ਵਿੱਤ ਮੰਤਰਾਲਾ

ਜੂਨ, 2020 ਵਿੱਚ ਜੀਐੱਸਟੀ ਰੈਵੇਨਿਊ ਕਲੈਕਸ਼ਨ

ਜੂਨ ਵਿੱਚ 90,917 ਕਰੋੜ ਰੁਪਏ ਦੀ ਕੁੱਲ ਜੀਐੱਸਟੀ ਰੈਵੇਨਿਊ ਕਲੈਕਸ਼ਨ

Posted On: 01 JUL 2020 12:51PM by PIB Chandigarh

ਜੂਨ,  2020 ਵਿੱਚ ਕੁੱਲ ਜੀਐੱਸਟੀ  (ਮਾਲ ਅਤੇ ਸਰਵਿਸ ਟੈਕਸ)  ਰੈਵੇਨਿਊ ਕਲੈਕਸ਼ਨ 90,917 ਕਰੋੜ ਰੁਪਏ ਦੀ ਹੋਈ ਜਿਸ ਵਿੱਚ ਸੀਜੀਐੱਸਟੀ 18,980 ਕਰੋੜ ਰੁਪਏਐੱਸਜੀਐੱਸਟੀ 23,970 ਕਰੋੜ ਰੁਪਏਆਈਜੀਐੱਸਟੀ 40,302 ਕਰੋੜ ਰੁਪਏ  (ਮਾਲ ਦੇ ਆਯਾਤ ਉੱਤੇ ਕਲੈਕਟਡ 15,709 ਕਰੋੜ ਰੁਪਏ ਸਹਿਤ)  ਅਤੇ ਸੈੱਸ  7,665 ਕਰੋੜ ਰੁਪਏ  (ਮਾਲ ਦੇ ਆਯਾਤ ਉੱਤੇ ਕਲੈਕਟਡ 607 ਕਰੋੜ ਰੁਪਏ ਸਹਿਤ)  ਹਨ।  

 

ਸਰਕਾਰ ਨੇ ਰੈਗੂਲਰ ਸੈਟਲਮੈਂਟ ਦੇ ਰੂਪ ਵਿੱਚ ਆਈਜੀਐੱਸਟੀ ਤੋਂ ਸੀਜੀਐੱਸਟੀ ਲਈ 13,325 ਕਰੋੜ ਰੁਪਏ ਅਤੇ ਐੱਸਜੀਐੱਸਟੀ ਲਈ 11,117 ਕਰੋੜ ਰੁਪਏ ਸੈਟਲ ਕੀਤੇ ਹਨ।  ਜੂਨ,  2020 ਵਿੱਚ ਰੈਗੂਲਰ ਸੈਟਲਮੈਂਟ ਦੇ ਬਾਅਦ ਕੇਂਦਰ ਸਰਕਾਰ ਅਤੇ ਰਾਜ‍ ਸਰਕਾਰਾਂ ਦੁਆਰਾ ਕਮਾਇਆ ਕੁੱਲ ਰੈਵੇਨਿਊ ਸੀਜੀਐੱਸਟੀ ਲਈ 32,305 ਕਰੋੜ ਰੁਪਏ ਅਤੇ ਐੱਸਜੀਐੱਸਟੀ ਲਈ 35,087 ਕਰੋੜ ਰੁਪਏ ਹੈ।

 

ਜੂਨ,  2020 ਵਿੱਚ ਰੈਵੇਨਿਊ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ ਜੀਐੱਸਟੀ ਰੈਵੇਨਿਊ ਦਾ 91%  ਹੈ।  ਜੂਨ,  2020  ਦੌਰਾਨ ਮਾਲ ਦੇ ਆਯਾਤ ਤੋਂ ਰੈਵੇਨਿਊ 71% ਸੀ ਅਤੇ ਘਰੇਲੂ ਲੈਣ-ਦੈਣ  (ਸੇਵਾਵਾਂ ਦੇ ਆਯਾਤ ਸਹਿਤ)  ਤੋਂ ਪ੍ਰਾਪ‍ਤ ਰੈਵੇਨਿਊ ਪਿਛਲੇ ਸਾਲ  ਦੇ ਇਸੇ ਮਹੀਨੇ ਦੌਰਾਨ ਇਨ੍ਹਾਂ ਸਰੋਤਾਂ ਤੋਂ ਕਮਾਏ ਰੈਵੇਨਿਊ ਦਾ 97%  ਸੀ।  ਜੂਨ ਮਹੀਨੇ ਦੌਰਾਨ ਮਈ 2020 ਦੀਆਂ ਕੁਝ ਰਿਟਰਨਾਂ ਦੇ ਇਲਾਵਾ ਫਰਵਰੀਮਾਰਚ ਅਤੇ ਅਪ੍ਰੈਲ 2020  ਦੀਆਂ ਰਿਟਰਨਾਂ ਵੀ ਭਰੀਆਂ ਗਈਆਂ ਹਨ ਕਿਉਂਕਿ ਸਰਕਾਰ ਨੇ ਜੀਐੱਸਟੀ ਰਿਟਰਨ ਭਰਨ ਦੀ ਸਮਾਂ-ਸਾਰਣੀ ਵਿੱਚ ਕਾਫੀ ਢਿੱਲ ਦੇ ਦਿੱਤੀ ਹੈ।  ਮਈ 2020  ਦੀਆਂ ਕੁਝ ਰਿਟਰਨਾਂਜੋ ਵੈਸੇ ਤਾਂ ਜੂਨ 2020 ਵਿੱਚ ਹੀ ਭਰੀਆਂ ਜਾਂਦੀਆਂ ਹਨਜੁਲਾਈ 2020  ਦੇ ਪਹਿਲੇ ਕੁਝ ਦਿਨਾਂ ਦੌਰਾਨ ਭਰੀਆਂ ਜਾਣਗੀਆਂ।  

 

ਕੋਵਿਡ-19 ਕਾਰਨ ਚਾਲੂ ਵਿੱਤ ਵਰ੍ਹੇ ਦੌਰਾਨ ਰੈਵੇਨਿਊ ਕਾਫ਼ੀ ਪ੍ਰਭਾਵਿਤ ਹੋਇਆ ਹੈਜਿਸ ਦਾ ਇੱਕ ਕਾਰਨ ਮਹਾਮਾਰੀ ਦਾ ਵਿਆਪਕ ਆਰਥਿਕ ਪ੍ਰਭਾਵ ਅਤੇ ਦੂਜਾ ਕਾਰਨ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੁਆਰਾ ਰਿਟਰਨ ਭਰਨ ਅਤੇ ਟੈਕਸਾਂ ਦੇ ਭੁਗਤਾਣ ਵਿੱਚ ਦਿੱਤੀ ਗਈ ਢਿੱਲ  ਹੈ।  ਹਾਲਾਂਕਿਪਿਛਲੇ ਤਿੰਨ ਮਹੀਨਿਆਂ ਦੇ ਅੰਕੜੇ ਜੀਐੱਸਟੀ ਰੈਵੇਨਿਊ ਵਿੱਚ ਸੁਧਾਰ ਜਾਂ ਬਿਹਤਰੀ ਦਰਸਾਉਂਦੇ ਹਨ। ਅਪ੍ਰੈਲ ਮਹੀਨੇ ਵਿੱਚ ਜੀਐੱਸਟੀ ਕਲੈਕਸ਼ਨ 32,294 ਕਰੋੜ ਰੁਪਏ ਦੀ ਹੋਈ ਜੋ ਪਿਛਲੇ ਸਾਲ ਦੇ ਇਸ ਮਹੀਨੇ ਦੌਰਾਨ ਇਕੱਠੇ ਕੀਤੇ ਗਏ ਰੈਵੇਨਿਊ ਦਾ 28% ਸੀ ਅਤੇ ਮਈ ਮਹੀਨੇ ਵਿੱਚ ਜੀਐੱਸਟੀ ਕਲੈਕਸ਼ਨ 62,009 ਕਰੋੜ ਰੁਪਏ ਦੀ ਹੋਈ ਜੋ ਪਿਛਲੇ ਸਾਲ ਦੇ ਇਸ ਮਹੀਨੇ ਦੌਰਾਨ ਇਕੱਠੇ ਕੀਤੇ ਗਏ ਰੈਵੇਨਿਊ ਦਾ 62% ਸੀ। ਸਾਲ ਦੀ ਪਹਿਲੀ ਤਿਮਾਹੀ ਵਿੱਚ ਜੀਐੱਸਟੀ ਕਲੈਕਸ਼ਨ ਪਿਛਲੇ ਸਾਲ ਦੀ ਇਸੇ ਤਿਮਾਹੀ ਦੌਰਾਨ ਇਕੱਠੇ ਕੀਤੇ ਗਏ ਰੈਵੇਨਿਊ ਦਾ 59% ਹੈ।  ਹਾਲਾਂਕਿਵੱਡੀ ਸੰਖਿਆ ਵਿੱਚ ਕਰਦਾਤਾਵਾਂ ਪਾਸ ਹੁਣ ਵੀ ਮਈ,  2020 ਲਈ ਆਪਣੀ ਰਿਟਰਨ ਭਰਨ ਲਈ ਸਮਾਂ ਹੈ।

 

ਨਿਮ‍ਨਲਿਖਿਤ ਚਾਰਟ ਵਿੱਚ ਚਾਲੂ ਸਾਲ ਦੌਰਾਨ ਮਾਸਿਕ ਕੁੱਲ ਜੀਐੱਸਟੀ ਰੈਵੇਨਿਊ ਦਾ ਰੁਝਾਨ ਦਿਖਾਇਆ ਗਿਆ ਹੈ।  ਟੇਬਲ ਵਿੱਚ ਜੂਨ,  2019 ਦੀ ਤੁਲਨਾ ਵਿੱਚ ਜੂਨ,  2020 ਦੇ ਦੌਰਾਨ ਅਤੇ ਪੂਰੇ ਸਾਲ ਦੌਰਾਨ ਹਰੇਕ ਰਾਜ ਵਿੱਚ ਜੀਐੱਸਟੀ  ਦੇ ਕਲੈਕਸ਼ਨ ਨੂੰ ਰਾਜ-ਵਾਰ ਦਿਖਾਇਆ ਗਿਆ ਹੈ।

 

https://static.pib.gov.in/WriteReadData/userfiles/image/image0012T90.png

 

ਟੇਬਲ :  ਅਪ੍ਰੈਲ 2020 ਵਿੱਚ ਰਾਜ - ਵਾਰ ਜੀਐੱਸਟੀਕਲੈਕਸ਼ਨ  [ 1 ]

https://static.pib.gov.in/WriteReadData/userfiles/image/image002PUTT.png

 


[ 1 ]  ਇਸਵਿੱਚਮਾਲਦੇ ਆਯਾਤ ਉੱਤੇ ਜੀਐੱਸਟੀ ਸ਼ਾਮਲ ਨਹੀਂ ਹੈ

 

****

ਆਰਐੱਮ
 



(Release ID: 1635783) Visitor Counter : 179