PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
07 JUL 2020 6:24PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਪ੍ਰਤੀ ਦਸ ਲੱਖ ਦੀ ਆਬਾਦੀ ਉੱਤੇ ਕੋਵਿਡ-19 ਦੇ ਮਾਮਲੇ ਦੁਨੀਆ ਦੇ ਮੁਕਾਬਲੇ ਭਾਰਤ ਵਿੱਚ ਸਭ ਤੋਂ ਘੱਟ ਹਨ।
- ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ 4,39,947 ਹੋ ਗਈ ਹੈ। ਹੁਣ ਤੱਕ, ਦੇਸ਼ ਵਿੱਚ ਕੋਵਿਡ ਦੇ ਐਕਟਿਵ ਕੇਸਾਂ ਨਾਲੋਂ ਠੀਕ ਹੋਣ ਵਾਲਿਆਂ ਦੀ ਸੰਖਿਆ 1,80,390 ਅਧਿਕ ਹੋ ਗਈ ਹੈ। ਕੋਵਿਡ ਸੰਕ੍ਰਮਿਤਾਂ ਦੀ ਰਿਕਵਰੀ ਦਰ ਵਧ ਕੇ 61.13% ਹੋ ਗਈ ਹੈ।
- ਵਰਤਮਾਨ ਵਿੱਚ ਦੇਸ਼ ਵਿੱਚ ਕੋਵਿਡ ਦੇ 2,59,557 ਐਕਟਿਵ ਕੇਸ ਹਨ।
- ਗ੍ਰਹਿ ਮੰਤਰਾਲੇ ਨੇ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਪਰੀਖਿਆਵਾਂ ਆਯੋਜਿਤ ਕਰਨ ਦੀ ਆਗਿਆ ਦਿੱਤੀ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਦੁਨੀਆ ਵਿੱਚ ਪ੍ਰਤੀ ਦਸ ਲੱਖ ਆਬਾਦੀ ਉੱਤੇ ਕੋਵਿਡ-19 ਦੇ ਸਭ ਤੋਂ ਘੱਟ ਮਾਮਲੇ ਭਾਰਤ ਵਿੱਚ; ਠੀਕ ਹੋਣ ਵਾਲਿਆਂ ਦੀ ਸੰਖਿਆ ਕਰੀਬ 4 ਲੱਖ 40 ਹਜ਼ਾਰ ਹੋਈ, ਸੰਕ੍ਰਮਿਤਾਂ ਅਤੇ ਠੀਕ ਹੋਣ ਵਾਲਿਆਂ ਦੀ ਸੰਖਿਆ ਦਾ ਅੰਤਰ 1.8 ਲੱਖ ਤੋਂ ਅਧਿਕ; ਰਾਸ਼ਟਰੀ ਰਿਕਵਰੀ ਦਰ 61% ਦੇ ਪਾਰ ਹੋਈ
ਕੋਰੋਨਾ ਸੰਕ੍ਰਮਣ ਦੀ ਸਥਿਤੀ ‘ਤੇ ਵਿਸ਼ਵ ਸਿਹਤ ਸੰਗਠਨ ਦੀ 6 ਜੁਲਾਈ 2020 ਨੂੰ ਜਾਰੀ ਰਿਪੋਰਟ ਅਨੁਸਾਰ ਪ੍ਰਤੀ ਦਸ ਲੱਖ ਦੀ ਆਬਾਦੀ ਉੱਤੇ ਕੋਵਿਡ-19 ਦੇ ਮਾਮਲੇ ਦੁਨੀਆ ਦੇ ਮੁਕਾਬਲੇ ਭਾਰਤ ਵਿੱਚ ਸਭ ਤੋਂ ਘੱਟ ਹਨ। ਭਾਰਤ ਵਿੱਚ ਪ੍ਰਤੀ ਦਸ ਲੱਖ ਆਬਾਦੀ ਉੱਤੇ ਕੋਵਿਡ-19 ਦੇ 505.37 ਮਾਮਲੇ ਹਨ ਜਦੋਂ ਕਿ ਗਲੋਬਲ ਔਸਤ ਮਾਮਲੇ 1453.25 ਹਨ।
ਰਿਪੋਰਟ ਇਹ ਵੀ ਦਸਦੀ ਹੈ ਕਿ ਦੁਨੀਆ ਦੇ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਵਿੱਚ ਪ੍ਰਤੀ ਦਸ ਲੱਖ ਆਬਾਦੀ ਵਿੱਚ ਕੋਵਿਡ ਨਾਲ ਮਰਨ ਵਾਲਿਆਂ ਦੀ ਸੰਖਿਆ ਵੀ ਸਭ ਤੋਂ ਘੱਟ ਹੈ। ਭਾਰਤ ਵਿੱਚ ਪ੍ਰਤੀ ਦਸ ਲੱਖ ਆਬਾਦੀ ਉੱਤੇ ਕੋਵਿਡ ਨਾਲ ਮਰਨ ਵਾਲਿਆਂ ਦੀ ਸੰਖਿਆ 14.27 ਹੈ ਜਦੋਂ ਕਿ ਗਲੋਬਲ ਔਸਤ ਇਸ ਤੋਂ ਚਾਰ ਗੁਣਾ ਤੋਂ ਵੀ ਅਧਿਕ 68.29 ਹੈ।
1201 ਸਮਰਪਿਤ ਕੋਵਿਡ ਹਸਪਤਾਲ, 2611 ਕੋਵਿਡ ਸਮਰਪਿਤ ਸਿਹਤ ਦੇਖਭਾਲ਼ ਕੇਂਦਰ ਅਤੇ 9909 ਕੋਵਿਡ ਦੇਖਭਾਲ਼ ਕੇਂਦਰ ਹਨ। ਪਿਛਲੇ 24 ਘੰਟਿਆਂ ਦੌਰਾਨ, ਕੁੱਲ 15,515 ਕੋਵਿਡ ਦੇ ਮਰੀਜ਼ ਠੀਕ ਹੋਏ ਹਨ। ਇਸ ਦੇ ਨਾਲ ਹੀ ਇਲਾਜ ਦੇ ਬਾਅਦ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ 4,39,947 ਹੋ ਗਈ ਹੈ। ਹੁਣ ਤੱਕ, ਦੇਸ਼ ਵਿੱਚ ਕੋਵਿਡ ਦੇ ਐਕਟਿਵ ਕੇਸਾਂ ਨਾਲੋਂ ਠੀਕ ਹੋਣ ਵਾਲਿਆਂ ਦੀ ਸੰਖਿਆ 1,80,390 ਅਧਿਕ ਹੋ ਗਈ ਹੈ। ਕੋਵਿਡ ਸੰਕ੍ਰਮਿਤਾਂ ਦੀ ਰਿਕਵਰੀ ਦਰ ਵਧ ਕੇ 61.13% ਹੋ ਗਈ ਹੈ। ਵਰਤਮਾਨ ਵਿੱਚ ਦੇਸ਼ ਵਿੱਚ ਕੋਵਿਡ ਦੇ 2,59,557 ਐਕਟਿਵ ਕੇਸ ਹਨ ਅਤੇ ਸਾਰੇ ਮੈਡੀਕਲ ਦੇਖਰੇਖ ਅਧੀਨ ਹਨ। ਪਿਛਲੇ 24 ਘੰਟਿਆਂ ਦੌਰਾਨ 2,41,430 ਸੈਂਪਲਾਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਦੇਸ਼ ਵਿੱਚ ਹੁਣ ਤੱਕ ਕੋਵਿਡ ਦੇ ਕੁੱਲ 1,02,11,092 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ਸਮੇਂ ਦੇਸ਼ ਵਿੱਚ ਕੋਵਿਡ ਜਾਂਚ ਲਈ 793 ਸਰਕਾਰੀ ਅਤੇ 322 ਪ੍ਰਾਈਵੇਟ ਲੈਬਾਂ ਦੇ ਨਾਲ, ਕੁੱਲ 1115 ਲੈਬਾਂ ਹਨ।
https://www.pib.gov.in/PressReleseDetail.aspx?PRID=1636958
ਗ੍ਰਹਿ ਮੰਤਰਾਲੇ ਨੇ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਪਰੀਖਿਆਵਾਂ ਆਯੋਜਿਤ ਕਰਨ ਦੀ ਆਗਿਆ ਦਿੱਤੀ
ਗ੍ਰਹਿ ਮੰਤਰਾਲੇ ਨੇ ਕੇਂਦਰੀ ਉਚੇਰੀ ਸਿੱਖਿਆ ਸਕੱਤਰ ਨੂੰ ਅੱਜ ਇੱਕ ਪੱਤਰ ਲਿਖ ਕੇ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੁਆਰਾ ਪਰੀਖਿਆਵਾਂ ਆਯੋਜਿਤ ਕਰਨ ਦੀ ਆਗਿਆ ਦੇ ਦਿੱਤੀ ਹੈ। ਪਰੀਖਿਆਵਾਂ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਯੂਨੀਵਰਸਿਟੀਆਂ ਲਈ ਅਕਾਦਮਿਕ ਕੈਲੰਡਰ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਪ੍ਰਵਾਨਿਤ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਅਨੁਸਾਰ ਫਾਈਨਲ ਟਰਮ ਦੀਆਂ ਪਰੀਖਿਆਵਾਂ ਆਯੋਜਿਤ ਕਰਨਾ ਲਾਜ਼ਮੀ ਹੈ।
https://www.pib.gov.in/PressReleseDetail.aspx?PRID=1636867
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਪਰੀਖਿਆਵਾਂ ’ਤੇ ਯੂਜੀਸੀ ਦੇ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਅਤੇ ਯੂਨੀਵਰਸਿਟੀਆਂ ਲਈ ਅਕਾਦਮਿਕ ਕੈਲੰਡਰ ਜਾਰੀ ਕੀਤੇ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ 6 ਜੁਲਾਈ, 2020 ਨੂੰ ਨਵੀਂ ਦਿੱਲੀ ਵਿੱਚ ਵਰਚੁਅਲ ਰੂਪ ਨਾਲ ਪਰੀਖਿਆਵਾਂ ’ਤੇ ਯੂਜੀਸੀ ਦੇ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਅਤੇ ਯੂਨੀਵਰਸਿਟੀਆਂ ਲਈ ਅਕਾਦਮਿਕ ਕੈਲੰਡਰ ਜਾਰੀ ਕੀਤੇ। ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਹ ਫ਼ੈਸਲਾ ਵਿਦਿਆਰਥੀਆਂ ਦੀ ਸਿਹਤ, ਸੁਰੱਖਿਆ, ਨਿਰਪੱਖ ਅਤੇ ਸਮਾਨ ਅਵਸਰ ਪ੍ਰਦਾਨ ਕਰਨ ਦੇ ਸਿਧਾਂਤਾਂ ਦੀ ਰੱਖਿਆ ਲਈ ਕੀਤਾ ਗਿਆ। ਇਸ ਦੇ ਨਾਲ-ਨਾਲ ਅਕਾਦਮਿਕ ਸਾਖ, ਕਰੀਅਰ ਦੇ ਅਵਸਰ ਅਤੇ ਗਲੋਬਲ ਰੂਪ ਨਾਲ ਵਿਦਿਆਰਥੀਆਂ ਦੀ ਭਵਿੱਖ ਦੀ ਪ੍ਰਗਤੀ ਸੁਨਿਸ਼ਚਿਤ ਕਰਨਾ ਵੀ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੇ ਕਠਿਨ ਸਮੇਂ ਵਿੱਚ ਅਧਿਆਪਨ, ਅਧਿਐਨ, ਪਰੀਖਿਆਵਾਂ, ਅਕਾਦਮਿਕ ਕੈਲੰਡਰ ਆਦਿ ਨਾਲ ਸਬੰਧਿਤ ਵਿਭਿੰਨ ਮੁੱਦਿਆਂ ਦੇ ਸਮਾਧਾਨ ਲਈ ਨਿਰੰਤਰ ਪ੍ਰਯਤਨ ਕਰਨ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀਆਂ ਪਹਿਲਾਂ ਦੀ ਸ਼ਲਾਘਾ ਕੀਤੀ।
https://www.pib.gov.in/PressReleseDetail.aspx?PRID=1636963
“ਮਹਾਮਾਰੀ ਸਾਨੂੰ ਰੋਕ ਨਹੀਂ ਸਕਦੀ”; ਡਾ. ਹਰਸ਼ ਵਰਧਨ ਨੇ ਕੋਵਿਡ-19 ਮਹਾਮਾਰੀ ਸਬੰਧੀ ਆਪਣੇ ਸਵੀਡਿਸ਼ ਹਮਰੁਤਬਾ ਨਾਲ ਦੁਵੱਲੇ ਸਿਹਤ ਸਹਿਯੋਗ ’ਤੇ ਚਰਚਾ ਕੀਤੀ
ਸਵੀਡਨ ਦੀ ਸਿਹਤ ਅਤੇ ਸਮਾਜਿਕ ਮਾਮਲਿਆਂ ਦੀ ਮੰਤਰੀ ਸੁਸ਼੍ਰੀ ਲੀਨਾ ਹੈਲੇਨਗ੍ਰੇਨ (Ms. Lena Hallengren) ਨੇ ਅੱਜ ਇੱਥੇ ਸਿਹਤ ਅਤੇ ਮੈਡੀਕਲ ਖੇਤਰ ਵਿੱਚ ਸਹਿਯੋਗ ’ਤੇ ਚਰਚਾ ਕਰਨ ਲਈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨਾਲ ਡਿਜੀਟਲੀ ਗੱਲ ਕੀਤੀ। ਦੋਵੇਂ ਸਿਹਤ ਮੰਤਰੀਆਂ ਨੇ ਦੋਵੇਂ ਦੇਸ਼ਾਂ ਵਿੱਚ ਕੋਵਿਡ-19 ਦੀ ਸਥਿਤੀ ਅਤੇ ਰੋਕਥਾਮ ਦੇ ਉਪਾਵਾਂ ਅਤੇ ਇਸ ਨਾਲ ਭਵਿੱਖ ਵਿੱਚ ਨਜਿੱਠਣ ਦੇ ਦ੍ਰਿਸ਼ਟੀਕੋਣ ’ਤੇ ਵਿਸਤ੍ਰਿਤ ਚਰਚਾ ਕੀਤੀ। ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੌਰਾਨ ਭਾਰਤ ਨੇ ਜੋ ਸਬਕ ਸਿੱਖਿਆ, ਉਸ ’ਤੇ ਡਾ. ਹਰਸ਼ ਵਰਧਨ ਨੇ ਕਿਹਾ, ‘‘ਭਾਰਤ ਵਿੱਚ 61 ਪ੍ਰਤੀਸ਼ਤ ਤੋਂ ਜ਼ਿਆਦਾ ਦੀ ਰਿਕਵਰੀ ਦਰ ਹੈ ਅਤੇ 1.30 ਬਿਲੀਅਨ ਜਨਸੰਖਿਆ ਵਾਲਾ ਦੇਸ਼ ਹੋਣ ਦੇ ਬਾਵਜੂਦ 2.78 ਪ੍ਰਤੀਸ਼ਤ ਦੀ ਮੌਤ ਦਰ ਬਹੁਤ ਘੱਟ ਹੈ। ਰੋਜ਼ਾਨਾ 2.5 ਲੱਖ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ। ਚਾਰ ਮਹੀਨੇ ਪਹਿਲਾਂ ਇੱਕ ਲੈਬ ਸੀ, ਹੁਣ ਦੇਸ਼ ਵਿੱਚ ਕੋਵਿਡ-19 ਦਾ ਟੈਸਟ ਕਰਨ ਲਈ 1100 ਤੋਂ ਜ਼ਿਆਦਾ ਲੈਬ’ਜ਼ ਹਨ।’’ ਡਾ. ਹਰਸ਼ ਵਰਧਨ ਨੇ ਕਿਹਾ ਕਿ ਭਾਰਤ ਨੇ ਨੋਵੇਲ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਇੱਕ ਮੌਕੇ ਦੇ ਰੂਪ ਵਿੱਚ ਉਪਯੋਗ ਕੀਤਾ ਹੈ।
https://www.pib.gov.in/PressReleseDetail.aspx?PRID=1637000
ਵਿਸ਼ਵ ਬੈਂਕ ਨੇ ਗੰਗਾ ਦੀ ਕਾਇਆਕਲਪ ਵਿੱਚ ਸਹਿਯੋਗ ਵਧਾਉਣ ਲਈ 400 ਮਿਲੀਅਨ ਡਾਲਰ ਦਿੱਤੇ
ਵਿਸ਼ਵ ਬੈਂਕ ਅਤੇ ਭਾਰਤ ਸਰਕਾਰ ਨੇ ਅੱਜ ‘ਨਮਾਮਿ ਗੰਗੇ ਪ੍ਰੋਗਰਾਮ’ ਵਿੱਚ ਲੋੜੀਂਦੇ ਸਹਿਯੋਗ ਵਧਾਉਣ ਦੇ ਲਈ ਇੱਕ ਕਰਜ਼ਾ ਸਮਝੌਤੇ ’ਤੇ ਦਸਤਖਤ ਕੀਤੇ, ਜਿਸ ਦੇ ਤਹਿਤ ਗੰਗਾ ਨਦੀ ਨੂੰ ਮੁੜ ਸੁਰਜੀਤ ਕੀਤਾ ਜਾਣਾ ਹੈ। ਦੂਜੇ ਰਾਸ਼ਟਰੀ ਗੰਗਾ ਨਦੀ ਬੇਸਿਨ ਪ੍ਰੋਜੈਕਟ ਨਾਲ ਪਾਵਨ ਗੰਗਾ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ਅਤੇ ਇਸ ਦੇ ਨਾਲ ਹੀ ਨਦੀ ਬੇਸਿਨ ਦਾ ਪ੍ਰਬੰਧਨ ਮਜ਼ਬੂਤ ਹੋਵੇਗਾ, ਜਿੱਥੇ 500 ਮਿਲੀਅਨ ਤੋਂ ਵੀ ਵੱਧ ਲੋਕ ਨਿਵਾਸ ਕਰਦੇ ਹਨ।400 ਮਿਲੀਅਨ ਡਾਲਰ ਦੀ ਪ੍ਰਤੀਬੱਧਤਾ ਵਿੱਚ 381 ਮਿਲੀਅਨ ਡਾਲਰ ਦਾ ਕਰਜ਼ਾ ਅਤੇ 19 ਮਿਲੀਅਨ ਡਾਲਰ ਤੱਕ ਦੀ ਪ੍ਰਸਤਾਵਿਤ ਗਰੰਟੀ ਸ਼ਾਮਲ ਹੈ। ਐੱਸਐੱਨਜੀਆਰਬੀਪੀ ਪ੍ਰਦੂਸ਼ਣ ਦੇ ਪ੍ਰਵਾਹ ਨੂੰ ਨਿਯੰਤਰਣ ਕਰਨ ਵਿੱਚ ਮਦਦ ਦੇ ਲਈ ਚੋਣਵੇਂ ਸ਼ਹਿਰੀ ਖੇਤਰਾਂ ਵਿੱਚ ਸੀਵਰੇਜ ਨੈੱਟਵਰਕਾਂ ਅਤੇ ਟ੍ਰੀਟਮੈਂਟ ਪਲਾਂਟਾਂ ਨੂੰ ਵਿੱਤ ਦੇਵੇਗਾ। ਇੰਨਾ ਹੀ ਨਹੀਂ, ਇਹ ਬੁਨਿਆਦੀ ਢਾਂਚਾਗਤ ਨਿਵੇਸ਼ ਅਤੇ ਇਸ ਦੁਆਰਾ ਪੈਦਾ ਹੋਣ ਵਾਲੇ ਰੋਜ਼ਗਾਰ ਕੋਵਿਡ-19 (ਕੋਰੋਨਾ ਵਾਇਰਸ) ਦੇ ਸੰਕਟ ਤੋਂ ਭਾਰਤੀ ਦੀ ਅਰਥਵਿਵਸਥਾ ਨੂੰ ਉਭਾਰਨ ਵਿੱਚ ਵੀ ਮਦਦ ਕਰਨਗੇ।
https://www.pib.gov.in/PressReleseDetail.aspx?PRID=1636999
ਨੈਸ਼ਨਲ ਮੈਡੀਸਿਨਲ ਪਲਾਂਟਸ ਬੋਰਡ ਅਤੇ ਆਈਸੀਏਆਰ-ਨੈਸ਼ਨਲ ਬਿਊਰੋ ਆਵ੍ ਪਲਾਂਟ ਜੈਨੇਟਿਕ ਰਿਸੋਰਸਜ਼ ਨੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
ਆਯੁਸ਼ ਮੰਤਰਾਲੇ ਦੇ ਨੈਸ਼ਨਲ ਮੈਡੀਸਿਨਲ ਪਲਾਂਟਸ ਬੋਰਡ (ਐੱਨਐੱਮਪੀਬੀ) ਅਤੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਦੇ ਤਹਿਤ ਆਈਸੀਏਆਰ-ਨੈਸ਼ਨਲ ਬਿਊਰੋ ਆਵ੍ ਪਲਾਂਟ ਜੈਨੇਟਿਕ ਰਿਸੋਰਸਜ਼ (ਐੱਨਬੀਪੀਜੀਆਰ) ਨੇ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ। ਇਸ ਸਹਿਮਤੀ ਪੱਤਰ ਦਾ ਉਦੇਸ਼ ਨੈਸ਼ਨਲ ਜੀਨ ਬੈਂਕ ਵਿੱਚ ਦੀਰਘਕਾਲੀ ਸਟੋਰੇਜ ਮੌਡਿਊਲ (ਉਪਲਬੱਧਤਾ ਦੇ ਅਨੁਸਾਰ) ਵਿੱਚ ਆਈਸੀਏਆਰ-ਐੱਨਬੀਪੀਜੀਆਰ ਦੇ ਨਿਰਧਾਰਿਤ ਸਥਾਨ ‘ਤੇ ਅਤੇ / ਜਾਂ ਮੱਧਕਾਲੀ ਸਟੋਰੇਜ ਮੌਡਿਊਲ ਲਈ ਖੇਤਰੀ ਸਟੇਸ਼ਨ ‘ਤੇ ਮੈਡੀਸਿਨਲ ਐਂਡ ਐਰੋਮੈਟਿਕ ਪਲਾਂਟਸ ਜੈਨੇਟਿਕ ਰਿਸੋਰਸਜ਼ (ਐੱਮਏਪੀਜੀਆਰ) ਦੀ ਸੰਭਾਲ਼ ਕਰਨਾ ਹੈ। ਇਸ ਦਾ ਇੱਕ ਹੋਰ ਉਦੇਸ਼ ਐੱਨਐੱਮਪੀਬੀ ਦੀ ਟਾਸਕ ਫੋਰਸ ਲਈ ਪਲਾਂਟ ਜਰਮਪਲਾਜ਼ਮ ਦੀ ਸੰਭਾਲ਼ ਦੀਆਂ ਤਕਨੀਕਾਂ ‘ਤੇ ਵਿਵਹਾਰਿਕ ਅਤੇ ਕਿਰਿਆਸ਼ੀਲ ਸਿਖਲਾਈ ਪ੍ਰਾਪਤ ਕਰਨਾ ਹੈ।
https://www.pib.gov.in/PressReleseDetail.aspx?PRID=1636964
ਕੋਵਿਡ-19 ਦਾ ਮੁਕਾਬਲਾ ਕਰਨ ਲਈ ਬੀਐੱਸਆਈਪੀ ਨੇ ਉੱਤਰ ਪ੍ਰਦੇਸ਼ ਸਰਕਾਰ ਨਾਲ ਹੱਥ ਮਿਲਾਇਆ
ਭਾਰਤ ਸਰਕਾਰ, ਰਾਜ ਸਰਕਾਰਾਂ ਨਾਲ ਮਿਲ ਕੇ ਕੋਵਿਡ ਦੀ ਰੋਕਥਾਮ, ਨਿਯੰਤ੍ਰਣ ਅਤੇ ਪ੍ਰਬੰਧਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਕ੍ਰਮ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਤਹਿਤ ਇੱਕ ਖੁਦਮੁਖਤਿਆਰ ਸੰਸਥਾਨ ਬੀਰਬਲ ਸਾਹਨੀ ਪੁਰਾਵਿਗਿਆਨ ਸੰਸਥਾਨ (ਬੀਐੱਸਆਈਪੀ) ਨੇ ਉੱਤਰ ਪ੍ਰਦੇਸ਼ ਵਿੱਚ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਰਾਜ ਸਰਕਾਰ ਨਾਲ ਹੱਥ ਮਿਲਾਇਆ ਹੈ ਬੀਐੱਸਆਈਪੀ ਨੇ ਕੋਵਿਡ ਦੀ ਲੈਬ ਜਾਂਚ ਲਈ ਲੈਬ ਟੈਸਟਿੰਗ ਸ਼ੁਰੂ ਕਰਨ ਦੇ ਸ਼ੁਰੂਆਤੀ ਕਦਮ ਉਠਾਏ ਹਨ। ਕਾਫ਼ੀ ਸਮੇਂ ਪਹਿਲਾਂ ਤੋਂ ਮੌਜੂਦ ਪੁਰਾਣੀ ਡੀਐੱਨਏ ਬੀਐੱਸਐੱਲ- 2ਏ ਲੈਬ ਦੀ ਵਜ੍ਹਾ ਨਾਲ ਸੰਸਥਾਨ ਨੇ ਇੱਥੇ ਕੋਵਿਡ ਟੈਸਟਿੰਗ ਲਈ ਖੁਦ ਨੂੰ ਤੁਰੰਤ ਤਿਆਰ ਕਰ ਲਿਆ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਤੋਂ ਰੋਜ਼ਾਨਾ ਲਗਭਗ 400 ਸੈਂਪਲਾਂ ਦਾ ਟੈਸਟ ਕੀਤਾ ਜਾ ਰਿਹਾ ਹੈ। ਇਸ ਲੈਬ ਵਿੱਚ ਹੁਣ ਤੱਕ 12,000 ਤੋਂ ਅਧਿਕ ਸੈਂਪਲਾਂ ਦਾ ਟੈਸਟ ਕੀਤਾ ਗਿਆ ਹੈ,
https://www.pib.gov.in/PressReleseDetail.aspx?PRID=1636948
15ਵੇਂ ਵਿੱਤ ਕਮਿਸ਼ਨ ਨੇ ਵਿਸ਼ਵ ਬੈਂਕ ਅਤੇ ਇਸ ਦੇ ਉੱਚ ਪੱਧਰੀ ਗਰੁੱਪ (ਐੱਚਐੱਲਜੀ) ਨਾਲ ਸਿਹਤ ਖੇਤਰ ਬਾਰੇ ਬੈਠਕ ਕੀਤੀ
ਭਾਰਤੀ ਸਿਹਤ ਖੇਤਰ ਦੀ ਰੂਪਰੇਖਾ ਦੀ ਵਧੀਆ ਸਮਝ ਲਈ ਅਤੇ ਕੇਂਦਰ ਸਰਕਾਰ ਦੀ ਸਿਹਤ ਖਰਚੇ ਬਾਰੇ ਮੁੜ ਤੋਂ ਪ੍ਰਾਥਮਿਕਤਾ ਨੂੰ ਮਿੱਥਣ ਦੇ ਇਰਾਦੇ ਨੂੰ ਵੇਖਦੇ ਹੋਏ 15ਵੇਂ ਵਿੱਤ ਕਮਿਸ਼ਨ ਨੇ ਵਿਸ਼ਵ ਬੈਂਕ, ਨੀਤੀ ਆਯੋਗ ਅਤੇ ਸਿਹਤ ਖੇਤਰ ਬਾਰੇ ਉੱਚ ਪੱਧਰੀ ਗਰੁੱਪ (ਐੱਚਐੱਲਜੀ) ਦੇ ਮੈਂਬਰਾਂ ਨਾਲ ਵਿਸਤ੍ਰਿਤ ਬੈਠਕ ਕੀਤੀ। ਚੇਅਰਮੈਨ ਨੇ ਕਿਹਾ ਕਿ ਕਮਿਸ਼ਨ ਪਹਿਲੀ ਵਾਰੀ ਸਿਹਤ ਫਾਇਨੈਂਸਿੰਗ ਲਈ ਪੂਰਾ ਅਧਿਆਇ ਸਮਰਪਿਤ ਕਰੇਗਾ।
https://www.pib.gov.in/PressReleseDetail.aspx?PRID=1637002
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟਸ
- ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਬਾਹਰਲੇ ਲੋਕਾਂ ਦੇ ਸ਼ਹਿਰ ਵਿੱਚ ਦਾਖਲ ਹੋਣ ਸਮੇਂ ਅਤੇ ਉਨ੍ਹਾਂ ਦੇ ਠਹਿਰਨ ਦੇ ਸਥਾਨ ’ਤੇ ਉਨ੍ਹਾਂ ਦੀ ਵਧੇਰੇ ਜ਼ੋਰਦਾਰ ਸੰਪਰਕ ਟ੍ਰੇਸਿੰਗ ਅਤੇ ਸਕ੍ਰੀਨਿੰਗ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਡਾਕਟਰਾਂ ਅਤੇ ਮਿਊਂਸੀਪਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਮੌਨਸੂਨ ਨਾਲ ਸਬੰਧਿਤ ਬਿਮਾਰੀਆਂ ਦਾ ਕੋਈ ਪ੍ਰਕੋਪ ਨਾ ਹੋਵੇ। ਪ੍ਰਸ਼ਾਸਕ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਕਰਮਚਾਰੀਆਂ ਦੀਆਂ ਕੰਟੀਨਾਂ ਵਿੱਚ ਜਾਂ ਦਫ਼ਤਰ ਦੇ ਕਮਰਿਆਂ ਵਿੱਚ ਇਕੱਠੇ ਬੈਠ ਕੇ ਦੁਪਹਿਰ ਦਾ ਖਾਣਾ ਖਾਣ ਦੇ ਅਭਿਆਸ ਨੂੰ ਬੰਦ ਕੀਤਾ ਜਾਵੇ। ਚਾਹ ਪੀਣ ਦੇ ਸਮੇਂ ਦੌਰਾਨ ਵੀ ਕਰਮਚਾਰੀਆਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣੀਆਂ ਚਾਹੀਦੀਆਂ ਹਨ।
- ਪੰਜਾਬ: ਪੰਜਾਬ ਵਿੱਚ ਸਾਰੇ ਯਾਤਰੀਆਂ ਲਈ ਈ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਯਾਤਰੀ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੇ ਘਰਾਂ ਤੋਂ ਹੀ ਔਨਲਾਈਨ ਰਜਿਸਟਰ ਹੋ ਸਕਦੇ ਹਨ ਅਤੇ ਆਪਣੇ ਲਈ ਮੁਸ਼ਕਲ ਰਹਿਤ ਯਾਤਰਾ ਨੂੰ ਯਕੀਨੀ ਬਣਾ ਸਕਦੇ ਹਨ। ਈ-ਰਜਿਸਟ੍ਰੇਸ਼ਨ ਦਾ ਉਦੇਸ਼ ਸਰਹੱਦੀ ਚੈੱਕ ਪੋਸਟਾਂ ’ਤੇ ਭੀੜ ਅਤੇ ਲੰਬੀਆਂ ਕਤਾਰਾਂ ਕਾਰਨ ਯਾਤਰੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਤੋਂ ਬਚਾਉਣਾ ਹੈ।
- ਹਰਿਆਣਾ: ਕੋਵਿਡ -19 ਦੇ ਕਾਰਨ ਪਏ ਵਿਘਨ ਦੇ ਕਾਰਨ ਰੀਅਲ ਇਸਟੇਟ ਉਦਯੋਗ ਲਈ ਰਾਹਤ ਉਪਾਵਾਂ ਦਾ ਵਿਸਤਾਰ ਕਰਦੇ ਹੋਏ, ਹਰਿਆਣਾ ਸਰਕਾਰ ਨੇ 1 ਮਾਰਚ, 2020 ਤੋਂ 30 ਸਤੰਬਰ, 2020 ਤੱਕ ਦੇ ਸਮੇਂ ਲਈ ਅਨੁਪਾਲਣ ਅਤੇ ਵਿਆਜ ਅਦਾਇਗੀਆਂ ’ਤੇ ਸੀਐੱਲਯੂ, ਲਾਇਸੈਂਸਾਂ ਆਦਿ ਦੇ ਸਾਰੇ ਮੌਜੂਦਾ ਪ੍ਰੋਜੈਕਟਾਂ ਲਈ ਮੁਹਲਤ ਦੇਣ ਦਾ ਫੈਸਲਾ ਕੀਤਾ ਹੈ। ਮੁਹਲਤ ਦੀ ਮਿਆਦ ਦਾ ਅਰਥ ਇਹ ਹੋਵੇਗਾ ਕਿ 1 ਮਾਰਚ, 2020 ਤੋਂ 30 ਸਤੰਬਰ, 2020 ਤੱਕ ਦੀ ਸਾਰੀ ਮਿਆਦ ਨੂੰ ਜ਼ੀਰੋ ਪੀਰੀਅਡ ਮੰਨਿਆ ਜਾਵੇਗਾ।
- ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਵਿਡ -19 ਮਹਾਮਾਰੀ ਵਿੱਚ ਵੀ ਰਾਜ ਵਿੱਚ ਫਾਰਮਾ ਉਦਯੋਗ ਚਲਦਾ ਰਿਹਾ ਅਤੇ ਰਾਜ ਦੀਆਂ ਫਾਰਮਾ ਇਕਾਈਆਂ ਵਿੱਚ ਤਿਆਰ ਕੀਤੀਆਂ ਦਵਾਈਆਂ ਵੀ ਦੂਜੇ ਦੇਸ਼ਾਂ ਨੂੰ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਸੰਕਟ ਨੂੰ ਮੌਕੇ ਵਿੱਚ ਬਦਲਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਬਹੁਤੇ ਰਾਜ ਕੋਵਿਡ -19 ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ, ਹਿਮਾਚਲ ਪ੍ਰਦੇਸ਼ ਦੀ ਹਾਲਤ ਉਨ੍ਹਾਂ ਤੋਂ ਕਿਤੇ ਬਿਹਤਰ ਸੀ।
- ਕੇਰਲ: ਰਾਜ ਵਿੱਚ ਕੋਵਿਡ ਦੀ ਇੱਕ ਹੋਰ ਮੌਤ ਹੋਣ ਦੀ ਖ਼ਬਰ ਮਿਲੀ ਹੈ, ਮੌਤਾਂ ਦੀ ਕੁੱਲ ਗਿਣਤੀ 28 ਹੋ ਗਈ ਹੈ। ਮ੍ਰਿਤਕ ਕੋਲਮ ਜ਼ਿਲ੍ਹੇ ਦਾ ਇੱਕ 24 ਸਾਲ ਦਾ ਨੌਜਵਾਨ ਸੀ ਜੋ ਖਾੜੀ ਤੋਂ ਵਾਪਸ ਆਇਆ ਸੀ, ਜਿਸ ਦੀ ਕੱਲ੍ਹ ਘਰੇਲੂ ਕੁਆਰੰਟਾਈਨ ਵਿੱਚ ਮੌਤ ਹੋ ਗਈ ਸੀ ਅਤੇ ਉਸ ਦੇ ਟੈਸਟ ਨਤੀਜੇ ਅੱਜ ਪਾਜ਼ਿਟਿਵ ਆਏ ਹਨ। ਕੋਜ਼ੀਕੋਡ ਦੇ ਇੱਕ ਅਪਾਰਟਮੈਂਟ ਕੰਪਲੈਕਸ ਦੇ ਛੇ ਹੋਰ ਨਿਵਾਸੀਆਂ ਵਿੱਚ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ, ਜਿਸ ਨਾਲ ਕੋਜ਼ੀਕੋਡ ਵਿੱਚ 11 ਪਾਜ਼ਿਟਿਵ ਹੋ ਚੁੱਕੇ ਹਨ। ਇਸ ਤੋਂ ਬਾਅਦ, ਇਹ ਪਤਾ ਲੱਗਣ ਤੋਂ ਬਾਅਦ ਕਿ ਵਸਨੀਕ ਕੋਵਿਡ -19 ਪ੍ਰੋਟੋਕੋਲ ਨੂੰ ਮਾਨਤਾ ਨਹੀਂ ਦੇ ਰਹੇ ਸਨ ਜ਼ਿਲ੍ਹਾ ਪ੍ਰਸ਼ਾਸਨ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕੇਰਲ ਦੇ ਤਿੰਨ ਹੋਰ ਨਿਵਾਸੀ ਰਾਜ ਤੋਂ ਬਾਹਰ ਕੋਰੋਨਾ ਵਾਇਰਸ ਦੇ ਕਾਰਨ ਦਮ ਤੋੜ ਗਏ। ਇੱਕ ਕੁਵੈਤ ਵਿੱਚ ਸੀ ਅਤੇ ਦੋ ਮੁੰਬਈ ਵਿੱਚ ਸਨ। ਮੁੰਬਈ ਵਿੱਚ ਮਲਿਆਲੀਆਂ ਦੀ ਮੌਤ ਦੀ ਗਿਣਤੀ 40 ਤੱਕ ਪਹੁੰਚ ਗਈ ਹੈ। ਕੇਰਲ ਵਿੱਚ ਕੱਲ੍ਹ ਕੋਵਿਡ-19 ਦੇ 193 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਹੁਣ 2,252 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ ਅਤੇ ਕੋਵਿਡ ਕਾਰਨ 1.83 ਲੱਖ ਲੋਕ ਨਿਗਰਾਨੀ ਲਈ ਕੁਆਰੰਟੀਨ ਵਿੱਚ ਰੱਖੇ ਗਏ ਹਨ।
- ਤਮਿਲ ਨਾਡੂ: ਕੋਵਿਡ -19 ਦੀ ਦੇਖਭਾਲ਼ ਲਈ ਪ੍ਰਾਈਵੇਟ ਮੈਡੀਕਲ ਕਾਲਜ ਪੁਦੂਚੇਰੀ ਸਰਕਾਰ ਦੇ ਨਿਯੰਤਰਣ ਅਧੀਨ ਲਿਆਂਦੇ ਜਾਣਗੇ। ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਗ੍ਰੇਟਰ ਚੇਨਈ ਕਾਰਪੋਰੇਸ਼ਨ (ਜੀਸੀਸੀ) ਨੂੰ ਕੋਵਿਡ -19 ਮਹਾਮਾਰੀ ਦੌਰਾਨ 15 ਜੁਲਾਈ ਤੱਕ ਹੋਣ ਵਾਲੀਆਂ ਮੌਤਾਂ ਬਾਰੇ ਵਿਆਪਕ ਅੰਕੜੇ ਭੇਜਣ ਲਈ ਨਿਰਦੇਸ਼ ਦਿੱਤੇ ਹਨ। ਆਈਆਈਟੀ-ਮਦਰਾਸ ਦੇ ਖੋਜਕਰਤਾਵਾਂ ਨੇ ਨਾਈਲੋਨ ਅਧਾਰਿਤ ਨੈਨੋ-ਕੋਟੇਡ ਫਿਲਟਰ ਵਿਕਸਤ ਕੀਤਾ ਹੈ ਜੋ ਕੋਵਿਡ -19 ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਿਹਤ ਕਰਮਚਾਰੀਆਂ ਦੀ ਰੱਖਿਆ ਲਈ ਵਰਤਿਆ ਜਾ ਸਕਦਾ ਹੈ; ਇਸ ਪ੍ਰੋਜੈਕਟ ਲਈ ਡੀਆਰਡੀਓ ਦੁਆਰਾ ਫੰਡ ਦਿੱਤੇ ਜਾ ਰਹੇ ਹਨ। ਕੱਲ੍ਹ 3827 ਨਵੇਂ ਕੇਸ, 3793 ਰਿਕਵਰਡ ਅਤੇ 61 ਮੌਤਾਂ ਹੋਈਆਂ। ਜਿਨ੍ਹਾਂ ਵਿੱਚੋਂ ਚੇਨੱਈ ਤੋਂ 1747 ਕੇਸ ਸਨ। ਹੁਣ ਤੱਕ ਕੁੱਲ ਕੇਸ: 1,14,978, ਐਕਟਿਵ ਕੇਸ: 46,833 ਮੌਤਾਂ: 1571, ਚੇਨੱਈ ਵਿੱਚ ਐਕਟਿਵ ਕੇਸ: 24,082।
- ਕਰਨਾਟਕ: ਰਾਜ ਦੇ ਕੋਵਿਡ -19 ਆਰਥਿਕ ਰਾਹਤ ਪੈਕੇਜ ਦੇ ਹਿੱਸੇ ਵਜੋਂ ਮੁੱਖ ਮੰਤਰੀ ਨੇ ਹੱਥਸ਼ਿਲਪ ਜੁਲਾਹਿਆਂ ਲਈ – ‘ਨੇਕਾਰਾ ਸੰਮਾਨ ਯੋਜਨਾ’ (‘NekaraSammanaYojane’) ਲਈ ਡਾਇਰੈਕਟ ਬੈਨੀਫਿਟ ਟਰਾਂਸਫਰ ਕੀਤਾ ਹੈ। ਰਾਜ ਕੋਵਿਡ ਕੇਅਰ ਸੈਂਟਰਾਂ ਵਿੱਚ ਅੰਤਮ ਸਾਲ ਦੇ ਐੱਮਬੀਬੀਐੱਸ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਤਾਇਨਾਤ ਕਰੇਗਾ। ਪੂਰੇ ਕਰਨਾਟਕ ਦੇ ਆਸ਼ਾ ਵਰਕਰ, ਜੋ ਮਹਾਮਾਰੀ ਨਾਲ ਲੜਨ ਲਈ ਸਭ ਤੋਂ ਅੱਗੇ ਹਨ, ਉਹ 10 ਜੁਲਾਈ ਤੋਂ ਕੰਮ ਦਾ ਬਾਈਕਾਟ ਕਰਨਗੇ, ਕਿਉਂਕਿ ਰਾਜ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਅਸਫ਼ਲ ਰਹੀ ਹੈ। ਕੱਲ੍ਹ 1843 ਨਵੇਂ ਕੇਸ, 680 ਡਿਸਚਾਰਜ ਅਤੇ 30 ਮੌਤਾਂ ਹੋਈਆਂ ਹਨ। ਕੁੱਲ ਪਾਜ਼ਿਟਿਵ ਮਾਮਲੇ: 25,317, ਐਕਟਿਵ ਕੇਸ: 14,385, ਮੌਤਾਂ: 401 ਅਤੇ ਡਿਸਚਾਰਜ: 10,527।
- ਆਂਧਰ ਪ੍ਰਦੇਸ਼: ਰਾਜ ਸਰਕਾਰ ਸਖ਼ਤ ਉਪਾਵਾਂ ਨਾਲ ਇੰਜੀਨੀਅਰਿੰਗ ਅਤੇ ਮੈਡੀਸਨ ਇੰਟਰੈਂਸ (ਈਏਐੱਮਸੀਈਟੀ) ਪ੍ਰੀਖਿਆ ਕਰਵਾਉਣ ਲਈ ਪ੍ਰਬੰਧ ਕਰ ਰਹੀ ਹੈ; ਕੰਪਿਊਟਰ ਸੁਸਾਇਟੀ ਆਵ੍ ਇੰਡੀਆ ਦੀ ਸਹਾਇਤਾ ਨਾਲ 19 ਜੁਲਾਈ ਨੂੰ ਮੌਕ ਟੈਸਟ ਲਿਆ ਜਾਵੇਗਾ। ਨੇਲੌਰ ਵਿੱਚ, ਏਪੀਐੱਸਆਰਟੀਸੀ ਦੇ ਕਰਮਚਾਰੀਆਂ ਨੇ ਮੰਗਲਵਾਰ ਨੂੰ ਕੋਵਿਡ -19 ਹਾਲਤ ’ਤੇ ਖਦਸ਼ਾ ਜਤਾਉਂਦੇ ਹੋਏ ਡਿਊਟੀਆਂ ਦਾ ਬਾਈਕਾਟ ਕੀਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਕਰਮਚਾਰੀਆਂ ਨੇ ਕੋਵਿਡ -19 ਦੇ ਕਾਰਨ ਹਾਲ ਹੀ ਵਿੱਚ ਦਮ ਤੋੜ ਦਿੱਤਾ ਸੀ ਅਤੇ ਤਾਜ਼ਾ ਕੇਸ ਵੀ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 16,238 ਨਮੂਨਿਆਂ ਦੀ ਜਾਂਚ ਤੋਂ ਬਾਅਦ 1178 ਨਵੇਂ ਕੇਸ, 762 ਡਿਸਚਾਰਜ ਅਤੇ 13 ਮੌਤਾਂ ਹੋਈਆਂ ਹਨ। 1178 ਮਾਮਲਿਆਂ ਵਿੱਚੋਂ 22 ਅੰਤਰ-ਰਾਜ ਮਾਮਲੇ ਅਤੇ ਇੱਕ ਵਿਦੇਸ਼ੀ ਮਾਮਲਾ ਹੈ। ਕੁੱਲ ਕੇਸ: 21,197, ਐਕਟਿਵ ਕੇਸ: 11,200, ਮੌਤਾਂ: 252 ਅਤੇ ਡਿਸਚਾਰਜ: 9745।
- ਤੇਲੰਗਾਨਾ: ਹੈਦਰਾਬਾਦ ਦੇ ਪ੍ਰਾਈਵੇਟ ਮੈਡੀਕਲ ਕਾਲਜ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਖ਼ਰਚਿਆਂ ’ਤੇ ਸਪਸ਼ਟਤਾ ਦੀ ਉਡੀਕ ਕਰ ਰਹੇ ਹਨ। ਕੋਵਿਡ -19 ਦੇ ਮਾਮਲੇ ਵਧਣ ਦੇ ਨਾਲ, ਤੇਲੰਗਾਨਾ ਸਰਕਾਰ ਹੁਣ ਈ-ਦਫ਼ਤਰ ਪ੍ਰਣਾਲੀ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਲਾਗੂ ਕਰਨਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ। ਕੱਲ੍ਹ ਤੱਕ ਕੁੱਲ ਕੇਸ: 25,733 ਐਕਟਿਵ ਕੇਸ: 10,646, ਮੌਤਾਂ: 306 ਅਤੇ ਡਿਸਚਾਰਜ: 14,781।
- ਅਸਾਮ: ਅਸਾਮ ਦੇ ਡੀਜੀਪੀ ਸ਼੍ਰੀ ਭਾਸਕਰ ਜਯੋਤੀ ਮਹੰਤਾ ਨੇ ਟਵੀਟ ਕੀਤਾ ਕਿ ਅਸਾਮ ਦੇ ਵਿੱਚ 250 ਤੋਂ ਜ਼ਿਆਦਾ ਪੁਲਿਸ ਕਰਮੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ ਅਤੇ ਜਿਨ੍ਹਾਂ ਵਿੱਚੋਂ 80 ਪ੍ਰਤੀਸ਼ਤ ਗੁਵਾਹਾਟੀ ਦੇ ਹਨ।
- ਮਣੀਪੁਰ: ਮਣੀਪੁਰ ਪੁਲਿਸ ਨੇ ਮਾਸਕ ਨਾ ਪਹਿਨਣ ਅਤੇ ਜਨਤਕ ਥਾਵਾਂ ’ਤੇ ਸਮਾਜਿਕ ਦੂਰੀ ਨਾ ਬਣਾਈ ਰੱਖਣ ਦੇ ਕਾਰਨ ਲੌਕਡਾਉਨ ਦੇ ਦੌਰਾਨ 442 ਉਲੰਘਣਾ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਹੈ। 265 ਵਾਹਨ ਵੀ ਹਿਰਾਸਤ ਵਿੱਚ ਲਏ ਗਏ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਕੁੱਲ 57,500 ਰੁਪਏ ਇਕੱਠੇ ਕੀਤੇ ਗਏ ਹਨ।
- ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ ਕੋਵਿਡ -19 ਦੇ ਛੇ ਮਰੀਜ਼ਾਂ ਦੀ ਛੁੱਟੀ ਦੇ ਦਿੱਤੀ ਗਈ ਹੈ, ਹੁਣ ਰਾਜ ਵਿੱਚ ਐਕਟਿਵ ਮਾਮਲੇ 58 ਦੇ ਕਰੀਬ ਹਨ, ਜਦੋਂ ਕਿ ਹੁਣ ਤੱਕ 139 ਦਾ ਇਲਾਜ ਹੋ ਚੁੱਕਿਆ ਹੈ।
- ਨਾਗਾਲੈਂਡ: ਬੰਗਲੌਰ ਤੋਂ ਵਾਪਸ ਪਰਤਣ ਵਾਲੇ 500 ਯਾਤਰੀਆਂ ਦੀ ਸਪੈਸ਼ਲ ਟ੍ਰੇਨ 9 ਜੁਲਾਈ 2020 ਨੂੰ ਦੀਮਾਪੁਰ, ਨਾਗਾਲੈਂਡ ਪਹੁੰਚ ਜਾਵੇਗੀ। ਨਾਗਾਲੈਂਡ ਵਿੱਚ ਕੋਵਿਡ -19 ਦੇ 11 ਨਵੇਂ ਪਾਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 636 ਹੈ ਜਿਨ੍ਹਾਂ ਵਿੱਚੋਂ 393 ਐਕਟਿਵ ਕੇਸ ਹਨ ਅਤੇ 243 ਦਾ ਇਲਾਜ ਹੋ ਚੁੱਕਿਆ ਹੈ।
- ਮਹਾਰਾਸ਼ਟਰ: ਰਾਜ ਸਰਕਾਰ ਮਿਸ਼ਨ ਬਿਗਿਨ ਅਗੇਨ ਦੇ 5ਵੇਂ ਪੜਾਅ ਦੇ ਤਹਿਤ ਹੌਲ਼ੀ-ਹੌਲ਼ੀ ਪਾਬੰਦੀਆਂ ਹਟਾ ਰਹੀ ਹੈ। ਕੰਟੇਨਟਮੈਂਟ ਜ਼ੋਨ ਤੋਂ ਬਾਹਰ ਵਾਲੇ ਹੋਟਲ, ਲਾਜ ਅਤੇ ਗੈਸਟ ਹਾਊਸਾਂ ਨੂੰ ਉਨ੍ਹਾਂ ਦੀ ਸਮਰੱਥਾ ਦੇ 33% ਦੇ ਨਾਲ ਕੱਲ੍ਹ ਤੋਂ ਸੰਚਾਲਨ ਦੀ ਆਗਿਆ ਦੇਣ ਲਈ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ 5,368 ਨਵੇਂ ਕੋਰੋਨਾ ਵਾਇਰਸ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ ਕੇਸਾਂ ਦੀ ਗਿਣਤੀ 2,11,987 ਹੋ ਗਈ ਹੈ। ਸੋਮਵਾਰ ਨੂੰ 3,522 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਇਲਾਜ ਕੀਤੇ ਗਏ ਵਿਅਕਤੀਆਂ ਦੀ ਗਿਣਤੀ 1,15,262 ਹੋ ਗਈ ਹੈ। ਰਾਜ ਵਿੱਚ ਕੁੱਲ 87,681 ਐਕਟਿਵ ਕੇਸ ਹਨ।
- ਗੁਜਰਾਤ: ਗੁਜਰਾਤ ਵਿੱਚ ਕੋਵਿਡ-19 ਦੇ 735 ਨਵੇਂ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 36,858 ਤੱਕ ਪਹੁੰਚ ਗਈ ਹੈ। ਰਾਜ ਵਿੱਚ ਲਗਾਤਾਰ ਤੀਜੇ ਦਿਨ 700 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ, ਰਾਜ ਵਿੱਚ 17 ਨਵੀਆਂ ਮੌਤਾਂ ਦੇ ਹੋਣ ਨਾਲ ਰਾਜ ਵਿੱਚ ਮੌਤਾਂ ਦੀ ਕੁੱਲ ਗਿਣਤੀ 1962 ਹੋ ਗਈ ਹੈ। ਸਭ ਤੋਂ ਵੱਧ 201 ਮਾਮਲੇ ਸੂਰਤ ਤੋਂ ਸਾਹਮਣੇ ਆਏ ਹਨ, ਜਦੋਂ ਕਿ ਅਹਿਮਦਾਬਾਦ ਵਿੱਚ 168 ਨਵੇਂ ਕੇਸ ਪਾਏ ਗਏ ਹਨ।
- ਰਾਜਸਥਾਨ: ਅੱਜ ਸਵੇਰੇ 234 ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 20,922 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 3,949 ਹੈ। ਇਲਾਜ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ ਵੀ 16,320 ਹੋ ਗਈ ਹੈ।
- ਮੱਧ ਪ੍ਰਦੇਸ਼: ਰਾਜ ਸਰਕਾਰ ਦੀ ‘ਕਿੱਲ ਕੋਰੋਨਾ ਮੁਹਿੰਮ’ ਤਹਿਤ ਹੁਣ ਤੱਕ 56 ਲੱਖ ਤੋਂ ਵੱਧ ਪਰਿਵਾਰਾਂ ਦਾ ਸਰਵੇਖਣ ਕੀਤਾ ਗਿਆ ਹੈ, ਜਿਸ ਵਿੱਚ ਤਕਰੀਬਨ 2.9 ਕਰੋੜ ਲੋਕਾਂ ਨੂੰ ਕਵਰ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 354 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 15,284 ਹੋ ਗਈ ਹੈ। ਸੋਮਵਾਰ ਨੂੰ ਰਾਜ ਦੇ ਹਸਪਤਾਲਾਂ ਵਿੱਚੋਂ 168 ਮਰੀਜ਼ਾਂ ਨੂੰ ਛੁੱਟੀ ਮਿਲਣ ਤੋਂ ਬਾਅਦ ਕੁੱਲ ਡਿਸਚਾਰਜ ਮਰੀਜ਼ਾਂ ਦੀ ਗਿਣਤੀ 11,579 ਹੋ ਗਈ ਹੈ।
ਫੈਕਟਚੈੱਕ
****
ਵਾਈਬੀ
(Release ID: 1637260)
Visitor Counter : 191
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam