ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਐੱਨਸੀਆਰ ਵਿੱਚ ਕੋਵਿਡ-19 ਨਾਲ ਨਿਪਟਣ ਦੀ ਸਾਂਝੀ ਰਣਨੀਤੀ ’ਤੇ ਵਿਚਾਰ ਲਈ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ

ਸ਼੍ਰੀ ਅਮਿਤ ਸ਼ਾਹ ਨੇ ਐੱਨਸੀਆਰ ਵਿੱਚ ਰੈਪਿਡ ਐਂਟੀਜਨ ਟੈਸਟਿੰਗ ਦੀ ਵਰਤੋਂ ਕਰਕੇ ਸੰਕ੍ਰਮਣ ਫੈਲਣ ਦੀ ਦਰ ਘੱਟ ਕਰਨ ’ਤੇ ਜ਼ੋਰ ਦਿੱਤਾ


ਸੰਕ੍ਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਸੰਖਿਆਂ ਜਿਤਨੀ ਘੱਟ ਹੋਵੇਗੀ, ਸੰਕ੍ਰਮਣ ਦਾ ਫੈਲਾਅ ਉਤਨਾ ਹੀ ਘੱਟ ਹੋਵੇਗਾ - ਸ਼੍ਰੀ ਅਮਿਤ ਸ਼ਾਹ


ਮਾਨਵਤਾ ਦੀ ਦ੍ਰਿਸ਼ਟੀ ਤੋਂ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਗ਼ਰੀਬ ਤੋਂ ਗ਼ਰੀਬ ਵਿਅਕਤੀ ਦੀ ਜਾਨ ਬਚਾ ਸਕੀਏ - ਕੇਂਦਰੀ ਗ੍ਰਹਿ ਮੰਤਰੀ


ਕੇਂਦਰੀ ਗ੍ਰਹਿ ਮੰਤਰੀ ਨੇ ਆਰੋਗਯ ਸੇਤੂ ਅਤੇ ਇਤਿਹਾਸ ਐਪ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ
ਸ਼੍ਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਨੂੰ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (AIIMS) ਦੇ ਮਾਹਿਰ ਡਾਕਟਰਾਂ ਦੁਆਰਾ ਮਰੀਜ਼ਾਂ ਨੂੰ ਕੋਵਿਡ ਟੈਲੀਮੈਡੀਸਿਨ ਦੇ ਜ਼ਰੀਏ ਸਲਾਹ ਦੇਣ ਦੀ ਸੁਵਿਧਾ ਦਾ ਲਾਭ ਉਠਾਉਣ ਨੂੰ ਕਿਹਾ

Posted On: 02 JUL 2020 8:16PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਐੱਨਸੀਆਰ ਵਿੱਚ ਕੋਵਿਡ-19 ਦੇ ਪ੍ਰਬੰਧਨ ਅਤੇ ਇਸ ਮਹਾਮਾਰੀ ਨਾਲ ਨਿਪਟਣ ਦੀ ਇੱਕ ਸਾਂਝੀ ਰਣਨੀਤੀ ਤੇ ਵਿਚਾਰ ਕਰਨ ਲਈ ਅੱਜ ਨਵੀਂ ਦਿੱਲੀ ਵਿੱਚ ਦਿੱਲੀਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ।

 

 

ਸ਼੍ਰੀ ਅਮਿਤ ਸ਼ਾਹ ਨੇ ਐੱਨਸੀਆਰ ਵਿੱਚ ਰੈਪਿਡ ਐਂਟੀਜਨ ਟੈਸਟਿੰਗ ਦੀ ਵਰਤੋਂ ਕਰਕੇ ਸੰਕ੍ਰਮਣ ਫੈਲਣ ਦੀ ਦਰ ਘੱਟ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਨੂੰ ਜ਼ਰੂਰਤ ਅਨੁਸਾਰ ਰੈਪਿਡ ਐਂਟੀਜਨ ਟੇਸਟ ਕਿੱਟਾਂ ਉਪਲੱਬਧ ਕਰਵਾ ਸਕਦੀ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਧਿਕ ਤੋਂ ਅਧਿਕ ਟੈਸਟਿੰਗ ਕੋਰੋਨਾ ਸੰਕ੍ਰਮਣ ਨੂੰ ਫੈਲਣ ਤੋਂ ਰੋਕੇਗੀ ਅਤੇ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਸੰਕ੍ਰਮਣ ਦੀ ਦਰ ਨੂੰ ਦਸ ਪ੍ਰਤੀਸ਼ਤ ਤੋਂ ਘੱਟ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸੰਕ੍ਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਸੰਖਿਆ ਜਿਤਨੀ ਘੱਟ ਹੋਵੇਗੀ, ਸੰਕ੍ਰਮਣ ਦਾ ਫੈਲਾਅ ਉਤਨਾ ਹੀ ਘੱਟ ਹੋਵੇਗਾ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਵੇਂ ਰੈਪਿਡ ਐਂਟੀਜਨ ਟੈਸਟ ਨਾਲ ਕਰੀਬ 90% ਸਕ੍ਰੀਨਿੰਗ ਹੋ ਜਾਂਦੀ ਹੈ ਅਤੇ ਇਸ ਦੀ ਕਿੱਟ ਨੂੰ ਵੱਡੀ ਮਾਤਰਾ ਵਿੱਚ ਉਪਲੱਬਧ ਕਰਵਾਇਆ ਜਾ ਸਕਦਾ ਹੈ।

 

ਕੇਂਦਰੀ ਗ੍ਰਹਿ ਮੰਤਰੀ ਨੇ ਮੌਤ ਦਰ ਨੂੰ ਘੱਟ ਕਰਨ ਲਈ ਮਰੀਜ਼ਾਂ ਨੂੰ ਛੇਤੀ ਤੋਂ ਛੇਤੀ ਹਸਪਤਾਲ ਵਿੱਚ ਭਰਤੀ ਕਰਵਾਉਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਾਨਵਤਾ ਕਿ ਦ੍ਰਿਸ਼ਟੀ ਤੋਂ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਗ਼ਰੀਬ ਤੋਂ ਗਰੀਬ ਵਿਅਕਤੀ ਦੀ ਜਾਨ ਬਚਾ ਸਕੀਏ।

 

 

ਕੇਂਦਰੀ ਗ੍ਰਹਿ ਮੰਤਰੀ ਨੇ ਐੱਨਸੀਆਰ ਵਿੱਚ ਕੋਰੋਨਾ ਸੰਕ੍ਰਮਣ ਦੀ ਮੈਪਿੰਗ ਵਿੱਚ ਆਰੋਗਯ ਸੇਤੂ ਅਤੇ ਇਤਿਹਾਸ ਐਪ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ। ਸ਼੍ਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਨੂੰ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ  (AIIMS) ਦੇ ਮਾਹਿਰ ਡਾਕਟਰਾਂ ਦੁਆਰਾ ਕੋਵਿਡ ਮਰੀਜ਼ਾਂ ਨੂੰ ਟੈਲੀਮੀਡੀਸਿਨ ਦੇ ਜ਼ਰੀਏ ਸਲਾਹ ਦੇਣ ਦੀ ਸੁਵਿਧਾ ਦਾ ਲਾਭ ਉਠਾਉਣ ਨੂੰ ਵੀ ਕਿਹਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੋਹਾਂ ਰਾਜਾਂ ਦੇ ਛੋਟੇ ਹਸਪਤਾਲਾਂ ਦੇ ਡਾਕਟਰ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (AIIMS) ਦੇ ਮਾਹਿਰਾਂ ਤੋਂ ਟੈਲੀ ਵੀਡੀਓਗ੍ਰਾਫੀ ਜ਼ਰੀਏ ਗਾਈਡੈਂਸ ਲੈ ਸਕਦੇ ਹਨ।

ਬੈਠਕ ਵਿੱਚ ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਪਾਲ ਨੇ ਐੱਨਸੀਆਰ ਵਿੱਚ ਕੋਵਿਡ ਨਾਲ ਨਿਪਟਣ ਦੀ ਰਣਨੀਤੀ ਤੇ ਇੱਕ ਪ੍ਰੈਜ਼ੈਂਟੇਸ਼ਨ ਵੀ ਦਿੱਤੀ। ਇਸ ਵਿੱਚ ਉਨ੍ਹਾਂ ਨੇ ਦਿੱਲੀ-ਐੱਨਸੀਆਰ ਵਿੱਚ ਹੁਣ ਤੱਕ ਅਪਣਾਈਆਂ ਗਈਆਂ ਬਿਹਤਰੀਨ ਪਿਰਤਾਂ ਅਤੇ ਅੱਗੇ ਦੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ।

 

ਬੈਠਕ ਵਿੱਚ ਕੇਂਦਰੀ ਸਿਹਤ ਮੰਤਰੀ ਡਾ ਹਰਸ਼ ਵਰਧਨ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ, ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਕੇਂਦਰ ਸਰਕਾਰ ਤੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

 

*****

ਐੱਨਡਬਲਿਊ/ਆਰਕੇ/ਪੀਕੇ/ਡੀਡੀਡੀ/ਏਡੀ



(Release ID: 1636134) Visitor Counter : 263