ਆਯੂਸ਼

ਨੈਸ਼ਨਲ ਮੈਡੀਸਿਨਲ ਪਲਾਂਟਸ ਬੋਰਡ ਅਤੇ ਆਈਸੀਏਆਰ-ਨੈਸ਼ਨਲ ਬਿਊਰੋ ਆਵ੍ ਪਲਾਂਟ ਜੈਨੇਟਿਕ ਰਿਸੋਰਸਜ਼ ਨੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

ਸਮਾਜਿਕ ਅਤੇ ਆਰਥਿਕ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਲੰਬੇ ਸਮੇਂ ਤੱਕ, ਸੁਰੱਖਿਅਤ ਅਤੇ ਕਿਫਾਇਤੀ ਢੰਗ ਨਾਲ ਜਰਮਪਲਾਜ਼ਮ ਦੀ ਸੰਭਾਲ਼ ਲਈ ਅੰਤਰ-ਮੰਤਰਾਲਾ ਸਹਿਯੋਗ

Posted On: 07 JUL 2020 2:43PM by PIB Chandigarh

ਆਯੁਸ਼ ਮੰਤਰਾਲੇ ਦੇ ਨੈਸ਼ਨਲ ਮੈਡੀਸਿਨਲ ਪਲਾਂਟਸ ਬੋਰਡ  (ਐੱਨਐੱਮਪੀਬੀ) ਅਤੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਦੇ ਤਹਿਤ ਆਈਸੀਏਆਰ-ਨੈਸ਼ਨਲ ਬਿਊਰੋ ਆਵ੍ ਪਲਾਂਟ ਜੈਨੇਟਿਕ ਰਿਸੋਰਸਜ਼ (ਐੱਨਬੀਪੀਜੀਆਰ)  ਨੇ 6 ਜੁਲਾਈ2020 ਨੂੰ ਇੱਕ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ ਹਨ।  ਇਸ ਸਹਿਮਤੀ ਪੱਤਰ ਦਾ ਉਦੇਸ਼ ਨੈਸ਼ਨਲ ਜੀਨ ਬੈਂਕ ਵਿੱਚ ਦੀਰਘਕਾਲੀ ਸਟੋਰੇਜ  ਮੌਡਿਊਲ  (ਉਪਲਬੱਧਤਾ  ਦੇ ਅਨੁਸਾਰ)  ਵਿੱਚ ਆਈਸੀਏਆਰ-ਐੱਨਬੀਪੀਜੀਆਰ  ਦੇ ਨਿਰਧਾਰਿਤ ਸਥਾਨ ਤੇ ਅਤੇ / ਜਾਂ ਮੱਧਕਾਲੀ ਸਟੋਰੇਜ ਮੌਡਿਊਲ ਲਈ ਖੇਤਰੀ ਸਟੇਸ਼ਨ ਤੇ ਮੈਡੀਸਿਨਲ ਐਂਡ ਐਰੋਮੈਟਿਕ ਪਲਾਂਟਸ ਜੈਨੇਟਿਕ ਰਿਸੋਰਸਜ਼  (ਐੱਮਏਪੀਜੀਆਰ)  ਦੀ ਸੰਭਾਲ਼ ਕਰਨਾ ਹੈ।  ਇਸ ਦਾ ਇੱਕ ਹੋਰ ਉਦੇਸ਼ ਐੱਨਐੱਮਪੀਬੀ  ਦੀ ਟਾਸਕ ਫੋਰਸ ਲਈ ਪਲਾਂਟ ਜਰਮਪਲਾਜ਼ਮ ਦੀ ਸੰਭਾਲ਼ ਦੀਆਂ ਤਕਨੀਕਾਂ ਤੇ ਵਿਵਹਾਰਿਕ ਅਤੇ ਕਿਰਿਆਸ਼ੀਲ ਸਿਖਲਾਈ ਪ੍ਰਾਪਤ ਕਰਨਾ ਹੈ।

 

ਐੱਨਐੱਮਪੀਬੀ ਅਤੇ ਆਈਸੀਏਆਰ-ਐੱਨਬੀਪੀਜੀਆਰ ਦੋਵੇਂ ਹੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਵਰਤਮਾਨ ਅਤੇ ਭਾਵੀ ਪੀੜ੍ਹੀਆਂ ਲਈ ਲੰਬੇ ਸਮੇਂ ਤੱਕਸੁਰੱਖਿਅਤ ਅਤੇ ਕਿਫਾਇਤੀ ਢੰਗ ਨਾਲ ਜਰਮਪਲਾਜ਼ਮ ਦੀ ਸੰਭਾਲ਼ ਦੇ ਜ਼ਰੀਏ ਰਾਸ਼ਟਰੀ ਹਿਤਾਂ ਦੀ ਪੂਰਤੀ ਕਰਨ ਲਈ ਪ੍ਰਤੀਬੱਧ ਹਨ। ਆਈਸੀਏਆਰ ਤਰਫੋਂ ਅਧਿਕਾਰਿਤ ਸੰਸਥਾਨ ਐੱਨਐੱਮਪੀਬੀ ਅਤੇ ਆਈਸੀਏਆਰ-ਐੱਨਬੀਪੀਜੀਆਰ ਦਰਅਸਲ ਐੱਮਏਪੀਜੀਆਰ  ਦੇ ਬੀਜ ਭੰਡਾਰਣ (ਸੀਡ ਸਟੋਰਜ਼) ਲਈ ਵਿਸਤ੍ਰਿਤ ਵਿਧੀਆਂ ਵਿਕਸਿਤ ਕਰਨਗੇ ਅਤੇ ਸਮੇਂ-ਸਮੇਂ ਤੇ ਆਪਣੇ ਸਬੰਧਿਤ ਸੰਗਠਨਾਂ ਨੂੰ ਪ੍ਰਗਤੀ ਰਿਪੋਰਟ ਪੇਸ਼ ਕਰਨਗੇ।

 

ਮੈਡੀਸਿਨਲ ਪਲਾਂਟਸ ਦਰਅਸਲ ਪਰੰਪਰਾਗਤ ਦਵਾਈਆਂ ਦੇ ਸਮ੍ਰਿੱਧ ਸੰਸਾਧਨਾਂ ਦੇ ਰੂਪ ਵਿੱਚ ਮੰਨੇ ਜਾਂਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਸਿਹਤ ਸੇਵਾ ਪ੍ਰਣਾਲੀ ਵਿੱਚ ਕੀਤੀ ਜਾ ਰਹੀ ਹੈ।  ਭਾਰਤ ਵਿੱਚ ਮੈਡੀਸਿਨਲ ਪਲਾਂਟਸ ਸੰਸਾਧਨਾਂ ਦੀਆਂ ਵਿਵਿਧਤਾ ਭਰਪੂਰ ਮਾਤਰਾ ਵਿੱਚ ਹੈ।  ਕੁਦਰਤੀ ਸੰਸਾਧਨਾਂ ਦੀ ਹੌਲ਼ੀ-ਹੌਲ਼ੀ ਕਮੀ ਹੁੰਦੀ ਜਾ ਰਹੀ ਹੈ।  ਇਨ੍ਹਾਂ   ਦੇ ਆਸਪਾਸ  ਦੇ ਸਥਾਾਨਾਂ ਤੇ ਵੱਖ-ਵੱਖ ਵਿਕਾਸਾਤਮਕ ਗਤੀਵਿਧੀਆਂ  ਦੇ ਕਾਰਨ ਹੀ ਅਜਿਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ।  ਇਨ੍ਹਾਂ ਕੁਦਰਤੀ ਸੰਸਾਧਨਾਂ ਦੀ ਸੁਰੱਖਿਆ ਕਰਨ  ਦੇ ਨਾਲ-ਨਾਲ ਇਨ੍ਹਾਂ ਦਾ ਟਿਕਾਊ ਉਪਯੋਗ ਕਰਨ ਦੀ ਜ਼ਰੂਰਤ ਹੈ।  ਪਲਾਂਟ ਜੈਨੇਟਿਕ ਸੰਸਾਧਨਾਂ ਦੀ ਸੰਭਾਲ਼ ਅਸਲ ਵਿੱਚ ਜੈਵ ਵਿਵਿਧਤਾ ਸੰਭਾਲ਼ ਦਾ ਇੱਕ ਅਨਿੱਖੜਵਾਂ ਅੰਗ ਹੈ।  ਸੰਭਾਲ਼ ਦਾ ਉਦੇਸ਼ ਕੁਝ ਅਜਿਹੇ ਵਿਸ਼ੇਸ਼ ਤਰੀਕਿਆਂ ਨਾਲ ਕੁਦਰਤੀ ਸੰਸਾਧਨਾਂ ਦੀ ਰੱਖਿਆ ਅਤੇ ਵਰਤੋਂ ਕਰਦੇ ਹੋਏ ਟਿਕਾਊ ਵਿਕਾਸ ਕਰਨਾ ਹੈ ਜਿਸ ਨਾਲ ਕਿ ਜੀਨ ਅਤੇ ਪ੍ਰਜਾਤੀਆਂ ਦੀ ਵਿਵਿਧਤਾ ਵਿੱਚ ਕੋਈ ਵੀ ਕਮੀ ਨਾ ਆਵੇ ਅਤੇ ਮਹੱਤਵਪੂਰਨ ਤੇ ਲਾਜ਼ਮੀ ਕੁਦਰਤੀ ਉਤਪਤੀ ਸਥਾਨ ਅਤੇ ਪਰਿਵੇਸ਼ ਕਤਈ ਨਸ਼ਟ ਨਾ ਹੋਣ।  

 

***

 

ਐੱਮਵੀ/ਐੱਸਕੇ



(Release ID: 1637132) Visitor Counter : 168