ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟਸ

Posted On: 01 JUL 2020 12:42PM by PIB Chandigarh

ਕੁਝ ਮੀਡੀਆ ਰਿਪੋਰਟਾਂ ਦੇ ਜ਼ਰੀਏ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨੋਟਿਸ ਵਿੱਚ ਇਹ ਜਾਣਕਾਰੀ ਆਈ ਹੈ ਕਿ ਭਾਰਤ ਸਰਕਾਰ ਦੁਆਰਾ ਸਪਲਾਈ ਕੀਤੇ ਵੈਂਟੀਲੇਟਰਾਂ ਵਿੱਚ ਬਾਈਲਵੇਲ ਪਾਜ਼ਿਟਿਵ ਏਅਰਵੇ ਪ੍ਰੈਸ਼ਰ (ਬੀਆਈਪੀਏਪੀ)  ਮੋਡ  ਦੇ ਉਪਲੱਬਧ ਨਾ ਹੋਣ ਦਾ ਮੁੱਦਾ ਉਠਾਇਆ ਗਿਆ ਹੈ। 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਦਿੱਲੀ ਦੇ ਜੀਐੱਨਸੀਟੀ ਸਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਪਲਾਈ ਕੀਤੇ ਗਏ ਮੇਕ ਇਨ ਇੰਡੀਆਵੈਂਟੀਲੇਟਰ ਆਈਸੀਯੂ  ਦੇ ਪ੍ਰਯੋਜਨ ਲਈ ਹੈ।  ਇਨ੍ਹਾਂ ਕੋਵਿਡ ਵੈਂਟੀਲੇਟਰਾਂ ਲਈ ਤਕਨੀਕੀ ਨਿਰਦੇਸ਼ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਡਾਇਰੈਕਟਰ ਜਨਰਲ ਹੈਲਥ ਸਰਵਿਸਜ  (ਡੀਜੀਐੱਚਐੱਸ)  ਦੀ ਪ੍ਰਧਾਨਗੀ ਵਿੱਚ ਡੋਮੇਨ ਨਾਲੇਜ ਐਕਸਪਟਰਸ ਦੀ ਇੱਕ ਟੈਕਨੀਕਲ ਕਮੇਟੀ ਦੁਆਰਾ ਨਿਰਧਾਰਿਤ ਹਨਜਿਸ ਦੇ ਅਨੁਰੂਪ ਵੈਂਟੀਲੇਟਰਾਂ ਦੀ ਖਰੀਦ ਕੀਤੀ ਗਈ ਅਤੇ ਸਪਲਾਈ ਕੀਤੀ ਗਈ ਹੈ।  ਵੈਂਟੀਲੇਟਰਾਂ ਦੀ ਖਰੀਦ ਅਤੇ ਸਪਲਾਈ ਇਨ੍ਹਾਂ ਨਿਰਦੇਸ਼ਾਂ ਦਾ ਅਨੁਪਾਲਣ ਕਰਦੀਆਂ ਹਨ।

 

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਪਲਾਈ ਕੀਤੇ ਗਏ ਵੈਂਟੀਲੇਟਰ ਮਾਡਲ ਬੀਈਐੱਲ ਅਤੇ ਏਜੀਵੀਏ ਟੈਕਨੀਕਲ ਕਮੇਟੀ ਦੁਆਰਾ ਨਿਰਧਾਰਿਤ ਨਿਰਦੇਸ਼ਾਂ  ਦੇ ਅਨੁਰੂਪ ਜ਼ਰੂਰਤਾਂ ਦਾ ਅਨੁਪਾਲਣ ਕਰਦੇ ਹਨ।  ਇਨ੍ਹਾਂ ਕਿਫਾਇਤੀ ਅਤੇ ਭਾਰਤ ਵਿੱਚ ਬਣਾਏ ਗਏ ਵੈਂਟੀਲੇਟਰਾਂ ਵਿੱਚ ਬੀਆਈਪੀਏਪੀ ਮੋਡ ਅਤੇ ਅਜਿਹੇ ਹੋਰ ਮੋਡ ਹਨ ਜਿਨ੍ਹਾਂ ਦੀ ਸਿਫਾਰਸ਼ ਤਕਨੀਕੀ ਨਿਰਦੇਸ਼ਾਂ ਵਿੱਚ ਕੀਤੀ ਗਈ ਹੈ।  ਇਨ੍ਹਾਂ ਵੈਂਟੀਲੇਟਰਾਂ ਦੀ ਸਪਲਾਈ ਯੂਜ਼ਰ ਮੈਨੂਅਲਾਂ ਅਤੇ ਫੀਡਬੈਕ ਪ੍ਰਾਰੂਪਾਂਜਿਨ੍ਹਾਂ ਨੂੰ ਲਾਜ਼ਮੀ ਰੂਪ ਨਾਲ ਸੁਸਪਸ਼ਟਤਾ ਨਾਲ ਰੈਫਰ ਕੀਤਾ ਜਾਣਾ ਚਾਹੀਦਾ ਹੈਦੇ ਨਾਲ ਕੀਤੀ ਜਾ ਰਹੀ ਹੈ।

 

 

******

ਐੱਮਵੀ



(Release ID: 1635778) Visitor Counter : 162