ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਹਾਮਾਰੀ ਨਾਲ ਠੀਕ ਹੋਣ ਦੀ ਦਰ ਵਧ ਕੇ 62.42% ਹੋਈ

18 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਹਾਮਾਰੀ ਤੋਂ ਠੀਕ ਹੋਣ ਦੀ ਦਰ ਰਾਸ਼ਟਰੀ ਔਸਤ ਤੋਂ ਅਧਿਕ ਹੈ


ਮੌਤ ਦਰ ਘਟ ਕੇ 2.72% ਹੋਈ


30 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮੌਤ ਦਰ ਰਾਸ਼ਟਰੀ ਔਸਤ ਤੋਂ ਘਟ ਹੈ

Posted On: 10 JUL 2020 2:53PM by PIB Chandigarh

ਕੋਵਿਡ-19 ਤੋਂ ਸੰਕ੍ਰਮਿਤ ਰੋਗੀਆਂ ਦੇ ਠੀਕ ਹੋਣ ਦਾ ਤੇਜ਼ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19  ਦੇ ਕੁੱਲ 19,138 ਮਰੀਜ਼ ਠੀਕ ਹੋਏ ਹਨ ਅਤੇ ਇਸ ਦੇ ਨਾਲ ਹੀ ਕੋਵਿਡ-19 ਤੋਂ ਸੰਕ੍ਰਮਿਤ ਲੋਕਾਂ ਵਿੱਚੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਅੱਜ 4,95,515 ਹੋ ਗਈ।  ਨਤੀਜੇ ਵਜੋਂਰਾਸ਼ਟਰੀ ਪੱਧਰ ਉੱਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਕੇ 62.42% ਹੋ ਗਈ ਹੈ। ਅਜੇ ਦੇਸ਼ ਵਿੱਚ ਕੋਰੋਨਾ ਸੰਕ੍ਰਮਣ ਦੇ ਕੁੱਲ 2,76,882 ਐਕਟਿਵ ਕੇਸ ਹਨ ਅਤੇ ਸਾਰਿਆਂ ਦਾ ਹਸਪਤਾਲਾਂ ਵਿੱਚ ਇਲਾਜ ਚਲ ਰਿਹਾ ਹੈ।

 

ਕੋਵਿਡ-19 ਬਿਮਾਰੀ ਤੋਂ ਠੀਕ ਹੋਣ ਦੀ ਦਰ ਵਿੱਚ ਸੁਧਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਕੇਂਦਰ ਦੁਆਰਾ ਉਠਾਏ ਗਏ ਪੂਰਵਗਾਮੀਸਰਗਰਮ ਅਤੇ ਵਰਗੀਕ੍ਰਿਤ ਕਦਮਾਂ ਦੇ ਸੰਯੋਜਨ ਦਾ ਨਤੀਜਾ ਹੈ।  ਰੋਗੀਆਂ ਦੀ ਸ਼ੁਰੂਆਤੀ ਪਹਿਚਾਣ ਸੁਨਿਸ਼ਚਿਤ ਕਰਨ ਵਾਲੇ ਹਮਲਾਵਰ ਤੇਵਰ ਨਾਲ ਕਰਵਾਏ ਜਾ ਰਹੇ ਟੈਸਟਹਲਕੇ/ਪੂਰਵ ਰੋਗਸੂਚਕ ਲੱਛਣ ਵਾਲੇ ਰੋਗੀਆਂ ਲਈ ਘਰ ਵਿੱਚ ਆਈਸੋਲੇਸ਼ਨਮਾਮਲਿਆਂ ਦੇ ਸਮੇਂ ਰਹਿੰਦੇ ਇਲਾਜ ਵਿੱਚ ਸਹਾਇਕ ਉਚਿਤ ਹਸਪਤਾਲ ਦੇ ਬੁਨਿਆਦੀ ਢਾਂਚੇ ਦੇ ਜ਼ਰੀਏ ਗੰਭੀਰ ਮਾਮਲਿਆਂ ਦੇ ਪ੍ਰਭਾਵੀ ਨੈਦਾਨਿਕ ਇਲਾਜਦੇਸ਼ ਵਿੱਚ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਵਿੱਚ ਤੇਜ਼ੀ ਨਾਲ ਸੁਧਾਰ ਅਤੇ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਿਯਮਿਤ ਅਤੇ ਨਿਰਵਿਘਨ ਤਾਲਮੇਲ ਸਦਕਾ ਦੇਸ਼ ਵਿੱਚ ਇਸ ਬਿਮਾਰੀ ਤੋਂ ਠੀਕ ਹੋਣ ਦੀ ਦਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।  ਅੱਜ ਦੇਸ਼ ਵਿੱਚ 1218 ਸਮਰਪਿਤ ਕੋਵਿਡ ਹਸਪਤਾਲ2705 ਸਮਰਪਿਤ ਕੋਵਿਡ ਸਿਹਤ ਦੇਖਭਾਲ਼ ਕੇਂਦਰ ਅਤੇ 10,301 ਕੋਵਿਡ ਦੇਖਭਾਲ਼ ਕੇਂਦਰ ਹਨ।

 

ਪੂਰੇ ਦੇਸ਼ ਵਿੱਚ ਇਸ ਬਿਮਾਰੀ ਤੋਂ ਠੀਕ ਹੋਣ ਦੀ ਦਰ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਹੈ ਜਿਸ ਨਾਲ ਰਾਸ਼ਟਰੀ ਔਸਤ ਤੋਂ ਅਧਿਕ ਠੀਕ ਹੋਣ ਦੀ ਦਰ ਵਾਲੇ 18 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ।  ਸੂਚੀ ਇਸ ਪ੍ਰਕਾਰ ਹੈ :

 

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਠੀਕ ਹੋਣ ਦੀ ਦਰ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਠੀਕ ਹੋਣ ਦੀ ਦਰ

ਪੱਛਮ ਬੰਗਾਲ

64.94%

ਮੱਧ ਪ੍ਰਦੇਸ

74.85%

ਉੱਤਰ ਪ੍ਰਦੇਸ਼

65.28%

ਹਰਿਆਣਾ

74.91%

ਓਡੀਸ਼ਾ

66.13%

ਤ੍ਰਿਪੁਰਾ

75.34%

ਮਿਜ਼ੋਰਮ

67.51%

ਰਾਜਸਥਾਨ

75.65%

ਝਾਰਖੰਡ

68.02%

ਦਿੱਲੀ

76.81%

ਪੰਜਾਬ

69.26%

ਚੰਡੀਗੜ੍ਹ

77.06%

ਬਿਹਾਰ

70.40%

ਛੱਤੀਸਗੜ੍ਹ

78.99%

ਗੁਜਰਾਤ

70.72%

ਉੱਤਰਾਖੰਡ

80.85%

ਹਿਮਾਚਲ ਪ੍ਰਦੇਸ

74.21%

ਲੱਦਾਖ (ਕੇਂਦਰ ਸ਼ਾਸਿਤ ਪ੍ਰਦੇਸ਼)

86.73%

 

 

ਦੇਸ਼ ਵਿੱਚ ਰਾਸ਼ਟਰੀ ਪੱਧਰ ਉੱਤੇ ਮੌਤ ਦਰ 2.72 % ਦਰਜ ਕੀਤੀ ਗਈ ਹੈ।  ਇਹ ਦੁਨੀਆ ਦੇ ਕਈ ਹੋਰ ਦੇਸ਼ਾਂ ਦੀ ਮੌਤ ਦਰ ਤੋਂ ਘੱਟ ਹੈ। ਕੋਵਿਡ-19 ਨਾਲ ਨਜਿੱਠਣ ਦੀਆਂ ਤਿਆਰੀਆਂ ਵਿੱਚ ਮੌਤ ਦਰ ਨੂੰ ਘੱਟ ਰੱਖਣ ਉੱਤੇ ਜ਼ਿਆਦਾ ਧਿਆਨ ਦਿੱਤਾ ਗਿਆ।  ਕੇਂਦਰ ਦੀ ਮਦਦ ਅਤੇ ਦਿਸ਼ਾ-ਨਿਰਦੇਸ਼ਾਂ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਨੇ ਇਸ ਸਬੰਧ ਵਿੱਚ ਬਜ਼ੁਰਗਾਂ ਅਤੇ ਸਹਿ-ਬਿਮਾਰੀਆਂ ਜਿਹੇ ਉੱਚ ਜੋਖਮ ਵਾਲੇ ਲੋਕਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਕਮਿਊਨਿਟੀਆਂ ਦਾ ਪਤਾ ਲਗਾਉਣ  (ਮੈਪਿੰਗ)  ਅਤੇ ਉਨ੍ਹਾਂ ਉੱਤੇ ਵਿਸ਼ੇਸ਼ ਧਿਆਨ ਦੇਣ ਜਿਹੇ ਕਈ ਕਦਮ   ਉਠਾਏ ਹਨ।  ਕੋਵਿਡ ਰੋਗੀਆਂ ਨੂੰ ਮੈਡੀਕਲ ਸੇਵਾ ਦੀ ਗੁਣਵੱਤਾ ਵਿੱਚ ਸੁਧਾਰ ਉੱਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ।  ਆਯੁਸ਼ਮਾਨ ਭਾਰਤ- ਸਿਹਤ ਅਤੇ ਤੰਦਰੁਸਤੀ ਕੇਂਦਰਾਂ  ਦੇ ਨੈੱਟਵਰਕ ਨਾਲ ਆਸ਼ਾ ਵਰਕਰਾਂ ਅਤੇ ਏਐੱਨਐੱਮ ਨੇ ਕੋਵਿਡ ਮਾਮਲਿਆਂ  ਦੀ ਪ੍ਰਭਾਵੀ ਨਿਗਰਾਨੀ ਕਰਨ ਅਤੇ ਲੱਖਾਂ ਪ੍ਰਵਾਸੀਆਂ ਅਤੇ ਬਾਹਰ ਤੋਂ ਪਿੰਡ ਪਰਤੇ ਨੌਜਵਾਨਾਂ ਸਹਿਤ ਸੰਕ੍ਰਮਿਤ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਪਤਾ ਲਗਾਉਣ ਵਿੱਚ ਕਾਫ਼ੀ ਮਦਦ ਕੀਤੀ ਹੈ।  ਇਸ ਦਾ ਨਤੀਜਾ ਇਹ ਆਇਆ ਕਿ 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਸ਼ਟਰੀ ਔਸਤ ਦੀ ਤੁਲਨਾ ਵਿੱਚ ਮੌਤ ਦਰ ਘੱਟ ਹੈ।  ਸੂਚੀ ਇਸ ਪ੍ਰਕਾਰ ਹੈ :

 

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਮੌਤ ਦਰ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਮੌਤ ਦਰ

ਮਣੀਪੁਰ

0%

ਬਿਹਾਰ

0.82%

ਨਾਗਾਲੈਂਡ

0%

ਹਿਮਾਚਲ ਪ੍ਰਦੇਸ਼

0.96%

ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ

0%

ਤੇਲੰਗਾਨਾ

1.07%

ਮਿਜ਼ੋਰਮ

0%

ਆਂਧਰ ਪ੍ਰਦੇਸ਼

1.16%

ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ

0%

ਪੁਦੂਚੇਰੀ

1.22%

ਸਿਕਿੱਮ

0%

ਚੰਡੀਗੜ੍ਹ

1.34%

ਤ੍ਰਿਪੁਰਾ

0.06%

ਤਮਿਲ ਨਾਡੂ

1.39%

ਲੱਦਾਖ (ਕੇਂਦਰ ਸ਼ਾਸਿਤ ਪ੍ਰਦੇਸ਼)

0.09%

ਉੱਤਰਾਖੰਡ

1.39%

ਅਸਾਮ

0.16%

ਹਰਿਆਣਾ

1.48%

ਕੇਰਲ

0.41%

ਕਰਨਾਟਕ

1.56%

ਛੱਤੀਸਗੜ੍ਹ

0.41%

ਜੰਮੂ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼)

1.62%

ਗੋਆ

0.42%

ਮੇਘਾਲਿਆ

1.77%

ਓਡੀਸ਼ਾ

0.46%

ਰਾਜਸਥਾਨ

2.18%

ਅਰੁਣਾਚਲ ਪ੍ਰਦੇਸ਼

0.66%

ਪੰਜਾਬ

2.56%

ਝਾਰਖੰਡ

0.71%

ਉੱਤਰ ਪ੍ਰਦੇਸ਼

2.66%

 

 

ਟੈਸਟ, ਟ੍ਰੈਕ ਅਤੇ ਟ੍ਰੀਟ ਰਣਨੀਤੀ ਦੇ ਰਾਸ਼ਟਰਵਿਆਪੀ ਲਾਗੂਕਰਨ ਤੇ ਧਿਆਨ ਕੇਂਦ੍ਰਿਤ ਕਰਨ ਦੀ ਵਜ੍ਹਾ ਨਾਲ ਕੋਵਿਡ-19 ਦੀ ਪਹਿਚਾਣ ਲਈ ਹੁਣ ਤੱਕ ਕੁੱਲ 1,10,24,491 ਸੈਂਪਲ ਟੈਸਟ ਕੀਤੇ ਗਏ ਹਨ।  ਰੋਜ਼ਾਨਾ ਟੈਸਟਾਂ ਦੀ ਸੰਖਿਆ ਵਿੱਚ ਵੀ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ।  ਪਿਛਲੇ 24 ਘੰਟਿਆਂ ਦੌਰਾਨ 2,83,659 ਸੈਂਪਲ ਟੈਸਟ ਕੀਤੇ ਗਏ ਹਨ। 

 

ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਨੂੰ ਸਰਕਾਰੀ ਖੇਤਰ ਦੀਆਂ 835 ਲੈਬਾਂ ਅਤੇ 334 ਪ੍ਰਾਈਵੇਟ ਲੈਬਾਂ ਦੇ ਨਾਲ ਹੋਰ ਮਜ਼ਬੂਤ ਕੀਤਾ ਗਿਆ ਹੈ।  ਦੇਸ਼ ਵਿੱਚ ਹੁਣ 1169 ਲੈਬਾਂ ਕੰਮ ਕਰ ਰਹੀਆਂ ਹਨ।  ਇਨ੍ਹਾਂ ਵਿੱਚ ਸ਼ਾਮਲ ਹਨ :

 

•           ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ  :  614 ( ਸਰਕਾਰੀ :  382  +  ਪ੍ਰਾਈਵੇਟ : 232 )

•           ਟਰੂਨੈਟ ਅਧਾਰਿਤ ਟੈਸਟ ਲੈਬਾਂ :  458  ( ਸਰਕਾਰ : 418  +  ਪ੍ਰਾਈਵੇਟ :  40 )

•           ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  97  ( ਸਰਕਾਰੀ :  35  +  ਪ੍ਰਾਈਵੇਟ :  62 )

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]inਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075 ( ਟੋਲ-ਫ੍ਰੀ) ਤੇ ਕਾਲ ਕਰੋ। ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdfਤੇ ਉਪਲੱਬਧ ਹੈ।

 

****

 

ਐੱਮਵੀ/ਐੱਸਜੀ
 


(Release ID: 1637844) Visitor Counter : 229