ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਪੀਐੱਫਓ ਨੇ ਪਿਛਲੇ ਦੋ ਵਿੱਤ ਵਰ੍ਹਿਆਂ ਵਿੱਚ 1.39 ਕਰੋੜ ਗਾਹਕਾਂ ਨੂੰ ਜੋੜਿਆ

Posted On: 22 JUN 2020 4:13PM by PIB Chandigarh

ਈਪੀਐੱਫਓ ਦੁਆਰਾ ਹਾਲ ਹੀ ਵਿੱਚ ਪ੍ਰਕਾਸ਼ਿਤ ਆਰਜ਼ੀ ਭੁਗਤਾਨ ਰਜਿਸਟਰ ਅੰਕੜੇ  (ਪੇਰੋਲ ਡੇਟਾ)  ਈਪੀਐੱਫਓ ਵਿੱਚ ਸਤੰਬਰ,  2017 ਤੋਂ ਭੁਗਤਾਨ ਰਜਿਸਟਰ ਦੇ ਮਿਲਾਨ ਦੇ ਬਾਅਦ ਤੋਂ ਇਸ ਦੀ ਲਗਾਤਾਰ ਵਧਦੀ ਗਾਹਕ ਸੰਖਿਆ ਵਿੱਚ ਵਾਧੇ ਦੀ ਪ੍ਰਵਿਰਤੀ ਨੂੰ ਉਜਾਗਰ ਕਰਦਾ ਹੈ।  ਭੁਗਤਾਨ ਰਜਿਸਟਰ ਅੰਕੜੇ ਸਾਲ 2018-19 ਅਤੇ 2019-20 ਲਈ ਇਕੱਠੇ ਸਲਾਨਾ ਅੰਕੜੇ ਪੇਸ਼ ਕਰਦਾ ਹੈ।  ਕੁੱਲ ਗਾਹਕ ਸੰਖਿਆ 28%  ਦਾ ਵਾਧਾ ਦਰਜ ਕਰਦੇ ਹੋਏ ਸਾਲ 2018-19 ਵਿੱਚ 61.12 ਲੱਖ ਤੋਂ ਵਧ ਕੇ 2019-20 ਵਿੱਚ 78.58 ਲੱਖ ਹੋ ਗਈ।  ਪ੍ਰਕਾਸ਼ਿਤ ਕੀਤੇ ਗਏ ਭੁਗਤਾਨ ਰਜਿਸਟਰ ਅੰਕੜੇ ਵਿੱਚ ਉਨ੍ਹਾਂ ਸਾਰੇ ਨਵੇਂ ਮੈਬਰਾਂ ਨੂੰ ਸ਼ਾਮਲ ਕੀਤਾ ਗਿਆ ਹੈਜੋ ਮਹੀਨੇ ਦੌਰਾਨ ਸ਼ਾਮਲ ਹੋਏ ਹਨ ਅਤੇ ਜਿਨ੍ਹਾਂ ਦਾ ਯੋਗਦਾਨ ਪ੍ਰਾਪਤ ਹੋ ਚੁੱਕਿਆ ਹੈ।

 

ਗਾਹਕਾਂ ਦੀ ਸੰਖਿਆ ਵਿੱਚ ਇਹ ਵਾਧਾ ਮੈਂਬਰੀ ਛੱਡਣ ਵਾਲਿਆਂ ਦੀ ਘੱਟ ਸੰਖਿਆ ਅਤੇ ਮੈਂਬਰੀ ਛੱਡ ਚੁੱਕੇ ਗਾਹਕਾਂ  ਦੇ ਫਿਰ ਤੋਂ ਮੈਂਬਰ ਬਣਨ ਦੀ ਅਧਿਕ ਸੰਖਿਆ ਦੇ ਕਾਰਨ ਹੈ।  ਈਪੀਐੱਫਓ ਨੇ ਸਾਲ 2019-20 ਲਈ 8.5%  ਦਾ ਟੈਕਸ ਫ੍ਰੀ ਵਿਆਜ ਦਿੱਤਾਜੋ ਹੋਰ ਸਮਾਜਿਕ ਸੁਰੱਖਿਆ ਸਾਧਨਾਂ ਅਤੇ ਫਿਕਸਡ ਡਿਪਾਜ਼ਿਟ ਵਿੱਚ ਸਭ ਤੋਂ ਅਧਿਕ ਹੈ।  ਇਹੀ ਕਾਰਨ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਈਪੀਐੱਫਓ ਨੂੰ ਸਾਲ 2019-20 ਵਿੱਚ ਮੈਂਬਰੀ ਛੱਡਣ ਵਾਲਿਆਂ ਦੀ ਸੰਖਿਆ ਲਗਭਗ 10%  ਤੱਕ ਘੱਟ ਕਰਨ ਵਿੱਚ ਮਦਦ ਮਿਲੀ। 

 

ਇਸ ਦੇ ਇਲਾਵਾ ਮੈਂਬਰੀ ਛੱਡ ਚੁੱਕੇ ਗਾਹਕਾਂ ਦੇ ਸਾਲ 2018-19 ਵਿੱਚ 43.78 ਲੱਖ ਤੋਂ ਸਾਲ 2019-20 ਵਿੱਚ 78.15 ਲੱਖ ਗਾਹਕਾਂ ਦੇ ਫਿਰ ਤੋਂ ਜੁੜਣ ਨਾਲ ਹੀ ਲਗਭਗ 75%  ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ।  ਆਟੋ-ਟ੍ਰਾਂਸਫਰ ਸੁਵਿਧਾ ਨੇ ਕਈ ਮਾਮਲਿਆਂ ਵਿੱਚ ਮੈਂਬਰੀ ਦੀ ਨਿਰੰਤਰਤਾ ਸੁਨਿਸ਼ਚਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਹ ਸੁਵਿਧਾ ਮੈਬਰਾਂ ਨੂੰ ਨੌਕਰੀ ਬਦਲਣ ਉੱਤੇ ਪੁਰਾਣੇ ਖਾਤੇ ਤੋਂ ਨਵੇਂ ਖਾਤੇ ਵਿੱਚ ਪੀਐੱਫ ਬੈਲੰਸ ਦੀ ਪਰੇਸ਼ਾਨੀ ਤੋਂ ਮੁਕਤ ਟ੍ਰਾਂਸਫਰ ਕਰਵਾਉਣ ਵਿੱਚ ਸਮਰੱਥ ਬਣਾਉਂਦੀ ਹੈ। 

 

ਸਾਲ 2019-20 ਦੌਰਾਨ ਗਾਹਕਾਂ ਦੀ ਉਮਰ ਦੇ ਹਿਸਾਬ ਤੋਂ ਵਿਸ਼ਲੇਸ਼ਣ ਦੱਸਦਾ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 26-28,  29-35 ਅਤੇ 35 ਸਾਲ ਤੋਂ ਅਧਿਕ ਉਮਰ ਸਮੂਹ ਦੇ ਗਾਹਕਾਂ  ਦੇ ਕੁੱਲ ਨਾਮਾਂਕਨ ਵਿੱਚ 50%  ਤੋਂ ਅਧਿਕ ਦਾ ਵਾਧਾ ਹੋਇਆ ਹੈ।  ਔਨਲਾਈਨ ਮੋੜ ਵਿੱਚ ਸੇਵਾ ਪ੍ਰਦਾਨ ਕਰਨ ਦੀ ਗੁਣਵੱਤਾ ਵਿੱਚ ਤੇਜ਼ੀ ਨਾਲ ਸੁਧਾਰ ਦੀ ਵਜ੍ਹਾ ਨਾਲ ਦੇਸ਼ ਭਰ ਦੇ ਕਰਮਚਾਰੀ ਈਪੀਐੱਫਓ ਦੀਆਂ ਸੇਵਾਵਾਂ ਵੱਲ ਆਕਰਸ਼ਿਤ ਹੋਏ ਹਨ।  ਇਸ ਦੇ ਇਲਾਵਾ ਪੀਐੱਫ ਦੇ ਰੂਪ ਵਿੱਚ ਜਮ੍ਹਾਂ ਰਕਮ ਹੁਣ ਲੌਕ-ਇਨ ਮਨੀ ਨਹੀਂ ਰਹਿ ਗਈ ਹੈਇਸ ਨੂੰ ਜ਼ਰੂਰਤ ਪੈਣ ਤੇ ਕੱਢਿਆ ਜਾ ਸਕਦਾ ਹੈ।  ਈਪੀਐੱਫਓ ਨੇ 3 ਦਿਨਾਂ ਦੇ ਅੰਦਰ ਕੋਵਿਡ-19  ਦੌਰਾਨ ਪਹਿਲੀਆਂ ਮੰਗਾਂ ਨੂੰ ਨਿਪਟਾਉਣ ਦਾ ਕੰਮ ਕੀਤਾ ਹੈ।  ਇਸ  ਦੇ ਨਾਲ ਹੁਣ ਪੀਐੱਫ ਜਮ੍ਹਾਂ ਨੂੰ ਨਗਦੀ ਰਕਮ  ਦੇ ਰੂਪ ਵਿੱਚ ਦੇਖਿਆ ਜਾਣ ਲਗਿਆ ਹੈਜੋ ਸੰਕਟ ਦੇ ਸਮੇਂ ਗਾਹਕਾਂ ਦੀ ਜ਼ਰੂਰਤ ਨੂੰ ਪੂਰਾ ਕਰ ਸਕਦੀ ਹੈ।  ਇਸੇ ਤਰ੍ਹਾਂ ਬੇਰੋਜ਼ਗਾਰੀਵਿਆਹ ਖਰਚਉੱਚ ਸਿੱਖਿਆਘਰ ਅਤੇ ਚਿਕਿਤਸਾ ਉਪਚਾਰ  ਦੇ ਮਾਮਲੇ ਵਿੱਚ ਪੀਐੱਫ ਅਡਵਾਂਸ ਦਾ ਲਾਭ ਉਠਾਇਆ ਜਾ ਸਕਦਾ ਹੈ।

 

ਇਸ ਦੇ ਇਲਾਵਾ ਅੰਕੜੇ ਦੱਸਦੇ ਹਨ ਕਿ ਪਿਛਲੇ ਵਰ੍ਹਿਆਂ ਦੀ ਤੁਲਨਾ ਵਿੱਚ ਸਾਲ 2019-20 ਦੌਰਾਨ ਮਹਿਲਾ ਕਰਮਚਾਰੀਆਂ ਦਾ ਨਾਮਾਂਕਨ ਲਗਭਗ 22%  ਵਧ ਗਿਆ ਹੈਜੋ ਦੇਸ਼  ਦੇ ਰਸਮੀ ਕਾਰਜਬਲ ਵਿੱਚ ਮਹਿਲਾਵਾਂ ਦੀ ਅਧਿਕ ਭਾਗੀਦਾਰੀ ਨੂੰ ਦਰਸਾਉਂਦਾ ਹੈ।

 

ਪ੍ਰਕਾਸ਼ਿਤ ਅੰਕੜਿਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਾਲ 2018-19 ਅਤੇ 2019-20  ਦੌਰਾਨ ਪਹਿਲੀ ਵਾਰ ਕੁੱਲ 1.13 ਲੱਖ ਨਵੇਂ ਅਦਾਰਿਆਂ ਨੇ ਪੀਐੱਫ ਦਾ ਅਨੁਪਾਲਨ ਸ਼ੁਰੂ ਕੀਤਾ ਹੈ।  ਪੋਰਟਲ  ਦੇ ਮਾਧਿਅਮ ਦੁਆਰਾ ਅਸਾਨੀ ਨਾਲ ਪੀਐੱਫ ਕੋਡ ਪ੍ਰਾਪਤ ਕਰਨ ਲਈ ਨਵੇਂ ਅਦਾਰਿਆਂ ਨੂੰ ਸਮਰੱਥ ਬਣਾਉਣ ਵਾਲੀ ਅਨੁਪਾਲਨ ਪ੍ਰਕਿਰਿਆ ਦਾ ਸਰਲੀਕਰਨ ਅਤੇ ਇਲੈਕਟ੍ਰੌਨਿਕ ਚਲਾਨ ਤੇ ਰਿਟਰਨ  (ਈਸੀਆਰ)  ਦਾਖਲ ਕਰਨ ਦੀ ਸੁਵਿਧਾ ਨੇ ਅਦਾਰਿਆਂ ਦੁਆਰਾ ਸਵੈੱਇਛੁੱਕ ਅਨੁਪਾਲਨ ਨੂੰ ਹੁਲਾਰਾ ਦਿੱਤਾ ਹੈ।

 

ਉਦਯੋਗਾਂ ਦਾ ਸ਼੍ਰੇਣੀਵਾਰ ਵਿਸ਼ਲੇਸ਼ਣ ਦੱਸਦਾ ਹੈ ਕਿ ਹਸਪਤਾਲਾਂ ਅਤੇ ਵਿੱਤੀ ਅਦਾਰਿਆਂ ਨੇ 50%  ਤੋਂ ਅਧਿਕ ਦਾ ਵਾਧਾ ਦਿਖਾਇਆ ਹੈਜਦੋਂ ਕਿ ਟ੍ਰੇਡਿੰਗ ਅਤੇ ਵਪਾਰਕ ਅਦਾਰੇਕੱਪੜੇ ਅਤੇ ਸਾਫ਼-ਸਫਾਈ ਸਬੰਧੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਦਾਰਿਆਂ ਨੇ ਸ਼ੁੱਧ ਨਾਮਾਂਕਨ  ਦੇ ਮਾਮਲੇ ਵਿੱਚ 20%   ਤੋਂ ਅਧਿਕ ਦਾ ਵਾਧਾ ਦਰਜ ਕੀਤਾ ਹੈ।  ਇਹ ਅਸਲ ਵਿੱਚ ਇੱਕ ਸੰਕੇਤ ਹੈ ਕਿ ਭਾਰਤੀ ਰੋਜ਼ਗਾਰ ਬਜ਼ਾਰ ਵਿੱਚ ਨੌਕਰੀਆਂ ਪਹਿਲਾਂ ਤੋਂ ਕਿਤੇ ਅਧਿਕ ਵਿਵਸਥਿਤ ਹੋ ਰਹੀਆਂ ਹਨਜਿਸ ਦੀ 2019-20  ਦੇ ਆਰਥਿਕ ਸਰਵੇਖਣ ਵਿੱਚ ਵੀ ਪੁਸ਼ਟੀ ਕੀਤੀ ਗਈ ਹੈ।

 

*****

 

ਆਰਸੀਜੇ/ਐੱਸਕੇਪੀ/ਆਈਏ


(Release ID: 1633447) Visitor Counter : 207