ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਭਾਰਤ ਵਿੱਚ ਨਿਰਮਾਣ ਖੇਤਰ ਦੇ ਵਿਕਾਸ ਲਈ ਗਿਆਨ ਨੂੰ ਧਨ ਵਿੱਚ ਬਦਲਣਾ ਮਹੱਤਵਪੂਰਨ ਹੈ - ਸ਼੍ਰੀ ਨਿਤਿਨ ਗਡਕਰੀ

Posted On: 26 JUN 2020 12:37PM by PIB Chandigarh

ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਇੰਜੀਨੀਅਰਿੰਗ ਐਕਸਪੋਰਟਸ ਪ੍ਰਮੋਸ਼ਨ ਕੌਂਸਲ  (ਈਈਪੀਸੀ)   ਦੇ ਪ੍ਰਤੀਨਿਧੀਆਂ ਨਾਲ ਮਹਾਮਾਰੀ ਦੇ ਬਾਅਦ ਦੀ ਸਥਿਤੀ ਵਿੱਚ ਖੇਤਰ ਦੇ ਵਿਕਾਸ ਉੱਤੇ ਚਰਚਾ ਕਰਨ ਲਈ ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕ ਕੀਤੀ।

 

 

ਉਨ੍ਹਾਂ ਨੇ ਪੈਨਲ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਲੌਕਡਾਊਨ ਦੌਰਾਨ ਅਰਥਵਿਵਸਥਾ ਦੇ ਹਰ ਇੱਕ ਖੇਤਰ ਨੂੰ ਅਲਪਕਾਲੀ ਕਠਿਨਾਇਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੇਕਿਨ ਸਾਨੂੰ "ਸਕਾਰਾਤਮਕਤਾ ਅਤੇ ‍ਆਤਮਵਿਸ਼ਵਾਸ" ਨਾਲ ਤੁਰੰਤ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ।  ਉਨ੍ਹਾਂ ਨੇ ਇਸ ਤੱਥ ਉੱਤੇ ਜ਼ੋਰ ਦਿੱਤਾ ਕਿ ਅਰਥਵਿਵਸਥਾ ਵਿੱਚ ਸਾਰੇ ਹਿਤਧਾਰਕਾਂ ਦਰਮਿਆਨ ਆਪਸੀ ਸਹਿਯੋਗ ਨਾਲ ਮੌਜੂਦਾ ਮਹਾਮਾਰੀ  ਕਾਰਨ ਪੈਦਾ ਹੋਈਆਂ ਕਠਿਨਾਈਆਂ ਨਾਲ ਨਜਿੱਠਣ ਵਿੱਚ ਮਦਦ ਮਿਲ ਸਕਦੀ ਹੈ।

 

ਗੱਲਬਾਤ ਦੌਰਾਨਕੇਂਦਰੀ ਮੰਤਰੀ ਨੇ ਐੱਮਐੱਸਐੱਮਈ ਖੇਤਰ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਦੇਸ਼ ਦੇ ਕੁੱਲ ਘਰੇਲੂ ਉਤਪਾਦਨਿਰਯਾਤ ਅਤੇ ਰੋਜ਼ਗਾਰ ਸਿਰਜਣ ਵਿੱਚ ਇਸ ਖੇਤਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ।  ਉਨ੍ਹਾਂ ਨੇ ਕਿਹਾ ਕਿ ਐੱਮਐੱਸਐੱਮਈ ਖੇਤਰ ਵਰਤਮਾਨ ਵਿੱਚ ਦੇਸ਼ ਦੇ ਨਿਰਯਾਤ ਵਿੱਚ ਲਗਭਗ 48% ਦਾ ਯੋਗਦਾਨ ਦਿੰਦਾ ਹੈ ਅਤੇ ਇਸ  ਨੂੰ ਤਕਨੀਕੀ ਅੱਪਗ੍ਰੇਡੇਸ਼ਨ ਅਤੇ ਉਤਪਾਦ ਵਿਕਾਸ ਜ਼ਰੀਏ ਹੋਰ ਵਧਾਇਆ ਜਾ ਸਕਦਾ ਹੈ।  ਉਨ੍ਹਾਂ ਨੇ ਕਿਹਾ ਕਿ ਲੌਜਿਸਟਿਕਸਟ੍ਰਾਂਸਪੋਰਟ ਅਤੇ ਲੇਬਰ ਕੌਸਟ ਵਿੱਚ ਉਚਿਤ ਕਮੀ ਨਾਲ ਦੇਸ਼ ਵਿੱਚ ਨਿਰਮਾਣ ਉਦਯੋਗ ਦੇ ਵਿਕਾਸ ਵਿੱਚ ਮਦਦ ਮਿਲੇਗੀ।  ਉਨ੍ਹਾਂ ਨੇ ਜ਼ਿਕਰ ਕੀਤਾ ਕਿ ਨਿਰਯਾਤ ਦਾ ਸਮਰਥਨ ਕਰਨ ਲਈ ਦੇਸ਼ ਵਿੱਚ ਪੈਕੇਜਿੰਗ ਅਤੇ ਮਿਆਰੀਕਰਨ ਦੀ ਸੁਵਿਧਾ ਹੋਰ ਮਹੱਤਵਪੂਰਨ ਕਾਰਕ ਹਨ ਜਿਨ੍ਹਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈਕਿਉਂਕਿ ਦੁਨੀਆ ਹੌਲ਼ੀ-ਹੌਲ਼ੀ ਕੋਵਿਡ ਮਹਾਮਾਰੀ ਨਾਲ ਨਜਿੱਠਣ ਵਿੱਚ ਸਫਲ ਹੋ ਰਹੀ ਹੈ।

 

ਉਨ੍ਹਾਂ ਨੇ ਕਿਹਾ ਕਿ ਐੱਮਐੱਸਐੱਮਈ ਮੰਤਰਾਲੇ ਨੇ ਭਾਰਤੀ ਐੱਮਐੱਸਐੱਮ ਉੱਦਮਾਂ ਨੂੰ ਇਕੁਇਟੀ ਸਮਰਥਨ ਦੇਣ ਲਈ ਫੰਡ ਆਵ੍ ਫੰਡਸ ਬਣਾਇਆ ਹੈ।  ਜਿਨ੍ਹਾਂ ਐੱਮਐੱਸਐੱਮਈ ਪਾਸ ਅੱਛਾ ਕਾਰੋਬਾਰ ਹੈ ਅਤੇ ਜੀਐੱਸਟੀ ਰਿਟਰਨ ਰਿਕਾਰਡ ਅਤੇ ਆਮਦਨ ਟੈਕਸ ਰਿਕਾਰਡ ਵੀ ਠੀਕ ਹਨਉਨ੍ਹਾਂ ਦਾ ਫਿਰ ਤੋਂ ਮੁੱਲਾਂਕਣ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਰੇਟਿੰਗ ਦਿੱਤੀ ਜਾਵੇਗੀ।  ਇਸ ਦੇ ਬਾਅਦ ਉਨ੍ਹਾਂ ਨੂੰ ਸਰਕਾਰ ਤੋਂ 15%  ਇਕੁਇਟੀ ਦਾ ਸਮਰਥਨ ਪ੍ਰਾਪਤ ਹੋ ਜਾਵੇਗਾ।  ਇਹ ਉਨ੍ਹਾਂ ਨੂੰ ਹੌਲ਼ੀ- ਹੌਲ਼ੀ ਪੂੰਜੀ ਬਜ਼ਾਰ ਤੋਂ ਧਨ ਜੁਟਾਉਣ ਵਿੱਚ ਸਮਰੱਥ ਬਣਾਵੇਗਾ ਅਤੇ ਪ੍ਰਸਤਾਵਿਤ ਐੱਮਐੱਸਐੱਮਈ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਕਰਨ ਅਤੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਵਿੱਚ ਮਦਦ ਕਰੇਗਾ ।

 

ਉਨ੍ਹਾਂ ਨੇ ਅੱਗੇ ਸੁਝਾਅ ਦਿੱਤਾ ਕਿ ਉਦਯੋਗਾਂ ਨੂੰ ਆਪਣੇ ਸਲਾਨਾ ਲਾਭ ਦਾ ਲਗਭਗ 2-3% ਖੋਜ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਕਿਉਂਕਿ ਗਿਆਨ ਨੂੰ ਧਨ ਵਿੱਚ ਬਦਲਣਾ ਉਦਯੋਗ  ਦੇ ਵਿਕਾਸ ਲਈ ਮਹੱਤਵਪੂਰਨ ਹੈ।

 

ਉਨ੍ਹਾਂ ਨੇ ਪੈਨਲ ਨੂੰ ਆਪਣੇ ਵਿਸ਼ੇਸ਼ ਸੁਝਾਅ ਭੇਜਣ ਦੀ ਬੇਨਤੀ ਕੀਤੀ ਅਤੇ ਸਰਕਾਰ ਦੀ ਤਰਫੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ।

 

 

*****

ਆਰਸੀਜੇ/ਐੱਸਕੇਪੀ/ਆਈਏ



(Release ID: 1634598) Visitor Counter : 170