PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 30 JUN 2020 6:23PM by PIB Chandigarh


 

     https://static.pib.gov.in/WriteReadData/userfiles/image/image001F6TF.jpgDescription: Coat of arms of India PNG images free download

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਪ੍ਰਧਾਨ ਮੰਤਰੀ ਨੇ ਕੋਵਿਡ–19 ਵਿਰੁੱਧ ਟੀਕਾਕਰਣ ਦੀ ਯੋਜਨਾਬੰਦੀ ਅਤੇ ਤਿਆਰੀਆਂ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ।

  • ਅੱਜ ਠੀਕ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਵਿੱਚ ਅੰਤਰ ਵਧਕੇ 1,19,696 ਹੋ ਚੁਕਿਆ ਹੈ। 

  • ਕੋਵਿਡ-19 ਦੇ 2,15,125 ਐਕਟਿਵ ਕੇਸ ਹਨ, ਸਾਰੇ ਐਕਟਿਵ ਕੇਸ ਮੈਡੀਕਲ ਨਿਗਰਾਨੀ ਅਧੀਨ ਹਨ, 3,34,821 ਰੋਗੀਆਂ ਨੂੰ ਠੀਕ/ਡਿਸਚਾਰਜ ਕੀਤਾ ਜਾ ਚੁਕਿਆ ਹੈ। 

  • ਗ੍ਰਹਿ ਮੰਤਰਾਲੇ ਨੇ ਅਨਲੌਕ 2 ਲਈ ਨਵੇਂ ਦਿਸ਼ਾ–ਨਿਰਦੇਸ਼ ਜਾਰੀ ਕੀਤੇ।

  • ਪ੍ਰਧਾਨ ਮੰਤਰੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕੀਤਾ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਨਵੰਬਰ ਤੱਕ ਵਧਾਉਣ ਦਾ ਐਲਾਨ ਕੀਤਾ।

 

https://static.pib.gov.in/WriteReadData/userfiles/image/image005X5RC.jpg

https://static.pib.gov.in/WriteReadData/userfiles/image/image006PJ6R.jpg

 

ਪ੍ਰਧਾਨ ਮੰਤਰੀ ਨੇ ਕੋਵਿਡ–19 ਵਿਰੁੱਧ ਟੀਕਾਕਰਣ ਦੀ ਯੋਜਨਾਬੰਦੀ ਅਤੇ ਤਿਆਰੀਆਂ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਵਿਡ–19 ਦੇ ਟੀਕਾਕਰਣ, ਜਦੋਂ ਵੀ ਕਦੇ ਵੈਕਸੀਨ ਉਪਲਬਧ ਹੋਈ, ਦੀ ਯੋਜਨਾਬੰਦੀ ਤੇ ਤਿਆਰੀਆਂ ਦੀ ਸਮੀਖਿਆ ਲਈ ਇੱਕ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਨੇ ਇਹ ਗੱਲ ਨੋਟ ਕੀਤੀ ਕਿ ਭਾਰਤ ਵਿਸ਼ਾਲ ਤੇ ਵਿਭਿੰਨਤਾ–ਭਰਪੂਰ ਆਬਾਦੀ ਦੇ ਟੀਕਾਕਰਣ ਦੇ ਇਸ ਰਾਸ਼ਟਰੀ ਯਤਨ ਲਈ ਮੈਡੀਕਲ ਸਪਲਾਈ ਲੜੀਆਂ, ਜੋਖਮ–ਅਧੀਨ ਆਬਾਦੀਆਂ ਦਾ ਤਰਜੀਹੀਕਰਣ, ਇਸ ਪ੍ਰਕਿਰਿਆ ਵਿੱਚ ਸ਼ਾਮਲ ਵੱਖੋ–ਵੱਖਰੀਆਂ ਏਜੰਸੀਆਂ ਵਿਚਾਲੇ ਤਾਲਮੇਲ ਦੇ ਨਾਲ–ਨਾਲ ਨਿਜੀ ਖੇਤਰ ਤੇ ਸ਼ਹਿਰੀ ਸਮਾਜ ਦੀ ਭੂਮਿਕਾ ਜਿਹੇ ਮੁੱਦਿਆਂ ਉੱਤੇ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਪ੍ਰਧਾਨ ਮੰਤਰੀ ਨੇ ਇਹ ਚਾਰ ਮਾਰਗ–ਦਰਸ਼ਕ ਸਿਧਾਂਤ ਹੀ ਇਸ ਰਾਸ਼ਟਰੀ ਯਤਨ ਦੀ ਨੀਂਹ ਰੱਖਣਗੇ: ਪਹਿਲਾ, ਅਸੁਰੱਖਿਅਤ ਸਮੂਹਾਂ ਦੀ ਸ਼ਨਾਖ਼ਤ ਕਰਨੀ ਚਾਹੀਦੀ ਹੈ ਅਤੇ ਛੇਤੀ ਟੀਕਾਕਰਣ ਲਈ ਤਰਜੀਹ ਦੇਣੀ ਚਾਹੀਦੀ ਹੈ, ਉਦਾਹਰਣ ਵਜੋਂ ਆਮ ਆਬਾਦੀ ਦੇ ਨਾਲ ਡਾਕਟਰ, ਨਰਸਾਂ, ਹੈਲਥਕੇਅਰ ਕਰਮਚਾਰੀ, ਨੌਨ–ਮੈਡੀਕਲ ਮੋਹਰੀ ਕੋਰੋਨਾ ਜੋਧੇ ਅਤੇ ਅਸੁਰੱਖਿਅਤ ਵਿਅਕਤੀ; ਦੂਜਾ, ‘ਕਿਸੇ ਦਾ ਵੀ, ਕਿਤੇ ਵੀ’ ਟੀਕਾਕਰਣ ਹੋਣਾ ਚਾਹੀਦਾ ਹੈ ਭਾਵ ਟੀਕਾਕਰਣ ਲਈ ਉਸ ਦਾ ਆਪਣੇ ਮੂਲ ਨਿਵਾਸ–ਸਥਾਨ ਉੱਤੇ ਹੀ ਰਹਿਣਾ ਜ਼ਰੂਰੀ ਨਹੀਂ ਹੋਣਾ ਚਾਹੀਦਾ; ਤੀਜਾ, ਟੀਕਾਕਰਣ ਜ਼ਰੂਰ ਹੀ ਸਸਤਾ ਤੇ ਵਿਆਪਕ ਹੋਣਾ ਚਾਹੀਦਾ ਹੈ – ਕੋਈ ਵਿਅਕਤੀ ਪਿੱਛੇ ਨਹੀਂ ਰਹਿਣਾ ਚਾਹੀਦਾ; ਅਤੇ ਚੌਥਾ, ਉਤਪਾਦਨ ਤੋਂ ਲੈ ਕੇ ਟੀਕਾਕਰਦ ਤੱਕ ਦੀ ਸਮੁੱਚੀ ਪ੍ਰਕਿਰਿਆ ਉੱਤੇ ਨਿਗਰਾਨੀ ਰੱਖਣੀ ਚਾਹੀਦੀ ਹੈ ਅਤੇ ਲੋੜ ਪੈਣ ’ਤੇ ਟੈਕਨੋਲੋਜੀ ਦੀ ਵਰਤੋਂ ਨਾਲ ਤੁਰੰਤ ਉਸੇ ਵੇਲੇ ਮਦਦ ਕਰਨੀ ਚਾਹੀਦੀ ਹੈ।

https://pib.gov.in/PressReleseDetail.aspx?PRID=1635206

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਰਿਕਵਰੀ ਦੀ ਦਰ 60% ਦੇ ਨੇੜੇ ਪਹੁੰਚੀ, ਠੀਕ ਹੋਏ ਕੇਸਾਂ ਦੀ ਸੰਖਿਆ ਐਕਟਿਵ ਕੇਸਾਂ ਦੀ ਸੰਖਿਆ ਨਾਲੋਂ 1 ਲੱਖ 20 ਹਜ਼ਾਰ ਜ਼ਿਆਦਾ ਹੋਈ 

ਭਾਰਤ ਸਰਕਾਰ ਦੁਆਰਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਕੋਵਿਡ-19 ਦੀ ਰੋਕਥਾਮ, ਨਿਯੰਤਰਣ ਅਤੇ ਪ੍ਰਬੰਧਨ ਲਈ ਉਠਾਏ ਗਏ ਵਰਗੀਕ੍ਰਿਤ ਅਤੇ ਕਿਰਿਆਸ਼ੀਲ ਕਦਮਾਂ ਦੇ ਕਾਰਨ ਰੋਗੀਆਂ ਦੇ ਠੀਕ ਹੋਣ ਦੀ ਦਰ ਤੇਜ਼ੀ ਨਾਲ ਵਧ ਕੇ 60% ਦੇ ਨਜ਼ਦੀਕ ਪਹੁੰਚ ਗਈ ਹੈ।  ਅੱਜ ਠੀਕ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਵਿੱਚ ਅੰਤਰ ਵਧਕੇ 1,19,696 ਹੋ ਚੁਕਿਆ ਹੈ। ਇਸ ਦੇ ਇਲਾਵਾ, ਜਦਕਿ ਕੋਵਿਡ-19 ਦੇ 2,15,125 ਐਕਟਿਵ ਕੇਸ ਹਨ, ਸਾਰੇ ਐਕਟਿਵ ਕੇਸ ਮੈਡੀਕਲ ਨਿਗਰਾਨੀ ਅਧੀਨ ਹਨ, 3,34,821 ਰੋਗੀਆਂ ਨੂੰ ਠੀਕ/ਡਿਸਚਾਰਜ ਕੀਤਾ ਜਾ ਚੁਕਿਆ ਹੈ। ਇਸ ਸਦਕਾ, ਕੋਵਿਡ-19 ਰੋਗੀਆਂ ਦੀ ਰਿਕਵਰੀ ਦਰ ਵਧ ਕੇ 59.07% ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ, ਕੋਵਿਡ-19 ਦੇ ਕੁੱਲ 13,099 ਰੋਗੀ ਠੀਕ ਹੋ ਚੁੱਕੇ ਹਨ ਕੋਵਿਡ-19 ਦੀ ਜਾਂਚ ਕਰਨ ਵਾਲੀਆਂ ਕਲੀਨਿਕਲ ਪ੍ਰਯੋਗਸ਼ਾਲਾਵਾਂ ਦਾ ਨੈੱਟਵਰਕ ਲਗਾਤਾਰ ਵਧ ਰਿਹਾ ਹੈ, ਭਾਰਤ ਵਿੱਚ ਹੁਣ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਵਧ ਕੇ 1049 ਹੋ ਗਈ ਹੈ।  ਇਨ੍ਹਾਂ ਵਿੱਚ 761 ਸਰਕਾਰੀ ਅਤੇ 288 ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਹਨ।

https://pib.gov.in/PressReleseDetail.aspx?PRID=1635206 

 

ਗ੍ਰਹਿ ਮੰਤਰਾਲੇ ਨੇ ਅਨਲੌਕ 2 ਲਈ ਨਵੇਂ ਦਿਸ਼ਾ–ਨਿਰਦੇਸ਼ ਜਾਰੀ ਕੀਤੇ

ਕੇਂਦਰੀ ਗ੍ਰਹਿ ਮੰਤਰਾਲੇ ਨੇ ਅਨਲੌਕ 2 ਲਈ ਨਵੇਂ ਦਿਸ਼ਾ–ਨਿਰਦੇਸ਼ ਜਾਰੀ ਕਰ ਦਿੱਤੇ ਹਨ ਤੇ ਇਸ ਦੇ ਨਾਲ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਦੇ ਖੇਤਰ ਹੋਰ ਗਤੀਵਿਧੀਆਂ ਲਈ ਖੋਲ੍ਹ ਦਿੱਤੇ ਗਏ ਹਨ। ਨਵੇਂ ਦਿਸ਼ਾ–ਨਿਰਦੇਸ਼ 1 ਜੁਲਾਈ, 2020 ਤੋਂ ਲਾਗੂ ਹੋਣਗੇ; ਗਤੀਵਿਧੀਆਂ ਨੂੰ ਪੜਾਅਵਾਰ ਢੰਗ ਨਾਲ ਮੁੜ–ਖੋਲ੍ਹਣ ਦੀ ਪ੍ਰਕਿਰਿਆ ਨੂੰ ਹੋਰ ਅੱਗੇ ਵਧਾਇਆ ਗਿਆ ਹੈ। ਅੱਜ ਜਾਰੀ ਕੀਤੇ ਗਏ ਨਵੇਂ ਦਿਸ਼ਾ–ਨਿਰਦੇਸ਼ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਾਪਤ ਫ਼ੀਡਬੈਕ ਅਤੇ ਸਬੰਧਿਤ ਮੰਤਰਾਲਿਆਂ ਤੇ ਵਿਭਾਗਾਂ ਨਾਲ ਕੀਤੇ ਵਿਆਪਕ ਸਲਾਹ–ਮਸ਼ਵਰਿਆਂ ਉੱਤੇ ਅਧਾਰਿਤ ਹਨ। ਜਿਵੇਂ ਕਿ 30 ਮਈ, 2020 ਨੂੰ ਜਾਰੀ ਅਨਲੌਕ 1 ਦੇ ਆਦੇਸ਼ ਤੇ ਦਿਸ਼ਾ–ਨਿਰਦੇਸ਼ਾਂ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਧਾਰਮਿਕ ਅਸਥਾਨਾਂ ਤੇ ਜਨਤਾ ਲਈ ਪ੍ਰਾਰਥਨਾ, ਅਰਦਾਸ, ਅਤੇ ਦੁਆ–ਬੰਦਗੀ ਕਰਨ ਵਾਲੇ ਸਥਾਨਾਂ, ਹੋਟਲਾਂ, ਰੈਸਟੋਰੈਂਟਾਂ ਤੇ ਪ੍ਰਾਹੁਣਚਾਰੀ ਦੀਆਂ ਹੋਰ ਸੇਵਾਵਾਂ ਤੇ ਸ਼ੌਪਿੰਗ ਮਾਲਜ਼ ਉੱਤੇ ਕੁਝ ਖ਼ਾਸ ਗਤੀਵਿਧੀਆਂ ਦੀ ਇਜਾਜ਼ਤ ਪਹਿਲਾਂ ਹੀ 8 ਜੂਨ, 2020 ਤੋਂ ਦੇ ਦਿੱਤੀ ਗਈ ਸੀ। ਵਿਸਤ੍ਰਿਤ ‘ਮਿਆਰੀ ਸੰਚਾਲਨ ਪ੍ਰਕਿਰਿਆ’ (ਐੱਸਓਪੀਜ਼ – SOPs) ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਘਰੇਲੂ ਉਡਾਣਾਂ ਤੇ ਯਾਤਰੀ ਰੇਲ–ਗੱਡੀਆਂ ਦੀ ਇਜਾਜ਼ਤ ਪਹਿਲਾਂ ਹੀ ਸੀਮਤ ਰੂਪ ਵਿੱਚ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਆਪਰੇਸ਼ਨਜ਼ ਵਿੱਚ ਬਹੁਤ ਸੋਚ–ਸਮਝ ਕੇ ਹੋਰ ਵਾਧਾ ਕੀਤਾ ਜਾਵੇਗਾ। ਰਾਤ ਦੇ ਕਰਫ਼ਿਊ ਵਿੱਚ ਹੋਰ ਛੂਟ ਦੇ ਦਿੱਤੀ ਗਈ ਹੈ ਅਤੇ ਹੁਣ ਇਹ ਕਰਫ਼ਿਊ ਰਾਤੀਂ 10:00 ਵਜੇ ਤੋਂ ਸਵੇਰੇ 5:00 ਵਜੇ ਤੱਕ ਰਹੇਗਾ।  ਕੇਂਦਰ ਤੇ ਰਾਜ ਸਰਕਾਰਾਂ ਦੇ ਸਿਖਲਾਈ ਸੰਸਥਾਨਾਂ ਨੂੰ 15 ਜੁਲਾਈ, 2020 ਤੋਂ ਆਪਣੀਆਂ ਗਤੀਵਿਧੀਆਂ ਦੋਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਹੋਵੇਗੀ। ਇਸ ਸਬੰਧੀ ਐੱਸਓਪੀ (SOP) ਭਾਰਤ ਸਰਕਾਰ ਤੇ ਪਰਸੋਨਲ ਤੇ ਸਿਖਲਾਈ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਣਗੀਆਂ। ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਿਆਪਕ ਸਲਾਹ–ਮਸ਼ਵਰੇ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸਕੂਲ, ਕਾਲਜ ਤੇ ਕੋਚਿੰਗ ਸੰਸਥਾਨ 31 ਜੁਲਾਈ, 2020 ਤੱਕ ਬੰਦ ਰਹਿਣਗੇ। ਕੰਟੇਨਮੈਂਟ ਜ਼ੋਨਾਂ ਵਿੱਚ ਲੌਕਡਾਊਨ 31 ਜੁਲਾਈ, 2020 ਤੱਕ ਪੂਰੀ ਸਖ਼ਤੀ ਨਾਲ ਜਾਰੀ ਰਹੇਗਾ।

 

https://pib.gov.in/PressReleseDetail.aspx?PRID=1635206 

 

ਕੋਵਿਡ ਜੋਧੇ :  ਆਸ਼ਾ ਵਰਕਰ ਉੱਤਰ ਪ੍ਰਦੇਸ਼ ਵਿੱਚ ਕੋਵਿਡ ਯੁੱਧ ਵਿੱਚ ਮੋਹਰੀ ਮੋਰਚੇ ‘ਤੇ; 1.6 ਲੱਖ ਆਸ਼ਾ ਵਰਕਰਾਂ ਨੇ ਪਰਤਣ ਵਾਲੇ 30.43 ਲੱਖ ਪ੍ਰਵਾਸੀਆਂ ਦਾ ਪਤਾ ਲਗਾਇਆ

ਦੇਸ਼ ਵਿੱਚ ਕੋਵਿਡ -19  ਦੇ ਮਾਮਲਿਆਂ ਵਿੱਚ ਤੇਜ਼ ਵਾਧੇ ਅਤੇ ਹੌਟ ਸਪੌਟ ਖੇਤਰਾਂ ਤੋਂ ਪ੍ਰਵਾਸੀ ਆਬਾਦੀ  ਦੇ ਪ੍ਰਵੇਸ਼  ਦੇ ਨਾਲ ,  ਉੱਤਰ ਪ੍ਰਦੇਸ਼  ਦੀ ਵੱਡੀ ਚੁਣੌਤੀਆਂ ਵਿੱਚ ਇੱਕ ਪਰਤਣ ਵਾਲਿਆਂ ਦੀਆਂ ਸਿਹਤ ਜ਼ਰੂਰਤਾਂ ਦੀ ਪੂਰਤੀ ਕਰਨਾ ਅਤੇ ਇਸ ਦੀ ਗ੍ਰਾਮੀਣ ਆਬਾਦੀ ਵਿੱਚ ਇਸ ਰੋਗ  ਦੇ ਪ੍ਰਸਾਰ ਨੂੰ ਰੋਕਣਾ ਸੀ। ਆਸ਼ਾ ਵਰਕਰਾਂ ਨੇ ਇਸ ਸੰਕਟ  ਦੇ ਦੌਰਾਨ ਕੋਵਿਡ - 19 ਪ੍ਰਬੰਧਨ ਦੀ ਸਹਾਇਤਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਵਿਸ਼ਾਲ ਪ੍ਰਕਿਰਿਆ ਵਿੱਚ ਉੱਤਰ ਪ੍ਰਦੇਸ਼ ਦੀਆਂ 1.6 ਲੱਖ ਆਸ਼ਾ ਵਰਕਰਾਂ ਨੇ ਦੋ ਪੜਾਵਾਂ ਵਿੱਚ - ਪਹਿਲੇ ਪੜਾਅ ਵਿੱਚ 11.24 ਲੱਖ ਅਤੇ ਦੂਜੇ ਪੜਾਅ ਵਿੱਚ 19.19 ਲੱਖ-ਪਰਤਣ ਵਾਲੇ ਲਗਭਗ 30.43 ਲੱਖ ਪ੍ਰਵਾਸੀਆਂ ਦਾ ਪਤਾ ਲਗਾਇਆ।  

https://pib.gov.in/PressReleseDetail.aspx?PRID=1635206 

 

ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਸੰਬੋਧਨ ਤੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦੇ ਵਿਸਤਾਰ ਦਾ ਐਲਾਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦਾ ਵਿਸਤਾਰ ਨਵੰਬਰ ਮਹੀਨੇ ਦੇ ਅੰਤ ਤੱਕ ਕਰਨ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੌਰਾਨ ਦੇਸ਼ ਦੇ ਲੋੜਵੰਦਾਂ ਨੂੰ ਤਰਜੀਹ ਦੇ ਅਧਾਰ ’ਤੇ ਭੋਜਨ ਮੁਹੱਈਆ ਕਰਵਾਉਣ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਜਿਵੇਂ ਹੀ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ, ਸਰਕਾਰ ਨੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਲਿਆਂਦੀ ਸੀ, ਜਿਸ ਅਧੀਨ ਗ਼ਰੀਬਾਂ ਲਈ 1.75 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਲਗਭਗ 20 ਕਰੋੜ ਗ਼ਰੀਬ ਪਰਿਵਾਰਾਂ ਦੇ ਜਨ ਧਨ ਖਾਤਿਆਂ ਵਿੱਚ 31,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟ੍ਰਾਂਸਫ਼ਰ ਕੀਤੀ ਗਈ ਹੈ, 18,000 ਕਰੋੜ ਰੁਪਏ 9 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫ਼ਰ ਕੀਤੇ ਗਏ ਹਨ ਅਤੇ 50,000 ਕਰੋੜ ਰੁਪਏ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਉੱਤੇ ਖ਼ਰਚ ਕੀਤੇ ਜਾ ਰਹੇ ਹਨ, ਜਿਸ ਨੇ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।

https://pib.gov.in/PressReleseDetail.aspx?PRID=1635206 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਬਾਰੇ ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1635206 

 

ਈਸੀਐੱਲਜੀਐੱਸ ਦੇ ਤਹਿਤ ਹੋਏ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਪ੍ਰਵਾਨ

ਸਰਕਾਰ ਦੀ ਗਰੰਟੀ ਨਾਲ ਸਮਰਥਿਤ 100 ਪ੍ਰਤੀਸ਼ਤ ਐੱਮਰਜੰਸੀ ਕ੍ਰੈਡਿਟ ਲਾਈਨ ਗਰੰਟੀ ਯੋਜਨਾ (ਈਸੀਐੱਲਜੀਐੱਸ) ਦੇ ਤਹਿਤ, ਜਨਤਕ ਤੇ ਨਿਜੀ ਖੇਤਰ ਦੇ ਬੈਂਕ 26 ਜੂਨ, 2020 ਤੱਕ ਇੱਕ ਲੱਖ ਕਰੋੜ ਤੋਂ ਵੱਧ ਕਰਜ਼ਿਆਂ ਦੀ ਪ੍ਰਵਾਨਗੀ ਦੇ ਚੁੱਕੇ ਹਨ, ਜਿਨ੍ਹਾਂ ਵਿੱਚੋਂ 45,000 ਕਰੋੜ ਰੁਪਏ ਦੇ ਕਰਜ਼ੇ ਵੰਡੇ ਜਾ ਚੁੱਕੇ ਹਨ।  ਇਸ ਨਾਲ ਲੌਕਡਾਊਨ ਤੋਂ ਬਾਅਦ 30 ਲੱਖ ਤੋਂ ਵੱਧ ਐੱਮਐੱਸਐੱਮਈ ਯੂਨਿਟਾਂ ਅਤੇ ਹੋਰ ਉੱਦਮਾਂ ਨੂੰ ਆਪਣਾ ਕਾਰੋਬਾਰ ਮੁੜ ਤੋਂ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ।

https://pib.gov.in/PressReleseDetail.aspx?PRID=1635206 

 

ਐੱਨਬੀਆਰਆਈ ਨੇ ਕੋਵਿਡ-19 ਦੀ ਟੈਸਟਿੰਗ ਲਈ ਉੱਨਤ ਵਿਸ਼ਾਣੂ ਵਿਗਿਆਨ ਪ੍ਰਯੋਗਸ਼ਾਲਾ ਸਥਾਪਿਤ ਕੀਤੀ

ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਕੰਟਰੋਲ ਕਰਨ ਦਾ ਇੱਕ ਪ੍ਰਭਾਵੀ ਤਰੀਕਾ ਇਸ ਦੇ ਟੈਸਟਿੰਗ ਨੂੰ ਵਧਾ ਕੇ ਕੋਵਿਡ-19  ਦੇ ਸ਼ਿਕਾਰ ਲੋਕਾਂ ਦੀ ਪਹਿਚਾਣ ਕਰਨਾ ਹੈ। ਰਾਸ਼ਟਰੀ ਬਨਸਪਤੀ ਖੋਜ ਸੰਸਥਾਨ  (ਐੱਨਬੀਆਰਆਈ), ਲਖਨਊ ਨੇ ਕੋਵਿਡ-19  ਦੀ ਟੈਸਟਿੰਗ ਲਈ “ਉੱਨਤ ਵਿਸ਼ਾਣੂ ਵਿਗਿਆਨ ਪ੍ਰਯੋਗਸ਼ਾਲਾ” ਸਥਾਪਿਤ ਕੀਤੀ ਹੈ। ਇਹ ਸੁਵਿਧਾ ਇੰਡੀਅਨ ਕੌਂਸਲ ਮੈਡੀਕਲ ਰਿਸਰਚ (ਆਈਸੀਐੱਮਆਰ), ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ‘ਤੇ ਵਿਕਸਿਤ ਕੀਤੀ ਗਈ ਹੈ।

https://pib.gov.in/PressReleseDetail.aspx?PRID=1635206 

 

ਕੌਸ਼ਲ ਵਿਕਾਸ ਆਤਮਨਿਰਭਰ ਭਾਰਤ ਅਤੇ ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਦਾ ਆਧਾਰ ਹੋਵੇਗਾ : ਡਾ. ਮਹੇਂਦਰ ਨਾਥ ਪਾਂਡੇ

 

ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਅੱਜ ਇੱਥੇ ਕਿਹਾ ਕਿ ਭਾਰਤ ਦੇ ਕਾਰਜਬਲ ਦੀ ਸਕਿੱਲਿੰਗ, ਅੱਪ-ਸਕਿੱਲਿੰਗ ਅਤੇ ਰੀ-ਸਕਿੱਲਿੰਗ, ਸਰਕਾਰ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਅਤੇ ਹਾਲ ਹੀ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਐਲਾਨੇ ਕਲਿਆਣ ਰੋਜ਼ਗਾਰ ਅਭਿਯਾਨ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਮੰਤਰੀ ਨੇ ਕਿਹਾ ਕਿ ਕੋਵਿਡ-19 ਗਲੋਬਲ ਮਹਾਮਾਰੀ ਦੇ ਮੱਦੇਨਜ਼ਰ ਸਾਨੂੰ ਵਿਸ਼ੇਸ਼ ਰੂਪ ਨਾਲ ਉਦਯੋਗਿਕ ਖੇਤਰ ਵਿੱਚ ਨਵੇਂ ਤਰੀਕਿਆਂ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਹੁਣ ਸਮੁੱਚੀ ਮਾਨਸਿਕਤਾ ਦੇ ਸੰਦਰਭ ਵਿੱਚ ਇੱਕ ਵੱਡੇ ਬਦਲਾਓ ਦੀ ਜ਼ਰੂਰਤ ਹੈ ਅਤੇ ਵਾਪਾਰ ਕਰਨ ਦੀ ਦਿਸ਼ਾ ਵਿੱਚ ਸਾਨੂੰ ਡਿਜੀਟਲ ਟੈਕਨੋਲੋਜੀ ਦੇ ਉਪਯੋਗ ਦੇ ਮਹੱਤਵ ਨੂੰ ਲੈ ਕੇ ਹੋਰ ਜ਼ਿਆਦਾ ਜਾਣਕਾਰੀ ਦੇਣ ਦੀ ਜ਼ਰੂਰਤ ਹੈ।

https://pib.gov.in/PressReleseDetail.aspx?PRID=1635206 

 

ਕੋਵਿਡ -19 ਤੋਂ ਬਾਅਦ  ਸਵੱਛ ਊਰਜਾ ਭਾਰਤ ਦੀ ਆਰਥਿਕ ਰਿਕਵਰੀ ਵਿੱਚ ਸਹਾਇਤਾ ਕਰ ਸਕਦੀ ਹੈ

ਨੀਤੀ ਆਯੋਗ ਅਤੇ ਰੌਕੀ ਮਾਊਂਟੇਨ ਇੰਸਟੀਟਿਊਟ (ਆਰਐੱਮਆਈ) ਨੇ ਅੱਜ ʻਸਵੱਛਊਰਜਾ ਅਰਥਵਿਵਸਥਾ ਦੀ ਦਿਸ਼ਾ ਵੱਲ : ਭਾਰਤ ਦੀ ਊਰਜਾ ਅਤੇ ਗਤੀਸ਼ੀਲਤਾ ਸੈਕਟਰਾਂ ਲਈ ਕੋਵਿਡ -19 ਤੋਂ ਬਾਅਦ ਦੇ ਮੌਕਿਆਂਦੀ ਰਿਪੋਰਟʼ ਜਾਰੀ ਕੀਤੀ ਜੋਭਾਰਤ ਦੇ ਲਈ ਇੱਕ ਸਵੱਛ, ਅਨੁਕੂਲ ਅਤੇ ਨਿਊਨਤਮ ਲਾਗਤ ਵਾਲੇ ਊਰਜਾ ਭਵਿੱਖ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੇ ਪ੍ਰੋਤਸਾਹਨ ਅਤੇ ਰਿਕਵਰੀ ਯਤਨਾਂ ਦੀ ਵਕਾਲਤ ਕਰਦੀ ਹੈ। ਇਨ੍ਹਾਂ ਯਤਨਾਂ ਵਿੱਚ ਇਲੈਕਟ੍ਰਿਕ ਵਾਹਨ, ਊਰਜਾ ਭੰਡਾਰਨ, ਅਤੇ ਅਖੁੱਟ ਊਰਜਾ ਪ੍ਰੋਗਰਾਮ ਸ਼ਾਮਲ ਹਨ। ਰਿਪੋਰਟ ਦੱਸਦੀ ਹੈ ਕਿ ਕੋਵਿਡ-19,  ਭਾਰਤ ਵਿੱਚ ਸਵੱਛ ਊਰਜਾ ਦੇ ਬਦਲਾਅ ਨੂੰ, ਵਿਸ਼ੇਸ਼ ਕਰਕੇ ਟ੍ਰਾਂਸਪੋਰਟ ਅਤੇ ਬਿਜਲੀ ਸੈਕਟਰਾਂ ਵਿੱਚ ਕਿਸ ਕਦਰ ਪ੍ਰਭਾਵਿਤ ਕਰ ਰਿਹਾ ਹੈ। ਇਹ ਰਿਪੋਰਟ ਅਰਥਵਿਵਸਥਾ ਵਿੱਚ ਸੁਧਾਰ ਨੂੰ ਅੱਗੇ ਵਧਾਉਣ ਅਤੇ ਸਵੱਛ ਊਰਜਾ ਅਧਾਰਿਤ ਅਰਥਵਿਵਸਥਾ ਲਈ ਗਤੀ ਨੂੰ ਬਣਾਈ ਰੱਖਣ ਲਈ ਦੇਸ਼ ਦੇ ਲੀਡਰਾਂ ਨੂੰ ਸਿਧਾਂਤਾਂ ਅਤੇ ਰਣਨੀਤਕ ਮੌਕਿਆਂ ਦਾ ਸੁਝਾਅ ਦਿੰਦੀ ਹੈ। ਕੋਵਿਡ-19 ਨੇ ਭਾਰਤ ਦੇ ਟ੍ਰਾਂਸਪੋਰਟ ਅਤੇ ਬਿਜਲੀ ਸੈਕਟਰਾਂ ਦੇ ਲਈ ਨਕਦੀ ਰੋਕਾਂ ਅਤੇ ਸਪਲਾਈਵਿੱਚ ਕਮੀਆਂ ਤੋਂ ਲੈ ਕੇ ਉਪਭੋਗਤਾ ਮੰਗ ਅਤੇ ਪ੍ਰਾਥਮਿਕਤਾ ਵਿੱਚ ਬਦਲਾਅ ਦੀਆਂ ਮਹੱਤਵਪੂਰਨ ਮੰਗ ਅਤੇ ਸਪਲਾਈ ਪੱਖ ਦੀਆਂ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ।

https://pib.gov.in/PressReleseDetail.aspx?PRID=1635227 

 

15ਵੇਂ ਵਿੱਤ ਕਮਿਸ਼ਨ ਨੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨਾਲ ਮੀਟਿੰਗ ਕੀਤੀ

ਸ਼੍ਰੀ ਐੱਨ ਕੇ ਸਿੰਘ ਦੀ ਅਗਵਾਈ ਵਾਲੇ ਵਿੱਤ ਕਮਿਸ਼ਨ ਨੇ ਅੱਜ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨਾਲ ਇੱਕ ਵਿਸਤ੍ਰਿਤ ਮੀਟਿੰਗ ਕੀਤੀ । ਇਹ ਮੀਟਿੰਗ ਅਧਿਆਪਨ ਦੇ ਨਵੇਂ ਯੰਤਰਾਂ ਦੇ ਪ੍ਰਭਾਵਾਂ, ਜਿਸ ਵਿੱਚ ਔਨਲਾਈਨ ਕਲਾਸਾਂ ਅਤੇ ਵਿੱਦਿਆ ਲਈ ਹੋਰ ਟੈਕਨੋਲੋਜੀ ਦੀ ਵਰਤੋਂ, ਜਿਸ ਦੀ ਲੋੜ ਚਲ ਰਹੀ ਮਹਾਮਾਰੀ ਕਾਰਨ ਹੈ, ਬਾਰੇ ਵਿਚਾਰ ਕਰਨ ਲਈ ਸੱਦੀ ਗਈ ਸੀ । ਕਮਿਸ਼ਨ ਨੇ ਇਹ ਮੀਟਿੰਗ ਵਿਸ਼ੇਸ਼ ਤੌਰ ‘ਤੇ 2020-21 ਅਤੇ 2025-26 ਬਾਰੇ ਆਪਣੀ ਰਿਪੋਰਟ ਸੌਂਪਣ ਬਾਰੇ ਸਿਫਾਰਸ਼ਾਂ ਕਰਨ ਲਈ ਸੱਦੀ ਸੀ। 

https://pib.gov.in/PressReleseDetail.aspx?PRID=1635227

 

ਪੀਐੱਮ ਸਵਨਿਧੀ (SVANIDHI) ਪੋਰਟਲ ਲਾਂਚ (ਬੀਟਾ ਵਰਜ਼ਨ)

ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਅੱਜ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ, ਬੈਂਕਾਂ ਦੇ ਅਧਿਕਾਰੀਆਂ, ਭੁਗਤਾਨ ਐਗਰੀਗੇਟਰਜ਼ ਅਤੇ ਹੋਰ ਹਿਤਧਾਰਕਾਂ ਦੀ ਮੌਜੂਦਗੀ ਵਿੱਚ ਪੀਐੱਮ ਸਟ੍ਰੀਟ ਵੈਂਡਰ ਦੇ ਆਤਮਨਿਰਭਰ ਨਿਧੀ ‘ਪੀਐੱਮ ਸਵਨਿਧੀ’ ਪੋਰਟਲ ਦੇ ਬੀਟਾ ਵਰਜ਼ਨ ਦੀ ਸ਼ੁਰੂਆਤ ਕੀਤੀ। ਡਿਜੀਟਲ ਟੈਕਨੋਲੋਜੀ ਹੱਲਾਂ ਦਾ ਲਾਭ ਉਠਾਉਂਦੇ ਹੋਏ ਪੋਰਟਲ ਉਪਭੋਗਤਾਵਾਂ ਨੂੰ ਯੋਜਨਾ ਤਹਿਤ ਲਾਭ ਲੈਣ ਲਈ ਆਈਟੀ ਇੰਟਰਫੇਸ ਖਤਮ ਕਰਨ ਲਈ ਇੱਕ ਏਕੀਕ੍ਰਿਤ ਅੰਤ ਪ੍ਰਦਾਨ ਕਰਦਾ ਹੈ।

https://pib.gov.in/PressReleseDetail.aspx?PRID=1635227 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਮਹਾਰਾਸ਼ਟਰ: ਰਾਜ ਵਿੱਚ ਕੋਵਿਡ-19 ਮਰੀਜ਼ਾਂ ਦੀ ਮੌਜੂਦਾ ਗਿਣਤੀ 1,69,883 ਹੈ। ਪਿਛਲੇ 24 ਘੰਟਿਆਂ ਵਿੱਚ 5,257 ਨਵੇਂ ਮਰੀਜ਼ਾਂ ਦੀ ਪਾਜ਼ਿਟਿਵ  ਵਜੋਂ ਪਛਾਣ ਕੀਤੀ ਗਈ ਹੈ। ਰਾਜ ਦੇ ਸਿਹਤਯਾਬ ਮਰੀਜ਼ਾਂ ਦੀ ਗਿਣਤੀ 88,960 ਹੋ ਗਈ ਹੈ। ਕੁੱਲ ਐਕਟਿਵ ਮਰੀਜ਼ 73,298 ਹਨ। ਗ੍ਰੇਟਰ ਮੁੰਬਈ ਖੇਤਰ ਵਿੱਚ, 1,247 ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ, ਜਦੋਂ ਕਿ ਸੋਮਵਾਰ ਨੂੰ 391ਮਰੀਜ ਸਿਹਤਯਾਬ ਅਤੇ 21 ਮੌਤਾਂ ਵੀ  ਸਾਹਮਣੇ ਆਈਆਂ ਹਨ। ਸੰਕਰਮਿਤ ਮਰੀਜ਼ਾਂ ਦੀ ਕੁੱਲ ਸੰਖਿਆ 76,294 ਹੋ ਗਈ ਹੈ। ਇਸ ਦੌਰਾਨ, ਮਹਾਰਾਸ਼ਟਰ ਸਰਕਾਰ ਨੇ ਰੇਲਵੇ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਦੇ ਵੱਖ-ਵੱਖ ਦਫਤਰਾਂ / ਅਦਾਰਿਆਂ, ਉੱਚ ਅਦਾਲਤਾਂ ਅਤੇ ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀਆਂ ਨੂੰ ਉਪਨਗਰ ਲੋਕਲ ਟ੍ਰੇਨਾਂ ਰਾਹੀਂ ਯਾਤਰਾ ਕਰਨ ਦੀ ਆਗਿਆ ਦੇਣ।

  • ਗੁਜਰਾਤ: ਕੋਵਿਡ -19 ਦੇ ਕੁੱਲ ਕੇਸਾਂ ਦੀ ਗਿਣਤੀ 32,023 ਤੱਕ ਪਹੁੰਚ ਗਈ ਹੈ ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ 626 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ, ਇਸ ਸਮੇਂ ਦੌਰਾਨ 19 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਰਾਜ ਵਿੱਚ ਕੋਵਿਡ-19 ਕਾਰਨ ਕੁੱਲ ਮੌਤਾਂ 1,828 ਹੋ ਗਈਆਂ ਹਨ।  ਗੁਜਰਾਤ ਸਰਕਾਰ ਨੇ ਇੱਕ ਜੁਲਾਈ ਤੋਂ ਸ਼ਾਮ 8 ਵਜੇ ਤੱਕ ਦੁਕਾਨਾਂ ਖੁੱਲੀਆਂ ਰੱਖਣ ਦੀ ਆਗਿਆ ਦਿੱਤੀ ਗਈ ਹੈ। 1 ਜੁਲਾਈ ਤੋਂ ਸਵੇਰੇ 9 ਵਜੇ ਤੱਕ ਹੋਟਲ ਅਤੇ ਰੈਸਟੋਰੈਂਟ ਖੁੱਲ੍ਹੇ ਰਹਿਣਗੇ। ਰਾਜ ਦੀਆਂ ਹੇਠਲੀਆਂ ਅਦਾਲਤਾਂ ਭਲਕੇ ਤੋਂ ਮੁੜ ਖੁੱਲ੍ਹਣਗੀਆਂ ਪਰ ਸੁਣਵਾਈ ਸਿਰਫ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ।

  • ਰਾਜਸਥਾਨ: ਅੱਜ ਸਵੇਰੇ 94 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ 17,753 ਹੋ ਗਈ ਹੈ। ਐਕਟਿਵ ਮਾਮਲਿਆਂ ਦੀ ਗਿਣਤੀ 3,397 ਹੈ। ਰਾਜ ਵਿੱਚ ਕੁੱਲ 13,948 ਮਰੀਜ ਸਿਹਤਯਾਬ ਹੋਏ ਹਨ। ਜਦਕਿ ਹੁਣ ਤੱਕ 409 ਮੌਤਾਂ ਹੋ ਚੁੱਕੀਆਂ ਹਨ। ਅੱਜ ਰਿਪੋਰਟ ਕੀਤੇ ਗਏ ਜ਼ਿਆਦਾਤਰ ਨਵੇਂ ਮਾਮਲੇ ਸੀਕਰ ਜ਼ਿਲ੍ਹੇ ਦੇ ਹਨ (33) ਇਸ ਤੋਂ ਬਾਅਦ ਅਲਵਰ ਜ਼ਿਲ੍ਹਾ (22) ਹੈ ।

  • ਮੱਧ ਪ੍ਰਦੇਸ਼: ਰਾਜ ਵਿੱਚ ਕੋਰੋਨਾਵਾਇਰਸ ਦੇ 184 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਗਿਣਤੀ 13,370 ਹੋ ਗਈ ਹੈ। ਜਦੋਂ ਕਿ ਰਾਜ ਵਿੱਚ 2,607 ਐਕਟਿਵ ਕੇਸ ਹਨ,ਸਿਹਤਯਾਬ ਮਰੀਜ਼ਾਂ ਦੀ ਗਿਣਤੀ 10,199 ਹੈ। ਮੋਰੇਨਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ 24 ਅਤੇ ਸਾਗਰ ਜ਼ਿਲ੍ਹੇ ਵਿੱਚ 19 ਨਵੇਂ ਕੇਸ ਸਾਹਮਣੇ ਆਏ ਹਨ।

  • ਛੱਤੀਸਗੜ੍ਹ: ਰਾਜ ਵਿੱਚ 101 ਨਵੇਂ ਮਾਮਲੇ ਮਿਲਣ ਨਾਲ ਕੋਵਿਡ-19 ਦੀ ਗਿਣਤੀ 2,795 ਹੋ ਗਈ ਹੈ।  ਜਦੋਂ ਕਿ ਐਕਟਿਵ ਮਾਮਲੇ 632 ਹਨ। ਸੋਮਵਾਰ ਨੂੰ  ਦੁਰਗ ਵਿੱਚ ਸਭ ਤੋਂ ਵੱਧ 30 ਨਵੇਂ ਕੇਸ ਸਾਹਮਣੇ ਆਏ, ਇਸ ਤੋਂ ਬਾਅਦ ਜਸ਼ਪੁਰ ਵਿੱਚ 25 ਨਵੇਂ ਕੇਸ ਮਿਲੇ। ਰਾਏਪੁਰ ਵਿੱਚ 10 ਕੇਸ ਹਨ।

  • ਗੋਆ: ਰਾਜ ਵਿੱਚ ਕੋਰੋਨਵਾਇਰਸ ਦੇ 53 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਕੇਸ 1,251 ਹੋ ਗਏ ਹਨ। ਰਾਜ ਵਿੱਚ ਕੁੱਲ 724 ਐਕਟਿਵ ਕੇਸ ਹਨ। ਸੋਮਵਾਰ ਨੂੰ 46 ਮਰੀਜਾਂ ਰਿਕਵਰੀ ਦੀ ਰਿਪੋਰਟ ਦੇ ਨਾਲ, ਸਿਹਤਯਾਬ  ਮਰੀਜ਼ਾਂ ਦੀ ਕੁੱਲ ਗਿਣਤੀ 524 ਹੋ ਗਈ ਹੈ। 

  • ਕੇਰਲ: ਕੇਰਲ ਵਿੱਚ ਕੋਵਿਡ -19 ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋਈ।  ਰਾਜਧਾਨੀ ਤਿਰੂਵਨੰਤਪੁਰਮ ਦੀ ਇਕ 76 ਸਾਲਾ ਮੂਲ ਨਿਵਾਸੀ ਦੀ ਸ਼ਨੀਵਾਰ ਨੂੰ ਮੈਡੀਕਲ ਕਾਲਜ ਹਸਪਤਾਲ ਵਿੱਚ ਮੌਤ ਹੋ ਗਈ। ਮੁੰਬਈ ਤੋਂ ਵਾਪਸ ਪਰਤਣ ਤੋਂ ਬਾਅਦ ਉਹ ਵਾਇਰਸ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਉਸਦੇ ਟੈਸਟ ਦੇ ਨਤੀਜੇ ਅੱਜ ਪਾਜ਼ਿਟਿਵ ਮਿਲੇ। ਰਾਜਧਾਨੀ ਵਿੱਚ ਇਹ ਚੌਥੀ ਕੋਵਿਡ ਮੌਤ ਹੈ ਅਤੇ ਰਾਜ ਵਿੱਚ 24ਵੀਂ ਮੌਤ ਹੈ। ਸਰਕਾਰ ਨੇ ਸਿਖਲਾਈ ਪ੍ਰਾਪਤ ਕਰਕੇ ਡਰਾਈਵਿੰਗ ਲਾਇਸੈਂਸ ਦੇਣ ਦੀ ਪ੍ਰਕਿਰਿਆ ਨੂੰ ਕੱਲ ਤੋਂ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਤਾਲਾਬੰਦੀ ਕਾਰਨ ਰੁਕਿਆ ਹੋਇਆ ਸੀ। ਟੈਸਟ ਆਨਲਾਈਨ ਕੀਤਾ ਜਾਵੇਗਾ। ਰਾਜ ਵਿੱਚ ਕੱਲ੍ਹ 121 ਕੋਵਿਡ -19 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। 2,057 ਮਰੀਜ਼ ਅਜੇ ਵੀ ਇਲਾਜ ਅਧੀਨ ਹਨ। ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 1,80,617 ਵਿਅਕਤੀ ਨਿਗਰਾਨੀ ਹੇਠ ਹਨ।

  • ਤਮਿਲ ਨਾਡੂ: ਚੇਨਈ ਅਤੇ ਮਦੁਰਾਈ 5 ਜੁਲਾਈ ਤੱਕ ਸਖਤ ਲੌਕ ਡਾਊਨ ਹੇਠ ਰਹਿਣਗੇ ਅਤੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਤਮਿਲ ਨਾਡੂ ਦੇ ਬਾਕੀ ਹਿੱਸਿਆਂ ਲਈ ਮੌਜੂਦਾ ਢਿੱਲ ਅਤੇ ਰੋਕ 31 ਜੁਲਾਈ ਤੱਕ ਲਾਗੂ ਰਹੇਗੀ। ਆਈਸੀਐੱਮਆਰ ਦੁਆਰਾ ਸੁਝਾਏ ਗਏ ਕੋਵਿਡ -19 ਲਈ ਰੈਪਿਡ ਐਂਟੀਜੇਨ ਟੈਸਟਿੰਗ ਕਿੱਟਾਂ ਦੀ ਵਰਤੋਂ ਨਾ ਕਰਨ ਦੀ ਸਥਿਤੀ, ਇਸਦੀ ਸੰਵੇਦਨਸ਼ੀਲਤਾ ਦੀ ਘੱਟ ਦਰ ਕਾਰਨ ਅਤੇ ਆਰਟੀਪੀਸੀਆਰ ਟੈਸਟਿੰਗ ਦੀ ਵਰਤੋਂ ਜਾਰੀ ਰੱਖੇਗੀ।  ਕੱਲ੍ਹ 3,949 ਨਵੇਂ ਕੇਸ, 2,212 ਸਿਹਤਯਾਬ ਅਤੇ 62 ਮੌਤਾਂ ਹੋਈਆਂ। ਕੁੱਲ ਕੇਸ: 86,224, ਐਕਟਿਵ ਕੇਸ: 37,331, ਮੌਤਾਂ: 1,141, ਡਿਸਚਾਰਜ: 45,537, ਚੇਨਈ ਵਿੱਚ ਐਕਟਿਵ ਕੇਸ: 21,681.

  • ਕਰਨਾਟਕ: ਰਾਜ ਸਰਕਾਰ ਨੇ ਨੌਕਰੀ ਲੱਭਣ ਵਾਲਿਆਂ ਦੀ ਸਹਾਇਤਾ ਲਈ 'ਕੁਸ਼ਲ ਕੁਨੈਕਟ' ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ; ਸਰਕਾਰ ਮਹਾਮਾਰੀ ਦੇ ਕਾਰਨ ਆਪਣੀਆਂ ਨੌਕਰੀਆਂ ਗੁਆ ਚੁੱਕੇ ਲੋਕਾਂ ਦੀ ਸਹਾਇਤਾ ਲਈ 7 ਜੁਲਾਈ ਨੂੰ ਇਕ ਔਨਲਾਈਨ ਨੌਕਰੀ ਮੇਲਾ ਵੀ ਆਯੋਜਿਤ ਕਰ ਰਿਹਾ ਹੈ। ਨਿਜੀ ਹਸਪਤਾਲਾਂ ਦੇ ਮੁਖੀਆਂ ਨਾਲ ਆਪਣੀ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਬੰਗਲੁਰੂ ਦੇ ਨਿਜੀ ਹਸਪਤਾਲ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ 50% ਬਿਸਤਰੇ (4500 ਬਿਸਤਰੇ) ਰਾਖਵੇਂ ਕਰਨ ਲਈ ਸਹਿਮਤ ਹਨ। ਕੱਲ੍ਹ ਲਗਾਤਾਰ ਦੂਜੇ ਦਿਨ ਰਾਜ ਵਿੱਚ 1000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਕੱਲ੍ਹ 1,105 ਨਵੇਂ ਕੇਸ, 176 ਡਿਸਚਾਰਜ ਅਤੇ 19 ਮੌਤਾਂ ਹੋਈਆਂ। ਕੁੱਲ ਪਾਜ਼ਿਟਿਵ ਕੇਸ: 14,295, ਐਕਟਿਵ ਕੇਸ: 6382, ਮੌਤਾਂ : 226, ਡਿਸਚਾਰਜ: 7,684.

  • ਆਂਧਰ ਪ੍ਰਦੇਸ਼: ਨਿਜੀ ਬੱਸ ਅਪਰੇਟਰ ਸਰਕਾਰ ਨੂੰ ਕਰਨਾਟਕ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੀ ਤਰਜ਼ 'ਤੇ ਟੈਕਸ ਮੁਆਫ ਕਰਨ ਅਤੇ ਪੂਰੇ ਬੀਮੇ ਦਾ ਪ੍ਰੀਮੀਅਮ ਅਦਾ ਕਰਨ ਦੀ ਅਪੀਲ ਕਰ ਰਹੇ ਹਨ ਕਿਉਂਕਿ ਉਹ ਬੱਸ ਸੇਵਾ ਰੋਕਣ ਦੇ ਬਾਅਦ ਤਿਮਾਹੀ ਟੈਕਸ (ਅਪਰੈਲ-ਜੂਨ) ਅਦਾ ਕਰਨ ਦੀ ਸਥਿਤੀ ਵਿੱਚ ਨਹੀਂ ਹਨ। 18,114 ਨਮੂਨਿਆਂ ਦੀ ਜਾਂਚ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 704 ਨਵੇਂ ਕੇਸ, 258 ਡਿਸਚਾਰਜ ਕੀਤੇ ਗਏ ਅਤੇ ਸੱਤ ਮੌਤਾਂ ਹੋਈਆਂ। 704 ਮਾਮਲਿਆਂ ਵਿੱਚੋਂ 51 ਅੰਤਰ-ਸੂਬਾਈ ਅਤੇ ਪੰਜ ਵਿਦੇਸ਼ਾਂ ਵਿੱਚੋਂ ਹਨ। ਕੁੱਲ ਕੇਸ: 14,595, ਐਕਟਿਵ ਕੇਸ: 7,897, ਮੌਤਾਂ: 187, ਡਿਸਚਾਰਜ: 6,511.

  • ਤੇਲੰਗਾਨਾ: ਸਵੈ-ਇੱਛਾ ਨਾਲ ਲਗਾਏ ਗਏ ਲੌਕ ਡਾਊਨ ਨੇ ਪੁਰਾਣੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਰਲਿਆ-ਮਿਲਿਆ ਹੁੰਗਾਰਾ ਮਿਲਿਆ ਹੈ। ਵਾਇਰਸ ਨੂੰ ਠੱਲ ਪਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।  ਦੁਕਾਨਦਾਰਾਂ ਨੇ ਆਪਣਾ ਕਾਰੋਬਾਰ ਠੱਪ ਕਰ ਦਿੱਤਾ ਹੈ ਅਤੇ ਕੇਸਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇ ਨਾਲ ਘਰ ਦੇ ਅੰਦਰ ਰਹਿਣ ਲਈ ਮਜਬੂਰ ਹਨ। ਕੱਲ੍ਹ ਤੱਕ ਕੁੱਲ ਕੇਸ ਦਰਜ ਕੀਤੇ ਗਏ: 15,394, ਐਕਟਿਵ ਕੇਸ: 9,559, ਮੌਤਾਂ: 253, ਡਿਸਚਾਰਜ: 5,582.

  • ਮਣੀਪੁਰ: ਮਣੀਪੁਰ ਵਿੱਚ ਹੁਣ ਤੱਕ 49,882 ਕੋਵਿਡ -19 ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ  1,227 ਪਾਜ਼ਿਟਿਵ ਨਤੀਜੇ ਆਏ ਹਨ। ਕੋਲੀਸ਼ਨ ਅਗੇਂਸਟ ਡ੍ਰੱਗਸ ਐਂਡ ਅਲਕੋਹਲ (ਸੀਏਡੀਏ) ਨੇ ਮਣੀਪੁਰ ਦੇ ਹਿਯਾਂਗਲਾਮ-ਵਾਬਾਗੈ ਤੇਰਪਿਸ਼ਕ ਕੀਥਲ ਵਿਖੇ ਕੋਵੀਡ -19 ਮਹਾਮਾਰੀ ਬਾਰੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ।

  • ਮੇਘਾਲਿਆ: ਅਸਾਮ (ਗੁਵਾਹਾਟੀ) ਤੋਂ ਆਏ ਇੱਕ ਹੋਰ ਵਿਅਕਤੀ ਦੀ ਮੇਘਾਲਿਆ ਦੇ ਖਲੀਹਰੀਆਤ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਹੈ। ਇਸ ਨਾਲ ਰਾਜ ਵਿੱਚ ਕੁੱਲ ਪਾਜ਼ਿਟਿਵ ਮਾਮਲੇ 52 ਹੋ ਗਏ ਹਨ ਜਦਕਿ 9 ਐਕਟਿਵ ਕੇਸ ਹਨ। 

  • ਮਿਜ਼ੋਰਮ: ਮਿਜ਼ੋਰਮ ਵਿੱਚ  ਕੋਵਿਡ-19 ਦੇ ਕੁੱਲ ਕੇਸਾਂ ਵਿੱਚੋਂ 80% ਸਿਹਤਯਾਬ  ਹੋ ਗਏ ਹਨ, ਹੁਣ ਐਕਟਿਵ ਕੇਸਾਂ ਵਿੱਚ ਰਾਜ 29ਵੇਂ ਨੰਬਰ 'ਤੇ ਹੈ। ਮਿਜ਼ੋਰਮ ਵਿੱਚ 61 ਮਰੀਜ਼ਾਂ ਨੂੰ ਅੱਜ ਛੁੱਟੀ ਮਿਲੀ।

  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ 8 ਨਵੇਂ ਮਾਮਲੇ ਪਾਏ ਗਏ ਹਨ ਜਿਸ ਨਾਲ ਕੁੱਲ 291 ਐਕਟਿਵ ਕੇਸਾਂ ਅਤੇ 168 ਸਿਹਤਯਾਬ ਹੋਣ ਦੇ ਨਾਲ ਪਾਜ਼ਿਟਿਵ ਕੇਸ 459 ਹੋ ਗਏ ਹਨ। ਨਾਗਾਲੈਂਡ ਦੇ ਮੋਕੋਕਚੰਗ ਜ਼ਿਲੇ ਵਿੱਚ ਕੋਵਿਡ-19 ਦਾ ਪਹਿਲਾ ਪਾਜ਼ਿਟਿਵ ਕੇਸ ਸਾਹਮਣੇ ਆਇਆ। 

 

 

ਫੈਕਟਚੈੱਕ

 

https://static.pib.gov.in/WriteReadData/userfiles/image/image007BEHG.jpg

 

 

 

 

 

 

 

 

https://static.pib.gov.in/WriteReadData/userfiles/image/image008NK8U.jpg

 

*********

ਵਾਈਬੀ



(Release ID: 1635555) Visitor Counter : 165