PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 22 JUN 2020 6:33PM by PIB Chandigarh

 

https://static.pib.gov.in/WriteReadData/userfiles/image/image001U3KM.jpg Coat of arms of India PNG images free download

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦਰਸਾਉਂਦੀ ਹੈ ਕਿ ਉੱਚ ਜਨਸੰਖਿਆ ਘਣਤਾ ਦੇ ਬਾਵਜੂਦ, ਭਾਰਤ ਪ੍ਰਤੀ ਲੱਖ ਜਨਸੰਖਿਆ `ਤੇ ਸਭ ਤੋਂ ਘੱਟ ਮਾਮਲਿਆਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।
  • ਹੁਣ ਤੱਕ ਕੋਵਿਡ-19 ਤੋਂ 2,37,195 ਮਰੀਜ਼ ਠੀਕ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਠੀਕ ਹੋਏ 9,440 ਲੋਕਾਂ ਦੀ ਸੰਖਿਆ ਸ਼ਾਮਲ ਹਨ। ਇਸ ਤਰ੍ਹਾਂ ਕੋਵਿਡ-19 ਦੇ ਮਰੀਜ਼ਾਂ ਦਾ ਰਿਕਵਰੀ ਰੇਟ 55.77 ਪ੍ਰਤੀਸ਼ਤ ਹੋ ਗਿਆ ਹੈ।
  • ਵਰਤਮਾਨ ਵਿੱਚ ਦੇਸ਼ `1,74,387 ਐਕਟਿਵ ਕੇਸ ਹਨ ਅਤੇ ਸਾਰੇ ਕੇਸ ਸਰਗਰਮ ਡਾਕਟਰੀ ਦੇਖ-ਰੇਖ ਵਿੱਚ ਹਨ।
  • ਕੇਂਦਰੀ ਗ੍ਰਹਿ ਮੰਤਰੀ ਨੇ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਦਿੱਲੀ `ਚ ਕੋਵਿਡ-19 ਦੇ ਰੋਕਥਾਮ ਦੀ ਰਣਨੀਤੀ `ਤੇ ਡਾ. ਵੀ.ਕੇ. ਪਾਲ ਦੀ ਰਿਪੋਰਟ ਪੇਸ਼ ਕੀਤੀ ਗਈ ਸੀ।

 

https://static.pib.gov.in/WriteReadData/userfiles/image/image005F16F.jpg

Image

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਭਾਰਤ ਵਿੱਚ ਦੁਨੀਆ ਦੀ ਪ੍ਰਤੀ ਲੱਖ ਆਬਾਦੀ ਤੇ ਕੋਰੋਨਾ ਸੰਕ੍ਰਮਣ ਦੇ ਸਭ ਤੋਂ ਘੱਟ ਕੇਸ ਹਨ ਅਤੇ ਇਲਾਜ ਦੇ ਬਾਅਦ ਸੰਕ੍ਰਮਣ ਤੋਂ ਠੀਕ ਹੋਏ ਅਤੇ ਇਸ ਦੇ ਐਕਟਿਵ ਕੇਸਾਂ  ਦਰਮਿਆਨ ਅੰਤਰ ਵਧਣਾ ਜਾਰੀ ਹੈ

ਵਿਸ਼ਵ ਸਿਹਤ ਸੰਗਠਨ ਦੀ ਮਿਤੀ  21 ਜੂਨ, 2020 ਨੂੰ ਜਾਰੀ ਰਿਪੋਰਟ 153 ਤੋਂ ਪਤਾ ਚਲਦਾ ਹੈ ਕਿ ਅਧਿਕ ਜਨਸੰਖਿਆ ਘਣਤਾ ਦੇ ਬਾਵਜੂਦ ਭਾਰਤ ਪ੍ਰਤੀ ਲੱਖ ਆਬਾਦੀ ਤੇ ਕੋਰੋਨਾਵਾਇਰਸ ਨਾਲ ਸੰਕ੍ਰਮਣ ਦੇ ਸਭ ਤੋਂ ਘੱਟ ਕੇਸਾਂ  ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਪ੍ਰਤੀ ਲੱਖ ਜਨਸੰਖਿਆ ਤੇ ਕੋਰੋਨਾਵਾਇਰਸ ਤੋਂ ਸੰਕ੍ਰਮਣ ਦੇ ਮਾਮਲੇ 30.04 ਹਨ ਜਦਕਿ ਗਲੋਬਲ ਔਸਤ ਇਸ ਦੇ ਤਿੰਨ ਗੁਣਾ ਤੋਂ ਅਧਿਕ 114.67 ਹੈ। ਅਮਰੀਕਾ ਵਿੱਚ ਪ੍ਰਤੀ ਲੱਖ ਜਨਸੰਖਿਆ ਤੇ 671.24 ਮਾਮਲੇ ਹਨ ਜਦੋਂ ਕਿ ਜਰਮਨੀ, ਸਪੇਨ ਅਤੇ ਬ੍ਰਾਜ਼ੀਲ ਲਈ ਇਹ ਅੰਕੜਾ  ਕ੍ਰਮਵਾਰ 583. 88, 526.22 ਅਤੇ 489.42 ਹੈ। ਇਸ ਤਰ੍ਹਾਂ ਇਹ ਨਿਮਨ ਅੰਕੜਾ  ਕੋਵਿਡ-19 ਦੇ ਨਿਵਾਰਣ, ਨਿਯੰਤਰਣ ਅਤੇ ਪ੍ਰਬੰਧਨ ਲਈ ਰਾਜਾਂ/  ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਭਾਰਤ ਸਰਕਾਰ ਦੇ ਸਿਲਸਿਲੇਵਾਰ ਅਤੇ ਅਤਿ ਅਧਿਕ ਸਰਗਰਮ ਤਰੀਕਾ ਅਪਣਾਉਣ ਦਾ ਪ੍ਰਮਾਣ ਹੈ

https://static.pib.gov.in/WriteReadData/userfiles/image/image001JVC1.jpg

 

ਹੁਣ ਤੱਕ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਕੁੱਲ 2, 37, 195 ਮਰੀਜ਼ ਠੀਕ ਹੋ ਚੁੱਕੇ ਹਨਪਿਛਲੇ  24 ਘੰਟਿਆਂ ਦੌਰਾਨ, ਕੁੱਲ 9,440 ਕੋਵਿਡ -19 ਮਰੀਜ਼ ਠੀਕ ਹੋਏ ਹਨ। ਕੋਵਿਡ - 19 ਰੋਗੀਆਂ ਦੇ ਸਿਹਤ ਲਾਭ ਪ੍ਰਾਪਤ ਕਰਨ ਦੀ ਦਰ ਵਧਕੇ 55.77%  ਹੋ ਗਈ ਹੈ । ਹੁਣ ਕੋਵਿਡ-19 ਦੇ ਕੁੱਲ 1, 74,387 ਸਰਗਰਮ ਮਾਮਲੇ ਹਨ ਅਤੇ ਸਾਰਿਆਂ ਦੀ ਗਹਿਨ ਮੈਡੀਕਲ ਦੇਖਰੇਖ ਵਿੱਚ ਇਲਾਜ ਚਲ ਰਿਹਾ ਹੈ। ਇਸ ਬਿਮਾਰੀ ਤੋਂ ਠੀਕ ਹੋਏ ਅਤੇ ਕੋਰੋਨਾਵਾਇਰਸ ਤੋਂ ਸੰਕਰਮਿਤ ਮਰੀਜ਼ਾਂ ਦੀ ਸੰਖਿਆ  ਦਰਮਿਆਨ ਦਾ ਅੰਤਰ ਲਗਾਤਾਰ ਵਧਦਾ ਜਾ ਰਿਹਾ ਜਿਸ ਨੂੰ ਹੇਠਾਂ ਦਿੱਤੇ ਗਏ ਗਰਾਫ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ।  ਅੱਜ ਠੀਕ ਹੋ ਚੁੱਕੇ ਮਰੀਜ਼ਾਂ ਦੀ ਸੰਖਿਆ ਇਸ ਬਿਮਾਰੀ ਦੇ ਸਰਗਰਮ ਰੋਗੀਆਂ ਦੀ ਸੰਖਿਆ ਨੂੰ ਪਾਰ ਕਰ ਗਈ ਹੈ ਅਤੇ ਇਹ 62 , 808 ਅਧਿਕ ਹੈ।

https://pib.gov.in/PressReleseDetail.aspx?PRID=1633294

 

ਸ਼੍ਰੀ ਮਾਂਡਵੀਯਾ ਨੇ ਭਾਰਤ ਦੇ ਸਭ ਤੋਂ ਵੱਡੀ ਐਕਸਪੋ ਵਿੱਚੋਂ ਇੱਕ, ਪਹਿਲੀ ਵਰਚੁਅਲ ਹੈਲਥਕੇਅਰ ਐਂਡ ਹਾਈਜੀਨ ਐਕਸਪੋ 2020 ਦਾ ਉਦਘਾਟਨ ਕੀਤਾ

 

ਇਹ ਭਾਰਤ ਦੀ ਪਹਿਲੀ ਸਭ ਤੋਂ ਵੱਡੀ ਵਰਚੁਅਲ ਪ੍ਰਦਰਸ਼ਨੀ ਹੈ, ਜੋ ਇੱਕ ਨਵੀਂ ਸ਼ੁਰੂਆਤ ਹੈ। ਉਦਘਾਟਨ ਦੇ ਅਵਸਰ ਤੇ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਲਈ ਇੱਕ ਈਕੋਸਿਸਟਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ ਔਸ਼ਧ ਖੇਤਰ,ਸਿਹਤ ਅਤੇ ਸਫਾਈ ਖੇਤਰ ਵਿੱਚ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ।  ਸਿਹਤਸਫਾਈ ਤੇ ਸਵੱਛਤਾਮੈਡੀਕਲ ਉਪਕਰਣ, ਮੈਡੀਕਲ ਟੈਕਸਟਾਈਲਸ ਤੇ ਉਪਭੋਗਤਾ ਸਮੱਗਰੀ, ਫਾਰਮਾਸਿਊਟੀਕਲ ਅਤੇ ਸਫਾਈ ਤੇ ਸਵੱਛਤਾ ਚਿਕਿਤਸਾ ਨਾਲ ਜੁੜੇ ਕੱਪੜੇ ਅਤੇ ਉਪਕਰਣਆਯੁਸ਼ ਅਤੇ ਕਲਿਆਣ ਖੇਤਰ ਕੋਵਿਡ-19 ਮਹਾਮਾਰੀ  ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦੇ ਹਨ। ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 2014 ਤੋਂ ਇਸ ਦਿਸ਼ਾ ਵਿੱਚ ਐਲਾਨ ਕੀਤੀਆਂ ਗਈਆਂ ਵਿਭਿੰਨ ਪਹਿਲਾਂ ਤੇ ਪ੍ਰਕਾਸ਼ ਪਾਇਆ ਜਿਵੇਂ ਕਿ ਹਰੇਕ ਘਰ ਵਿੱਚ ਪਖਾਨੇ ਦੀ ਉਪਲੱਬਧਤਾ,  10 ਕਰੋੜ ਪਰਿਵਾਰਾਂ ਦੀ ਸਿਹਤ ਸੇਵਾ ਨੂੰ ਕਵਰ ਕਰਨ ਲਈ ਆਯੁਸ਼ਮਾਨ ਭਾਰਤ”,  “ਸਵੱਛ ਭਾਰਤ ਅਭਿਯਾਨ”, “ਸੁਵਿਧਾ ਸੈਨਿਟਰੀਨੈਪਕਿਨ ਆਦਿ। ਉਨ੍ਹਾਂ ਨੇ ਜਨ ਔਸ਼ਧੀ ਕੇਂਦਰਾਂ ਦੇ ਸੰਦਰਭ ਵਿੱਚ ਵੀ ਦੱਸਿਆ ਜਿੱਥੇ ਸਾਰੇ ਲੋਕਾਂ ਲਈ ਕਿਫਾਇਤੀ ਦਾਮਾਂ ਵਿੱਚ ਗੁਣਵੱਤਾਪੂਰਨ ਦਵਾਈਆਂ ਨੂੰ ਉਪਲੱਬਧ ਕਰਵਾਇਆ ਜਾ ਰਿਹਾ ਹੈ। ਸ਼੍ਰੀ ਮਾਂਡਵੀਯਾ ਨੇ ਵਿਸਤ੍ਰਿਤ ਰੂਪ ਨਾਲ ਦੱਸਿਆ ਕਿ ਕਿਵੇਂ ਨਰੇਂਦਰ ਮੋਦੀ ਸਰਕਾਰ ਦੇ ਦ੍ਰਿੜ੍ਹ ਸੰਕਲਪ ਦ੍ਰਿਸ਼ਟੀਕੋਣ ਦੇ ਕਾਰਨ ਇਹ ਸਾਰੀਆਂ ਪਹਿਲਾਂ ਸੰਭਵ ਹੋ ਸਕੀਆਂ ਹਨ।

 

https://pib.gov.in/PressReleseDetail.aspx?PRID=1633294

 

ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਨਵੇਂ ਮੌਕੇ ਖੁੱਲ੍ਹ ਰਹੇ ਹਨ: ਹਰਸਿਮਰਤ ਕੌਰ ਬਾਦਲ

 

ਕੇਂਦਰੀ ਫੂਡ ਪ੍ਰੋਸੈੱਸਿੰਗ ਇੰਡਸਟ੍ਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਭਾਰਤ ਸਰਕਾਰ ਦੇ ਰਾਸ਼ਟਰੀ ਨਿਵੇਸ਼ ਪ੍ਰਮੋਸ਼ਨ ਅਤੇ ਸੁਵਿਧਾ ਏਜੰਸੀ ਇਨਵੈਸਟ ਇੰਡੀਆ ਦੁਆਰਾ ਐਕਸਕਲੂਸਿਵ ਇਨਵੈਸਟਮੈਂਟ ਫ਼ੋਰਮ ਦੇ ਫੂਡ ਪ੍ਰੋਸੈੱਸਿੰਗ ਐਡੀਸ਼ਨ ਦੀ ਸ਼ੁਰੂਆਤ ਕੀਤੀ। ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਕਾਰਨ ਇਸ ਖੇਤਰ ਦੇ ਸਾਹਮਣੇ ਵਿਲੱਖਣ ਚੁਣੌਤੀਆਂ ਆਈਆਂ ਅਤੇ ਇਹ ਲੌਕਡਾਊਨ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਵਿੱਚ ਲਗਾਤਾਰ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਵਰਤਮਾਨ ਵਿੱਚ ਇਹ ਖੇਤਰ ਕੁਝ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਨ੍ਹਾਂ ਦਾ ਸਬੰਧ ਆਲਮੀ ਵਪਾਰ ਨਾਲ ਹੈ ਜਿੱਥੇ ਮੰਗ ਵਿੱਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹ ਚੁਣੌਤੀਆਂ ਇਸ ਖ਼ਾਸ ਮੰਚ ਜਿਹੇ ਨਵੇਂ ਮੌਕਿਆਂ ਦੀ ਸ਼ੁਰੂਆਤ ਕਰਨਗੀਆਂ ਜਿਸ ਵਿੱਚ 180 ਤੋਂ ਵੱਧ ਨਿਵੇਸ਼ਕਾਂ, 6 ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਦੇ ਲਈ ਇੱਕ ਹੀ ਸਮੇਂ ਵਿੱਚ ਇੱਕ ਹੀ ਜਗ੍ਹਾ ਤੇ ਆਉਣਾ ਸੰਭਵ ਬਣਾ ਦਿੱਤਾ ਹੈ।

 

https://pib.gov.in/PressReleseDetail.aspx?PRID=1633294

 

ਈਪੀਐੱਫਓ ਨੇ ਪਿਛਲੇ ਦੋ ਵਿੱਤ ਵਰ੍ਹਿਆਂ ਵਿੱਚ 1.39 ਕਰੋੜ ਗਾਹਕਾਂ ਨੂੰ ਜੋੜਿਆ

ਈਪੀਐੱਫਓ ਦੁਆਰਾ ਹਾਲ ਹੀ ਵਿੱਚ ਪ੍ਰਕਾਸ਼ਿਤ ਆਰਜ਼ੀ ਭੁਗਤਾਨ ਰਜਿਸਟਰ ਅੰਕੜੇ  (ਪੇਰੋਲ ਡੇਟਾ)  ਈਪੀਐੱਫਓ ਵਿੱਚ ਸਤੰਬਰ,  2017 ਤੋਂ ਭੁਗਤਾਨ ਰਜਿਸਟਰ ਦੇ ਮਿਲਾਨ ਦੇ ਬਾਅਦ ਤੋਂ ਇਸ ਦੀ ਲਗਾਤਾਰ ਵਧਦੀ ਗਾਹਕ ਸੰਖਿਆ ਵਿੱਚ ਵਾਧੇ ਦੀ ਪ੍ਰਵਿਰਤੀ ਨੂੰ ਉਜਾਗਰ ਕਰਦਾ ਹੈ। ਕੁੱਲ ਗਾਹਕ ਸੰਖਿਆ 28%  ਦਾ ਵਾਧਾ ਦਰਜ ਕਰਦੇ ਹੋਏ ਸਾਲ 2018-19 ਵਿੱਚ 61.12 ਲੱਖ ਤੋਂ ਵਧ ਕੇ 2019-20 ਵਿੱਚ 78.58 ਲੱਖ ਹੋ ਗਈ।   ਸਾਲ 2019-20 ਦੌਰਾਨ ਗਾਹਕਾਂ ਦੀ ਉਮਰ ਦੇ ਹਿਸਾਬ ਤੋਂ ਵਿਸ਼ਲੇਸ਼ਣ ਦੱਸਦਾ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 26-28,  29-35 ਅਤੇ 35 ਸਾਲ ਤੋਂ ਅਧਿਕ ਉਮਰ ਸਮੂਹ ਦੇ ਗਾਹਕਾਂ  ਦੇ ਕੁੱਲ ਨਾਮਾਂਕਨ ਵਿੱਚ 50%  ਤੋਂ ਅਧਿਕ ਦਾ ਵਾਧਾ ਹੋਇਆ ਹੈ।  ਔਨਲਾਈਨ ਮੋੜ ਵਿੱਚ ਸੇਵਾ ਪ੍ਰਦਾਨ ਕਰਨ ਦੀ ਗੁਣਵੱਤਾ ਵਿੱਚ ਤੇਜ਼ੀ ਨਾਲ ਸੁਧਾਰ ਦੀ ਵਜ੍ਹਾ ਨਾਲ ਦੇਸ਼ ਭਰ ਦੇ ਕਰਮਚਾਰੀ ਈਪੀਐੱਫਓ ਦੀਆਂ ਸੇਵਾਵਾਂ ਵੱਲ ਆਕਰਸ਼ਿਤ ਹੋਏ ਹਨ।  ਇਸ ਦੇ ਇਲਾਵਾ ਪੀਐੱਫ ਦੇ ਰੂਪ ਵਿੱਚ ਜਮ੍ਹਾਂ ਰਕਮ ਹੁਣ ਲੌਕ-ਇਨ ਮਨੀ ਨਹੀਂ ਰਹਿ ਗਈ ਹੈਇਸ ਨੂੰ ਜ਼ਰੂਰਤ ਪੈਣ ਤੇ ਕੱਢਿਆ ਜਾ ਸਕਦਾ ਹੈ।  ਈਪੀਐੱਫਓ ਨੇ 3 ਦਿਨਾਂ ਦੇ ਅੰਦਰ ਕੋਵਿਡ-19  ਦੌਰਾਨ ਪਹਿਲੀਆਂ ਮੰਗਾਂ ਨੂੰ ਨਿਪਟਾਉਣ ਦਾ ਕੰਮ ਕੀਤਾ ਹੈ। 

https://pib.gov.in/PressReleseDetail.aspx?PRID=1633294

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਖਾਹਿਸ਼ੀਜ਼ਿਲ੍ਹਿਆਂ ਦੀਆਂ ਹੈਲਥਕੇਅਰ ਸੁਵਿਧਾਵਾਂ ਦੀ ਸਮੀਖਿਆ ਕੀਤੀ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਉੱਤਰ ਪੂਰਬ, ਵਿਸ਼ੇਸ਼ ਰੂਪ ਨਾਲ ਖਾਹਿਸ਼ੀਜ਼ਿਲ੍ਹਿਆਂ ਵਿੱਚ ਕੋਵਿਡ ਸਥਿਤੀ ਅਤੇ ਸਿਹਤ ਸੁਵਿਧਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਉੱਤਰ ਪੂਰਬ ਖੇਤਰ ਵਿਕਾਸ ਮੰਤਰਾਲੇ ਨੇ ਅੱਠ ਉੱਤਰੀ ਪੂਰਬੀ ਰਾਜਾਂ ਵਿੱਚ ਸਿਹਤ ਸੇਵਾਵਾਂ ਦੀ ਸੁਵਿਧਾ ਲਈ ਵਿਸ਼ੇਸ਼ ਰੂਪ ਨਾਲ ਸੰਕ੍ਰਮਣ ਰੋਗਾਂ ਦੇ ਪ੍ਰਬੰਧਨ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਲਈ 190 ਕਰੋੜ ਰੁਪਏ ਦੀ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਹੈ।  ਇੱਕ ਵਰਚੁਅਲਮੀਟਿੰਗ ਵਿੱਚ ਸਿਹਤ ਸਕੱਤਰਾਂ ਦੇ ਨਾਲ-ਨਾਲ ਡਿਪਟੀ ਕਮਿਸ਼ਨਰਾਂ ਅਤੇ ਉੱਤਰ ਪੂਰਬ ਦੇ 14 ਖਾਹਿਸ਼ੀ ਜ਼ਿਲ੍ਹਿਆਂ ਦੇ ਸਿਹਤ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਖਾਹਿਸ਼ੀ ਜ਼ਿਲ੍ਹੇ ਦੀ ਧਾਰਨਾ 49 ਪ੍ਰਮੁੱਖ ਸੰਕੇਤਾਂ ਤੇ ਅਧਾਰਿਤ ਹੈ ਜਿਨ੍ਹਾਂ ਵਿੱਚ ਸਿਹਤ ਸੇਵਾ ਦੀ ਸਥਿਤੀ ਵੀ ਇੱਕ ਮਹੱਤਵਪੂਰਨ ਹਿੱਸਾ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਉੱਤਰ ਪੂਰਬ ਰਾਜਾਂ ਨੂੰ ਸਿਹਤ ਸਬੰਧੀ ਪ੍ਰੋਜੈਕਟਾਂ ਲਈ ਪ੍ਰਸਤਾਵ ਭੇਜਣ ਦਾ ਵਿਕਲਪ ਦਿੱਤਾ ਹੈ ਤਾਂ ਕਿ ਉੱਤਰ ਪੂਰਬ ਖੇਤਰ ਵਿਕਾਸ ਮੰਤਰਾਲੇ ਤਹਿਤ ਨਾਰਥ ਈਸਟ ਸਪੈਸ਼ਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਸਕੀਮ (ਐੱਨਈਆਈਐੱਸਡੀਐੱਸ) ਤਹਿਤ ਉਨ੍ਹਾਂ ਨੂੰ 500 ਕਰੋੜ ਰੁਪਏ ਤੱਕ ਵਿੱਤੀ ਸਹਾਇਤਾ ਦਿੱਤੀ ਜਾ ਸਕੇ।

https://pib.gov.in/PressReleseDetail.aspx?PRID=1633294

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਪੰਜਾਬ: ਪੰਜਾਬ ਸਰਕਾਰ ਨਿਜੀ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ਲਈ ਦਾਖਲ ਹੋਣ ਅਤੇ ਇਲਾਜ ਦੀਆਂ ਦਰਾਂ ਦੀ ਵੱਧ ਤੋਂ ਵੱਧ ਸੀਮਾ ਤੈਅ ਕਰੇਗੀ ਅਤੇ ਉਨ੍ਹਾਂ ਦੀ ਪਾਲਣਾ ਨਾ ਕਰਨ ਵਾਲੇ ਅਦਾਰਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ। ਨਿਜੀ ਹਸਪਤਾਲਾਂ ਵੱਲੋਂ ਵਧੇਰੇ ਫੀਸ ਵਸੂਲਣ ਦੀਆਂ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਅਜਿਹੀਆਂ ਕਾਰਵਾਈਆਂ ਨੂੰ ਲੋਕ ਵਿਰੋਧੀ ਤੇ ਦੇਸ਼ ਵਿਰੋਧੀਕਰਾਰ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਨਿਜੀ ਸੰਸਥਾਵਾਂ ਨੂੰ ਲੋਕਾਂ ਦੀਆਂ ਜਾਨਾਂ ਦੀ ਕੀਮਤ 'ਤੇ ਬੇਰਹਿਮੀ ਨਾਲ ਮੁਨਾਫਾ ਨਹੀਂ ਕਮਾਉਣ ਦਿੱਤਾ ਜਾਵੇਗਾ।
  • ਹਰਿਆਣਾ: ਛੇਵੇਂ 'ਕੌਮਾਂਤਰੀ ਯੋਗ ਦਿਵਸ' ਦੇ ਮੌਕੇ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ 2015 ਤੋਂ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਵੱਡੇ ਪੱਧਰ 'ਤੇ ਆਯੋਜਿਤ ਕਰ ਰਹੀ ਹੈ ਜਿਸ ਤਹਿਤ ਰਾਜ ਪੱਧਰੀ ਪ੍ਰੋਗਰਾਮ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵੀ ਕਰਵਾਏ ਗਏ ਹਨ ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਸਮੂਹਿਕ ਰੂਪ ਵਿੱਚ ਯੋਗਾ ਕੀਤਾ ਅਤੇ ਦੂਜਿਆਂ ਨੂੰ ਵੀ ਆਪਣੀ ਜ਼ਿੰਦਗੀ ਅੰਦਰ ਯੋਗ ਅਪਨਾਉਣ ਲਈ ਪ੍ਰੇਰਿਆ। ਪਰ ਇਸ ਸਾਲ, ਕੋਵਿਡ-19 ਕਾਰਨ, ਪ੍ਰੋਗਰਾਮ ਤੇ ਸਮਾਗਮਾਂ ਕਰਵਾਉਣ ਦੀ ਬਜਾਏ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ 'ਚ ਯੋਗ ਅਭਿਆਸ ਕਰਨ ਕਿਉਂਕਿ ਇਹ ਇੱਕੋ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ ਜਿਸ ਦੁਆਰਾ ਅਸੀਂ ਇਸ ਮਹਾਂਮਾਰੀ ਨੂੰ ਹਰਾ ਸਕਦੇ ਹਾਂ।
  • ਮਹਾਰਾਸ਼ਟਰ: ਰਾਜ ਵਿੱਚ ਕੋਵਿਡ-19 ਮਰੀਜ਼ਾਂ ਦੀ ਮੌਜੂਦਾ ਗਿਣਤੀ 1,32,075 ਹੈ। ਪਿਛਲੇ 24 ਘੰਟਿਆਂ ਦੌਰਾਨ 3,870 ਨਵੇਂ ਮਰੀਜ਼ਾਂ ਦੀ ਜਾਂਚ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ 1,591 ਮਰੀਜ਼ ਇਲਾਜ ਮਗਰੋਂ ਸਿਹਤਯਾਬ ਹੋ ਗਏ ਹਨ, ਜਿਸ ਨਾਲ ਤੰਦਰੁਸਤ ਹੋਏ ਮਰੀਜ਼ਾਂ ਦੀ ਕੁੱਲ ਸੰਖਿਆ 65744 ਤੱਕ ਪਹੁੰਚ ਗਈ ਹੈ। ਕੁੱਲ ਸਰਗਰਮ ਕੇਸ 60,147 ਹਨ। ਬ੍ਰਹਿੰਮੁੰਬਈ ਮਿਊਂਸਪਲ ਕਾਰਪੋਰੇਸ਼ਨ-ਬੀਐੱਮਸੀ ਨੇ ਸ਼ਾਹੀਜੀ ਰਾਜੇਭੋਸਲੇ ਸਪੋਰਟਸ ਕੰਪਲੈਕਸ, ਅੰਧੇਰੀ ਵਿਖੇ ਮਿਸ਼ਨ ਜ਼ੀਰੋ ਰੈਪਿਡ ਐਕਸ਼ਨ ਪਲਾਨ ਦੀ ਸ਼ੁਰੂਆਤ ਕੀਤੀ ਹੈ। "50 ਮੋਬਾਇਲ ਡਿਸਪੈਂਸਰੀ ਵੈਨਾਂ ਮਰੀਜ਼ਾਂ ਦੀ ਮੁਢਲੀ ਜਾਂਚ ਲਈ ਮੁਲੁੰਡ, ਭੰਡੂਪ, ਅੰਧੇਰੀ, ਮਲਾਦ, ਬੋਰੀਵਾਲੀ, ਦਹੀਸਰ ਅਤੇ ਕੰਦੀਵਾਲੀ ਦਾ 2-3 ਹਫਤੇ ਦੌਰਾ ਕਰਨਗੀਆਂ।"
  • ਗੁਜਰਾਤ: ਗੁਜਰਾਤ ਵਿੱਚ ਐਤਵਾਰ ਨੂੰ ਕੋਵਿਡ-19 ਲਾਗ ਫੈਲਣ ਵਿੱਚ 580 ਨਵੇਂ ਕੇਸਾਂ ਅਤੇ 25 ਮੌਤਾਂ ਨਾਲ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 27,317 ਅਤੇ 1,664 ਮੌਤਾਂ ਹੋ ਗਈਆਂ ਹਨ। 655 ਨੂੰ ਛੁੱਟੀ ਮਿਲਣ ਦੇ ਨਾਲ, ਹੁਣ ਤੱਕ ਹਸਪਤਾਲੋਂ ਛੁੱਟੀ ਪਾਉਣ ਵਾਲੇ ਕੁੱਲ ਮਰੀਜ਼ 19,357 ਹੋ ਗਏ ਹਨ।
  • ਰਾਜਸਥਾਨ: ਅੱਜ 67 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ-19 ਪਾਜ਼ੇਟਿਵ ਕੇਸਾਂ ਦੀ ਗਿਣਤੀ 14,997 ਹੋ ਗਈ ਹੈ। ਹਾਲਾਂਕਿ, ਹੁਣ ਤੱਕ 11,661 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ 349 ਮੌਤਾਂ ਹੋਈਆਂ ਹਨ। ਇਸ ਵੇਲੇ ਸਿਰਫ 2,987 ਕੇਸ ਸਰਗਰਮ ਹਨ।
  • ਮੱਧ ਪ੍ਰਦੇਸ਼: 179 ਨਵੇਂ ਮਰੀਜ਼ ਪਾਜ਼ੇਟਿਵ ਪਾਏ ਗਏ ਹਨ, ਜੋ ਕਿ ਰਾਜ ਦੀ ਕੋਵਿਡ-19 ਪਾਜ਼ੇਟਿਵ ਕੇਸਾਂ ਦੀ ਗਿਣਤੀ ਨੂੰ 11,903 ਤੱਕ ਲੈ ਗਏ ਹਨ। ਐਤਵਾਰ ਤੱਕ 9,015 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 515 ਮੌਤਾਂ ਹੋ ਚੁੱਕੀਆਂ ਹਨ, ਸਰਗਰਮ ਮਾਮਲਿਆਂ ਦੀ ਗਿਣਤੀ 2373 ਹੈ। ਇੰਦੌਰ ਵਿੱਚ ਕੁੱਲ ਕੇਸਾਂ ਦੀ ਗਿਣਤੀ 4,329 ਹੈ ਅਤੇ ਭੋਪਾਲ 2,504 ਹੈ।
  • ਛੱਤੀਸਗੜ੍ਹ: ਐਤਵਾਰ ਨੂੰ ਕੁੱਲ 139 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ-19 ਦੀ ਗਿਣਤੀ 2,273 ਹੋ ਗਈ ਹੈ। ਰਾਜ ਵਿੱਚ ਇਸ ਸਮੇਂ 841 ਕੇਸ ਸਰਗਰਮ ਹਨ।
  • ਗੋਆ: ਗੋਆ ਵਿੱਚ ਕੋਵਿਡ ਕਾਰਨ ਪਹਿਲੀ ਮੌਤ, ਜੋ ਕਿ ਉੱਤਰੀ ਗੋਆ ਦਾ 85 ਸਾਲਾ ਵਿਅਕਤੀ ਹੈ, ਦਰਜ ਕੀਤੀ ਗਈ ਹੈ। ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 818 ਹੋਣ ਅਤੇ 64 ਨਵੇਂ ਪਾਜ਼ੇਟਿਵ ਕੇਸਾਂ ਦੀ ਪਛਾਣ ਕੀਤੀ ਗਈ ਹੈ।
  • ਕੇਰਲ: ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਕਿਹਾ ਹੈ ਕਿ ਕੋਵਿਡ-19 ਰਾਜ ਵਿੱਚ ਹੁਣ ਤੱਕ ਸਮਾਜਿਕ ਫੈਲਾਅ ਵਾਲੇ ਪੜਾਅ 'ਤੇ ਨਹੀਂ ਪਹੁੰਚੀ ਹੈ ਅਤੇ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਵਿਦੇਸ਼ਾਂ ਤੋਂ ਕੇਰਲ ਆਉਣ ਲਈ ਉਡਾਣ ਭਰਨ ਦੀ ਆਗਿਆ ਨਾ ਦੇਣ ਸਬੰਧੀ ਫੈਸਲਾ ਹੋਰ ਸਿਹਤਮੰਦ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਸਹਿਕਾਰਤਾ ਮੰਤਰੀ ਕੇ. ਸੁਰੇਂਦਰਨ ਨੇ ਕਿਹਾ ਕਿ ਪੰਚਾਇਤੀ ਪੱਧਰ 'ਤੇ ਸੰਸਥਾਗਤ ਏਕਾਂਤਵਾਸ ਕੇਂਦਰ ਖੋਲ੍ਹੇ ਜਾਣਗੇ। ਚਾਰਟਰਡ ਉਡਾਣਾਂ ਵਿੱਚ ਸੋਨੇ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਕਰੀਪੁਰ ਹਵਾਈ ਅੱਡੇ 'ਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਇਸੇ ਦੌਰਾਨ ਓਮਾਨ ਵਿੱਚ ਕੋਵਿਡ-19 ਕਾਰਨ ਇੱਕ ਹੋਰ ਕੇਰਲ ਵਾਸੀ ਦੀ ਮੌਤ ਹੋ ਗਈ। ਰਾਜ ਦਾ ਕੋਵਿਡ ਕੇਸ ਗ੍ਰਾਫ ਕੱਲ੍ਹ ਦੀ 133 ਕੇਸਾਂ ਦੀ ਰਿਪੋਰਟ ਕਰਨ ਦੇ ਨਾਲ ਤੇਜ਼ੀ ਨਾਲ ਚੜ੍ਹਦਾ ਪ੍ਰਤੀਤ ਹੁੰਦਾ ਹੈ। ਰਾਜ ਵਿੱਚ ਹੁਣ 1490 ਸਰਗਰਮ ਮਾਮਲੇ ਹਨ।
  • ਤਮਿਲ ਨਾਡੂ: ਨਮੂਨਿਆਂ ਦੀ ਜਾਂਚ ਘੱਟ ਹੋਣ ਕਾਰਨ ਪੁਦੂਚੇਰੀ ਵਿੱਚ ਕੋਵਿਡ-19 ਦੇ ਨਵੇਂ ਕੇਸ ਘੱਟ ਕੇ 17 ਰਹਿ ਗਏ, ਜਿਨ੍ਹਾਂ ਕਾਰਨ ਕੁੱਲ ਮਾਮਲਿਆਂ ਦੀ ਗਿਣਤੀ ਹੁਣ 383 ਹੋ ਗਈ ਹੈ। 2,532 ਤਾਜ਼ਾ ਮਾਮਲਿਆਂ ਦੀ ਰਿਪੋਰਟਿੰਗ ਦੇ ਨਾਲ, ਤਮਿਲ ਨਾਡੂ ਦਾ ਰੋਜ਼ਾਨਾ ਕੋਵਿਡ ਅੰਕੜਾ ਨਵੇਂ ਰਿਕਾਰਡ 'ਤੇ ਪਹੁੰਚ ਗਿਆ; ਐਤਵਾਰ ਨੂੰ 1438 ਸਿਹਤਯਾਬ ਹੋਏ ਅਤੇ 53 ਮੌਤਾਂ ਦਰਜ ਹੋਈਆਂ। ਚੇਨਈ ਤੋਂ 1493 ਕੇਸ ਹਨ। ਕੁੱਲ ਕੇਸ: 59377, ਸਰਗਰਮ ਕੇਸ: 25863, ਮੌਤਾਂ: 757, ਛੁੱਟੀ ਮਿਲੀ: 32754, ਨਮੂਨੇ ਜਾਂਚੇ: 861211, ਚੇਨਈ ਵਿੱਚ ਸਰਗਰਮ ਕੇਸ: 1783 ਹਨ।
  • ਕਰਨਾਟਕ: ਮੁੱਖ ਮੰਤਰੀ ਦੁਆਰਾ ਸੱਦੀ ਗਈ ਹੰਗਾਮੀ ਬੈਠਕ ਵਿੱਚ, ਇਹ ਫੈਸਲਾ ਲਿਆ ਗਿਆ ਕਿ ਉਨ੍ਹਾਂ ਕਲੱਸਟਰਾਂ ਵਿੱਚ ਲੌਕਡਾਊਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ, ਜਿੱਥੋਂ ਵੱਧ ਕੇਸ ਸਾਹਮਣੇ ਆ ਰਹੇ ਹਨ, ਖ਼ਾਸ ਤੌਰ 'ਤੇ ਕੇ.ਆਰ. ਮਾਰਕਿਟ ਅਤੇ ਨੇੜੇ-ਤੇੜੇ ਦੇ ਇਲਾਕਿਆਂ ਜਿਵੇਂ ਕਿ ਸਿੱਦਪੁਰਾ, ਵੀ.ਵੀ. ਪੁਰਮ, ਕਲਾਸੀਪਾਲੀਆ ਆਦਿਏਕਾਂਤਵਾਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜੇ ਜਰੂਰੀ ਹੋਵੇ ਤਾਂ ਐਫ.ਆਈ.ਆਰ. ਦਰਜ ਕੀਤੀ ਜਾਵੇ। ਸਾਰੇ ਵਾਰਡਾਂ ਵਿੱਚ ਬੁਖਾਰ ਕਲੀਨਿਕ ਸਥਾਪਤ ਕਰਨ ਦਾ ਵੀ ਫੈਸਲਾ ਲਿਆ ਗਿਆ। ਪੁਲਿਸ ਅਧਿਕਾਰੀਆਂ ਵਿੱਚ ਕੋਰੋਨਾ ਕੇਸ ਵਧਣ ਅਤੇ ਤਿੰਨ ਪੁਲਿਸ ਕਰਮਚਾਰੀਆਂ ਦੇ ਬੰਗਲੌਰ ਵਿੱਚ ਕੋਵਿਡ ਕਾਰਨ ਦਮ ਤੋੜਨ ਕਾਰਨ, ਸਿਟੀ ਪੁਲਿਸ ਕਮਿਸ਼ਨਰ ਨੇ 55 ਸਾਲ ਤੋਂ ਉਪਰ ਦੇ ਸਾਰੇ ਪੁਲਿਸ ਕਰਮਚਾਰੀਆਂ ਨੂੰ ਡਿਊਟੀ 'ਤੇ ਨਾ ਆਉਣ ਦੇ ਆਦੇਸ਼ ਦਿੱਤੇ ਹਨ। ਕੱਲ੍ਹ 453 ਨਵੇਂ ਕੇਸ, 225 ਨੂੰ ਇਲਾਜ ਤੋਂ ਛੁੱਟੀ ਮਿਲੀ ਅਤੇ ਪੰਜ ਮੌਤਾਂ ਦਰਜ ਹੋਈਆਂ। ਕੁੱਲ ਪਾਜ਼ੇਟਿਵ ਕੇਸ: 9150, ਸਰਗਰਮ ਕੇਸ: 3391, ਮੌਤ: 137, ਛੁੱਟੀ ਮਿਲੀ: 5618.
  • ਆਂਧਰਾ ਪ੍ਰਦੇਸ਼: ਕੱਲ੍ਹ 439 ਨਵੇਂ ਕੇਸ, 151 ਨੂੰ ਛੁੱਟੀ ਮਿਲੀ ਅਤੇ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੁੱਲ ਕੇਸ: 7059, ਸਰਗਰਮ: 3599, ਤੰਦਰੁਸਤ ਹੋਏ: 3354, ਮੌਤਾਂ: 106 ਹਨ।
  • ਤੇਲੰਗਾਨਾ: ਕੋਵਿਡ ਦੇ ਨਵੇਂ ਕੇਸ ਮਿਲੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਹੈਦਰਾਬਾਦ ਦੇ ਹਨ; ਹੁਣ ਤੱਕ ਕੁੱਲ 7,802 ਮਾਮਲੇ, ਸਰਗਰਮ 3861 ਅਤੇ 3731 ਤੰਦਰੁਸਤ ਹੋਏ ਹਨ। 22 ਮਾਰਚ ਨੂੰ ਲੌਕਡਾਊਨ ਤੋਂ ਪਹਿਲਾਂ 22 ਕੇਸ, 23 ਮਾਰਚ ਤੋਂ 14 ਅਪ੍ਰੈਲ ਨੂੰ ਪਹਿਲੇ ਲੌਕਡਾਊਨ ਦੌਰਾਨ 622 ਮਾਮਲੇ ਦਰਜ ਕੀਤੇ ਗਏ। ਮਾਰਚ 24 ਤੋਂ ਤਿੰਨ ਮਈ ਤੱਕ ਦੂਜੇ ਲੌਕਡਾਊਨ ਦੌਰਾਨ 438 ਮਾਮਲੇ ਅਤੇ ਚਾਰ ਮਈ ਤੋਂ 17 ਮਈ ਤੱਕ ਤੀਜੇ ਲੌਕਡਾਊਨ ਦੌਰਾਨ 439 ਮਾਮਲੇ ਦਰਜ ਕੀਤੇ ਗਏ। 18 ਮਈ ਤੋਂ 31 ਮਈ ਤੱਕ ਚੌਥੇ ਲੌਕਡਾਊਨ ਵੀ ਇਹੋ ਰੁਝਾਨ ਰਿਹਾ ਜਿਸ ਵਿੱਚ 1,147 ਮਾਮਲੇ ਦਰਜ ਕੀਤੇ ਗਏ। ਪਹਿਲੇ ਅਨਲੌਕ ਦੌਰਾਨ ਤੇਲੰਗਾਨਾ ਰਾਜ ਵਿੱਚ 5,104 ਮਾਮਲੇ ਦਰਜ ਕੀਤੇ ਗਏ ਹਨ। ਕੋਵਿਡ ਕੇਸਾਂ ਦੇ ਵਧਣ ਕਾਰਨ ਤੇਲੰਗਨਾ ਸਰਕਾਰ ਨੇ ਹਰ ਜ਼ਿਲ੍ਹੇ ਅੰਦਰ ਰੋਜ਼ਾਨਾ 50 ਬੇਤਰਤੀਬੇ ਟੈਸਟ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।
  • ਮੇਘਾਲਿਆ: ਕੋਵਿਡ 19 ਮਹਾਂਮਾਰੀ ਦੇ ਕਾਰਨ ਮੇਘਾਲਿਆ ਦਾ ਲਿਊਦੁਹ ਦੋ ਮਹੀਨਿਆਂ ਤੋਂ ਵੱਧ ਦੇ ਵਕਫੇ ਤੋਂ ਬਾਅਦ ਅੱਜ ਮੁੜ ਖੁੱਲ੍ਹਿਆ ਹੈ। ਰੈਸਟੋਰੈਂਟ, ਕੈਫੇ, ਨਾਈ ਦੀਆਂ ਦੁਕਾਨਾਂ ਅਤੇ ਬਿਊਟੀ ਪਾਰਲਰ ਵੀ ਖੁੱਲ੍ਹੇ ਹਨ।
  • ਮਣੀਪੁਰ: 101 ਕੋਵਿਡ 19 ਪਾਜ਼ੇਟਿਵ ਮਾਮਲਿਆਂ ਨਾਲ ਮਣੀਪੁਰ ਦਾ ਤਮੇਨਲੌਂਗ ਜ਼ਿਲ੍ਹਾ ਰਾਜ ਵਿੱਚ ਸਭ ਤੋਂ ਵੱਧ ਪ੍ਰਭਾਵਤ ਹੋਇਆ, ਇਸ ਤੋਂ ਬਾਅਦ ਕੰਗਪੋਕਪੀ 95 ਅਤੇ ਚੁਰਾਚੰਦਪੁਰ ਵਿੱਚ 94 ਦਰਜ ਹਨ। ਮਣੀਪੁਰ ਵਿੱਚ ਰਾਜ ਦੀ ਸਰਹੱਦ 'ਤੇ ਪਹਿਲੇ ਲੌਕਡਾਊਨ ਤੋਂ ਲੈ ਕੇ ਹੁਣ ਤੱਕ ਜਾਂਚੇ ਗਏ ਵਿਅਕਤੀਆਂ ਦੀ ਗਿਣਤੀ 2.76 ਲੱਖ ਤੱਕ ਪਹੁੰਚ ਗਈ ਹੈ।
  • ਮਿਜ਼ੋਰਮ: ਕੇਂਦਰ ਨੇ ਭੂਚਾਲ ਤੋਂ ਬਾਅਦ ਮਿਜ਼ੋਰਮ ਨੂੰ ਹਰ ਮਦਦ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਸੀ.ਐੱਮ. ਜੋਰਮਥੰਗਾ ਨਾਲ ਫੋਨ 'ਤੇ ਗੱਲਬਾਤ ਕੀਤੀ।
  • ਨਾਗਾਲੈਂਡ: ਨਾਗਾਲੈਂਡ ਰਾਜ ਦੀ ਰਾਜਧਾਨੀ ਕੋਹੀਮਾ ਵਿੱਚ ਵਾਹਨਾਂ ਦੀ ਗ਼ੈਰ-ਜ਼ਰੂਰੀ ਗਤੀਵਿਧੀ ਨੂੰ ਘਟਾਉਣ ਲਈ ਵਾਹਨਾਂ 'ਤੇ ਟਾਂਕ-ਜੁਸਤ ਨਿਯਮ ਲਾਗੂ ਕੀਤਾ ਗਿਆ ਹੈ। ਹਾਲਾਂਕਿ, ਐਲਾਨੀਆਂ ਗਈਆਂ ਜ਼ਰੂਰੀ ਸੇਵਾਵਾਂ ਪਹੁੰਚਾਉਣ ਵਿੱਚ ਲੱਗੇ ਵਾਹਨਾਂ ਨੂੰ ਇਸ ਤੋਂ ਛੂਟ ਹੋਵੇਗੀ।

 

https://static.pib.gov.in/WriteReadData/userfiles/image/image008CBHE.jpg

https://static.pib.gov.in/WriteReadData/userfiles/image/image0098BD8.jpg

 

******

ਵਾਈਬੀ



(Release ID: 1633823) Visitor Counter : 252