ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਬਿਹਾਰ ਤੇ ਉੱਤਰ ਪ੍ਰਦੇਸ਼ ’ਚ ਅਸਮਾਨੀ ਬਿਜਲੀ ਤੇ ਭਾਰੀ ਵਰਖਾ ਕਾਰਨ ਹੋਏ ਜਾਨੀ ਨੁਕਸਾਨ ’ਤੇ ਸੋਗ ਪ੍ਰਗਟਾਇਆ
“ਬਿਹਾਰ ਤੇ ਯੂਪੀ ’ਚ ਅਸਮਾਨੀ ਬਿਜਲੀ ਤੇ ਭਾਰੀ ਵਰਖਾ ਕਾਰਨ ਹੋਏ ਬਹੁਤ ਸਾਰੀਆਂ ਕੀਮਤੀ ਜਾਨਾਂ ਦੇ ਨੁਕਸਾਨ ਤੋਂ ਬਹੁਤ ਉਦਾਸ ਹਾਂ”: ਸ਼੍ਰੀ ਅਮਿਤ ਸ਼ਾਹ
“ਇਸ ਤਬਾਹੀ ਦੇ ਪੀੜਤਾਂ ਦੇ ਪਰਿਵਾਰਾਂ ਲਈ ਮੈਂ ਦਿਲੋਂ ਸੰਵੇਦਨਾਵਾਂ ਪ੍ਰਗਟਾਉਂਦਾ ਹਾਂ ਤੇ ਜ਼ਖ਼ਮੀਆਂ ਦੀ ਛੇਤੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ”: ਸ਼੍ਰੀ ਅਮਿਤ ਸ਼ਾਹ
Posted On:
26 JUN 2020 12:34PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਅਸਮਾਨੀ ਬਿਜਲੀ ਅਤੇ ਭਾਰੀ ਵਰਖਾ ਕਾਰਨ ਹੋਏ ਜਾਨੀ ਨੁਕਸਾਨ ਉੱਤੇ ਸੋਗ ਪ੍ਰਗਟਾਇਆ ਹੈ। ਸ਼੍ਰੀ ਅਮਿਤ ਸ਼ਾਹ ਨੇ ਇੱਕ ਟਵੀਟ ’ਚ ਕਿਹਾ,‘ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਅਸਮਾਨੀ ਬਿਜਲੀ ਤੇ ਭਾਰੀ ਵਰਖਾ ਕਾਰਨ ਹੋਏ ਬਹੁਤ ਸਾਰੀਆਂ ਕੀਮਤੀ ਜਾਨਾਂ ਦੇ ਨੁਕਸਾਨ ਤੋਂ ਬਹੁਤ ਜ਼ਿਆਦਾ ਉਦਾਸ ਹਾਂ।’
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ,‘ਦੋਵੇਂ ਰਾਜਾਂ ਵਿੱਚ ਬਚਾਅ ਤੇ ਰਾਹਤ ਕਾਰਜ ਪੂਰੇ ਜ਼ੋਰਾਂ ’ਤੇ ਚਲ ਰਹੇ ਹਨ।’
ਸ਼੍ਰੀ ਅਮਿਤ ਸ਼ਾਹ ਨੇ ਕਿਹਾ,‘ਇਸ ਦੁਖਦਾਈ ਤਬਾਹੀ ਦੇ ਪੀੜਤਾਂ ਦੇ ਪਰਿਵਾਰਾਂ ਲਈ ਮੈਂ ਦਿਲੋਂ ਸੰਵੇਦਨਾਵਾਂ ਪ੍ਰਗਟਾਉਂਦਾ ਹਾਂ ਅਤੇ ਜ਼ਖ਼ਮੀਆਂ ਦੀ ਛੇਤੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ।’
https://twitter.com/AmitShah/status/1276184716228456449
*****
ਐੱਨਡਬਲਿਊ/ਆਰਕੇ/ਪੀਕੇ/ਏਡੀ/ਡੀਡੀ
(Release ID: 1634610)
Visitor Counter : 127