ਇਸਪਾਤ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇਸਪਾਤ ਦੀ ਵਰਤੋਂ ਵਧਾਉਣ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਵੈਬੀਨਾਰ ਦੀ ਪ੍ਰਧਾਨਗੀ ਕੀਤੀ

ਸਥਿਰਤਾ ਨਾਲ ਸਰਬਪੱਖੀ ਵਿਕਾਸ ਲਈ ਇਸਪਾਤ ਦੀ ਉਚਿਤ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇਸਪਾਤੀਇਰਾਦਾ (IspatiIrada) ਦਾ ਸੱਦਾ

ਇਸਪਾਤ ਦੀ ਵਰਤੋਂ ਵਿੱਚ ਵਾਧੇ ਦੀ ਨਿਯਮਿਤ ਰੂਪ ਨਾਲ ਨਿਗਰਾਨੀ ਕਰਨ ਲਈ ਇੱਕ ਕਾਰਜਸ਼ੀਲ ਸਮੂਹ ਸਥਾਪਿਤ ਕਰਨ ਦਾ ਐਲਾਨ

Posted On: 30 JUN 2020 1:41PM by PIB Chandigarh

 

ਇਸਪਾਤ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਇਸਪਾਤੀਇਰਾਦਾ: ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ 'ਤੇ ਧਿਆਨ ਦੇ ਕੇ ਇਸਪਾਤ ਦੀ ਵਰਤੋਂ ਵਧਾਉਣਾਵਿਸ਼ੇ ਤੇ ਵੈਬੀਨਾਰ ਦੀ ਪ੍ਰਧਾਨਗੀ ਕੀਤੀ। ਇਸਪਾਤ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ, ਇਸਪਾਤ ਸਕੱਤਰ, ਇਸਪਾਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਵਿਸ਼ਾ ਮਾਹਿਰ, ਉਦਯੋਗਾਂ ਦੇ ਨੇਤਾ, ਵਿਦਿਅਕ, ਖੋਜਕਰਤਾ, ਵੱਡੇ ਉਪਭੋਗਤਾ ਅਤੇ ਰੈਗੂਲੇਟਰਾਂ ਨੇ ਵੀ ਵੈਬੀਨਾਰ ਵਿੱਚ ਭਾਗ ਲਿਆ।

 

ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਸਪਾਤ ਉਦਯੋਗ ਕਿਸੇ ਰਾਸ਼ਟਰ ਦੇ ਆਰਥਿਕ ਵਿਕਾਸ ਵਿੱਚ ਬੁਨਿਆਦੀ ਭੂਮਿਕਾ ਅਦਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਸ਼ਵ ਵਿੱਚ ਇਸਪਾਤ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਬਣ ਗਿਆ ਹੈ ਅਤੇ ਗੁਣਵੱਤਾ ਵਾਲੇ ਉਤਪਾਦਾਂ ਦੀ ਉਸਾਰੀ ਕਰਨ ਦੀ ਸਮਰੱਥਾ ਰੱਖਦਾ ਹੈ, ਪਰ ਦੇਸ਼ ਵਿੱਚ ਇਸਪਾਤ ਦੀ ਪ੍ਰਤੀ ਵਿਅਕਤੀ ਖਪਤ ਗਲੋਬਲ ਔਸਤ ਦਾ ਲਗਭਗ ਇੱਕ ਤਿਹਾਈ ਹੈ ਅਤੇ ਇਸ ਵਿੱਚ ਵਾਧਾ ਕਰਨ ਦੀ ਬਹੁਤ ਸੰਭਾਵਨਾ ਹੈ।

 

 

ਇਸਪਾਤੀਇਰਾਦਾ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ, “ਇਸਪਾਤ ਸਿਰਫ਼ ਸਮੱਗਰੀ ਨਹੀਂ ਹੈ ਬਲਕਿ ਇਹ ਇਕ ਦਿਮਾਗੀ ਅਵਸਥਾ ਹੈ। ਭਾਰਤ ਵਿੱਚ ਸਮਾਵੇਸ਼ੀ ਵਿਕਸਿਤ ਰਾਸ਼ਟਰ ਬਣਾਉਣ ਲਈ 'ਇਸਪਾਤੀਇਰਾਦਾ' ਹੈ।’’ ਉਨ੍ਹਾਂ ਨੇ ਕਿਹਾ ਕਿ ਇਹ ਮਹਿਜ਼ ਇੱਕ ਨਾਅਰਾ ਨਹੀਂ ਹੈ, ਬਲਕਿ ਸਰਕਾਰ ਦੀ ਅਰਥਵਿਵਸਥਾ ਨੂੰ ਮਜ਼ਬੂਤ​​ਕਰਨ, ਗ਼ਰੀਬਾਂ ਦੀ ਸਥਿਤੀ ਨੂੰ ਸੁਧਾਰਨ, ਵਾਤਾਵਰਣ ਨੂੰ ਬਿਹਤਰ ਬਣਾਉਣ ਅਤੇ ਰੋਜ਼ਗਾਰ ਦੇ ਅਵਸਰ ਵਧਾਉਣ ਦੇ ਦ੍ਰਿੜ੍ਹ ਇਰਾਦੇ ਦਾ ਪ੍ਰਗਟਾਵਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਹਿਕਾਰੀ ਬ੍ਰਾਂਡਿੰਗ ਮੁਹਿੰਮ 'ਇਸਪਾਤੀਇਰਾਦਾ' ਦਾ ਉਦੇਸ਼ ਦੇਸ਼ ਵਿੱਚ ਇਸਪਾਤ ਦੀ ਢੁਕਵੀਂ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਇਸ ਦਾ ਉਦੇਸ਼ ਇਸਪਾਤ ਦੀ ਵਰਤੋਂ ਵਿੱਚ ਅਸਾਨੀ, ਵਾਤਾਵਰਣ ਪੱਖੀ, ਲਾਗਤ-ਅਸਰਦਾਰ, ਕਿਫਾਇਤੀ ਅਤੇ ਮਜ਼ਬੂਤੀ ਦੇ ਰੂਪ ਵਿੱਚ ਸਮੱਗਰੀ ਦੇਣਾ ਹੈ।

ਮੰਤਰੀ ਨੇ ਕਿਹਾ ਕਿ ਸਾਨੂੰ ਇਸਪਾਤ ਦੀ ਖਪਤ ਵਧਾਉਣ ਦੇ ਮੌਕਿਆਂ ਅਤੇ ਚੁਣੌਤੀਆਂ ਦੀ ਪਹਿਚਾਣ ਕਰਨੀ ਹੈ। ਉਨ੍ਹਾਂ ਨੇ ਕਿਹਾ ਕਿ ਇਸਪਾਤ ਮੰਤਰਾਲੇ ਨੇ ਪਹਿਲਾਂ ਹੀ ਇਸਪਾਤ ਦੀ ਵਧੇਰੇ ਵਰਤੋਂ ਬਾਰੇ ਪ੍ਰਮੁੱਖ ਬੁਨਿਆਦੀ ਢਾਂਚੇ ਦੇ ਮੰਤਰਾਲਿਆਂ ਨਾਲ ਵਿਚਾਰ ਵਟਾਂਦਰੇ ਕੀਤੇ ਹਨ ਅਤੇ ਵੱਖ-ਵੱਖ ਵਿਭਾਗਾਂ, ਰਾਜ ਸਰਕਾਰਾਂ ਅਤੇ ਹੋਰ ਹਿਤਧਾਰਕਾਂ ਨਾਲ ਜੁੜ ਰਹੇ ਹਨ। ਉਨ੍ਹਾਂ ਨੇ ਜ਼ਿਆਦਾ ਇਸਪਾਤ ਨਿਰਮਾਣ ਵਿੱਚ ਤਬਦੀਲੀ ਰਾਹੀਂ ਮੇਕ ਇਨ ਇਸਪਾਤਦਾ ਸੱਦਾ ਦਿੱਤਾ। ਭਾਰਤ ਰੇਲਵੇ, ਸੜਕਾਂ, ਨਾਗਰਿਕ ਹਵਾਬਾਜ਼ੀ, ਊਰਜਾ ਜਿਹੇ ਸੈਕਟਰਾਂ ਵਿੱਚ ਭਵਿੱਖ ਲਈ ਬੁਨਿਆਦੀ ਢਾਂਚਾ ਬਣਾਉਣ ਦਾ ਵੱਡਾ ਨਿਵੇਸ਼ ਕਰ ਰਿਹਾ ਹੈ, ਜੋ ਦੇਸ਼ ਵਿੱਚ ਇਸਪਾਤ ਦੀ ਖਪਤ ਨੂੰ ਅੱਗੇ ਵਧਾਏਗਾ। ਉਨ੍ਹਾਂ ਨੇ ਦੱਸਿਆ ਕਿ ਇੱਕ ਕਾਰਜਕਾਰੀ ਸਮੂਹ ਕਾਇਮ ਕੀਤਾ ਜਾਵੇਗਾ ਜੋ ਇਸਪਾਤ ਦੀ ਵਰਤੋਂ ਵਧਾਉਣ ਲਈ ਉਠਾਏ ਜਾ ਰਹੇ ਕਦਮਾਂ ਦੀ ਬਾਕਾਇਦਾ ਨਿਗਰਾਨੀ ਕਰੇਗਾ। ਉਨ੍ਹਾਂ ਨੇ ਵੈਬੀਨਾਰ ਵਿੱਚ ਭਾਗ ਲੈਣ ਵਾਲਿਆਂ ਨੂੰ ਕੁਝ ਠੋਸ ਸਿਫਾਰਸ਼ਾਂ ਨਾਲ ਆਉਣ ਲਈ ਕਿਹਾ, ਜਿਹੜੀਆਂ ਲਾਗੂ ਕੀਤੀਆਂ ਜਾ ਸਕਣ।

 

ਆਪਣੇ ਸੰਬੋਧਨ ਵਿੱਚ ਸ਼੍ਰੀ ਕੁਲਸਤੇ ਨੇ ਕਿਹਾ ਕਿ ਦੇਸ਼ ਵਿਚ, ਖ਼ਾਸਕਰ ਗ੍ਰਾਮੀਣ ਖੇਤਰਾਂ ਵਿੱਚ ਇਸਪਾਤ ਦੀ ਖਪਤ ਵਿੱਚ ਵਾਧਾ ਕਰਨ ਦੀ ਵਿਆਪਕ ਗੁੰਜਾਇਸ਼ ਹੈ। ਗ੍ਰਾਮੀਣ ਖੇਤਰਾਂ ਵਿੱਚ ਇਸਪਾਤ ਦੀ ਖਪਤ ਰਾਸ਼ਟਰੀ ਪ੍ਰਤੀਸ਼ਤ ਦਾ ਲਗਭਗ ਇੱਕ ਚੌਥਾਈ ਹੈ। ਉਨ੍ਹਾਂ ਨੇ ਕਿਹਾ ਕਿ ਇਸਪਾਤ ਦੀ ਖਪਤ ਵਿੱਚ ਵਾਧਾ ਆਰਥਿਕ ਗਤੀਵਿਧੀਆਂ, ਵਾਤਾਵਰਣ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਅਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਏਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ 103 ਲੱਖ ਕਰੋੜ ਰੁਪਏ ਦੀ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਦਾ ਐਲਾਨ ਕੀਤਾ ਹੈ। ਇਸ ਨਾਲ ਇਸਪਾਤ ਦੀ ਮੰਗ ਵਿੱਚ ਵਾਧਾ ਹੋਏਗਾ। ਇਸਪਾਤ ਮੰਤਰਾਲਾ ਇਸਪਾਤ ਦੀ ਵਰਤੋਂ ਵਧਾਉਣ ਲਈ ਪਹਿਲਾਂ ਹੀ ਦੂਜੇ ਵਿਭਾਗਾਂ ਨਾਲ ਗੱਲਬਾਤ ਕਰ ਰਿਹਾ ਹੈ। ਜਾਪਾਨ ਦੀ ਉਦਾਹਰਣ ਦੇ ਹਵਾਲੇ ਨਾਲ, ਜੋ ਭੂਚਾਲ ਤੋਂ ਪ੍ਰਭਾਵਿਤ ਹੈ ਅਤੇ ਆਪਣੀਆਂ ਸੰਰਚਨਾਵਾਂ ਵਿੱਚ 80% ਇਸਪਾਤ ਦੀ ਵਰਤੋਂ ਕਰਦਾ ਹੈ, ਸ਼੍ਰੀ ਕੁਲਸਤੇ ਨੇ ਕਿਹਾ ਕਿ ਇਸਪਾਤ ਉਨ੍ਹਾਂ ਨੂੰ ਤਾਕਤ ਅਤੇ ਸਥਿਰਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸਪਾਤ ਉਦਯੋਗ ਨੂੰ ਨਿਰਮਾਣ ਦੀ ਲਾਗਤ ਘਟਾਉਣ ਦੇ ਤਰੀਕੇ ਲੱਭਣੇ ਪੈਣਗੇ।

 

                                                            *********

 

ਵਾਈਕੇਬੀ/ਟੀਐੱਫਕੇ



(Release ID: 1635389) Visitor Counter : 127