PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 28 JUN 2020 6:51PM by PIB Chandigarh


 

http://164.100.117.97/WriteReadData/userfiles/image/image001WXND.jpgCoat of arms of India PNG images free download

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

 • ਕੋਵਿਡ-19 ਤੋਂ ਠੀਕ ਹੋਣ ਵਾਲੇ ਰੋਗੀਆਂ ਦੀ ਸੰਖਿਆ ਇਸ ਦੇ ਐਕਟਿਵ ਮਾਮਲਿਆਂ ਦੀ ਸੰਖਿਆ ਤੋਂ 106,661 ਅਧਿਕ ਹੈ। 
 • ਹੁਣ ਤੱਕ ਕੋਵਿਡ -19 ਰੋਗ ਤੋਂ ਕੁੱਲ 3,09,712 ਮਰੀਜ਼ ਠੀਕ ਹੋ ਚੁੱਕੇ ਹਨ।  ਕੋਵਿਡ - 19  ਦੇ ਰੋਗੀਆਂ  ਦੇ ਠੀਕ ਹੋਣ ਦੀ ਦਰ ਵਧ ਕੇ 58.56%  ਹੋ ਗਈ ਹੈ।  ਪਿਛਲੇ 24 ਘੰਟਿਆਂ ਦੌਰਾਨ ਕੋਵਿਡ -19  ਦੇ ਕੁੱਲ 13,832 ਰੋਗੀ ਠੀਕ ਹੋਏ ਹਨ।  
 • ਿਛਲੇ 24 ਘੰਟਿਆਂ ਵਿੱਚ ਟੈਸਟ ਕੀਤੇ ਗਏ ਸੈਂਪਲਾਂ ਦੀ ਸੰਖਿਆ ਵਧ ਕੇ 2,31,095 ਹੋ ਗਈ ਹੈ।  ਅੱਜ ਤੱਕ ਕੁੱਲ 82,27,802 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
 • ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਪੈਨਿਕਬਟਨ ਨਾ ਦਬਾਉਣ ਦੀ ਸਲਾਹ ਲੇਕਿਨ ਰੋਕਥਾਮਅਤੇ ਸੁਰੱਖਿਆਬਟਨਾਂ ਨੂੰ ਜ਼ਰੂਰ ਦਬਾਓ

 

http://164.100.117.97/WriteReadData/userfiles/image/image005GOQ5.jpg

http://164.100.117.97/WriteReadData/userfiles/image/image006OABQ.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਠੀਕ ਹੋਣ ਦੇ ਮਾਮਲੇ ਤੇਜ਼ੀ ਨਾਲ ਐਕਟਿਵ ਮਾਮਲਿਆਂ ਤੋਂ ਅੱਗੇ ਨਿਕਲ ਰਹੇ ਹਨ; ਠੀਕ ਹੋਣ ਅਤੇ ਐਕਟਿਵ ਮਾਮਲਿਆਂ ਵਿੱਚ ਅੰਤਰ 1 ਲੱਖ ਤੋਂ ਅਧਿਕ; ਠੀਕ ਹੋਣ ਦੀ ਦਰ ਵਧ ਕੇ 58.56%  ਹੋ ਗਈ

ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਰੋਗੀਆਂ ਦੇ ਠੀਕ ਹੋਣ ਅਤੇ ਇਸ ਦੇ ਸਰਗਰਮ ਮਾਮਲਿਆਂ ਵਿੱਚ ਅੰਤਰ 1,00,000 ਤੋਂ ਅਧਿਕ ਹੋ ਗਿਆ ਹੈ।  ਅੱਜ ਤੱਕ ਇਸ ਸੰਕ੍ਰਮਣ  ਤੋਂ ਠੀਕ ਹੋਣ ਵਾਲੇ ਰੋਗੀਆਂ ਦੀ ਸੰਖਿਆ ਇਸ ਦੇ ਸਰਗਰਮ ਮਾਮਲਿਆਂ ਦੀ ਸੰਖਿਆ ਤੋਂ 106,661 ਅਧਿਕ ਹੈ।  ਇਸ ਪ੍ਰਕਾਰਹੁਣ ਤੱਕ ਕੋਵਿਡ -19 ਰੋਗ ਤੋਂ ਕੁੱਲ 3,09,712 ਮਰੀਜ਼ ਠੀਕ ਹੋ ਚੁੱਕੇ ਹਨ।  ਕੋਵਿਡ - 19  ਦੇ ਰੋਗੀਆਂ  ਦੇ ਠੀਕ ਹੋਣ ਦੀ ਦਰ ਵਧ ਕੇ 58.56%  ਹੋ ਗਈ ਹੈ।  ਪਿਛਲੇ 24 ਘੰਟਿਆਂ ਦੌਰਾਨ ਕੋਵਿਡ -19  ਦੇ ਕੁੱਲ 13,832 ਰੋਗੀ ਠੀਕ ਹੋਏ ਹਨ।  ਹੁਣ ਕੋਵਿਡ -19  ਦੇ 2,03,051 ਸਰਗਰਮ ਮਾਮਲੇ ਹਨ ਅਤੇ ਸਭ ਦਾ ਹਸਪਤਾਲ ਵਿੱਚ ਸਰਗਰਮ ਮੈਡੀਕਲ ਦੇਖ-ਰੇਖ ਵਿੱਚ ਇਲਾਜ ਚਲ ਰਿਹਾ ਹੈ।  ਭਾਰਤ ਵਿੱਚ ਹੁਣ ਕੋਵਿਡ - 19 ਨੂੰ ਸਮਰਪਿਤ 1036 ਡਾਇਗਨੌਸਟਿਕ ਲੈਬਾਂ ਹਨ।  ਇਨ੍ਹਾਂ ਵਿੱਚ 749 ਸਰਕਾਰੀ ਅਤੇ 287 ਪ੍ਰਾਈਵੇਟ ਲੈਬਾਂ ਹਨ।  ਹਰ ਰੋਜ਼ 2,00,000 ਤੋਂ ਅਧਿਕ ਸੈਂਪਲਾਂ ਦਾ ਟੈਸਟ ਕੀਤਾ ਜਾ ਰਿਹਾ ਹੈ।  ਪਿਛਲੇ 24 ਘੰਟਿਆਂ ਵਿੱਚ ਟੈਸਟ ਕੀਤੇ ਗਏ ਸੈਂਪਲਾਂ ਦੀ ਸੰਖਿਆ ਵਧ ਕੇ 2,31,095 ਹੋ ਗਈ ਹੈ।  ਅੱਜ ਤੱਕ ਕੁੱਲ 82,27,802 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

https://pib.gov.in/PressReleseDetail.aspx?PRID=1635030

'ਮਨ ਕੀ ਬਾਤ 2.0' ਦੀ 13ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (28.06.2020)

ਮੇਰੇ ਪਿਆਰੇ ਦੇਸ਼ਵਾਸੀਓ, ਸੰਕਟ ਭਾਵੇਂ ਕਿੰਨਾ ਵੀ ਵੱਡਾ ਹੋਵੇ, ਭਾਰਤ ਦੇ ਸੰਸਕਾਰ ਨਿਰਸਵਾਰਥ ਭਾਵ ਨਾਲ ਸੇਵਾ ਦੀ ਪ੍ਰੇਰਣਾ ਦਿੰਦੇ ਹਨ। ਭਾਰਤ ਨੇ ਜਿਸ ਤਰ੍ਹਾਂ ਮੁਸ਼ਕਿਲ ਸਮੇਂ ਵਿੱਚ ਦੁਨੀਆ ਦੀ ਮਦਦ ਕੀਤੀ, ਉਸ ਨੇ ਅੱਜ ਸ਼ਾਂਤੀ ਅਤੇ ਵਿਕਾਸ ਵਿੱਚ ਭਾਰਤ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਹੈ। ਦੁਨੀਆ ਨੇ ਇਸ ਦੌਰਾਨ ਭਾਰਤ ਦੀ ਵਿਸ਼ਵ ਭਾਈਚਾਰੇ ਦੀ ਭਾਵਨਾ ਨੂੰ ਮਹਿਸੂਸ ਕੀਤਾ ਹੈ ਅਤੇ ਇਸ ਦੇ ਨਾਲ ਹੀ ਦੁਨੀਆ ਨੇ ਆਪਣੀ ਪ੍ਰਭੂਸੱਤਾ ਅਤੇ ਸਰਹੱਦਾਂ ਦੀ ਰੱਖਿਆ ਕਰਨ ਦੇ ਲਈ ਭਾਰਤ ਦੀ ਤਾਕਤ ਅਤੇ ਭਾਰਤ ਦੇ Commitment ਨੂੰ ਵੀ ਦੇਖਿਆ ਹੈ। ਲੱਦਾਖ ਵਿੱਚ ਭਾਰਤ ਦੀ ਭੂਮੀ 'ਤੇ ਅੱਖ ਚੁੱਕ ਕੇ ਵੇਖਣ ਵਾਲਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ। ਭਾਰਤ ਦੋਸਤੀ ਨਿਭਾਉਣਾ ਜਾਣਦਾ ਹੈ ਤਾਂ ਅੱਖ ਵਿੱਚ ਅੱਖ ਪਾ ਕੇ ਦੇਖਣਾ ਅਤੇ ਸਹੀ ਜਵਾਬ ਦੇਣਾ ਵੀ ਜਾਣਦਾ ਹੈ। ਸਾਡੇ ਵੀਰ ਸੈਨਿਕਾਂ ਨੇ ਦਿਖਾ ਦਿੱਤਾ ਹੈ ਕਿ ਉਹ ਮਾਂ ਭਾਰਤੀ ਦੇ ਮਾਣ 'ਤੇ ਕਦੇ ਵੀ ਆਂਚ ਨਹੀਂ ਆਉਣ ਦੇਣਗੇ।

https://pib.gov.in/PressReleseDetail.aspx?PRID=1635030

 

ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਪੈਨਿਕਬਟਨ ਨਾ ਦਬਾਉਣ ਦੀ ਸਲਾਹ ਲੇਕਿਨ ਰੋਕਥਾਮਅਤੇ ਸੁਰੱਖਿਆਬਟਨਾਂ ਨੂੰ ਜ਼ਰੂਰ ਦਬਾਓ

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਇਕਜੁੱਟ ਹੋ ਕੇ ਲੋਕਾਂ ਦੇ ਜੀਵਨ ਅਤੇ ਆਜੀਵਿਕਾ ਦੀ ਰੱਖਿਆ ਕਰਨ। ਅੱਜ ਇੱਕ ਫੇਸਬੁਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਾਅ ਕਰ ਰਹੀ ਹੈ।  ਉਨ੍ਹਾਂ ਨੇ ਸਾਰਿਆਂ ਨੂੰ ਜ਼ਰੂਰੀ ਸਾਵਧਾਨੀ ਵਰਤਣ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਕੇ ਸਰਕਾਰ ਦਾ ਸਹਿਯੋਗ ਕਰਨ ਨੂੰ ਕਿਹਾ। ਇਸ ਬੇਮਿਸਾਲ ਸਿਹਤ ਸੰਕਟ ਦੇ ਖ਼ਿਲਾਫ਼ ਲੋਕਾਂ ਨੂੰ ਸਮੂਹਿਕ ਰੂਪ ਨਾਲ ਲੜਨ ਦਾ ਸੱਦਾ ਦਿੰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਸਾਡੇ ਦੇਸ਼ ਦੀ ਤਾਕਤ ਅਧਿਆਤਮਿਕਤਾ ਵਿੱਚ ਸਾਡਾ ਭਰੋਸਾ ਅਤੇ ਵਿਗਿਆਨ ਵਿੱਚ ਵਿਸ਼ਵਾਸ ਹੈ। ਕੋਵਿਡ-19 ਦਾ ਸਮਾਧਾਨ ਸਾਵਧਾਨੀ ਵਰਤਣ ਵਿੱਚ ਹੈ, ਦੀ ਗੱਲ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕੁਝ ਸਰਲ ਉਪਾਅ ਸੁਝਾਏ ਜਿਵੇਂ - ਫੇਸ ਮਾਸਕ ਦਾ ਇਸਤੇਮਾਲ, ਸਮਾਜਿਕ ਦੂਰੀ ਦਾ ਪਾਲਣ ਅਤੇ ਲਗਾਤਾਰ ਹੱਥਾਂ ਨੂੰ ਧੋਂਦੇ ਰਹਿਣਾ ਕਿਉਂਕਿ ਸੁਰੱਖਿਅਤ ਰਹਿਣ ਦੇ ਇਹੀ ਗਿਆਤ ਉਪਾਅ ਹਨ।

https://pib.gov.in/PressReleseDetail.aspx?PRID=1635030

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਛਤਰਪੁਰ ਸਥਿਤ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਕੇ ਤਿਆਰੀਆਂ ਦੀ ਸਮੀਖਿਆ ਕੀਤੀ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੱਲ੍ਹ ਦਿੱਲੀ ਵਿੱਚ ਛਤਰਪੁਰ ਸਥਿਤ ਰਾਧਾ ਸੁਆਮੀ ਸਤਿਸੰਗ ਬਿਆਸ ਵਿੱਚ 10,000 ਬੈੱਡਾਂ ਵਾਲਾ ਬਣਾਇਆ ਗਿਆ ਸਰਦਾਰ ਪਟੇਲ ਕੋਵਿਡ ਸੈਂਟਰ ਦਾ ਦੌਰਾ ਕਰਕੇ ਇਸ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।  ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 10,000 ਬੈੱਡਾਂ ਵਾਲਾ ਇਹ ਕੋਵਿਡ ਕੇਅਰ ਸੈਂਟਰ ਦਿੱਲੀ ਦੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰੇਗਾ।  ਕੇਂਦਰੀ ਗ੍ਰਹਿ ਮੰਤਰੀ  ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਸ਼੍ਰੀ ਅਮਿਤ ਸ਼ਾਹ ਨੇ ਇਸ ਚੁਣੌਤੀਪੂਰਨ ਸਮੇਂ ਵਿੱਚ ਇਸ ਕੋਵਿਡ ਕੇਅਰ ਸੈਂਟਰ ਦਾ ਸੰਚਾਲਨ ਕਰਨ ਲਈ ਆਈਟੀਬੀਪੀ ਕਰਮੀਆਂ ਦੇ ਸਾਹਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰਾਸ਼ਟਰ ਅਤੇ ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਅਦੁੱਤੀ ਹੈ।

https://pib.gov.in/PressReleseDetail.aspx?PRID=1635030

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਜੀ20 ਮੈਂਬਰਾਂ ਅੱਗੇ ਕੋਵਿਡ ਦਾ ਸਾਹਮਣਾ ਕਰਦਿਆਂ ਸਿੱਖਿਆ ਪ੍ਰਣਾਲੀ ਵਿੱਚ ਲਚਕੀਲਾਪਣ ਕਰਨ ਦੇ ਭਾਰਤ ਦੇ ਯਤਨਾਂ ਤੇ ਪ੍ਰਕਾਸ਼ ਪਾਇਆ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਅੱਜ ਜੀ20 ਸਿੱਖਿਆ ਮੰਤਰੀਆਂ ਦੀ ਅਸਾਧਾਰਨ ਵਰਚੁਅਲ ਮੀਟਿੰਗ ਵਿੱਚ ਭਾਗ ਲਿਆ। ਇਹ ਵਿਸ਼ੇਸ਼ ਸੈਸ਼ਨ ਸਿੱਖਿਆ ਖੇਤਰ ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵਾਂ ਤੇ ਚਰਚਾ ਕਰਨ ਲਈ ਬੁਲਾਇਆ ਗਿਆ ਸੀ, ਵਿਭਿੰਨ ਦੇਸ਼ਾਂ ਨੇ ਇਸ ਨਾਲ ਕਿਵੇਂ ਨਜਿੱਠਿਆ ਹੈ ਅਤੇ ਮੈਂਬਰ ਦੇਸ਼ ਇਸ ਮੁਸ਼ਕਿਲ ਸਮੇਂ ਵਿੱਚ ਸਿੱਖਿਆ ਨੂੰ ਅੱਗੇ ਵਧਾਉਣ ਵਿੱਚ ਕਿਵੇਂ ਸਹਿਯੋਗ ਕਰ ਸਕਦੇ ਹਨ। ਆਪਣੇ ਬਿਆਨ ਵਿੱਚ ਕੇਂਦਰੀ ਮੰਤਰੀ ਨੇ ਸਿੱਖਿਆ ਸਮੇਤ ਸਾਰੇ ਖੇਤਰਾਂ ਤੇ ਕੋਵਿਡ-19 ਦੇ ਪ੍ਰਭਾਵ ਨੂੰ ਘੱਟ ਕਰਨ ਦੇ ਭਾਰਤ ਦੇ ਯਤਨਾਂ ਬਾਰੇ ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ। ਸ਼੍ਰੀ ਪੋਖਰਿਯਾਲ ਨੇ ਕੋਵਿਡ-19 ਸੰਕਟ ਦੌਰਾਨ ਡਿਜੀਟਲ ਸਿੱਖਿਆ ਨੂੰ ਪ੍ਰੋਤਸਾਹਨ ਦੇਣ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਲਾਂ ਤੋਂ ਉੱਤਮ ਡਿਜੀਟਲ ਸਿੱਖਿਆ ਸਮੱਗਰੀ ਵਿਕਸਿਤ ਕੀਤੀ ਹੈ। ਇਹ ਕੁਝ ਪਲੈਟਫਾਰਮਾਂ ਜਿਵੇਂ ਕਿ ਦੀਕਸ਼ਾ, ਸਵਯੰ, ਵਰਚੁਅਲ ਲੈਬਸ, ਈ-ਪੀਜੀ ਪਾਠਸ਼ਾਲਾ ਅਤੇ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਤੇ ਉਪਲੱਬਧ ਹਨ।

https://pib.gov.in/PressReleseDetail.aspx?PRID=1635030

 

ਸ਼੍ਰੀ ਅਰਜੁਨ ਮੁੰਡਾ ਨੇ ਵੀਡਿਓ ਕਾਨਫਰੰਸ ਜ਼ਰੀਏ ਜੈੱਮ (ਜੀਈਐੱਮ) ਤੇ ਟ੍ਰਾਈਬਸ ਇੰਡੀਆ ਦੇ ਉਤਪਾਦਾਂ ਅਤੇ ਟ੍ਰਾਈਫੈਂਡ ਦੀ ਨਵੀਂ ਵੈੱਬਸਾਈਟ ਦੀ ਸ਼ੁਰੂਆਤ ਕੀਤੀ

 

ਮੌਜੂਦਾ ਕੋਵਿਡ-19 ਮਹਾਮਾਰੀ ਕਾਰਨ ਸਾਡੇ ਦੇਸ਼ ਵਿੱਚ ਉਤਪੰਨ ਅਣਕਿਆਸੀ ਸਥਿਤੀ ਨੇ ਸਮਾਜ ਦੇ ਸਾਰੇ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ। ਗ਼ਰੀਬ ਅਤੇ ਹਾਸ਼ੀਏ ਤੇ ਚਲੇ ਗਏ ਸਮੁਦਾਇਆਂ ਦੀ ਜੀਵਕਾ ਤੇ ਗੰਭੀਰ ਅਸਰ ਪਿਆ ਹੈ ਅਤੇ ਕੋਸ਼ਿਸ਼ਾਂ ਦੇ ਇਸ ਦੌਰ ਵਿੱਚ ਕਬਾਇਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਜਿਹੇ ਪਰੇਸ਼ਾਨੀ ਵਾਲੇ ਸਮੇਂ ਦੌਰਾਨ ਕਬਾਇਲੀ ਕਾਰੀਗਰਾਂ ਦੇ ਬੋਝ ਨੂੰ ਘੱਟ ਕਰਨ ਲਈ ਟ੍ਰਾਈਫੈੱਡ, ਕਬਾਇਲੀ ਮਾਮਲਿਆਂ ਦੇ ਮੰਤਰਾਲੇ ਨੇ ਕਬਾਇਲੀਆਂ ਦੀ ਜੀਵਕਾ ਨੂੰ ਬਣਾਈ ਰੱਖਣ ਲਈ ਪੱਛੜ ਚੁੱਕੀਆਂ ਆਰਥਿਕ ਗਤੀਵਿਧੀਆਂ ਵਿੱਚ ਫਿਰ ਤੋਂ ਜਾਨ ਪਾਉਣ ਲਈ ਤੁਰੰਤ ਅਨੇਕ ਪਹਿਲਾਂ ਸ਼ੁਰੂ ਕੀਤੀਆਂ ਹਨ। ਟ੍ਰਾਈਫੈੱਡ ਡਿਜੀਟਲ ਪਲੈਟਫਾਰਮ ਦੀ ਸ਼ੁਰੂਆਤ ਕਰਨ ਲਈ ਇੱਕ ਵੀਡਿਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕਰਦੇ ਹੋਏ ਕਬਾਇਲੀ ਮਾਮਲਿਆਂ ਦੇ ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ‘‘ਟ੍ਰਾਈਫੈੱਡ ਜੋਧਿਆਂਦੀ ਟੀਮ ਕਬਾਇਲੀ ਜੀਵਨ ਅਤੇ ਜੀਵਕਾ ਨੂੰ ਬਦਲਣ ਲਈ ਵਣ ਉਪਜ, ਹੱਥ ਖੱਡੀ ਅਤੇ ਹੱਥ ਸ਼ਿਲਪ ਤੇ ਅਧਾਰਿਤ ਕਬਾਇਲੀ ਵਪਾਰ ਨੂੰ ਨਵੀਂ ਉਚਾਈਆਂ ਤੇ ਲੈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਿਭਿੰਨ ਲੋੜਾਂ-ਚਾਹੇ ਵਪਾਰ ਸੰਚਾਲਨ ਹੋਵੇ, ਖਰੀਦਦਾਰੀ ਅਤੇ ਸੂਚਨਾ ਹੋਵੇ-ਨੂੰ ਪੂਰਾ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਔਨਲਾਈਨ ਹੋਣ ਦੇ ਨਾਲ ਉਹ ਡਿਜੀਟਲੀਕਰਨ ਅਭਿਆਨ ਵਿੱਚ ਸ਼ਾਮਲ ਹੋ ਰਹੇ ਹਨ ਤਾਂ ਕਿ ਪਿੰਡ ਅਧਾਰਿਤ ਕਬਾਇਲੀ ਉਦਪਾਦਕਾਂ ਨੂੰ ਨਕਸ਼ੇ ਤੇ ਲਿਆ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਅਤਿ ਆਧੁਨਿਕ ਈ-ਪਲੈਟਫਾਰਮਾਂ ਦੀ ਸਥਾਪਨਾ ਕੀਤੀ ਜਾ ਸਕੇ ਜੋ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਰੂਪ ਹੋਵੇ।

 

https://pib.gov.in/PressReleseDetail.aspx?PRID=1635030

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

 • ਕੇਰਲ: ਰਾਜ ਦੇ ਟੂਰਿਜ਼ਮ ਮੰਤਰੀ ਕਦਾਕਮਪੱਲੀ ਸੁਰੇਂਦਰਨ ਦਾ ਕਹਿਣਾ ਹੈ ਕਿ ਤਿਰੂਵਨੰਤਪੁਰਮ ਵਿੱਚ ਕੋਵਿਡ ਸਥਿਤੀ ਬਹੁਤ ਗੰਭੀਰ ਹੈ ਅਤੇ ਉਨ੍ਹਾਂ  ਸਾਰੇ ਨਾਗਰਿਕਾਂ ਨੂੰ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਦੌਰਾਨ, ਮਲਾਪਪੁਰਮ ਦੇ ਐਡਪੈਲ ਵਿੱਚ ਇੱਕ ਨਿਜੀ ਹਸਪਤਾਲ ਦੇ ਦੋ ਡਾਕਟਰ, ਇਕ ਨਰਸ ਅਤੇ 3 ਪੈਰਾ ਮੈਡੀਕਲ ਸਟਾਫ ਸਮੇਤ ਪੰਜ ਸਿਹਤ ਕਰਮਚਾਰੀਆਂ ਦੇ ਕੋਵਿਡ -19 ਲਈ ਕੀਤੇ ਟੈਸਟ ਪਾਜ਼ਿਟਿਵ ਗਏ ; ਕਮਿਊਨਿਟੀ ਟਰਾਂਸਮਿਸ਼ਨ ਦੇ ਡਰੋਂ, ਚਾਰ ਪੰਚਾਇਤਾਂ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਜਾਏਗਾ ਕਿਉਂਕਿ ਸਟਾਫ ਸ਼ਨੀਵਾਰ ਤੱਕ ਡਿਊਟੀ 'ਤੇ ਰਿਹਾ ਸੀ। ਕੇਐੱਸਆਰਟੀਸੀ ਨੇ ਇਸ ਦੇ  ਇੱਕ ਕੰਡਕਟਰ ਦਾ ਕੋਵਿਡ-19  ਟੈਸਟ ਪਾਜ਼ਿਟਿਵ ਆਉਣ ਮਗਰੋਂ  ਗੁਰੂਵਾਯੂਰ ਵਿੱਚ ਆਪਣਾ ਡਿਪੂ ਬੰਦ ਕਰ ਦਿੱਤਾ। ਚਾਰ ਹੋਰ ਕੇਰਾਲਾਈਟਸ ਰਾਜ ਤੋਂ ਬਾਹਰ ਵਾਇਰਸ ਨਾਲ ਆਪਣੀ ਜਾਨ ਗੁਆ ਚੁੱਕੇ ਹਨ; ਤਿੰਨ ਖਾੜੀ ਖੇਤਰ ਵਿੱਚ ਅਤੇ ਇੱਕ ਮੁੰਬਈ ਵਿੱਚ ਸੀ। ਕੱਲ੍ਹ ਕੇਰਲਾ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ 195 ਕੋਵਡ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ 180 ਕੇਸ ਬਾਹਰੋਂ ਆਏ ਹਨ। ਇਸ ਵੇਲੇ 1,939 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ ਅਤੇ ਕੁੱਲ 1,67,978 ਲੋਕ ਇਕਾਂਤਵਾਸ ਵਿੱਚ ਹਨ।
 • ਤਮਿਲ ਨਾਡੂ: ਪੁਦੂਚੇਰੀ ਵਿੱਚ ਇੱਕ ਸੇਵਾਮੁਕਤ ਪੁਲਿਸ ਕਰਮਚਾਰੀ ਦੀ ਕੋਵਿਡ -19 ਨਾਲ ਮੌਤ ਹੋਈ; 29 ਨਵੇਂ ਕੇਸ ਸਾਹਮਣੇ ਆਏ; ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੁਣ ਤੱਕ ਐਕਟਿਵ ਕੇਸ 385,252 ਮਰੀਜ਼ ਡਿਸਚਾਰਜ ਅਤੇ 11 ਲੋਕਾਂ ਦੀ ਮੌਤ ਹੋਈ।  ਤਮਿਲ ਨਾਡੂ ਵਿੱਚ ਕੋਵਿਡ 19 ਨਾਲ ਮੌਤਾਂ ਦੀ ਗਿਣਤੀ 1000 ਦੇ ਅੰਕੜੇ ਨੂੰ ਪਾਰ ਕਰ ਗਈ ਹੈ ਰਾਜ ਵਿੱਚ ਹੁਣ ਕੁੱਲ 78,335 ਕੇਸ ਹਨ, ਜਿਨ੍ਹਾਂ ਵਿੱਚੋਂ  44,094 ਲੋਕ ਕੱਲ੍ਹ ਤੱਕ ਸਿਹਤਯਾਬ ਹੋ ਚੁੱਕੇ ਹਨ
 • ਕਰਨਾਟਕ: ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਸੁਧਾਕਰ ਨੇ ਕਿਹਾ ਕਿ ਸੋਮਵਾਰ ਸ਼ਾਮ ਤੱਕ 10,000 ਬੈੱਡਾਂ ਨਾਲ ਸਿਹਤ ਸੁਵਿਧਾਵਾਂ ਸਥਾਪਿਤ ਕਰਨ ਦਾ ਕੰਮ ਜਾਰੀ ਹੈ; ਨਿਜੀ ਹਸਪਤਾਲਾਂ ਨੂੰ ਕੋਵਿਡ -19 ਦੇ ਇਲਾਜ ਲਈ 50% ਬਿਸਤਰੇ ਰਾਖਵੇਂ ਕਰਨ ਦੀ ਹਿਦਾਇਤ ਕੀਤੀ ਗਈ ਹੈ। ਕਰਨਾਟਕ ਵਿੱਚ 5 ਜੁਲਾਈ ਤੋਂ ਐਤਵਾਰ ਨੂੰ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਗਿਆ ਕਿਉਂਕਿ ਰਾਜ ਵਿੱਚ ਕੋਵਿਡ -19 ਕੇਸਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਰਾਜ ਵਿੱਚ ਕੱਲ੍ਹ ਤੱਕ ਕੁੱਲ 918 ਪਾਜ਼ਿਟਿਵ ਕੇਸ ਮਿਲੇ ਕੁੱਲ ਪਾਜ਼ਿਟਿਵ ਕੇਸ: 11,923, ਐਕਟਿਵ ਕੇਸ: 4,441, ਮੌਤਾਂ : 191, ਡਿਸਚਾਰਜ: 7,287.
 • ਆਂਧਰ ਪ੍ਰਦੇਸ਼: ਉਪ ਮੁੱਖ ਮੰਤਰੀ ਕੇ. ਨਾਰਾਇਣਸਵਾਮੀ ਦੀ ਪੁਤੂਰ ਸਥਿਤ ਰਿਹਾਇਸ਼ ਦੇ ਦੋ ਸੁਰੱਖਿਆ ਗਾਰਡ ਕੋਵਿਡ-19 ਤੋਂ ਪ੍ਰਭਾਵਿਤ ਹੋਏ। ਐੱਨਟੀਆਰ ਯੂਨੀਵਰਸਿਟੀ ਆਵ੍ ਹੈਲਥ ਸਾਇੰਸਿਜ਼ (ਐੱਨਟੀਆਰਯੂਐੱਚਐੱਸ) ਦੇ ਵਾਈਸ-ਚਾਂਸਲਰ ਸ਼ਿਆਮ ਪ੍ਰਸਾਦ ਨੇ ਕਿਹਾ ਹੈ ਕਿ ਪੀਜੀ ਮੈਡੀਕਲ ਅਤੇ ਡੈਂਟਲ ਵਿਦਿਆਰਥੀਆਂ ਲਈ ਥਿਊਰੀ ਪ੍ਰੀਖਿਆ ਅਗਸਤ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਣੀ ਹੈ। ਆਂਧਰ ਪ੍ਰਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 13,000 ਦੇ ਅੰਕੜੇ ਨੂੰ ਪਾਰ ਕਰ ਗਈ। ਪਿਛਲੇ 24 ਘੰਟਿਆਂ ਦੌਰਾਨ 25,778 ਨਮੂਨਿਆਂ ਦੀ ਜਾਂਚ ਤੋਂ ਬਾਅਦ 813 ਨਵੇਂ ਕੇਸ, 401 ਨੂੰ ਛੁੱਟੀ ਅਤੇ 12 ਮੌਤਾਂ ਹੋਈਆਂ। 813 ਮਾਮਲਿਆਂ ਵਿੱਚੋਂ  50 ਅੰਤਰ-ਰਾਜੀ ਅਤੇ ਅੱਠ ਕੇਸ ਵਿਦੇਸ਼ ਤੋਂ  ਆਏ ਹਨ। ਕੁੱਲ ਕੇਸ: 13,098, ਐਕਟਿਵ ਕੇਸ: 7,021, ਡਿਸਚਾਰਜ: 5908, ਮੌਤਾਂ : 169.
 • ਤੇਲੰਗਾਨਾ: ਨਿਜੀ ਲੈਬਾਂ ਵਲੋਂ ਕੋਵਿਡ -19 ਲਈ ਕੀਤੀ ਗਈ ਟੈਸਟਿੰਗ ਵਿੱਚ ਪਾਈਆਂ  ਭਿੰਨਤਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਸਿਹਤ ਮੰਤਰੀ ਈ. ਰਾਜੇਂਦਰ ਨੇ ਕਿਹਾ ਕਿ ਕਈਆਂ ਪ੍ਰਯੋਗਸ਼ਾਲਾਵਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਜੋ ਟੈਸਟਿੰਗ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੀਆਂ ਸਨ ਅਤੇ ਉਨ੍ਹਾਂ ਦੇ ਨਤੀਜਿਆਂ ਵਿੱਚ ਅੰਤਰ ਸਨ। ਕੱਲ੍ਹ ਤੱਕ ਕੁੱਲ ਕੇਸ: 13,436, ਐਕਟਿਵ ਕੇਸ: 8265, ਮੌਤਾਂ: 243, ਸਿਹਤਯਾਬ : 4928.
 • ਮਹਾਰਾਸ਼ਟਰ: ਰਾਜ ਵਿੱਚ ਕੋਵਿਡ-19 ਦੇ 5,318 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ ਕੁੱਲ ਕੇਸਾਂ ਦੀ ਗਿਣਤੀ 1,59,133 ਦੱਸੀ ਗਈ ਹੈ। ਐਕਟਿਵ ਮਾਮਲਿਆਂ ਦੀ ਗਿਣਤੀ 67,600 ਹੋ ਗਈ ਹੈ। ਮੌਤਾਂ ਦੀ ਗਿਣਤੀ 7,273 ਹੈ। ਹੁਣ ਤੱਕ ਟੈਸਟ ਕੀਤੇ ਗਏ ਲੋਕਾਂ ਦੀ ਗਿਣਤੀ 8.97 ਲੱਖ ਹੈ। ਮਹਾਰਾਸ਼ਟਰ ਵਿੱਚ, ਤਿੰਨ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਜਿਮਨੇਜ਼ੀਅਮ, ਨਾਈ ਦੀਆਂ ਦੁਕਾਨਾਂ, ਸੈਲੂਨ ਅਤੇ ਬਿਊਟੀ ਪਾਰਲਰ ਦੁਬਾਰਾ ਖੁੱਲ੍ਹ ਗਏ ਹਨ। 
 • ਗੁਜਰਾਤ: ਰਾਜ ਵਿੱਚ 615  ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਰਾਜ ਵਿੱਚ ਹੁਣ ਤੱਕ ਕੇਸਾਂ ਦੀ ਕੁੱਲ ਗਿਣਤੀ 30,733 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 8,316 ,ਮੌਤ ਦੀ ਗਿਣਤੀ 1,790 ਦੱਸੀ ਗਈ ਹੈ। ਸ਼ਹਿਰ ਦੇ ਇੱਕ ਟਰੱਸਟ ਦੁਆਰਾ ਚਲਾਏ ਜਾਂਦੇ ਹਸਪਤਾਲ ਨੂੰ ਅਹਿਮਦਾਬਾਦ ਨਗਰ ਨਿਗਮ ਨੇ 77 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ। ਇਹ ਜੁਰਮਾਨਾ 18 ਜੂਨ ਨੂੰ 45 ਮਿੰਟ ਲਈ ਅਡਵਾਂਸਡ ਸਟੇਜ ਕੋਵਿਡ-19 ਮਰੀਜ਼ ਨੂੰ ਵੈਂਟੀਲੇਟਰ ਨਾਲ ਬਿਸਤਰਾ ਅਲਾਟ ਨਾ ਕਰਨ 'ਤੇ ਲਗਾਇਆ ਗਿਆ ਹੈ , ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ ਸੀ।
 • ਰਾਜਸਥਾਨ: ਰਾਜ ਵਿੱਚ 175 ਨਵੇਂ ਕੇਸਾਂ ਦੀ ਜਾਣਕਾਰੀ ਮਿਲੀ ਹੈ। ਰਾਜ ਵਿੱਚ  ਹੁਣ ਤੱਕ ਸਾਹਮਣੇ ਆਏ ਕੁੱਲ ਕੇਸਾਂ ਦੀ ਗਿਣਤੀ 17,119 ਅਤੇ  ਐਕਟਿਵ  ਮਾਮਲਿਆਂ ਦੀ ਗਿਣਤੀ 3,297 ਹੈ। ਰਾਜਸਥਾਨ ਵਿੱਚ ਰਿਕਵਰੀ ਦਰ 78% ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਬੀਕਾਨੇਰ (44 ਕੇਸ) ਵਿੱਚ ਅਸਭ ਤੋਂ ਵੱਧ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਉਸ ਤੋਂ ਬਾਅਦ ਜੈਪੁਰ (26 ਕੇਸ) ਅਤੇ ਫਿਰ ਝੁੰਝੁਨੂ ਜ਼ਿਲ੍ਹਾ (23 ਕੇਸ) ਹਨ।
 • ਮੱਧ ਪ੍ਰਦੇਸ਼: ਰਾਜ ਵਿੱਚ 203 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ ਕੁੱਲ ਕੇਸਾਂ ਦੀ ਗਿਣਤੀ 12,965 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 2,444 ਅਤੇ ਹੁਣ ਤੱਕ 550 ਮੌਤਾਂ ਹੋ ਚੁੱਕੀਆਂ ਹਨ।
 • ਛੱਤੀਸਗੜ੍ਹ: ਸੂਬੇ ਵਿੱਚ 44 ਨਵੇਂ ਕੇਸ ਦਰਜ ਕੀਤੇ ਗਏ ਹਨ। ਰਾਜ ਵਿੱਚ ਹੁਣ ਤੱਕ ਸਾਹਮਣੇ ਆਏ ਕੇਸਾਂ ਦੀ ਕੁੱਲ ਗਿਣਤੀ 3,006 ਹੈ। ਐਕਟਿਵ ਕੇਸਾਂ ਦੀ ਗਿਣਤੀ 696 ਹੈ।
 • ਗੋਆ: 89 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ ਕੁੱਲ 1,128 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 706 ਹੈ।
 • ਅਸਾਮ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਅਸਾਮ ਦੇ ਮੁੱਖ ਮੰਤਰੀ ਸਰਬਨੰਦਸੋਨੋਵਾਲ ਅਤੇ ਰਾਜ ਦੇ ਸਿਹਤ ਮੰਤਰੀ ਹਿਮਾਂਤਾ ਬਿਸਵਾ ਸਰਮਾ ਨਾਲ ਗੱਲਬਾਤ ਕੀਤੀ ਅਤੇ ਗੁਹਾਟੀ ਦੇ ਨੇੜੇ ਬ੍ਰਹਮਪੁੱਤਰ ਨਦੀ ਅਤੇ ਜਮੀਨ ਖਿਸਕਣ ਦੀ ਚਿੰਤਾਜਨਕ ਸਥਿਤੀ ਦਾ ਜਾਇਜ਼ਾ ਲਿਆ; ਉਨ੍ਹਾਂ ਰਾਜ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।
 • ਮਣੀਪੁਰ: ਮਣੀਪੁਰ ਦੇ ਤਮੇਂਗਲਾਂਗ ਜ਼ਿਲ੍ਹਾ ਹਸਪਤਾਲ ਵਿਖੇ ਟਰੂਨੈਟ ਟੈਸਟਿੰਗ ਮਸ਼ੀਨ ਲਗਾਈ ਗਈ। ਇਹ ਰਾਜ ਦਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ  ਹੈ। ਮਣੀਪੁਰ ਦੇ ਸਮਾਜ ਭਲਾਈ ਅਤੇ ਸਹਿਕਾਰਤਾ ਮੰਤਰੀ ਨੇਮਚਾ ਕੀਪਗੇਨ ਨੇ ਵੱਖ-ਵੱਖ ਸੰਸਥਾਗਤ ਕੁਆਰੰਟੀਨ ਸੈਂਟਰਾਂ ਵਿੱਚ ਮਰੀਜ਼ਾਂ ਵਿੱਚ ਕੋਵਿਡ-19 ਨੂੰ ਰੋਕਣ ਬਾਰੇ ਇੱਕ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ।
 • ਮਿਜ਼ੋਰਮ: ਮਿਜ਼ੋਰਮ ਵਿੱਚ ਅਸਾਮ ਰਾਈਫਲਜ਼ ਨੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਛਤਰੀਆਂ ਦੀ ਵਰਤੋਂ ਕਰਨ ਦਾ ਇਕ ਨਵਾਂ ਵਿਚਾਰ ਦਿੱਤਾ ਹੈ। ਇਹ ਕੋਵਿਡ -19 ਦੇ ਵਿਰੁੱਧ ਇੱਕ ਪ੍ਰਭਾਵਸ਼ਾਲੀ ਸੁਰੱਖਿਆ ਉਪਾਅ ਹੋ ਸਕਦਾ ਹੈ। ਨਗੋਪਾ, ਮਿਮਬੰਗ, ਕਾਵਲਬੇਮ, ਨਿਊ ਵੈਖਾਵਤਲੰਗ ਅਤੇ ਹੈਨਾਹਲਨ ਪਿੰਡਾਂ ਦੇ ਸੀਨੀਅਰ ਨਾਗਰਿਕਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਅਤੇ ਦਿਵਿਆਂਗਾਂ ਨੂੰ ਛੱਤਰੀਆਂ ਵੰਡੀਆਂ ਗਈਆਂ। 
 • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ -19 ਦੇ 25 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਗਿਣਤੀ 248 ਹੋ ਗਈ ਹੈ, ਜਦੋਂ ਕਿ 248 ਐਕਟਿਵ  ਮਾਮਲਿਆਂ ਵਿੱਚ 164 ਸਿਹਤਯਾਬ ਹੋਏ ਹਨ।

 

http://164.100.117.97/WriteReadData/userfiles/image/image00787ND.jpg

 

****

ਵਾਈਬੀ

 (Release ID: 1635070) Visitor Counter : 8