PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 23 JUN 2020 6:26PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image0010XMQ.jpg

 

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਵਿਸ਼ਵ ਸਿਹਤ ਸੰਗਠਨ  ਦੀ ਸਥਿਤੀ ਰਿਪੋਰਟ ਅਨੁਸਾਰ, ਭਾਰਤ ਪ੍ਰਤੀ ਲੱਖ ਆਬਾਦੀ ਤੇ ਸਭ ਤੋਂ ਘੱਟ ਮੌਤਾਂਵਾਲੇ ਦੇਸ਼ਾਂ ਵਿੱਚੋਂ ਇੱਕ ਹੈ।
  • ਕੋਵਿਡ-19 ਦੇ ਰੋਗੀਆਂ ਦਾ ਰਿਕਵਰੀ ਰੇਟ 56.38% ਹੈ।  ਹੁਣ ਤੱਕ ਕੋਵਿਡ-19 ਦੇ ਕੁੱਲ 2,48,189 ਮਰੀਜ਼ ਠੀਕ ਹੋ ਚੁੱਕੇ ਹਨ।  ਪਿਛਲੇ 24 ਘੰਟਿਆਂ ਦੌਰਾਨ ਕੁੱਲ 10,994 ਕੋਵਿਡ-19 ਮਰੀਜ਼ ਠੀਕ ਹੋ ਚੁੱਕੇ ਹਨ।
  • ਵਰਤਮਾਨ ਵਿੱਚ ਕੋਵਿਡ-19 ਦੇ ਕੁੱਲ 1,78,014 ਸਰਗਰਮ ਮਾਮਲੇ ਹਨ
  • ਪੀਐੱਮ ਕੇਅਰਸ ਫੰਡ ਨੇ 50,000ਮੇਡ ਇਨ ਇੰਡੀਆਵੈਂਟੀਲੇਟਰਾਂ ਦੀ ਸਪਲਾਈ ਲਈ 2,000 ਕਰੋੜ ਰੁਪਏ ਐਲੋਕੇਟ ਕੀਤੇ ਹਨ। ਇਸ ਦੇ ਇਲਾਵਾ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਲਈ 1,000 ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ।
  • ਆਰਥਿਕ ਗਤੀਵਿਧੀ ਵਿੱਚ ਵਾਧੇ ਨਾਲ ਆਰਥਿਕ ਸੂਚਕਾਂ ਵਿੱਚ ਸੁਧਾਰ
  • ਕੋਰੋਨਾਵਾਇਰਸ ਮਹਾਮਾਰੀ ਕਾਰਨ, ਭਾਰਤੀ ਮੁਸਲਿਮ ਹੱਜ 2020 ਲਈ ਸਾਊਦੀ ਅਰਬ ਨਹੀਂ ਜਾਣਗੇ
  • ਸਿਹਤ ਮੰਤਰਾਲੇ ਨੇ ਕਿਹਾ ਕਿ ਓਡੀਸ਼ਾ ਅਤੇ ਪੰਜਾਬ ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਸਹੀ ਰਣਨੀਤੀ ਅਪਣਾ ਰਹੇ ਹਨ।

 

 

https://static.pib.gov.in/WriteReadData/userfiles/image/image005B2GT.jpg

https://static.pib.gov.in/WriteReadData/userfiles/image/image006EI0A.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਭਾਰਤ ਵੀ ਪੂਰੀ ਦੁਨੀਆ ਵਿੱਚ ਪ੍ਰਤੀ ਲੱਖ ਆਬਾਦੀ ਤੇ ਸਭ ਤੋਂ ਘੱਟ ਮੌਤਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ

 

ਵਿਸ਼ਵ ਸਿਹਤ ਸੰਗਠਨ  ਦੀ ਸਥਿਤੀ ਰਿਪੋਰਟ 154ਮਿਤੀ 22 ਜੂਨ 2020ਤੋਂ ਪਤਾ ਚਲਿਆ ਹੈ ਕਿ ਭਾਰਤ ਵੀ ਪ੍ਰਤੀ ਲੱਖ ਆਬਾਦੀ ਤੇ ਸਭ ਤੋਂ ਘੱਟ ਮੌਤਾਂਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਪ੍ਰਤੀ ਲੱਖ ਆਬਾਦੀ ਤੇ ਮੌਤ ਦਾ ਮਾਮਲਾ 1.00 ਹੈਜਦੋਂ ਕਿ ਗਲੋਬਲ ਔਸਤ ਇਸ ਤੋਂ ਛੇ ਗੁਣਾ ਤੋਂ ਵੀ ਅਧਿਕ 6.04 ਹੈ।  ਬ੍ਰਿਟੇਨ ਵਿੱਚ ਪ੍ਰਤੀ ਲੱਖ ਆਬਾਦੀ ਉੱਤੇ ਕੋਵਿਡ-19 ਨਾਲ ਸਬੰਧਿਤ ਮੌਤਾਂ  ਦੇ 63.13 ਮਾਮਲੇ ਦਰਜ ਕੀਤੇ ਗਏ ਹਨ।  ਉੱਧਰ ਸਪੇਨਇਟਲੀ ਅਤੇ ਅਮਰੀਕਾ ਵਿੱਚ ਇਹ ਅੰਕੜਾ  ਕ੍ਰਮਵਾਰ  60.6057.19 ਅਤੇ 36.30 ਹੈ।

https://static.pib.gov.in/WriteReadData/userfiles/image/image001YXC5.jpg

 

ਮਰੀਜ਼ਾਂ  ਦੇ ਠੀਕ ਹੋਣ  (ਰਿਕਵਰੀ)  ਦੀ ਦਰ ਨਿਰੰਤਰ ਬਿਹਤਰ ਹੁੰਦੀ ਜਾ ਰਹੀ ਹੈ।  ਹੁਣ ਤੱਕ ਇਹ ਦਰ ਕੋਵਿਡ- 19 ਰੋਗੀਆਂ ਵਿੱਚ 56.38 % ਆਂਕੀ ਗਈ ਹੈ।  ਹੁਣ ਤੱਕ ਕੋਵਿਡ-19 ਦੇ ਕੁੱਲ 2,48,189 ਮਰੀਜ਼ ਠੀਕ ਹੋ ਚੁੱਕੇ ਹਨ।  ਪਿਛਲੇ 24 ਘੰਟਿਆਂ ਦੌਰਾਨ ਕੁੱਲ 10,994 ਕੋਵਿਡ-19 ਮਰੀਜ਼ ਠੀਕ ਹੋ ਚੁੱਕੇ ਹਨ। ਵਰਤਮਾਨ ਵਿੱਚ ਕੁੱਲ 1,78,014 ਸਰਗਰਮ ਮਾਮਲੇ ਹਨ ਅਤੇ ਇਹ ਸਾਰੇ ਸਰਗਰਮ ਮੈਡੀਕਲ ਦੇਖ-ਰੇਖ ਵਿੱਚ ਹਨ।  ਸਰਕਾਰੀ ਪ੍ਰਯੋਗਸ਼ਾਲਾਵਾਂ (ਲੈਬਾਂ) ਦੀ ਸੰਖਿਆ ਵਧਾ ਕੇ 726 ਕਰ ਦਿੱਤੀ ਗਈ ਹੈ ਅਤੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਵਧਾ ਕੇ 266 ਕਰ ਦਿੱਤੀ ਗਈ ਹੈ।  ਇਸ ਤਰ੍ਹਾਂ ਕੁੱਲ ਸੰਖਿਆ 992 ਹੋ ਗਈ ਹੈ।

https://pib.gov.in/PressReleseDetail.aspx?PRID=1633703

 

ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਪੀਐੱਮ ਕੇਅਰਸ ਫੰਡ ਦੇ ਤਹਿਤ 50,000 ਮੇਡ ਇਨ ਇੰਡੀਆ ਵੈਂਟੀਲੇਟਰ ਦਿੱਤੇ ਜਾਣਗੇ

ਪੀਐੱਮ ਕੇਅਰਸ ਫੰਡ ਟਰੱਸਟ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਕਾਰ ਦੁਆਰਾ ਚਲਾਏ ਜਾ ਰਹੇ ਕੋਵਿਡ ਹਸਪਤਾਲਾਂ ਨੂੰ 50,000ਮੇਡ ਇਨ ਇੰਡੀਆਵੈਂਟੀਲੇਟਰਾਂ ਦੀ ਸਪਲਾਈ ਲਈ 2,000 ਕਰੋੜ ਰੁਪਏ ਐਲੋਕੇਟ ਕੀਤੇ ਹਨ। ਇਸ ਦੇ ਇਲਾਵਾ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਲਈ 1,000 ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ। 50,000 ਵੈਂਟੀਲੇਟਰਾਂ ਵਿੱਚੋਂ 30,000 ਵੈਂਟੀਲੇਟਰ ਮੈਸਰਸ ਭਾਰਤ ਇਲੈਕਟ੍ਰੌਨਿਕਸ ਲਿਮਿਟਿਡ ਦੁਆਰਾ ਬਣਾਏ ਜਾ ਰਹੇ ਹਨ। ਬਾਕੀ 20,000 ਵੈਂਟੀਲੇਟਰ, ਐਗਵਾ ਹੈਲਥਕੇਅਰ  (10,000)ਏਐੱਮਟੀਜੈੱਡ ਬੇਸਿਕ (5,650), ਏਐੱਮਟੀਜੈੱਡ ਹਾਈ ਐਂਡ (4,000) ਅਤੇ ਅਲਾਇਡ ਮੈਡੀਕਲ (350) ਦੁਆਰਾ ਬਣਾਏ ਜਾ ਰਹੇ ਹਨ। ਹੁਣ ਤੱਕ 2,923 ਵੈਂਟੀਲੇਟਰ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 1,340 ਵੈਂਟੀਲੇਟਰਾਂ ਦੀ ਸਪਲਾਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਰ ਦਿੱਤੀ ਗਈ ਹੈ।  ਵੈਂਟੀਲੇਟਰ ਹਾਸਲ ਕਰਨ ਵਾਲੇ ਪ੍ਰਮੁੱਖ ਰਾਜਾਂ ਵਿੱਚ ਮਹਾਰਾਸ਼ਟਰ (275), ਦਿੱਲੀ (275), ਗੁਜਰਾਤ  (175), ਬਿਹਾਰ  (100)ਕਰਨਾਟਕ (90)ਰਾਜਸਥਾਨ (75) ਸ਼ਾਮਲ ਹਨ । ਜੂਨ, 2020  ਦੇ ਅੰਤ ਤੱਕ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੋਰ 14,000 ਵੈਂਟੀਲੇਟਰਾਂ ਦੀ ਸਪਲਾਈ ਕਰ ਦਿੱਤੀ ਜਾਵੇਗੀ।

https://pib.gov.in/PressReleseDetail.aspx?PRID=1633703

 

 

ਓਡੀਸ਼ਾ ਵਿੱਚ ਸਮੁਦਾਇਕ ਭਾਗੀਦਾਰੀ ਅਤੇ ਡਿਜੀਟਲ ਪਹਿਲਾਂ ਨਾਲ ਕੋਵਿਡ-19 ਦਾ ਮੁਕਾਬਲਾ

ਕੋਵਿਡ-19 ਦੇ ਖ਼ਿਲਾਫ਼ ਕੇਂਦਰ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਰਗਰਮ ਭਾਗੀਦਾਰੀ ਨਾਲ ਇੱਕ ਸਮੂਹਿਕ ਯੁੱਧ ਛੇੜ ਦਿੱਤਾ ਹੈ। ਕਈ ਰਾਜਾਂ ਨੇ ਕੇਂਦਰ ਦੁਆਰਾ ਸੁਝਾਈ ਗਈ ਸਲਾਹ, ਦਿਸ਼ਾ-ਨਿਰਦੇਸ਼ ਅਤੇ ਪ੍ਰੋਟੋਕਾਲ ਦੇ ਵੱਡੇ ਦਾਇਰੇ ਵਿੱਚ ਉਸੇ ਅਨੁਸਾਰ ਕਾਰਜਨੀਤੀ ਵਿਕਸਿਤ ਕੀਤੀ ਹੈ। ਓਡੀਸ਼ਾ ਨੇ ਕੋਵਿਡ ਦੇ ਖ਼ਿਲਾਫ਼ ਆਪਣੀ ਕਾਰਜਨੀਤੀ ਵਿੱਚ ਆਈਟੀ ਦੀ ਸਰਗਰਮ ਵਰਤੋਂ ਕਰਨ, ਸਥਾਨਿਕ ਸਰਪੰਚਾਂ ਨੂੰ ਸਸ਼ਕਤ ਬਣਾਉਣ, ਸਮੁਦਾਇ ਦੀ ਭਾਗੀਦਾਰੀ ਜ਼ਰੀਏ ਆਪਣੀ ਕੁਸ਼ਲ ਸਿਹਤ ਦੇਖਭਾਲ਼ ਬਲ ਦਾ ਨਿਰਮਾਣ ਕਰਨ ਅਤੇ ਕਮਜ਼ੋਰ ਸਮੂਹਾਂ ਦੀ ਸੁਰੱਖਿਆ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ। ਇਸ ਨਾਲ ਘੱਟ ਮੌਤ ਦਰ ਨਾਲ ਰਾਜ ਸਰਕਾਰ ਉੱਤੇ ਬਿਮਾਰੀ ਦਾ ਬੋਝ ਘੱਟ ਹੋ ਗਿਆ। ਇਨ੍ਹਾਂ ਵਿੱਚ ਨਿਮਨਲਿਖਿਤ ਪ੍ਰਮੁੱਖ ਪਹਿਲਾਂ ਸ਼ਾਮਲ ਹਨ : ਸਚੇਤਕਐਪ ਜ਼ਰੀਏ ਸਹਿ-ਬਿਮਾਰ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਸਹਾਇਤਾ; ਪ੍ਰਭਾਵੀ ਨਿਗਰਾਨੀ ਲਈ ਸਰਪੰਚਾਂ ਦਾ ਸਸ਼ਕਤੀਕਰਨ; ਟੈਲੀਮੈਡੀਸਿਨ ਸੇਵਾਵਾਂ ਦੀ ਤੈਨਾਤੀ,  ਮੈਡੀਕਲ ਕਰਮੀਆਂ ਦਾ ਸਮਰੱਥਾ ਵਾਧਾ

https://pib.gov.in/PressReleseDetail.aspx?PRID=1633703

 

ਪੰਜਾਬ ਚ ਕੋਵਿਡ–19 ਦੇ ਮਰੀਜ਼ਾਂ ਦੀ ਸਿਹਤਯਾਬੀ ਵਿੱਚ ਸਹਾਇਤਾ ਲਈ ਕੰਟੇਨਮੈਂਟ ਅਤੇ ਪਹਿਲਾਂ ਤੋਂ ਕੋਈ ਹੋਰ ਰੋਗਾਂ ਨਾਲ ਜੂਝ ਰਹੇ ਮਰੀਜ਼ਾਂ ਦੀ ਵਿਵਸਥਾ ਉੱਤੇ ਧਿਆਨ ਕੇਂਦ੍ਰਿਤ ਕੀਤਾ

ਪੰਜਾਬ ਨੇ ਵਾਇਰਸ ਦਾ ਫੈਲਣਾ ਰੋਕਣ ਵਿੱਚ ਚੰਗੀ ਪ੍ਰਗਤੀ ਵਿਖਾਈ ਹੈ। ਇਸ ਰਾਜ ਵਿੱਚ ਸਿਹਤਯਾਬੀ ਦੀ ਦਰ ਲਗਾਤਾਰ ਵਧਦੀ ਜਾ ਰਹੀ ਹੈ। ਪੰਜਾਬ ਦੀ ਬਹੁਪੱਖੀ ਨੀਤੀ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਕੰਟੇਨਮੈਂਟ ਜ਼ੋਨਾਂ ਦੇ ਵਧੇਰੇ ਖ਼ਤਰੇ ਵਾਲੇ/ਅਸੁਰੱਖਿਅਤ ਲੋਕਾਂ ਲਈ ਸਰਕਾਰੀ ਕੁਆਰੰਟੀਨ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਪੰਜਾਬ ਨੇ ਇੱਕ ਸਖ਼ਤ ਕੰਟੇਨਮੈਂਟ ਨੀਤੀ ਲਾਗੂ ਕੀਤੀ ਹੈ। ਕੰਟੇਨਮੈਂਟ ਜ਼ੋਨਾਂ ਨੂੰ ਇੱਕ ਗਲੀ ਜਾਂ ਦੋ ਨਾਲ ਲਗਦੀਆਂ ਗਲੀਆਂ, ਇੱਕ ਮੁਹੱਲੇ ਜਾਂ ਇੱਕ ਰਿਹਾਇਸ਼ੀ ਸੁਸਾਇਟੀ ਵਜੋਂ ਪੂਰੀ ਤਰ੍ਹਾਂ ਵੱਖ ਕਰ ਦਿੱਤਾ ਜਾਂਦਾ ਹੈ। ਹੁਣ ਤੱਕ 8 ਜ਼ਿਲ੍ਹਿਆਂ ਵਿੱਚ 25,000 ਦੀ ਆਬਾਦੀ ਵਾਲੇ 19 ਕੰਟੇਨਮੈਂਟ ਜ਼ੋਨ ਸਥਾਪਿਤ ਕੀਤੇ ਗਏ ਹਨ। ਘਰ ਘਰ ਨਿਗਰਾਨੀਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇੱਕ ਮੋਬਾਈਲ ਫ਼ੋਨ ਅਧਾਰਿਤ ਐਪ ਹੈ, ਜੋ ਕੋਵਿਡ–19 ਦਾ ਫੈਲਣਾ ਰੋਕਣ ਲਈ। ਆਸ਼ਾ ਵਰਕਰਾਂ/ਸਥਾਨਕ ਵਲੰਟੀਅਰਾਂ ਦੀ ਮਦਦ ਨਾਲ ਘਰੋਂਘਰੀਂ ਜਾ ਕੇ ਸਰਵੇਖਣ ਕੀਤਾ ਜਾਂਦਾ ਹੈ, ਤਾਂ ਜੋ ਸਮੇਂਸਿਰ ਸ਼ਨਾਖ਼ਤ ਯਕੀਨੀ ਹੋ ਸਕੇ ਅਤੇ ਵਕਤ ਸਿਰ ਹੀ ਟੈਸਟਿੰਗ ਹੋ ਸਕੇ। ਪੰਜਾਬ ਨੇ ਟੈਸਟਿੰਗ ਸਮਰੱਥਾ ਵਿੱਚ ਵਾਧਾ ਕੀਤਾ ਹੈ; ਇਸ ਵੇਲੇ ਲਗਭਗ 8,000 ਟੈਸਟ ਰੋਜ਼ਾਨਾ ਕੀਤੇ ਜਾ ਰਹੇ ਹਨ।

https://pib.gov.in/PressReleseDetail.aspx?PRID=1633703

 

ਕੋਵਿਡ–19 ਦੇ ਇਲਾਜ ਬਾਰੇ ਪਤੰਜਲੀ ਦੇ ਦਾਅਵਿਆਂ ਉੱਤੇ ਆਯੁਸ਼ ਮੰਤਰਾਲੇ ਦੁਆਰਾ ਜਾਰੀ ਬਿਆਨ

ਆਯੁਸ਼ ਮੰਤਰਾਲੇ ਨੇ ਪਤੰਜਲੀ ਆਯੁਰਵੇਦ ਲਿਮਿਟਿਡ, ਹਰਿਦੁਆਰ (ਉੱਤਰਾਖੰਡ) ਦੁਆਰਾ ਕੋਵਿਡ–19 ਦੇ ਇਲਾਜ ਲਈ ਵਿਕਸਤ ਕੀਤੀਆਂ ਆਯੁਰਵੇਦਿਕ ਦਵਾਈਆਂ ਬਾਰੇ ਮੀਡੀਆ ਚ ਚਲ ਰਹੀ ਹਾਲੀਆ ਖ਼ਬਰ ਦਾ ਨੋਟਿਸ ਲਿਆ ਹੈ। ਖ਼ਬਰ ਵਿੱਚ ਦੱਸੇ ਗਏ ਵਿਗਿਆਨਕ ਅਧਿਐਨ ਦੇ ਦਾਅਵੇ ਅਤੇ ਵੇਰਵਿਆਂ ਦੇ ਤੱਥਾਂ ਤੋਂ ਮੰਤਰਾਲਾ ਜਾਣੂ ਨਹੀਂ ਹੈ ਕੰਪਨੀ ਨੂੰ ਦੱਸਿਆ ਗਿਆ ਹੈ ਕਿ ਆਯੁਰਵੇਦਿਕ ਦਵਾਈਆਂ ਸਮੇਤ ਦਵਾਈਆਂ ਦੇ ਅਜਿਹੇ ਇਸ਼ਤਿਹਾਰਾਂ ਨੂੰ ਡ੍ਰੱਗਸ ਐਂਡ ਮੈਜਿਕ ਰੈਮੇਡੀਜ਼ (ਆਬਜੈਕਸ਼ਨੇਬਲ ਐਡਵਰਟਾਈਜ਼ਮੈਂਟਸ) ਕਾਨੂੰਨ 1954’ (ਦਵਾਈਆਂ ਤੇ ਜਾਦੂਟੂਣਿਆਂ (ਇਤਰਾਜ਼ਯੋਗ ਇਸ਼ਤਿਹਾਰ) ਬਾਰੇ ਕਾਨੂੰਨ 1954) ਅਤੇ ਉਸ ਅਧੀਨ ਬਣੇ ਨਿਯਮਾਂ ਰੱਖਿਆ ਗਿਆ ਹੈ। ਮੰਤਰਾਲੇ ਨੇ ਇੱਕ ਗਜ਼ਟ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕੋਵਿਡ–19 ਬਾਰੇ ਖੋਜ ਅਧਿਐਨ ਆਯੁਸ਼ ਦਖ਼ਲਾਂ/ਦਵਾਈਆਂ ਦੀਆਂ ਜ਼ਰੂਰਤਾਂ ਤੇ ਤਰੀਕੇ ਨਾਲ ਕੀਤੇ ਜਾਣੇ ਚਾਹੀਦੇ ਹਨ। ਉਪਰੋਕਤ ਖ਼ਬਰਾਂ ਦੇ ਤੱਥਾਂ ਬਾਰੇ ਮੰਤਰਾਲੇ ਨੂੰ ਜਾਣੂ ਕਰਵਾਉਣ ਤੇ ਦਾਅਵਿਆਂ ਦੀ ਪੁਸ਼ਟੀ ਲਈ ਪਤੰਜਲੀ ਆਯੁਰਵੇਦ ਲਿਮਿਟਿਡ ਨੂੰ ਉਨ੍ਹਾਂ ਦਵਾਈਆਂ ਦੇ ਨਾਮ ਤੇ ਫ਼ਾਰਮੂਲਿਆਂ ਦੇ ਵੇਰਵੇ ਛੇਤੀ ਤੋਂ ਛੇਤੀ ਮੁਹੱਈਆ ਕਰਵਾਉਣ ਵਾਸਤੇ ਕਿਹਾ ਗਿਆ ਹੈ, ਜਿਨ੍ਹਾਂ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨਾਲ ਕੋਵਿਡ ਦਾ ਇਲਾਜ ਸੰਭਵ ਹੈ; ਉਹ ਕਿਹੜਾ (ਕਿਹੜੇ) ਸਥਾਨ ਹੈ (ਹਨ), ਜਿੱਥੇ ਕੋਵਿਡ–19 ਬਾਰੇ ਖੋਜ ਅਧਿਐਨ ਕੀਤਾ ਗਿਆ ਸੀ; ਪ੍ਰੋਟੋਕੋਲ, ਸੈਂਪਲ ਦਾ ਆਕਾਰ, ਸੰਸਥਾਗਤ ਨੈਤਿਕਤਾ ਕਮੇਟੀ ਦੀ ਮਨਜ਼ੂਰੀ, ਸੀਟੀਆਰਆਈ ਰਜਿਸਟ੍ਰੇਸ਼ਨ ਤੇ ਅਧਿਐਨ (ਨਾਮ) ਦੇ ਨਤੀਜਿਆਂ ਦੇ ਅੰਕੜੇ ਵੀ ਮੰਗੇ ਗਏ ਹਨ ਅਤੇ ਜਦੋਂ ਤੱਕ ਇਹ ਮੁੱਦਾ ਬਾਕਾਇਦਾ ਜਾਂਚ ਤੋਂ ਬਾਅਦ ਹੱਲ ਨਹੀਂ ਹੋ ਜਾਂਦਾ, ਤਦ ਤੱਕ ਅਜਿਹੇ ਦਾਅਵਿਆਂ ਦੀ ਇਸ਼ਤਿਹਾਰਬਾਜ਼ੀ/ਪ੍ਰਚਾਰ ਬੰਦ ਰੱਖਣਾ ਹੋਵੇਗਾ।

https://pib.gov.in/PressReleseDetail.aspx?PRID=1633703

 

ਆਰਥਿਕ ਗਤੀਵਿਧੀ ਵਿੱਚ ਵਾਧਾ - ਆਰਥਿਕ ਸੂਚਕਾਂ ਵਿੱਚ ਸੁਧਾਰ

ਜਾਨਾਂ ਬਚਾਉਣ ਦੀ ਅਤਿ ਜ਼ਰੂਰੀ ਲੋੜ ਅਨੁਸਾਰ - ਜਾਨ ਹੈ ਤੋ ਜਹਾਨ ਹੈਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਨੇ ਦੇਸ਼ ਵਿੱਚ ਕੋਵਿਡ-19 ਦੇ ਪ੍ਰਸਾਰ ਨੂੰ ਆਪਣੇ ਪਹਿਲੇ ਪੜਾਅ ਵਿੱਚ ਰੋਕਣ ਲਈ 24 ਮਾਰਚ, 2020 ਨੂੰ ਦੇਸ਼ ਭਰ ਵਿੱਚ ਸਖ਼ਤ 21 ਦਿਨਾਂ ਦਾ ਲੌਕਡਾਊਨ ਲਗਾਇਆ ਸੀ। ਮਜ਼ਬੂਤ ਲੌਕਡਾਊਨ ਅਤੇ ਸਮਾਜਿਕ ਦੂਰੀ ਜਿਹੇ ਉਪਾਅ ਹਾਲਾਂਕਿ, ਅਰਥਵਿਵਸਥਾ ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਜਾਨਾਂ ਦੇ ਨਾਲ-ਨਾਲ ਰੋਜ਼ਗਾਰ ਬਚਾਉਣ ਦੀ ਰਣਨੀਤੀ ਨਾਲ ਹੌਲ਼ੀ-ਹੌਲ਼ੀ ਤਬਦੀਲੀ ਆਉਣ ਲੱਗੀ - ਜਾਨ ਵੀ ਜਹਾਨ ਵੀਅਨੁਸਾਰ, ਭਾਰਤ ਸੇਵਾਵਾਂ ਅਤੇ ਕਾਰੋਬਾਰਾਂ ਨੂੰ ਪੜਾਅਵਾਰ ਮੁੜ ਚਲਾਉਣ ਲਈ 1 ਜੂਨ ਤੋਂ ਅਨਲੌਕ ਇੰਡੀਆਪੜਾਅ ਵਿੱਚ ਦਾਖਲ ਹੋ ਗਿਆ ਹੈ। ਘੱਟ ਤੋਂ ਘੱਟ ਨੁਕਸਾਨ ਦੇ ਨਾਲ ਛੇਤੀ ਤੋਂ ਛੇਤੀ ਅਰਥਵਿਵਸਥਾ ਨੂੰ ਪੁਨਰਗਠਿਤ ਕਰਨ ਲਈ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੇ ਛੋਟੀ ਮਿਆਦ ਅਤੇ ਲੰਬੀ ਮਿਆਦ ਦੇ ਦੋਨੋਂ ਤੁਰੰਤ ਨੀਤੀਗਤ ਉਪਾਅ ਕੀਤੇ ਗਏ ਹਨ। ਆਰਥਿਕ ਪੁਨਰ-ਸੁਰਜੀਤੀ ਦੇ ਮੁੱਢਲੇ ਗ੍ਰੀਨ ਸ਼ਾਟਸ ਮਈ ਅਤੇ ਜੂਨ ਵਿੱਚ ਅਸਲ ਗਤੀਵਿਧੀ ਸੂਚਕਾਂ ਜਿਵੇਂ ਕਿ ਬਿਜਲੀ ਅਤੇ ਬਾਲਣ ਦੀ ਖ਼ਪਤ, ਰਾਜਾਂ ਵਿਚਾਲੇ ਅਤੇ ਅੰਤਰ ਰਾਜ ਵਿੱਚ ਮਾਲ ਦੀ ਆਵਾਜਾਈ, ਪ੍ਰਚੂਨ ਵਿੱਤੀ ਲੈਣ-ਦੇਣ ਨਾਲ ਸਾਹਮਣੇ ਆਏ ਹਨ। ਖੇਤੀਬਾੜੀ ਖੇਤਰ ਭਾਰਤੀ ਅਰਥਵਿਵਸਥਾ ਦੀ ਬੁਨਿਆਦ ਬਣਿਆ ਹੋਇਆ ਹੈ ਅਤੇ ਆਮ ਮਾਨਸੂਨ ਦੀ ਭਵਿੱਖਬਾਣੀ ਦੇ ਨਾਲ ਇਸ ਨੂੰ ਭਾਰਤੀ ਅਰਥਵਿਵਸਥਾ ਦੇ ਮੁੜ ਉੱਭਰਨ ਦਾ ਸਮਰਥਨ ਕਰਨਾ ਚਾਹੀਦਾ ਹੈ। ਭਾਰਤੀ ਨਿਰਮਾਣ ਦਾ ਲਚਕੀਲਾਪਣ ਇਸ ਤੱਥ ਤੋਂ ਸਪਸ਼ਟ ਹੁੰਦਾ ਹੈ ਕਿ 2 ਮਹੀਨਿਆਂ ਦੀ ਮਿਆਦ ਦੇ ਅੰਦਰ, ਭਾਰਤ ਜ਼ੀਰੋ ਤੋਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਨਿਰਮਾਣ ਕਰਨ ਵਾਲਾ ਦੇਸ਼ ਬਣਿਆ ਹੈ।

https://pib.gov.in/PressReleseDetail.aspx?PRID=1633703

 

ਐੱਮਐੱਸਐੱਮਈ ਅਤੇ ਐੱਨਬੀਐੱਫਸੀ ਲਈ ਸਰਕਾਰੀ ਯੋਜਨਾਵਾਂ ਦਾ ਜ਼ਿਕਰਯੋਗ ਅਸਰ

ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਲਈ ਸਰਕਾਰ ਦੁਆਰਾ ਉਠਾਏ ਗਏ ਠੋਸ ਕਦਮਾਂ ਦਾ ਤੇਜ਼ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰੀ ਗਰੰਟੀ ਪ੍ਰਾਪ‍ਤ ਐਮਰਜੈਂਸੀ ਕ੍ਰੈਡਿਟ ਲਾਈਨ ਤਹਿਤ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਨੇ 20 ਜੂਨ, 2020 ਤੱਕ 79,000 ਕਰੋੜ ਰੁਪਏ ਤੋਂ ਵੀ ਅਧਿਕ ਦੇ ਕਰਜ਼ਿਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਨ੍ਹਾਂ ਵਿੱਚੋਂ 35,000 ਕਰੋੜ ਰੁਪਏ ਤੋਂ ਅਧਿਕ ਦੀ ਰਕਮ ਪਹਿਲਾਂ ਹੀ ਵੰਡੀ ਜਾ ਚੁੱਕੀ ਹੈ।

ਉੱਧਰ, ਮਾਰਚ-ਅਪ੍ਰੈਲ 2020 ਵਿੱਚ ਐਲਾਨੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਵਿਸ਼ੇਸ਼ ਤਰਲਤਾ (ਲਿਕਵਿਡਿਟੀ) ਸੁਵਿਧਾ ਤਹਿਤ ਸਿਡਬੀ ਨੇ ਐੱਨਬੀਐੱਫਸੀ, ਮਾਈਕ੍ਰੋਫਾਈਨੈਂਸ ਸੰਸ‍ਥਾਨਾਂ (ਐੱਮਐੱਫਆਈ) ਅਤੇ ਬੈਂਕਾਂ ਲਈ 10,220 ਕਰੋੜ ਰੁਪਏ ਤੋਂ ਵੀ ਅਧਿਕ ਪ੍ਰਵਾਨ ਕੀਤੇ ਹਨ, ਤਾਕਿ ਉਹ ਐੱਮਐੱਸਐੱਮਈ ਅਤੇ ਛੋਟੇ ਕਰਜ਼ਦਾਰਾਂ ਜਾਂ ਉਧਾਰਕਰਤਾਵਾਂ ਨੂੰ ਕਰਜ਼ੇ ਦੇ ਸਕਣ। ਰਾਸ਼ਟਰੀ ਆਵਾਸ ਬੈਂਕ (ਐੱਨਐੱਚਬੀ) ਨੇ 10,000 ਕਰੋੜ ਰੁਪਏ ਦੀ ਆਪਣੀ ਪੂਰੀ ਸੁਵਿਧਾ ਨੂੰ ਪ੍ਰਵਾਨਗੀ ਆਵਾਸ ਵਿੱਤ ਕੰਪਨੀਆਂ ਲਈ ਦਿੱਤੀ ਹੈ। ਸਿਡਬੀ ਅਤੇ ਐੱਨਐੱਚਬੀ ਵੱਲੋਂ ਇਹ ਪੁਨਰਵਿੱਤ ਉਨ੍ਹਾਂ ਚਾਲੂ ਯੋਜਨਾਵਾਂ ਦੇ ਇਲਾਵਾ ਹੈ, ਜਿਨ੍ਹਾਂ ਜ਼ਰੀਏ 30,000 ਕਰੋੜ ਰੁਪਏ ਤੋਂ ਵੀ ਅਧਿਕ ਪ੍ਰਵਾਨ ਕੀਤੇ ਗਏ ਹਨ।

https://pib.gov.in/PressReleseDetail.aspx?PRID=1633703

 

ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਨੂੰ ਹੁਲਾਰਾ ਦੇਣ ਲਈ ਵਿਕਰੇਤਾਵਾਂ ਦੁਆਰਾ ਜੀਈਐੱਮ (ਜੈੱਮ-GEM) ‘ਤੇ ਉਤਪਤੀ ਦੇ ਦੇਸ਼ ਬਾਰੇ ਜਾਣਕਾਰੀ ਨੂੰ ਜ਼ਰੂਰੀ ਬਣਾਇਆ ਗਿਆ

ਵਣਜ ਅਤੇ ਉਦਯੋਗ ਮੰਤਰਾਲੇ ਦੇ ਤਹਿਤ ਇੱਕ ਸਪੈਸ਼ਲ ਪਰਪਜ਼ ਵਹੀਕਲ, ਗਵਰਨਮੈਂਟ ਈ- ਮਾਰਕਿਟਪਲੇਸ (ਜੀਈਐੱਮ- ਜੈੱਮ) ਨੇ ਵਿਕਰੇਤਾਵਾਂ ਲਈ ਇਹ ਲਾਜ਼ਮੀ ਬਣਾ ਦਿੱਤਾ ਹੈ ਕਿ ਜੀਈਐੱਮ ਤੇ ਸਾਰੇ ਨਵੇਂ ਉਤਪਾਦਾਂ ਨੂੰ ਰਜਿਸਟਰਡ ਕਰਨ ਦੇ ਸਮੇਂ ਉਹ ਉਤਪਤੀ ਦੇ ਦੇਸ਼ ਬਾਰੇ ਜਾਣਕਾਰੀ ਜ਼ਰੂਰ ਦੇਣ। ਇਸ ਦੇ ਇਲਾਵਾ, ਜਿਨ੍ਹਾਂ ਵਿਕਰੇਤਾਵਾਂ ਨੇ ਜੀਈਐੱਮ ਤੇ ਇਸ ਨਵੇਂ ਫੀਚਰ ਦੇ ਲਾਗੂ ਹੋਣ ਤੋਂ ਪਹਿਲਾਂ ਆਪਣੇ ਉਤਪਾਦਾਂ ਨੂੰ ਪਹਿਲਾਂ ਹੀ ਅੱਪਲੋਡ ਕਰ ਲਿਆ ਹੈ, ਉਨ੍ਹਾਂ ਨੂੰ, ਇਸ ਚੇਤਾਵਨੀ ਦੇ ਨਾਲ ਕਿ ਜੇਕਰ ਉਹ ਇਸ ਨੂੰ ਅੱਪਡੇਟ ਕਰਨ ਵਿੱਚ ਅਸਫ਼ਲ ਰਹੇ ਤਾਂ ਉਨ੍ਹਾਂ ਦੇ ਉਤਪਾਦਾਂ ਨੂੰ ਜੀਈਐੱਮ ਤੋਂ ਹਟਾ ਦਿੱਤਾ ਜਾਵੇਗਾ, ਨਿਯਮਿਤ ਰੂਪ ਨਾਲ ਉਤਪਤੀ ਦੇ ਦੇਸ਼ ਦੀ ਅੱਪਡੇਸ਼ਨ ਕਰਨ ਲਈ ਯਾਦ ਦਿਵਾਇਆ ਜਾ ਰਿਹਾ ਹੈ। ਜੀਈਐੱਮ ਨੇ ਇਹ ਜ਼ਿਕਰਯੋਗ ਕਦਮ ਮੇਕ ਇਨ ਇੰਡੀਆਅਤੇ ਆਤਮਨਿਰਭਰ ਭਾਰਤਨੂੰ ਹੁਲਾਰਾ ਦੇਣ ਲਈ ਉਠਾਇਆ ਹੈ। ਜੀਈਐੱਮ ਨੇ ਉਤਪਾਦਾਂ ਵਿੱਚ ਸਥਾਨਕ ਕੰਟੈਂਟ ਦੀ ਪ੍ਰਤੀਸ਼ਤਤਾ ਦਾ ਸੰਕੇਤ ਦੇਣ ਲਈ ਵੀ ਇੱਕ ਪ੍ਰਾਵਧਾਨ ਕੀਤਾ ਹੈ। ਇਸ ਨਵੇਂ ਫੀਚਰ ਦੇ ਨਾਲ, ਹੁਣ ਉਤਪਤੀ ਦੇ ਦੇਸ਼ ਅਤੇ ਸਥਾਨਕ ਕੰਟੈਂਟ ਦੀ ਪ੍ਰਤੀਸ਼ਤਤਾ ਸਾਰੇ ਮਦਾਂ ਲਈ ਮਾਰਕਿਟਪਲੇਸ ਵਿੱਚ ਦ੍ਰਿਸ਼ਟੀਗੋਚਰ ਹਨ। ਇਸ ਤੋਂ ਵੀ ਅਧਿਕ ਮਹੱਤਵਪੂਰਨ ਗੱਲ ਇਹ ਹੈ ਕਿ ਹੁਣ ਪੋਰਟਲ ਤੇ ਮੇਕ ਇਨ ਇੰਡੀਆਫਿਲਟਰ ਸਮਰੱਥ ਬਣਾ ਦਿੱਤਾ ਗਿਆ ਹੈ।

https://pib.gov.in/PressReleseDetail.aspx?PRID=1633703

 

ਹੱਜ 2020 ਲਈ ਭਾਰਤੀ ਮੁਸਲਿਮ ਸਾਊਦੀ ਅਰਬ ਨਹੀਂ ਜਾਣਗੇ

ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇੱਥੇ ਦੱਸਿਆ ਕਿ ਸਾਊਦੀ ਅਰਬ ਸਰਕਾਰ ਦੇ ਫ਼ੈਸਲੇ ਦਾ ਸਨਮਾਨ ਕਰਦੇ ਹੋਏ, ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ-ਸਲਾਮਤੀ ਨੂੰ ਪ੍ਰਾਥਮਿਕਤਾ ਦਿੰਦੇ ਹੋਏ, ਇਹ ਫੈਸਲਾ ਕੀਤਾ ਗਿਆ ਹੈ ਕਿ ਹੱਜ ਲਈ ਭਾਰਤੀ ਮੁਸਲਿਮ ਸਾਊਦੀ ਅਰਬ ਨਹੀਂ ਜਾਣਗੇ। ਮੀਡੀਆ ਨੂੰ ਅੱਜ ਸੰਬੋਧਨ  ਕਰਦੇ ਹੋਏ ਮੰਤਰੀ ਨੇ ਕਿਹਾ ਕਿ ਕੱਲ੍ਹ ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰੀ, ਡਾ. ਮੁਹੰਮਦ ਸਾਲੇਹ ਬਿਨ ਤਾਹੇਰ ਬੇਂਤੇਨ (Dr. Mohammad Saleh bin Taher Benten) ਦਾ ਫੋਨ ਆਇਆ ਸੀ, ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੇ ਚਲਦੇ ਇਸ ਵਾਰ ਹੱਜ ( 1441 H/2020 AD ) ਵਿੱਚ ਭਾਰਤ ਤੋਂ ਜਾਣ ਵਾਲੇ ਹੱਜ ਯਾਤਰੀਆਂ ਨੂੰ ਨਾ ਭੇਜਣ ਦਾ ਸੁਝਾਅ ਦਿੱਤਾ ਹੈ।

https://pib.gov.in/PressReleseDetail.aspx?PRID=1633703

 

ਭਾਰਤੀ ਰੇਲਵੇ ਦੇ ਕੋਵਿਡ ਕੇਅਰ ਕੋਚਾਂ ਦੀ ਵਰਤੋਂ ਸ਼ੁਰੂ ਹੋਈ;ਭਾਰਤੀ ਰੇਲਵੇ ਨੇ 5 ਰਾਜਾਂ ਵਿੱਚ 960 ਕੋਵਿਡ ਕੇਅਰ ਕੋਚ ਤੈਨਾਤ ਕੀਤੇ

ਕੋਵਿਡ-19 ਖਿਲਾਫ਼ ਲੜਾਈ ਨੂੰ ਜਾਰੀ ਰੱਖਦੇ ਹੋਏ ਭਾਰਤੀ ਰੇਲਵੇ ਨੇ ਵੱਖ-ਵੱਖ ਰਾਜਾਂ ਵਿੱਚ ਤੈਨਾਤ ਕੋਵਿਡ ਕੋਚਾਂ ਵਿੱਚ ਰੈਫਰ ਕੀਤੇ ਗਏ ਮਰੀਜ਼ਾਂ ਦੀ ਦੇਖਭਾਲ਼ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਹੈ। ਰੇਲਵੇ ਰਾਜ ਸਰਕਾਰਾਂ ਦੇ ਸਿਹਤ ਦੇਖਭਾਲ਼ ਯਤਨਾਂ ਦੇ ਪੂਰਕ ਲਈ ਪੂਰਾ ਯਤਨ ਕਰ ਰਹੀ ਹੈ। ਭਾਰਤੀ ਰੇਲਵੇ ਨੇ ਰਾਜਾਂ ਨੂੰ ਆਪਣੇ 5231 ਕੋਵਿਡ ਕੇਅਰ ਕੋਚ ਉਪਲੱਬਧ ਕਰਵਾਉਣ ਲਈ ਕਮਰ ਕੱਸ ਲਈ ਹੈ। ਜ਼ੋਨਲ ਰੇਲਵੇ ਨੇ ਇਨ੍ਹਾਂ ਕੋਚਾਂ ਨੂੰ ਬਹੁਤ ਹਲਕੇ/ਹਲਕੇ ਮਾਮਲਿਆਂ ਲਈ ਉਪਯੋਗ ਕਰਨ ਵਾਲੇ ਕੋਵਿਡ ਕੇਅਰ ਸੈਂਟਰ ਦੇ ਰੂਪ ਵਿੱਚ ਤਬਦੀਲ ਕੀਤਾ ਹੈ। ਹੁਣ ਤੱਕ ਭਾਰਤੀ ਰੇਲਵੇ ਨੇ 5 ਰਾਜਾਂ ਯਾਨੀ ਦਿੱਲੀ, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਵਿੱਚ ਕੁੱਲ 960 ਕੋਵਿਡ ਕੇਅਰ ਕੋਚ ਤੈਨਾਤ ਕੀਤੇ ਹਨ।

https://pib.gov.in/PressReleseDetail.aspx?PRID=1633703

 

ਡਾ. ਜਿਤੇਂਦਰ ਸਿੰਘ ਨੇ ਕਾਨਫਰੰਸ ਜ਼ਰੀਏ ਨੈਸ਼ਨਲ ਮੈਡੀਕਲ ਟੀਚਿੰਗ ਇੰਸਟੀਟਿਊਟਸ ਦੇ ਮੁਖੀਆਂ ਅਤੇ ਪ੍ਰਤੀਨਿਧੀਆਂ ਨੂੰ ਸੰਬੋਧਨ ਕੀਤਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਕੋਵਿਡ ਦੇ ਬਾਅਦ ਦੇ ਯੁੱਗ ਵਿੱਚ ਸੰਕਰਮਣ ਰੋਗਾਂ ਦੇ ਅਧਿਐਨ ਅਤੇ ਪ੍ਰਬੰਧਨ ਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਅਤੇ ਮੈਡੀਕਲ ਪਾਠ¬ਕ੍ਰਮ ਨੂੰ ਵੀ ਉਸੀ ਅਨੁਸਾਰ ਆਪਣੇ ਅਨੁਕੂਲ ਬਣਾਉਣਾ ਹੋਵੇਗਾ। ਡਾ. ਜਿਤੇਂਦਰ ਸਿੰਘ ਵਰਚੁਅਲ ਕਾਨਫਰੰਸ ਜ਼ਰੀਏ ਨੈਸ਼ਨਲ ਮੈਡੀਕਲ ਟੀਚਿੰਗ ਇੰਸਟੀਟਿਊਟਸ ਦੇ ਮੁਖੀਆਂ ਅਤੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰ ਰਹੇ ਸਨ। ਇਨ੍ਹਾਂ ਵਿੱਚ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਏਮਸ), ਨਵੀਂ ਦਿੱਲੀ, ਪੀਜੀਆਈ ਚੰਡੀਗੜ੍ਹ, ਰਿਜਨਲ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਰਿਮਸ) ਮਣੀਪੁਰ, ਨੌਰਥ ਈਸਟਰਨ ਇੰਦਰਾ ਗਾਂਧੀ ਰਿਜਨਲ ਇੰਸਟੀਟਿਊਟ ਆਵ੍ ਹੈਲਥ ਐਂਡ ਮੈਡੀਕਲ ਸਾਇੰਸਜ਼ (ਐੱਨਈਆਈਜੀਆਰਆਈਐੱਚਐੱਮਐੱਸ) ਸ਼ਿਲੌਂਗ ਅਤੇ ਸ਼ੇਰ-ਏ-ਕਸ਼ਮੀਰ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼, ਸ੍ਰੀਨਗਰ ਸ਼ਾਮਲ ਸਨ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤੀ ਮੈਡੀਕਲ ਭਾਈਚਾਰੇ ਨੂੰ ਆਪਣੇ ਪੱਛਮੀ ਹਮਰੁਤਬਿਆਂ ਨਾਲੋਂ ਫਾਇਦਾ ਹੈ ਕਿਉਂਕਿ ਇੱਥੇ ਦਵਾਈ ਦੀ ਪ੍ਰਕਿਰਤੀ ਅੰਦਰੂਨੀ ਤੌਰ ਤੇ ਸਵੱਛਤਾ ਅਤੇ ਕਰਾਸ ਸੰਕਰਮਣ ਦੀ ਰੋਕਥਾਮ ਦੇ ਅਧਾਰ ਤੇ ਨੁਸਖਿਆਂ ਅਨੁਸਾਰ ਕੀਤੀ ਜਾਂਦੀ ਹੈ।

https://pib.gov.in/PressReleseDetail.aspx?PRID=1633703

 

ਦੋ ਕਰੋੜ ਭਵਨ ਅਤੇ ਹੋਰ ਉਸਾਰੀ ਕਿਰਤੀਆਂ (ਬੀਓਸੀਡਬਲਿਊ) ਨੂੰ ਲੌਕਡਾਊਨ ਦੌਰਾਨ 4957 ਕਰੋੜ ਰੁਪਏ ਦੀ ਨਕਦ ਸਹਾਇਤਾ ਮਿਲੀ

ਰਾਜ ਸਰਕਾਰਾਂ ਨੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੁਆਰਾ 24 ਮਾਰਚ, 2020 ਨੂੰ ਜਾਰੀ ਅਡਵਾਇਜ਼ਰੀ ਦੀ ਪ੍ਰਤੀਕਿਰਿਆ ਵਿੱਚ ਲੌਕਡਾਊਨ ਦੌਰਾਨ ਹੁਣ ਤੱਕ ਲਗਭਗ ਦੋ ਕਰੋੜ ਰਜਿਸਟਰਡ ਉਸਾਰੀ ਕਿਰਤੀਆਂ ਨੂੰ 4957 ਕਰੋੜ ਰੁਪਏ ਦੀ ਨਕਦ ਸਹਾਇਤਾ ਦੀ ਵੰਡ ਕੀਤੀ ਹੈ। ਪ੍ਰਤੱਖ ਲਾਭ ਤਬਾਦਲਿਆਂ (ਡੀਬੀਟੀ) ਜ਼ਰੀਏ ਕਰੀਬ 1.75 ਕਰੋੜ ਟਰਾਂਜੈਕਸ਼ਨ ਕਰਮਚਾਰੀਆਂ ਦੇ ਬੈਂਕ ਖਾਤਿਆਂ ਵਿਚ ਸਿੱਧੇ ਤੌਰ ਤੇ ਕੀਤੀਆਂ ਗਈਆਂ ਹਨ। ਲੌਕਡਾਊਨ ਦੌਰਾਨ ਪ੍ਰਤੀ ਵਰਕਰ 1000 ਰੁਪਏ ਤੋਂ ਲੈ ਕੇ 6000 ਰੁਪਏ ਤੱਕ ਦੇ ਨਕਦ ਲਾਭਾਂ ਤੋਂ ਇਲਾਵਾ, ਕੁਝ ਰਾਜਾਂ ਨੇ ਆਪਣੇ ਵਰਕਰਾਂ ਨੂੰ ਭੋਜਨ ਅਤੇ ਰਾਸ਼ਨ ਵੀ ਪ੍ਰਦਾਨ ਕੀਤਾ ਹੈ। ਕੋਵਿਡ-19 ਲੌਕਡਾਊਨ ਦੇ ਮੁਸ਼ਕਲ ਸਮੇਂ ਦੌਰਾਨ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਨੇ ਇਹ ਯਕੀਨੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਕਿ ਉਨ੍ਹਾਂ ਨੂੰ ਸਮੇਂ ਸਿਰ ਨਕਦ ਟਰਾਂਸਫਰ ਕੀਤਾ ਜਾਵੇ ਜਦੋਂ ਉਨ੍ਹਾਂਨੂੰ ਇਸਦੀ ਸਭ ਤੋਂ ਵੱਧ ਜ਼ਰੂਰਤ ਹੈ।

https://pib.gov.in/PressReleseDetail.aspx?PRID=1633703

 

ਨਾਈਪਰ (NIPER) ਮੋਹਾਲੀ ਵੱਲੋਂ ਇਮਿਊਨਿਟੀ ਬੂਸਟਰ ਹਰਬਲ ਟੀ (ਚਾਹ)

ਨੈਸ਼ਨਲ ਇੰਸਟੀਟਿਊਟਸ ਆਵ੍ ਫਾਰਮਾਸਿਊਟੀਕਲ ਐਂਡ ਰਿਸਰਚ (ਨਾਈਪਰਜ਼) ਨੇ ਕੋਵਿਡ ਮਹਾਮਾਰੀ ਨਾਲ ਲੜਨ ਦੇ ਲਈ ਸੁਰੱਖਿਆ ਉਪਕਰਣਾਂ, ਸੈਨੀਟਾਈਜ਼ਰ ਅਤੇ ਮਾਸਕ ਜਿਹੇ ਕਈ ਇਨੋਵੇਟਿਵ ਉਤਪਾਦ ਪੇਸ਼ ਕੀਤੇ ਹਨ ਨਾਲ ਹੀ ਇਹ ਸੰਕ੍ਰਮਣ ਤੋਂ ਬਚਣ ਲਈ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਨ ਵਾਸਤੇ ਇੱਕ ਇਮਿਊਨਿਟੀ ਬੂਸਟਰ ਹਰਬਲ ਟੀ (ਚਾਹ) ਲੈ ਕੇ ਆਇਆ ਹੈ

https://pib.gov.in/PressReleseDetail.aspx?PRID=1633703

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਨੋਟ ਕੀਤਾ ਕਿ ਪਿਛਲੇ ਸਮੇਂ ਦੌਰਾਨ ਸਭ ਤੋਂ ਵੱਧ ਪਾਜ਼ਿਟਿਵ ਕੋਵਿਡ ਕੇਸ ਬਾਹਰੋਂ ਆਉਣ ਵਾਲੇ ਵਿਅਕਤੀਆਂ ਵਿੱਚ ਪਾਏ ਗਏ ਹਨ। ਉਨ੍ਹਾਂ ਸਥਾਨਕ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਜ਼, ਸਵੈਇੱਛੁਕ ਏਜੰਸੀਆਂ, ਸਮਾਜ ਸੇਵੀਆਂ ਆਦਿ ਨੂੰ ਅਪੀਲ ਕੀਤੀ ਕਿ ਉਹ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੇ ਰਹਿਣ ਅਤੇ ਆਵਾਜਾਈ ਦੀ ਨਿਗਰਾਨੀ ਲਈ ਸਿਹਤ ਅਤੇ ਪੁਲਿਸ ਵਿਭਾਗ ਦੀ ਮਦਦ ਕਰਨ। ਉਨ੍ਹਾਂ ਸਲਾਹ ਦਿੱਤੀ ਕਿ ਕਿਸੇ ਵੀ ਲੱਛਣ ਪਾਏ ਜਾਣ ਦੀ ਸੂਰਤ ਵਿੱਚ ਮਾਮਲੇ ਨੂੰ ਤੁਰੰਤ ਸਿਹਤ ਅਥਾਰਟੀ ਦੇ ਧਿਆਨ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਅਜਿਹੀ ਮਹੱਤਵਪੂਰਣ ਜਾਣਕਾਰੀ ਨੂੰ ਦਬਾਉਣਾ, ਲਾਗ ਦੇ ਹੋਰ ਫੈਲਣ ਦਾ ਕਾਰਨ ਬਣੇਗਾ।
  • ਪੰਜਾਬ: ਕੋਵਿਡ-19 ਮਹਾਂਮਾਰੀ ਦੌਰਾਨ ਉੱਦਮੀਆਂ ਨੂੰ ਹੋਰ ਰਾਹਤ ਪ੍ਰਦਾਨ ਕਰਨ ਲਈ, ਪੰਜਾਬ ਕੈਬਨਿਟ ਨੇ ਉਨ੍ਹਾਂ ਦੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਅਤੇ ਪੰਜਾਬ ਵਿੱਤੀ ਨਿਗਮ ਵੱਲ ਰਹਿੰਦੇ ਬਕਾਏ ਦੀ ਇੱਕ-ਮੁਸ਼ਤ ਸੈਟਲਮੈਂਟ ਨੂੰ 31 ਦਸੰਬਰ, 2020 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਕਿਹਾ ਇਹ ਕਦਮ ਜ਼ਰੂਰੀ ਸੀ ਕਿਉਂਕਿ ਉਦਯੋਗਾਂ ਨੂੰ ਇਸ ਔਖੀ ਘੜੀ ਵਿੱਚ ਸਹਾਇਤਾ ਦੀ ਲੋੜ ਸੀ। ਇਹ ਕਦਮ ਠੱਪ ਹੋਏ ਉਦਯੋਗਿਕ ਨਿਵੇਸ਼ ਅਤੇ ਅਸਾਸਿਆਂ ਨੂੰ ਸਰਗਰਮ ਕਰਨ ਵਿੱਚ ਸਹਾਈ ਹੋਵੇਗਾ ਅਤੇ ਰਾਜ ਲਈ ਮੌਜੂਦਾ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਲਾਭਕਾਰੀ ਸਿੱਧ ਹੋਵੇਗਾ, ਜੋ ਮਾਰਚ ਵਿੱਚ ਲੌਕਡਾਊਨ ਤੋਂ ਬਾਅਦ ਬੰਦ ਪਏ ਸਨ।
  • ਹਰਿਆਣਾ: ਦੇਸ਼ ਵਿਆਪੀ ਲੌਕਡਾਊਨ ਦੌਰਾਨ ਕੋਰੋਨਾ ਮਹਾਂਮਾਰੀ ਨਾਲ ਜੁੜੀ ਜਾਣਕਾਰੀ ਦੇ ਆਦਾਨ-ਪ੍ਰਦਾਨ ਲਈ ਵੱਖ-ਵੱਖ ਵਿਭਾਗਾਂ ਦੁਆਰਾ ਸਥਾਪਿਤ ਰਾਜ ਪੱਧਰੀ ਕੰਟਰੋਲ ਰੂਮ ਨੂੰ 4,78,369 ਕਾਲਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 4,54,000 ਕਾਲਾਂ ਦਾ ਜਵਾਬ 24 ਮਾਰਚ ਤੋਂ 21 ਜੂਨ, 2020 ਤੱਕ ਦਿੱਤਾ ਗਿਆ। 95 ਫ਼ੀਸਦ ਕਾਲ ਦਾ 10 ਸਕਿੰਟ ਤੋਂ ਘੱਟ ਉਡੀਕ ਸਮੇਂ ਵਿੱਚ ਸਫਲਤਾਪੂਰਵਕ ਜਵਾਬ ਦਿੱਤਾ ਗਿਆ। ਇਸੇ ਤਰ੍ਹਾਂ 31,592 ਵਿਅਕਤੀਆਂ ਨੂੰ ਟੈਲੀ-ਕਾਊਂਸਲਿੰਗ ਵੀ ਉਪਲਬਧ ਕਰਵਾਈ ਗਈ। ਇਹ ਵਰਣਨਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਸਿਹਤ ਸਕੱਤਰ ਨੇ ਕੋਵਿਡ-19 ਦੌਰਾਨ ਹਰਿਆਣਾ ਵੱਲੋਂ ਕੀਤੇ ਗਏ ਬਿਹਤਰ ਪ੍ਰਬੰਧਾਂ ਲਈ ਅਤੇ ਨਾਗਰਿਕਾਂ ਦੀ ਸਹਾਇਤਾ ਅਤੇ ਸਹਾਰੇ ਲਈ ਸਥਾਪਿਤ ਕੀਤੇ ਰਾਜ ਪੱਧਰੀ ਕੰਟਰੋਲ ਰੂਮ ਦੀ ਸ਼ਲਾਘਾ ਕੀਤੀ।
  • ਹਿਮਾਚਲ ਪ੍ਰਦੇਸ਼: ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਅਤੇ ਮੁੱਖ ਮੈਡੀਕਲ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਘਰੇਲੂ ਏਕਾਂਤਵਾਸ ਵਿਧੀ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਲੋਕਾਂ 'ਤੇ ਨਿਰੰਤਰ ਚੌਕਸੀ ਰੱਖਣੀ ਚਾਹੀਦੀ ਹੈ, ਤਾਂ ਜੋ ਲੋਕ ਘਰੇਲੂ ਏਕਾਂਤਵਾਸ ਦੀ ਉਲੰਘਣਾ ਨਾ ਕਰਨ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਹਾਲ ਵਿੱਚ ਆਈਐਲਆਈ ਦੇ ਲੱਛਣਾਂ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ, ਇਸ ਲਈ ਸੰਸਥਾਗਤ ਏਕਾਂਤਵਾਸ ਕਰਨ ਦੀਆਂ ਵਧੇਰੇ ਸੁਵਿਧਾਵਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਬਿਸਤਰਿਆਂ ਦੀ ਕੋਈ ਘਾਟ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰੈੱਡ ਜ਼ੋਨ ਵਾਲੇ ਸ਼ਹਿਰਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਸੰਸਥਾਗਤ ਏਕਾਂਤਵਾਸ ਅਧੀਨ ਰੱਖਿਆ ਜਾਣਾ ਚਾਹੀਦਾ ਹੈ ਅਤੇ 4-5 ਦਿਨਾਂ ਬਾਅਦ ਉਨ੍ਹਾਂ ਦਾ ਕੋਵਿਡ-19 ਟੈਸਟ ਕੀਤਾ ਜਾਵੇਗਾ ਅਤੇ ਸਿਰਫ ਨਕਾਰਾਤਮਕ ਵਿਅਕਤੀਆਂ ਨੂੰ ਘਰੇਲੂ ਏਕਾਂਤਵਾਸ ਵਿੱਚ ਜਾਣ ਦੀ ਆਗਿਆ ਹੋਵੇਗੀ।
  • ਮਹਾਰਾਸ਼ਟਰ: ਮਹਾਰਾਸ਼ਟਰ ਰਾਜ ਵਿੱਚ ਕੋਵਿਡ 19 ਮਰੀਜ਼ਾਂ ਦੀ ਮੌਜੂਦਾ ਗਿਣਤੀ ਪਿਛਲੇ 24 ਘੰਟਿਆਂ ਦੌਰਾਨ 3,721 ਨਵੇਂ ਮਰੀਜ਼ਾਂ ਦੇ ਨਾਲ 1,35,796 ਹੋ ਗਈ ਹੈ। ਤੰਦਰੁਸਤ ਹੋਏ ਮਰੀਜ਼ਾਂ ਦੀ ਗਿਣਤੀ 67,706 ਹੋ ਗਈ ਹੈ ਅਤੇ ਕੁੱਲ ਸਰਗਰਮ ਕੇਸ 61,793 ਹਨ। ਇਸ ਦੇ ਨਾਲ ਹੀ, ਆਈਐਨਐੱਸ ਸ਼ਿਵਾਜੀ ਲੋਨਾਵਾਲਾ, ਜੋ ਭਾਰਤੀ ਜਲ ਸੈਨਾ ਦੀਆਂ ਪ੍ਰਮੁੱਖ ਸਿਖਲਾਈ ਸੰਸਥਾਵਾਂ ਵਿੱਚੋਂ ਇੱਕ ਹੈ, ਦੇ ਅੱਠ ਸਿਖਲਾਈ ਕੈਡਿਟ ਨੋਵਲ ਕੋਰੋਨਾਵਾਇਰਸ ਪਾਜ਼ਿਟਿਵ ਪਾਏ ਗਏ ਹਨ। ਲਾਗ ਨਾਲ ਪੀੜਤ ਕੈਡਿਟ 150 ਸਿੱਖਿਆਰਥੀਆਂ ਦੇ ਸਮੂਹ ਦਾ ਹਿੱਸਾ ਹਨ। ਸਾਰੇ ਪਾਜ਼ਿਟਿਵ ਕੈਡਿਟਸ ਨੂੰ ਪੁਣੇ ਦੇ ਵਨੌਰੀ ਸਥਿਤ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
  • ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ 563 ਨਵੇਂ ਕੇਸ ਸਾਹਮਣੇ ਆਉਣ ਨਾਲ ਹੁਣ ਤੱਕ ਜਾਂਚੇ ਗਏ ਕੋਵਿਡ-19 ਦੇ ਕੁੱਲ ਮਾਮਲੇ 27,880 ਤੱਕ ਪਹੁੰਚ ਗਏ ਹਨ। ਇਸ ਤੋਂ ਇਲਾਵਾ, ਇਸ ਸਮੇਂ ਦੌਰਾਨ 21 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ, ਜਿਸ ਨਾਲ ਰਾਜ ਵਿੱਚ ਕੋਵਿਡ-19 ਕਾਰਨ ਕੁੱਲ ਮੌਤਾਂ ਗਿਣਤੀ 1,685 ਹੋ ਗਈ।
  • ਰਾਜਸਥਾਨ: ਰਾਜਸਥਾਨ ਵਿੱਚ ਅੱਜ ਤਕਰੀਬਨ 15 ਦਿਨਾਂ ਬਾਅਦ ਸਰਗਰਮ ਮਾਮਲਿਆਂ ਦੀ ਗਿਣਤੀ 3,000 ਦੇ ਅੰਕੜੇ ਨੂੰ ਪਾਰ ਕਰ ਗਈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਅੱਜ 199 ਕੇਸ ਸਾਹਮਣੇ ਆਏ ਹਨ। ਲਾਗ ਨਾਲ ਪੀੜਤ ਲੋਕਾਂ ਦੀ ਕੁੱਲ ਸੰਖਿਆ 15,431 ਹੋ ਗਈ ਹੈ।
  • ਮੱਧ ਪ੍ਰਦੇਸ਼: ਪਿਛਲੇ 24 ਘੰਟਿਆਂ ਵਿੱਚ ਰਾਜ ਅੰਦਰ ਕੋਰੋਨਾ ਦੇ 175 ਨਵੇਂ ਮਰੀਜ਼ ਸਾਹਮਣੇ ਆਏ ਹਨ ਪਰ ਇਸ ਦੇ ਨਾਲ ਹੀ 200 ਮਰੀਜ਼ ਠੀਕ ਹੋਣ ਤੋਂ ਬਾਅਦ ਆਪਣੇ ਘਰ ਵਾਪਸ ਚਲੇ ਗਏ। ਇਸ ਵੇਲੇ ਰਾਜ ਵਿੱਚ ਕੁੱਲ 12,078 ਮਾਮਲਿਆਂ ਵਿੱਚੋਂ, ਸਰਗਰਮ ਮਾਮਲਿਆਂ ਦੀ ਗਿਣਤੀ ਸਿਰਫ 2,342 ਹੈ।
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੇ 126 ਸਰਗਰਮ ਪਾਜ਼ਿਟਿਵ ਮਾਮਲਿਆਂ ਵਿੱਚੋਂ, ਚਾਂਗਲੰਗ ਤੋਂ 74, ਰਾਜਧਾਨੀ ਕੰਪਲੈਕਸ ਈਟਾਨਗਰ ਤੋਂ 20 ਅਤੇ ਪੱਛਮੀ ਕਾਮੇਂਗ ਜ਼ਿਲ੍ਹੇ ਤੋਂ 12 ਕੇਸ ਪਾਏ ਗਏ। ਅਰੁਣਾਚਲ ਪ੍ਰਦੇਸ਼ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਐੱਸਓਪੀਜ਼ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਅਤੇ ਰਾਜ ਅਜੇ ਵੀ ਗ੍ਰੀਨ ਜ਼ੋਨ ਸ਼੍ਰੇਣੀ ਵਿੱਚ ਆਉਂਦਾ ਹੈ।
  • ਮਣੀਪੁਰ: ਅੱਜ ਤੱਕ ਸਰਕਾਰੀ ਏਕਾਂਤਵਾਸ ਵਿੱਚ 5000 ਵਿਅਕਤੀ, ਸੰਸਥਾਗਤ ਏਕਾਂਤਵਾਸ ਵਿੱਚ 14,000 ਅਤੇ 5500 ਲੋਕ ਆਪਣੇ ਖਰਚੇ 'ਤੇ ਮਣੀਪੁਰ ਵਿੱਚ ਏਕਾਂਤਵਾਸ ਸੁਵਿਧਾਵਾਂ ਲੈ ਰਹੇ ਹਨ। ਮਣੀਪੁਰ ਨੇ ਹਰ ਰੋਜ਼ 2200 ਤੋਂ ਜ਼ਿਆਦਾ ਟੈਸਟ ਕੀਤੇ ਹਨ। ਰਾਜ ਵਿੱਚ ਹੁਣ ਤੱਕ 38,000 ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।
  • ਮਿਜ਼ੋਰਮ: ਜ਼ੋਰਮ ਮੈਡੀਕਲ ਕਾਲਜ-ਜ਼ੈਡਐੱਮਸੀ ਤੋਂ ਸੱਤ ਹੋਰ ਕੋਵਿਡ-19 ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ; ਮਿਜ਼ੋਰਮ ਵਿੱਚ ਹੁਣ ਸਿਹਤਯਾਬ ਹੋ ਚੁੱਕੇ (ਛੁੱਟੀ ਦੇ ਦਿੱਤੀ ਗਈ) ਮਰੀਜ਼ਾਂ ਦੀ ਕੁੱਲ ਗਿਣਤੀ 19 ਅਤੇ ਸਰਗਰਮ ਮਾਮਲੇ 123 ਹਨ।
  • ਨਾਗਾਲੈਂਡ: ਪਿਛਲੇ 24 ਘੰਟਿਆਂ ਵਿੱਚ ਟੈਸਟ ਕੀਤੇ ਗਏ 312 ਨਮੂਨਿਆਂ ਵਿੱਚੋਂ, ਨਾਗਾਲੈਂਡ ਅੰਦਰ 50 ਨਵੇਂ ਮਾਮਲੇ ਕੋਵਿਡ-19 ਪਾਜ਼ਿਟਿਵ ਆਏ ਹਨ। ਰਾਜ ਵਿੱਚ ਕੁੱਲ ਪਾਜ਼ਿਟਿਵ ਕੇਸ 330 ਹਨ ਜਿਨ੍ਹਾਂ ਵਿੱਚੋਂ 189 ਸਰਗਰਮ ਹਨ ਅਤੇ ਹੁਣ ਤੱਕ 141 ਮਰੀਜ਼ ਠੀਕ ਹੋ ਚੁੱਕੇ ਹਨ।
  • ਸਿੱਕਮ: ਮੁੱਖ ਸਕੱਤਰ ਨੇ ਦੱਸਿਆ ਕਿ ਸਿੱਕਮ ਸਰਕਾਰ ਗੰਗਟੋਕ ਵਿਖੇ 25 ਜੂਨ ਨੂੰ ਸਮਾਗਮ 'ਸੈਲਿਊਟ ਟੂ ਦਿ ਬ੍ਰੇਵਹਰਟਜ਼' ਜ਼ਰੀਏ ਗਲਵਨ, ਲੱਦਾਖ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੇ 20 ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕਰੇਗੀ।
  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ-19 ਮਾਮਲਿਆਂ ਦੀ ਗਿਣਤੀ ਵੱਧ ਕੇ 2,302 ਹੋ ਗਈ ਜਦੋਂਕਿ 46 ਹੋਰ ਲੋਕਾਂ ਦਾ ਟੈਸਟ ਸੋਮਵਾਰ ਨੂੰ ਕੋਵਿਡ-19 ਪਾਜ਼ਿਟਿਵ ਪਾਇਆ ਗਿਆ। ਰਾਜ ਵਿੱਚ ਹੁਣ ਤੱਕ ਕੋਰੋਨਾਵਾਇਰਸ ਲਾਗ ਕਾਰਨ ਕੁੱਲ 12 ਮੌਤਾਂ ਹੋਈਆਂ ਹਨ।
  • ਗੋਆ: ਰਾਜ ਵਿੱਚ ਕੋਵਿਡ-19 ਲਾਗ ਦੇ 46 ਨਵੇਂ ਮਾਮਲੇ ਪਛਾਣੇ ਜਾਣ ਨਾਲ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 864 ਤੱਕ ਪਹੁੰਚ ਗਈ ਹੈ, ਜਦੋਂਕਿ ਇਸ ਵੇਲੇ 711 ਕੇਸ ਸਰਗਰਮ ਹਨ।
  • ਕੇਰਲ: ਕੇਰਲ ਵਿੱਚ ਅੱਜ ਕੋਵਿਡ-19 ਕਾਰਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ, ਰਾਜ ਵਿੱਚ ਕੋਵਿਡ-19 ਮੌਤਾਂ ਦੀ ਗਿਣਤੀ 23 ਹੋ ਗਈ ਹੈ। ਇੱਕ 68 ਸਾਲਾ ਵਿਅਕਤੀ, ਜੋ ਕਿ ਏਕਾਂਤਵਾਸ ਅਧੀਨ ਸੀ, ਦੀ ਅੱਜ ਕੋਜ਼ੀਕੋਡ ਵਿੱਚ ਮੌਤ ਹੋ ਗਈ। ਉਸ ਦੇ ਸਵੈਬ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇੱਕ ਵਿਅਕਤੀ ਜਿਸ ਨੂੰ ਕੰਨੂਰ ਵਿੱਚ ਸੰਸਥਾਗਤ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ, ਮੁੰਬਈ ਤੋਂ ਵਾਪਸ ਪਰਤਣ ਤੋਂ ਬਾਅਦ ਏਕਾਂਤਵਾਸ ਦੇ 24ਵੇਂ ਦਿਨ ਕੋਵਿਡ-19 ਲਈ ਪਾਜ਼ਿਟਿਵ ਟੈਸਟ ਕੀਤਾ ਗਿਆ। ਕੇਂਦਰ ਨੇ ਵੱਖ-ਵੱਖ ਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਭਾਰਤ ਵਾਪਸ ਪਰਤੇ ਮੂਲ ਵਾਸੀਆਂ ਦਾ ਕੋਵਿਡ-19 ਲਈ ਟਰੂਨੈਟ ਟੈਸਟ ਕਰਵਾਉਣ ਲਈ ਕੇਰਲਾ ਦੀ ਬੇਨਤੀ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਹੈ ਕਿ ਇਹ ਸਿਫਾਰਸ਼ ਅਮਲ ਵਿੱਚ ਲਿਆਉਣਯੋਗ ਨਹੀਂ ਹੈ। ਰਾਜ ਦੇ ਸੁਝਾਅ ਕਿ ਕੋਵਿਡ ਦੀ ਪੁਸ਼ਟੀ ਹੋ ਚੁੱਕੇ ਪ੍ਰਵਾਸੀਆਂ ਲਈ ਇੱਕ ਵਿਸ਼ੇਸ਼ ਉਡਾਣ ਦੀ ਆਗਿਆ ਦਿੱਤੀ ਜਾਵੇ, ਵੀ ਰੱਦ ਕਰ ਦਿੱਤੀ ਗਈ ਹੈ। ਇਸ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਅੱਜ 2,000 ਤੋਂ ਵੱਧ ਪ੍ਰਵਾਸੀ ਕੋਚੀ ਪਹੁੰਚਣਗੇ। ਪਿਛਲੇ ਚਾਰ ਦਿਨਾਂ ਤੋਂ ਵੱਧ ਰਹੇ ਰੁਝਾਨ ਨੂੰ ਦਰਸਾਉਂਦੇ ਹੋਏ ਰਾਜ ਵਿੱਚ ਕੱਲ੍ਹ 138 ਨਵੇਂ ਕੇਸ ਸਾਹਮਣੇ ਆਏ ਹਨ। ਇਸ ਵੇਲੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 1,540 ਮਰੀਜ਼ ਇਲਾਜ ਅਧੀਨ ਹਨ।
  • ਤਮਿਲ ਨਾਡੂ: ਮਾਮਲਿਆਂ ਵਿੱਚ ਵਾਧੇ ਦੇ ਨਾਲ, ਮਦੁਰਈ ਵਿੱਚ ਵਾਧੂ ਬਿਸਤਰਿਆਂ ਦੀ ਹੋਰ ਜ਼ਰੂਰਤ ਪੈ ਰਹੀ ਹੈ; ਸਰਗਰਮ ਮਾਮਲਿਆਂ ਦੀ ਗਿਣਤੀ (452) ਦੇ ਮਾਮਲੇ ਵਿੱਚ ਇਹ ਹੁਣ ਰਾਜ ਦਾ ਛੇਵਾਂ ਜ਼ਿਲ੍ਹਾ ਹੈ। ਬੁੱਧਵਾਰ ਤੋਂ 30 ਜੂਨ ਤੱਕ ਮਦੁਰਈ ਅਤੇ ਨੇੜਲੇ ਇਲਾਕਿਆਂ ਵਿੱਚ ਮੁਕੰਮਲ ਲੌਕਡਾਊਨ ਲਾਗੂ ਕੀਤਾ ਜਾਵੇਗਾ। ਮਦਰਾਸ ਹਾਈ ਕੋਰਟ ਦੇ ਮਦੁਰਈ ਬੈਂਚ ਨੇ ਰਾਜ ਸਰਕਾਰ ਨੂੰ ਕੋਵਿਡ-19 ਡਿਊਟੀ ਵਿੱਚ ਸ਼ਾਮਲ ਸਾਰੇ ਪੁਲਿਸ ਕਰਮਚਾਰੀਆਂ ਨੂੰ ਚਿਹਰਾ ਢਾਲ ਮੁਹੱਈਆ ਕਰਾਉਣ ਦੀ ਸੰਭਾਵਨਾ 'ਤੇ ਪ੍ਰਤੀਕਿਰਿਆ ਦੇਣ ਦਾ ਨਿਰਦੇਸ਼ ਦਿੱਤਾ। ਕੱਲ੍ਹ 2,710 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਨਾਲ ਰਾਜ ਦੇ ਕੋਵਿਡ ਮਾਮਲਿਆਂ ਦੀ ਗਿਣਤੀ ਹੁਣ 60,000 ਹੋ ਗਈ ਹੈ। ਕੱਲ੍ਹ 1358 ਜਣੇ ਸਿਹਤਯਾਬ ਹੋਏ ਅਤੇ 37 ਮੌਤਾਂ ਦਰਜ ਹੋਈਆਂ। 1487 ਕੇਸ ਚੇਨਈ ਤੋਂ ਆਏ ਹਨ। ਕੁੱਲ ਸਰਗਰਮ ਕੇਸ: 27178, ਮੌਤਾਂ: 794, ਚੇਨਈ ਵਿੱਚ ਸਰਗਰਮ ਮਾਮਲੇ: 18372 ਹਨ।
  • ਕਰਨਾਟਕ: ਰਾਜ ਸਰਕਾਰ ਨੇ ਨਿਜੀ ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਲਈ ਇਲਾਜ ਦੀਆਂ ਦਰਾਂ ਤੈਅ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਆਦੇਸ਼ ਅਨੁਸਾਰ, ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਦੀ ਸੁਵਿਧਾ ਲਈ 50% ਬਿਸਤਰੇ ਰਾਖਵੇਂ ਹੋਣੇ ਚਾਹੀਦੇ ਹਨ, ਜਿਨ੍ਹਾਂ ਦੇ ਇਲਾਜ ਦੀ ਸਿਫਾਰਿਸ਼ ਸਰਕਾਰੀ ਅਧਿਕਾਰੀਆਂ ਨੇ ਕੀਤੀ ਹੋਵੇ। ਕੱਲ੍ਹ 249 ਨਵੇਂ ਕੇਸ, 111 ਨੂੰ ਛੁੱਟੀ ਮਿਲੀ ਅਤੇ ਪੰਜ ਮੌਤਾਂ ਦਰਜ ਹੋਈਆਂ। ਕੁੱਲ ਪਾਜ਼ਿਟਿਵ ਕੇਸ: 9399, ਸਰਗਰਮ ਕੇਸ: 3523, ਮੌਤਾਂ: 142, ਛੁੱਟੀ ਮਿਲਣ ਵਾਲੇ: 5730 ਹਨ।
  • ਆਂਧਰ ਪ੍ਰਦੇਸ਼: ਸ੍ਰੀਨੰਗਾਵਰਪੂਕੋਟਾ (ਵਿਜੀਨਾਗਰਮ ਡੀਟੀ) ਤੋਂ ਵਾਈਐੱਸਆਰ ਕਾਂਗਰਸ ਪਾਰਟੀ ਦੇ ਵਿਧਾਇਕ ਕੇ ਸ਼੍ਰੀਨਿਵਾਸਰਾਓ ਅਤੇ ਉਸ ਦੇ ਨਿਜੀ ਸੁਰੱਖਿਆ ਅਧਿਕਾਰੀ ਦਾ 22 ਜੂਨ ਨੂੰ ਕੋਵਿਡ ਟੈਸਟ ਪਾਜ਼ਿਟਿਵ ਪਾਇਆ ਗਿਆ। ਵਿਧਾਇਕ ਹਾਲ ਹੀ ਵਿੱਚ ਅਮਰੀਕਾ ਤੋਂ ਵਾਪਸ ਆਇਆ ਸੀ ਅਤੇ ਸਵੈ-ਏਕਾਂਤਵਾਸ ਵਿੱਚ ਸੀ। ਸੀਐਮ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ 90 ਦਿਨਾਂ ਦੇ ਅੰਦਰ ਸਾਰੇ ਘਰਾਂ ਦੀ ਵਿਆਪਕ ਜਾਂਚ ਅਤੇ ਨਿਰਖ ਪਰਖ ਕਰੋ, ਇਸ ਮਕਸਦ ਦੀ ਪੂਰਤੀ ਲਈ 104 ਐਂਬੂਲੈਂਸ ਸੇਵਾ ਦੀ ਵਰਤੋਂ ਕੀਤੀ ਜਾ ਸਕਦੀ ਹੈ।  ਕ੍ਰਿਸ਼ਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਘੱਟੋ-ਘੱਟ 2000 ਕੋਵਿਡ-19 ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ ਅਤੇ 10 ਆਈਐੱਮਐੱਸਕਿਊ ਬੱਸਾਂ (ਇੰਟੈਲੀਜੈਂਟ ਮਾਨੀਟਰਿੰਗ ਐਨਾਲਿਸਿਸ ਸਰਵਿਸ ਕੁਆਰੰਟੀਨ) ਦਾ ਪ੍ਰਬੰਧ ਕੀਤਾ ਹੈ, ਜੋ ਕਿ ਟੈਸਟ ਕਰਵਾਉਣ ਲਈ ਸਵੈਬ ਨਮੂਨੇ ਇਕੱਤਰ ਕਰਨ ਲਈ ਵਰਤੀਆਂ ਜਾਣਗੀਆਂ। ਏਪੀ ਲੋਕ ਸੇਵਾ ਕਮਿਸ਼ਨ ਨੇ ਏਪੀਪੀਐੱਸਸੀ 2020 ਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਤਰੀਕਾਂ ਦੇ ਸੋਧੀ ਹੋਈ ਸਮਾਂ ਸਾਰਣੀ ਜਾਰੀ ਕਰ ਦਿੱਤੀ ਹੈ, ਜੋ ਪਹਿਲਾਂ ਕੋਵਿਡ-19 ਲੌਕਡਾਊਨ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਪਿਛਲੇ 24 ਘੰਟਿਆਂ ਦੌਰਾਨ 462 ਨਵੇਂ ਕੇਸ, 129 ਨੂੰ ਛੁੱਟੀ ਮਿਲੀ ਅਤੇ ਪੰਜ ਮੌਤਾਂ ਹੋਈਆਂ; 407 ਨਵੇਂ ਮਾਮਲਿਆਂ ਵਿੱਚੋਂ 40 ਅੰਤਰ-ਰਾਜੀ ਅਤੇ 15 ਮਾਮਲੇ ਵਿਦੇਸ਼ ਤੋਂ ਹਨ। ਕੁੱਲ ਕੇਸ: 9834, ਸਰਗਰਮ ਕੇਸ: 5123, ਛੁੱਟੀ ਮਿਲੀ: 4592, ਮੌਤਾਂ: 119 ਹਨ।
  • ਤੇਲੰਗਾਨਾ: ਸਿਹਤ ਮੰਤਰੀ, ਏਤੇਲਾ ਰਾਜੇਂਦਰ ਨੇ ਕੋਵਿਡ-19 ਟੈਸਟ ਕਰਵਾਉਣ ਵੇਲੇ ਆਮ ਲੋਕਾਂ ਦੇ ਵਿੱਤੀ ਸ਼ੋਸ਼ਣ ਵਿਰੁੱਧ ਪ੍ਰਾਈਵੇਟ ਨਿਦਾਨ ਪ੍ਰਯੋਗਸ਼ਾਲਾਵਾਂ ਨੂੰ ਚੇਤਾਵਨੀ ਦਿੱਤੀ। ਤੇਲੰਗਾਨਾ ਵਿੱਚ ਪਾਕਿਸਤਾਨ ਤੋਂ ਭਾਰਤ ਵਿੱਚ ਦਾਖ਼ਲ ਹੋਣ ਵਾਲੇ ਟਿੱਡੀ ਦਲ ਦੇ 25 ਜੂਨ ਨੂੰ ਸੰਭਾਵੀ ਹਮਲੇ ਸਬੰਧੀ ਚੇਤਾਵਨੀ ਦਿੱਤੀ ਗਈ ਹੈ। ਕੁੱਲ ਮਾਮਲੇ 8674, ਸਰਗਰਮ ਮਾਮਲੇ: 4452, ਮੌਤਾਂ: 217, ਸਿਹਤਯਾਬ ਹੋਏ: 4005 ਹਨ।

 

ਫੈਕਟਚੈੱਕ

 

https://static.pib.gov.in/WriteReadData/userfiles/image/image008X6L2.jpg

 

 

 

 

 

 

https://static.pib.gov.in/WriteReadData/userfiles/image/image009RZ0B.jpg

https://static.pib.gov.in/WriteReadData/userfiles/image/image010TNL5.jpg

*******

ਵਾਈਬੀ
 



(Release ID: 1633821) Visitor Counter : 217