ਘੱਟ ਗਿਣਤੀ ਮਾਮਲੇ ਮੰਤਰਾਲਾ
ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਵਿਭਿੰਨ ਭਾਈਚਾਰਿਆਂ ਦੇ ਲੋਕਾਂ ਨਾਲ ਆਪਣੇ ਨਿਵਾਸ ‘ਤੇ ਯੋਗ ਆਸਣ ਕੀਤੇ
Posted On:
21 JUN 2020 1:36PM by PIB Chandigarh
ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀਂ ਨੇ ਅੱਜ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਵਿਭਿੰਨ ਭਾਈਚਾਰਿਆਂ ਦੇ ਲੋਕਾਂ ਦੇ ਨਾਲ ਆਪਣੇ ਨਿਵਾਸ ‘ਤੇ ਯੋਗ ਆਸਣ ਕੀਤੇ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੇ ਮੌਜੂਦਾ ਸੰਕਟ ਦੇ ਮੱਦੇਨਜ਼ਰ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦੇ ਥੀਮ ‘ਪਰਿਵਾਰ ਨਾਲ ਯੋਗ’ (ਯੋਗ ਵਿਦ ਫੈਮਿਲੀ) ਦੀ ਵਕਾਲਤ ਕੀਤੀ ਜਿਸ ਵਿੱਚ ਸਮੂਹਿਕ ਸਮਾਰੋਹ ਦਾ ਆਯੋਜਨ ਉਚਿਤ ਨਹੀਂ ਹੈ।
ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਇਲੈਕਟ੍ਰੌਨਿਕ ਅਤੇ ਡਿਜੀਟਲ ਮੀਡੀਆ ਜ਼ਰੀਏ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਸਰਕਾਰ ਨੇ ਲੋਕਾਂ ਦੀ ਔਨਲਾਈਨ ਭਾਗੀਦਾਰੀ ਦੀ ਸੁਵਿਧਾ ਲਈ ਸਮਾਜਿਕ ਅਤੇ ਡਿਜੀਟਲ ਮੀਡੀਆ ਪਲੈਟਫਾਰਮਾਂ ਦੀ ਅਧਿਕਤਮ ਵਰਤੋਂ ਕੀਤੀ।
ਸ਼੍ਰੀ ਨਕਵੀ ਆਪ ਪਿਛਲੇ ਕਈ ਵਰ੍ਹਿਆਂ ਤੋਂ ਯੋਗ ਦਾ ਅਭਿਆਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯੋਗ ਹਰ ਉਮਰ ਵਰਗ ਦੇ ਲੋਕਾਂ ਨੂੰ ਲਾਭ ਪਹੁੰਚਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਹੁਣ ‘ਵਿਸ਼ਵ ਸਿਹਤ ਦਾ ਤਾਜ’ ਬਣ ਗਿਆ ਹੈ ਅਤੇ ਸਾਨੂੰ ਮਾਣ ਹੈ ਕਿ ਭਾਰਤ ਦਾ ਹਜ਼ਾਰਾਂ ਸਾਲ ਪੁਰਾਣਾ ਸੱਭਿਆਚਾਰ ਪੂਰੀ ਦੁਨੀਆ ਅਤੇ ਇਸ ਦੇ ਲੋਕਾਂ ਲਈ ‘ਸਿਹਤ ਦਾ ਸੰਸਾਧਨ’ ਸਾਬਤ ਹੋਇਆ ਹੈ। ਸ਼੍ਰੀ ਨਕਵੀ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਯੋਗ ਅਧਿਕ ਮਹੱਤਵਪੂਰਨ ਹੈ ਕਿਉਂਕਿ ਮਨੁੱਖੀ ਮਨ ਅਤੇ ਸਰੀਰ ਤਣਾਅ ਤੇ ਪ੍ਰਦੂਸ਼ਣ ਤੋਂ ਪ੍ਰਭਾਵਿਤ ਹੋਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਯੋਗ ‘ਚੰਗੀ ਸਿਹਤ ਦੀ ਸੁਨਹਿਰੀ ਕੁੰਜੀ’ ਅਤੇ ‘ਚੰਗੀ ਸਿਹਤ ਹੀ ਅਸਲੀ ਧਨ ਹੈ’।
(ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਦੀਆਂ 21 ਜੂਨ , 2020 ਨੂੰ ਨਵੀਂ ਦਿੱਲੀ ਵਿੱਚ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਵਿਭਿੰਨ ਭਾਈਚਾਰਿਆਂ ਦੇ ਲੋਕਾਂ ਦੇ ਨਾਲ ਆਪਣੇ ਨਿਵਾਸ ਉੱਤੇ ਯੋਗ ਆਸਣ ਕਰਨ ਦੀਆਂ ਤਸਵੀਰਾਂ )
******
ਐੱਨਬੀ/ਕੇਜੀਐੱਸ
(Release ID: 1633263)
Visitor Counter : 197