ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ – 19 ਬਾਰੇ ਅੱਪਡੇਟਸ


ਇਲਾਜ ਦੇ ਬਾਅਦ ਠੀਕ ਹੋਣ ਦੀ ਦਰ 60% ਦੇ ਪਾਰ

ਰੋਜ਼ਾਨਾ ਠੀਕ ਹੋਣ ਵਾਲਿਆਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ : ਪਿਛਲੇ 24 ਘੰਟਿਆਂ ਵਿੱਚ 20,333 ਰੋਗੀ ਠੀਕ ਹੋਏ

ਠੀਕ ਹੋਣ ਵਾਲਿਆਂ ਦੀ ਸੰਖਿਆ ਐਕਟਿਵ ਮਾਮਲਿਆਂ ਤੋਂ 1.5 ਲੱਖ ਤੋਂ ਵੀ ਅਧਿਕ

“ਜਾਂਚ, ਖੋਜ, ਇਲਾਜ” (ਟੈਸਟ, ਟ੍ਰੇਸ, ਟ੍ਰੀਟ) ਰਣਨੀਤੀ ਅਪਣਾਉਣ ਦੇ ਬਾਅਦ, 24 ਘੰਟੇ ਵਿੱਚ 2.4 ਲੱਖ ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਗਈ

Posted On: 03 JUL 2020 4:34PM by PIB Chandigarh

ਕੋਵਿਡ-19 ਦੀਆਂ ਤਿਆਰੀਆਂ ਬਾਰੇ ਇੱਕ ਉੱਚ-ਪੱਧਰੀ ਸਮੀਖਿਆ ਬੈਠਕ ਅੱਜ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਕੈਬਨਿਟ ਸਕੱਤਰ ਦੁਆਰਾ ਆਯੋਜਿਤ ਕੀਤੀ ਗਈ।

 

ਕੋਵਿਡ - 19 ਰੋਗੀਆਂ ਦੇ ਠੀਕ ਹੋਣ ਦੀ ਦਰ 60% ਨੂੰ ਪਾਰ ਕਰ ਗਈ ਹੈ।  ਇਹ ਅੱਜ 60.73% ਹੈ।

 

ਕੋਵਿਡ-19 ਮਾਮਲਿਆਂ ਦੇ ਸ਼ੁਰੂ ਵਿੱਚ ਪਤਾ ਲਗਣ ਅਤੇ ਸਮੇਂ ਤੇ ਨੈਦਾਨਿਕ ਪ੍ਰਬੰਧਨ ਸਦਕਾ ਰੋਜ਼ਾਨਾ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ।  ਪਿਛਲੇ 24 ਘੰਟਿਆਂ  ਦੌਰਾਨ,  20,033 ਕੋਵਿਡ-19 ਰੋਗੀਆਂ ਦੇ ਠੀਕ ਹੋਣ ਦੇ ਨਾਲ ਠੀਕ ਹੋਣ ਵਾਲੀਆਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਗਿਆਜਿਸ ਦੇ ਬਾਅਦ ਸੰਚਿਤ ਅੰਕੜਾ 3,79,891 ‘ਤੇ ਪਹੁੰਚ ਗਿਆ ਹੈ।

 

ਵਰਤਮਾਨ ਵਿੱਚ,  2,27,439 ਐਕਟਿਵ ਮਾਮਲੇ ਹਨ ਅਤੇ ਸਾਰੇ ਮੈਡੀਕਲ ਨਿਗਰਾਨੀ ਵਿੱਚ ਹਨ।

 

ਕੋਵਿਡ-19 ਦੀ ਰੋਕਥਾਮ, ਨਿਯੰਤ੍ਰਣ ਅਤੇ ਪ੍ਰਬੰਧਨ ਲਈ ਸਰਕਾਰ ਦੇ ਸਾਰੇ ਪੱਧਰਾਂ ਤੇ ਤਾਲਮੇਲੀ ਯਤਨਾਂ ਦੇ ਚੰਗੇ ਨਤੀਜੇ ਦਿਖਾਈ ਦੇ ਰਹੇ ਹਨਠੀਕ ਹੋਣ ਵਾਲੇ ਅਤੇ ਐਕਟਿਵ ਮਾਮਲਿਆਂ ਦਰਮਿਆਨ ਲਗਾਤਾਰ ਅੰਤਰ ਵਧ ਰਿਹਾ ਹੈ।  ਹੁਣ ਤੱਕਠੀਕ ਹੋਣ ਵਾਲੇ 1,52,452 ਮਾਮਲੇ ਹਨ ਜੋ ਐਕਟਿਵ ਕੋਵਿਡ-19 ਮਾਮਲਿਆਂ ਦੀ ਤੁਲਨਾ ਵਿੱਚ ਅਧਿਕ ਹਨ।

 

ਕੋਵਿਡ - 19 ਜਾਂਚ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਵਿਆਪਕ ਟੈਸਟਿੰਗ ਦੀ ਸੁਵਿਧਾ ਲਈ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਹਾਲ ਹੀ ਵਿੱਚ ਕਈ ਉਪਾਵਾਂ ਨਾਲ "ਜਾਂਚ, ਖੋਜ, ਇਲਾਜ" (ਟੈਸਟ, ਟ੍ਰੇਸ, ਟ੍ਰੀਟ) ਰਣਨੀਤੀ ਅਨੁਸਾਰਹਰ ਦਿਨ ਜਾਂਚੇ ਗਏ ਸੈਂਪਲਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ।  ਹੁਣ ਤੱਕ 93 ਲੱਖ ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।  ਪਿਛਲੇ 24 ਘੰਟਿਆਂ ਦੌਰਾਨ 2,41,576 ਸੈਂਪਲਾਂ ਦੀ ਜਾਂਚ ਕੀਤੀ ਗਈ।  ਹੁਣ ਤੱਕ ਕੁੱਲ ਟੈਸਟ ਕੀਤੇ ਗਏ ਸੈਂਪਲਾਂ ਦੀ ਸੰਖਿਆ 92,97,749 ਹੈ।

 

ਦੇਸ਼ ਵਿੱਚ ਟੈਸਟਿੰਗ ਲੈਬਾਂ ਦੇ ਲਗਾਤਾਰ ਵਧਦੇ ਨੈੱਟਵਰਕ ਕਾਰਨ ਇਹ ਸੰਭਵ ਹੋਇਆ ਹੈ।  ਸਰਕਾਰੀ ਖੇਤਰ ਵਿੱਚ 775 ਲੈਬਾਂ ਅਤੇ 299 ਪ੍ਰਾਈਵੇਟ ਲੈਬਾਂ ਨਾਲਅੱਜ 1074 ਲੈਬਾਂ ਹਨ।  ਇਨ੍ਹਾਂ ਵਿੱਚ ਸ਼ਾਮਲ ਹਨ :

 

•            ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ  :  579 ( ਸਰਕਾਰੀ :  366  +  ਪ੍ਰਾਈਵੇਟ : 213 )

•          ਟਰੂਨੈਟ ਅਧਾਰਿਤ ਟੈਸਟ ਲੈਬਾਂ :  405  ( ਸਰਕਾਰ :  376  +  ਪ੍ਰਾਈਵੇਟ :  29 )

•          ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  90  ( ਸਰਕਾਰੀ :  33  +  ਪ੍ਰਾਈਵੇਟ :  57 )

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ  ਨੇ ਬਹੁਤ ਮਾਮੂਲੀ/ਪ੍ਰੀ-ਸਿਮਟੋਮੈਟਿਕ / ਅਸਿਮਟੋਮੈਟਿਕ  ਕੋਵਿਡ - 19 ਮਾਮਲਿਆਂ ਵਿੱਚ ਘਰ ਵਿੱਚ ਆਈਸਲੇਸ਼ਨ ਲਈ ਸੰਸ਼ੋਧਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ।  ਇਹ ਦਿਸ਼ਾ ਨਿਰਦੇਸ਼ 10 ਮਈ,  2020 ਨੂੰ ਜਾਰੀ ਦਿਸ਼ਾ - ਨਿਰਦੇਸ਼ਾਂ  ਦੇ ਸਥਾਦਨ ਤੇ ਜਾਰੀ ਕੀਤੇ ਗਏ ਹਨ ।  ਸੰਸ਼ੋਧਿਤ ਦਿਸ਼ਾ ਨਿਰਦੇਸ਼ਾਂ ਦਾ ਵੇਰਵਾ ਇਸ ਪ੍ਰਕਾਰ ਦੇਖਿਆ ਜਾ ਸਕਦਾ ਹੈ : https://www.mohfw.gov.in/pdf/RevisedHomeIsolationGuidelines.pdf  

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ ।

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf  ‘ਤੇ ਉਪਲੱਬਧ ਹੈ।

 

 

****

 

ਐੱਮਵੀ/ਐੱਸਜੀ



(Release ID: 1636310) Visitor Counter : 178