ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੁੰਦਰ ਪਿਚਾਈ ਨਾਲ ਗੱਲਬਾਤ ਕੀਤੀ

ਗੂਗਲ ਦੇ ਸੀਈਓ ਨੇ ਭਾਰਤ ਵਿੱਚ ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ


ਗੂਗਲ ਦੇ ਸੀਈਓ ਨੇ ਪ੍ਰਧਾਨ ਮੰਤਰੀ ਨੂੰ ਭਾਰਤ ਵਿੱਚ ਗੂਗਲ ਦੀਆਂ ਵੱਡੀਆਂ ਨਿਵੇਸ਼ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ


ਟੈਕਨੋਲੋਜੀ ਨੇ ਕਿਸਾਨਾਂ ਨੂੰ ਬਹੁਤ ਲਾਭ ਪਹੁੰਚਾਇਆ ਹੈ; ਖੇਤੀਬਾੜੀ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੀਆਂ ਅਥਾਹ ਸੰਭਾਵਨਾਵਾਂ: ਪ੍ਰਧਾਨ ਮੰਤਰੀ


ਔਨਲਾਈਨ ਸਿੱਖਿਆ ਦਾ ਘੇਰਾ ਵਧਾਉਣ ਤੇ ਸਥਾਨਕ ਭਾਸ਼ਾ ਵਿੱਚ ਟੈਕਨੋਲੋਜੀ ਤੱਕ ਪਹੁੰਚ ਵਧਾਉਣ ਟੈਕਨੋਲੋਜੀ ਦੀ ਵਰਤੋਂ ਵਧਾਉਣ ਬਾਰੇ ਚਰਚਾ ਹੋਈ

Posted On: 13 JUL 2020 2:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੁਆਰਾ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸ਼੍ਰੀ ਸੁੰਦਰ ਪਿਚਾਈ ਨਾਲ ਗੱਲਬਾਤ ਕੀਤੀ।

 

ਸ਼੍ਰੀ ਪਿਚਾਈ ਨੇ ਕੋਵਿਡ–19 ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਅਤੇ ਇਸ ਸਬੰਧੀ ਭਰੋਸੇਯੋਗ ਜਾਣਕਾਰੀ ਮੁਹੱਈਆ ਕਰਵਾਉਣ ਲਈ ਗੂਗਲ ਦੁਆਰਾ ਕੀਤੇ ਗਏ ਯਤਨਾਂ ਤੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਚੁੱਕੇ ਗਏ ਲੌਕਡਾਊਨ ਦੇ ਮਜ਼ਬੂਤ ਕਦਮ ਨੇ ਇਸ ਮਹਾਮਾਰੀ ਖ਼ਿਲਾਫ਼ ਭਾਰਤ ਦੀ ਜੰਗ ਦੀ ਇੱਕ ਬਹੁਤ ਮਜ਼ਬੂਤ ਨੀਂਹ ਸਥਾਪਿਤ ਕਰ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਗ਼ਲਤ ਜਾਣਕਾਰੀ ਖ਼ਿਲਾਫ਼ ਲੜਨ ਅਤੇ ਜ਼ਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦਾ ਪਸਾਰ ਕਰਨ ਵਿੱਚ ਗੂਗਲ ਦੁਆਰਾ ਨਿਭਾਈ ਜਾ ਰਹੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਸਿਹਤਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਚ ਟੈਕਨੋਲੋਜੀ ਵਿੱਚ ਹੋਰ ਵਾਧਾ ਕਰਨ ਦੀ ਗੱਲ ਵੀ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਬਹੁਤ ਤੇਜ਼ ਰਫ਼ਤਾਰ ਨਾਲ ਟੈਕਨੋਲੋਜੀ ਅਨੁਸਾਰ ਖ਼ੁਦ ਨੂੰ ਢਾਲ ਰਹੇ ਹਨ ਅਤੇ ਉਸ ਨੂੰ ਅਪਣਾ ਰਹੇ ਹਨ। ਉਨ੍ਹਾਂ ਟੈਕਨੋਲੋਜੀ ਤੋਂ ਕਿਸਾਨਾਂ ਨੂੰ ਪੁੱਜ ਰਹੇ ਫ਼ਾਇਦੇ ਅਤੇ ਖੇਤੀਬਾੜੀ ਵਿੱਚ ਏਆਈ (AI) ਦੇ ਵਿਆਪਕ ਫ਼ਾਇਦਿਆਂ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਅਜਿਹੀਆਂ ਵਰਚੁਅਲ ਲੈਬੋਰੇਟਰੀਜ਼ ਦੇ ਵਿਚਾਰ ਬਾਰੇ ਜਾਣਨਾ ਚਾਹਿਆ, ਜਿਨ੍ਹਾਂ ਦੀ ਵਰਤੋਂ ਵਿਦਿਆਰਥੀਆਂ ਦੇ ਨਾਲਨਾਲ ਕਿਸਾਨਾਂ ਦੁਆਰਾ ਵੀ ਕੀਤੀ ਜਾ ਸਕੇ। ਸੁੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਵਿੱਚ ਗੂਗਲ ਦੇ ਨਵੇਂ ਉਤਪਾਦਾਂ ਅਤੇ ਪਹਿਲਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੈਂਗਲੁਰੂ ਵਿੱਚ ਏਆਈ ਰਿਸਰਚ ਲੈਬ ਦੀ ਸ਼ੁਰੂਆਤ ਬਾਰੇ ਦੱਸਿਆ ਅਤੇ ਨਾਲ ਹੀ ਗੂਗਲ ਦੀਆਂ ਹੜ੍ਹਾਂ ਬਾਰੇ ਪੂਰਵਅਨੁਮਾਨ ਦੀਆਂ ਕੋਸ਼ਿਸ਼ਾਂ ਦੇ ਫ਼ਾਇਦੇ ਵੀ ਉਜਾਗਰ ਕੀਤੇ।

 

ਪ੍ਰਧਾਨ ਮੰਤਰੀ ਨੂੰ ਭਾਰਤ ਵਿੱਚ ਗੂਗਲ ਦੀ ਇੱਕ ਵੱਡੇ ਨਿਵੇਸ਼ ਫ਼ੰਡ ਦੀ ਸ਼ੁਰੂਆਤ ਅਤੇ ਭਾਰਤ ਵਿੱਚ ਨੀਤੀਗਤ ਭਾਈਵਾਲੀਆਂ ਵਿਕਸਤ ਕਰਨ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਵਿਸ਼ਵ ਦੀਆਂ ਸਭ ਤੋਂ ਵੱਧ ਖੁੱਲ੍ਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਪਿੱਛੇ ਜਿਹੇ ਖੇਤੀਬਾੜੀ ਸੁਧਾਰ ਲਈ ਸਰਕਾਰ ਦੁਆਰਾ ਉਠਾਏ ਗਏ ਕਦਮਾਂ ਅਤੇ ਮੁੜਹੁਨਰਮੰਦੀ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਨਵੀਂਆਂ ਨੌਕਰੀਆਂ ਪੈਦਾ ਕਰਨ ਦੀ ਮੁਹਿੰਮ ਬਾਰੇ ਵੀ ਗੱਲ ਕੀਤੀ।

 

ਪ੍ਰਧਾਨ ਮੰਤਰੀ ਨੇ ਡਾਟਾ ਸੁਰੱਖਿਆ ਅਤੇ ਨਿੱਜਤਾ ਨਾਲ ਸਬੰਧਿਤ ਚਿੰਤਾਵਾਂ ਦੇ ਮੁੱਦੇ ਉੱਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਤਕਨੀਕੀ ਕੰਪਨੀਆਂ ਨੂੰ ਆਪਣਾ ਖੋਹਿਆ ਭਰੋਸਾ ਮੁੜ ਕਾਇਮ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਸਾਈਬਰ ਅਪਰਾਧਾਂ ਤੇ ਸਾਈਬਰ ਹਮਲਿਆਂ ਦੀ ਕਿਸਮ ਵਿੱਚ ਖ਼ਤਰਿਆਂ ਬਾਰੇ ਵੀ ਗੱਲ ਕੀਤੀ। ਜਿਹੜੇ ਹੋਰ ਖੇਤਰਾਂ ਬਾਰੇ ਵਿਚਾਰਚਰਚਾ ਹੋਈ, ਉਨ੍ਹਾਂ ਵਿੱਚ ਔਨਲਾਈਨ ਸਿੱਖਿਆ ਦੇ ਖੇਤਰ ਦਾ ਪਸਾਰ ਕਰਨ ਲਈ ਟੈਕਨੋਲੋਜੀਕਲ ਸਮਾਧਾਨ ਕਰਨਾ, ਖੇਤਰੀ ਭਾਸ਼ਾ ਵਿੱਚ ਟੈਕਨੋਲੋਜੀ ਤੱਕ ਪਹੁੰਚ, ਖੇਡਾਂ ਦੇ ਖੇਤਰ ਵਿੱਚ ਸਟੇਡੀਅਮ ਵਿੱਚ ਬੈਠ ਕੇ ਮੈਚ ਦੇਖਣ ਦਾ ਅਨੁਭਵ ਦੇਣ ਲਈ ਏਆਰ/ਵੀਆਰ ਦੀ ਵਰਤੋਂ ਅਤੇ ਡਿਜੀਟਲ ਭੁਗਤਾਨਾਂ ਦੇ ਖੇਤਰ ਵਿੱਚ ਪ੍ਰਗਤੀ ਸ਼ਾਮਲ ਹਨ।

 

*****

 

ਵੀਆਰਆਰਕੇ/ਐੱਸਐੱਚ



(Release ID: 1638324) Visitor Counter : 161