ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ-ਹੁਣ ਤੱਕ ਦੀ ਪ੍ਰਗਤੀ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਲਗਭਗ 42 ਕਰੋੜ ਗ਼ਰੀਬਾਂ ਨੂੰ 65,454 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ
Posted On:
20 JUN 2020 2:17PM by PIB Chandigarh
1.70 ਲੱਖ ਕਰੋੜ ਰੁਪਏ ਦੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਹਿੱਸੇ ਵਜੋਂ, ਸਰਕਾਰ ਨੇ ਔਰਤਾਂ ਅਤੇ ਗ਼ਰੀਬ ਬਜ਼ੁਰਗਾਂ ਅਤੇ ਕਿਸਾਨਾਂ ਨੂੰ ਮੁਫ਼ਤ ਅਨਾਜ ਅਤੇ ਨਕਦ ਅਦਾਇਗੀ ਦੇਣ ਦਾ ਐਲਾਨ ਕੀਤਾ ਹੈ। ਪੈਕੇਜ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਲਗਭਗ 42 ਕਰੋੜ ਗ਼ਰੀਬਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਅਧੀਨ 65,454 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ ਹੈ।
ਪੀਐੱਮਜੀਕੇਪੀ ਦੇ ਵੱਖ-ਵੱਖ ਭਾਗਾਂ ਤਹਿਤ ਹੁਣ ਤੱਕ ਹਾਸਲ ਕੀਤੀ ਪ੍ਰਗਤੀ ਇਸ ਪ੍ਰਕਾਰ ਹੈ:
• 8.94 ਕਰੋੜ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ-ਕਿਸਾਨ ਦੀ ਪਹਿਲੀ ਕਿਸ਼ਤ ਦੀ ਅਦਾਇਗੀ ਲਈ 17,891 ਕਰੋੜ ਰੁਪਏ ਦੀ ਅਦਾਇਗੀ ਕੀਤੀ।
• ਪਹਿਲੀ ਕਿਸ਼ਤ ਦੇ ਰੂਪ ਵਿੱਚ 20.65 ਕਰੋੜ (100 %) ਮਹਿਲਾ ਜਨ ਧਨ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ 10,325 ਕਰੋੜ ਰੁਪਏ ਜਮ੍ਹਾਂ ਕੀਤੇ ਗਏ। ਦੂਜੀ ਕਿਸ਼ਤ ਦੇ ਰੂਪ ਵਿੱਚ 20.62 ਕਰੋੜ (100 %) ਮਹਿਲਾ ਜਨ ਧਨ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ 10,315 ਕਰੋੜ ਰੁਪਏ ਅਤੇ ਤੀਜੀ ਕਿਸ਼ਤ ਦੇ ਰੂਪ ਵਿੱਚ 20.62 ਕਰੋੜ (100 %) ਮਹਿਲਾ ਜਨ ਧਨ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ 10,312 ਕਰੋੜ ਰੁਪਏ ਜਮ੍ਹਾਂ ਕੀਤੇ ਗਏ।
• ਦੋ ਕਿਸ਼ਤਾਂ ਵਿਚ ਤਕਰੀਬਨ 2.81 ਕਰੋੜ ਬਜ਼ੁਰਗਾਂ, ਵਿਧਵਾਵਾਂ ਅਤੇ ਦਿੱਵਯਾਂਗਾਂ ਨੂੰ ਕੁੱਲ 2814.5 ਕਰੋੜ ਰੁਪਏ ਵੰਡੇ ਗਏ। ਸਾਰੇ 2.81 ਕਰੋੜ ਲਾਭਾਰਥੀਆਂ ਨੂੰ ਦੋ ਕਿਸ਼ਤਾਂ ਵਿਚ ਲਾਭ ਟਰਾਂਸਫਰ ਕੀਤੇ ਗਏ ਹਨ।
• 2.3 ਕਰੋੜ ਭਵਨ ਅਤੇ ਨਿਰਮਾਣ ਕਾਮਿਆਂ ਨੂੰ 4312.82 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ ਹੈ।
• ਅਪ੍ਰੈਲ 2020 ਲਈ 113 ਲੱਖ ਮੀਟ੍ਰਿਕ ਟਨ ਅਨਾਜ 36 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਚੁੱਕਿਆ ਗਿਆ। ਅਪ੍ਰੈਲ 2020 ਲਈ 36 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ 74.03 ਕਰੋੜ ਲਾਭਾਰਥੀਆਂ ਨੂੰ 37.01 ਲੱਖ ਮੀਟਿਰਕ ਟਨ ਅਨਾਜ ਵੰਡਿਆ ਗਿਆ। ਮਈ 2020 ਲਈ 36.42 ਲੱਖ ਮੀਟ੍ਰਿਕ ਟਨ ਅਨਾਜ 36 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ 72.83 ਕਰੋੜ ਲਾਭਾਰਥੀਆਂ ਨੂੰ ਵੰਡਿਆ ਗਿਆ। ਜੂਨ 2020 ਲਈ 29 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ 27.18 ਕਰੋੜ ਲਾਭਾਰਥੀਆਂ ਨੂੰ 13.59 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਗਿਆ। ਵਿਭਿੰਨ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਤਿੰਨ ਮਹੀਨਿਆਂ ਲਈ 5.8 ਲੱਖ ਮੀਟ੍ਰਿਕ ਟਨ ਦਾਲਾਂ ਭੇਜੀਆਂ ਗਈਆਂ। ਹੁਣ ਤੱਕ ਅਜਿਹੇ 19.4 ਕਰੋੜ ਲਾਭਾਰਥੀਆਂ ਵਿੱਚੋਂ 16.3 ਕਰੋੜ ਨੂੰ ਕੁੱਲ 3.35 ਲੱਖ ਮੀਟਿਰਕ ਟਨ ਦਾਲਾਂ ਵੰਡੀਆ ਗਈਆਂ ਹਨ। 28 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੇ ਅਪ੍ਰੈਲ, 2020 ਲਈ 100 % ਦਾਲਾਂ ਦੀ ਵੰਡ ਕੀਤੀ ਹੈ, 20 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੇ ਮਈ ਲਈ ਦਾਲਾਂ ਦੀ 100 % ਫੰਡ ਕਰ ਦਿੱਤੀ ਸੀ, 7 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੇ ਜੂਨ ਲਈ 100 % ਵੰਡ ਨੂੰ ਮੁਕੰਮਲ ਕਰ ਲਿਆ ਹੈ।
• ਆਤਮਨਿਰਭਰ ਭਾਰਤ ਤਹਿਤ, ਸਰਕਾਰ ਨੇ ਪ੍ਰਵਾਸੀਆਂ ਨੂੰ 2 ਮਹੀਨਿਆਂ ਲਈ ਅਨਾਜ ਦੀ ਮੁਫ਼ਤ ਸਪਲਾਈ ਅਤੇ ਚਨੇ ਦੇਣ ਦਾ ਐਲਾਨ ਕੀਤਾ ਹੈ। ਸਕੀਮ ਤਹਿਤ 19 ਜੂਨ, 2020 ਨੂੰ, 6.3 ਐੱਲ.ਐੱਮ.ਟੀ. ਅਨਾਜ 36 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਚੁੱਕਿਆ ਗਿਆ ਹੈ ਅਤੇ 34,074 ਮੀਟ੍ਰਿਕ ਟਨ ਚਨੇ ਵੀ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਗਏ ਹਨ।
• ਹੁਣ ਤੱਕ ਪੀਐੱਮਯੂਵਾਈ ਤਹਿਤ ਕੁੱਲ 8. 52 ਕਰੋੜ ਸਿਲੰਡਰ ਬੁੱਕ ਕੀਤੇ ਗਏ ਹਨ ਅਤੇ ਸਕੀਮ ਤਹਿਤ ਅਪ੍ਰੈਲ ਅਤੇ ਮਈ ਲਈ ਪਹਿਲਾਂ ਹੀ ਡਿਲਿਵਰ ਕੀਤੇ ਜਾ ਚੁੱਕੇ ਹਨ। ਜੂਨ 2020 ਲਈ 2.1 ਕਰੋੜ ਪੀਐੱਮਯੂਵਾਈ ਸਿਲੰਡਰ ਬੁੱਕ ਕੀਤੇ ਗਏ ਹਨ ਅਤੇ 1.87 ਕਰੋੜ ਪੀਐੱਮਯੂਵਾਈ ਮੁਫ਼ਤ ਸਿਲੰਡਰਾਂ ਦੀ ਜੂਨ, 2020 ਲਈ ਲਾਭਾਰਥੀਆਂ ਨੂੰ ਡਿਲਿਵਰੀ ਦੇ ਦਿੱਤੀ ਗਈ ਹੈ।
• ਈਪੀਐੱਫਓ ਦੇ 20.22 ਲੱਖ ਮੈਂਬਰਾਂ ਨੇ ਈਪੀਐੱਫਓ ਖਾਤਿਆਂ ਤੋਂ 5767 ਕਰੋੜ ਦੀ ਨਾਨ-ਰਿਫੰਡਏਬਲ ਰਾਸ਼ੀ ਦੀ ਪੇਸ਼ਗੀ ਔਨਲਾਈਨ ਨਿਕਾਸੀ ਦਾ ਲਾਭ ਲਿਆ ਹੈ।
• ਵਧੀਆਂ ਦਰਾਂ ਨੂੰ 01-04-2020 ਤੋਂ ਲਾਗੂ ਕੀਤਾ ਗਿਆ ਹੈ। ਮੌਜੂਦਾ ਵਿੱਤੀ ਵਰ੍ਹੇ ਵਿੱਚ 88.73 ਕਰੋੜ ਵਿਅਕਤੀ ਦੇ ਕੰਮ ਦੇ ਦਿਨ ਤਿਆਰ ਕੀਤੇ ਗਏ ਹਨੇ। ਰਾਜਾਂ ਨੂੰ ਤਨਖਾਹ ਅਤੇ ਸਮੱਗਰੀ ਦੋਵਾਂ ਦੇ ਬਕਾਇਆਂ ਨੂੰ ਘੱਟ ਕਰਨ ਲਈ 36,379 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
• 24% ਈਪੀਐੱਫ ਦਾ ਯੋਗਦਾਨ 65.74 ਲੱਖ ਕਰਮਚਾਰੀਆਂ ਦੇ ਖਾਤੇ ਵਿੱਚ 996.46 ਕਰੋਏ ਦੇ ਅੰਸ਼ਦਾਨ ਨੂੰ ਟਰਾਂਸਫਰ ਕੀਤਾ ਗਿਆ ਹੈ।
• ਜ਼ਿਲ੍ਹਾ ਖਣਿਜ ਫੰਡ (ਡੀਐੱਮਐੱਫ) ਤਹਿਤ ਰਾਜਾਂ ਨੂੰ 30% ਫੰਡ ਖਰਚਣ ਲਈ ਕਿਹਾ ਗਿਆ ਹੈ, ਜੋ 3,787 ਕਰੋੜ ਬਣਦਾ ਹੈ ਅਤੇ ਹੁਣ ਤੱਕ 183.65 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
• ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਭਾਲ ਕੇਂਦਰਾਂ ਵਿਚ ਸਿਹਤ ਕਰਮਚਾਰੀਆਂ ਲਈ ਬੀਮਾ ਯੋਜਨਾ 30 ਮਾਰਚ, 2020 ਤੋਂ ਸ਼ੁਰੂ ਕੀਤੀ ਗਈ ਹੈ। ਨਿਊ ਇੰਡੀਆ ਬੀਮਾ ਯੋਜਨਾ ਇਸ ਸਕੀਮ ਨੂੰ ਲਾਗੂ ਕਰ ਰਹੀ ਹੈ। ਯੋਜਨਾ ਨੂੰ ਸਤੰਬਰ ਤੱਕ ਵਧਾ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ
19/06/2020 ਤੱਕ ਕੁੱਲ ਪ੍ਰਤੱਖ ਲਾਭ ਤਬਾਦਲੇ
ਸਕੀਮ
|
ਲਾਭਾਰਥੀਆਂ ਦੀ ਸੰਖਿਆ
|
ਰਾਸ਼ੀ
|
ਪੀਐੱਮਜੇਡੀਵਾਈ ਖਾਤਾ ਧਾਰਕ ਔਰਤਾਂ ਨੂੰ ਸਹਾਇਤਾ
|
ਪਹਿਲੀ ਕਿਸ਼ਤ - 20.65 ਕਰੋੜ (100%)
ਦੂਜੀ ਕਿਸ਼ਤ –20.63 ਕਰੋੜ
ਤੀਜੀ ਕਿਸ਼ਤ -20.62 (100%)
|
ਪਹਿਲੀ ਕਿਸ਼ਤ –10,325 ਕਰੋੜ
ਦੂਜੀ ਕਿਸ਼ਤ – 10,315 ਕਰੋੜ
ਤੀਜੀ ਕਿਸ਼ਤ –10,312 ਕਰੋੜ
|
ਐੱਨਐੱਸਏਪੀ (ਬਜ਼ੁਰਗ ਵਿਧਵਾਵਾਂ, ਦਿਵਯਾਂਗ, ਬਜ਼ੁਰਗਾਂ) ਨੂੰ ਸਹਾਇਤਾ
|
2.81 ਕਰੋੜ (100%)
|
2814 ਕਰੋੜ
|
ਪ੍ਰਧਾਨ ਮੰਤਰੀ-ਕਿਸਾਨ ਅਧੀਨ ਕਿਸਾਨਾਂ ਨੂੰ ਅਦਾਇਗੀਆਂ
|
8.94 ਕਰੋੜ
|
17891 ਕਰੋੜ
|
ਭਵਨ ਅਤੇ ਹੋਰ ਨਿਰਮਾਣ ਵਰਕਰਾਂ ਦੀ ਸਹਾਇਤਾ
|
2.3 ਕਰੋੜ
|
4313 ਕਰੋੜ
|
ਈਪੀਐੱਫਓ ਵਿੱਚ 24% ਯੋਗਦਾਨ
|
.66 ਕਰੋੜ
|
996 ਕਰੋੜ
|
ਉੱਜਵਲਾ
|
ਪਹਿਲੀ ਕਿਸ਼ਤ – 7.48
ਦੂਜੀ ਕਿਸ਼ਤ – 4.48
|
8488 ਕਰੋੜ
|
ਕੁੱਲ
|
42.84 ਕਰੋੜ
|
65,454 ਕਰੋੜ
|
*****
ਆਰਐੱਮ/ਕੇਐੱਮਐੱਨ
(Release ID: 1633061)
Visitor Counter : 306
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Tamil
,
Telugu
,
Kannada