ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਅੰਕੜਾ ਵਿਗਿਆਨ ਦਿਵਸ, 2020 ਅੱਜ 29 ਜੂਨ, 2020 ਨੂੰ ਮਨਾਇਆ ਗਿਆ ਥੀਮ : ਟਿਕਾਊ ਵਿਕਾਸ ਟੀਚਾ (ਐੱਸਡੀਜੀ)

Posted On: 29 JUN 2020 4:44PM by PIB Chandigarh

ਸਰਕਾਰ ਹਰ ਸਾਲ ਅੰਕੜਾ ਵਿਗਿਆਨ ਦਿਵਸ ਮਨਾਉਂਦੀ ਹੈ ਤਾਕਿ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਅੰਕੜਾ ਵਿਗਿਆਨ ਦੀ ਵਰਤੋਂ ਨੂੰ ਮਕਬੂਲ ਬਣਾਇਆ ਜਾ ਸਕੇ ਅਤੇ ਜਨਤਾ ਨੂੰ ਇਸ ਗੱਲ ਬਾਰੇ ਜਾਗਰੂਕ ਕੀਤਾ ਜਾ ਸਕੇ ਕਿ ਅੰਕੜਾ ਵਿਗਿਆਨ ਲੋਕ ਭਲਾਈ ਲਈ ਬਣਾਈਆਂ ਜਾਣ ਵਾਲੀਆਂ ਨੀਤੀਆਂ ਨੂੰ ਆਕਾਰ ਦੇਣ ਅਤੇ ਉਸ ਨੂੰ ਅੰਤਿਮ ਰੂਪ ਨਾਲ ਤਿਆਰ ਕਰਨ ਵਿੱਚ ਕਿਵੇਂ ਮਦਦ ਕਰਦਾ ਹੈ। ਇਹ ਹਰ ਸਾਲ 29 ਜੂਨ ਨੂੰ ਪ੍ਰੋ. ਪੀ. ਸੀ. ਮਹਾਲਨੋਬਿਸ ਦੀ ਜਯੰਤੀ ਤੇ ਮਨਾਇਆ ਜਾਂਦਾ ਹੈ।  ਇਸ ਦਿਨ ਰਾਸ਼ਟਰੀ ਅੰਕੜਾ ਪ੍ਰਣਾਲੀ ਦੀ ਸਥਾਪਨਾ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ। ਇਸ ਸਾਲ ਗਲੋਬਲ ਮਹਾਮਾਰੀ ਦੀ ਵਜ੍ਹਾ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਅੰਕੜਾ ਵਿਗਿਆਨ ਦਿਵਸ,2020 ਮਨਾਇਆ ਗਿਆ। ਇਸ ਦਾ ਵਿਭਿੰਨ ਸੋਸ਼ਲ ਮੀਡੀਆ ਚੈਨਲਾਂ ਜ਼ਰੀਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਸਾਲ ਅੰਕੜਾ ਵਿਗਿਆਨ ਦਿਵਸ, 2020 ਦਾ ਮੁੱਖ ਵਿਸ਼ਾ ਟਿਕਾਊ ਵਿਕਾਸ ਟੀਚਾ (ਐੱਸਡੀਜੀ) -3 (ਸਾਰਿਆਂ ਲਈ ਸਵਸਥ ਜੀਵਨ ਸੁਨਿਸ਼ਚਿਤ ਕਰਨਾ ਅਤੇ ਸਾਰਿਆਂ ਦੀ ਭਲਾਈ ਨੂੰ ਹੁਲਾਰਾ ਦੇਣਾ) ਅਤੇ ਐੱਸਡੀਜੀ- 5 (ਲੈਂਗਿਕ ਸਮਾਨਤਾ ਹਾਸਲ ਕਰਨਾ ਅਤੇ ਸਾਰੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਸਸ਼ਕਤ ਬਣਾਉਣਾ) ਸੀ।

 

ਕੇਂਦਰੀ ਅੰਕੜਾ ਵਿਗਿਆਨ ਅਤੇ ਪ੍ਰੋਗਰਾਮ ਲਾਗੂਕਰਨ ਰਾਜ ਮੰਤਰੀ   (ਸੁਤੰਤਰ ਚਾਰਜ)  ਅਤੇ ਯੋਜਨਾ ਰਾਜ ਮੰਤਰੀ ਸ਼੍ਰੀ ਰਾਓ ਇੰਦਰਜੀਤ ਸਿੰਘ ਨੇ ਅੰਕੜਾ ਵਿਗਿਆਨ ਦਿਵਸ,2020 ਦੀ ਸਭਾ ਨੂੰ ਸੰਬੋਧਨ ਕੀਤਾਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੇ ਚੇਅਰਮੈਨ ਅਤੇ ਭਾਰਤੀ ਅੰਕੜਾ ਵਿਗਿਆਨ ਸੰਸਥਾਨ ਦੇ ਪ੍ਰਧਾਨ ਡਾ. ਬਿਬੇਕ ਦੇਬਰਾਏ,ਰਾਸ਼ਟਰੀ ਅੰਕੜਾ ਵਿਗਿਆਨ ਕਮਿਸ਼ਨ  (ਐੱਨਐੱਸਸੀ) ਦੇ ਪ੍ਰਧਾਨ ਪ੍ਰੋ. ਬਿਮਲ ਕੁਮਾਰ ਰਾਏ, ਭਾਰਤ ਦੇ ਮੁੱਖ ਅੰਕੜਾ ਵਿਗਿਆਨਵਿਦ ਸਹਿ-ਸਕੱਤਰ (ਐੱਮਓਐੱਸਪੀਆਈ) ਸ਼੍ਰੀ ਪ੍ਰਵੀਣ ਸ਼੍ਰੀਵਾਸਤਵ, ਸਿਹਤ ਅਤੇ ਪਰਿਵਾਰ ਭਲਾਈ ਸਕੱਤਰ ਡਾ. ਪ੍ਰੀਤੀ ਸੂਦਨ,ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਸ ਆਵ੍ ਕਾਮਰਸ ਐਂਡ ਇੰਡਸਟ੍ਰੀ ਦੀ ਪ੍ਰਧਾਨ ਅਤੇ ਅਪੋਲੋ ਹਾਸਪਿਟਲਸ ਐੱਟਰਪ੍ਰਾਇਜ਼ਜ ਲਿਮਿਟਿਡ ਦੀ ਸੰਯੁਕਤ ਮੈਨੇਜਿੰਗ ਡਾਇਰੈਕਟਰ ਡਾ. ਸੰਗੀਤਾ ਰੈੱਡੀ ਅਤੇ ਭਾਰਤੀ ਅੰਕੜਾ ਵਿਗਿਆਨ ਸੰਸਥਾਨ ਦੇ ਡਾਇਰੈਕਟਰ ਪ੍ਰੋ .  ਸੰਘਮਿਤ੍ਰਾ ਬੰਦੋਪਾਧਿਆਏ ਨੇ ਇਸ ਮੌਕੇ ਦੇ ਵਿਸ਼ੇ ਅਤੇ ਇ ਸਦੇ ਮਹੱਤਵ ਦੇ ਵੱਖ-ਵੱਖ ਪਹਿਲੂਆਂ ਤੇ ਸਭਾ ਨੂੰ ਸੰਬੋਧਨ ਕੀਤਾ। ਭਾਰਤ ਵਿੱਚ ਸੰਯੁਕਤ ਰਾਸ਼ਟਰ ਦੀ ਕੋਆਰਡੀਨੇਟਰ ਸੁਸ਼੍ਰੀ ਰੇਨਤਾ ਲੋਕ ਡੇਸਾਲਿਅਨਸੰਯੁਕਤ ਰਾਸ਼ਟਰ ਮਹਿਲਾ ਦੀ ਉਪ-ਕਾਰਜਕਾਰੀ ਡਾਇਰੈਕਟਰ ਡਾ. ਅਨੀਤਾ ਭਾਟੀਆ, ਨੈਸ਼ਨਲ ਇੰਸਟੀਚਿਊਟ ਆਵ੍ ਸਟੈਟਿਸਟਿਕਸ ਐਂਡ ਜਿਓਗ੍ਰਾਫੀ, ਮੈਕਸਿਕੋ ਦੇ ਡਾਇਰੈਕਟਰ ਜਨਰਲ ਡਾ .  ਐਨਰਿਕ ਆਰਡਾਜ, ਯੂਐੱਨ ਈਐੱਸਸੀਏਪੀ, ਬੈਂਕਾਕ ਦੇ ਅੰਕੜਾ ਵਿਗਿਆਨ ਪ੍ਰਭਾਗ ਦੇ ਡਾਇਰੈਕਟਰ ਡਾ. ਗੇਮਾ ਵਾਨ ਹਲਡਰੇਨ ਜਿਹੇ ਕੁਝ ਅਤੰਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਵੀ ਇਸ ਮੌਕੇ ਤੇ ਆਪਣਾ ਸੰਦੇਸ਼ ਦਿੱਤਾ। ਇਸ ਦੇ ਇਲਾਵਾ, ਕੇਂਦਰ/ਰਾਜ ਸਰਕਾਰਾਂ ਅਤੇ ਹੋਰ ਹਿਤਧਾਰਕਾਂ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ।

 

ਅੰਕੜਾ ਵਿਗਿਆਨ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਰਾਸ਼ਟਰੀ ਅੰਕੜਾ ਵਿਗਿਆਨ ਵਿੱਚ ਪ੍ਰੋ. ਪੀ. ਸੀ. ਮਹਾਲਨੋਬਿਸ ਨੈਸ਼ਨਲ ਅਵਾਰਡਨਾਮ ਨਾਲ ਇੱਕ ਨਵਾਂ ਇਨਾਮ ਸਥਾਪਿਤ ਕੀਤਾ ਹੈ ਜੋ ਕੇਂਦਰ ਸਰਕਾਰ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਅਤੇ ਸੰਸਥਾਨਾਂ ਵਿੱਚ ਸਰਕਾਰੀ ਅੰਕੜਾ ਵਿਗਿਆਨਵਿਦਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਉਪਲੱਬਧੀ ਨੂੰ ਮਾਨਤਾ ਸਰੂਪ ਦਿੱਤਾ ਜਾਵੇਗਾ। ਰਾਸ਼ਟਰੀ ਅੰਕੜਾ ਵਿਗਿਆਨ ਵਿੱਚ ਪ੍ਰੋ. ਪੀ. ਸੀ. ਮਹਾਲਨੋਬਿਸ ਨੈਸ਼ਨਲ ਅਵਾਰਡ 2020 ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਡਾ. ਚੱਕਰਵਰਤੀ ਰੰਗਰਾਜਨ ਨੂੰ ਭਾਰਤ ਵਿੱਚ ਰਾਸ਼ਟਰੀ ਅੰਕੜਾ ਵਿਗਿਆਨ ਪ੍ਰਣਾਲੀ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ ।

 

ਨੈਸ਼ਨਲ ਇੰਸਟੀਟਿਊਟਆਵ੍ ਮੈਡੀਕਲ ਸਟੈਟਿਸਟਿਕਸ (ਐੱਨਆਈਐੱਮਐੱਸ) ਅਤੇ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਸਾਬਕਾ ਨਿਦੇਸ਼ਕ ਡਾ.  ਅਰਵਿੰਦ ਪਾਂਡੇ ਅਤੇ ਭਾਰਤ ਸਰਕਾਰ ਦੇ ਅੰਕੜਾ ਵਿਗਿਆਨ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵਿੱਚ ਸਾਬਕਾ ਐਡੀਸ਼ਨਲ ਜਨਰਲ ਡਾਇਰੈਕਟਰ ਡਾ. ਅਖਿਲੇਸ਼ ਚੰਦਰ ਕੁਲਸ਼ਰੇਸ਼ਠ ਨੂੰ ਅੰਕੜਾ ਵਿਗਿਆਨ ਦੇ ਖੇਤਰ ਵਿੱਚ ਜੀਵਨ ਕਾਲ ਦੇ ਦੌਰਾਨ ਅਹਿਮ ਯੋਗਦਾਨ ਲਈ ਸੰਯੁਕਤ ਰੂਪ ਨਾਲ ਪ੍ਰੋ. ਪੀ. ਵੀ. ਸੁਖਾਤਮੇ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਸੰਪੂਰਨ ਭਾਰਤੀ ਪੱਧਰ ਤੇ ਆਯੋਜਿਤ ਅੰਕੜਾ ਵਿਗਿਆਨ  ਲਈ ਪ੍ਰਾਸੰਗਿਕ ਵਿਸ਼ੇ ਤੇ ਆਨ ਦ ਸਪਾਟ ਨਿਬੰਧ ਲੇਖਨ ਪ੍ਰਤੀਯੋਗਿਤਾ ਦੇ ਵਿਜੇਤਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

 

ਟਿਕਾਊ ਵਿਕਾਸ ਟੀਚਾ (ਐੱਸਡੀਜੀ) ਨੂੰ ਹਾਸਲ ਕਰਨ ਲਈ ਚੁਣੌਤੀਆਂ ਅਤੇ ਅੱਗੇ ਵੱਧਣ ਦੀਆਂ ਵਿਭਿੰਨ ਵਿਸ਼ਾਗਤ ਵਸਤਾਂ ਤੇ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ।  ਇਸ ਪ੍ਰੋਗਰਾਮ ਵਿੱਚ ਟਿਕਾਊ ਵਿਕਾਸ ਟੀਚਿਆਂ ਤੇ ਰਿਪੋਰਟ ਦਾ ਅੱਪਡੇਟ ਸੰਸਕਰਣ-ਰਾਸ਼ਟਰੀ ਸੰਕੇਤਕ ਫ੍ਰੇਮਵਰਕ (ਐੱਨਆਈਐੱਫ) ਪ੍ਰਗਤੀ ਰਿਪੋਰਟ, 2020  (ਸੰਸਕਰਣ 2.1) ਜਾਰੀ ਕੀਤਾ ਗਿਆ। ਇਸ ਰਿਪੋਰਟ  ਦੇ ਨਾਲ, ਅੱਪਡੇਟ ਐੱਨਆਈਐੱਫ ਅਤੇ ਐੱਸਡੀਜੀ ਡੇਟਾ ਸਨੈਪਸ਼ੌਟ ਪੁਸਤਿਕਾ ਵੀ ਜਾਰੀ ਕੀਤੀ ਗਈ।

 

ਅੰਕੜਾ ਵਿਗਿਆਨ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਆਈਐੱਸਐੱਸ ਕਾਡਰ ਕਰਮੀਆਂ ਦੀ ਤੈਨਾਤੀ ਅਤੇ ਉਨ੍ਹਾਂ ਦੇ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਭਾਰਤੀ ਅੰਕੜਾ ਵਿਗਿਆਨ ਸੇਵਾ (ਆਈਐੱਸਐੱਸ) ਕੈਡਰ ਮੈਨੇਜਮੈਂਟ ਪੋਰਟਲ ਲਾਂਚ ਕਰਨ ਦੀ ਪ੍ਰਕਿਰਿਆ ਵਿੱਚ ਹੈ। ਰਾਸ਼ਟਰੀ ਅੰਕੜਾ ਵਿਗਿਆਨ ਦਿਵਸ, 2020 ਦੇ ਤਹਿਤ ਪੂਰੇ ਸਾਲ ਇਸ ਨਾਲ ਸਬੰਧਿਤ ਵਿਸ਼ੇ ਤੇ ਸੈਮੀਨਾਰ ਅਤੇ ਕਾਰਜਸ਼ਾਲਾਵਾਂ ਦੀ ਇੱਕ ਲੜੀ ਚਲਾਈ ਜਾਵੇਗੀ। ਅੰਕੜਾ ਵਿਗਿਆਨ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਦੀ ਵੈੱਬਸਾਈਟ ਤੇ ਚਰਚਾ ਅਤੇ ਵਿਚਾਰ-ਵਟਾਂਦਰਾ ਉਪਲੱਬਧ ਹੈ।

 

*****

 

ਵੀਆਰਆਰਕੇ/ਵੀਜੇ(Release ID: 1635264) Visitor Counter : 180