ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ-ਨੀਰੀ ਵਿੱਚ 3000 ਤੋਂ ਅਧਿਕ ਕੋਵਿਡ-19 ਸੈਂਪਲਾਂ ਦਾ ਟੈਸਟ ਕੀਤਾ ਗਿਆ
Posted On:
24 JUN 2020 12:46PM by PIB Chandigarh
ਸੀਐੱਸਆਈਆਰ - ਰਾਸ਼ਟਰੀ ਵਾਤਾਵਰਣ ਇੰਜੀਨੀਅਰਿੰਗ ਖੋਜ ਸੰਸਥਾਨ (ਸੀਐੱਸਆਈਆਰ-ਨੀਰੀ) ਵਿੱਚ ਅਪ੍ਰੈਲ 2020 ਤੋਂ ਕੋਵਿਡ-19 ਟੈਸਟਿੰਗ ਸੁਵਿਧਾ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਹੁਣ ਤੱਕ ਕੋਵਿਡ-19 ਦੇ 3,000 ਤੋਂ ਅਧਿਕ ਸੈਂਪਲਾਂ ਦਾ ਟੈਸਟ ਕੀਤਾ ਜਾ ਚੁੱਕਿਆ ਹੈ।
ਰੋਜ਼ਾਨਾ 50 ਸੈਂਪਲਾਂ ਦੀ ਟੈਸਟਿੰਗ ਸਮਰੱਥਾ ਦੇ ਨਾਲ, ਸੀਐੱਸਆਈਆਰ-ਨੀਰੀ ਕੋਲ ਕੋਵਿਡ-19 ਸੈਂਪਲਾਂ ਦੀ ਟੈਸਟਿੰਗ ਕਰਨ ਅਤੇ ਟੈਸਟਿੰਗ ਤੋਂ ਪਹਿਲਾਂ ਉਪਯੁਕਤ ਜੈਵ-ਸੁਰੱਖਿਆ ਅਤੇ ਸਾਵਧਾਨੀ ਵਰਤਣ ਲਈ ਜ਼ਰੂਰੀ ਬੁਨਿਆਦੀ ਢਾਂਚਾ ਮੌਜੂਦ ਹੈ। ਸੀਐੱਸਆਈਆਰ-ਨੀਰੀ ਦੇ ਡਾਇਰੈਕਟਰ ਡਾ. ਰਾਕੇਸ਼ ਕੁਮਾਰ ਨੇ ਕਿਹਾ ਕਿ ਨੈਦਾਨਿਕ ਸੈਂਪਲਾਂ ਦਾ ਟੈਸਟ ਕਰਨ ਅਤੇ ਟੈਸਟਿੰਗ ਸੁਵਿਧਾ ਦੇ ਸੰਚਾਲਨ ਲਈ ਜ਼ਰੂਰੀ ਸਾਰੀਆਂ ਲਾਜ਼ਮੀ ਪ੍ਰਵਾਨਗੀ ਪ੍ਰਾਪਤ ਕੀਤੀਆਂ ਗਈਆਂ ਸਨ।
ਸੀਐੱਸਆਈਆਰ-ਨੀਰੀ ਦੇ ਵਿਗਿਆਨੀ ਡਾ. ਪ੍ਰਕਾਸ਼ ਕੁੰਭਾਰੇ ਨੇ ਕਿਹਾ, “ਇਹ ਸੁਵਿਧਾ ਨਾਗਪੁਰ ਅਤੇ ਵਿਦਰਭ ਦੇ ਆਸ-ਪਾਸ ਦੇ ਖੇਤਰਾਂ ਦੇ ਕੋਵਿਡ-19 ਸੈਂਪਲ ਦੇ ਟੈਸਟਿੰਗ ਲਈ ਖੁੱਲੀ ਹੈ। ਸੀਐੱਸਆਈਆਰ-ਨੀਰੀ ਵਿੱਚ ਨੈਦਾਨਿਕ ਸੈਂਪਲਾਂ ਦੀ ਟੈਸਟਿੰਗ ਦੇ ਇਲਾਵਾ, ਸੀਐੱਸਆਈਆਰ-ਨੀਰੀ ਵਿਅਕਤੀਗਤ ਸੁਰੱਖਿਆ ਉਪਕਰਣ (ਪੀਪੀਈ) ਪ੍ਰਦਾਨ ਕਰਕੇ ਸਿਹਤ ਕਰਮੀਆਂ ਦਾ ਸਮਰਥਨ ਕਰ ਰਿਹਾ ਹੈ ਤਾਕਿ ਮਰੀਜ਼ਾਂ ਦੀ ਸੇਵਾ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਸੰਕ੍ਰਮਣ ਤੋਂ ਬਚਾਇਆ ਜਾ ਸਕੇ।
ਸੀਐੱਸਆਈਆਰ-ਨੀਰੀ ਵਾਇਰੋਲੋਜੀ ਲੈਬ ਜਿੱਥੇ ਵਾਇਰਸ ਦਾ ਟੈਸਟ ਹੁੰਦਾ ਹੈ
ਸੀਐਸਆਈਆਰ-ਨੀਰੀ ਵਾਇਰੋਲੋਜੀ ਲੈਬ ਦੀ ਟੀਮ ਕੋਵਿਡ -19 ਟੈਸਟਿੰਗ ਵਿੱਚ ਲੱਗੀ ਹੋਈ ਹੈ
*****
ਐੱਨਬੀ/ਕੇਜੀਐੱਸ/(ਇੰਡੀਆ ਸਾਇੰਸ ਵਾਇਰ)
(Release ID: 1634115)
Visitor Counter : 211