ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਫਰੀਦਾਬਾਦ ਵਿਖੇ ਇੰਡੀਅਨ ਆਇਲ ਦੇ ਖੋਜ ਤੇ ਵਿਕਾਸ (ਆਰਐਂਡਡੀ) ਕੈਂਪਸ ਦਾ ਉਦਘਾਟਨ ਕੀਤਾ;

ਖੋਜ ਤੇ ਵਿਕਾਸ (ਆਰਐਂਡਡੀ) ਨੂੰ ਆਤਮਨਿਰਭਰ ਭਾਰਤ ਦਾ ਮੁੱਖ ਤੱਤ ਦੱਸਿਆਅਸੀਂ ਹਰਿਆਣਾ ਨੂੰ ਦੇਸ਼ ਵਿੱਚ ਇੱਕ ਪ੍ਰਮੁੱਖ ਖੋਜ ਤੇ ਵਿਕਾਸ (ਆਰਐਂਡਡੀ) ਹੱਬ ਬਣਾਉਣ ਲਈ ਪ੍ਰਤੀਬੱਧ ਹਾਂ

Posted On: 29 JUN 2020 1:31PM by PIB Chandigarh

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨਾਲ ਇੰਡੀਅਨ ਆਇਲ ਦੇ ਆਧੁਨਿਕ ਟੈਕਨੋਲੋਜੀ ਵਿਕਾਸ ਅਤੇ ਤੈਨਾਤੀ ਸੈਂਟਰ ਦਾ ਉਦਘਾਟਨ ਆਈਐੱਮਟੀ, ਸੈਕਟਰ -67, ਫਰੀਦਾਬਾਦ ਵਿਖੇ ਆਪਣੇ ਦੂਜੇ ਖੋਜ ਤੇ ਵਿਕਾਸ (ਆਰਐਂਡਡੀ)ਕੈਂਪਸ ਵਜੋਂ ਕੀਤਾ। ਨਵਾਂ ਕੇਂਦਰ 2282 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਇਆ ਗਿਆ ਹੈ ਜੋ ਲਗਭਗ 59 ਏਕੜ ਦੇ ਖੇਤਰ ਨੂੰ ਕਵਰ ਕਰਦਾ ਹੈ। ਨਵਾਂ ਕੈਂਪਸ ਇੰਡੀਅਨ ਆਇਲ ਖੋਜ ਤੇ ਵਿਕਾਸ (ਆਰਐਂਡਡੀ)ਦੁਆਰਾ ਵਿਕਸਿਤ ਵੱਖ-ਵੱਖ ਟੈਕਨਾਲੋਜੀਆਂ ਦੇ ਪ੍ਰਦਰਸ਼ਨ ਅਤੇ ਤੈਨਾਤੀਤੇ ਧਿਆਨ ਕੇਂਦ੍ਰਿਤ ਕਰੇਗਾ ਅਤੇ ਸੈਕਟਰ -13, ਫਰੀਦਾਬਾਦ ਵਿਖੇ ਮੌਜੂਦਾ ਕੈਂਪਸ ਦੇ ਨਾਲ ਮਿਲ ਕੇ ਕੰਮ ਕਰੇਗਾ।

 

 

ਨਵੇਂ ਕੈਂਪਸ ਵਿੱਚ ਖੋਜ ਬੁਨਿਆਦੀ ਢਾਂਚੇ ਵਿੱਚ ਵਿਕਲਪਿਕ ਅਤੇ ਅਖੁੱਟ ਊਰਜਾ, ਜਿਵੇਂ ਕਿ ਈਂਧਣ ਸੈੱਲ, ਹਾਈਡਰੋਜਨ, ਗੈਸੀਕਰਨ ਅਤੇ ਸੌਰ ਊਰਜਾ ਖੋਜ, ਸੈਮੀ-ਕਰਮਸ਼ੀਅਲ ਨੈਨੋ-ਮੈਟੀਰੀਅਲਪ੍ਰੋਡਕਸ਼ਨ ਯੂਨਿਟ, ਅਤਿਆਧੁਨਿਕ ਪ੍ਰਯੋਗਸ਼ਾਲਾਵਾਂ, ਪਾਇਲਟ ਪਲਾਂਟ, ਪੈਟਰੋਕੈਮੀਕਲ, ਉਤਪ੍ਰੇਰਕ, ਜੈਵ ਟੈਕਨੋਲੋਜੀ ਆਦਿ ਵਿੱਚ ਸਕੇਲ ਅਪ/ਪਾਇਲਟ ਪਲਾਂਟ ਆਦਿ ਸ਼ਾਮਲ ਹਨ। ਇੰਡੀਅਨ ਆਇਲ ਦੇ ਖੋਜ ਤੇ ਵਿਕਾਸ (ਆਰਐਂਡਡੀ) ਸੈਂਟਰ ਦਾ ਇਹ ਨਵਾਂ ਵਿਸਤਾਰ ਰਵਾਇਤੀ ਤੋਂ ਇਲਾਵਾ ਗ਼ੈਰ-ਰਵਾਇਤੀ ਊਰਜਾ ਖੇਤਰਾਂ ਤੇ ਕੇਂਦ੍ਰਿਤ ਕਰਨ ਜਾ ਰਿਹਾ ਹੈ ਅਤੇ ਇਸਦਾ ਟੀਚਾ ਕਈ ਫਰੰਟਲਾਈਨ ਅਤੇ ਸਨਰਾਈਜ਼ ਟੈਕਨੋਲੋਜੀਆਂ ਜਿਵੇਂ ਕਿ ਪੈਟਰੋਕੈਮੀਕਲਜ਼, ਬੈਟਰੀ/ਊਰਜਾ ਭੰਡਾਰਨ ਉਪਕਰਨ, ਜੈਵ ਊਰਜਾ-ਗ੍ਰੀਨਹਾਊਸ ਗੈਸ (ਸੀਓ2) ਉਤਪ੍ਰੇਰਕ ਅਤੇ ਜਾਂ ਈਂਧਣ ਸੈੱਲਾਂ ਲਈ ਨੋਵੇਲਨੈਨੋ-ਮੈਟੀਰੀਅਲ, ਗਤੀਸ਼ੀਲਤਾ ਅਤੇ ਸਥਿਰ ਐਪਲੀਕੇਸ਼ਨਾਂ ਦੋਵਾਂ ਲਈ ਹਾਈਡਰੋਜਨ ਉਤਪਾਦਨ ਦੇ ਰਸਤੇ ਬਣਾਉਣ ਲਈ ਸਵਦੇਸ਼ੀਕਰਨ ਤੇ ਕੇਂਦ੍ਰਿਤ ਹੋਵੇਗਾ।

 

 

ਇਸ ਮੌਕੇ ਤੇ ਸੰਬੋਧਨ ਕਰਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ, “ਇੰਡੀਅਨ ਆਇਲ ਦਾ ਖੋਜ ਤੇ ਵਿਕਾਸ (ਆਰਐਂਡਡੀ) ਸੈਂਟਰ ਸਾਲਾਂ ਤੋਂ ਪੈਟਰੋਲੀਅਮ ਆਰਐਂਡਡੀ ਲਈ ਇੱਕ ਅਤਿ ਆਧੁਨਿਕ ਖੋਜ ਸੰਸਥਾ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ, ਜਿਸ ਵਿੱਚ ਸਥਾਨਕ ਹਾਲਾਤ ਅਨੁਸਾਰ ਟੈਕਨੋਲੋਜੀਆਂ ਅਤੇ ਪ੍ਰਕਿਰਿਆਵਾਂ ਤੇ ਕੇਂਦ੍ਰਿਤ ਕੀਤਾ ਗਿਆ ਹੈ। ਇੰਡੀਅਨ ਆਇਲ ਦੇ ਖੋਜ ਤੇ ਵਿਕਾਸ (ਆਰਐਂਡਡੀ) ਸੈਂਟਰ ਨੇ ਮਾਣਯੋਗ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਸੁਪਨੇ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਿਹਾ, “ਖੋਜ ਤੇ ਵਿਕਾਸ (ਆਰਐਂਡਡੀ) ਕੇਂਦਰ ਬਦਲਵੇਂ, ਸਾਫ਼ ਅਤੇ ਸਵਦੇਸ਼ੀ ਊਰਜਾ ਹੱਲ ਲਈ ਪ੍ਰਯੋਗਸ਼ਾਲਾ ਹੋਵੇਗਾ ਅਤੇ ਭਾਰਤ ਨੂੰ ਊਰਜਾ ਦੇ ਖੇਤਰ ਵਿੱਚਆਤਮਨਿਰਭਰ ਬਣਾਉਣ ਅਤੇ ਆਤਮਨਿਰਭਰ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵੱਲ ਇੱਕ ਵੱਡਾ ਕਦਮ ਹੈ।

 

 

ਰਾਜ ਵਿੱਚ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੀਆਂ ਗਤੀਵਿਧੀਆਂ ਵਿੱਚ ਸਹਾਇਤਾ ਲਈ ਹਰਿਆਣਾ ਸਰਕਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਮੁੱਖ ਮੰਤਰੀ ਨੂੰ ਹਰਿਆਣਾ ਨੂੰ ਕੈਰੋਸੀਨ (ਮਿੱਟੀ ਦਾ ਤੇਲ) ਮੁਕਤ ਰਾਜ ਬਣਾਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰਾਜ ਖੇਤੀ ਰਹਿੰਦ-ਖੂੰਹਦ ਨੂੰ ਸਾਫ਼ ਊਰਜਾ ਵਿੱਚ ਤਬਦੀਲ ਕਰਨ ਵਿੱਚ ਮੋਹਰੀ ਰੋਲ ਅਦਾ ਕਰ ਸਕਦਾ ਹੈ। ਹਰਿਆਣਾ ਨੇ ਸ਼੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਮਾਜਿਕ-ਆਰਥਿਕ ਅਤੇ ਵਿਕਾਸ ਦੇ ਮਾਪਦੰਡਾਂ ਵਿੱਚ ਅਥਾਹ ਸੁਧਾਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਨੂੰ ਦੇਸ਼ ਦਾ ਮੋਹਰੀ ਆਰਐਂਡਡੀ ਹੱਬ ਬਣਾਉਣ ਲਈ ਪ੍ਰਤੀਬੱਧ ਹਾਂ। ਆਤਮਨਿਰਭਰ ਭਾਰਤ ਦੇ ਇਕ ਮੁੱਖ ਤੱਤ ਵਜੋਂ ਖੋਜ ਤੇ ਵਿਕਾਸ (ਆਰਐਂਡਡੀ)ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਇੰਡੀਅਨ ਆਇਲ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਰਹਿੰਦ-ਖੂੰਹਦ ਦੇ ਪ੍ਰੋਗਰਾਮਾਂ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਵਿਕਲਪਿਕ ਊਰਜਾ ਹੱਲ ਲਈ ਰਾਜ ਨੂੰ ਇੱਕ ਗਲੋਬਲ ਮਾਡਲ ਬਣਾਉਣਾ ਪ੍ਰਤੀ ਕਾਰਜ ਕਰਨ। ਰਹਿੰਦ ਖੂੰਹਦ ਨੂੰ ਅਲੱਗ ਕਰਨ ਲਈ ਇਸਨੂੰ ਊਰਜਾ ਵਿੱਚ ਬਦਲਣ ਲਈ ਇੱਕ ਕਮਿਊਨਿਟੀ ਅਧਾਰਿਤ ਮਾਡਲ ਸਾਰਿਆਂ ਲਈ ਲਾਭਕਾਰੀ ਸਥਿਤੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਊਰਜਾ ਦੇ ਵਿਕਲਪਿਕ ਸਰੋਤਾਂ ਦੀ ਵਰਤੋਂ ਕਰਨ ਦੀ ਵੱਡੀ ਸਮਰੱਥਾ ਹੈ

 

 

ਮੰਤਰੀ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਸਮੇਂ ਭਾਰਤ ਨੇ ਦੁਨੀਆ ਨੂੰ ਦਵਾਈਆਂ ਦੀ ਸਪਲਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋ ਕੈਮੀਕਲ ਦੀ ਜ਼ਰੂਰਤ ਵੱਧ ਰਹੀ ਹੈ ਅਤੇ ਸਾਨੂੰ ਪੈਟਰੋਲੀਅਮ ਪਦਾਰਥਾਂ ਦੇ ਆਯਾਤ ਨੂੰ ਘਟਾਉਣਾ ਪਏਗਾ। ਉਨ੍ਹਾਂ ਨੇ ਉਦਯੋਗ ਨੂੰ ਭਾਰਤ ਨੂੰ ਪੈਟਰੋ ਕੈਮੀਕਲ ਹੱਬ ਬਣਾਉਣ ਅਤੇ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਕੰਮ ਕਰਨ ਦਾ ਸੱਦਾ ਦਿੱਤਾ।

 

 

ਹਰਿਆਣਾ ਦੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਰਾਜ ਸੰਕਟ ਨੂੰ ਪ੍ਰਭਾਵਸ਼ਾਲੀਢੰਗ ਨਾਲ ਨਜਿੱਠਣ ਅਤੇ ਪ੍ਰਭਾਵਿਤ ਮਜ਼ਦੂਰਾਂ ਨੂੰ ਰਾਹਤ ਪ੍ਰਦਾਨ ਕਰਕੇ ਅੱਗੇ ਵੱਲ ਵਧਿਆ ਹੈ। ਇੰਡੀਅਨ ਆਇਲ ਦੀ ਨਵੀਂ ਖੋਜ ਇਕਾਈ ਸਥਾਪਿਤ ਕਰਨ ਲਈ ਹਰਿਆਣਾ ਦੀ ਚੋਣ ਕਰਨ ਲਈ ਧੰਨਵਾਦ ਕਰਦਿਆਂ ਸ਼੍ਰੀ ਖੱਟਰ ਨੇ ਕਿਹਾ ਕਿ ਇਹ ਰਾਜ ਨਾ ਸਿਰਫ਼ ਖੇਤੀਬਾੜੀ ਸੈਕਟਰ ਵਿੱਚ ਮੋਹਰੀ ਹੈ, ਬਲਕਿ ਇੱਕ ਸਪੋਰਟਸ ਹੱਬ ਅਤੇ ਵਾਹਨ ਖੇਤਰ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਨੇ ਇਸ ਨੂੰ ਕੈਰੋਸੀਨ (ਮਿੱਟੀ ਦਾ ਤੇਲ) ਮੁਕਤ ਰਾਜ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ, ਕਿਉਂਕਿ ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਕੁਝ ਅਸਮਾਜਿਕ ਤੱਤ ਇਸਨੂੰ ਮਿਲਾਵਟ ਦੇ ਉਦੇਸ਼ਾਂ ਲਈ ਵਰਤ ਰਹੇ ਸਨ ਅਤੇ ਇਸ ਲਈ ਜਦੋਂ ਇਸ ਨੂੰ ਲਾਗੂ ਕੀਤਾ ਗਿਆ ਤਾਂ ਕੋਈ ਵਿਰੋਧ ਨਹੀਂ ਹੋਇਆ। ਹੁਣ ਘਰਾਂ ਨੂੰ ਐੱਲਪੀਜੀਕਨੈਕਸ਼ਨ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਐੱਲਐੱਨਜੀ ਅਤੇ ਐਗਰੋ-ਉਦਯੋਗ ਸੈਕਟਰਾਂ ਵਿੱਚ ਨਿਸ਼ਚਿਤ ਰੂਪ ਵਿੱਚ ਅੱਗੇ ਵਧੇਗਾ।

 

 

*****

ਵਾਈਬੀ(Release ID: 1635152) Visitor Counter : 155