ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਮੰਤਰੀ ਨੇ ਡਿਜੀਟਲ ਸਿੱਖਿਆ ਬਾਰੇ ਪ੍ਰਗਯਾਤਾ ਦਿਸ਼ਾ-ਨਿਰਦੇਸ਼ ਵਰਚੁਅਲ ਤੌਰ ‘ਤੇ ਜਾਰੀ ਕੀਤੇ

ਡਿਜੀਟਲ / ਔਨਲਾਈਨ ਸਿੱਖਿਆ ਬਾਰੇ ਦਿਸ਼ਾ-ਨਿਰਦੇਸ਼ ਔਨਲਾਈਨ ਸਿੱਖਿਆ ਨੂੰ ਵਧੀਆ ਕੁਆਲਿਟੀ ਨਾਲ ਅੱਗੇ ਲਿਜਾਣ ਦਾ ਰੋਡਮੈਪ ਪ੍ਰਦਾਨ ਕਰਦਾ ਹੈ-ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ'

ਇਹ ਦਿਸ਼ਾ-ਨਿਰਦੇਸ਼ ਪਹਿਲੀ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਇੱਕ ਦਿਨ ਵਿੱਚ ਔਨਲਾਈਨ ਸੈਸ਼ਨਾਂ ਦੀ ਸੰਖਿਆ ਅਤੇ ਉਸ ਦੀ ਮਿਆਦ ਉੱਤੇ ਰੋਕ ਲਗਾਉਣਗੇ

Posted On: 14 JUL 2020 4:50PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ  'ਨਿਸ਼ੰਕ' ਨੇ ਡਿਜੀਟਲ ਸਿੱਖਿਆ ਬਾਰੇ ਔਨਲਾਈਨ ਮਾਧਿਅਮ ਜ਼ਰੀਏ ਅੱਜ ਨਵੀਂ ਦਿੱਲੀ ਵਿੱਚ ਪ੍ਰਗਯਾਤਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ, ਸ਼੍ਰੀ ਸੰਜੈ ਧੋਤਰੇ ਔਨਲਾਈਨ ਮਾਧਿਅਮ ਜ਼ਰੀਏ ਇਸ ਅਵਸਰ ‘ਤੇ  ਮੌਜੂਦ ਸਨ

 

ਇਸ ਅਵਸਰ ‘ਤੇ  ਬੋਲਦੇ ਹੋਏ, ਸ਼੍ਰੀ ਰਮੇਸ਼  ਪੋਖਰਿਯਾਲ 'ਨਿਸ਼ੰਕ' ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਹੈ ਅਤੇ ਇਸ ਦਾ ਪ੍ਰਭਾਵ ਦੇਸ਼ ਦੇ 240 ਮਿਲੀਅਨ ਬੱਚਿਆਂ ਉੱਤੇ ਪਿਆ ਹੈ, ਜਿਨ੍ਹਾਂ ਨੇ ਸਕੂਲਾਂ ਵਿੱਚ ਦਾਖਲਾ ਲਿਆ ਹੋਇਆ ਹੈ ਸਕੂਲਾਂ ਨੂੰ ਹੋਰ ਸਮੇਂ ਲਈ ਬੰਦ ਕਰਨ ਨਾਲ ਪੜ੍ਹਾਈ ਦਾ ਨੁਕਸਾਨ ਹੋ ਸਕਦਾ ਹੈ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਮਹਾਮਾਰੀ ਦੇ ਪ੍ਰਭਾਵ ਨੂੰ ਘਟਾਉਣ ਲਈ ਸਕੂਲਾਂ ਨੂੰ ਪੜ੍ਹਾਈ ਦੇ ਢੰਗ ਨੂੰ ਸਿਰਫ ਰੀਮਾਡਲ ਅਤੇ ਪੁਨਰਕਲਪਿਤ ਹੀ ਨਹੀਂ ਕਰਨਾ ਪਵੇਗਾ ਬਲਕਿ ਕੁਆਲਿਟੀ ਦੀ ਵਿੱਦਿਆ ਪ੍ਰਦਾਨ ਕਰਨ ਲਈ ਢੁਕਵਾਂ ਢੰਗ ਸ਼ੁਰੂ ਕਰਨਾ ਪਵੇਗਾ ਜੋ ਕਿ ਸਕੂਲ ਵਿੱਚ ਪੜ੍ਹਾਈ ਅਤੇ ਘਰਾਂ ਵਿੱਚ ਪੜ੍ਹਾਈ ਦਾ ਸਿਹਤਮੰਦ ਮਿਸ਼ਰਣ ਹੋਵੇਗਾ

 

https://twitter.com/DrRPNishank/status/1282977791370092544

 

ਮੰਤਰੀ ਨੇ ਸੂਚਿਤ ਕੀਤਾ ਕਿ ਪ੍ਰਗਯਾਤਾ ਦਿਸ਼ਾ-ਨਿਰਦੇਸ਼ ਵਿਦਿਆਰਥੀਆਂ ਦੇ ਸੰਦਰਭ ਵਿੱਚ ਵਿਕਸਿਤ ਕੀਤੇ ਗਏ ਹਨ ਜਿਸ ਵਿੱਚ ਮੁੱਖ ਧਿਆਨ ਵਿਦਿਆਰਥੀਆਂ ਦੀ ਔਨਲਾਈਨ / ਬਲੈਂਡਿਡ / ਡਿਜੀਟਲ ਸਿੱਖਿਆ ਉੱਤੇ ਦਿੱਤਾ ਗਿਆ ਹੈ ਜੋ ਕਿ ਇਸ ਵੇਲੇ ਲੌਕਡਾਊਨ ਕਾਰਨ ਆਪਣੇ ਘਰਾਂ ਵਿੱਚ ਫਸੇ ਪਏ ਹਨ ਉਨ੍ਹਾਂ ਹੋਰ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਜੋ ਕਿ ਡਿਜੀਟਲ /  ਔਨਲਾਈਨ ਸਿੱਖਿਆ ਬਾਰੇ ਹਨ, ਉਹ ਔਨਲਾਈਨ ਸਿੱਖਿਆ ਨੂੰ ਅੱਗੇ ਲਿਜਾਣ ਲਈ ਇਕ ਰੋਡਮੈਪ ਪ੍ਰਦਾਨ ਕਰਦੇ ਹਨ ਤਾਕਿ ਵਿੱਦਿਆ ਦੀ ਕੁਆਲਿਟੀ ਵਿੱਚ ਸੁਧਾਰ ਆਵੇ ਮੰਤਰੀ ਨੇ ਜ਼ੋਰ ਦਿੱਤਾ ਕਿ ਦਿਸ਼ਾ-ਨਿਰਦੇਸ਼ ਭਾਈਵਾਲਾਂ, ਜਿਨ੍ਹਾਂ  ਵਿੱਚ ਸਕੂਲਾਂ ਦੇ ਮੁੱਖੀ, ਅਧਿਆਪਕ, ਮਾਤਾ-ਪਿਤਾ, ਵਿੱਦਿਆ ਪ੍ਰਦਾਨ ਕਰਨ ਵਾਲੇ ਅਤੇ ਵਿਦਿਆਰਥੀ ਸ਼ਾਮਲ ਹਨ, ਲਈ ਸਬੰਧਿਤ ਅਤੇ ਲਾਹੇਵੰਦ ਹੋਣਗੇ ਦਿਸ਼ਾ-ਨਿਰਦੇਸ਼ਾਂ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਐੱਨਸੀਈਆਰਟੀ ਦੇ ਬਦਲਵੇਂ ਵਿੱਦਿਅਕ ਕੈਲੰਡਰ ਦੀ ਵਰਤੋਂ ਦੋਹਾਂ ਲਈ ਸਕੂਲਾਂ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਲਈ ਜਿਨ੍ਹਾਂ ਦੀ ਪਹੁੰਚ ਡਿਜੀਟਲ ਯੰਤਰਾਂ ਤੱਕ ਹੈ ਅਤੇ ਸਿੱਖਣ ਵਾਲੇ ਲਈ ਸੀਮਿਤ ਜਾਂ ਪਹੁੰਚ ਨਹੀਂ ਹੈ

 

ਪ੍ਰਗਯਾਤਾ ਦਿਸ਼ਾ-ਨਿਰਦੇਸ਼ਾਂ ਵਿੱਚ ਔਨਲਾਈਨ ਡਿਜੀਟਲ ਸਿੱਖਿਆ ਦੇ 8 ਕਦਮ ਸ਼ਾਮਲ ਹਨ ਉਹ ਹਨ - ਯੋਜਨਾ - ਜਾਇਜ਼ਾ - ਪ੍ਰਬੰਧਨ - ਗਾਈਡ - ਯਾਕ (ਗੱਲਬਾਤ) - ਅਸਾਈਨ - ਟ੍ਰੈਕ - ਐਪ੍ਰੀਸ਼ੀਏਟ ਇਹ ਕਦਮ ਡਿਜੀਟਲ ਸਿੱਖਿਆ ਦੀ ਕਦਮ ਦਰ ਕਦਮ ਉਦਾਹਰਣਾਂ ਨਾਲ ਯੋਜਨਾਬੰਦੀ ਅਤੇ ਲਾਗੂ ਕਰਨ ਨੂੰ ਗਾਈਡ ਕਰਦੇ ਹਨ

 

ਇਸ ਅਵਸਰ ‘ਤੇ  ਬੋਲਦੇ ਹੋਏ, ਸ਼੍ਰੀ ਧੋਤਰੇ ਨੇ ਕਿਹਾ ਕਿ  ਪ੍ਰਗਯਾਤਾ ਦਿਸ਼ਾ-ਨਿਰਦੇਸ਼ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੁਆਰਾ ਇਹ ਯਕੀਨੀ ਬਣਾਉਣ ਅਤੇ ਵਿੱਦਿਆਰਥੀਆਂ ਦੀ ਵਿੱਦਿਅਕ ਪੜ੍ਹਾਈ ਅਤੇ ਸੁਰੱਖਿਆ ਲਈ ਤਿਆਰ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਔਨਲਾਈਨ ਸਿੱਖਿਆ ਨੇ ਬਹੁਤ ਸਾਰੇ ਖੱਪੇ ਇਸ ਮਹਾਮਾਰੀ ਦੌਰਾਨ ਭਰੇ ਹਨ ਪਰ ਸਭ ਤੋਂ ਵੱਧ ਸੰਭਾਲ਼ ਵਿੱਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਵੇਲੇ ਕੀਤੀ ਜਾਣੀ ਚਾਹੀਦੀ ਹੈ ਉਨ੍ਹਾਂ ਆਸ ਪ੍ਰਗਟਾਈ ਕਿ ਇਹ ਦਿਸ਼ਾ-ਨਿਰਦੇਸ਼ ਵਿਦਿਆਰਥੀਆਂ, ਅਧਿਆਪਕਾਂ, ਮਾਤਾ-ਪਿਤਾ, ਮੁੱਖੀਆਂ ਅਤੇ ਹੋਰ ਭਾਈਵਾਲਾਂ ਦੀ ਮਦਦ ਔਨਲਾਈਨ ਸੁਰੱਖਿਆ ਪ੍ਰਬੰਧਨ ਲਈ ਕਰਨ ਵਿੱਚ ਕੰਮ ਆਉਣਗੇ ਸ਼੍ਰੀ ਧੋਤਰੇ ਨੇ ਮੰਤਰਾਲਾ ਦੇ ਪ੍ਰਗਯਾਤਾ ਦਿਸ਼ਾ-ਨਿਰਦੇਸ਼ਾਂ ਦੀ ਪ੍ਰਸ਼ੰਸਾ ਕੀਤੀ ਜੋ ਕਿ ਸੁਰੱਖਿਅਤ ਅਤੇ ਸਕੁਸ਼ਲ ਡਿਜੀਟਲ ਸਿੱਖਿਆ ਮਾਹੌਲ ਪ੍ਰਦਾਨ ਕਰਨਗੇ

 

ਦਿਸ਼ਾ-ਨਿਰਦੇਸ਼ਾਂ ਵਿੱਚ ਪ੍ਰਸ਼ਾਸਕਾਂ, ਸਕੂਲ ਮੁੱਖੀਆਂ, ਅਧਿਆਪਕਾਂ, ਮਾਤਾ-ਪਿਤਾ ਅਤੇ ਵਿਦਿਆਰਥੀਆਂ ਲਈ ਹੇਠ ਲਿਖੇ ਖੇਤਰਾਂ ਵਿੱਚ ਸੁਝਾਅ ਦਿੱਤੇ ਗਏ ਹਨ -

 

•       ਜਾਇਜ਼ੇ ਦੀ ਲੋੜ

 

•       ਔਨਲਾਈਨ ਅਤੇ ਡਿਜੀਟਲ ਸਿੱਖਿਆ ਪ੍ਰਤੀ ਚਿੰਤਾਵਾਂ, ਜਿਵੇਂ ਕਿ ਸਮੇਂ ਦੀ ਮਿਆਦ, ਸਕ੍ਰੀਨ ਟਾਈਮ, ਸ਼ਮੂਲੀਅਤ, ਸੰਤੁਲਿਤ ਔਨਲਾਈਨ ਅਤੇ ਔਫਲਾਈਨ ਸਰਗਰਮੀਆਂ ਆਦਿ ਦੇ ਪੱਧਰ ਅਨੁਸਾਰ ਪ੍ਰਗਟਾਉਣਾ

 

•       ਦਖ਼ਲਅੰਦਾਜ਼ੀ ਦੇ ਤੌਰ ਤਰੀਕੇ, ਜਿਨ੍ਹਾਂ ਵਿੱਚ ਸੋਮਿਆਂ ਦਾ ਨਿਰੀਖਣ, ਪੱਧਰ ਦੇ ਹਿਸਾਬ ਨਾਲ ਡਲਿਵਰੀ ਆਦਿ

 

•       ਡਿਜੀਟਲ ਸਿੱਖਿਆ ਦੌਰਾਨ ਸਰੀਰਕ, ਮਾਨਸਿਕ ਸਿਹਤ ਅਤੇ ਹਾਲਚਾਲ

 

•       ਸਾਈਬਰ ਸੁਰੱਖਿਆ ਅਤੇ ਨੈਤਿਕ ਅਭਿਆਸ ਜਿਨ੍ਹਾਂ ਵਿੱਚ ਅਹਿਤਿਆਤ ਅਤੇ ਸਾਈਬਰ ਸੁਰੱਖਿਆ ਲਈ ਕਦਮ ਸ਼ਾਮਲ ਹਨ

 

•       ਵੱਖ-ਵੱਖ ਪਹਿਲਾਂ ਨਾਲ ਸਹਿਯੋਗ ਅਤੇ ਅਭੇਦਤਾ

 

ਸਿਫਾਰਸ਼ੀ ਸਕ੍ਰੀਨ ਸਮਾਂ

 

ਕਲਾਸ

ਸਿਫਾਰਸ਼

ਪ੍ਰੀ-ਪ੍ਰਾਇਮਰੀ

ਇੱਕ ਵਿਸ਼ੇਸ਼ ਦਿਨ ਵਿੱਚ ਮਾਤਾ-ਪਿਤਾ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ 30 ਮਿੰਟ ਤੱਕ ਗਾਈਡ ਕਰਨਾ

ਕਲਾਸਾਂ 1 ਤੋਂ 12

ਉਨ੍ਹਾਂ ਨੂੰ ਐੱਨਸੀਈਆਰਟੀ ਦੇ ਬਦਲਵੇਂ ਵਿੱਦਿਅਕ ਕੈਲੰਡਰ ਨੂੰ ਅਪਣਾਉਣ ਅਤੇ ਉਸ ਅਨੁਸਾਰ ਢਲਣ ਦੀ ਸਲਾਹ ਦੇਣਾ http://ncert.nic.in/aac.html

ਕਲਾਸਾਂ 1 ਤੋਂ 8

ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪ੍ਰਾਇਮਰੀ ਸੈਕਸ਼ਨਾਂ ਲਈ ਔਨਲਾਈਨ ਕਲਾਸਾਂ ਦੇ ਇਕੋ ਸਮੇਂ ਤੇ 30-45 ਮਿੰਟ ਪ੍ਰਤੀ ਦੇ ਦੋ ਸੈਸ਼ਨ ਤੋਂ ਵੱਧ ਪ੍ਰਤੀ ਦਿਨ ਨਹੀਂ ਲਗਾਏ ਜਾਣੇ ਚਾਹੀਦੇ

ਕਲਾਸਾਂ 9 ਤੋਂ 12

ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਔਨਲਾਈਨ ਕਲਾਸਾਂ ਦੇ ਇਕੋ ਸਮੇਂ ਤੇ 30-45 ਮਿੰਟ ਪ੍ਰਤੀ ਦੇ ਚਾਰ ਸੈਸ਼ਨ ਤੋਂ ਵੱਧ ਪ੍ਰਤੀ ਦਿਨ ਨਹੀਂ  ਲਗਾਏ ਜਾਣੇ ਚਾਹੀਦੇ

 

 

ਸਕੂਲ ਮੁੱਖੀਆਂ ਅਤੇ ਅਧਿਆਪਕਾਂ ਲਈ ਇਹ ਦਿਸ਼ਾ-ਨਿਰਦੇਸ਼ ਜਾਇਜ਼ੇ, ਯੋਜਨਾਬੰਦੀ ਅਤੇ ਡਿਜੀਟਲ ਸਿੱਖਿਆ ਨੂੰ ਲਾਗੂ ਕਰਨ ਲਈ ਕਦਮ ਇਹ ਯਕੀਨੀ ਬਣਾਉਣ ਲਈ ਕਿ ਸਾਈਬਰ ਸੁਰੱਖਿਆ ਅਤੇ ਪ੍ਰਾਈਵੇਸੀ ਕਦਮ ਲਾਗੂ ਹੋ ਸਕਣ ਲਈ ਹਨ ਇਹ ਉਸ ਹਿਮਾਇਤ ਨੂੰ ਦਰਸਾਉਂਦਾ ਹੈ ਜੋ ਕਿ ਵਿਦਿਆਰਥੀਆਂ ਨੂੰ ਵਿਸ਼ੇਸ਼ ਲੋੜਾਂ ਨਾਲ ਪ੍ਰਦਾਨ ਕੀਤੀ ਜਾਣੀ ਹੈ ਮੁੱਖ ਜ਼ੋਰ ਸੰਤੁਲਿਤ ਔਨਲਾਈਨ ਅਤੇ ਔਫਲਾਈਨ ਸਰਗਰਮੀਆਂ ਉੱਤੇ ਦਿੱਤਾ ਜਾਂਦਾ ਹੈ ਅਤੇ ਇਸ ਦੇ ਲਈ ਸਕ੍ਰੀਨ ਟਾਈਮ ਨੂੰ ਇੱਕ ਜ਼ਰੂਰੀ ਪੈਮਾਨੇ ਵਜੋਂ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਲਿਆ ਜਾਂਦਾ ਹੈ

 

ਮਾਤਾ-ਪਿਤਾ ਲਈ ਦਿਸ਼ਾ-ਨਿਰਦੇਸ਼ ਸਰੀਰਕ, ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਸਾਈਬਰ ਸੁਰੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਘਰ ਵਿੱਚ ਹੀ ਸਿੱਖਿਆ ਪ੍ਰਦਾਨ ਵਿੱਚ ਮਦਦ ਕਰਦੇ ਹਨ ਸਰੀਰਕ ਸਿਹਤ ਅਤੇ ਮਾਨਸਿਕ ਤੰਦਰੁਸਤੀ ਲਈ ਦਿਸ਼ਾ-ਨਿਰਦੇਸ਼ਾਂ ਵਿੱਚ ਸਾਰੇ ਭਾਈਵਾਲਾਂ ਦੇ ਕਦਮਾਂ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਤਾਕਿ ਬੱਚੇ ਜ਼ਿਆਦਾ ਕੰਮ ਵਿੱਚ ਨਾ ਰੁੱਝਣ ਜਾਂ ਤਨਾਅ ਵਿੱਚ ਨਾ ਆਉਣ ਜਾਂ ਨਾਂਹ-ਪੱਖੀ ਢੰਗ ਨਾਲ ਪ੍ਰਭਾਵਤ ਨਾ ਹੋਣ (ਅਵਸਥਾ ਸਬੰਧੀ ਦੋਸ਼, ਅੱਖਾਂ ਸਬੰਧੀ ਮਸਲੇ ਅਤੇ ਹੋਰ ਸਰੀਰਕ ਸਮੱਸਿਆਵਾਂ), ਜੋ ਕਿ ਡਿਜੀਟਲ ਯੰਤਰਾਂ ਦੀ ਵਧੇਰੇ ਵਰਤੋਂ ਕਾਰਨ ਪੈਦਾ ਹੋ ਸਕਦੇ ਹਨ ਇਸ ਦੇ ਨਾਲ ਹੀ ਇਹ ਕਾਫੀ ਕਰੋ ਅਤੇ ਨਾ ਕਰੋ ਹਿਦਾਇਤਾਂ ਸਾਈਬਰ ਸੁਰੱਖਿਆ ਬਾਰੇ ਜਾਰੀ ਕਰਦੇ ਹਨ

 

ਇਹ ਦਿਸ਼ਾ-ਨਿਰਦੇਸ਼ ਡਿਜੀਟਲ/ ਔਨਲਾਈਨ/ ਔਨ-ਏਅਰ ਐਜੂਕੇਸ਼ਨ ਬਾਰੇ ਸਾਰੇ ਯਤਨਾਂ ਨੂੰ ਸਾਂਝੇ ਤੌਰ ‘ਤੇ ਇਕੱਠੇ ਕਰਨ, ਦੇਸ਼ ਭਰ ਵਿੱਚ ਸਕੂਲ ਜਾਣ ਵਾਲੇ ਵਿਦਿਆਰਥੀਆਂ ਲਈ ਲਾਹੇਵੰਦ ਹੁੰਦੇ ਹਨ ਇਨ੍ਹਾਂ ਪਹਿਲਾਂ ਵਿੱਚ ਦੀਕਸ਼ਾ, ਸਵਯੰਪ੍ਰਭਾ, ਸਵਯੰ ਮੂਕਸ, ਰੇਡੀਓ ਵਾਹਿਨੀ, ਸ਼ਿਕਸ਼ਾ ਵਾਣੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵਿਸ਼ੇਸ ਸਮੱਗਰੀ ਅਤੇ ਆਈਟੀਪੀਏਐੱਲ ਸ਼ਾਮਲ ਹਨ ਭਾਰਤ ਵਰਗੇ ਦੇਸ਼ ਵਿੱਚ ਬਹੁ-ਪੱਖੀ ਵਿਭਿੰਨਤਾ, ਜੋ ਕਿ ਵਿੱਦਿਆ ਦੇ ਡਿਜੀਟਲ ਮੋਡ ਵੱਲ ਲਿਜਾਂਦੀ ਹੈ, ਲਈ ਵੱਖ-ਵੱਖ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੱਧਰ ਦੇ ਸੰਗਠਨ ਅਤੇ ਰਾਸ਼ਟਰੀ ਪੱਧਰ ਦੇ ਸੰਗਠਨ ਮਿਲ ਕੇ ਤਬਦੀਲੀ ਲਈ ਕੰਮ ਕਰਨਗੇ, ਜੋ ਕਿ ਕੋਵਿਡ-19 ਤੋਂ ਬਾਅਦ ਦੇ ਸਮੇਂ ਵਿੱਚ ਵੀ ਕਾਇਮ ਰਹਿਣਗੇ

 

ਦਿਸ਼ਾ-ਨਿਰਦੇਸ਼ਾਂ ਲਈ ਕਿਰਪਾ ਕਰਕੇ ਇਸ ਲਿੰਕ ਨੂੰ ਦੇਖੋ -

 

https://mhrd.gov.in/sites/upload_files/mhrd/files/upload_document/pragyata-guidelines.pdf

 

*****

 

 

ਐੱਨਬੀ/ਏਕੇਜੇ/ਏਕੇ



(Release ID: 1638659) Visitor Counter : 335