ਰੱਖਿਆ ਮੰਤਰਾਲਾ
ਲੇਹ ਦੇ ਜਨਰਲ ਹਸਪਤਾਲ ਵਿੱਚ ਉਪਲੱਬਧ ਸੁਵਿਧਾਵਾਂ ‘ਤੇ ਭਾਰਤੀ ਸੈਨਾ ਦਾ ਸਪਸ਼ਟੀਕਰਨ
Posted On:
04 JUL 2020 1:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 03 ਜੁਲਾਈ, 2020 ਨੂੰ ਲੇਹ ਦੇ ਜਿਸ ਜਨਰਲ ਹਸਪਤਾਲ ਵਿੱਚ ਜਖ਼ਮੀ ਸੈਨਿਕਾਂ ਨੂੰ ਦੇਖਣ ਗਏ ਸਨ ਉੱਥੇ ਉਪਲੱਬਧ ਸੁਵਿਧਾਵਾਂ ਦੀ ਸਥਿਤੀ ਬਾਰੇ ਕੁਝ ਵਰਗਾਂ ਦੁਆਰਾ ਦੁਰਭਾਵਨਾਪੂਰਨ ਅਤੇ ਨਿਰਾਧਾਰ ਆਰੋਪ ਲਗਾਏ ਗਏ ਹਨ।
ਸੈਨਾ ਦੀ ਤਰਫੋਂ ਇਸ ਉੱਤੇ ਦਿੱਤੇ ਗਏ ਸਪਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਬਹਾਦਰ ਸੈਨਿਕਾਂ ਦੇ ਉਪਚਾਰ ਦੀ ਵਿਵਸਥਾ ਨੂੰ ਲੈ ਕੇ ਸ਼ੱਕ ਵਿਅਕਤ ਕੀਤਾ ਜਾਣਾ ਬੇਹੱਦ ਮੰਦਭਾਗਾ ਹੈ। ਹਥਿਆਰਬੰਦ ਬਲਾਂ ਦੁਆਰਾ ਆਪਣੇ ਸੈਨਿਕਾਂ ਦੇ ਉਪਚਾਰ ਲਈ ਹਰ ਸੰਭਵ ਬਿਹਤਰੀਨ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ।
ਸਪਸ਼ਟੀਕਰਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਜਨਰਲ ਹਸਪਤਾਲ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਐਮਰਜੈਂਸੀ ਸਥਿਤੀਆਂ ਵਿੱਚ 100 ਬਿਸਤਰਿਆਂ ਦੀ ਵਿਸਤਾਰ ਸਮਰੱਥਾ ਦਾ ਹਿੱਸਾ ਹਨ ਅਤੇ ਪੂਰੀ ਤਰ੍ਹਾਂ ਨਾਲ ਜਨਰਲ ਹਸਪਤਾਲ ਕੰਪਲੈਕਸ ਵਿੱਚ ਹੀ ਹੈ।
ਸੈਨਾ ਨੇ ਕਿਹਾ ਹੈ ਕਿ ਕੋਵਿਡ ਪ੍ਰੋਟੋਕੋਲ ਦੇ ਤਹਿਤ ਜਨਰਲ ਹਸਪਤਾਲ ਦੇ ਕੁਝ ਵਾਰਡਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਪਰਿਵਰਤਿਤ ਕਰਨਾ ਪਿਆ ਹੈ। ਹਸਪਤਾਲ ਨੂੰ ਕੋਵਿਡ ਸਮਰਪਿਤ ਹਸਪਤਾਲ ਬਣਾਏ ਜਾਣ ਦੇ ਬਾਅਦ ਤੋਂ ਇੱਥੇ ਆਮ ਤੌਰ ‘ਤੇ ਇੱਕ ਟ੍ਰੇਨਿੰਗ ਆਡੀਓ ਵੀਡੀਓ ਹਾਲ ਦੇ ਰੂਪ ਵਿੱਚ ਵਰਤੇ ਜਾਂਦੇ ਸਥਾਨ ਨੂੰ ਵਾਰਡ ਵਿੱਚ ਪਰਿਵਰਤਿਤ ਕਰ ਦਿੱਤਾ ਗਿਆ ਹੈ।
ਕੋਵਿਡ ਪ੍ਰਭਾਵਿਤ ਖੇਤਰਾਂ ਤੋਂ ਆਉਣ ਦੇ ਬਾਅਦ ਕੁਆਰੰਟੀਨ ਵਿੱਚ ਰੱਖੇ ਜਾਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਗਲਵਾਨ ਤੋਂ ਪਰਤਣ ਦੇ ਬਾਅਦ ਤੋਂ ਜਖ਼ਮੀ ਬਹਾਦਰ ਸੈਨਿਕਾਂ ਨੂੰ ਇਸ ਹਾਲ ਵਿੱਚ ਰੱਖਿਆ ਗਿਆ ਹੈ। ਥਲ ਸੈਨਾ ਮੁਖੀ ਜਨਰਲ ਐੱਮ ਐੱਮ ਨਰਵਣੇ ਅਤੇ ਸੈਨਾ ਦੇ ਕਮਾਂਡਰ ਵੀ ਜਖ਼ਮੀ ਸੈਨਿਕਾਂ ਨੂੰ ਮਿਲਣ ਇਸ ਹਾਲ ਵਿੱਚ ਗਏ ਸਨ।
***
ਏਬੀਬੀ/ਨੈਂਪੀ/ਏਕੇ/ਡੀਕੇ/ਸਾਵੀ/ਏਡੀਏ
(Release ID: 1636553)
Visitor Counter : 278
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Odia
,
Tamil
,
Telugu
,
Malayalam