ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸੰਕ੍ਰਮਿਤ ਲੋਕਾਂ ਦੀ ਤੁਲਨਾ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ 96,000 ਤੋਂ ਅਧਿਕ ਕੋਵਿਡ ਤੋਂ ਠੀਕ ਹੋਣ ਦੀ ਦਰ ਸੁਧਰ ਕੇ 58.24% ਹੋਈ

Posted On: 26 JUN 2020 3:08PM by PIB Chandigarh

ਕੋਵਿਡ-19  ਦੀ ਰੋਕਥਾਮਨਿਯੰਤ੍ਰਨ ਅਤੇ ਪ੍ਰਬੰਧਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਭਾਰਤ ਸਰਕਾਰ ਦੁਆਰਾ ਉਠਾਏ ਗਏ ਕ੍ਰਮਬੱਧ, ਅਤੇ ਪ੍ਰਭਾਵੀ ਕਦਮਾਂ ਦੇ ਉਤਸ਼ਾਹਜਨਕ ਨਤੀਜੇ ਦਿਖ ਰਹੇ ਹਨ।  ਸੰਕ੍ਰਮਿਤ ਲੋਕਾਂ ਦੀ ਤੁਲਨਾ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ 96,173 ਅਧਿਕ ਹੈ ।

 

ਪਿਛਲੇ 24 ਘੰਟਿਆਂ ਦੌਰਾਨ ਕੁੱਲ 13,940 ਲੋਕ ਕੋਵਿਡ-19  ਦੇ ਸੰਕ੍ਰਮਣ ਤੋਂ ਠੀਕ ਹੋ ਚੁੱਕੇ ਹਨ ਅਤੇ ਇਨ੍ਹਾਂ ਦੀ ਸੰਖਿਆ 2,85,636 ਹੋ ਚੁੱਕੀ ਹੈ।  ਇਸ ਦੇ ਨਾਲ ਹੀ ਸੰਕ੍ਰਮਣ ਤੋਂ ਠੀਕ ਹੋਣ ਦੀ ਦਰ 58.24% ਉੱਤੇ ਪਹੁੰਚ ਗਈ ਹੈ।

 

ਵਰਤਮਾਨ ਵਿੱਚ ਦੇਸ਼ ਵਿੱਚ ਕੋਵਿਡ-19  ਦੇ ਕੁੱਲ 1,89,463 ਸਰਗਰਮ ਮਾਮਲੇ ਹਨ ਅਤੇ ਇਹ ਸਾਰੇ ਮੈਡੀਕਲ ਨਿਗਰਾਨੀ ਵਿੱਚ ਹਨ।

 

ਦੇਸ਼ ਭਰ ਵਿੱਚ ਕੋਵਿਡ-19 ਦੀ ਜਾਂਚ ਲਈ ਲੈਬਾਂ ਦਾ ਨੈੱਟਵਰਕ ਵਧਾਉਣ ਦੇ ਯਤਨਾਂ ਤਹਿਤ ਆਈਸੀਐੱਮਆਰ ਨੇ ਪਿਛਲੇ 24 ਘੰਟਿਆਂ ਦੌਰਾਨ ਨੈੱਟਵਰਕ ਵਿੱਚ 11 ਨਵੀਆਂ ਲੈਬਾਂ ਨੂੰ ਸ਼ਾਮਲ ਕੀਤਾ ਹੈ।  ਭਾਰਤ ਵਿੱਚ ਇਸ ਸਮੇਂ ਕੋਵਿਡ-19 ਜਾਂਚ ਲਈ ਪੂਰੀ ਤਰ੍ਹਾਂ ਨਾਲ ਸਮਰਪਿਤ 1016 ਡਾਇਗਨੌਸਟਿਕ ਲੈਬਸ ਹਨ।  ਇਸ ਵਿੱਚ ਸਰਕਾਰੀ ਖੇਤਰ ਦੀਆਂ 737 ਅਤੇ ਨਿਜੀ ਖੇਤਰ ਦੀਆਂ 279 ਲੈਬਾਂ ਸ਼ਾਮਲ ਹਨ।

 

ਲੈਬਾਂ ਦੀ ਵਰਤਮਾਨ ਸਥਿਤੀ ਇਸ ਪ੍ਰਕਾਰ ਹੈ  :

 

•          ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ :  560 ( ਸਰਕਾਰੀ :  359  +  ਪ੍ਰਾਈਵੇਟ : 201 )

•          ਟਰੂਨੈਟ ਅਧਾਰਿਤ ਟੈਸਟ ਲੈਬਾਂ:  369  ( ਸਰਕਾਰ :  346  +  ਪ੍ਰਾਈਵੇਟ :  23 )

•          ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  87  ( ਸਰਕਾਰੀ :  32  +  ਪ੍ਰਾਈਵੇਟ :  55 )

 

ਪ੍ਰਤੀ ਦਿਨ ਜਾਂਚ ਕੀਤੇ ਜਾ ਰਹੇ ਸੈਂਪਲਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ।  ਪਿਛਲੇ 24 ਘੰਟਿਆਂ ਦੌਰਾਨ , ਲੈਬਾਂ ਵਿੱਚ 2,15,446 ਸੈਂਪਲਾਂ ਦੀ ਜਾਂਚ ਕੀਤੀ ਗਈ।  ਹੁਣ ਤੱਕ ਜਾਂਚ ਕੀਤੇ ਜਾ ਚੁੱਕੇ ਸੈਂਪਲਾਂ ਦੀ ਕੁੱਲ ਸੰਖਿਆ 77,76,228 ਹੋ ਚੁੱਕੀ ਹੈ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ਅਤੇ @MoHFW_INDIAਦੇਖੋ ।

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]inਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]inਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdfਤੇ ਉਪਲੱਬਧ ਹੈ।

 

****

 

ਐੱਮਵੀ/ਐੱਸਜੀ


(Release ID: 1634609) Visitor Counter : 245