ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੀ 'ਈ ਬਲੱਡ ਸਰਵਿਸਿਜ਼’ ਮੋਬਾਈਲ ਐਪ ਲਾਂਚ ਕੀਤੀ

ਕੋਵਿਡ-19 ਸੰਕਟ ਦੌਰਾਨ ਰਿਕਾਰਡ 1,00,000+ ਯੂਨਿਟ ਖੂਨ ਇਕੱਤਰ ਕਰਨ ਲਈ ਇੰਡੀਅਨ ਰੈੱਡ ਕਰੌਸ ਸੁਸਾਇਟੀ ਨੂੰ ਵਧਾਈ ਦਿੱਤੀ

ਡਾ. ਹਰਸ਼ ਵਰਧਨ ਨੇ ਸੰਭਾਵਿਤ ਜੀਵਨ ਰੱਖਿਅਕ ਐਪਲੀਕੇਸ਼ਨ ‘ਡਿਜੀਟਲ ਇੰਡੀਆ’ ਯੋਜਨਾ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ

Posted On: 25 JUN 2020 3:36PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਇੱਕ ਵੀਡੀਓ ਕਾਨਫਰੰਸਿੰਗ ਜ਼ਰੀਏ ਇੰਡੀਅਨ ਰੈੱਡ ਕਰੌਸ ਸੁਸਾਇਟੀ (ਆਈਸੀਆਰਐੱਸ) ਦੁਆਰਾ ਵਿਕਸਿਤ ਈ ਬਲੱਡ ਸਰਵਿਸਿਜ਼ਮੋਬਾਈਲ ਐਪ ਦੀ ਸ਼ੁਰੂਆਤ ਕੀਤੀ। ਕੇਂਦਰੀ ਸਿਹਤ ਮੰਤਰੀ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੇ ਚੇਅਰਮੈਨ ਵੀ ਹਨ।

 

ਇਹ ਐਪਲੀਕੇਸ਼ਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸਾਲ 2015 ਵਿੱਚ ਲਾਂਚ ਕੀਤੀ ਗਈ ਡਿਜੀਟਲ ਇੰਡੀਆ ਯੋਜਨਾ ਤਹਿਤ ਸੈਂਟਰ ਫਾਰ ਡਿਵੈਲਪਮੈਂਟ ਆਵ੍ ਐਡਵਾਂਸਡ ਕੰਪਿਊਟਿੰਗ (ਸੀਡੀਏਸੀ) ਦੀ ਈ-ਰਕਤਕੋਸ਼ ਟੀਮ ਦੁਆਰਾ ਤਿਆਰ ਕੀਤੀ ਗਈ ਹੈ। ਡਾ. ਹਰਸ਼ ਵਰਧਨ ਨੇ ਕਿਹਾ, “ਮਾਣਯੋਗ ਪ੍ਰਧਾਨ ਮੰਤਰੀ ਦੇ ਲੋਕ ਪੱਖੀ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜੀਟਲ ਇੰਡੀਆ ਹੁਣ ਹਰ ਵਿਅਕਤੀ ਦੇ ਰੋਜ਼ਾਨਾ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ। ਇਹ ਖੂਨਦਾਨ ਐਪ ਇੱਕ ਮਹੱਤਵਪੂਰਨ ਉਦਾਹਰਨ ਹੈ ਕਿ ਕਿਵੇਂ ਡਿਜੀਟਲ ਇੰਡੀਆ ਸਕੀਮ ਖੂਨ ਸੇਵਾਵਾਂ ਤੱਕ ਪਹੁੰਚਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ, ‘‘ਬਹੁਤ ਸਾਰੇ ਲੋਕਾਂ ਨੂੰ ਆਪਣੇ ਪਰਿਵਾਰਾਂ ਦੀਆਂ ਕੁਝ ਡਾਕਟਰੀ ਸਥਿਤੀਆਂ ਦੇ ਮੱਦੇਨਜ਼ਰ ਨਿਯਮਿਤ ਤੌਰ ਤੇ ਖੂਨ ਸਬੰਧੀ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ। ਇਸ ਐਪ ਜ਼ਰੀਏ ਇੱਕ ਵਾਰ ਵਿੱਚ ਚਾਰ ਯੂਨਿਟ ਖੂਨ ਦੀ ਮੰਗ ਕੀਤੀ ਜਾ ਸਕਦੀ ਹੈ ਅਤੇ ਬਲੱਡ ਬੈਂਕ ਤੇ ਇੱਕ ਵਿਅਕਤੀ ਨੂੰ ਖੂਨ ਦੇਣ ਲਈ 12 ਘੰਟਿਆਂ ਤਕ ਦਾ ਇੰਤਜ਼ਾਰ ਕਰਨਾ ਪਵੇਗਾ। ਇਹ ਐਪਲੀਕੇਸ਼ਨ ਉਨ੍ਹਾਂ ਲੋਕਾਂ ਲਈ ਆਈਆਰਸੀਐੱਸ ਐੱਨਐੱਚਕਿਊ ਤੇ ਬਲੱਡ ਯੂਨਿਟ ਲਈ ਬੇਨਤੀ ਕਰਨੀ ਸੌਖੀ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ, ‘‘ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਇਸ ਤਰ੍ਹਾਂ ਦੀ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ, ਮੋਬਾਈਲ ਐਪ ਉਨ੍ਹਾਂ ਸਾਰੇ ਲੋਕਾਂ ਨੂੰ ਸਫਲਤਾ ਪ੍ਰਦਾਨ ਕਰੇਗਾ ਜਿਨ੍ਹਾਂ ਨੂੰ ਖੂਨ ਦੀ ਸਖ਼ਤ ਜ਼ਰੂਰਤ ਹੈ।’’

 

ਇੱਕ ਵਾਰ ਐਪ ਜ਼ਰੀਏ ਬੇਨਤੀ ਕਰਨ ਤੋਂ ਬਾਅਦ ਲੋੜੀਂਦੇ ਯੂਨਿਟ ਆਈਆਰਸੀਐੱਸ, ਐੱਨਐੱਚਕਿਊ ਬਲੱਡ ਬੈਂਕ ਨੂੰ ਇਸ ਦੇ ਈ-ਰਕਤਕੋਸ਼ ਡੈਸ਼ਬੋਰਡ ਵਿੱਚ ਦਿਖਾਈ ਦੇਣਗੇ ਅਤੇ ਇਹ ਨਿਸ਼ਚਿਤ ਸਮੇਂ ਦੇ ਅੰਦਰ ਅੰਦਰ ਡਲਿਵਰੀ ਪ੍ਰਦਾਨ ਕਰਨ ਦੀ ਆਗਿਆ ਦਿੰਦਾ ਹੈ। ਇਹ ਵਿਸ਼ੇਸ਼ਤਾ ਖੂਨ ਪ੍ਰਾਪਤ ਕਰਨ ਵਾਲੇ ਲਈ ਖੂਨ ਪ੍ਰਾਪਤ ਕਰਨਾ ਸੌਖਾ ਬਣਾਏਗੀ ਅਤੇ ਸੇਵਾ ਵਿੱਚ ਪੂਰੀ ਪਾਰਦਰਸ਼ਤਾ ਅਤੇ ਸਿੰਗਲ ਵਿੰਡੋ ਪਹੁੰਚ ਦਾ ਲਾਭ ਪ੍ਰਦਾਨ ਕਰੇਗੀ।

 

ਡਾ. ਹਰਸ਼ ਵਰਧਨ ਨੇ ਉਨ੍ਹਾਂ ਸਾਰੇ ਸਵੈਇੱਛੁਕ ਖੂਨਦਾਨੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਚੱਲ ਰਹੇ ਕੋਵਿਡ-19 ਪ੍ਰਕੋਪ ਦੌਰਾਨ ਖੂਨਦਾਨ ਕੀਤਾ ਹੈ। ਰੈੱਡ ਕਰੌਸ ਨੇ ਸਵੈਇੱਛਤ ਖੂਨਦਾਨੀਆਂ ਤੋਂ ਖੂਨ ਇਕੱਤਰ ਕਰਨ ਲਈ ਆਵਾਜਾਈ ਦੇ ਸਾਧਨ ਪ੍ਰਦਾਨ ਕੀਤੇ ਜਾਂ ਮੋਬਾਈਲ ਵੈਨਾਂ ਨੂੰ ਖੂਨ ਇਕੱਤਰ ਕਰਨ ਵਾਲੀਆਂ ਥਾਵਾਂ ਤੇ ਭੇਜ ਕੇ ਖੂਨਦਾਨੀਆਂ ਲਈ ਖੂਨਦਾਨ ਦਾਨ ਦੀ ਸੁਵਿਧਾ ਦਿੱਤੀ ਹੈ।

 

ਲੋਕਾਂ ਨੂੰ ਸਵੈਇੱਛੁਕ ਖੂਨਦਾਨੀ ਬਣਨ ਦੀ ਅਪੀਲ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ ਕਿ ਸਵੈਇੱਛੁਕ ਖੂਨਦਾਨ 65 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਦੁਆਰਾ ਸਾਲ ਵਿੱਚ ਚਾਰ ਵਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ, ‘‘ਨਿਯਮਿਤ ਖੂਨਦਾਨ ਮੋਟਾਪਾ, ਦਿਲ ਦੀ ਸਮੱਸਿਆ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕ ਸਕਦਾ ਹੈ। ਸਿਰਫ਼ ਇਹ ਹੀ ਨਹੀਂ, ਖੂਨਦਾਨ ਕਰਨਾ ਇਕ ਅਧਿਆਤਮਕ ਮਾਰਗ ਵੀ ਹੈ ਜਿਸ ਜ਼ਰੀਏ ਮਨੁੱਖਤਾ ਦੀ ਸੇਵਾ ਕੀਤੀ ਜਾ ਸਕਦੀ ਹੈ।’’

 

ਉਦਘਾਟਨ ਤੋਂ ਬਾਅਦ ਡਾ. ਹਰਸ਼ ਵਰਧਨ ਨੇ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੀ ਪ੍ਰਬੰਧਕੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਆਈਆਰਸੀਐੱਸ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ, “ਆਈਆਰਸੀਐੱਸ ਕੋਵਿਡ-19 ਮਹਾਮਾਰੀ ਦੌਰਾਨ ਸਰਕਾਰ ਦੇ ਨਾਲ ਖ਼ਾਸਕਰ ਖੂਨਦਾਨ ਕਰਨ ਵਾਲਿਆਂ ਨੂੰ ਪਾਸ ਜਾਰੀ ਕਰਕੇ, ਖੂਨਦਾਨ ਕੈਂਪ ਲਗਾ ਕੇ ਸੁਰੱਖਿਅਤ ਖੂਨ ਦੀ ਸਪਲਾਈ ਨੂੰ ਯਕੀਨੀ ਬਣਾਈ ਰੱਖਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ।’’ ਸਾਰੇ 89 ਆਈਆਰਸੀਐੱਸ ਬਲੱਡ ਬੈਂਕ ਅਤੇ ਦੇਸ਼ ਭਰ ਦੀਆਂ 1100 ਸ਼ਾਖਾਵਾਂ ਨੇ ਘਰਾਂ ਵਿੱਚ ਦਾਨ ਜ਼ਰੀਏ ਅਤੇ ਲੌਕਡਾਊਨ ਦੌਰਾਨ ਲਗਭਗ 2000 ਖੂਨਦਾਨ ਕੈਂਪਾਂ ਜ਼ਰੀਏ 1,00,000 ਯੂਨਿਟ ਤੋਂ ਵੱਧ ਖੂਨ ਇਕੱਤਰ ਕੀਤਾ ਹੈ। ਇਸ ਤੋਂ ਇਲਾਵਾ ਐੱਨਐੱਚਕਿਊ ਬਲੱਡ ਬੈਂਕ ਵਿਚ ਰਜਿਸਟਰ ਹੋਏ 38,000 ਤੋਂ ਵੱਧ ਸਵੈ-ਇੱਛੁਕ ਖੂਨਦਾਨੀਆਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।

 

ਐੱਨਐੱਚਕਿਊ ਬਲੱਡ ਬੈਂਕ ਨੇ 55 ਖੂਨਦਾਨ ਕੈਂਪ ਲਗਾਏ ਜਿਸ ਵਿੱਚ 2896 ਯੂਨਿਟ ਖੂਨ ਇਕੱਤਰ ਕੀਤਾ ਗਿਆ। ਲੌਕਡਾਊਨ ਦੌਰਾਨ ਕੁੱਲ 5221 ਯੂਨਿਟ ਖੂਨ ਇਕੱਤਰ ਕੀਤਾ ਗਿਆ ਹੈ। 7113 ਮਰੀਜ਼ਾਂ ਨੂੰ ਖੂਨ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 2923 ਥੈਲੇਸੇਮਿਕ ਮਰੀਜ਼ਾਂ ਦੇ ਨਾਲ-ਨਾਲ ਸਰਕਾਰੀ ਹਸਪਤਾਲਾਂ ਜਿਵੇਂ ਕਿ ਏਮਜ਼ ਦਿੱਲੀ (378 ਯੂਨਿਟ) ਅਤੇ ਲੇਡੀ ਹਾਰਡਿੰਗ (624 ਯੂਨਿਟ) ਸ਼ਾਮਲ ਹਨ।

 

ਇਸ ਤੋਂ ਇਲਾਵਾ ਆਈਆਰਸੀਐੱਸ ਨੇ 3,00,00,000 ਤੋਂ ਵੱਧ ਪਕਾਏ ਹੋਏ ਭੋਜਨ ਦੇ ਪੈਕੇਟ ਦੀ ਸੇਵਾ ਕੀਤੀ ਹੈ ਅਤੇ 11,00,000 ਤੋਂ ਵੱਧ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਹੈ।

 

****

 

ਐੱਮਵੀ/ਐੱਸਜੀ



(Release ID: 1634336) Visitor Counter : 260