ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਮੌਤ ਦਰ ਨੂੰ ਘਟਾਉਣ ਲਈ ਕੇਂਦਰ ਸਰਕਾਰ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਏਮਸ ਦਿੱਲੀ ਨੇ ਕੋਵਿਡ ਕਲੀਨਿਕਲ ਪ੍ਰਬੰਧਨ ’ਤੇ ਰਾਜ ਦੇ ਡਾਕਟਰਾਂ ਨੂੰ ਟੈਲੀ-ਕੰਸਲਟੇਸ਼ਨ ਗਾਈਡੈਂਸ ਦੀ ਸ਼ੁਰੂਆਤ ਕੀਤੀ

ਪਹਿਲੇ ਸੈਸ਼ਨ ਵਿੱਚ ਹਿੱਸਾ ਲੈਣ ਲਈ 1000 ਤੋਂ ਵੱਧ ਬੈੱਡਾਂ ਵਾਲੇ 10 ਹਸਪਤਾਲ

ਹਰ ਹਫ਼ਤੇ ਦੋ ਵਾਰ, ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਟੈਲੀ-ਕੰਸਲਟੇਸ਼ਨ ਗਾਈਡੈਂਸ ਦੇ ਸੈਸ਼ਨ ਹੋਣਗੇ

Posted On: 08 JUL 2020 1:59PM by PIB Chandigarh

ਕੋਵਿਡ-19 ਸਬੰਧੀ ਸੰਪੂਰਨ ਪ੍ਰਤੀਕਿਰਿਆ ਅਤੇ ਪ੍ਰਬੰਧਨ ਰਣਨੀਤੀ ਦੇ ਹਿੱਸੇ ਦੇ ਤੌਰ ’ਤੇ ਕੇਂਦਰ ਸਾਰੇ ਕੋਵਿਡ-19 ਪਾਜ਼ਿਟਿਵ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਨੂੰ ਯਕੀਨੀ ਬਣਾ ਕੇ ਕੇਸਾਂ ਦੀ ਮੌਤ ਦਰ ਨੂੰ ਘਟਾਉਣ ਲਈ ਪ੍ਰਤੀਬੱਧ ਹੈ। ਇਸ ਉਦੇਸ਼ ਲਈ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਹੁਣ ਏਮਸ, ਨਵੀਂ ਦਿੱਲੀ ਦੇ ਮਾਹਿਰ ਡਾਕਟਰਾਂ ਨੂੰ ਰਾਜ ਦੇ ਹਸਪਤਾਲਾਂ ਵਿੱਚ ਆਈਸੀਯੂ ਦੀ ਦੇਖਭਾਲ਼ ਕਰਨ ਵਾਲੇ ਡਾਕਟਰਾਂ ਨੂੰ ਮਾਹਿਰ ਮਾਰਗ-ਦਰਸ਼ਨ ਅਤੇ ਗਿਆਨ ਸਹਾਇਤਾ ਪ੍ਰਦਾਨ ਕਰਨ ਲਈ ਸ਼ਾਮਲ ਕੀਤਾ ਹੈ।

 

ਟੈਲੀ-ਕੰਸਲਟੇਸ਼ਨ ਗਾਈਡੈਂਸ ਕੋਵਿਡ-19 ਲਈ ਕਲੀਨਿਕਲ ਦਖਲਅੰਦਾਜ਼ੀ ਪ੍ਰੋਟੋਕੋਲ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਏਮਸ, ਨਵੀਂ ਦਿੱਲੀ ਦੇ ਡਾਕਟਰਾਂ ਦੀ ਇੱਕ ਮਾਹਿਰ ਟੀਮ ਟੈਲੀ / ਵੀਡੀਓ ਸਲਾਹ-ਮਸ਼ਵਰੇ ਰਾਹੀਂ ਵੱਖ-ਵੱਖ ਰਾਜਾਂ ਦੇ ਹਸਪਤਾਲਾਂ ਦੇ ਆਈਸੀਯੂਜ਼ ਵਿੱਚ ਕੋਵਿਡ -19 ਦੇ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਬਾਰੇ ਮਾਰਗ-ਦਰਸ਼ਨ ਪ੍ਰਦਾਨ ਕਰੇਗੀ। ਉਹ ਕੇਸਾਂ ਦੀ ਮੌਤ ਦਰ ਨੂੰ ਘਟਾਉਣ ਲਈ ਕੋਵਿਡ-19 ਦੇ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧਨ ਵਿੱਚ ਰਾਜਾਂ ਦੀ ਮਦਦ ਕਰਨਗੇ। ਰਾਜਾਂ ਵਿੱਚ ਡਾਕਟਰਾਂ ਨੂੰ ਸਮੇਂ ਸਿਰ ਅਤੇ ਮਾਹਿਰ ਮਾਰਗ-ਦਰਸ਼ਨ ਪ੍ਰਦਾਨ ਕਰਨ ਲਈ ਇਹ ਟੈਲੀ-ਕੰਸਲਟੇਸ਼ਨ ਗਾਈਡੈਂਸ ਸੈਸ਼ਨ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਹਰ ਹਫ਼ਤੇ ਦੋ ਵਾਰ ਕਰਵਾਏ ਜਾਣਗੇ।

 

ਇਸ ਅਭਿਆਸ ਦਾ ਪਹਿਲਾ ਸੈਸ਼ਨ ਅੱਜ ਸ਼ਾਮ 4.30 ਵਜੇ ਸ਼ੁਰੂ ਹੋਵੇਗਾ। ਇਸ ਲਈ ਦਸ ਹਸਪਤਾਲਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਮੁੰਬਈ (ਮਹਾਰਾਸ਼ਟਰ) ਦੇ ਨੌਂ ਅਤੇ ਗੋਆ ਦਾ ਇੱਕ ਹਸਪਤਾਲ ਸ਼ਾਮਲ ਹੈ। ਇਨ੍ਹਾਂ ਵਿੱਚ ਹਨ : ਨੈਸਕੋ ਜੰਬੋ ਫੈਸਿਲਿਟੀ, ਪੀ ਸਾਊਥ (ਫੇਜ਼ 2) ; ਸਿਡਕੋ ਮੁਲੁੰਡ ਜੰਬੋ ਫੈਸਿਲਿਟੀ-ਟੀ (ਫੇਜ਼ 2) ; ਮਲਾਡ ਇਨਫਿਨਿਟੀ ਮਾਲ ਜੰਬੋ ਫੈਸਿਲਿਟੀ, ਪੀਐੱਨ (ਫੇਜ਼ 3); ਜੀਓ ਕਨਵੈਨਸ਼ਨ ਸੈਂਟਰ ਜੰਬੋ ਫੈਸਿਲਿਟੀ, ਹੀ (ਫੇਜ਼ 3); ਨਾਇਰ ਹਸਪਤਾਲ, ਐੱਮਸੀਜੀਐੱਮ ਸੈਵਨ ਹਿਲਜ਼, ਐੱਮਐੱਮਆਰਡੀਏ ਬੀਕੇਸੀ ਜੰਬੋ ਫੈਸਿਲਿਟੀ, ਹੀ (ਫੇਜ਼ 2); ਐੱਮਐੱਮਆਰਡੀਏ ਬੀਕੇਸੀ ਜੰਬੋ ਫੈਸਿਲਿਟੀ, ਹੀ (ਫੇਜ਼ 1); ਮੁੰਬਈ ਮੈਟਰੋ ਦਾਹੀਸਰ ਜੰਬੋ ਫੈਸਿਲਿਟੀ, ਟੀ (ਫੇਜ਼ 2) ਅਤੇ ਸਰਕਾਰ ਮੈਡੀਕਲ ਕਾਲਜ ਅਤੇ ਹਸਪਤਾਲ, ਪਣਜੀ, ਗੋਆ। 

 

ਇਨ੍ਹਾਂ ਪਾਸ ਕੋਵਿਡ ਮਰੀਜ਼ਾਂ ਲਈ 1000 ਤੋਂ ਵੱਧ ਬੈੱਡ ਹਨ ਜਿਨ੍ਹਾਂ ਵਿੱਚ ਆਈਸੋਲੇਸ਼ਨ ਬੈੱਡ, ਆਕਸੀਜਨ ਸਮਰਥਿਤ ਆਈਸੀਯੂ ਬੈੱਡ ਸ਼ਾਮਲ ਹਨ। ਅੱਜ ਦੇ ਸੈਸ਼ਨ ਦੀ ਅਗਵਾਈ ਵਿਭਾਗ ਮੁਖੀ (ਐੱਚਓਡੀ), ਪਲਮਨਰੀ ਮੈਡੀਸਿਨ, ਏਮਸ, ਦਿੱਲੀ ਡਾ. ਆਨੰਦ ਮੋਹਨ, ਕਰਨਗੇ। 

  

ਇਸ ਟੈਲੀ-ਕੰਸਲਟੇਸ਼ਨ ਗਾਈਡੈਂਸ ਅਭਿਆਸ ਨੂੰ ਹੋਰ 61 ਹਸਪਤਾਲਾਂ ਤੱਕ ਵਧਾਇਆ ਜਾਵੇਗਾ ਜਿਨ੍ਹਾਂ ਦੇ ਬੈੱਡਾਂ ਦੀ ਸਮਰੱਥਾ ਹਫ਼ਤੇ ਵਿੱਚ ਦੋ ਵਾਰ 500-1000 ਤੱਕ ਹੈ। ਇਨ੍ਹਾਂ ਮਾਹਿਰਾਂ ਦੀ ਅਗਵਾਈ ਵਾਲੇ ਟੈਲੀ-ਕੰਸਲਟੇਸ਼ਨ ਗਾਈਡੈਂਸ ਸੈਸ਼ਨਾਂ ਦਾ ਇੱਕ ਕੈਲੰਡਰ 31 ਜੁਲਾਈ ਤੱਕ ਰਾਜਾਂ ਨੂੰ ਕਵਰ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤਹਿਤ ਕੁੱਲ 17 ਅਜਿਹੇ ਰਾਜ ਕਵਰ ਕੀਤੇ ਜਾਣਗੇ (ਦਿੱਲੀ, ਗੁਜਰਾਤ, ਤੇਲੰਗਾਨਾ, ਕੇਰਲ, ਆਂਧਰ ਪ੍ਰਦੇਸ਼, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਤਮਿਲ ਨਾਡੂ, ਹਰਿਆਣਾ, ਓਡੀਸ਼ਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ, ਝਾਰਖੰਡ ਅਤੇ ਮਹਾਰਾਸ਼ਟਰ)। ਵੀਡੀਓ ਕਾਨਫਰੰਸ ਜ਼ਰੀਏ ਹੋਣ ਵਾਲੀ ਗੱਲਬਾਤ ਵਿੱਚ ਆਈਸੀਯੂ ਮਰੀਜ਼ਾਂ ਨੂੰ ਸੰਭਾਲਣ ਵਾਲੇ ਹਰੇਕ ਹਸਪਤਾਲ ਦੇ ਦੋ ਡਾਕਟਰਾਂ ਸਹਿਤ ਸਬੰਧਿਤ ਰਾਜ ਦੇ ਡਾਇਰੈਕਟਰ ਜਨਰਲ ਹੈਲਥ ਸਰਵਿਸਿਜ਼ (ਡੀਜੀਐੱਚਐੱਸ) ਹਿੱਸਾ ਲੈਣਗੇ।

 

****

 

ਐੱਮਵੀ/ਐੱਸਜੀ



(Release ID: 1637387) Visitor Counter : 213