ਗ੍ਰਹਿ ਮੰਤਰਾਲਾ
ਸਰਦਾਰ ਪਟੇਲ ਰਾਸ਼ਟਰੀ ਏਕਤਾ ਪੁਰਸਕਾਰ- 2020 ਲਈ ਨਾਮਜ਼ਦਗੀਆਂ ਦੀ ਮਿਤੀ 15 ਅਗਸਤ 2020 ਤੱਕ ਵਧਾਈ
Posted On:
26 JUN 2020 4:11PM by PIB Chandigarh
ਸਰਦਾਰ ਪਟੇਲ ਰਾਸ਼ਟਰੀ ਏਕਤਾ ਪੁਰਸਕਾਰ ਲਈ ਔਨਲਾਈਨ ਨਾਮਜ਼ਦਗੀ ਪ੍ਰਕਿਰਿਆ ਨੂੰ ਵਧਾ ਕੇ 15.08.2020 ਤੱਕ ਕਰ ਦਿੱਤਾ ਗਿਆ ਹੈ। ਇਹ ਭਾਰਤ ਦੀ ਏਕਤਾ ਅਤੇ ਅਖੰਡਤਾ ਵਿੱਚ ਯੋਗਦਾਨ ਦੇਣ ਲਈ ਸਰਬਉੱਚ ਨਾਗਰਿਕ ਪੁਰਸਕਾਰ ਹੈ। ਗ੍ਰਹਿ ਮੰਤਰਾਲੇ ਦੀ ਵੈੱਬਸਾਈਟ https://nationalunityawards.mha.gov.inਉੱਤੇ ਨਾਮਜ਼ਦਗੀਆਂ ਔਨਲਾਈਨ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।
ਭਾਰਤ ਸਰਕਾਰ ਨੇ ਇਸ ਪੁਰਸਕਾਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਨਾਮ ‘ਤੇ ਸ਼ੁਰੂ ਕੀਤਾ ਹੈ। ਇਹ ਪੁਰਸਕਾਰ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਹੁਲਾਰਾ ਦੇਣ ਲਈ ਅਤੇ ਇੱਕ ਮਜ਼ਬੂਤ ਅਤੇ ਅਖੰਡ ਭਾਰਤ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਜ਼ਿਕਰਯੋਗ ਅਤੇ ਪ੍ਰੇਰਣਾਦਾਇਕ ਯੋਗਦਾਨ ਦੀ ਪਹਿਚਾਣ ਕਰਦਾ ਹੈ।
ਪੁਰਸਕਾਰ ਦੀ ਡੈਕੋਰੇਸ਼ਨ ਹੇਠਾਂ ਦਿੱਤੀ ਗਈ ਹੈ :
*****
ਐੱਨਡਬਲਿਊ/ਆਰਕੇ/ਪੀਕੇ/ਏਡੀ/ਡੀਡੀ
(Release ID: 1634601)
Visitor Counter : 163