ਆਯੂਸ਼
ਆਯੁਸ਼ ਮੰਤਰਾਲੇ ਨੇ ਵੀਡਿਓ ਬਲੌਗਿੰਗ ਪ੍ਰਤੀਯੋਗਤਾ ‘ਮਾਈ ਲਾਈਫ-ਮਾਈ ਯੋਗ’ ਦੇ ਜੇਤੂਆਂ ਦੇ ਨਾਮ ਐਲਾਨੇ
Posted On:
14 JUL 2020 6:57PM by PIB Chandigarh
ਵੀਡਿਓ ਬਲੌਗਿੰਗ ਪ੍ਰਤੀਯੋਗਤਾ ‘ਮਾਈ ਲਾਈਫ-ਮਾਈ ਯੋਗ’ ਦੇ ਜੇਤੂਆਂ ਦੇ ਨਾਮ ਅੱਜ ਐਲਾਨੇ ਗਏ। ਡਿਜੀਟਲ ਮੰਚ ’ਤੇ ਇਹ ਆਲਮੀ ਪ੍ਰਤੀਯੋਗਤਾ ਆਯੁਸ਼ ਮੰਤਰਾਲੇ ਅਤੇ ਭਾਰਤੀ ਸੰਸਕ੍ਰਿਤਕ ਸਬੰਧ ਕੌਂਸਲ (ਆਈਸੀਸੀਆਰ) ਦਾ ਇੱਕ ਸੰਯੁਕਤ ਉਪਰਾਲਾ ਹੈ ਅਤੇ 31 ਮਈ, 2020 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 6ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ’ਤੇ ਇਸ ਦੀ ਸ਼ੁਰੂਆਤ ਕੀਤੀ ਗਈ ਸੀ।
ਇਸ ਪ੍ਰਤੀਯੋਗਤਾ ਨੂੰ ਛੇ ਸ਼੍ਰੇਣੀਆਂ ਵਿੱਚ ਆਯੋਜਿਤ ਕੀਤਾ ਗਿਆ ਸੀ-ਪੇਸ਼ੇਵਰ, ਬਾਲਗ (18 ਸਾਲ ਤੋਂ ਉੱਪਰ) ਅਤੇ ਯੂਥ (18 ਸਾਲ ਤੋਂ ਘੱਟ) ਜਿਸ ਵਿੱਚ ਪੁਰਸ਼ ਅਤੇ ਇਸਤਰੀ ਪ੍ਰਤੀਯੋਗੀਆਂ ਨੂੰ ਅਲੱਗ-ਅਲੱਗ ਮੰਨਿਆ ਗਿਆ। ਭਾਰਤ ਤੋਂ ਕੁੱਲ 35141 ਐਂਟਰੀਆਂ ਪ੍ਰਾਪਤ ਹੋਈਆਂ ਅਤੇ ਲਗਭਗ 2000 ਐਂਟਰੀਆਂ ਹੋਰ ਦੇਸ਼ਾਂ ਤੋਂ ਪ੍ਰਾਪਤ ਹੋਈਆਂ। ਹੋਰ ਦੇਸ਼ਾਂ ਦੀਆਂ ਐਂਟਰੀਆਂ ਦਾ ਮੁੱਲਾਂਕਣ ਸਬੰਧਿਤ ਮਿਸ਼ਨਾਂ ਦੁਆਰਾ ਕੀਤਾ ਜਾ ਰਿਹਾ ਹੈ।
ਪੇਸ਼ੇਵਰ ਵਰਗ ਵਿੱਚ ਪਹਿਲੇ ਸਥਾਨ ’ਤੇ ਅਸ਼ਵਥ ਹੇਗੜੇ (ਪੁਰਸ਼) ਅਤੇ ਰਜਨੀ ਗਹਿਲੋਤ (ਮਹਿਲਾ) ਹਨ। ਰਾਜਪਾਲ ਸਿੰਘ ਆਰਿਆ ਅਤੇ ਸ਼ੈਲੀ ਪ੍ਰਸਾਦ ਬਾਲਗ ਵਰਗ (18 ਸਾਲ ਤੋਂ ਉੱਪਰ) ਵਿੱਚੋਂ ਅਤੇ ਪ੍ਰਣਯ ਸ਼ਰਮਾ ਅਤੇ ਨਵਿਆ ਐੱਸਐੱਚ (ਯੂਥ 18 ਸਾਲ ਤੋਂ ਘੱਟ) ਵਰਗ ਵਿੱਚ ਪਹਿਲੇ ਸਥਾਨ ’ਤੇ ਰਹੇ।
200 ਯੋਗ ਮਾਹਿਰਾਂ ਦੁਆਰਾ ਭਾਰਤ ਤੋਂ ਪ੍ਰਾਪਤ ਐਂਟਰੀਆਂ ਦੀ ਜਾਂਚ ਕੀਤੀ ਗਈ ਅਤੇ 160 ਵੀਡਿਓਜ਼ ਨੂੰ ਸ਼ੌਰਟਲਿਸਟ ਕੀਤਾ ਗਿਆ। ਇਸਦੇ ਇਲਾਵਾ ਇਨ੍ਹਾਂ ਸ਼੍ਰੇਣੀਆਂ ਵਿੱਚ 15 ਮੈਂਬਰੀ ਜੂਰੀ ਨੇ ਸ਼ੌਰਟਲਿਸਟ ਕੀਤੀਆਂ ਗਈਆਂ ਐਂਟਰੀਆਂ ਦਾ ਮੁੱਲਾਂਕਣ ਕੀਤੀ। ਜੇਤੂਆਂ ਦਾ ਫੈਸਲਾ ਜੂਰੀ ਮੈਂਬਰਾਂ ਦੁਆਰਾ ਅਜ਼ਾਦ ਰੂਪ ਨਾਲ ਦਿੱਤੇ ਗਏ ਅੰਕਾਂ ਅਤੇ ਔਸਤ ਤੋਂ ਕੀਤਾ ਗਿਆ। ਸਭ ਤੋਂ ਵੱਧ ਔਸਤ ਅੰਕ ਹਾਸਲ ਕਰਨ ਵਾਲਿਆਂ ਨੂੰ ਜੇਤੂ ਐਲਾਨਿਆ ਗਿਆ।
ਪ੍ਰਤੀਯੋਗਤਾ ਦੁਨੀਆ ਭਰ ਦੇ ਪ੍ਰਤੀਭਾਗੀਆਂ ਲਈ ਖੁੱਲ੍ਹੀ ਸੀ। ਪ੍ਰਤੀਯੋਗਤਾ ਵਿੱਚ ਪ੍ਰਵੇਸ਼ ਕਰਨ ਲਈ ਪ੍ਰਤੀਭਾਗੀਆਂ ਨੂੰ 3 ਮਿੰਟ ਦੀ ਵੀਡਿਓ (ਕਿਰਿਆ, ਆਸਨ, ਪ੍ਰਾਣਾਯਾਮ, ਬੰਧ ਜਾਂ ਮੁਦਰਾ) ਦੇ ਤਿੰਨ ਮਿੰਟ ਦੇ ਵੀਡਿਓ ਅੱਪਲੋਡ ਕਰਨ ਦੀ ਲੋੜ ਸੀ ਜਿਸ ਵਿੱਚ ਇੱਕ ਛੋਟਾ ਵੀਡਿਓ ਸੰਦੇਸ਼/ਵਿਵਰਣ ਸ਼ਾਮਲ ਹੈ ਕਿ ਕਿਵੇਂ ਯੋਗ ਅਭਿਆਸ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਵੀਡਿਓ ਨੂੰ ਫੇਸਬੁੱਕ, ਟਵਿੱਟਰ ਜਾਂ ਇੰਸਟਾਗ੍ਰਾਮ ’ਤੇ ਹੈਸ਼ਟੈਗ #MyLifeMyYoga ਨਾਲ ਅੱਪਲੋਡ ਕੀਤਾ ਗਿਆ ਸੀ। ਪ੍ਰਤੀਯੋਗਤਾ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ, 2020 ਨੂੰ 23.50 ਵਜੇ ਬੰਦ ਹੋ ਗਈ ਸੀ।
ਛੇ ਸ਼੍ਰੇਣੀਆਂ ਵਿੱਚ ਭਾਰਤ ਦੇ ਪੁਰਸਕਾਰ ਜੇਤੂ ਇਸ ਪ੍ਰਕਾਰ ਹਨ:
1. ਪੇਸ਼ੇਵਰ ਕੈਟੇਗਰੀ :
ਪੁਰਸ਼
ਲੜੀ ਨੰਬਰ
|
ਨਾਮ
|
ਪ੍ਰਤੀਭਾਗੀ ਆਈਡੀ
|
ਸਥਾਨ
|
ਜੇਤੂ
|
1
|
ਅਸ਼ਵਥ ਹੇਗੜੇ
|
NOPaRGKqa
|
ਸਿਰਸੀ-ਕਰਨਾਟਕ-ਭਾਰਤ
|
ਪਹਿਲਾ ਸਥਾਨ
|
2
|
ਐੱਚਏ ਪਟੇਲ
|
IndiaIG2424
|
ਵਿਵਰਣ ਦਾ ਇੰਤਜ਼ਾਰ
|
ਦੂਜਾ ਸਥਾਨ
|
3
|
ਰਿਸ਼ੀਪਾਲ
|
UvosV94Hp
|
ਹਰਿਦੁਆਰ-ਉੱਤਰਾਖੰਡ-ਭਾਰਤ
|
ਤੀਜਾ ਸਥਾਨ
|
ਔਰਤਾਂ
ਲੜੀ ਨੰਬਰ
|
ਨਾਮ
|
ਪ੍ਰਤੀਭਾਗੀ ਆਈਡੀ
|
ਸਥਾਨ
|
ਜੇਤੂ
|
1
|
ਰਜਨੀ ਗਹਿਲੋਤ
|
5657773
|
ਵਿਵਰਣ ਦਾ ਇੰਤਜ਼ਾਰ
|
ਪਹਿਲਾ ਸਥਾਨ
|
2
|
ਪੂਜਾ ਪਟੇਲ
|
IndiaIG1089
|
ਵਿਵਰਣ ਦਾ ਇੰਤਜ਼ਾਰ
|
ਦੂਜਾ ਸਥਾਨ
|
3
|
ਜਾਨਵੀ ਪ੍ਰਤਿਭਾ ਪਟੇਲ
|
India-T457
|
ਵਿਵਰਣ ਦਾ ਇੰਤਜ਼ਾਰ
|
ਤੀਜਾ ਸਥਾਨ
|
2. ਬਾਲਗ (18 ਸਾਲ ਤੋਂ ਉੱਪਰ) ਸ਼੍ਰੇਣੀ :
ਪੁਰਸ਼
ਲੜੀ ਨੰਬਰ
|
ਨਾਮ
|
ਪ੍ਰਤੀਭਾਗੀ ਆਈਡੀ
|
ਸਥਾਨ
|
ਜੇਤੂ
|
1
|
ਰਾਜਪਾਲ ਸਿੰਘ ਆਰਿਆ
|
GHFK3Seok
|
ਸ਼ਾਮਲੀ-ਉੱਤਰ ਪ੍ਰਦੇਸ਼-ਭਾਰਤ
|
ਪਹਿਲਾ ਸਥਾਨ
|
2
|
ਹਰਸ਼ਿਤ ਪਰਿਹਾਰ
|
Ny1gvx0pA
|
ਚੰਡੀਗੜ੍ਹ-ਚੰਡੀਗੜ੍ਹ-ਭਾਰਤ
|
ਦੂਜਾ ਸਥਾਨ
|
3
|
ਨਿਤਿਨ ਤਾਨਾਜੀ ਪਾਵਾਲੇ
|
Txb_H8_bu
|
ਪੁਣੇ-ਮਹਾਰਾਸ਼ਟਰ-ਭਾਰਤ
|
ਤੀਜਾ ਸਥਾਨ
|
ਔਰਤਾਂ
ਲੜੀ ਨੰਬਰ
|
ਨਾਮ
|
ਪ੍ਰਤੀਭਾਗੀ ਆਈਡੀ
|
ਸਥਾਨ
|
ਜੇਤੂ
|
1
|
ਸ਼ੈਲੀ ਪ੍ਰਸਾਦ
|
fUkqrq9Of
|
ਬੰਗਲੁਰੂ, ਕਰਨਾਟਕ
|
ਪਹਿਲਾ ਸਥਾਨ
|
2
|
ਅਕਾਂਕਸ਼ਾ
|
IndiaIG1635
|
ਵਿਵਰਣ ਦਾ ਇੰਤਜ਼ਾਰ
|
ਦੂਜਾ ਸਥਾਨ
|
3
|
ਯੂ.ਬੀ. ਅਥੀਸਤਾ
|
SckM9x1C4
|
ਨਾਗਰਕੋਇਲ-ਤਮਿਲ ਨਾਡੂ-ਭਾਰਤ
|
ਤੀਜਾ ਸਥਾਨ
|
3. ਯੂਥ ਸ਼੍ਰੇਣੀ (18 ਸਾਲ ਤੋਂ ਘੱਟ) :
ਪੁਰਸ਼
ਲੜੀ ਨੰਬਰ
|
ਨਾਮ
|
ਪ੍ਰਤੀਭਾਗੀ ਆਈਡੀ
|
ਸਥਾਨ
|
ਜੇਤੂ
|
1
|
ਪ੍ਰਣਯ ਸ਼ਰਮਾ
|
Y4qsge-4i
|
ਸਹਾਰਨਪੁਰ-ਉੱਤਰ ਪ੍ਰਦੇਸ਼-ਭਾਰਤ
|
ਪਹਿਲਾ ਸਥਾਨ
|
2
|
ਸਨੀ
|
vqgQGmrK6
|
ਵਿਵਰਣ ਦਾ ਇੰਤਜ਼ਾਰ
|
ਦੂਜਾ ਸਥਾਨ
|
3
|
ਕਾਬੀਲਾਨ ਸੁਬਰਾਮਣੀਅਮ
|
3FPdAMyqt
|
ਕਰੌਰ-ਤਮਿਲ ਨਾਡੂ-ਭਾਰਤ
|
ਤੀਜਾ ਸਥਾਨ
|
ਔਰਤਾਂ
ਲੜੀ ਨੰਬਰ
|
ਨਾਮ
|
ਸਥਾਨ
|
ਜੇਤੂ
|
1
|
ਨਵਿਆ ਐੱਚ.ਐੱਚ
|
ਚੁੰਕਾਨਕਾਦਾ (Chunkankadai) ਅਤੇ ਪੋਸਟ ਆਫਿਸ ਤੇ ਜ਼ਿਲ੍ਹਾ ਕੰਨਿਆਕੁਮਾਰੀ
|
ਪਹਿਲਾ ਸਥਾਨ
|
2
|
ਅਵਨੀ ਰਾਮਰਕਸ਼ਣੀ
|
ਪੁਣੇ-ਮਹਾਰਾਸ਼ਟਰ
|
ਦੂਜਾ ਸਥਾਨ
|
3
|
ਮਾਨਵੀ ਵਿਆਸ
|
ਹਿਸਾਰ-ਹਰਿਆਣਾ
|
ਤੀਜਾ ਸਥਾਨ
|
ਵਿਦੇਸ਼ੀ ਪ੍ਰਤੀਭਾਗੀਆਂ ਵਿੱਚੋਂ ਜੇਤੂਆਂ ਦੇ ਨਾਮਾਂ ਦਾ ਐਲਾਨ ਬਾਅਦ ਵਿੱਚ ਅਲੱਗ ਤੋਂ ਕੀਤਾ ਜਾਵੇਗਾ।
***
ਐੱਮਵੀ/ਐੱਸਕੇ
(Release ID: 1638660)
Visitor Counter : 173