ਪ੍ਰਧਾਨ ਮੰਤਰੀ ਦਫਤਰ

15ਵਾਂ ਭਾਰਤ-ਯੂਰਪੀ ਸੰਘ (ਵਰਚੁਅਲ) ਸਿਖਰ ਸੰਮੇਲਨ: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਉਦਘਾਟਨੀ ਟਿਪਣੀਆਂ

Posted On: 15 JUL 2020 5:16PM by PIB Chandigarh

Excellencies, ਨਮਸਕਾਰ!

 

COVID-19 ਦੇ ਕਾਰਨ ਸਾਨੂੰ ਮਾਰਚ ਵਿੱਚ India-EU Summit ਮੁਲਤਵੀ ਕਰਨੀ ਪਈ ਸੀ। ਚੰਗੀ ਗੱਲ ਇਹ ਹੈ ਕਿ ਅੱਜ ਅਸੀਂ virtual ਮਾਧਿਅਮ ਰਾਹੀਂ ਮਿਲ ਪਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ Europe ਵਿੱਚ Coronavirus ਦੇ ਕਾਰਣ ਹੋਏ ਨੁਕਸਾਨ ਲਈ ਸੰਵੇਦਨਾ ਪ੍ਰਗਟ ਕਰਦਾ ਹਾਂ। ਤੁਹਾਡੇ ਸ਼ੁਰੂਆਤੀ remarks ਲਈ ਧੰਨਵਾਦ। ਤੁਹਾਡੀ ਹੀ ਤਰ੍ਹਾਂ  ਮੈਂ ਵੀ ਭਾਰਤ ਅਤੇ EU ਦੇ ਸਬੰਧਾਂ ਨੂੰ ਹੋਰ ਵਿਸਤ੍ਰਿਤ ਅਤੇ ਗਹਿਰਾ ਬਣਾਉਣ ਲਈ ਵੀ ਪ੍ਰਤੀਬੱਧ ਹਾਂ। ਇਸ ਦੇ ਲਈ ਸਾਨੂੰ ਇੱਕ ਲੰਬੇ ਸਮੇਂ ਦੇ strategic perspective ਨੂੰ ਅਪਣਾਉਣਾ ਚਾਹੀਦਾ ਹੈ।

 

ਇਸ ਦੇ ਨਾਲ-ਨਾਲ ਇੱਕ action-oriented agenda ਬਣਾਉਣਾ ਚਾਹੀਦਾ ਹੈ, ਜਿਸ ਨੂੰ ਨਿਰਧਾਰਿਤ ਸਮਾਂ-ਸੀਮਾ ਵਿੱਚ ਲਾਗੂ ਕੀਤਾ ਜਾ ਸਕੇ। ਭਾਰਤ ਅਤੇ EU natural partners ਹਨ। ਸਾਡੀ partnership ਵਿਸ਼ਵ ਵਿੱਚ ਸ਼ਾਂਤੀ ਅਤੇ ਸਥਿਰਤਾ ਦੇ ਲਈ ਵੀ ਉਪਯੋਗੀ ਹੈ। ਇਹ ਵਾਸਤਵਿਕਤਾ ਅੱਜ ਦੀ ਵੈਸ਼ਵਿਕ ਸਥਿਤੀ ਵਿੱਚ ਹੋਰ ਵੀ ਸਪਸ਼ਟ ਹੋ ਗਈ ਹੈ।

 

ਅਸੀਂ ਦੋਵੇਂ ਹੀ democracy, pluralism, inclusivity, respect for international institutions, multilateralism, freedom, transparency ਜਿਹੀਆਂ universal values share ਕਰਦੇ ਹਾਂ। Covid-19 ਦੇ ਬਾਅਦ, ਆਰਥਿਕ ਖੇਤਰ ਵਿੱਚ ਵੈਸ਼ਵਿਕ ਪੱਧਰ 'ਤੇ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ। ਇਸ ਦੇ ਲਈ democratic ਰਾਸ਼ਟਰਾਂ ਦਰਮਿਆਨ ਅਧਿਕ ਸਹਿਯੋਗ ਦੀ ਜ਼ਰੂਰਤ ਹੈ।

 

ਅੱਜ, ਸਾਡੇ ਨਾਗਰਿਕਾਂ ਦੀ ਸਿਹਤ ਅਤੇ ਸਮ੍ਰਿੱਧੀ, ਦੋਵੇਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ। Rules-based international order 'ਤੇ ਵੱਖ-ਵੱਖ ਪ੍ਰਕਾਰ ਦੇ ਦਬਾਅ ਹਨ। ਅਜਿਹੇ ਵਿੱਚ ਭਾਰਤ-EU partnership, ਆਰਥਿਕ ਪੁਨਰ ਨਿਰਮਾਣ ਵਿੱਚ, ਅਤੇ ਇੱਕ ਮਾਨਵ-ਕੇਂਦ੍ਰਿਤ ਅਤੇ ਮਾਨਵਤਾ-ਕੇਂਦ੍ਰਿਤ globalisation ਦੇ ਨਿਰਮਾਣ ਵਿੱਚ, ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਤਤਕਾਲੀਨ ਚੁਣੌਤੀਆਂ ਤੋਂ ਇਲਾਵਾ Climate Change ਜਿਹੇ long-term challenges ਵੀ ਸਾਡੇ ਦੋਹਾਂ ਲਈ ਹੀ ਪ੍ਰਾਥਮਿਕਤਾ ਹਨ।

 

ਭਾਰਤ ਵਿੱਚ Renewable Energy ਦੇ ਉਪਯੋਗ ਨੂੰ ਵਧਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਵਿੱਚ ਅਸੀਂ ਯੂਰਪ ਦੇ investment ਅਤੇ technology ਦਾ ਸੱਦਾ ਦਿੰਦੇ ਹਾਂ। ਮੈਂ ਆਸ਼ਾ ਕਰਦਾ ਹਾਂ ਕਿ ਇਸ Virtual Summit ਦੇ ਮਾਧਿਅਮ ਨਾਲ ਸਾਡੇ ਸਬੰਧਾਂ ਨੂੰ ਗਤੀ ਮਿਲੇਗੀ।

 

Excellencies, ਮੈਂ ਤੁਹਾਡੇ ਨਾਲ ਗੱਲ ਕਰਨ ਦੇ ਇਸ ਅਵਸਰ ਲਈ ਦੁਬਾਰਾ ਪ੍ਰਸੰਨਤਾ ਵਿਅਕਤ ਕਰਦਾ ਹਾ।

 

 

*****

 

ਵੀਆਰਆਰਕੇ/ਏਕੇ/ਬੀਐੱਮ



(Release ID: 1638939) Visitor Counter : 215