ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 26 ਜੂਨ ਨੂੰ ‘ਆਤਮਨਿਰਭਰ ਉੱਤਰ ਪ੍ਰਦੇਸ਼ ਰੋਜਗਾਰ ਅਭਿਯਾਨ’ ਲਾਂਚ ਕਰਨਗੇ

Posted On: 25 JUN 2020 2:49PM by PIB Chandigarh

 

ਕੋਵਿਡ-19 ਮਹਾਮਾਰੀ ਦਾ ਆਮ ਕਾਮਗਾਰਾਂ, ਵਿਸ਼ੇਸ਼ ਕਰਕੇ ਪ੍ਰਵਾਸੀ ਮਜ਼ਦੂਰਾਂ ਤੇ ਅਤਿਅੰਤ ਪ੍ਰਤੀਕੂਲ ਪ੍ਰਭਾਵ ਪਿਆ ਹੈ। ਵੱਡੀ ਸੰਖਿਆ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ-ਆਪਣੇ ਰਾਜ ਵਾਪਸ ਪਰਤ ਚੁੱਕੇ ਹਨ। ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੀ ਚੁਣੌਤੀ ਪ੍ਰਵਾਸੀਆਂ ਅਤੇ ਗ੍ਰਾਮੀਣ ਮਜ਼ਦੂਰਾਂ ਨੰਤ ਬੁਨਿਆਦੀ ਸੁਵਿਧਾਵਾਂ ਅਤੇ ਆਜੀਵਿਕਾ ਦੇ ਸਾਧਨ ਉਪਲੱਬਧ ਕਰਵਾਉਣ ਦੀ ਜ਼ਰੂਰਤ ਦੇ ਕਾਰਨ ਹੋਰ ਵੀ ਅਧਿਕ ਵਧ ਗਈ। ਅਜਿਹੀ ਸਥਿਤੀ ਵਿੱਚ ਭਾਰਤ ਸਰਕਾਰ ਨੇ ਵਿਭਿੰਨ ਸੈਕਟਾਰਾਂ ਵਿੱਚ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰਨ ਲਈ ਆਤਮਿਨਿਰਭਰ ਭਾਰਤ ਪੈਕੇਜ ਦਾ ਐਲਾਨ ਕੀਤਾ । ਦੇਸ਼ ਦੇ ਪਿਛੜੇ ਖੇਤਰਾਂ ਵਿੱਚ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਤਿਆਰ ਕਰਨ ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਰੋਜਗਾਰ ਸਿਰਜਣ ਲਈ 20 ਜੂਨ,2020 ਨੂੰ ਗ਼ਰੀਬ ਕਲਿਆਣ ਰੋਜਗਾਰ ਅਭਿਯਾਨਸ਼ੁਰੂ ਕੀਤਾ ਗਿਆ ।

 

ਉੱਤਰ ਪ੍ਰਦੇਸ਼ ਵਿੱਚ ਲਗਭਗ 30 ਲੱਖ ਪ੍ਰਵਾਸੀ ਮਜ਼ਦੂਰ ਆਪਣੇ-ਆਪਣੇ ਘਰ ਵਾਪਸ ਪਰਤ ਚੁੱਕੇ ਹਨ।  ਉੱਤਰ ਪ੍ਰਦੇਸ਼ ਦੇ 31 ਜ਼ਿਲ੍ਹਿਆਂ ਵਿੱਚ 25,000 ਤੋਂ ਵੀ ਜ਼ਿਆਦਾ ਪ੍ਰਵਾਸੀ ਮਜ਼ਦੂਰ ਆਪਣੇ ਘਰ ਵਾਪਸ ਆ ਚੁੱਕੇ ਹਨ । ਇਨ੍ਹਾਂ ਵਿੱਚ 5 ਖਾਹਿਸ਼ੀ ਜ਼ਿਲ੍ਹੇ ਵੀ ਸ਼ਾਮਲ ਹਨ । ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਉਦਯੋਗ ਅਤੇ ਹੋਰ ਸੰਗਠਨਾਂ ਨਾਲ ਸਾਂਝੇਦਾਰੀ ਕਰਦੇ ਹੋਏ ਇੱਕ ਅਨੂਠੀ ਪਹਿਲ ਆਤਮੇਨਿਰਭਰ ਉੱਤਰ ਪ੍ਰਦੇਸ਼ ਰੋਜਗਾਰ ਅਭਿਯਾਨਦੀ ਪਰਿਕਲਪਨਾ ਕੀਤੀ ਹੈ ਜਿਸ ਦੇ ਤਹਿਤ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਪ੍ਰੋਗਰਾਮਾਂ ਵਿੱਚ ਤਾਲਮੇਲ ਸਥਾਏਪਿਤ ਕੀਤਾ ਗਿਆ ਹੈ। ਇਹ ਅਭਿਯਾਨ ਰੋਜਗਾਰ ਪ੍ਰਦਾਨ ਕਰਨ, ਸਥਾਨਕ ਉੱਦਮਤਾ ਨੂੰ ਹੁਲਾਰਾ ਦੇਣ ਅਤੇ ਰੋਜਗਾਰ ਦੇ ਅਵਸਰ ਮੁਹੱਈਆ ਕਰਵਾਉਣ ਲਈ ਉਦਯੋਗਿਕ ਸੰਘਾਂ ਅਤੇ ਹੋਰ ਸੰਗਠਨਾਂ ਨਾਲ ਸਾਂਝੇਦਾਰੀ ਕਰਨ ਤੇ ਵਿਸ਼ੇਸ਼ ਤੌਰ ਤੇ ਕੇਂਦ੍ਰਿਤ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਜੂਨ,2020 ਨੂੰ ਸਵੇਰੇ 11 ਵਜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਵੀਡੀਓ - ਕਾਨਫਰਰੰਸ ਜ਼ਰੀਏ ਇਸ ਅਭਿਯਾਨ ਦੀ ਸ਼ੁਰੂਆਤ ਕਰਨਗੇ।  ਇਸ ਦੇ ਇਲਾਵਾ ਉੱਤਰ ਪ੍ਰਦੇਸ਼ ਦੇ ਸਬੰਧਿਤ ਮੰਤਰਾਲਿਆਂ ਦੇ ਮੰਤਰੀ ਵੀ ਵਰਚੁਅਲ ਲਾਂਚਿੰ‍ਗ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਛੇ ਜ਼ਿਲ੍ਹਿਆਂ ਦੇ ਗ੍ਰਾਮੀਣਾਂ ਦੇ ਨਾਲ ਸੰਵਾਦ ਕਰਨਗੇ।  ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਬਣਾਈ ਰੱਖਣ ਦੇ ਮਾਨਦੰਡਾਂ ਦਾ ਪਾਲਣ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਦੇ ਪਿੰਡਾਂ ਦੇ ਲੋਕ ਸਾਂਝੇ ਸੇਵਾ ਕੇਂਦਰਾਂ (ਕਾਮਨ ਸਰਵਿਸ ਸੈਂਟਰਾਂ)  ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਜ਼ਰੀਏ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

 

****

ਵੀਆਰਆਰਕੇ /ਕੇਪੀ


(Release ID: 1634325) Visitor Counter : 206