ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਠੀਕ ਹੋਏ ਲੋਕਾਂ ਦੀ ਸੰਖਿਆ 5 ਲੱਖ ਤੋਂ ਅਧਿਕ; ਐਕਟਿਵ ਕੇਸਾਂ ਤੋਂ 2.31 ਲੱਖ ਵੱਧ ਰਿਕਵਰੀ ਦਰ ਲਗਭਗ 63% ਹੋਈ

Posted On: 11 JUL 2020 4:37PM by PIB Chandigarh

ਕੋਵਿਡ-19 ਦੀ ਰੋਕਥਾਮ ਅਤੇ ਨਿਯੰਤ੍ਰਣ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੁਆਰਾ ਵਰਗੀਕ੍ਰਿਤਪੂਰਵ-ਨਿਰਧਾਰਿਤ ਅਤੇ ਏਕੀਕ੍ਰਿਤ ਉਪਾਅ ਕੀਤੇ ਜਾ ਰਹੇ ਹਨ।  ਕੋਵਿਡ-19 ਮਾਮਲਿਆਂ ਵਿੱਚ ਕੰਟੇਮੈਂਟ ਜ਼ੋਨਨਿਗਰਾਨੀ ਗਤੀਵਿਧੀਆਂਸਹੀ ਸਮੇਂ ਤੇ ਡਾਇਗਨੌਸਿਸ ਅਤੇ ਨੈਦਾਨਿਕ ਪ੍ਰਬੰਧਨ ਦੇ ਪ੍ਰਭਾਵੀ ਲਾਗੂਕਰਨ  ਕਾਰਨਅੱਜ ਕੋਵਿਡ-19 ਰੋਗੀਆਂ  ਦੇ ਠੀਕ ਹੋਣ ਦਾ ਅੰਕੜਾ 5 ਲੱਖ ਤੋਂ ਅਧਿਕ ਹੋ ਗਿਆ।  ਹੁਣ ਤੱਕ ਕੋਵਿਡ-19  ਦੇ 5,15,385 ਰੋਗੀ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ।  ਕੋਵਿਡ-19 ਦੇ ਠੀਕ ਹੋਏ ਮਾਮਲਿਆਂ ਦੀ ਸੰਖਿਆਐਕਟਿਵ ਕੇਸਾਂ ਦੀ ਸੰਖਿਆ ਤੋਂ 2,31,978 ਅਧਿਕ ਹੋਈ।

 

ਇਸ ਵਧਦੇ ਹੋਏ ਸਕਾਰਾਤਮਕ ਅੰਤਰ ਨਾਲਰਿਕਵਰੀ ਦਰ ਵਿੱਚ ਹੋਰ ਜ਼ਿਆਦਾ ਸੁਧਾਰ ਹੋਇਆ ਹੈ ਅਤੇ ਇਹ 62.78% ਤੱਕ ਪਹੁੰਚ ਗਈ ਹੈ।  ਪਿਛਲੇ 24 ਘੰਟਿਆਂ ਦੌਰਾਨਕੋਵਿਡ-19  ਦੇ 19,870 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ। 

 

ਵਰਤਮਾਨ ਵਿੱਚ ਕੁੱਲ 2,83,407 ਐਕਟਿਵ ਕੇਸ ਹਨ ਅਤੇ ਸਾਰੇ ਗੰਭੀਰ ਕੇਸਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੇ ਹਸਪਤਾਲਾਂ ਵਿੱਚ ਮੈਡੀਕਲ ਨਿਗਰਾਨੀ ਵਿੱਚ ਰੱਖਿਆ ਗਿਆ ਹੈਜਦੋਂ ਕਿ ਪੂਰਵ-ਲੱਛਣ ਵਾਲੇ ਰੋਗੀਆਂ ਅਤੇ ਹਲਕੇ ਲੱਛਣ ਵਾਲੇ ਰੋਗੀਆਂ ਨੂੰ ਹੋਮ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

 

ਹਾਲ ਹੀ ਵਿੱਚ ਕੀਤੇ ਗਏ ਨੀਤੀਗਤ ਬਦਲਾਵਾਂ ਜਿਵੇਂ ਸਾਰੇ ਰਜਿਸਟ੍ਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੋਵਿਡ-19 ਲਈ ਟੈਸਟ ਦੀ ਸਿਫਾਰਿਸ਼ ਕਰਨ ਅਤੇ ਆਰਟੀ-ਪੀਸੀਆਰ ਦੇ ਨਾਲ-ਨਾਲ ਰੈਪਿਡ ਐਂਟੀਜਨ ਪੁਆਇੰਟ ਆਵ੍ ਕੇਅਰ ਟੈਸਟਿੰਗ ਦੀ ਸ਼ੁਰੂਆਤ ਦੀ ਪ੍ਰਵਾਨਗੀ ਪ੍ਰਦਾਨ ਕਰਨ ਨਾਲਦੇਸ਼ ਵਿੱਚ ਕੋਵਿਡ-19  ਦੇ ਟੈਸਟ ਵਿੱਚ ਬਹੁਤ ਹੱਦ ਤੱਕ ਵਾਧਾ ਹੋਇਆ ਹੈ।  ਦੇਸ਼ ਵਿੱਚ ਆਈਸੀਐੱਮਆਰ  ਦੇ ਡਾਈਗਨੌਸਟਿਕ ਨੈੱਟਵਰਕ ਦੇ ਤਹਿਤਜਨਤਕ ਅਤੇ ਪ੍ਰਾਈਵੇਟ ਖੇਤਰ  ਦੀਆਂ 1,180 ਲੈਬਾਂ ਦੇ ਮਾਧਿਅਮ ਨਾਲ ਹੁਣ ਤੱਕ 1,13,07,002 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।  ਜਦਕਿ ਜਨਤਕ ਖੇਤਰ ਦੀਆਂ ਲੈਬਾਂ ਵਿੱਚ ਚੰਗਾ ਵਾਧਾ ਹੋਇਆ ਹੈ ਅਤੇ ਇਨ੍ਹਾਂ ਦੀ ਸੰਖਿਆ 841 ਹੋ ਗਈ ਹੈਉੱਥੇ ਹੀ ਪ੍ਰਾਈਵੇਟ ਖੇਤਰ ਦੀਆਂ ਲੈਬਾਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ ਅਤੇ ਇਹ 339 ਹੋ ਗਈਆਂ ਹਨ।  ਰੋਜ਼ਾਨਾ ਕੀਤੇ ਜਾ ਰਹੇ ਟੈਸਟ ਵਿੱਚ ਤੇਜ਼ ਗਤੀ ਨਾਲ ਵਾਧਾ ਹੋ ਰਿਹਾ ਹੈ ਅਤੇ ਕੱਲ੍ਹ 2,82,511 ਸੈਂਪਲ ਟੈਸਟ ਕੀਤੇ ਗਏ।  ਵਰਤਮਾਨ ਸਮੇਂ ਵਿੱਚਦੇਸ਼ ਵਿੱਚ ਪ੍ਰਤੀ ਮਿਲੀਅਨ ਟੈਸਟ  ( ਟੀਪੀਐੱਮ )  ਦੀ ਦਰ 8,193 ਹੈ।

 

•           ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ  :  620 ( ਸਰਕਾਰੀ :  386  +  ਪ੍ਰਾਈਵੇਟ : 234 )

•           ਟਰੂਨੈਟ ਅਧਾਰਿਤ ਟੈਸਟ ਲੈਬਾਂ :  463  ( ਸਰਕਾਰ :  420  +  ਪ੍ਰਾਈਵੇਟ :  43 )

•           ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  97  ( ਸਰਕਾਰੀ :  35  +  ਪ੍ਰਾਈਵੇਟ :  62 )

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ।

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075  ( ਟੋਲ-ਫ੍ਰੀ) ਤੇ ਕਾਲ ਕਰੋ।  ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf   ‘ਤੇ ਉਪਲੱਬਧ ਹੈ।

 

****

 

 

ਐੱਮਵੀ


(Release ID: 1638087) Visitor Counter : 257