ਜਲ ਸ਼ਕਤੀ ਮੰਤਰਾਲਾ

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੇ ਤਹਿਤ ਫੰਕਸ਼ਨਲ ਹਾਊਸਹੋਲਡ ਟੈਪ ਕਨੈਕਸ਼ਨ ਮੁਹੱਈਆ ਕਰਵਾ ਕੇ ਵਾਪਸ ਪਰਤਣ ਵਾਲੇ ਮਜ਼ਦੂਰਾਂ ਨੂੰ ਆਜੀਵਿਕਾ ਦੇ ਅਵਸਰ

Posted On: 05 JUL 2020 1:56PM by PIB Chandigarh

ਜਿੱਥੇ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ, ਉੱਥੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਵੱਡੀ ਚੁਣੌਤੀ ਨੂੰ, ਖਾਸ ਕਰਕੇ ਗ੍ਰਾਮੀਣ ਖੇਤਰਾਂ ਦੇ ਲਈ ਆਜੀਵਿਕਾ ਪ੍ਰਦਾਨ ਕਰਨ ਦੇ ਨਾਲ-ਨਾਲ ਗ੍ਰਾਮੀਣ ਅਰਥਵਿਵਸਥਾ ਨੂੰ ਪ੍ਰੋਤਸਾਹਨ ਦੇਣ ਦੇ ਲਈ ਯੋਜਨਾ ਬਣਾ ਕੇ ਇੱਕ ਅਵਸਰ ਵਿੱਚ ਬਦਲ ਦਿੱਤਾ ਹੈ।  ਇਸ ਸੰਦਰਭ ਵਿੱਚ, 20.06.2020 ਨੂੰ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ (ਜੀਕੇਆਰਏ) ਦੀ ਸ਼ੁਰੂਆਤ ਕਰਕੇ ਵੱਡੇ ਲੋਕ ਨਿਰਮਾਣ ਕਾਰਜ ਸ਼ੁਰੂ ਕੀਤੇ ਗਏ ਹਨ।  ਜਿਸ ਵਿੱਚ ਵਾਪਸ ਪਰਤਣ ਵਾਲੇ  ਪ੍ਰਵਾਸੀਆਂ ਦੇ ਲਈ ਸਥਾਨਕ ਰੋਜਗਾਰ ਪੈਦਾ ਕਰਕੇ ਆਜੀਵਿਕਾ ਦੇ ਅਵਸਰ ਪ੍ਰਦਾਨ ਕੀਤੇ ਜਾਣ ਸਕਣ ਅਤੇ ਗ੍ਰਾਮੀਣ ਨਾਗਰਿਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਹ ਇੱਕ ਸਮਾਂਬੱਧ 125 ਦਿਨ ਤੱਕ ਚਲਾਇਆ ਜਾਣ ਵਾਲਾ ਤੀਬਰ ਅਤੇ ਕੇਂਦ੍ਰਿਤ ਅਭਿਯਾਨ ਹੈ ਜਿਸ ਵਿੱਚ 6 ਰਾਜਾਂ ਬਿਹਾਰ,ਝਾਰਖੰਡ,ਮੱਧ ਪ੍ਰਦੇਸ਼,ਓਡੀਸ਼ਾ,ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਫੈਲੇ 116 ਜ਼ਿਲ੍ਹੇ ਅਤੇ 27 ਖਾਹਿਸ਼ੀ ਜ਼ਿਲ੍ਹੇ ਸ਼ਾਮਲ ਹਨ।

 

ਇਸ ਅਭਿਯਾਨ ਦੇ ਤਹਿਤ, ਜਲ ਜੀਵਨ ਮਿਸ਼ਨ (ਜੇਜੇਐੱਮ) ਦਾ ਉਦੇਸ਼ ਹਰੇਕ ਗ੍ਰਾਮੀਣ ਪਰਿਵਾਰ ਨੂੰ ਹਾਊਸਹੋਲਡ ਟੈਪ ਕਨੈਕਸ਼ਨ ਪ੍ਰਦਾਨ ਕਰਨਾ ਹੈ ਅਤੇ ਪੇਅਜਲ ਸਪਲਾਈ ਨਾਲ ਸਬੰਧਿਤ ਕੰਮਾਂ ਵਿੱਚ ਕੁਸ਼ਲ,ਅਰਧ-ਕੁਸ਼ਲ, ਵਾਪਸ ਪਰਤਣ ਵਾਲੇ ਪ੍ਰਵਾਸੀਆਂ ਨੂੰ ਸ਼ਾਮਲ ਕਰਨ ਦਾ ਇੱਕ ਵੱਡਾ ਅਵਸਰ ਹੈ। ਰਾਜਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੰਮ ਸ਼ੂਰੂ ਕਰਨ ਤਾਕਿ ਇਸ ਨਾਲ ਨਾ ਕੇਵਲ ਘਰੇਲੂ ਪੱਧਰ 'ਤੇ ਉਚਿਤ ਮਾਤਰਾ ਵਿੱਚ ਪਾਣੀ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲੇਗੀ ਬਲਕਿ ਵਾਪਸ ਪਰਤਣ ਵਾਲੇ ਪ੍ਰਵਾਸੀਆਂ ਨੂੰ ਰੋਜਗਾਰ ਦੇਣ ਵਿੱਚ ਵੀ ਮਦਦ ਮਿਲੇਗੀ। ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 'ਲੋਅ ਹੈਂਗਿੰਗ ਫਰੂਟ' ਯਾਨੀ ਮੌਜੂਦਾ ਪਾਈਪ ਸਪਲਾਈ ਯੋਜਨਾਵਾਂ ਨੂੰ ਵਧਾਉਣ ਜਾਂ ਰੈਟਰੋਫਿਟਿੰਗ ਛੇਤੀ ਕੀਤੇ ਜਾ ਸਕਣ ਵਾਲੇ ਕੰਮਾਂ ਨੂੰ ਤਰਜੀਹ ਦਿੱਤੇ ਜਾਣ ਦੀ ਜ਼ਰੂਰਤ ਹੈ ਤਾਕਿ ਇਹ ਪਿੰਡ 100% ਫੰਕਸ਼ਨਲ ਹਾਊਸਹੋਲਡ ਟੈਪ ਕਨੈਕਸ਼ਨ (ਐੱਫਐੱਚਟੀਸੀ) ਪ੍ਰਦਾਨ ਕਰਕੇ 'ਹਰ ਘਰ ਜਲ ਗਾਓਂ' ਬਣ ਸਕਣ। ਮੌਜੂਦਾ ਪਾਈਪ ਜਲ ਸਪਲਾਈ ਵਾਲੀਆਂ ਪ੍ਰਣਾਲੀਆਂ ਦੀ ਰੈਟਰੋਫਿਟਿੰਗ ਦੁਆਰਾ ਦੁਆਰਾ ਗ਼ਰੀਬ ਅਤੇ ਹਾਸ਼ੀਏ ਵਾਲੇ ਪਿੰਡਾਂ ਦੇ ਬਾਕੀ ਪਰਿਵਾਰਾਂ ਨੂੰ ਘਰੇਲੂ ਟੂਟੀ ਕਨੈਕਸ਼ਨ ਪ੍ਰਦਾਨ ਕਰਨ ਦੀ ਅਪਾਰ ਸੰਭਾਵਨਾ ਹੈ। 

 

ਕਿਉਂਕਿ ਇਹ ਅਭਿਯਾਨ ਸਮਾਂਬੱਧ ਹੈ ਅਤੇ ਖਾਸ ਆਊਟਪੁੱਟਸ ਦੇ ਨਾਲ,ਸਫਲ ਲਾਗੂ ਕਰਨ ਦੇ ਨਿਸ਼ਚਿਤ ਕੰਮ ਕਰਨ ਦੀ ਜ਼ਰੂਰਤ ਹੈ।  ਹਰੇਕ ਜੀਕੇਆਰਏ ਪਿੰਡ ਵਿੱਚ ਉਪਲੱਬਧ ਕਰਵਾਏ ਜਾਣ ਵਾਲੇ ਐੱਫਐੱਚਟੀਸੀ ਦੀ ਗਿਣਤੀ,ਪਿੰਡਾਂ,ਬਲਾਕਾਂ ਅਤੇ ਜ਼ਿਲ੍ਹਿਆਂ ਦੇ ਲਈ 100% ਐੱਫਐੱਚਟੀਸੀ ਕਵਰੇਜ ਯੋਜਨਾ ਦੇ ਕੰਮ ਕੀਤੇ ਜਾਣ ਦੇ ਕਾਰਨ ਸਵਦੇਸ਼ ਵਾਪਣ ਪਰਤਣ ਵਾਲੇ ਅਕੁਸ਼ਲ,ਅਰਧ-ਕੁਸ਼ਲ ਅਤੇ ਕੁਸ਼ਲ ਪ੍ਰਵਾਸੀਆਂ ਦੇ ਲਈ ਰੋਜਗਾਰ ਦੇ ਅਵਸਰ ਪੈਦਾ ਹੋਣਗੇ। ਇਹ ਹੀ ਗ੍ਰਾਮੀਣ ਖੇਤਰ ਦੇ ਪ੍ਰਮੁੱਖ ਆਊਟਪੁੱਟਸ/ਪ੍ਰਮੁੱਖ ਪ੍ਰਦਰਸ਼ਨ ਸੰਕੇਤਕ (ਕੇਪੀਆਈਜ਼) ਹਨ ਅਤੇ ਰਾਜਾਂ ਨੂੰ ਇਨ੍ਹਾਂ ਪਹਿਲੂਆਂ 'ਤੇ ਕੰਮ ਕਰਨ ਦੀ ਤਾਕੀਦ ਕੀਤੀ ਗਈ ਹੈ। ਸਥਾਨਕ ਲੋਕਾਂ ਨੂੰ ਪਲੰਬਿੰਗ,ਚਿਣਾਈ, ਬਿਜਲੀ ਫਿਟਿੰਗ ਪਹਿਲੂਆਂ,ਪੰਪ ਸੰਚਾਲਨ ਆਦਿ ਵਿੱਚ ਵਾਪਸ ਪਰਤਣ ਵਾਲੇ ਪ੍ਰਵਾਸੀਆਂ ਨੂੰ ਕੌਸ਼ਲ ਪ੍ਰਦਾਨ ਕਰਨ ਦਾ ਅਭਿਯਾਨ ਚਲਾ ਕੇ ਸਿਖਲਾਈ ਦੇਣ ਦਾ ਕੰਮ ਕੀਤਾ ਜਾਣਾ ਹੈ ਜਿਸ ਨਾਲ ਜਲ ਸਪਲਾਈ ਨਾਲ ਸਬੰਧਿਤ ਕੰਮਾਂ ਦੇ ਲਈ ਕੁਸ਼ਲ ਮੈਨ ਪਾਵਰ ਉਪੱਲਬਧ ਹੋਵੇਗੀ। ਇਸ ਤੋਂ ਇਲਾਵਾ ਗ੍ਰਾਮ ਕਾਰਜ ਯੋਜਨਾ (ਵੀਏਪੀ), ਗ੍ਰਾਮ ਪੰਚਾਇਤ ਦੇ ਮੈਂਬਰਾਂ, ਗ੍ਰਾਮ ਜਲ ਅਤੇ ਸਵੱਛਤਾ ਕਮੇਟੀ/ਜਲ ਸਮਿਤੀ ਦਾ ਸਮਰੱਥਾ ਨਿਰਮਾਣ ਅਤੇ ਆਈਈਸੀ ਗਤੀਵਿਧੀਆਂ ਅਦਿ ਨੂੰ ਪੂਰਾ ਕੀਤਾ ਜਾਣਾ ਹੈ। ਇਸ ਅਭਿਯਾਨ ਦੇ ਲਈ ਪਹਿਚਾਣ ਕੀਤੇ 'ਖਾਹਿਸ਼ੀ ਜ਼ਿਲ੍ਹਿਆਂ' 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

 

ਜਲ ਜੀਵਨ ਮਿਸ਼ਨ (ਜੇਜੇਐੱਮ) ਤਹਿਤ ਕੰਮਾਂ ਦੀ ਪਹਿਲੀ ਸਮੀਖਿਆ ਮੀਟਿੰਗ ਇਨ੍ਹਾਂ ਪਹਿਚਾਣ ਕੀਤੇ ਰਾਜਾਂ ਨਾਲ ਹੋਈ ਹੈ ਅਤੇ ਉਨ੍ਹਾਂ ਨੂੰ ਉਤਸ਼ਾਹੀ ਜ਼ਿਲ੍ਹਿਆਂ 'ਤੇ ਵਿਸ਼ੇਸ਼ ਧਿਆਨ ਦੇ ਕੇ 'ਅਭਿਯਾਨ' ਨੂੰ ਲਾਗੂ ਕਰਨ ਲਈ ਪੰਦਰਾਰੋਜ਼ਾ ਜ਼ਿਲ੍ਹਾ ਅਤੇ ਗ੍ਰਾਮੀਣ ਕਵਰੇਜ ਯੋਜਨਾ ਤਿਆਰ ਕਰਨ ਦੀ ਸਲਾਹ ਦਿੱਤੀ ਗਈ ਹੈ।  

 

ਇਸ ਉਤਸ਼ਾਹੀ ਅਭਿਯਾਨ ਨਾਲ ਜਲ ਜੀਵਨ ਮਿਸ਼ਨ ਦੇ ਲਾਗੂ ਕਰਨ ਨਾਲ ਹਾਊਸਹੋਲਡ ਟੈਪ ਕਨੈਕਸ਼ਨ ਉਪਲੱਬਧ ਕਰਾ ਕੇ ਨਾ ਕੇਵਲ ਗ੍ਰਾਮੀਣ ਲੋਕਾਂ ਦੇ ਜੀਵਨ ਵਿੱਚ ਸੁਧਾਰ ਹੋਵੇਗਾ, ਬਲਕਿ ਗ੍ਰਾਮੀਣ ਰੋਜਗਾਰ ਵੀ ਪੈਦਾ ਹੋਣਗੇ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਵੀ ਪ੍ਰੋਤਸਾਹਨ ਮਿਲੇਗਾ।

                                            

                                                           *****

 

ਏਪੀਐੱਸ/ਪੀਕੇ



(Release ID: 1636709) Visitor Counter : 173