ਰਸਾਇਣ ਤੇ ਖਾਦ ਮੰਤਰਾਲਾ

ਫ਼ਾਰਮਾਸਿਊਟੀਕਲਸ ਵਿਭਾਗ ਨੇ ਤਿੰਨ ਥੋਕ ਡ੍ਰੱਗ ਪਾਰਕਾਂ ਅਤੇ ਚਾਰ ਮੈਡੀਕਲ ਉਪਕਰਣ ਪਾਰਕਾਂ ਲਈ ਜਗ੍ਹਾ ਚੁਣਨ ਵਾਸਤੇ ਦਿਸ਼ਾ–ਨਿਰਦੇਸ਼ਾਂ ਨੂੰ ਅੰਤਿਮ ਰੂਪ ਦਿੱਤਾ: ਸ਼੍ਰੀ ਗੌੜਾ

ਪੰਜਾਬ ਸਰਕਾਰ ਨੇ ਰਾਜ ਵਿੱਚ ਥੋਕ ਡ੍ਰੱਗ ਪਾਰਕ ਦੇ ਵਿਕਾਸ ਵਿੱਚ ਸਹਿਯੋਗ ਦੇਣ 'ਚ ਦਿਲਚਸਪੀ ਦਿਖਾਈ

Posted On: 13 JUL 2020 5:12PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀਵੀ ਸਦਾਨੰਦ ਗੌੜਾ ਨੇ ਕਿਹਾ ਹੈ ਕਿ ਫ਼ਾਰਮਾਸਿਊਟੀਕਲਸ ਵਿਭਾਗ ਉਨ੍ਹਾਂ ਦਿਸ਼ਾਨਿਰਦੇਸ਼ਾਂ ਨੂੰ ਅੰਤਿਮ ਰੂਪ ਦੇ ਰਿਹਾ ਹੈ, ਜੋ ਦੇਸ਼ ਵਿੱਚ ਸਥਾਪਿਤ ਹੋਣ ਜਾ ਰਹੇ ਥੋਕ ਡ੍ਰੱਗ ਦੇ ਤਿੰਨ ਪਾਰਕਾਂ ਅਤੇ ਮੈਡੀਕਲ ਉਪਕਰਣਾਂ ਦੇ ਚਾਰ ਪਾਰਕਾਂ ਵਾਸਤੇ ਬਾਹਰਮੁਖੀ ਤੌਰ ਤੇ ਸਥਾਨ ਚੁਣਨ ਲਈ ਅਧਾਰ ਬਣਨਗੇ।

 

 

ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਨਵੀਂ ਦਿੱਲੀ ਵਿੱਚ ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨਾਲ ਮੁਲਾਕਾਤ ਕੀਤੀ ਅਤੇ ਸ਼੍ਰੀ ਗੌੜਾ ਨੂੰ ਇੱਕ ਬੇਨਤੀਪੱਤਰ ਸੌਂਪਿਆ ਪ੍ਰਸਤਾਵਿਤ ਇੱਕ ਥੋਕ ਡ੍ਰੱਗ ਪਾਰਕ ਪੰਜਾਬ ਰਾਜ ਦੇ ਬਠਿੰਡਾ ਵਿੱਚ ਸਥਾਪਿਤ ਕੀਤਾ ਜਾਵੇ।

 

ਸ਼੍ਰੀ ਗੌੜਾ ਨੇ ਪਾਰਕਾਂ ਦੇ ਵਿਕਾਸ ਲਈ ਸਹਿਯੋਗ ਦੇਣ ਵਿੱਚ ਵਿਖਾਈ ਦਿਲਚਸਪੀ ਹਿਤ ਸ਼੍ਰੀ ਬਾਦਲ ਦਾ ਧੰਨਵਾਦ ਕੀਤਾ।

 

ਇਸ ਮੌਕੇ ਬੋਲਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ਬਠਿੰਡਾ ਜਿਸ ਜਗ੍ਹਾ ਉੱਤੇ ਸਥਿਤ ਹੈ, ਉੱਥੇ ਚੰਗੀ ਕਨੈਕਟੀਵਿਟੀ, ਪਾਣੀ ਤੇ ਜ਼ਮੀਨ ਉਪਲਬਧ ਹਨ ਅਤੇ ਰਾਜ ਵਿੱਚ ਪਹਿਲਾਂ ਹੀ ਹੋਰਨਾਂ ਤੋਂ ਇਲਾਵਾ ਯੂਐੱਸਐੱਫ਼ਡੀਏ (USFDA) ਦੁਆਰਾ ਪ੍ਰਵਾਨਿਤ ਕੁਝ ਵੱਡੀਆਂ ਫ਼ਾਰਮਾਸਿਊਟੀਕਲ ਕੰਪਨੀਆਂ ਅਤੇ ਨਾਇਪਰ, ਆਈਆਈਐੱਸਈਆਰ, ਏਮਸ (NIPER, IISER, AIIMS) ਮੌਜੂਦ ਹਨ।

 

ਅਹਿਮ ਏਪੀਆਈਜ਼ / ਕੇਐੱਸਐੱਮ (APIs / KSM) ਅਤੇ ਮੈਡੀਕਲ ਉਪਕਰਣਾਂ ਦੇ ਦੇਸ਼ ਵਿੱਚ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ 12 ਮਾਰਚ, 2020 ਨੂੰ ਥੋਕ ਡ੍ਰੱਗਸ ਦੇ ਤਿੰਨ ਅਤੇ ਮੈਡੀਕਲ ਉਪਕਰਣਾਂ ਦੇ ਚਾਰ ਪਾਰਕਾਂ ਦੇ ਵਿਕਾਸ ਦੀ ਇੱਕ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਅਧੀਨ ਭਾਰਤ ਸਰਕਾਰ ਹਰੇਕ ਥੋਕ ਡ੍ਰੱਗ ਪਾਰਕ ਲਈ ਰਾਜਾਂ ਨੂੰ ਵੱਧ ਤੋਂ ਵੱਧ 1,000 ਕਰੋੜ ਰੁਪਏ ਅਤੇ ਪ੍ਰਤੀ ਮੈਡੀਕਲ ਉਪਕਰਣ ਪਾਰਕ ਵਾਸਤੇ 100 ਕਰੋੜ ਰੁਪਏ ਦੀ ਸੀਮਾ ਤੱਕ ਗ੍ਰਾਂਟਸਇਨਏਡ ਦੇਵੇਗੀ। ਇਸ ਤੋਂ ਇਲਾਵਾ, ਭਾਰਤ ਸਰਕਾਰ ਨੇ ਸਮੁੱਚੇ ਦੇਸ਼ ਵਿੱਚ ਪ੍ਰਮੁੱਖ ਅਹਿਮ ਸਟਾਰਟਿੰਗ ਸਮੱਗਰੀਆਂ/ਡ੍ਰੱਗ ਇੰਟਰਮੀਡੀਏਟਸ ਤੇ ਏਪੀਆਈਜ਼ ਅਤੇ ਮੈਡੀਕਲ ਉਪਕਰਣਾਂ ਦੇ ਦੇਸ਼ ਵਿੱਚ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਉਤਪਾਦਨ ਨਾਲ ਸਬੰਧਿਤ ਇੱਕ ਪ੍ਰੋਤਸਾਹਨ ਯੋਜਨਾ ਦਾ ਐਲਾਨ ਵੀ ਕੀਤਾ ਹੈ। ਇਨ੍ਹਾਂ ਯੋਜਨਾਵਾਂ ਦੇ ਕੁੱਲ ਵਿੱਤੀ ਅਨੁਮਾਨ ਲਗਭਗ 13,760 ਕਰੋੜ ਰੁਪਏ ਦੇ ਹੋਣਗੇ। ਥੋਕ ਡ੍ਰੱਗ ਪਾਰਕ ਦੇ ਪ੍ਰੋਤਸਾਹਨ ਦੀ ਯੋਜਨਾ ਨਾਲ 46,400 ਕਰੋੜ ਰੁਪਏ ਦੇ ਲਗਭਗ ਥੋਕ ਦਵਾਈਆਂ ਦਾ ਵਾਧੂ ਉਤਪਾਦਨ ਹੋਣ ਦੀ ਸੰਭਾਵਨਾ ਹੈ, ਜਦ ਕਿ ਮੈਡੀਕਲ ਉਪਕਰਣ ਪਾਰਕ ਦੇ ਪ੍ਰੋਤਸਾਹਨ ਦੀ ਯੋਜਨਾ ਦੁਆਰਾ ਲਗਭਗ 68,437 ਕਰੋੜ ਰੁਪਏ ਦੇ ਲਗਭਗ ਵਾਧੂ ਮੈਡੀਕਲ ਉਪਕਰਣਾਂ ਦਾ ਉਤਪਾਦਨ ਹੋਵੇਗਾ। ਇਨ੍ਹਾਂ ਯੋਜਨਾਵਾਂ ਨਾਲ ਵੱਡੇ ਪੱਧਰ ਉੱਤੇ ਨੌਕਰੀਆਂ ਵੀ ਪੈਦਾ ਹੋਣਗੀਆਂ।

 

*******

 

ਆਰਸੀਆਈ/ਆਰਕੇਐੱਮ



(Release ID: 1638438) Visitor Counter : 133