ਵਿੱਤ ਮੰਤਰਾਲਾ

ਈਸੀਐੱਲਜੀਐੱਸ ਦੇ ਤਹਿਤ ਹੋਏ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਪ੍ਰਵਾਨ

ਯੋਜਨਾ ਦੇ ਤਹਿਤ 30 ਲੱਖ ਤੋਂ ਵੱਧ ਐੱਮਐੱਸਐੱਮਈ ਅਤੇ ਹੋਰ ਉੱਦਮਾਂ ਨੂੰ ਮਿਲੀ ਮਦਦ

Posted On: 30 JUN 2020 5:50PM by PIB Chandigarh

ਸਰਕਾਰ ਦੀ ਗਰੰਟੀ ਨਾਲ ਸਮਰਥਿਤ 100 ਪ੍ਰਤੀਸ਼ਤ ਐਮਰਜੰਸੀ ਕ੍ਰੈਡਿਟ ਲਾਈਨ ਗਰੰਟੀ ਯੋਜਨਾ (ਈਸੀਐੱਲਜੀਐੱਸ) ਦੇ ਤਹਿਤ, ਜਨਤਕ ਤੇ ਨਿਜੀ ਖੇਤਰ ਦੇ ਬੈਂਕ 26 ਜੂਨ, 2020 ਤੱਕ ਇੱਕ ਲੱਖ ਕਰੋੜ ਤੋਂ ਵੱਧ ਕਰਜ਼ਿਆਂ ਦੀ ਪ੍ਰਵਾਨਗੀ ਦੇ ਚੁੱਕੇ ਹਨ, ਜਿਨ੍ਹਾਂ ਵਿੱਚੋਂ 45,000 ਕਰੋੜ ਰੁਪਏ ਦੇ ਕਰਜ਼ੇ ਵੰਡੇ ਜਾ ਚੁੱਕੇ ਹਨ।  ਇਸ ਨਾਲ ਲੌਕਡਾਊਨ ਤੋਂ ਬਾਅਦ 30 ਲੱਖ ਤੋਂ ਵੱਧ ਐੱਮਐੱਸਐੱਮਈ ਯੂਨਿਟਾਂ ਅਤੇ ਹੋਰ ਉੱਦਮਾਂ ਨੂੰ ਆਪਣਾ ਕਾਰੋਬਾਰ ਮੁੜ ਤੋਂ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ।

 

 

ਈਸੀਐੱਲਜੀਐੱਸ ਦੇ ਤਹਿਤ ਪੀਐੱਸਬੀ 57,525,47 ਕਰੋੜ ਰੁਪਏ ਦੇ ਕਰਜ਼ਿਆਂ ਨੂੰ ਪ੍ਰਵਾਨਗੀ ਦੇ ਚੁੱਕੇ ਹਨ। ਜਦੋਂਕਿ ਨਿਜੀ ਖੇਤਰ ਦੇ ਬੈਂਕ ਇਸ ਦੇ ਤਹਿਤ 44,335,52 ਕਰੋੜ ਰੁਪਏ ਦੇ ਕਰਜ਼ ਪ੍ਰਵਾਨ ਕਰ ਚੁੱਕੇ ਹਨ। ਇਸ ਯੋਜਨਾ ਦੇ ਤਹਿਤ ਮੋਢੀ ਕਰਜ਼ਦਾਤਾਵਾਂ ਵਿੱਚ ਐੱਸਬੀਆਈ, ਬੈਂਕ ਆਵ੍ ਬੜੌਦਾ, ਪੀਐੱਨਬੀ, ਕੇਨਰਾ ਬੈਂਕ ਅਤੇ ਐੱਚਡੀਐੱਫਸੀ ਸ਼ਾਮਲ ਹਨ।

12 ਪੀਐੱਸਬੀ ਦੁਆਰਾ ਪ੍ਰਵਾਨ ਅਤੇ ਵੰਡੇ ਕਰਜ਼ਿਆਂ ਦਾ ਵੇਰਵਾ ਹੇਠ ਲਿਖਿਆ ਹੈ।

 

ਆਤਮਨਿਰਭਰ ਪੈਕੇਜ ਦੇ ਤਹਿਤ ਸਰਕਾਰ ਨੇ ਐੱਮਐੱਸਐੱਮਈ ਅਤੇ ਛੋਟੇ ਕਾਰੋਬਾਰੀਆਂ ਨੂੰ 3 ਲੱਖ ਕਰੋੜ ਰੁਪੇ ਦਾ ਐਡੀਸ਼ਨਲ ਲੋਨ ਦੇਣ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ। ਅਜਿਹੇ ਉੱਦਮੀ ਆਪਣੇ ਮੌਜੂਦਾ ਕਰਜ਼ ਦੀ 20 ਪ੍ਰਤੀਸ਼ਤ ਰਕਮ ਐਡੀਸ਼ਨਲ ਲੋਨ ਦੇ ਰੂਪ ਵਿੱਚ ਕਿਫਾਇਤੀ ਵਿਆਜ ਦਰ 'ਤੇ ਲੈਣ ਦੇ ਪਾਤਰ ਹਨ।

ਪੀਐੱਸਬੀ ਦੁਆਰਾ ਈਸੀਐੱਲਜੀਐੱਸ ਦੇ ਤਹਿਤ ਪ੍ਰਵਾਨ ਅਤੇ ਵੰਡੇ ਕਰਜ਼ਿਆਂ ਦਾ ਪ੍ਰਦੇਸ਼ ਵਾਰ ਵੇਰਵਾ ਹੇਠ ਲਿਖਿਆ ਹੈ 

 

****

 

ਆਰਐੱਮ/ਕੇਐੱਮਐੱਨ



(Release ID: 1635526) Visitor Counter : 188