇ ਵੈਲਿਊ ਐਡਿਡ ਉਤਪਾਦਾਂ ਦੀ ਬਰਾਮਦ ਕੁਲ ਕੌਇਰ ਬਰਾਮਦ ਦਾ 33% ਰਹੀ।
• ਵੈਲਿਊ ਐਡਿਡ ਉਤਪਾਦਾਂ ਵਿੱਚੋਂ 20% ਹਿੱਸੇਦਾਰੀ ਨਾਲ ਟਫਡ ਮੈਟਸ ਸਭ ਤੋਂ ਚੋਟੀ ਤੇ ਰਹੇ।
• ਕੌਇਰ ਅਤੇ ਕੌਇਰ ਉਤਪਾਦਾਂ ਦੀ ਬਰਾਮਦ ਇਸ ਮਿਆਦ ਦੌਰਾਨ ਕਦੇ ਵੀ ਘੱਟ ਨਹੀਂ ਰਹੀ ਜਿਸ ਨਾਲ ਕੌਇਰ ਉੱਦਮੀਆਂ ਲਈ ਵਿਵਸਾਏ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
• ਘਰੇਲੂ ਬਜ਼ਾਰ ਵਿੱਚ ਵੀ ਕੌਇਰ ਅਤੇ ਉਸ ਤੋਂ ਬਣੇ ਉਤਪਾਦਾਂ ਦੀ ਵਿੱਕਰੀ ਵਿੱਚ ਤੇਜ਼ੀ ਬਣੀ ਰਹੀ।
• ਕੌਇਰ ਅਤੇ ਉਸ ਦੇ ਉਤਪਾਦਾਂ ਦੀ ਬਰਾਮਦ ਸਮੁੰਦਰੀ ਮਾਰਗ ਰਾਹੀਂ ਭਾਰਤੀ ਬੰਦਰਗਾਹਾਂ ਦੇ ਜ਼ਰੀਏ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚੋਂ 99% ਬਰਾਮਦ ਤੂਤੀਕੋਰਿਨ, ਚੇਨਈ ਅਤੇ ਕੋਚੀ ਦੀਆਂ ਬੰਦਰਗਾਹਾਂ ਰਾਹੀਂ ਹੁੰਦੀ ਹੈ।
• ਹੋਰ ਬੰਦਰਗਾਹਾਂ ਜਿਥੋਂ ਇਨ੍ਹਾਂ ਵਸਤਾਂ ਦੀ ਬਰਾਮਦ ਕੀਤੀ ਜਾਂਦੀ ਹੈ ਉਨ੍ਹਾਂ ਵਿੱਚ ਵਿਸ਼ਾਖਾਪਟਨਮ, ਮੁੰਬਈ ਅਤੇ ਕੋਲਕਾਤਾ ਆਦਿ ਸ਼ਾਮਲ ਹਨ। ਇਨ੍ਹਾਂ ਉਤਪਾਦਾਂ ਦੀ ਥੋੜੀ ਮਾਤਰਾ ਵਿੱਚ ਬਰਾਮਦ ਕੰਨੂਰ, ਕੋਇੰਬਟੂਰ ਅਤੇ ਰਕਸੌਲ ਦੇ ਜ਼ਰੀਏ ਸੜਕ ਦੇ ਰਸਤੇ ਵੀ ਹੁੰਦੀ ਹੈ।
ਬੰਦਰਗਾਹ ਵਾਰ ਬਰਾਮਦਾਂ ਦਾ ਵੇਰਵਾ ਇਸ ਤਰ੍ਹਾਂ ਹੈ –
ਬੰਦਰਗਾਹ ਵਾਰ ਬਰਾਮਦਾਂ (2019-20)
|
|
|
ਲੜੀ ਨੰਬਰ
|
ਬੰਦਰਗਾਹ / ਬਰਾਮਦ ਦਾ ਸਥਾਨ
|
ਮਾਤਰਾ
(ਐਮਟੀ)
|
ਕੀਮਤ
(ਲੱਖ ਰੁਪਏ ਵਿੱਚ)
|
|
1
|
ਤੂਤੀਕੋਰਿਨ
|
519144
|
122910.39
|
|
2
|
ਕੋਚੀਨ
|
217930
|
107023.69
|
|
3
|
ਚੇਨਈ
|
238970
|
43159.93
|
|
4
|
ਵਿਸ਼ਾਖਾਪਟਨਮ
|
11578
|
1871.26
|
|
5
|
ਮੁੰਬਈ
|
1145
|
596.15
|
|
6
|
ਕੋਲਕਾਤਾ
|
113
|
131.89
|
|
7
|
ਬੰਗਲੌਰ
|
41
|
58.19
|
|
8
|
ਹੋਰ (ਸੜਕੀ ਰਸਤੇ)
|
75
|
38.63
|
|
|
ਕੁੱਲ
|
988996
|
275790.13
|
|
|
|
|
|
*****
ਆਰਸੀਜੇ/ਐੱਸਕੇਪੀ/ਆਈਏ
(Release ID: 1638944)
Visitor Counter : 158