ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ – 19 ਬਾਰੇ ਅੱਪਡੇਟਸ

ਰਿਕਵਰੀ ਦੀ ਦਰ ਹੋਰ ਸੁਧਾਰ ਕੇ 58.67% ਹੋਈ

ਠੀਕ ਹੋਏ ਅਤੇ ਐਕਟਿਵ ਮਾਮਲਿਆਂ ਵਿੱਚ ਅੰਤਰ ਹੋਰ ਵਧ ਕੇ 1,11,602 ਹੋਇਆ

Posted On: 29 JUN 2020 1:13PM by PIB Chandigarh

ਭਾਰਤ ਸਰਕਾਰ ਦੁਆਰਾ ਕੋਵਿਡ-19 ਦੀ ਰੋਕਥਾਮ , ਨਿਯੰਤ੍ਰਣ ਅਤੇ ਪ੍ਰਬੰਧਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਉਠਾਏ ਗਏ ਕ੍ਰਮਬੱਧ ਅਤੇ ਸਰਗਰਮ ਕਦਮਾਂ ਤੋਂ ਉਤਸ਼ਾਹਜਨਕ ਨਤੀਜੇ ਮਿਲ ਰਹੇ ਹਨ।

 

ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਰੋਗੀਆਂ ਦੇ ਠੀਕ ਹੋਣ ਅਤੇ ਇਸ ਦੇ ਐਕਟਿਵ ਮਾਮਲਿਆਂ ਵਿੱਚ ਅੱਜ 1,11,602 ਦਾ ਅੰਤਰ ਹੋ ਗਿਆ ਹੈ।  ਹੁਣ ਤੱਕ, ਕੋਵਿਡ-19 ਤੋਂ ਕੁੱਲ 3,21,722 ਮਰੀਜ਼ ਠੀਕ ਹੋ ਚੁੱਕੇ ਹਨ। ਰਿਕਵਰੀ ਦਰ ਵਿੱਚ ਸੁਧਾਰ ਲਗਾਤਾਰ ਜਾਰੀ ਹੈ। ਅੱਜ ਕੋਵਿਡ-19  ਦੇ ਰੋਗੀਆਂ  ਦੇ ਠੀਕ ਹੋਣ ਦੀ ਦਰ ਵਧ ਕੇ 58.67% ਹੋ ਗਈ ਹੈ। 

ਪਿਛਲੇ 24 ਘੰਟਿਆਂ ਦੌਰਾਨ, ਕੋਵਿਡ-19  ਦੇ ਕੁੱਲ 12,010 ਰੋਗੀ ਠੀਕ ਹੋਏ ਹਨ।

 

ਵਰਤਮਾਨ ਵਿੱਚ, ਕੋਵਿਡ-19  ਦੇ 2,10,120 ਐਕਟਿਵ ਮਾਮਲੇ ਹਨ ਅਤੇ ਸਭ ਦਾ ਸਰਗਰਮ ਮੈਡੀਕਲ ਨਿਗਰਾਨੀ ਵਿੱਚ ਇਲਾਜ ਚਲ ਰਿਹਾ ਹੈ। 

 

ਭਾਰਤ ਵਿੱਚ ਹੁਣ ਕੋਵਿਡ- 19 ਨੂੰ ਸਮਰਪਿਤ 1047 ਡਾਇਗਨੌਸਟਿਕ ਲੈਬਾਂ ਹਨ।  ਇਨ੍ਹਾਂ ਵਿੱਚ 760 ਸਰਕਾਰੀ ਅਤੇ 287 ਪ੍ਰਾਈਵੇਟ ਲੈਬਾਂ ਹਨ। ਪਿਛਲੇ 24 ਘੰਟਿਆਂ ਦੌਰਾਨ ਜਿਹੜੀਆਂ 11 ਲੈਬਾਂ ਸ਼ਾਮਲ ਕੀਤੀਆਂ ਗਈਆਂ ਹਨ, ਉਹ ਸਾਰੀਆਂ ਸਰਕਾਰ ਦੁਆਰਾ ਸੰਚਾਲਿਤ ਹਨ।

 

ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :

 

•          ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ:  567 (ਸਰਕਾਰੀ :362  +  ਪ੍ਰਾਈਵੇਟ : 205)

•          ਟਰੂਨੈਟ ਅਧਾਰਿਤ ਟੈਸਟ ਲੈਬਾਂ:  393 (ਸਰਕਾਰ :366  +  ਪ੍ਰਾਈਵੇਟ :  27)

•          ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  87 ( ਸਰਕਾਰੀ :  32  +  ਪ੍ਰਾਈਵੇਟ :  55)

 

ਟੈਸਟ ਕੀਤੇ ਸੈਂਪਲਾਂ ਦੀ ਕੁੱਲ ਸੰਖਿਆ ਵਧ ਰਹੀ ਹੈ। ਇਹ ਸੰਖਿਆ 83,98,362 ਹੋ ਗਈ ਹੈ। ਕੱਲ੍ਹ 1,70,560 ਸੈਂਪਲ ਟੈਸਟ ਕੀਤੇ ਗਏ ਸਨ।

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdfਤੇ ਉਪਲੱਬਧ ਹੈ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]inਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]inਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ਅਤੇ @MoHFW_INDIAਦੇਖੋ।

 

****

 

ਐੱਮਵੀ/ਐੱਸਜੀ


(Release ID: 1635153) Visitor Counter : 212