ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਜਗਨਨਾਥ ਰਥ ਯਾਤਰਾ ਦੇ ਅਵਸਰ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ


“ਰਥ ਯਾਤਰਾ ਦੇ ਪਾਵਨ ਅਵਸਰ ‘ਤੇ ਮੈਂ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ” – ਕੇਂਦਰੀ ਗ੍ਰਹਿ ਮੰਤਰੀ

“ਮਹਾਪ੍ਰਭੂ ਜਗਨਨਾਥ ਸਾਰਿਆਂ ਨੂੰ ਉੱਤਮ ਸਿਹਤ, ਸੁਖ ਅਤੇ ਸਮ੍ਰਿੱਧੀ ਪ੍ਰਦਾਨ ਕਰਨ” –ਸ਼੍ਰੀ ਅਮਿਤ ਸ਼ਾਹ

“ਭਗਵਾਨ ਜਗਨਨਾਥ ਸਾਰਿਆਂ ‘ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਛੇਤੀ ਹੀ ਦੇਸ਼ ਨੂੰ ਕੋਰੋਨਾ ਮਹਾਮਾਰੀ ਤੋਂ ਮੁਕਤ ਕਰਨ ਅਜਿਹੀ ਕਾਮਨਾ ਕਰਦਾ ਹਾਂ। ਜੈ ਜਗਨਨਾਥ !”- ਸ਼੍ਰੀ ਅਮਿਤ ਸ਼ਾਹ

Posted On: 23 JUN 2020 11:26AM by PIB Chandigarh


ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਲੋਕਾਂ ਨੂੰ ਜਗਨਨਾਥ ਰਥ ਯਾਤਰਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।  ਆਪਣੇ ਟਵੀਟ ਸੰਦੇਸ਼ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਰਥ ਯਾਤਰਾ ਦੇ ਪਾਵਨ ਅਵਸਰ ‘ਤੇ ਮੈਂ ਸਭ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮਹਾਪ੍ਰਭੂ ਜਗਨਨਾਥ ਸਭ ਨੂੰ ਉੱਤਮ ਸਿਹਤ, ਸੁਖ ਅਤੇ ਸਮ੍ਰਿੱਧੀ ਪ੍ਰਦਾਨ ਕਰਨ। ਭਗਵਾਨ ਜਗਨਨਾਥ ਸਭ ‘ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਛੇਤੀ ਹੀ ਦੇਸ਼ ਨੂੰ ਕੋਰੋਨਾ ਮਹਾਮਾਰੀ ਤੋਂ ਮੁਕਤ ਕਰਨ ਅਜਿਹੀ ਕਾਮਨਾ ਕਰਦਾ ਹਾਂ। ਜੈ ਜਗਨਨਾਥ !”

ਕੇਂਦਰੀ ਗ੍ਰਹਿ ਮੰਤਰੀ ਨੇ ਕੱਲ੍ਹ ਪੁਰੀ ਰਥ ਯਾਤਰਾ ਦੀ ਪ੍ਰਵਾਨਗੀ ਦੇਣ ਦੇ ਸੁਪ੍ਰੀਮ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ ਸੀ । ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਥ ਯਾਤਰਾ ਨੂੰ ਸੁਪ੍ਰੀਮ ਕੋਰਟ ਦੀ ਮਨਜ਼ੂਰੀ ਮਿਲਣ ਨਾਲ ਪੂਰੇ ਦੇਸ਼ ਵਿੱਚ ਉਤਸ਼ਾਹ ਅਤੇ ਆਨੰਦ ਦਾ ਮਾਹੌਲ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਨਾਲ-ਨਾਲ ਦੇਸ਼ ਭਰ ਦੇ ਕਰੋੜਾਂ ਸ਼ਰਧਾਲੂਆਂ ਲਈ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਾ ਕੇਵਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਸਮਝਿਆ, ਬਲਕਿ ਇਸ ਮਾਮਲੇ ਦਾ ਸਕਾਰਾਤਮਕ ਹੱਲ ਨਿਕਲੇ, ਇਸ ਦੇ ਲਈ ਤੁਰੰਤ ਪ੍ਰਯਤਨ ਸ਼ੁਰੂ ਕੀਤੇ, ਜਿਸ ਨਾਲ ਸਾਡੀ ਇਹ ਮਹਾਨ ਪਰੰਪਰਾ ਕਾਇਮ ਰਹੀ।

https://twitter.com/AmitShah/status/1275239791160782849
 

******
ਐੱਨਡਬਲਿਊ / ਆਰਕੇ



(Release ID: 1633630) Visitor Counter : 111