PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 01 JUL 2020 6:17PM by PIB Chandigarh


 

https://static.pib.gov.in/WriteReadData/userfiles/image/image001F6TF.jpgCoat of arms of India PNG images free download

 

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ) 

 

 

  • ਕੋਵਿਡ ਦੇ ਐਕਟਿਵ ਕੇਸਾਂ ਦੀ ਤੁਲਨਾ ਵਿੱਚ ਇਲਾਜ ਦੇ ਬਾਅਦ ਠੀਕ ਹੋਣ ਵਾਲਿਆਂ ਦੀ ਸੰਖਿਆ 1,27,864 ਅਧਿਕ ਹੋ ਚੁਕੀ ਹੈ। 

  • ਰਿਕਵਰੀ ਦਰ ਵਧ ਕੇ 59.43 ਪ੍ਰਤੀਸ਼ਤ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ, ਕੋਵਿਡ-19 ਦੇ ਕੁੱਲ 13,157 ਮਰੀਜ਼ ਠੀਕ ਹੋਏ। ਇਨ੍ਹਾਂ ਦੀ ਕੁੱਲ ਸੰਖਿਆ 3,47,978 ਹੋ ਗਈ ਹੈ। 

  • ਵਰਤਮਾਨ ਵਿੱਚ, 2,20,114 ਐਕਟਿਵ ਕੇਸ ਹਨ ਅਤੇ ਸਾਰੇ ਡਾਕਟਰੀ ਨਿਗਰਾਨੀ ਵਿੱਚ ਹਨ। 

  • ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਸਰਕਾਰੀ ਖੇਤਰ ਵਿੱਚ 764 ਲੈਬਾਂ ਅਤੇ 292 ਪ੍ਰਾਈਵੇਟ ਲੈਬਾਂ ਦੇ ਨਾਲ, ਦੇਸ਼ ਵਿੱਚ 1056 ਲੈਬਾਂ ਹਨ। 

  • ਟੈਸਟ ਕੀਤੇ ਜਾ ਰਹੇ ਸੈਂਪਲਾਂ ਦੀ ਕੁੱਲ ਸੰਖਿਆ ਵਿੱਚ ਵਧਦਾ ਰੁਝਾਨ ਦਿਖ ਰਿਹਾ ਹੈ, ਅਤੇ ਇਸ ਨੇ 88,26,58 ਦਾ ਅੰਕੜਾ ਛੂਹ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 2,17,931 ਸੈਂਪਲ ਟੈਸਟ ਕੀਤੇ ਗਏ ਹਨ।

  • ਜੂਨ,  2020 ਵਿੱਚ ਕੁੱਲ ਜੀਐੱਸਟੀ ਰੈਵੇਨਿਊ ਕਲੈਕਸ਼ਨ 90,917 ਕਰੋੜ ਰੁਪਏ ਦੀ ਹੋਈ।

  • ਡਾਕਟਰ ਦਿਵਸ ਮਨਾਇਆ ਗਿਆ; ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸਿਹਤ ਮੰਤਰੀ ਨੇ ਇਸ ਮੌਕੇ ‘ਤੇ ਡਾਕਟਰਾਂ ਨੂੰ ਵਧਾਈਆਂ ਦਿੱਤੀਆਂ। 

  • ਪੈਟਰੋਲੀਅਮ ਉਤਪਾਦਾਂ ਦੀ ਮੰਗ ਹੌਲ਼ੀ-ਹੌਲ਼ੀ ਆਮ ਜਿਹੀ ਹੋ ਰਹੀ ਹੈ।

 

 

https://static.pib.gov.in/WriteReadData/userfiles/image/image005UUK8.jpg

 

https://static.pib.gov.in/WriteReadData/userfiles/image/image006ARGG.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਕੇ 59.43% ਹੋਈ

ਅੱਜ ਕੋਵਿਡ ਦੇ ਐਕਟਿਵ ਕੇਸਾਂ ਦੀ ਤੁਲਨਾ ਵਿੱਚ ਇਲਾਜ ਦੇ ਬਾਅਦ ਠੀਕ ਹੋਣ ਵਾਲਿਆਂ ਦੀ ਸੰਖਿਆ 1,27,864 ਅਧਿਕ ਹੋ ਚੁਕੀ ਹੈ। ਇਸ ਸਦਕਾ, ਰਿਕਵਰੀ ਦਰ ਵਧ ਕੇ 59.43 ਪ੍ਰਤੀਸ਼ਤ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ, ਕੋਵਿਡ-19 ਦੇ ਕੁੱਲ 13,157 ਮਰੀਜ਼ ਠੀਕ ਹੋਏ। ਇਨ੍ਹਾਂ ਦੀ ਕੁੱਲ ਸੰਖਿਆ 3,47,978 ਹੋ ਗਈ ਹੈ। ਵਰਤਮਾਨ ਵਿੱਚ, 2,20,114 ਐਕਟਿਵ ਕੇਸ ਹਨ ਅਤੇ ਸਾਰੇ ਡਾਕਟਰੀ ਨਿਗਰਾਨੀ ਵਿੱਚ ਹਨ। ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਸਰਕਾਰੀ ਖੇਤਰ ਵਿੱਚ 764 ਲੈਬਾਂ ਅਤੇ 292 ਪ੍ਰਾਈਵੇਟ ਲੈਬਾਂ ਦੇ ਨਾਲ, ਦੇਸ਼ ਵਿੱਚ 1056 ਲੈਬਾਂ ਹਨ। ਟੈਸਟ ਕੀਤੇ ਜਾ ਰਹੇ ਸੈਂਪਲਾਂ ਦੀ ਕੁੱਲ ਸੰਖਿਆ ਵਿੱਚ ਵਧਦਾ ਰੁਝਾਨ ਦਿਖ ਰਿਹਾ ਹੈ, ਅਤੇ ਇਸ ਨੇ 88,26,58 ਦਾ ਅੰਕੜਾ ਛੂਹ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 2,17,931 ਸੈਂਪਲ ਟੈਸਟ ਕੀਤੇ ਗਏ ਹਨ।

https://www.pib.gov.in/PressReleseDetail.aspx?PRID=1635679

 

ਕੋਵਿਡ–19 ਬਾਰੇ ਅੱਪਡੇਟਸ

ਕੁਝ ਮੀਡੀਆ ਰਿਪੋਰਟਾਂ ਦੇ ਜ਼ਰੀਏ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨੋਟਿਸ ਵਿੱਚ ਇਹ ਜਾਣਕਾਰੀ ਆਈ ਹੈ ਕਿ ਭਾਰਤ ਸਰਕਾਰ ਦੁਆਰਾ ਸਪਲਾਈ ਕੀਤੇ ਵੈਂਟੀਲੇਟਰਾਂ ਵਿੱਚ ਬਾਈਲਵੇਲ ਪਾਜ਼ਿਟਿਵ ਏਅਰਵੇ ਪ੍ਰੈਸ਼ਰ (ਬੀਆਈਪੀਏਪੀ)  ਮੋਡ  ਦੇ ਉਪਲੱਬਧ ਨਾ ਹੋਣ ਦਾ ਮੁੱਦਾ ਉਠਾਇਆ ਗਿਆ ਹੈ।  ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਦਿੱਲੀ ਦੇ ਜੀਐੱਨਸੀਟੀ ਸਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਪਲਾਈ ਕੀਤੇ ਗਏ ‘ਮੇਕ ਇਨ ਇੰਡੀਆ’ ਵੈਂਟੀਲੇਟਰ ਆਈਸੀਯੂ  ਦੇ ਪ੍ਰਯੋਜਨ ਲਈ ਹੈ।  ਇਨ੍ਹਾਂ ਕੋਵਿਡ ਵੈਂਟੀਲੇਟਰਾਂ ਲਈ ਤਕਨੀਕੀ ਨਿਰਦੇਸ਼ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਡਾਇਰੈਕਟਰ ਜਨਰਲ ਹੈਲਥ ਸਰਵਿਸਜ  (ਡੀਜੀਐੱਚਐੱਸ)  ਦੀ ਪ੍ਰਧਾਨਗੀ ਵਿੱਚ ਡੋਮੇਨ ਨਾਲੇਜ ਐਕਸਪਟਰਸ ਦੀ ਇੱਕ ਟੈਕਨੀਕਲ ਕਮੇਟੀ ਦੁਆਰਾ ਨਿਰਧਾਰਿਤ ਹਨ,  ਜਿਸ ਦੇ ਅਨੁਰੂਪ ਵੈਂਟੀਲੇਟਰਾਂ ਦੀ ਖਰੀਦ ਕੀਤੀ ਗਈ ਅਤੇ ਸਪਲਾਈ ਕੀਤੀ ਗਈ ਹੈ।  ਵੈਂਟੀਲੇਟਰਾਂ ਦੀ ਖਰੀਦ ਅਤੇ ਸਪਲਾਈ ਇਨ੍ਹਾਂ ਨਿਰਦੇਸ਼ਾਂ ਦਾ ਅਨੁਪਾਲਣ ਕਰਦੀਆਂ ਹਨ। 

https://pib.gov.in/PressReleseDetail.aspx?PRID=1635390 

 

ਪ੍ਰਧਾਨ ਮੰਤਰੀ ਨੇ ਡਾਕਟਰ ਦਿਵਸ ਦੇ ਅਵਸਰ ‘ਤੇ ਡਾਕਟਰਾਂ ਨੂੰ ਸਲਾਮ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾਕਟਰ ਦਿਵਸ ਦੇ ਅਵਸਰ ‘ਤੇ ਡਾਕਟਰਾਂ ਨੂੰ ਸਲਾਮ ਕੀਤਾ ਹੈ। ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਬੇਮਿਸਾਲ ਸੇਵਾਵਾਂ ਕਰ ਰਹੇ ਸਭ ਤੋਂ ਅੱਗੇ ਮੋਰਚੇ ‘ਤੇ ਡਟੇ ਸਾਡੇ ਡਾਕਟਰਾਂ ਨੂੰ ਭਾਰਤ ਸਲਾਮ ਕਰਦਾ ਹੈ, ਡਾਕਟਰ ਦਿਵਸ ‘ਤੇ ਸ਼ੁਭਕਾਮਨਾਵਾਂ।"

https://pib.gov.in/PressReleseDetail.aspx?PRID=1635390 

 

ਡਾ. ਹਰਸ਼ ਵਰਧਨ ਨੇ ਐੱਨਬੀਈ ਦੇ ਫੈਲੋਸ਼ਿਪ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟਸ (ਐੱਫਪੀਆਈਐੱਸ) ਲਈ ਗੁੱਡ ਕਲੀਨਿਕਲ ਪ੍ਰੈਕਟਿਸ ਗਾਈਡਲਾਈਨਜ਼ ਹੈਂਡਬੁੱਕ ਅਤੇ ਪ੍ਰਾਸਪੈਕਟਸ ਜਾਰੀ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੈਲੋਸ਼ਿਪ ਪ੍ਰੋਗਰਾਮ (ਐੱਫਪੀਆਈ) ਲਈ ਗੁੱਡ ਕਲੀਨਿਕਲ ਪ੍ਰੈਕਟਿਸ ਗਾਈਡਲਾਈਨਜ਼ ਹੈਂਡਬੁੱਕ ਅਤੇ ਪ੍ਰਾਸਪੈਕਟਸ ਜਾਰੀ ਕੀਤਾ। ਵੈੱਬ ਪਲੈਟਫਾਰਮ ਈ-ਪੁਸਤਕ ਜਾਰੀ ਕਰਦੇ ਹੋਏ ਡਾ. ਹਰਸ਼ ਵਰਧਨ ਨੇ ਮੈਡੀਕਲ ਬਰਾਦਰੀ ਨੂੰ ਆਪਣੇ ਪੇਸ਼ੇ ਵਿੱਚ ਨੈਤਿਕ ਵਿਵਹਾਰ ਦਾ ਪਾਲਣ ਕਰਨ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ।

ਡਾ. ਹਰਸ਼ ਵਰਧਨ ਨੇ ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ’ਤੇ ਡਾਕਟਰਾਂ ਨੂੰ ਵਧਾਈ ਦਿੰਦਿਆਂ ਡਾ. ਬੀਸੀ ਰਾਏ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਿਨ੍ਹਾਂ ਦੇ ਸਨਮਾਨ ਵਿੱਚ 1 ਜੁਲਾਈ ਪੂਰੇ ਦੇਸ਼ ਵਿੱਚ ਰਾਸ਼ਟਰੀ ਮੈਡੀਕਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇੱਕ ਡਾਕਟਰ ਬਣਨਾ ਇੱਕ ਵਿਅਕਤੀਗਤ ਉਪਲੱਬਧੀ ਹੈ ਜਦੋਂਕਿ ਇੱਕ ਚੰਗਾ ਡਾਕਟਰ ਬਣਨਾ ਇੱਕ ਨਿਰੰਤਰ ਚੁਣੌਤੀ ਹੈ। ਇਹ ਇਕਲੌਤਾ ਅਜਿਹਾ ਪੇਸ਼ਾ ਹੈ ਜਿੱਥੇ ਕੋਈ ਵੀ ਇੱਕ ਹੀ ਸਮੇਂ ਵਿੱਚ ਰੋਜ਼ੀ-ਰੋਟੀ ਕਮਾ ਸਕਦਾ ਹੈ ਅਤੇ ਪੂਰੀ ਮਾਨਵਤਾ ਦੀ ਸੇਵਾ ਵੀ ਕਰ ਸਕਦਾ ਹੈ।’’ ਉਨ੍ਹਾਂ ਨੇ ਕੋਵਿਡ ਮਹਾਮਾਰੀ ਦੌਰਾਨ ਡਾਕਟਰਾਂ ਵੱਲੋਂ ਕੀਤੀ ਗਈ ਨਿਰਸੁਆਰਥ ਸੇਵਾ ਲਈ ਤਹਿ ਦਿਲੋਂ ਧੰਨਵਾਦ ਕੀਤਾ। ਡਾ. ਹਰਸ਼ ਵਰਧਨ ਨੇ ਕਿਹਾ ਕਿ ਉਹ ਸਾਡੇ ਅਸਲੀ ਹੀਰੋ ਹਨ।

https://pib.gov.in/PressReleseDetail.aspx?PRID=1635390

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ‘ਡਾਕਟਰ ਦਿਵਸ’ ਦੇ ਮੌਕੇ ‘ਤੇ ਵਧਾਈ ਦਿੰਦੇ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ

ਕੇਂਦਰੀ ਗ੍ਰਹਿ ਮੰਤਰੀ  ਸ਼੍ਰੀ ਅਮਿਤ ਸ਼ਾਹ ਨੇ ‘ਡਾਕ‍ਟਰ ਦਿਵਸ’ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ “ਮੈਂ ਦੇਸ਼  ਦੇ ਬਹਾਦੁਰ ਡਾਕਟਰਾਂ ਨੂੰ ਸਲਾਮ ਕਰਦਾ ਹਾਂ ਜੋ ਕੋਵਿਡ-19  ਦੇ ਖ਼ਿਲਾਫ਼ ਲੜਾਈ ਦੀ ਅਗਵਾਈ ਕਰ ਰਹੇ ਹਨ।” ਸ਼੍ਰੀ ਅਮਿਤ ਸ਼ਾਹ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ “ਇਸ ਚੁਣੌਤੀਪੂਰਨ ਸਮੇਂ ਵਿੱਚ ਰਾਸ਼ਟਰ ਨੂੰ ਸੁਰੱਖਿਅਤ ਅਤੇ ਤੰਦੁਰਸਤ ਰੱਖਣ ਲਈ ਡਾਕ‍ਟਰਾਂ ਦੀ ਪ੍ਰਤੀਬੱਧਤਾ ਅਸਲ ਵਿੱਚ ਬੇਮਿਸਾਲ ਹੈ।” ਕੇਂਦਰੀ ਮੰਤਰੀ ਨੇ ਕਿਹਾ ਕਿ ਡਾਕਟਰ ਦਿਵਸ ‘ਤੇ ਰਾਸ਼ਟਰ ਉਨ੍ਹਾਂ ਦੀ ਨਿਸ਼ਠਾ ਅਤੇ ਬਲੀਦਾਨ ਨੂੰ ਸਲਾਮ ਕਰਦਾ ਹੈ।”

https://pib.gov.in/PressReleseDetail.aspx?PRID=1635390 

 

ਝਾਰਖੰਡ ਦੀਆਂ ਸਹੀਆ ਵਰਕਰਾਂ: ਹਰ ਜਗ੍ਹਾ ਕਮਿਊਨਿਟੀ ਹੈਲਥ ਵਰਕਰਾਂ ਲਈ ਇੱਕ ਪ੍ਰੇਰਣਾ

ਝਾਰਖੰਡ ਵਿੱਚ ਆਸ਼ਾ ਵਰਕਰ ਜਿਨ੍ਹਾਂ  ਨੂੰ  "ਸਹੀਆ" ਵਜੋਂ ਜਾਣਿਆ ਜਾਂਦਾ ਹੈ, ਆਖ਼ਰੀ ਮੀਲ ਤੱਕ, ਖ਼ਾਸ ਕਰਕੇ ਕਬਾਇਲੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰ ਰਹੀਆਂ ਹਨ। ਰਾਜ ਵਿੱਚ ਲਗਭਗ 42,000 ਸਹੀਆ ਵਰਕਰਾਂ ਹਨ, ਜਿਨ੍ਹਾਂ ਨੂੰ 2260 ਸਹੀਆ ਸਾਥੀਆਂ (ਆਸ਼ਾ ਸਹਾਇਕਾਂ), 582 ਬਲਾਕ ਟ੍ਰੇਨਰ, 24 ਜ਼ਿਲ੍ਹਾ ਕਮਿਊਨਿਟੀ ਨੂੰ ਲਾਮਬੰਦ ਕਰਨ ਵਾਲਿਆਂ ਅਤੇ ਇੱਕ ਰਾਜ ਪੱਧਰੀ ਕਮਿਊਨਿਟੀ ਪ੍ਰਕਿਰਿਆ ਸੰਸਾਧਨ ਕੇਂਦਰ ਦਾ ਸਮਰਥਨ ਪ੍ਰਾਪਤ ਹੈ। ਮਾਰਚ 2020 ਤੋਂ ਹੀ ਸਹੀਆ ਵਰਕਰਾਂ ਕੋਵਿਡ -19 ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਵਿੱਚ ਕੋਵਿਡ -19 ਦੇ ਰੋਕਥਾਮ ਉਪਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਜਿਵੇਂ ਕਿ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਣਾ, ਜਨਤਕ ਥਾਵਾਂ ʼਤੇ ਜਾਂਦੇ ਸਮੇਂ ਮਾਸਕ / ਫੇਸ ਕਵਰ ਦੀ ਵਰਤੋਂ , ਖੰਘ ਅਤੇ ਨਿੱਛ ਮਾਰਦੇ ਸਮੇਂ, ਉਚਿਤ ਸ਼ਿਸ਼ਟਾਚਾਰ ਦਾ ਪਾਲਣ ਕਰਨਾ ਆਦਿ ਸ਼ਾਮਲ ਹੈ। ਉਹ ਸੰਪਰਕ ਟਰੇਸਿੰਗ, ਲਾਈਨ ਲਿਸਟਿੰਗ ਅਤੇ ਕੋਵਿਡ -19 ਕੇਸਾਂ ʼਤੇ ਨਿਗਰਾਨੀ ਰੱਖਣ ਦਾ ਵੀ ਕੰਮ ਕਰਦੀਆਂ ਹਨ।

https://pib.gov.in/PressReleseDetail.aspx?PRID=1635390

 

ਜੂਨ, 2020 ਵਿੱਚ ਜੀਐੱਸਟੀ ਰੈਵੇਨਿਊ ਕਲੈਕਸ਼ਨ

ਜੂਨ,  2020 ਵਿੱਚ ਕੁੱਲ ਜੀਐੱਸਟੀ  (ਮਾਲ ਅਤੇ ਸਰਵਿਸ ਟੈਕਸ)  ਰੈਵੇਨਿਊ ਕਲੈਕਸ਼ਨ 90,917 ਕਰੋੜ ਰੁਪਏ ਦੀ ਹੋਈ ਜਿਸ ਵਿੱਚ ਸੀਜੀਐੱਸਟੀ 18,980 ਕਰੋੜ ਰੁਪਏ,  ਐੱਸਜੀਐੱਸਟੀ 23,970 ਕਰੋੜ ਰੁਪਏ,  ਆਈਜੀਐੱਸਟੀ 40,302 ਕਰੋੜ ਰੁਪਏ  (ਮਾਲ ਦੇ ਆਯਾਤ ਉੱਤੇ ਕਲੈਕਟਡ 15,709 ਕਰੋੜ ਰੁਪਏ ਸਹਿਤ)  ਅਤੇ ਸੈੱਸ  7,665 ਕਰੋੜ ਰੁਪਏ  (ਮਾਲ ਦੇ ਆਯਾਤ ਉੱਤੇ ਕਲੈਕਟਡ 607 ਕਰੋੜ ਰੁਪਏ ਸਹਿਤ)  ਹਨ।  ਜੂਨ,  2020 ਵਿੱਚ ਰੈਵੇਨਿਊ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ ਜੀਐੱਸਟੀ ਰੈਵੇਨਿਊ ਦਾ 91%  ਹੈ। ਕੋਵਿਡ-19 ਕਾਰਨ ਚਾਲੂ ਵਿੱਤ ਵਰ੍ਹੇ ਦੌਰਾਨ ਰੈਵੇਨਿਊ ਕਾਫ਼ੀ ਪ੍ਰਭਾਵਿਤ ਹੋਇਆ ਹੈ,  ਜਿਸ ਦਾ ਇੱਕ ਕਾਰਨ ਮਹਾਮਾਰੀ ਦਾ ਵਿਆਪਕ ਆਰਥਿਕ ਪ੍ਰਭਾਵ ਅਤੇ ਦੂਜਾ ਕਾਰਨ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੁਆਰਾ ਰਿਟਰਨ ਭਰਨ ਅਤੇ ਟੈਕਸਾਂ ਦੇ ਭੁਗਤਾਣ ਵਿੱਚ ਦਿੱਤੀ ਗਈ ਢਿੱਲ  ਹੈ।  ਹਾਲਾਂਕਿ,  ਪਿਛਲੇ ਤਿੰਨ ਮਹੀਨਿਆਂ ਦੇ ਅੰਕੜੇ ਜੀਐੱਸਟੀ ਰੈਵੇਨਿਊ ਵਿੱਚ ਸੁਧਾਰ ਜਾਂ ਬਿਹਤਰੀ ਦਰਸਾਉਂਦੇ ਹਨ।

https://pib.gov.in/PressReleseDetail.aspx?PRID=1635390 

 

ਪੈਟਰੋਲੀਅਮ ਉਤਪਾਦਾਂ ਦੀ ਮੰਗ ਹੌਲ਼ੀ-ਹੌਲ਼ੀ ਆਮ ਜਿਹੀ ਹੋ ਰਹੀ ਹੈ

ਭਾਰਤ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਖਪਤ ਜੋ ਇਸ ਸਾਲ ਮਾਰਚ ਅਤੇ ਅਪ੍ਰੈਲ ਦੇ ਅੰਤਿਮ ਹਫ਼ਤੇ ਵਿੱਚ ਉਲਟੇ ਮੂੰਹ ਡਿੱਗ ਗਈ ਸੀ ਹੁਣ ਹੌਲ਼ੀ-ਹੌਲ਼ੀ ਸੁਧਰ ਕੇ ਜੂਨ ਵਿੱਚ ਲੌਕਡਾਊਨ ਤੋਂ ਪਹਿਲਾਂ ਦੇ ਪੱਧਰ ‘ਤੇ ਆ ਰਹੀ ਹੈ।  ਤੇਲ ਵਿਪਣਨ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ,  ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ  ਦੇ ਵਿਕਰੀ ਅੰਕੜਿਆਂ ਨਾਲ ਇਹ ਗੱਲ ਸਾਹਮਣੇ ਆਈ ਹੈ। ਦੁਨੀਆ  ਦੇ ਤੀਜੇ ਸਭ ਤੋਂ ਵੱਡੇ ਤੇਲ ਖਪਤ ਵਾਲੇ ਦੇਸ਼ ਭਾਰਤ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਕੋਵਿਡ ਮਹਾਮਾਰੀ ਦੀ ਰੋਕਥਾਮ ਲਈ ਲਗਾਏ ਗਏ ਦੇਸ਼ਵਿਆਪੀ ਲੌਕਡਾਊਨ ਦੀ ਵਜ੍ਹਾ ਨਾਲ 2007  ਦੇ ਬਾਅਦ  ਸਭ ਤੋਂ ਘੱਟ ਹੋ ਗਈ ਸੀ। ਕ੍ਰਮਵਾਰ ਲੌਕਡਾਊਨ ਉਠਾਉਣ ਅਤੇ ਚਰਣਬੱਧ ਤਰੀਕੇ ਨਾਲ ਅਰਥਵਿਵਸਥਾ ਨੂੰ ਅਨਲੌਕ ਕਰਨ ਦੀ ਸ਼ੁਰੂਆਤ  ਦੇ ਨਾਲ,  ਉਦਯੋਗਿਕ ਗਤੀਵਿਧੀ ਅਤੇ ਲੋਕਾਂ ਦੀ ਆਵਾਜਾਈ ਫਿਰ ਤੋਂ ਸ਼ੁਰੂ ਕਰਨ ਦੀ ਆਗਿਆ ਮਿਲਣ  ਦੇ ਨਾਲ ਜੂਨ’ 20 ਵਿੱਚ ਕੁੱਲ ਪੈਟਰੋਲੀਅਮ ਉਤਪਾਦਾਂ ਦੀ ਖਪਤ 88 %   (11.8 ਐੱਮਐੱਮਟੀ)  ਤੱਕ ਪਹੁੰਚ ਗਈ ਜਦਕਿ ਜੂਨ 2019 ਵਿੱਚ ਇਹ  (13. 4 ਐੱਮਐੱਮਟੀ)  ਸੀ।   ਖਪਤ ਵਿੱਚ ਤੇਜ਼ ਉਤਪਾਦਨ ,  ਉਦਯੋਗਿਕ ਅਤੇ ਟ੍ਰਾਂਸਪੋਰਟ ਗਤੀਵਿਧੀਆਂ ਦਾ ਵਧਣਾ ਆਰਥਿਕ ਖੇਤਰ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਵਾਧਾ ਦਾ ਸੰਕੇਤ ਹੈ।

https://pib.gov.in/PressReleseDetail.aspx?PRID=1635390

 

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ)  ਦੀ ਸਿਵਲ ਸੇਵਾਵਾਂ (ਮੁੱਢਲੀ) ਪਰੀਖਿਆ, 2020 ਅਤੇ ਭਾਰਤੀ ਵਣ ਸੇਵਾ ਪਰੀਖਿਆ, 2020 

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੁਆਰਾ ਸਿਵਲ ਸੇਵਾਵਾਂ (ਮੁੱਢਲੀ ) ਪਰੀਖਿਆ, 2020 [ਭਾਰਤੀ ਵਣ ਸੇਵਾ (ਮੁੱਢਲੀ ) ਪਰੀਖਿਆ, 2020 ਸਮੇਤ] 04.10.2020 (ਐਤਵਾਰ) ਨੂੰ 05.06.2020 ਨੂੰ ਪ੍ਰਕਾਸ਼ਿਤ ਪਰੀਖਿਆਵਾਂ ਸੋਧੇ ਹੋਏ ਪ੍ਰੋਗਰਾਮ / ਆਰਟੀਜ਼ ਦੇ ਅਨੁਸਾਰ ਪੂਰੇ ਭਾਰਤ ਵਿੱਚ ਕਰਵਾਈ ਜਾ ਰਹੀ ਹੈ।

ਸਿਵਲ ਸੇਵਾਵਾਂ (ਮੁੱਢਲੀ) ਪਰੀਖਿਆ, 2020 [ਭਾਰਤੀ ਵਣ ਸੇਵਾ (ਮੁੱਢਲੀ) ਪਰੀਖਿਆ, 2020 ਸਮੇਤ] ਦੇ ਵੱਡੀ ਗਿਣਤੀ ਵਿਚ ਆਪਣੇ ਕੇਂਦਰਾਂ ਨੂੰ ਬਦਲਣ ਲਈ ਉਮੀਦਵਾਰਾਂ ਤੋਂ ਪ੍ਰਾਪਤ ਬੇਨਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ, ਕਮਿਸ਼ਨ ਨੇ ਇੱਕ ਮੌਕਾ ਦੇਣ ਦਾ ਫੈਸਲਾ ਕੀਤਾ ਹੈ,ਉਨ੍ਹਾਂ ਨੂੰ ਕੇਂਦਰ ਲਈ ਸੋਧੀ ਹੋਈ ਚੋਣ ਦਾਖਲ ਕਰਨ ਲਈ ਕਿਹਾ ਗਿਆ ਹੈ। ਉਪਰੋਕਤ ਤੋਂ ਇਲਾਵਾ, ਸਿਵਲ ਸੇਵਾਵਾਂ (ਮੁੱਖ) ਪਰੀਖਿਆ, 2020 ਅਤੇ ਭਾਰਤੀ ਵਣ ਸੇਵਾ (ਮੁੱਖ) ਪਰੀਖਿਆ, 2020 ਲਈ ਕੇਂਦਰਾਂ ਨੂੰ ਬਦਲਣ ਦਾ ਵਿਕਲਪ ਵੀ ਉਮੀਦਵਾਰਾਂ ਨੂੰ ਉਪਲਬਧ ਕਰਵਾਇਆ ਜਾ ਰਿਹਾ ਹੈ। 

https://pib.gov.in/PressReleseDetail.aspx?PRID=1635390

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਅਪ੍ਰੈਲ-ਨਵੰਬਰ, 2020 ਦੇ ਦੌਰਾਨ ਅਨਾਜਾਂ (ਚਾਵਲ ਅਤੇ ਕਣਕ) ਅਤੇ ਦਾਲ਼ਾਂ ਦੀ ਵੰਡ ਲਈ ਅਨੁਮਾਨਿਤ ਲਾਗਤ ਲਗਭਗ 1,48,938 ਕਰੋੜ ਰੁਪਏ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਨੂੰ ਨਵੰਬਰ, 2020 ਦੇ ਅੰਤ ਤੱਕ ਵਧਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਪੀਐੱਮਜੀਕੇਏਵਾਈ ਯੋਜਨਾ ਨੂੰ ਜੁਲਾਈ ਤੋਂ ਨਵੰਬਰ, 2020 ਦੇ ਅੰਤ ਤੱਕ ਵਧਾ ਦਿੱਤਾ ਗਿਆ ਹੈ। ਇਸ ਪੰਜ ਮਹੀਨੇ ਦੀ ਮਿਆਦ ਦੇ ਦੌਰਾਨ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਤੀ ਮਹੀਨਾ ਹਰੇਕ ਪਰਿਵਾਰ ਨੂੰ 1 ਕਿਲੋ ਮੁਫ਼ਤ ਸਾਬਤ ਚਣੇ ਦੇ ਨਾਲ 5 ਕਿਲੋ ਮੁਫ਼ਤ ਕਣਕ / ਚਾਵਲ ਪ੍ਰਦਾਨ ਕੀਤੇ ਜਾਣਗੇ। ਇਸ ਤਰ੍ਹਾਂ, ਅਨਾਜ (ਚਾਵਲ ਅਤੇ ਕਣਕ) ਅਤੇ ਦਾਲ਼ਾਂ ਦੀ ਵੰਡ ਦੀ ਅਨੁਮਾਨਿਤ ਲਾਗਤ 1,50,471 ਕਰੋੜ ਰੁਪਏ ਹੋਵੇਗੀ। ਇਸ ਵਿੱਚ ਅਨਾਜ ਸਬਸਿਡੀ ਦੇ ਰੂਪ ਵਿੱਚ  ਭਾਰਤ ਸਰਕਾਰ ਦੁਆਰਾ  ਉਠਾਏ ਜਾਣ ਵਾਲਾ ਕੁੱਲ ਅਨੁਮਾਨਿਤ ਖਰਚ ਲਗਭਗ 46,061 ਕਰੋੜ ਰੁਪਏ ਅਤੇ ਇੰਟਰਾ ਸਟੇਟ ਟਰਾਂਸਪੋਰਟ ਖਰਚ ਅਤੇ ਈਪੀਓਐੱਸ ਦੀ ਵਰਤੋਂ ਲਈ ਵਧੇਰੇ ਡੀਲਰ ਮਾਰਜਿਨ ਸਮੇਤ ਡੀਲਰ ਦਾ ਮਾਰਜਿਨ ਵੀ ਸ਼ਾਮਲ ਹੈ।

https://pib.gov.in/PressReleseDetail.aspx?PRID=1635390 

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਨੂੰ ਨਵੰਬਰ ਤੱਕ ਵਧਾਏ ਜਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਧਾਈ ਦਿੱਤੀ

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦਾ ਦਾਇਰਾ ਵਧਾ ਕੇ ਗ਼ਰੀਬਾਂ ਦੀ ਭਲਾਈ ਲਈ ਸੰਵੇਦਨਸ਼ੀਲਤਾ ਅਤੇ ਪ੍ਰਤੀਬੱਧਤਾ ਦਰਸਾਈ ਹੈ

https://pib.gov.in/PressReleseDetail.aspx?PRID=1635390 

 

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ  ਖਰੀਫ ਸੀਜ਼ਨ ਦੇ ਦੌਰਾਨ ਜ਼ਿਆਦਾ ਫਸਲ ਉਤਪਾਦਨ ਦੇ ਲਈ ਖੇਤੀ ਸਬੰਧੀ ਬਿਹਤਰੀਨ ਕਾਰਜ ਪ੍ਰਣਾਲੀ ਅਪਣਾਉਣ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀਬਾੜੀ ਨੂੰ ਇੱਕ ਲਾਭਕਾਰੀ ਕੰਮ ਬਣਾਉਣ ਦੇ ਲਈ ਖੇਤ ਦੇ ਪ੍ਰਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਪ੍ਰਕਾਰ ਦੀਆਂ ਫਸਲਾਂ ਉਗਾਉਣ। ਦੇਸ਼ ਦੇ ਕਿਸਾਨਾਂ ਨੂੰ ਇੱਕ ਪੱਤਰ ਵਿੱਚ ਸ਼੍ਰੀ ਤੋਮਰ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਨਸੂਨ ਦੀ ਸ਼ੁਰੂਆਤ ਦੇ ਨਾਲ, ਕਈ ਜਗ੍ਹਾ 'ਤੇ ਫਸਲ ਦੀ ਬਿਜਾਈ ਪੂਰੀ ਹੋ ਚੁੱਕੀ ਹੈ ਅਤੇ ਹੋਰਨਾਂ ਖੇਤਰਾਂ ਵਿੱਚ ਪ੍ਰਕਿਰਿਆ ਜਾਰੀ ਹੈ। ਸ਼੍ਰੀ ਤੋਮਰ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਕਿਸਾਨਾਂ ਨਾਲ ਸੰਵਾਦ ਕਰ ਰਹੇ ਹਨ ਤਾਕਿ ਉਨ੍ਹਾਂ ਨੂੰ ਉਤਪਾਦਨ ਵਧਾਉਣ ਦੇ ਲਈ ਬਿਹਤਰੀਨ ਖੇਤੀਬਾੜੀ ਪਿਰਤਾਂ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਗੱਲ ਦੀ ਸ਼ਲਾਘਾ ਕਰਦੇ ਹੋਏ ਕਿ ਇੱਥੋਂ ਤੱਕ ਕਿ ਦੇਸ਼ ਵਿੱਚ ਕਿਸਾਨਾਂ ਨੇ ਉਦਯੋਗਾਂ ਅਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਲੌਕਡਾਊਨ ਦੇ ਕਠਿਨ ਸਮੇਂ ਦੇ ਦੌਰਾਨ ਵੀ ਆਪਣੇ ਖੇਤੀ ਕੰਮਾਂ ਨੂੰ ਜ਼ਿੰਮੇਵਾਰੀ ਅਤੇ ਸਮਰਪਣ ਨਾਲ ਪੂਰਾ ਕੀਤਾ ਹੈ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ,ਦੇਸ਼ ਪਿਛਲ਼ੇ ਤਿੰਨ ਮਹੀਨਿਆਂ ਤੋਂ ਕਰੋਨਾ ਵਾਇਰਸ ਸੰਕਟ ਨਾਲ ਪ੍ਰਭਾਵੀ ਢੰਗ ਨਾਲ ਨਿਪਟ ਰਿਹਾ ਹੈ। ਰਬੀ ਫਸਲਾਂ ਦੀ ਕਟਾਈ ਅਤੇ ਵੇਚਣ ਦੀ ਪ੍ਰਕਿਰਿਆ ਬਿਨਾ ਕਿਸੀ ਰੁਕਾਵਟ ਦੇ ਪੂਰੀ ਹੋ ਚੁੱਕੀ ਹੈ। ਖੇਤੀ ਉਤਪਾਦਨ ਦੇ ਦੇਸ਼ ਦੀ ਅਰਥਵਿਵਸਥਾ ਦਾ ਧੁਰਾ ਬਣ ਗਿਆ ਹੈ।

https://pib.gov.in/PressReleseDetail.aspx?PRID=1635390 

 

ਕੋਵਿਡ-19  ਦੇ ਚੁਣੌਤੀਪੂਰਨ ਸਮੇਂ ਵਿੱਚ ਵੀ ਆਰਸੀਐੱਫ ਨੇ ਫਾਰਮਿੰਗ ਕਮਿਊਨਿਟੀ ਨੂੰ ਖਾਦਾਂ ਦੀ ਉਪਲਬੱਧਤਾ ਸੁਨਿਸ਼ਚਿਤ ਕੀਤੀ ਹੈ

ਆਰਸੀਐੱਫ  ਦੇ ਪਲਾਂਟ ਸੰਚਾਲਨ ਕਰ ਰਹੇ ਹਨ ਅਤੇ ਉਚਿਤ ਮਾਤਰਾ ਵਿੱਚ ਇਸ ਦੀਆਂ ਖਾਦਾਂ ਦਾ ਉਤਪਾਦਨ ਕੀਤਾ ਗਿਆ।  ਇਸ ਦੀਆਂ ਬਣੀਆਂ ਖਾਦਾਂ ਦੇ ਇਲਾਵਾ,  ਆਰਸੀਐੱਫ ਨੇ ਦੇਸ਼ ਵਿੱਚ ਵਰਤਮਾਨ ਖਰੀਫ ਮੌਸਮ ਲਈ ਕਿਸਾਨਾਂ ਨੂੰ ਦੋ ਲੱਖ ਮੀਟ੍ਰਿਕ ਟਨ ਤੋਂ ਅਧਿਕ ਟ੍ਰੇਡੇਡ ਕੰਪਲੈਕਸ ਖਾਦਾਂ ਅਰਥਾਤ ਡੀਐੱਪੀ ,  ਏਪੀਐੱਸ  ( 20 : 20: 0: 13)  ਅਤੇ ਐੱਨਪੀਕੇ  (10 : 26 : 26)  ਉਪਲੱਬਧ ਕਰਵਾਈਆਂ ਹਨ।

https://pib.gov.in/PressReleseDetail.aspx?PRID=1635390 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

• ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਨਿਰਦੇਸ਼ ਦਿੱਤਾ ਕਿ ਬਾਹਰੋਂ ਆਉਣ ਵਾਲੇ ਮਰੀਜ਼ਾਂ ਦੀ ਨਿਗਰਾਨੀ ਵਧੇਰੇ ਸਖਤੀ ਨਾਲ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਮਾਮਲਿਆਂ ਦਾ ਮੁੱਢਲੇ ਪੜਾਅ ’ਤੇ ਪਤਾ ਲਗਾਇਆ ਜਾ ਸਕੇ। ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਦਿੱਤੀ ਕਿ ਉਹ ਕਮਜ਼ੋਰ ਸ਼੍ਰੇਣੀਆਂ ਜਿਵੇਂ ਕਿ ਗਰਭਵਤੀ ਔਰਤਾਂ, ਬਜ਼ੁਰਗ ਨਾਗਰਿਕਾਂ ਅਤੇ ਬੱਚਿਆਂ ਵੱਲ ਵੱਧ ਧਿਆਨ ਦੇਣ। ਉਨ੍ਹਾਂ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਗੁਆਂਢ ਵਿੱਚ ਕਿਸੇ ਵੀ ਵਿਅਕਤੀ ਵਿੱਚ ਕੋਰੋਨਾ ਦੇ ਲੱਛਣ ਹੋਣ ਦਾ ਸੰਕੇਤ ਲਗਦਾ ਹੈ ਤਾਂ ਉਹ ਉਸਦੀ ਤਲਾਹ ਦੇਣ ਤਾਂ ਜੋ ਤੁਰੰਤ ਇਲਾਜ਼ ਸ਼ੁਰੂ ਕੀਤਾ ਜਾ ਸਕੇ।

• ਪੰਜਾਬ: ਪੰਜਾਬ ਸਰਕਾਰ ਨੇ 01.07.2020 ਤੋਂ 30.07.2020 ਤੱਕ ‘ਅਨਲੌਕ 2’ ਲਈ ਦੁਬਾਰਾ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਇਲਾਕਿਆਂ ਵਿੱਚ ਦਰਜਾਬੰਦੀ ਤਰੀਕੇ ਨਾਲ ਵਧੇਰੇ ਗਤੀਵਿਧੀਆਂ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਹੈ। ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ, ਸਾਰੀਆਂ ਗਤੀਵਿਧੀਆਂ ਲਈ ਘੱਟੋ-ਘੱਟ 6 ਫੁੱਟ ਦੀ ਦੂਰੀ (ਦੋ ਗਜ਼ ਕੀ ਦੂਰੀ) ਨੂੰ ਹਮੇਸ਼ਾ ਬਣਾ ਕੇ ਰੱਖਿਆ ਜਾਣਾ ਚਾਹੀਦਾ ਹੈ। ਇਸ ਦੇ ਅਨੁਸਾਰ, ਜੇ ਕਿਸੇ ਆਗਿਆ ਮਿਲੀ ਹੋਈ ਗਤੀਵਿਧੀ ਵਿੱਚ ਭੀੜ ਹੁੰਦੀ ਹੈ, ਤਾਂ ਸਟੈਗਰਿੰਗ, ਰੋਟੇਸ਼ਨ, ਦਫ਼ਤਰਾਂ ਅਤੇ ਅਦਾਰਿਆਂ ਦਾ ਸਮਾਂ ਆਦਿ ਬਦਲ ਕੇ ਇਸ ਸਬੰਧ ਵਿੱਚ ਜ਼ਰੂਰੀ ਕਦਮ ਚੁੱਕੇ ਜਾਣ ਅਤੇ ਇਹ ਪੱਕਾ ਕੀਤਾ ਜਾਵੇ ਹੈ ਕਿ ਸਮਾਜਕ ਦੂਰੀ ਦੇ ਨਿਯਮ ਨਾਲ ਕੋਈ ਸਮਝੌਤਾ ਨਹੀਂ ਹੋਇਆ ਹੈ। ਜਨਤਕ ਅਤੇ ਕੰਮ ਕਰਨ ਵਾਲੀਆਂ ਥਾਵਾਂ ’ਤੇ ਸਾਰੇ ਵਿਅਕਤੀਆਂ ਦੁਆਰਾ ਮਾਸਕ ਪਹਿਨਣੇ ਲਾਜ਼ਮੀ ਹੋਣਗੇ ਅਤੇ ਇਸ ਨੂੰ ਸਖਤੀ ਨਾਲ ਵੇਖਿਆ ਅਤੇ ਲਾਗੂ ਕਰਵਾਇਆ ਜਾਣਾ ਚਾਹੀਦਾ ਹੈ।

• ਹਿਮਾਚਲ ਪ੍ਰਦੇਸ਼: ਰਾਜ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨਾ ਯੋਜਨਾ ਦੇ ਇਸ ਸਾਲ ਨਵੰਬਰ ਦੇ ਅੰਤ ਤੱਕ ਵਧਾਏ ਜਾਣ ਦੇ ਕੀਤੇ ਗਏ ਐਲਾਨ ਦੀ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਕੀਤੇ ਗਏ ਐਲਾਨ ਰਾਹੀਂ ਪਰਿਵਾਰ ਦੇ ਹਰੇਕ ਮੈਂਬਰ ਨੂੰ 5 ਕਿਲੋ ਚੌਲ/ ਕਣਕ ਦੇ ਮੁਫ਼ਤ ਰਾਸ਼ਨ ਨੂੰ ਅਤੇ ਸਮੁੱਚੇ ਰਾਸ਼ਣ ਵਿੱਚ ਵਾਧੂ 5 ਕਿੱਲੋ ਨੂੰ ਹੋਰ ਪੰਜ ਮਹੀਨਿਆਂ ਲਈ ਵਧਾਉਣਾ, ਦੁਖ ਦੇ ਸਮੇਂ ਵਿੱਚ ਇਨ੍ਹਾਂ 80 ਕਰੋੜ ਤੋਂ ਵੱਧ ਲੋਕਾਂ ਲਈ ਵਰਦਾਨ ਵਾਂਗੂੰ ਸਾਬਤ ਹੋਵੇਗਾ।

• ਹਰਿਆਣਾ: ਉਪ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ‘ਆਤਮ ਨਿਰਭਰ ਭਾਰਤ’ ਪੈਕੇਜ ਅਧੀਨ ਪਸ਼ੂ ਪਾਲਣ ਅਤੇ ਇਸ ਨਾਲ ਜੁੜੀਆਂ ਸੇਵਾਵਾਂ, ਖ਼ਾਸ ਕਰਕੇ ਪੋਲਟਰੀ ਫਾਰਮਿੰਗ ਨੂੰ ਛੋਟੇ, ਸੂਖਮ ਅਤੇ ਦਰਮਿਆਨੇ ਉਦਯੋਗਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਕੇਂਦਰੀ ਵਿੱਤ ਮੰਤਰਾਲੇ ਨੂੰ ਇਸ ਖੇਤਰ ਲਈ ਕਰਜ਼ੇ ਮੁਹੱਈਆ ਕਰਵਾਉਣ ਲਈ ਬੈਂਕਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।

• ਕੇਰਲ: ਰਾਜ ਮੰਤਰੀ ਮੰਡਲ ਨੇ ਅੱਜ ਬੱਸ ਕਿਰਾਏ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ; ਕੋਵਿਡ ਸੰਕਟ ਦੇ ਘੱਟ ਹੋਣ ਤੱਕ ਵਧੇ ਕਿਰਾਏ ਲਾਗੂ ਰਹਿਣਗੇ। ਅਨਲੌਕ 2.0 ਦੇ ਕੇਂਦਰੀ ਦਿਸ਼ਾ ਨਿਰਦੇਸ਼ਾਂ ਨੂੰ ਸਵੀਕਾਰਦਿਆਂ ਕੇਰਲ ਨੇ ਲੌਕਡਾਊਨ ਪਾਬੰਦੀਆਂ ਨੂੰ ਸੌਖਾ ਕਰਨ ਸਮੇਤ ਇੱਕ ਆਦੇਸ਼ ਜਾਰੀ ਕੀਤਾ ਹੈ। ਕੇਰਲ ਰਾਜ ਵਿੱਚ ਦਾਖਲ ਹੋਣ ਵਾਲਿਆਂ ਲਈ ਜਾਗ੍ਰਥਾ ਪੋਰਟਲ ’ਤੇ ਰਜਿਸਟਰ ਹੋਣ ਦੀ ਸ਼ਰਤ ਨੂੰ ਜਾਰੀ ਰੱਖੇਗਾ। ਕੰਟੇਨਮੈਂਟ ਜ਼ੋਨਾਂ ਵਿੱਚ 31 ਜੁਲਾਈ ਤੱਕ ਸਖ਼ਤ ਲੌਕਡਾਊਨ ਜਾਰੀ ਰਹੇਗਾ। ਇਸੇ ਦੌਰਾਨ, ਵਯਨਾਡ ਵਿੱਚ ਕੱਟੂਨਾਇਕਰ ਕਬੀਲੇ ਦੀ ਇੱਕ 40 ਸਾਲਾ ਔਰਤ ਦਾ ਸਕਾਰਾਤਮਕ ਟੈਸਟ ਪਾਇਆ ਗਿਆ, ਜੋ ਕਬਾਇਲੀ ਵਸੋਂ ਵਾਲੀ ਪੰਚਾਇਤ ਵਿੱਚ ਵਾਇਰਸ ਨਾਲ ਸੰਕਰਮਿਤ ਹੋਈ ਪਹਿਲੀ ਕਬੀਲਾ ਔਰਤ ਹੈ। ਰਾਜ ਤੋਂ ਬਾਹਰ 9 ਹੋਰ ਕੇਰਲ ਨਿਵਾਸੀ ਕੋਰੋਨਵਾਇਰਸ ਕਾਰਨ ਨਾਲ ਦਮ ਤੋੜ ਗਏ ਹਨ। ਰਾਜ ਵਿੱਚ ਕੱਲ੍ਹ 131 ਨਵੇਂ ਕੋਰੋਨਾਵਾਇਰਸ ਸਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਵਿੱਚੋਂ, 10 ਸਥਾਨਕ ਟ੍ਰਾਂਸਮਿਸ਼ਨ ਦੇ ਮਾਮਲੇ ਸਨ। ਇਸ ਸਮੇਂ ਰਾਜ ਭਰ ਦੇ ਹਸਪਤਾਲਾਂ ਵਿੱਚ 2,112 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

• ਤਮਿਲ ਨਾਡੂ: ਰਾਜ ਸਰਕਾਰ ਨੇ ਬੁੱਧਵਾਰ 1 ਜੁਲਾਈ ਤੋਂ ਪੇਂਡੂ ਖੇਤਰਾਂ ਵਿੱਚ ਜਨਤਕ ਪੂਜਾ ਲਈ ਖੋਲ੍ਹੇ ਗਏ ਪੂਜਾ ਸਥਾਨਾਂ ਲਈ ਐੱਸਓਪੀ ਜਾਰੀ ਕੀਤੇ ਹਨ; ਹਾਲਾਂਕਿ ਕੋਵਿਡ -19 ਦੇ ਵਧ ਰਹੇ ਮਾਮਲਿਆਂ ਕਰਕੇ ਚੇਨੱਈ ਅਤੇ ਕੰਚੀਪੁਰਮ, ਤਿਰੂਵੱਲੂਰ, ਚੇਂਗਲਪੱਟੂ ਅਤੇ ਮਦੁਰਾਈ ਜਿਹੇ ਜ਼ਿਲ੍ਹਿਆਂ ਵਿੱਚ ਇਹ ਸਥਾਨ ਨਹੀਂ ਖੁੱਲ੍ਹਣਗੇ। ਇਰਾਨ ਵਿੱਚ ਫ਼ਸੇ 687 ਭਾਰਤੀ ਜਿਨ੍ਹਾਂ ਵਿੱਚ ਤਮਿਲ ਨਾਡੂ ਦੇ 652 ਨਾਗਰਿਕ ਹਨ, ਉਹ ਛੇ ਦਿਨਾਂ ਦੀ ਯਾਤਰਾ ਤੋਂ ਬਾਅਦ ਆਈਐੱਨਐੱਸ ਜਲਸ਼ਵਾ ਵਿਖੇ ਥੂਥੁਕੁੜੀ ਪਹੁੰਚੇ ਹਨ। ਕੱਲ੍ਹ 3943 ਨਵੇਂ ਮਾਮਲੇ ਆਏ, 2325 ਰਿਕਵਰਡ ਹੋਏ ਅਤੇ 60 ਮੌਤਾਂ ਹੋਈਆਂ ਹਨ। ਕੁੱਲ ਮਾਮਲੇ: 90167, ਕਿਰਿਆਸ਼ੀਲ ਮਾਮਲੇ: 38889, ਮੌਤਾਂ: 1201, ਚੇਨੱਈ ਵਿੱਚ 22610 ਕਿਰਿਆਸ਼ੀਲ ਮਾਮਲੇ ਹਨ।

• ਕਰਨਾਟਕ: ਰਾਜ ਸਰਕਾਰ ਨੇ ਮੰਗਲਵਾਰ ਨੂੰ ਅਨਲੌਕ 2.0 ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ, ਜੋ ਕਿ 31 ਜੁਲਾਈ ਤੱਕ ਲਾਗੂ ਰਹਿਣਗੇ। ਜੁਲਾਈ ਤੋਂ ਰਾਤ ਦਾ ਕਰਫਿਊ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ; ਸਰਕਾਰੀ ਦਫ਼ਤਰਾਂ ਲਈ ਹਫ਼ਤੇ ਵਿੱਚ ਕੰਮ ਦੇ 5 ਦਿਨ; ਸਕੂਲ ਬੰਦ ਰਹਿਣਗੇ। ਰਾਜ ਪਾਇਲਟ ਸਰਵੇ ਤੋਂ ਬਾਅਦ, 15 ਜੁਲਾਈ ਤੋਂ ਬੰਗਲੁਰੂ ਅਤੇ ਉਡੂਪੀ ਵਿੱਚ ਸੀਰੋ - ਸਰਵੇ ਕਰੇਗਾ। ਪੂਰੇ ਕਰਨਾਟਕ ਦਾ ਸਰਵੇ 20 ਤੱਕ ਹੋ ਜਾਵੇਗਾ। ਮੰਗਲਵਾਰ ਨੂੰ ਕਰਨਾਟਕ ਵਿੱਚ ਸਭ ਤੋਂ ਜ਼ਿਆਦਾ ਕੋਵਿਡ ਦੀਆਂ ਮੌਤਾਂ ਹੋਈਆਂ ਹਨ। 947 ਨਵੇਂ ਮਾਮਲੇ ਆਏ ਹਨ ਅਤੇ 235 ਮਾਮਲੇ ਕੱਲ੍ਹ ਸਾਹਮਣੇ ਆਏ ਹਨ। ਕੁੱਲ ਸਕਾਰਾਤਮਕ ਮਾਮਲੇ: 15242, ਕਿਰਿਆਸ਼ੀਲ ਮਾਮਲੇ: 7074, ਮੌਤਾਂ: 246, ਡਿਸਚਾਰਜ: 7918।

• ਆਂਧਰ ਪ੍ਰਦੇਸ਼: ਕੋਵਿਡ -19 ਦੇ ਸਮੇਂ ਵਿੱਚ, ਰਾਜ ਵਿੱਚ ਮੈਡੀਕਲ ਦੇ ਬੁਨਿਆਦੀ ਢਾਂਚੇ ਦੀਆਂ ਸੁਵਿਧਾਵਾਂ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਮੁੱਖ ਮੰਤਰੀ ਨੇ ਲੋਕਾਂ ਨੂੰ ਤੇਜ਼ੀ ਨਾਲ ਡਾਕਟਰੀ ਸੇਵਾਵਾਂ ਦੇਣ ਲਈ 1,088 ਨਵੀਂਆਂ 108 ਅਤੇ 104 ਐਂਬੂਲੈਂਸਾਂ ਦੀ ਸ਼ੁਰੂਆਤ ਕੀਤੀ ਹੈ। ਹਾਈ ਕੋਰਟ ਨੇ ਸਾਰੀਆਂ ਹੇਠਲੀਆਂ ਅਦਾਲਤਾਂ ਵਿੱਚ ਕਾਰਵਾਈ ਮੁਲਤਵੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਹਾਲਾਂਕਿ, ਨਿਰਦੇਸ਼ਾਂ ਵਿੱਚ ਇਸ ਨੇ ਐਮਰਜੈਂਸੀ ਲਈ ਆਨਲਾਈਨ ਪਟੀਸ਼ਨਾਂ ਦਾਇਰ ਕਰਨ ਲਈ ਕਿਹਾ ਹੈ। ਪ੍ਰਕਾਸਮ ਜ਼ਿਲੇ ਵਿੱਚ 10 ਪੁਲਿਸ ਵਾਲੇ ਅਤੇ ਇੱਕ ਆਯੁਸ਼ ਮੈਡੀਕਲ ਅਧਿਕਾਰੀ ਕੋਰੋਨਾ ਵਾਇਰਸ ਲਈ ਸਕਾਰਾਤਮਕ ਪਾਏ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 28,239 ਨਮੂਨਿਆਂ ਦੀ ਜਾਂਚ ਤੋਂ ਬਾਅਦ 657 ਨਵੇਂ ਮਾਮਲੇ ਪਾਏ ਗਏ, 342 ਡਿਸਚਾਰਜ ਹੋਏ ਅਤੇ ਛੇ ਮੌਤਾਂ ਹੋਈਆਂ ਹਨ। 657 ਮਾਮਲਿਆਂ ਵਿੱਚੋਂ 39 ਅੰਤਰ-ਰਾਜ ਦੇ ਮਾਮਲੇ ਹਨ ਅਤੇ ਸੱਤ ਮਾਮਲੇ ਵਿਦੇਸ਼ਾਂ ਤੋਂ ਆਏ ਹਨ। ਕੁੱਲ ਮਾਮਲੇ: 15,252, ਕਿਰਿਆਸ਼ੀਲ ਮਾਮਲੇ: 8071, ਡਿਸਚਾਰਜ: 6988, ਮੌਤਾਂ: 193।

• ਤੇਲੰਗਾਨਾ: ਦੱਖਣੀ ਕੇਂਦਰੀ ਰੇਲਵੇ ਨੇ ਕੋਵਿਡ -19 ਦੇ ਇਲਾਜ ਲਈ ਰੇਲਵੇ ਹਸਪਤਾਲ ਤਿਆਰ ਕੀਤਾ ਹੈ; ਹਸਪਤਾਲ ਵਿੱਚ ਆਈਸੀਐੱਮਆਰ ਦੇ ਨਿਯਮਾਂ ਅਨੁਸਾਰ ਮਰੀਜ਼ਾਂ ਦੇ ਇਲਾਜ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਤੇਲੰਗਾਨਾ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਵਿੱਚ ਲੌਕਡਾਊਨ ਨੂੰ 31 ਜੁਲਾਈ ਤੱਕ ਵਧਾ ਦਿੱਤਾ ਹੈ ਅਤੇ ਬਾਕੀ ਖੇਤਰਾਂ ਵਿੱਚ ਦਰਜਾਬੰਦੀ ਢੰਗ ਨਾਲ ਗਤੀਵਿਧੀਆਂ ਨੂੰ ਮੁੜ ਤੋਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਕੱਲ੍ਹ ਤੱਕ ਕੁੱਲ ਮਾਮਲੇ: 16339, ਕਿਰਿਆਸ਼ੀਲ ਮਾਮਲੇ: 8785 ਮੌਤਾਂ: 260, ਡਿਸਚਾਰਜ: 7294।

• ਅਰੁਣਾਚਲ ਪ੍ਰਦੇਸ਼: ਅਰੁਣਾਚਲ ਦੇ ਮੁੱਖ ਮੰਤਰੀ ਨੇ ਰਾਸ਼ਟਰੀ ਡਾਕਟਰ ਦਿਵਸ ਮੌਕੇ ਆਪਣੇ ਸੰਦੇਸ਼ ਵਿੱਚ ਕਿਹਾ ਹੈ ਕਿ ਕੋਵਿਡ 19 ਮਹਾਂਮਾਰੀ ਸੰਸਾਰ ਪੱਧਰ ’ਤੇ ਪ੍ਰਭਾਵਤ ਕਰ ਰਹੀ ਹੈ; ਸਾਡੇ ਸਾਰੇ ਡਾਕਟਰ ਅਤੇ ਮੋਹਰੀ ਸਿਹਤ ਕਰਮਚਾਰੀ ਜ਼ਿੰਦਗੀ ਨੂੰ ਬਚਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰੋ ਕਿਉਂਕਿ ਉਹ ਭਾਈਚਾਰੇ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਖ਼ੁਦ ਜੋਖ਼ਮ ਲੈਂਦੇ ਹਨ।

• ਅਸਾਮ: ਅਸਾਮ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਹੁਣ ਅਸਾਮ ਵਿੱਚ 13 ਕੋਵਿਡ -19 ਟੈਸਟਿੰਗ ਪ੍ਰਯੋਗਸ਼ਾਲਾਵਾਂ ਹਨ ਅਤੇ ਛੇ ਹੋਰ ਪ੍ਰਯੋਗਸ਼ਾਲਾਵਾਂ ਜਲਦੀ ਖੁੱਲ੍ਹਣਗੀਆਂ।

• ਮਣੀਪੁਰ: ਅੱਜ ਡਾਕਟਰ ਦਿਵਸ ਦੇ ਮੌਕੇ ’ਤੇ ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਕੋਵਿਡ 19 ਲਈ ਸਭ ਤੋਂ ਅੱਗੇ ਹੋ ਕੇ ਲੜ ਰਹੇ ਅਤੇ ਕੀਮਤੀ ਜਾਨਾਂ ਬਚਾਉਣ ਵਾਲੇ ਸਾਰੇ ਡਾਕਟਰਾਂ ਨੂੰ ਤਹਿ ਦਿਲੋਂ ਵਧਾਈਆਂ ਦਿੱਤੀਆਂ ਅਤੇ ਵੱਡੀ ਸਲਾਮੀ ਦਿੱਤੀ।

• ਮਿਜ਼ੋਰਮ: ਅੱਜ ਮਿਜ਼ੋਰਮ ਵਿੱਚ ਠੀਕ ਹੋਏ ਇੱਕ ਮਰੀਜ਼ ਨੂੰ ਡਿਸਚਾਰਜ ਕੀਤਾ ਗਿਆ। ਰਾਜ ਵਿੱਚ ਹੁਣ 37 ਕਿਰਿਆਸ਼ੀਲ ਮਾਮਲੇ ਹਨ। ਰਾਜ ਵਿੱਚ ਕੁੱਲ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ 160 ਹੋ ਗਈ ਹੈ ਜਿਨ੍ਹਾਂ ਵਿੱਚੋਂ 123 ਦਾ ਇਲਾਜ਼ ਹੋ ਚੁੱਕਿਆ ਹੈ। ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥਾਂਗਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਪੀਐੱਮਜੀਕੇਵਾਈ ਦੇ ਨਵੰਬਰ ਦੇ ਅੰਤ ਤੱਕ ਵਾਧੇ ਲਈ ਧੰਨਵਾਦ ਕੀਤਾ।

• ਨਾਗਾਲੈਂਡ: ਰਾਸ਼ਟਰੀ ਡਾਕਟਰ ਦਿਵਸ ’ਤੇ, ਨਾਗਾਲੈਂਡ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਡਾਕਟਰਾਂ ਨੂੰ ਸਨਮਾਨ ਦਿੰਦੇ ਹੋਏ ਕਿਹਾ ਕਿ ਸਾਡੇ ਲੋਕਾਂ ਲਈ ਸਮੇਂ ਸਿਰ ਸਿਹਤ ਸੰਭਾਲ ਮੁਹੱਈਆ ਕਰਾਉਣ ਲਈ ਉਨ੍ਹਾਂ ਦੁਆਰਾ ਖ਼ਾਸਕਰ ਮਹਾਂਮਾਰੀ ਦਾ ਮੁਕਾਬਲਾ ਕਰਨ ਦੇ ਬੇਮਿਸਾਲ ਸਮੇਂ ਦੌਰਾਨ ਦਿੱਤੀਆਂ ਗਈਆਂ ਸੇਵਾਵਾਂ ਅਤੇ ਕੁਰਬਾਨੀਆਂ ਸੱਚਮੁੱਚ ਸ਼ਲਾਘਾਯੋਗ ਹਨ।

• ਸਿੱਕਮ: ਸਿੱਕਮ ਦੇ ਮੁੱਖ ਮੰਤਰੀ ਨੇ ਉਨ੍ਹਾਂ ਦੀ ਨਿਰਸੁਆਰਥ ਸੇਵਾ ਅਤੇ ਸਮਰਪਣ ਲਈ ਪਿਆਰ, ਸਤਿਕਾਰ ਅਤੇ ਪ੍ਰਸੰਸਾ ਦੇ ਸੰਕੇਤ ਵਜੋਂ ਸਾਰੇ ਕੋਵਿਡ -19 ਮੋਹਰੀ ਸਿਹਤ ਕਰਮਚਾਰੀਆਂ ਲਈ ਵਿੱਤੀ ਪ੍ਰੋਤਸਾਹਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਡਾਕਟਰਾਂ ਲਈ 20,000, ਰੁਪਏ, ਨਰਸਿੰਗ ਸਟਾਫ ਲਈ 10,000 ਰੁਪਏ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਵਾਲੇ ਅਮਲੇ ਲਈ 5000 ਰੁਪਏ ਦਾ ਇੱਕ ਵਾਰੀ ਪ੍ਰੋਤਸਾਹਨ ਦੇਣ ਦਾ ਐਲਾਨ ਕੀਤਾ ਹੈ।

• ਮਹਾਰਾਸ਼ਟਰ: ਰਾਜ ਵਿੱਚ ਕੋਵਿਡ 19 ਮਰੀਜ਼ਾਂ ਦੀ ਮੌਜੂਦਾ ਸੰਖਿਆ 174761 ਹੈ। ਰਾਜ ਵਿੱਚ 4878 ਨਵੇਂ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ, ਜਦਕਿ ਮੰਗਲਵਾਰ ਨੂੰ 1951 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਰਾਜ ਵਿੱਚ ਹੁਣ ਤੱਕ 90911 ਮਰੀਜ਼ ਠੀਕ ਹੋ ਚੁੱਕੇ ਹਨ। ਕੁੱਲ ਕਿਰਿਆਸ਼ੀਲ ਮਾਮਲੇ 75979 ਹਨ। ਗ੍ਰੇਟਰ ਮੁੰਬਈ ਖੇਤਰ ਵਿੱਚ ਮੰਗਲਵਾਰ ਨੂੰ 903 ਸਕਾਰਾਤਮਕ ਮਾਮਲੇ ਆਏ, 625 ਠੀਕ ਹੋਏ ਅਤੇ 36 ਮੌਤਾਂ ਹੋਈਆਂ ਹਨ। ਹੁਣ ਕੁੱਲ ਮਾਮਲਿਆਂ ਦੀ ਗਿਣਤੀ 77197 ਹੈ, ਕੁੱਲ ਠੀਕ ਹੋਏ 44170 ਮਾਮਲੇ ਹਨ ਅਤੇ ਮੁੰਬਈ ਵਿੱਚ ਮਰਨ ਵਾਲਿਆਂ ਦੀ ਗਿਣਤੀ 4554 ਹੈ। ਦੂਜੇ ਪਾਸੇ ਰਾਜ ਦੀਆਂ 11 ਜੇਲ੍ਹਾਂ ਵਿੱਚ ਹੁਣ ਤੱਕ 361 ਕੈਦੀਆਂ ਵਿੱਚ ਸਕਾਰਾਤਮਕ ਮਾਮਲੇ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 106 ਕਿਰਿਆਸ਼ੀਲ ਮਾਮਲੇ ਹਨ। 94 ਜੇਲ ਸਟਾਫ਼ ਵਾਲਿਆਂ ਵਿੱਚ ਵੀ ਸਕਾਰਾਤਮਕ ਮਾਮਲੇ ਆਏ ਹਨ ਜਦੋਂ ਕਿ ਇਨ੍ਹਾਂ ਜੇਲ੍ਹਾਂ ਵਿੱਚ ਚਾਰ ਮੌਤਾਂ ਹੋਈਆਂ ਹਨ।

• ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ 626 ਨਵੇਂ ਮਾਮਲਿਆਂ ਦੇ ਨਾਲ ਕੋਵਿਡ 19 ਦੇ ਮਾਮਲਿਆਂ ਦੀ ਕੁੱਲ ਗਿਣਤੀ 32,446 ਤੱਕ ਪਹੁੰਚ ਗਈ ਹੈ। ਰਾਜ ਵਿੱਚ ਕੋਵਿਡ -19 ਦੇ ਕਾਰਨ 20 ਮੌਤਾਂ ਦੇ ਨਾਲ ਕੁੱਲ ਮੌਤਾਂ ਦੀ ਗਿਣਤੀ 1,848 ਤੱਕ ਪਹੁੰਚ ਗਈ ਹੈ। ਸੂਰਤ ਸ਼ਹਿਰ ਵਿੱਚ ਸਭ ਤੋਂ ਵੱਧ 183 ਮਾਮਲੇ ਸਾਹਮਣੇ ਆਏ ਹਨ ਅਤੇ ਇਸਨੇ ਨਵੇਂ ਮਾਮਲਿਆਂ ਵਿੱਚ ਪਹਿਲੀ ਵਾਰ ਅਹਿਮਦਾਬਾਦ ਨੂੰ ਪਛਾੜ ਦਿੱਤਾ ਹੈ। ਅਹਿਮਦਾਬਾਦ ਸ਼ਹਿਰ ਵਿੱਚ 182 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਹਸਪਤਾਲਾਂ ਵਿੱਚੋਂ ਠੀਕ ਹੋਣ ਤੋਂ ਬਾਅਦ 422 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਕੋਵਿਡ 19 ਤੋਂ ਠੀਕ ਹੋਏ ਕੁੱਲ ਮਾਮਲਿਆਂ ਦੀ ਗਿਣਤੀ 23670 ਹੋ ਗਈ ਹੈ। ਰਾਜ ਵਿੱਚ ਹੁਣ ਤੱਕ 3 ਲੱਖ 73 ਹਜ਼ਾਰ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਅੱਜ ਤੋਂ ਅਨਲੌਕ 2 ਲਈ ਨਵੇਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ, ਗੈਰ-ਕੰਟੇਨਮੈਂਟ ਜ਼ੋਨਾਂ ਵਿੱਚ ਦੁਕਾਨਾਂ ਰਾਤ ਨੂੰ 8 ਵਜੇ ਤੱਕ ਖੁੱਲੀਆਂ ਰਹਿਣਗੀਆਂ ਜਦੋਂ ਕਿ ਹੋਟਲ ਅਤੇ ਰੈਸਟੋਰੈਂਟ ਰਾਤ ਨੂੰ 9 ਵਜੇ ਤੱਕ ਖੁੱਲੇ ਰਹਿਣਗੇ। ਆਈਆਈਟੀ - ਗਾਂਧੀਨਗਰ ਨੇ ਛਾਤੀ ਦੇ ਐਕਸ-ਰੇ ਤੋਂ ਕੋਵਿਡ -19 ਦਾ ਪਤਾ ਲਗਾਉਣ ਲਈ ਇੱਕ ਆਰਟੀਫਿਸ਼ਲ ਇੰਟੈਲੀਜੈਂਸ ਅਧਾਰਤ ਟੂਲ ਤਿਆਰ ਕੀਤਾ ਹੈ। ਇਸ ਸਾਧਨ ਦੀ ਵਰਤੋਂ ਡਾਕਟਰੀ ਜਾਂਚ ਤੋਂ ਪਹਿਲਾਂ ਤੁਰੰਤ ਰੋਗ ਦੀ ਮੁੱਢਲੀ ਪਛਾਣ ਲਈ ਕੀਤੀ ਜਾ ਸਕਦੀ ਹੈ।

• ਰਾਜਸਥਾਨ: ਮੰਗਲਵਾਰ ਨੂੰ 78 ਨਵੇਂ ਮਾਮਲਿਆਂ ਦੇ ਆਉਣ ਨਾਲ, ਰਾਜ ਵਿੱਚ ਕੋਵਿਡ 19 ਦੇ ਮਾਮਲਿਆਂ ਦੀ ਕੁੱਲ ਗਿਣਤੀ 18092 ਹੋ ਗਈ ਹੈ। ਠੀਕ ਹੋਏ ਮਰੀਜ਼ਾਂ ਦੀ ਗਿਣਤੀ 14,232 ਹੈ। ਅਲਵਰ ਜ਼ਿਲ੍ਹੇ ਵਿੱਚੋਂ 29 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਜੈਪੁਰ ਤੋਂ 25 ਨਵੇਂ ਮਾਮਲੇ ਸਾਹਮਣੇ ਆਏ ਹਨ।

• ਮੱਧ ਪ੍ਰਦੇਸ਼: ਮੰਗਲਵਾਰ ਨੂੰ 223 ਨਵੇਂ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ, ਜਿਸ ਨਾਲ ਰਾਜ ਵਿੱਚ ਕੋਵਿਡ -19 ਮਰੀਜ਼ਾਂ ਦੀ ਗਿਣਤੀ 13,593 ਹੋ ਗਈ ਹੈ। ਇੱਥੇ 2626 ਕਿਰਿਆਸ਼ੀਲ ਮਾਮਲੇ ਹਨ, ਜਦੋਂਕਿ ਕੁੱਲ 10,395 ਲੋਕ ਠੀਕ ਹੋਏ ਹਨ ਅਤੇ ਮੌਤਾਂ ਦੀ ਗਿਣਤੀ 572 ਹੈ। ਹੌਟਸਪੋਟ ਇੰਦੌਰ ਵਿੱਚ ਮੰਗਲਵਾਰ ਨੂੰ 45 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 3 ਮੌਤਾਂ ਹੋਈਆਂ ਹਨ, ਜਿਸ ਨਾਲ ਸ਼ਹਿਰ ਵਿੱਚ ਕੋਵੀਡ -19 ਦੇ ਮਾਮਲਿਆਂ ਦੀ ਕੁੱਲ ਗਿਣਤੀ 4709 ਹੋ ਗਈ ਹੈ। ਰਾਜਧਾਨੀ ਭੋਪਾਲ ਵਿੱਚ ਮੰਗਲਵਾਰ ਨੂੰ 25 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3 ਮੌਤਾਂ ਹੋਈਆਂ ਹਨ। ਇਸ ਲਈ ਭੋਪਾਲ ਵਿੱਚ ਕੋਵਿਡ -19 ਮਾਮਲਿਆਂ ਦੀ ਗਿਣਤੀ ਹੁਣ 2789 ਹੈ। ਮੰਗਲਵਾਰ ਨੂੰ ਮੋਰੇਨਾ ਜ਼ਿਲ੍ਹੇ ਵਿੱਚ 59 ਨਵੇਂ ਮਾਮਲੇ ਸਾਹਮਣੇ ਆਏ ਹਨ, ਗਵਾਲੀਅਰ ਵਿੱਚ 14 ਅਤੇ ਭਿੰਡ ਵਿੱਚ 12 ਮਾਮਲੇ ਦਰਜ ਕੀਤੇ ਗਏ ਹਨ। ਕਿੱਲ ਕੋਰੋਨਾ ਮੁਹਿੰਮ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ, ਜਿਸਦਾ ਟੀਚਾ ਕੋਵਿਡ -19 ਦੇ ਮੱਦੇਨਜ਼ਰ ਰਾਜ ਦੇ ਹਰੇਕ ਪਰਿਵਾਰ ਤੱਕ ਪਹੁੰਚ ਕਰਨਾ ਹੈ। ਅੱਜ ਤੋਂ ਇਸ ਮਹੀਨੇ ਦੀ 15 ਤਰੀਕ ਤੱਕ 11,400 ਤੋਂ ਵੱਧ ਟੀਮਾਂ ਲੋੜੀਂਦੇ ਸਮਾਨ ਨਾਲ ਘਰ-ਘਰ ਜਾਕੇ ਸਰਵੇਖਣ ਕਰਨਗੀਆਂ। ਸਰਵੇਖਣ ਨੂੰ ਦਸਤਾਵੇਜ਼ ਕਰਨ ਲਈ ਰਾਜ ਦੁਆਰਾ ਵਿਕਸਤ ਐਪ ਸਾਰਥਕ ਦੀ ਵਰਤੋਂ ਕੀਤੀ ਜਾਵੇਗੀ।

• ਛੱਤੀਸਗੜ੍ਹ: ਮੰਗਲਵਾਰ ਨੂੰ ਰਾਜ ਵਿੱਚ 63 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 100 ਮਰੀਜ਼ ਠੀਕ ਹੋਏ ਦਰਜ ਕੀਤੇ ਗਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਕੁੱਲ ਗਿਣਤੀ 2858 ਹੋ ਗਈ ਹੈ। ਰਾਜ ਵਿੱਚ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ 595 ਹੈ ਜਦਕਿ ਕੁੱਲ 2250 ਮਰੀਜ਼ ਠੀਕ ਹੋਏ ਹਨ।

• ਗੋਆ: ਮੰਗਲਵਾਰ ਨੂੰ 64 ਨਵੇਂ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਕੁੱਲ ਗਿਣਤੀ 1315 ਹੋ ਗਈ ਹੈ। ਰਾਜ ਵਿੱਚ ਹੁਣ 716 ਕਿਰਿਆਸ਼ੀਲ ਮਾਮਲੇ ਹਨ। ਮੰਗਲਵਾਰ ਨੂੰ 72 ਮਰੀਜ਼ ਠੀਕ ਹੋਏ ਹਨ ਅਤੇ ਰਾਜ ਵਿੱਚ ਠੀਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 596 ਹੋ ਗਈ ਹੈ।

 

ਫੈਕਟਚੈੱਕ

 

https://static.pib.gov.in/WriteReadData/userfiles/image/image007S112.jpg

 

 

https://static.pib.gov.in/WriteReadData/userfiles/image/image0084AM9.jpg

 

*****

ਵਾਈਬੀ



(Release ID: 1635814) Visitor Counter : 205