ਨੀਤੀ ਆਯੋਗ

ਡੀਕਾਰਬਨਾਈਜ਼ਿੰਗ ਟ੍ਰਾਂਸਪੋਰਟ: ਭਾਰਤ ਲਈ ਘੱਟ ਕਾਰਬਨ-ਡਾਈਆਕਸਾਈਡ ਮੋਬਿਲਿਟੀ ਲਈ ਮਾਰਗ ਦਾ ਵਿਕਾਸ ਕਰਨ ਵਾਸਤੇ ਇੰਟਰਨੈਸ਼ਨਲ ਪ੍ਰੋਜੈਕਟ

Posted On: 22 JUN 2020 12:50PM by PIB Chandigarh

ਇੰਟਰਨੈਸ਼ਨਲ ਟ੍ਰਾਂਸਪੋਰਟ ਫੋਰਮ (ਆਈਟੀਐੱਫ) ਦੇ ਨਾਲ ਮਿਲਕੇ ਨੀਤੀ ਆਯੋਗ 24 ਜੂਨ 2020 ਨੂੰ ਭਾਰਤ ਵਿੱਚ ਕਾਰਬਨ ਮੁਕਤ ਟ੍ਰਾਂਸਪੋਰਟ ਸੇਵਾਪ੍ਰੋਜੈਕਟ ਸ਼ੁਰੂ ਕਰੇਗਾ ਜਿਸ ਦਾ ਉਦੇਸ਼ ਭਾਰਤ ਲਈ ਘੱਟ ਕਾਰਬਨ ਨਿਕਾਸ ਵਾਲੇ ਟ੍ਰਾਂਸਪੋਰਟ ਸਿਸਟਮ ਦੇ ਮਾਰਗ ਦਾ ਵਿਕਾਸ ਕਰਨਾ ਹੈ।

 

ਭਾਰਤ 2008 ਤੋਂ ਹੀ ਟ੍ਰਾਂਸਪੋਰਟ ਪਾਲਿਸੀ ਤੈਅ ਕਰਨ ਵਾਲੇ ਅੰਤਰ-ਸਰਕਾਰੀ ਸੰਗਠਨ ਆਈਟੀਐੱਫ ਦਾ ਮੈਂਬਰ ਹੈ।

 

ਇੰਟਰਨੈਸ਼ਨਲ ਟ੍ਰਾਂਸਪੋਰਟ ਫੋਰਮ (ਆਈਟੀਐੱਫ) ਦੇ ਜਨਰਲ ਸਕੱਤਰ ਯੰਗ ਤਾਈ ਕਿਮ (Young Tae Kim) ਅਤੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ 24 ਜੂਨ ਨੂੰ ਇਸ ਪ੍ਰੋਜੈਕਟ ਨੂੰ ਪਬਲਿਕ ਤੌਰ ਤੇ ਔਨਲਾਈਨ ਲਾਂਚ ਕਰਨਗੇ। ਇਸ ਅਵਸਰ ਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ, ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ  ਅਤੇ ਆਈਟੀਐੱਫ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।

 

ਇਸ ਪ੍ਰੋਗਰਾਮ ਦੇ ਜ਼ਰੀਏ ਭਾਰਤ ਵਿੱਚ ਟ੍ਰਾਂਸਪੋਰਟ ਅਤੇ ਜਲਵਾਯੂ ਹਿਤਧਾਰਕਾਂ ਨੂੰ ਯੋਜਨਾਬੱਧ ਪ੍ਰੋਜੈਕਟ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਭਾਰਤ ਦੇ ਟ੍ਰਾਂਸਪੋਰਟ ਖੇਤਰ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਬਾਰੇ ਸੂਚਨਾ ਉਪਲੱਬਧ ਕਰਵਾਉਣ ਦੇ ਨਾਲ ਹੀ ਕਾਰਬਨ ਨਿਕਾਸੀ ਵਿੱਚ ਕਟੌਤੀ ਬਾਰੇ ਜਾਣਨ ਦਾ ਅਵਸਰ ਵੀ ਪ੍ਰਦਾਨ ਕਰੇਗਾ। ਇਸ ਵਿੱਚ ਹੋਣ ਵਾਲੀ ਚਰਚਾ ਨਾਲ ਪ੍ਰੋਜੈਕਟ ਤੇ ਭਾਰਤ ਦੀਆਂ ਵਿਸ਼ੇਸ਼ ਜ਼ਰੂਰਤਾਂ ਅਤੇ ਪਰਿਸਥਿਤੀਆਂ ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਮਿਲੇਗੀ।

 

ਇਹ ਪ੍ਰੋਜੈਕਟ ਭਾਰਤ ਲਈ ਇੱਕ ਟੇਲਰ-ਮੇਡ ਟ੍ਰਾਂਸਪੋਰਟ ਐਮੀਸ਼ਨਸ ਅਸੈੱਸਮੈਂਟ ਫਰੇਮਵਰਕ ਤਿਆਰ ਕਰੇਗਾ। ਇਸ ਵਿੱਚ ਹੋਣ ਵਾਲੀ ਚਰਚਾ ਸਰਕਾਰ ਨੂੰ ਦੇਸ਼ ਦੀਆਂ ਜ਼ਰੂਰਤਾਂ ਦੇ ਅਨੁਸਾਰ ਪ੍ਰੋਜੈਕਟ ਗਤੀਵਿਧੀਆਂ ਦੀ ਵਿਸਤ੍ਰਿਤ ਸਮਝ ਅਤੇ ਇਸ ਨਾਲ ਸਬੰਧਿਤ ਕਾਰਬਨ ਨਿਕਾਸੀ ਦੇ ਅਧਾਰ ਤੇ  ਨੀਤੀਗਤ ਫ਼ੈਸਲੇ ਲੈਣ ਵਿੱਚ ਮਦਦ ਕਰੇਗੀ।

 

ਇਸ ਦੀ ਸ਼ੁਰੂਆਤ ਬੁੱਧਵਾਰ 24 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ ਪੰਜ ਵਜੇ ਕੀਤੀ ਜਾਵੇਗੀ। ਪ੍ਰੋਗਰਾਮ ਸ਼ਾਮ 7 ਵਜੇ ਤੱਕ ਚਲੇਗਾ। ਇਸ ਨੂੰ ਯੂਟਿਊਬ ਤੇ https://youtu.be/l2G5x5RdBUM  ਲਾਈਵ ਦੇਖਿਆ ਜਾ ਸਕਦਾ ਹੈ।

 

ਭਾਰਤ ਵਿੱਚ ਕਾਰਬਨ ਮੁਕਤ ਟ੍ਰਾਂਸਪੋਰਟ ਸੇਵਾ ਪ੍ਰੋਜੈਕਟ ਇੰਟਰਨੈਸ਼ਨਲ ਟ੍ਰਾਂਸਪੋਰਟ ਫੋਰਮ ਦੇ ਟ੍ਰਾਂਸਪੋਰਟ ਸਿਸਟਮਨੂੰ ਕਾਰਬਨ ਮੁਕਤ ਕਰਨ ਦੀ ਵਿਆਪਕ ਪਹਿਲ ਦਾ ਹਿੱਸਾ ਹੈ।  ਇਹ ਉੱਭਰਦੀਆਂ ਅਰਥਵਿਵਸਥਾਵਾਂ ਵਿੱਚ ਟ੍ਰਾਂਸਪੋਰਟ ਸਿਸਟਮਾਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਇੱਕ ਆਲਮੀ ਮੁਹਿੰਮ ਹੈ ਜਿਸ ਦੇ ਭਾਰਤ, ਅਰਜਨਟੀਨਾ, ਅਜਰਬੈਜਾਨ ਅਤੇ ਮੋਰੱਕੋ ਵਰਤਮਾਨ ਪ੍ਰਤੀਭਾਗੀ ਹਨ। ਇਹ ਪ੍ਰੋਜੈਕਟ ਆਈਟੀਐੱਫ ਅਤੇ ਜਰਮਨੀ ਦੇ ਵਾਤਾਵਰਣ, ਪ੍ਰਕਿਰਤੀ ਸੁਰੱਖਿਆ ਅਤੇ ਪਰਮਾਣੂ ਸੁਰੱਖਿਆ ਇੰਸਟੀਟਿਊਟ ਦੁਆਰਾ ਸਮਰਥਿਤ ਪਹਿਲ ਹੈ।

 

*****

 

ਵੀਆਰਆਰਕੇ/ਕੇਪੀ


(Release ID: 1633445) Visitor Counter : 182