ਪ੍ਰਧਾਨ ਮੰਤਰੀ ਦਫਤਰ

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 20 JUN 2020 2:29PM by PIB Chandigarh

ਸਾਥੀਓ,

 

ਇਸ ਉਪਚਾਰਕ ਉਦਘਾਟਨ ਤੋਂ ਪਹਿਲਾਂ, ਮੈਂ ਖਗੜੀਆ ਵਿੱਚ ਆਪਣੇ ਭਾਈਆਂ ਅਤੇ ਭੈਣਾਂ ਨਾਲ ਗੱਲ ਕਰ ਰਿਹਾ ਸਾਂ।

ਅੱਜ ਪਿੰਡ ਦੇ ਆਪ ਸਾਰਿਆਂ ਨਾਲ ਗੱਲ ਕਰਕੇ ਕੁਝ ਰਾਹਤ ਵੀ ਮਿਲੀ ਹੈ ਅਤੇ ਤਸੱਲੀ ਵੀ ਮਿਲੀ ਹੈ।  ਜਦੋਂ ਕੋਰੋਨਾ ਮਹਾਮਾਰੀ ਦਾ ਸੰਕਟ ਵਧਣਾ ਸ਼ੁਰੂ ਹੋਇਆ ਸੀ, ਤਾਂ ਤੁਸੀਂ ਸਾਰੇ, ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ, ਦੋਹਾਂ ਦੀਆਂ ਚਿੰਤਾਵਾਂ ਵਿੱਚ ਬਣੇ ਹੋਏ ਸੀ। ਇਸ ਦੌਰਾਨ ਜੋ ਜਿੱਥੇ ਸੀ ਉੱਥੇ ਉਸਨੂੰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈਅਸੀਂ ਆਪਣੇ ਮਜ਼ਦੂਰ ਭਾਈ-ਭੈਣਾਂ ਲਈ ਸਪੈਸ਼ਲ ਸ਼੍ਰਮਿਕ ਟ੍ਰੇਨਾਂ ਵੀ ਚਲਾਈਆਂ !

 

ਵਾਕਈ, ਤੁਹਾਡੇ ਨਾਲ ਗੱਲ ਕਰਕੇ ਅੱਜ ਤੁਹਾਡੀ ਊਰਜਾ ਵਿੱਚ ਵੀ ਜੋ ਤਾਜ਼ਗੀ ਸੀ, ਅਤੇ ਇੱਕ ਸਨਮਾਨ ਦਾ ਭਾਵ ਸੀ, ਇੱਕ ਵਿਸ਼ਵਾਸ ਸੀ, ਇਹ ਸਭ ਕੁਝ ਮੈਂ ਮਹਿਸੂਸ ਕਰ ਰਿਹਾ ਹਾਂ। ਕੋਰੋਨਾ ਦਾ ਇਤਨਾ ਵੱਡਾ ਸੰਕਟ, ਪੂਰੀ ਦੁਨੀਆ ਜਿਸ ਦੇ ਸਾਹਮਣੇ ਹਿੱਲ ਗਈ, ਸਹਿਮ ਗਈ, ਲੇਕਿਨ ਤੁਸੀਂ ਡਟ ਕੇ ਖੜ੍ਹੇ ਰਹੇ। ਭਾਰਤ ਦੇ ਪਿੰਡਾਂ ਵਿੱਚ ਤਾਂ ਕੋਰੋਨਾ ਦਾ ਜਿਸ ਤਰ੍ਹਾਂ ਮੁਕਾਬਲਾ ਕੀਤਾ ਹੈ, ਉਸ ਨੇ ਸ਼ਹਿਰਾਂ ਨੂੰ ਵੀ ਬਹੁਤ ਵੱਡਾ ਸਬਕ ਦਿੱਤਾ ਹੈ।

 

ਸੋਚੋ, 6 ਲੱਖ ਤੋਂ ਜ਼ਿਆਦਾ ਪਿੰਡਾਂ ਵਾਲਾ ਸਾਡਾ ਦੇਸ਼, ਜਿਨ੍ਹਾਂ ਵਿੱਚ ਭਾਰਤ ਦੀ ਦੋ-ਤਿਹਾਈ ਤੋਂ ਜ਼ਿਆਦਾ ਆਬਾਦੀ,

ਕਰੀਬ-ਕਰੀਬ 80-85 ਕਰੋੜ ਲੋਕ ਜੋ ਪਿੰਡਾਂ ਵਿੱਚ ਰਹਿੰਦੇ ਹਨਉਸ ਗ੍ਰਾਮੀਣ ਭਾਰਤ ਵਿੱਚ ਕੋਰੋਨਾ  ਦੇ ਸੰਕ੍ਰਮਣ ਨੂੰ ਤੁਸੀਂ ਬਹੁਤ ਹੀ ਪ੍ਰਭਾਵੀ ਤਰੀਕੇ ਨਾਲ ਰੋਕਿਆ ਹੈ। ਅਤੇ ਇਹ ਜੋ ਸਾਡੇ ਪਿੰਡਾਂ ਦੀ ਜਨਸੰਖਿਆ ਹੈ, ਇਹ ਜਨਸੰਖਿਆ ਯੂਰਪ ਦੇ ਸਾਰੇ ਦੇਸ਼ਾਂ ਨੂੰ ਮਿਲਾ ਦੇਈਏ, ਤਾਂ ਵੀ ਉਸ ਤੋਂ ਕਿਤੇ ਜ਼ਿਆਦਾ ਹੈ। ਇਹ ਜਨਸੰਖਿਆ, ਪੂਰੇ ਅਮਰੀਕਾ ਨੂੰ ਮਿਲਾ ਦੇਈਏ, ਰੂਸ ਨੂੰ ਮਿਲਾ ਦੇਈਏਆਸਟ੍ਰੇਲੀਆ ਨੂੰ ਮਿਲਾ ਦੇਈਏ, ਤਾਂ ਵੀ ਉਸ ਤੋਂ ਕਿਤੇ ਜ਼ਿਆਦਾ ਹੈ।

 

ਇਤਨੀ ਵੱਡੀ ਜਨਸੰਖਿਆ ਦਾ ਕੋਰੋਨਾ ਦਾ ਇਤਨੇ ਸਾਹਸ ਨਾਲ ਮੁਕਾਬਲਾ ਕਰਨਾ, ਇਤਨੀ ਸਫ਼ਲਤਾ ਨਾਲ ਮੁਕਾਬਲਾ ਕਰਨਾ, ਬਹੁਤ ਵੱਡੀ ਗੱਲ ਹੈ। ਹਰ ਹਿੰਦੁਸਤਾਨੀ ਇਸ ਗੱਲ ਲਈ ਮਾਣ ਕਰ ਸਕਦਾ ਹੈ।  ਇਸ ਸਫ਼ਲਤਾ ਦੇ ਪਿੱਛੇ ਸਾਡੇ ਗ੍ਰਾਮੀਣ ਭਾਰਤ ਦੀ ਜਾਗਰੂਕਤਾ ਨੇ ਕੰਮ ਕੀਤਾ ਹੈ, ਪੰਚਾਇਤ ਪੱਧਰ ਤੱਕ ਸਾਡੀਆਂ ਲੋਕਤਾਂਤਰਿਕ ਵਿਵਸਥਾਵਾਂ, ਸਾਡੀਆਂ ਸਿਹਤ ਸੁਵਿਧਾਵਾਂ, ਸਾਡੇ ਚਿਕਿਤਸਾ ਕੇਂਦਰ-ਵੈੱਲਨੈੱਸ ਸੈਂਟਰ, ਸਾਡੇ ਸਵੱਛਤਾ ਅਭਿਯਾਨ ਦੀ ਅਹਿਮ ਭੂਮਿਕਾ ਰਹੀ ਹੈ।

 

ਲੇਕਿਨ ਇਸ ਵਿੱਚ ਵੀ ਗ੍ਰਾਊਂਡ ਤੇ ਕੰਮ ਕਰਨ ਵਾਲੇ ਸਾਥੀ, ਗ੍ਰਾਮ ਪ੍ਰਧਾਨ, ਆਂਗਨਵਾੜੀ ਵਰਕਰ, ਆਸ਼ਾ ਵਰਕਰਸ, ਜੀਵਿਕਾ ਦੀਦੀ, ਇਨ੍ਹਾਂ ਸਾਰਿਆਂ ਨੇ ਬਹੁਤ ਬਿਹਤਰੀਨ ਕੰਮ ਕੀਤਾ ਹੈ। ਇਹ ਸਾਰੇ ਵਾਹ ਵਾਹੀ ਦੇ ਪਾਤਰ ਹਨ, ਪ੍ਰਸ਼ੰਸਾ ਦੇ ਪਾਤਰ ਹਨ।

 

ਸਾਥੀਓ,

 

ਅਗਰ ਇਹ ਗੱਲ ਕੋਈ ਹੋਰ ਪੱਛਮੀ ਦੇਸ਼ ਵਿੱਚ ਹੋਈ ਹੁੰਦੀ, ਤਾਂ ਦੁਨੀਆ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਇਸ ਸਫ਼ਲਤਾ ਦੀ ਕਿਤਨੀ ਚਰਚਾ ਹੁੰਦੀ, ਕਿਤਨੀ ਵਾਹ-ਵਾਹੀ ਹੁੰਦੀ। ਲੇਕਿਨ ਅਸੀਂ ਜਾਣਦੇ ਹਾਂ ਕੁਝ ਲੋਕਾਂ ਨੂੰ ਆਪਣੀ ਗੱਲ ਵੀ ਦੱਸਣ ਵਿੱਚ ਸੰਕੋਚ ਹੁੰਦਾ ਹੈ, ਕੁਝ ਲੋਕਾਂ ਨੂੰ ਲਗਦਾ ਹੈ ਭਾਰਤ ਦੇ ਗ੍ਰਾਮੀਣ ਜੀਵਨ ਦੀ ਵਾਹ-ਵਾਹੀ ਹੋ ਜਾਵੇਗੀ ਤਾਂ ਦੁਨੀਆ ਵਿੱਚ ਫਿਰ ਉਹ ਕੀ ਜਵਾਬ ਦੇਣਗੇ। ਤੁਸੀਂ ਹੱਕਦਾਰ ਹੋ ਇਸ ਪ੍ਰਸ਼ੰਸਾ ਦੇ, ਤੁਸੀਂ ਹੱਕਦਾਰ ਹੋ ਇਸ ਪਰਾਕ੍ਰਮ ਦੇ, ਤੁਸੀਂ ਹੱਕਦਾਰ ਹੋ ਇਤਨੇ ਵੱਡੇ ਜੀਵਨ ਅਤੇ ਮੌਤ ਦਾ ਖੇਲ ਜਿੱਥੇ ਖੇਡਿਆ ਜਾਂਦਾ ਹੈ, ਅਜਿਹੇ ਵਾਇਰਸ ਦੇ ਸਾਹਮਣੇ ਪਿੰਡ ਵਾਲਿਆਂ ਨੂੰ ਬਚਣ ਲਈ ਪ੍ਰਸ਼ੰਸਾ  ਦੇ ਹੱਕਦਾਰ ਹਨ। ਖੈਰ ਦੁਨੀਆ ਵਿੱਚ ਇਸ ਤਰੀਕੇ ਦਾ ਸੁਭਾਅ ਹੈ, ਸਾਡੇ ਦੇਸ਼ ਵਿੱਚ ਵੀ ਕੁਝ ਲੋਕ ਹਨ ਜੋ ਤੁਹਾਡੀ ਪਿੱਠ ਨਹੀਂ ਥਪਥਪਾਉਣਗੇ,

 

ਖੈਰ, ਕੋਈ ਪਿੱਠ ਥਪਥਪਾਏ ਜਾਂ ਨਾ ਥਪਥਪਾਏ, ਮੈਂ ਤੁਹਾਡੀ ਜੈ-ਜੈਕਾਰ ਕਰਦਾ ਰਹਾਂਗਾ। ਮੈਂ ਤੁਹਾਡੇ ਇਸ ਪਰਾਕ੍ਰਮ ਦੀ ਗੱਲ ਦੁਨੀਆ ਵਿੱਚ ਗਾਜੇ ਬਾਜੇ ਦੇ ਨਾਲ ਕਰਦਾ ਰਹਾਂਗਾ।  ਤੁਸੀਂ ਆਪਣੇ ਹਜ਼ਾਰਾਂ- ਲੱਖਾਂ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦਾ ਪੁੰਨ ਕੀਤਾ ਹੈ।

 

ਅੱਜ ਮੈਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਹਿੰਦੁਸਤਾਨ ਦੇ ਗ੍ਰਾਮੀਣਜਨਾਂ ਨੇ ਜੋ ਕੰਮ ਕੀਤਾ ਹੈ,ਹਰ ਪਿੰਡ ਨੇ ਜੋ ਕੰਮ ਕੀਤਾ ਹੈ, ਹਰ ਰਾਜ ਨੇ ਕੀਤਾ ਹੈ, ਮੈਂ ਅਜਿਹੇ ਪਿੰਡ, ਪਿੰਡ ਵਾਸੀਆਂ ਨੂੰ ਸੰਭਾਲਣ ਵਾਲਿਆਂ ਨੂੰ ਆਦਰ ਪੂਰਵਕ ਨਮਨ ਕਰਦਾ ਹਾਂ!

 

ਦੇਸ਼ ਦੇ ਗ਼ਰੀਬਾਂ, ਮਜ਼ਦੂਰਾਂ, ਸ਼੍ਰਮਿਕਾਂ ਦੀ ਇਸ ਸ਼ਕਤੀ ਨੂੰ ਨਮਨ! ਮੇਰੇ ਦੇਸ਼ ਦੇ ਪਿੰਡਾਂ ਨੂੰ ਨਮਨ।  ਸ਼ਤ-ਸ਼ਤ ਨਮਨ। ਵੈਸੇ ਮੈਨੂੰ ਦੱਸਿਆ ਗਿਆ ਹੈ ਕਿ ਪਰਸੋਂ ਤੋਂ ਪਟਨਾ ਵਿੱਚ ਕੋਰੋਨਾ ਟੈਸਟਿੰਗ ਦੇ ਇੱਕ ਵੱਡੀ ਆਧੁਨਿਕ ਟੈਸਟਿੰਗ ਮਸ਼ੀਨ ਵੀ ਕੰਮ ਸ਼ੁਰੂ ਕਰਨ ਵਾਲੀ ਹੈ। ਇਸ ਮਸ਼ੀਨ ਨਾਲ ਕਰੀਬ-ਕਰੀਬ 1500 ਟੈਸਟ ਇੱਕ ਹੀ ਦਿਨ ਵਿੱਚ ਕਰਨੇ ਸੰਭਵ ਹੋਣਗੇ। ਇਸ ਟੈਸਟਿੰਗ ਮਸ਼ੀਨ ਲਈ ਵੀ ਬਿਹਾਰ ਦੇ ਲੋਕਾਂ ਨੂੰ ਵਧਾਈ।

 

ਇਸ ਪ੍ਰੋਗਰਾਮ ਵਿੱਚ ਜੁੜ ਰਹੇ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ, ਅਲੱਗ-ਅਲੱਗ ਰਾਜਾਂ ਦੇ ਮਾਣਯੋਗ ਮੁੱਖ ਮੰਤਰੀ ਸਾਹਿਬਾਨ, ਸਨਮਾਨ ਯੋਗ ਨੀਤੀਸ਼ ਬਾਬੂ, ਅਸ਼ੋਕ ਗਹਿਲੋਤ ਜੀ, ਸ਼ਿਵਰਾਜ ਜੀਯੋਗੀ ਆਦਿੱਤਿਆਨਾਥ ਜੀ, ਹਾਜ਼ਰ ਸਾਂਸਦ ਅਤੇ ਵਿਧਾਇਕ ਸਾਥੀ,ਸਾਰੇ ਅਧਿਕਾਰੀਗਣਪੰਚਾਇਤਾਂ ਦੇ ਪ੍ਰਤੀਨਿਧੀਗਣ ਅਤੇ ਟੈਕਨੋਲੋਜੀ ਦੇ ਜ਼ਰੀਏ ਦੇਸ਼ ਦੇ ਸੈਂਕੜੇ ਪਿੰਡਾਂ ਨਾਲ ਜੁੜੇ ਮੇਰੇ ਕਰਮਠ ਕਾਮਗਾਰ ਸਾਥੀਓ, ਆਪ ਸਾਰਿਆਂ ਨੂੰ ਫਿਰ ਤੋਂ ਮੇਰਾ ਨਮਸਕਾਰ  !!

 

ਅੱਜ ਦਾ ਦਿਨ ਬਹੁਤ ਇਤਿਹਾਸਿਕ ਹੈ। ਅੱਜ ਗ਼ਰੀਬ ਦੇ ਕਲਿਆਣ ਲਈ, ਉਸ ਦੇ ਰੋਜਗਾਰ ਲਈ ਇੱਕ ਬਹੁਤ ਵੱਡਾ ਅਭਿਯਾਨ ਸ਼ੁਰੂ ਹੋਇਆ ਹੈ। ਇਹ ਅਭਿਯਾਨ ਸਮਰਪਿਤ ਹੈ ਸਾਡੇ ਸ਼੍ਰਮਿਕ ਭਾਈ-ਭੈਣਾਂ ਦੇ ਲਈ,

 

ਸਾਡੇ ਪਿੰਡਾਂ ਵਿੱਚ ਰਹਿਣ ਵਾਲੇ ਨੌਜਵਾਨਾਂ-ਭੈਣਾਂ- ਬੇਟੀਆਂ ਦੇ ਲਈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਸ਼੍ਰਮਿਕ ਹਨ ਜੋ ਲੌਕਡਾਊਨ ਦੇ ਦੌਰਾਨ ਆਪਣੇ ਘਰ ਵਾਪਸ ਪਰਤੇ ਹਨ। ਉਹ ਆਪਣੀ ਮਿਹਨਤ ਅਤੇ ਹੁਨਰ ਨਾਲ ਆਪਣੇ ਪਿੰਡ ਦੇ ਵਿਕਾਸ ਲਈ ਕੁਝ ਕਰਨਾ ਚਾਹੁੰਦੇ ਹਨ! ਉਹ ਜਦੋਂ ਤੱਕ ਆਪਣੇ ਪਿੰਡ ਵਿੱਚ ਹਨ, ਆਪਣੇ ਪਿੰਡ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।

 

ਮੇਰੇ ਸ਼੍ਰਮਿਕ ਸਾਥੀਓ,ਦੇਸ਼ ਤੁਹਾਡੀਆਂ ਭਾਵਨਾਵਾਂ ਨੂੰ ਵੀ ਸਮਝਦਾ ਹੈ ਅਤੇ ਤੁਹਾਡੀਆਂ ਜ਼ਰੂਰਤਾਂ ਨੂੰ ਵੀ।

 

ਅੱਜ ਖਗੜੀਆ ਤੋਂ ਸ਼ੁਰੂ ਹੋ ਰਿਹਾ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਇਸੇ ਭਾਵਨਾ, ਇਸੇ ਜ਼ਰੂਰਤ ਨੂੰ ਪੂਰਾ ਕਰਨ ਦਾ ਬਹੁਤ ਵੱਡਾ ਸਾਧਨ ਹੈ।

 

ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਓਡੀਸ਼ਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ, ਇਨ੍ਹਾਂ 6 ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਇਹ ਅਭਿਯਾਨ ਪੂਰੇ ਜ਼ੋਰ-ਸ਼ੋਰ ਨਾਲ ਚਲਾਇਆ ਜਾਵੇਗਾ। ਸਾਡਾ ਪ੍ਰਯਤਨ ਹੈ ਕਿ ਇਸ ਅਭਿਯਾਨ ਦੇ ਜ਼ਰੀਏ ਸ਼੍ਰਮਿਕਾਂ ਅਤੇ ਕਾਮਗਾਰਾਂ ਨੂੰ ਘਰ ਦੇ ਪਾਸ ਹੀ ਕੰਮ ਦਿੱਤਾ ਜਾਵੇ। ਹਾਲੇ ਤੱਕ ਤੁਸੀਂ ਆਪਣੇ ਹੁਨਰ ਅਤੇ ਮਿਹਨਤ ਨਾਲ ਸ਼ਹਿਰਾਂ ਨੂੰ ਅੱਗੇ ਵਧਾ ਰਹੇ ਸੀ, ਹੁਣ ਆਪਣੇ ਪਿੰਡ ਨੂੰ, ਆਪਣੇ ਇਲਾਕੇ ਨੂੰ ਅੱਗੇ ਵਧਾਓਗੇ। ਅਤੇ ਸਾਥੀਓ, ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਮੈਨੂੰ ਇਸ ਪ੍ਰੋਗਰਾਮ ਕੀ ਪ੍ਰੇਰਣਾ ਕੁਝ ਸ਼੍ਰਮਿਕ ਸਾਥੀਆਂ ਤੋਂ ਹੀ ਮਿਲੀ।

 

 ਸਾਥੀਓਮੈਂ ਮੀਡੀਆ ਵਿੱਚ ਇੱਕ ਖ਼ਬਰ ਦੇਖੀ ਸੀ।  ਇਹ ਖ਼ਬਰ ਉੱਤਰ ਪ੍ਰਦੇਸ਼ ਦੇ ਉੱਨਾਵ ਤੋਂ ਸੀ।  ਉੱਥੇ ਇੱਕ ਸਰਕਾਰੀ ਸਕੂਲ ਨੂੰ ਕਵਾਰੰਟਾਇਨ ਸੈਂਟਰ ਬਣਾਇਆ ਗਿਆ ਸੀ।  ਜੋ ਸ਼ਹਿਰ ਤੋਂ ਸ਼੍ਰਮਿਕ ਵਾਪਸ ਆਏ ਸਨ ਉਨ੍ਹਾਂ ਨੂੰ ਉੱਥੇ ਰੱਖਿਆ ਸੀ।  ਇਸ ਸੈਂਟਰ ਵਿੱਚ ਹੈਦਰਾਬਾਦ ਤੋਂ ਆਏ ਕਈ ਸ਼੍ਰਮਿਕਾਂ ਨੂੰ ਰੱਖਿਆ ਗਿਆ ਸੀ।

 

ਇਹ ਸ਼੍ਰਮਿਕ ਰੰਗਾਈ -ਪੁਤਾਈ ਅਤੇ ਪੀਓਪੀ  ਦੇ ਕੰਮ ਵਿੱਚ ਐਕਸਪਰਟ ਸਨ।  ਇਹ ਆਪਣੇ ਪਿੰਡ ਲਈ ਕੁਝ ਕਰਨਾ ਚਾਹੁੰਦੇ ਸਨ।  ਤਾਂ ਉਨ੍ਹਾਂ ਨੇ ਸੋਚਿਆ ਐਵੇਂ ਪਏ ਰਹਾਂਗੇ ਦੋ ਟਾਈਮ ਖਾਂਦੇ ਰਹਾਂਗੇ ਉਸ ਦੇ ਬਜਾਏ ਅਸੀਂ ਜੋ ਜਾਣਦੇ ਹਾਂ ਸਾਡੇ ਹੁਨਰ ਦਾ ਉਪਯੋਗ ਕਰੀਏ।  ਅਤੇ ਦੇਖੋਸਰਕਾਰੀ ਸਕੂਲ ਵਿੱਚ ਰਹਿੰਦੇ ਹੋਏਇਨ੍ਹਾਂ ਮਜ਼ਦੂਰਾਂ ਨੇ ਆਪਣੇ ਹੁਨਰ ਨਾਲਸਕੂਲ ਦਾ ਹੀ ਕਾਇਆ-ਕਲਪ ਕਰ ਦਿੱਤਾ।

 

ਮੇਰੇ ਸ਼੍ਰਮਿਕ ਭਾਈ-ਭੈਣਾਂ  ਦੇ ਇਸ ਕੰਮ ਨੂੰ ਜਦੋਂ ਮੈਂ ਜਾਣਿਆ ਉਨ੍ਹਾਂ ਦੀ ਦੇਸ਼ ਭਗਤੀ ਨੇਉਨ੍ਹਾਂ ਦੇ ਕੌਸ਼ਲ  ਨੇਮੈਨੂੰ ਮੇਰੇ ਮਨ ਨੂੰ ਪ੍ਰੇਰਣਾ ਦਿੱਤੀਉਸੇ ਵਿੱਚੋਂ ਮੈਨੂੰ ਆਈਡੀਆ ਆਇਆ ਕਿ ਇਹ ਕੁਝ ਕਰਨ ਵਾਲੇ ਲੋਕ ਹਨਅਤੇ ਉਸੇ ਵਿੱਚੋਂ ਇਸ ਯੋਜਨਾ ਦਾ ਜਨਮ ਹੋਇਆ ਹੈ।

 

ਤੁਸੀਂ ਸੋਚੋਕਿਤਨਾ ਟੈਲੇਂਟ ਇਨ੍ਹੀਂ ਦਿਨੀਂ ਵਾਪਸ ਆਪਣੇ ਪਿੰਡ ਪਰਤਿਆ ਹੈ।  ਦੇਸ਼  ਦੇ ਹਰ ਸ਼ਹਿਰ ਨੂੰ ਗਤੀ ਅਤੇ ਪ੍ਰਗਤੀ ਦੇਣ ਵਾਲਾ ਸ਼੍ਰਮ ਅਤੇ ਹੁਨਰ ਜਦੋਂ ਖਗੜੀਆ ਜਿਹੇ ਗ੍ਰਾਮੀਣ ਇਲਾਕਿਆਂ ਵਿੱਚ ਲਗੇਗਾਤਾਂ ਇਸ ਨਾਲ ਬਿਹਾਰ  ਦੇ ਵਿਕਾਸ ਨੂੰ ਵੀ ਕਿਤਨੀ ਗਤੀ ਮਿਲੇਗੀ!

 

 

ਸਾਥੀਓ,

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ  ਤਹਿਤ ਤੁਹਾਡੇ ਪਿੰਡਾਂ  ਦੇ ਵਿਕਾਸ  ਲਈਤੁਹਾਨੂੰ ਰੋਜਗਾਰ ਦੇਣ ਲਈ 50 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣੇ ਹਨ!  ਇਸ ਰਕਮ ਨਾਲ ਪਿੰਡਾਂ ਵਿੱਚ ਰੋਜਗਾਰ  ਲਈਵਿਕਾਸ  ਦੇ ਕੰਮਾਂ ਲਈ ਕਰੀਬ 25 ਕਾਰਜ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ।  ਇਹ 25 ਕੰਮ ਜਾਂ ਪ੍ਰੋਜੈਕਟਸ ਅਜਿਹੇ ਹਨਜੋ ਪਿੰਡ ਦੀਆਂ ਮੁੱਢਲੀਆਂ ਸੁਵਿਧਾਵਾਂ ਨਾਲ ਜੁੜੇ ਹੋਏ ਹਨਜੋ ਪਿੰਡ ਦੇ ਲੋਕਾਂ  ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਹਨ।  ਇਹ ਕੰਮ ਆਪਣੇ ਹੀ ਪਿੰਡ ਵਿੱਚ ਰਹਿੰਦੇ ਹੋਏਆਪਣੇ ਪਰਿਵਾਰ ਨਾਲ ਰਹਿੰਦੇ ਹੋਏ ਹੀ ਤੁਹਾਨੂੰ ਕਰਨ ਦਾ ਅਵਸਰ ਮਿਲੇਗਾ।

 

 

ਹੁਣ ਜਿਵੇਂਖਗੜੀਆ  ਦੇ ਤੇਲਿਹਾਰ ਪਿੰਡ ਵਿੱਚ ਅੱਜ ਤੋਂ ਆਂਗਨਬਾੜੀ ਭਵਨਸਮੁਦਾਇਕ ਸ਼ੌਚਾਲਯਗ੍ਰਾਮੀਣ ਮੰਡੀ ਅਤੇ ਖੂਹ ਬਣਾਉਣ ਦਾ ਕੰਮ ਸ਼ੁਰੂ ਕੀਤਾ ਕੀਤਾ ਜਾ ਰਿਹਾ ਹੈ।  ਇਸੇ ਤਰ੍ਹਾਂ ਹਰ ਪਿੰਡ ਦੀਆਂ ਆਪਣੀਆਂ-ਆਪਣੀਆਂ ਜ਼ਰੂਰਤਾਂ ਹਨ।  ਇਨ੍ਹਾਂ ਜ਼ਰੂਰਤਾਂ ਨੂੰ ਹੁਣ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਰਾਹੀਂ ਪੂਰਾ ਕੀਤਾ ਜਾਵੇਗਾ।  ਇਸ ਤਹਿਤ ਵੱਖ-ਵੱਖ ਪਿੰਡਾਂ ਵਿੱਚ ਕਿਤੇ ਗ਼ਰੀਬਾਂ ਲਈ ਪੱਕੇ ਘਰ ਵੀ ਬਣਨਗੇਕਿਤੇ ਰੁੱਖ ਲਾਉਣੇ ਵੀ ਹੋਵੇਗਾਕਿਤੇ ਪਸ਼ੂਆਂ ਨੂੰ ਰੱਖਣ ਲਈ Shed ਵੀ ਬਣਾਏ ਜਾਣਗੇ।  ਪੀਣ  ਦੇ ਪਾਣੀ  ਲਈਗ੍ਰਾਮ ਸਭਾਵਾਂ  ਦੇ ਸਹਿਯੋਗ ਨਾਲ ਜਲ ਜੀਵਨ ਮਿਸ਼ਨ ਨੂੰ ਵੀ ਅੱਗੇ ਵਧਾਉਣ ਦਾ ਕੰਮ ਕੀਤਾ ਜਾਵੇਗਾ।

 

ਇਸ ਦੇ ਇਲਾਵਾਜਿੱਥੇ ਜ਼ਰੂਰੀ ਹੈ ਸੜਕਾਂ  ਦੇ ਨਿਰਮਾਣ ਉੱਤੇ ਵੀ ਜ਼ੋਰ ਦਿੱਤਾ ਜਾਵੇਗਾ।  ਅਤੇ ਹਾਂਜਿੱਥੇ ਪੰਚਾਇਤ ਭਵਨ ਨਹੀਂ ਹਨਉੱਥੇ ਪੰਚਾਇਤ ਭਵਨ ਵੀ ਬਣਾਏ ਜਾਣਗੇ।

 

ਸਾਥੀਓ,

 

ਇਹ ਤਾਂ ਉਹ ਕੰਮ ਹਨ ਜੋ ਪਿੰਡ ਵਿੱਚ ਹੋਣੇ ਹੀ ਚਾਹੀਦੇ ਹਨ।  ਲੇਕਿਨਇਸ ਦੇ ਨਾਲ-ਨਾਲ ਇਸ ਅਭਿਯਾਨ  ਤਹਿਤ ਆਧੁਨਿਕ ਸੁਵਿਧਾਵਾਂ ਨਾਲ ਵੀ ਪਿੰਡਾਂ ਨੂੰ ਜੋੜਿਆ ਜਾਵੇਗਾ।  ਹੁਣ ਜਿਵੇਂਸ਼ਹਿਰਾਂ ਦੀ ਤਰ੍ਹਾਂ ਹੀ ਪਿੰਡ ਵਿੱਚ ਵੀ ਹਰ ਘਰ ਵਿੱਚ ਸਸਤਾ ਅਤੇ ਤੇਜ਼ ਇੰਟਰਨੈੱਟ ਹੋਣਾ ਜ਼ਰੂਰੀ ਹੈ।  ਜ਼ਰੂਰੀ ਇਸ ਲਈ ਤਾਕਿ ਪਿੰਡ  ਦੇ ਸਾਡੇ ਬੱਚੇ ਵੀ ਚੰਗੀ ਤਰ੍ਹਾਂ ਨਾਲ ਪੜ੍ਹ-ਲਿਖ ਸਕਣ।  ਪਿੰਡ ਦੀ ਇਸ ਜ਼ਰੂਰਤ ਨੂੰ ਵੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ  ਨਾਲ ਜੋੜਿਆ ਗਿਆ ਹੈ।  ਦੇਸ਼  ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਜਦੋਂ ਪਿੰਡ ਵਿੱਚਸ਼ਹਿਰਾਂ ਤੋਂ ਜ਼ਿਆਦਾ ਇੰਟਰਨੈੱਟ ਇਸਤੇਮਾਲ ਹੋ ਰਿਹਾ ਹੈ।  ਪਿੰਡਾਂ ਵਿੱਚ ਇੰਟਰਨੈੱਟ ਦੀ ਸਪੀਡ ਵਧੇਫਾਈਬਰ ਕੇਬਲ ਪਹੁੰਚੇਇਸ ਨਾਲ ਜੁੜੇ ਕਾਰਜ ਵੀ ਹੋਣਗੇ।

 

ਸਾਥੀਓ,  ਇਹ ਸਭ ਕੰਮ ਕਰੇਗਾ ਕੌਣਪਿੰਡ  ਦੇ ਹੀ ਲੋਕ ਕਰਨਗੇ!  ਮੇਰੇ ਜੋ ਸ਼੍ਰਮਿਕ ਸਾਥੀ ਨਾਲ ਜੁੜੇ ਹਨਤੁਸੀਂ ਲੋਕ ਹੀ ਕਰੋਗੇ!  ਚਾਹੇ ਮਜ਼ਦੂਰ ਹੋਵੇਮਿਸਤਰੀ ਹੋਵੇਮਟੀਰੀਅਲ ਵੇਚਣ ਵਾਲੇ ਛੋਟੇ ਦੁਕਾਨਦਾਰ ਹੋਣਡਰਾਈਵਰਪਲੰਬਰਇਲੈਕਟ੍ਰੀਸ਼ੀਅਨਮਕੈਨਿਕਹਰ ਪ੍ਰਕਾਰ  ਦੇ ਸਾਥੀਆਂ ਨੂੰ ਰੋਜਗਾਰ ਮਿਲੇਗਾ।  ਜੋ ਸਾਡੀਆਂ ਭੈਣਾਂ ਹਨਉਨ੍ਹਾਂ ਨੂੰ ਵੀ ਸਵੈ ਸਹਾਇਤਾ ਸਮੂਹਾਂ  ਰਾਹੀਂ ਵੀ ਜੋੜਿਆ ਜਾਵੇਗਾਤਾਕਿ ਉਹ ਆਪਣੇ ਪਰਿਵਾਰ ਲਈ ਅਤਿਰਿਕਤ ਸਾਧਨ ਜੁਟਾ ਸਕਣ।

 

ਸਾਥੀਓਇਹੀ ਨਹੀਂਆਪ ਸਭ ਸ਼੍ਰਮਿਕਾਂਤੁਹਾਡੇ ਸਾਰਿਆਂ ਦੇ ਹੁਨਰ ਦੀ ਮੈਪਿੰਗ ਦੀ ਵੀ ਸ਼ੁਰੂਆਤ ਕੀਤੀ ਗਈ ਹੈ।

 

ਯਾਨੀ ਕਿਪਿੰਡ ਵਿੱਚ ਹੀ ਤੁਹਾਡੇ ਹੁਨਰ ਦੀ ਪਹਿਚਾਣ ਕੀਤੀ ਜਾਵੇਗੀਤਾਕਿ ਤੁਹਾਡੇ ਕੌਸ਼ਲ  ਮੁਤਾਬਿਕ ਤੁਹਾਨੂੰ ਕੰਮ ਮਿਲ ਸਕੇ!  ਤੁਸੀਂ ਜੋ ਕੰਮ ਕਰਨਾ ਜਾਣਦੇ ਹੋਉਸ ਕੰਮ ਲਈ ਜ਼ਰੂਰਤਮੰਦ ਖੁਦ ਤੁਹਾਡੇ ਕੋਲ ਪਹੁੰਚ ਸਕੇਗਾ।

 

ਸਾਥੀਓ,

 

ਸਰਕਾਰ ਪੂਰਾ ਪ੍ਰਯਤਨ ਕਰ ਰਹੀ ਹੈ ਕਿ ਕੋਰੋਨਾ ਮਹਾਮਾਰੀ  ਦੇ ਇਸ ਸਮੇਂ ਵਿੱਚਤੁਹਾਨੂੰ ਪਿੰਡਾਂ ਵਿੱਚ ਰਹਿੰਦੇ ਹੋਏ ਕਿਸੇ ਤੋਂ ਕਰਜ਼ ਨਾ ਲੈਣਾ ਪਵੇਕਿਸੇ  ਦੇ ਅੱਗੇ ਹੱਥ ਨਾ ਫੈਲਾਉਣਾ ਪਵੇ।  ਗ਼ਰੀਬ  ਦੇ ਸਵੈ-ਅਭਿਮਾਨ ਨੂੰ ਅਸੀਂ ਸਮਝਦੇ ਹਾਂ।  ਤੁਸੀਂ ਸ਼੍ਰਮੇਵ ਜਯਤੇਸ਼੍ਰਮ ਦੀ ਪੂਜਾ ਕਰਨ ਵਾਲੇ ਲੋਕ ਹੋਤੁਹਾਨੂੰ ਕੰਮ ਚਾਹੀਦਾ ਹੈਰੋਜਗਾਰ ਚਾਹੀਦਾ ਹੈ।  ਇਸ ਭਾਵਨਾ  ਨੂੰ ਸਰਬਉੱਚ ਰੱਖਦੇ ਹੋਏ ਹੀ ਸਰਕਾਰ ਨੇ ਇਸ ਯੋਜਨਾ ਨੂੰ ਬਣਾਇਆ ਹੈਇਸ ਯੋਜਨਾ ਨੂੰ ਇਤਨੇ ਘੱਟ ਸਮੇਂ ਵਿੱਚ ਲਾਗੂ ਕੀਤਾ ਹੈ।

 

ਇਸ ਤੋਂ ਪਹਿਲਾਂ ਤੁਹਾਡੀਆਂ ਅਤੇ ਦੇਸ਼ ਦੇ ਕਰੋੜਾਂ ਗ਼ਰੀਬਾਂ ਦੀਆਂ ਤਤਕਾਲੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਸਰਕਾਰ ਨੇ ਲੌਕਡਾਊਨ ਦੇ ਸ਼ੁਰੂ ਵਿੱਚ ਤੁਰੰਤ ਕਦਮ ਉਠਾਏ ਸਨ।

 

ਆਤਮਨਿਰਭਰ ਭਾਰਤ ਅਭਿਯਾਨ ਦੀ ਸ਼ੁਰੂਆਤ ਹੀ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤੋਂ ਹੋਈ ਸੀ।  ਅਤੇ ਮੈਨੂੰ ਯਾਦ ਹੈ ਜਦੋਂ ਸ਼ੁਰੂ ਵਿੱਚ ਅਸੀਂ ਗ਼ਰੀਬਾਂ ਲਈ ਯੋਜਨਾ ਲਿਆਏ ਤਾਂ ਚਾਰੇ ਤਰਫ ਚਿੱਲਾਹਟ ਸ਼ੁਰੂ ਹੋਈ ਸੀ - ਉਦਯੋਗਾਂ ਦਾ ਕੀ ਹੋਵੇਗਾਵਪਾਰ ਦਾ ਕੀ ਹੋਵੇਗਾ,  MSME ਦਾ ਕੀ ਹੋਵੇਗਾਸਭ ਤੋਂ ਪਹਿਲਾਂ ਇਹ ਕਰੋ।  ਬਹੁਤ ਲੋਕਾਂ ਨੇ ਮੇਰੀ ਆਲੋਚਨਾ ਕੀਤੀ ਸੀ, ਲੇਕਿਨ ਮੈਂ ਜਾਣਦਾ ਹਾਂ ਇਸ ਸੰਕਟ ਵਿੱਚ ਗ਼ਰੀਬਾਂ ਦਾ ਹੱਥ ਪਕੜਨਾ ਪ੍ਰਾਥਮਿਕਤਾ ਸੀ ਮੇਰੀ।

 

ਇਸ ਯੋਜਨਾ ਤੇ ਕੁਝ ਹੀ ਸਪਤਾਹ  ਦੇ ਅੰਦਰ ਕਰੀਬ-ਕਰੀਬ ਪੌਣੇ 2 ਲੱਖ ਕਰੋੜ ਰੁਪਏ ਖਰਚ ਕੀਤੇ ਗਏ।

 

ਤਿੰਨ ਮਹੀਨਿਆਂ ਵਿੱਚ 80 ਕਰੋੜ ਗ਼ਰੀਬਾਂ ਦੀ ਥਾਲ਼ੀ ਤੱਕ ਰਾਸ਼ਨ-ਦਾਲ਼ ਪਹੁੰਚਾਉਣ ਦਾ ਕੰਮ ਹੋਇਆ ਹੈ।  ਰਾਸ਼ਨ ਦੇ ਨਾਲ-ਨਾਲ ਉਨ੍ਹਾਂ ਨੂੰ ਗੈਸ ਸਿਲੰਡਰ ਵੀ ਮੁਫਤ ਦਿੱਤੇ ਗਏ। ਇਸ ਤਰ੍ਹਾਂ20 ਕਰੋੜ ਗ਼ਰੀਬ ਮਾਤਾਵਾਂ-ਭੈਣਾਂ  ਦੇ ਜਨ ਧਨ ਖਾਤਿਆਂ  ਵਿੱਚ 10 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਸਿੱਧੇ ਟ੍ਰਾਂਸਫਰ ਕੀਤੇ ਗਏ।  ਗ਼ਰੀਬ ਬਜ਼ੁਰਗਮਾਤਾਵਾਂ-ਭੈਣਾਂ ਅਤੇ ਦਿੱਵਯਾਂਗ ਸਾਥੀਆਂ ਲਈ 1000 ਰੁਪਏ ਦੀ ਸਹਾਇਤਾ ਵੀ ਸਿੱਧੇ ਉਨ੍ਹਾਂ  ਦੇ  ਖਾਤਿਆਂ  ਵਿੱਚ ਭੇਜੀ ਗਈ।

ਸੋਚੋ,

 

ਅਗਰ ਘਰ ਘਰ ਜਾ ਕੇ ਤੁਹਾਡੇ ਜਨ ਧਨ ਖਾਤੇ ਨਹੀਂ ਖੁਲਵਾਏ ਗਏ ਹੁੰਦੇਮੋਬਾਈਲ ਨਾਲ ਇਨ੍ਹਾਂ ਖਾਤਿਆਂ  ਅਤੇ ਆਧਾਰ ਕਾਰਡ ਨੂੰ ਜੋੜਿਆ ਨਹੀਂ ਹੁੰਦਾਤਾਂ ਇਹ ਕਿਵੇਂ ਹੋ ਪਾਉਂਦਾਪਹਿਲਾਂ ਦਾ ਸਮਾਂ ਤਾਂ ਤੁਹਾਨੂੰ ਯਾਦ ਹੀ ਹੋਵੇਗਾ!  ਪੈਸਾ ਉਪਰ ਤੋਂ ਚਲਦਾ ਤਾਂ ਸੀਤੁਹਾਡੇ ਨਾਮ ਨਾਲ ਹੀ ਚਲਦਾ ਸੀਲੇਕਿਨ ਤੁਹਾਡੇ ਤੱਕ ਆਉਂਦਾ ਨਹੀਂ ਸੀ!  ਹੁਣ ਇਹ ਸਭ ਬਦਲ ਰਿਹਾ ਹੈ।  ਤੁਹਾਨੂੰ ਸਰਕਾਰੀ ਦੁਕਾਨ ਤੋਂ ਅਨਾਜ ਦੀ ਦਿੱਕਤ ਨਾ ਹੋਵੇ ਇਸ ਲਈਇੱਕ ਦੇਸ਼ ਇੱਕ ਰਾਸ਼ਨ ਕਾਰਡ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ।  ਯਾਨੀ ਕਿਹੁਣ ਸਾਡੇ ਗ਼ਰੀਬ ਭਾਈ-ਭੈਣ ਇੱਕ ਹੀ ਰਾਸ਼ਨ ਕਾਰਡ ਤੇ ਦੇਸ਼  ਦੇ ਕਿਸੇ ਵੀ ਰਾਜ ਵਿੱਚਕਿਸੇ ਵੀ ਸ਼ਹਿਰ ਵਿੱਚ ਰਾਸ਼ਨ ਲੈ ਸਕਣਗੇ।

 

ਸਾਥੀਓ,

 

ਆਤਮਨਿਰਭਰ ਭਾਰਤ ਲਈ ਆਤਮਨਿਰਭਰ ਕਿਸਾਨ ਵੀ ਉਤਨਾ ਹੀ ਜ਼ਰੂਰੀ ਹੈ।  ਲੇਕਿਨ ਇਤਨੇ ਵਰ੍ਹਿਆਂ ਤੋਂ ਸਾਡੇ ਦੇਸ਼ ਵਿੱਚ ਖੇਤੀਬਾੜੀ ਅਤੇ ਕਿਸਾਨ ਨੂੰ ਬੇਵਜ੍ਹਾ  ਦੇ ਨਿਯਮਾਂ ਅਤੇ ਕਾਨੂੰਨਾਂ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ।  ਤੁਸੀਂ ਸਭ ਕਿਸਾਨ ਸਾਥੀ ਜੋ ਮੇਰੇ ਸਾਹਮਣੇ ਬੈਠੇ ਹੋਤੁਸੀ ਤਾਂ ਆਪਣੇ ਆਪ ਹੀ ਇਤਨੇ ਸਾਲਾਂ ਤੋਂ ਇਸ ਬੇਬਸੀ ਨੂੰ ਮਹਿਸੂਸ ਕਰ ਰਹੇ ਹੋਵੋਗੇ!

 

ਕਿਸਾਨ ਆਪਣੀ ਫਸਲ ਕਿੱਥੇ ਵੇਚ ਸਕਦਾ ਹੈਆਪਣੀ ਫਸਲ ਨੂੰ ਸਟੋਰ ਕਰ ਸਕਦਾ ਹੈ ਜਾਂ ਨਹੀਂਇਹ ਵੀ ਤੈਅ ਕਰਨ ਦਾ ਅਧਿਕਾਰ ਕਿਸਾਨ ਨੂੰ ਨਹੀਂ ਦਿੱਤਾ ਗਿਆ ਸੀ।  ਇਸ ਤਰ੍ਹਾਂ  ਦੇ ਭੇਦਭਾਵ ਵਾਲੇ ਕਾਨੂੰਨਾਂ ਨੂੰ ਅਸੀਂ ਦੋ ਹਫ਼ਤੇ ਪਹਿਲਾਂ ਖਤਮ ਕਰ ਦਿੱਤਾ ਹੈ!  ਹੁਣ ਤੁਸੀਂ ਕਿੱਥੇ ਫਸਲ ਵੇਚੋਗੇਇਹ ਸਰਕਾਰ ਤੈਅ ਨਹੀਂ ਕਰੇਗੀਅਧਿਕਾਰੀ ਤੈਅ ਨਹੀਂ ਕਰਨਗੇ, ਬਲਕਿ ਕਿਸਾਨ ਖੁਦ ਤੈਅ ਕਰੇਗਾ।

 

ਹੁਣ ਕਿਸਾਨ ਆਪਣੇ ਰਾਜ  ਦੇ ਬਾਹਰ ਵੀ ਆਪਣੀ ਫਸਲ ਵੇਚ ਸਕਦਾ ਹੈਅਤੇ ਕਿਸੇ ਵੀ ਬਾਜ਼ਾਰ ਵਿੱਚ ਵੇਚ ਸਕਦਾ ਹੈ!  ਹੁਣ ਤੁਸੀਂ ਆਪਣੀ ਉਪਜ ਦਾ ਵਧੀਆ ਮੁੱਲ ਦੇਣ ਵਾਲੇ ਵਪਾਰੀਆਂ ਨਾਲਕੰਪਨੀਆਂ ਨਾਲ ਸਿੱਧੇ ਜੁੜ ਸਕਦੇ ਹੋਉਨ੍ਹਾਂ ਨੂੰ ਸਿੱਧੇ ਆਪਣੀ ਫਸਲ ਵੇਚ ਸਕਦੇ ਹੋ। ਪਹਿਲਾਂ ਜੋ ਕਾਨੂੰਨ ਫਸਲ  ਦੇ ਸਟਾਕ ਕਰਨ ਤੇ ਰੋਕ ਲਗਾਉਂਦਾ ਸੀਹੁਣ ਉਸ ਕਾਨੂੰਨ ਵਿੱਚ ਵੀ ਪਰਿਵਰਤਨ ਕਰ ਦਿੱਤਾ ਗਿਆ ਹੈ।

 

ਸਾਥੀਓ,

 

ਆਤਮਨਿਰਭਰ ਭਾਰਤ ਪੈਕੇਜ ਵਿੱਚ ਕਿਸਾਨਾਂ ਦੀ ਫਸਲ ਰੱਖਣ ਲਈ ਕੋਲਡ ਸਟੋਰੇਜ ਬਣਨਕਿਸਾਨਾਂ ਨੂੰ ਸਿੱਧੇ ਬਾਜ਼ਾਰ ਨਾਲ ਜੋੜਿਆ ਜਾਵੇਇਸ ਦੇ ਲਈ ਵੀ 1 ਲੱਖ ਕਰੋੜ  ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ।  ਜਦੋਂ ਕਿਸਾਨ ਬਾਜ਼ਾਰ ਨਾਲ ਜੁੜੇਗਾਤਾਂ ਆਪਣੀ ਫਸਲ ਨੂੰ ਜ਼ਿਆਦਾ ਦਾਮਾਂ ਤੇ ਵੇਚਣ  ਦੇ ਰਸਤੇ ਵੀ ਖੁੱਲਣਗੇ।

 

ਤੁਸੀਂ ਆਤਮਨਿਰਭਰ ਭਾਰਤ ਅਭਿਯਾਨ  ਦੇ ਤਹਿਤ ਇੱਕ ਹੋਰ ਫੈਸਲੇ  ਬਾਰੇ ਸੁਣਿਆ ਹੋਵੇਗਾ!  ਤੁਹਾਡੇ ਪਿੰਡਾਂ  ਦੇ ਕੋਲਕਸਬਿਆਂ ਅਤੇ ਛੋਟੇ ਸ਼ਹਿਰਾਂ ਵਿੱਚ ਸਥਾਨਕ ਉਪਜ ਤੋਂ ਅਲੱਗ-ਅਲੱਗ ਉਤਪਾਦ ਬਣਨਪੈਕਿੰਗ ਵਾਲੀਆਂ ਚੀਜ਼ਾਂ ਬਣਨਇਸ ਦੇ ਲਈ ਉਦਯੋਗ ਸਮੂਹ ਬਣਾਏ ਜਾਣਗੇ।  ਇਸ ਦਾ ਬਹੁਤ ਵੱਡਾ ਲਾਭ ਕਿਸਾਨਾਂ ਨੂੰ ਹੋਣ ਜਾ ਰਿਹਾ ਹੈ।

 

ਹੁਣ ਜਿਵੇਂਖਗੜੀਆ ਵਿੱਚ ਮੱਕੀ ਦੀ ਫਸਲ ਕਿਤਨੀ ਅੱਛੀ ਹੁੰਦੀ ਹੈ!  ਲੇਕਿਨ ਅਗਰ ਕਿਸਾਨ ਮੱਕੀ  ਦੇ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨਾਲ ਸਿੱਧਾ ਜੁੜ ਜਾਵੇਖਗੜੀਆ ਦੀ ਮੱਕੀ ਦੇ ਲੋਕਲ products ਤਿਆਰ ਹੋਣਤਾਂ ਕਿੰਨਾ ਫਾਇਦਾ ਹੋਵੇਗਾ !  ਇਸੇ ਤਰ੍ਹਾਂ ਬਿਹਾਰ ਵਿੱਚ ਮਖਾਣਾ ਹੈਲੀਚੀ ਹੈਕੇਲਾ ਹੈ !  ਯੂਪੀ ਵਿੱਚ ਆਂਵਲਾ ਹੈਅੰਬ ਹੈਰਾਜਸਥਾਨ ਵਿੱਚ ਮਿਰਚ ਹੈਮੱਧ  ਪ੍ਰਦੇਸ਼ ਦੀਆਂ ਦਾਲ਼ਾਂ ਹਨਓਡੀਸ਼ਾ ਵਿੱਚ- ਝਾਰਖੰਡ ਵਿੱਚ ਵਣਾਂ ਦੀ ਉਪਜ ਹੈਹਰ ਜ਼ਿਲ੍ਹੇ ਵਿੱਚ ਅਜਿਹੇ ਅਨੇਕ ਲੋਕਲ ਉਤਪਾਦ ਹਨਜਿਨ੍ਹਾਂ ਨਾਲ ਜੁੜੇ ਉਦਯੋਗ ਪਾਸ ਹੀ ਲਗਾਏ ਜਾਣ ਦੀ ਯੋਜਨਾ ਹੈ।

 

ਸਾਥੀਓ,

 ਬੀਤੇ 6 ਸਾਲਾਂ ਤੋਂ ਲਗਾਤਾਰ ਚਲ ਰਹੇ ਇਨ੍ਹਾਂ ਸਾਰੇ ਪ੍ਰਯਤਨਾਂ ਦਾ ਇੱਕ ਹੀ ਉਦੇਸ਼ ਹੈਸਾਡਾ ਪਿੰਡਸਾਡਾ ਗ਼ਰੀਬ ਆਪਣੇ ਦਮ ਤੇ ਖੜ੍ਹਾ ਹੋਵੇ,  ਸਸ਼ਕਤ ਹੋਵੇ।  ਸਾਡੇ ਕਿਸੇ ਗ਼ਰੀਬਮਜ਼ਦੂਰਕਿਸਾਨ ਨੂੰ ਕਿਸੇ  ਦੇ ਸਹਾਰੇ ਦੀ ਜ਼ਰੂਰਤ ਨਾ ਪਵੇ !  ਆਖਿਰਅਸੀਂ ਉਹ ਲੋਕ ਹਾਂ ਜੋ ਸਹਾਰੇ ਨਾਲ ਨਹੀਂਮਿਹਨਤ  ਦੇ ਸਨਮਾਨ ਨਾਲ ਜਿਊਂਦੇ ਹਾਂ !

 

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਨਾਲ ਤੁਹਾਡੇ ਇਸ ਆਤਮਸਨਮਾਨ ਦੀ ਸੁਰੱਖਿਆ ਵੀ ਹੋਵੇਗੀਅਤੇ ਤੁਹਾਡੀ ਮਿਹਨਤ ਨਾਲ ਤੁਹਾਡੇ ਪਿੰਡ ਦਾ ਵਿਕਾਸ ਵੀ ਹੋਵੇਗਾ।  ਅੱਜ ਤੁਹਾਡਾ ਇਹ ਸੇਵਕਅਤੇ ਪੂਰਾ ਦੇਸ਼ਇਸ ਸੋਚ  ਦੇ ਨਾਲਇਸੇ ਸੰਕਲਪ  ਦੇ ਨਾਲ ਤੁਹਾਡੇ ਮਾਨ ਅਤੇ ਸਨਮਾਨ ਲਈ ਕੰਮ ਕਰ ਰਿਹਾ ਹੈ।

 

ਤੁਸੀ ਕੰਮ ਤੇ ਨਿਕਲੋਲੇਕਿਨ ਮੇਰੀ ਇਹ ਵੀ ਬੇਨਤੀ ਹੈ ਕਿ ਜ਼ਰੂਰੀ ਸਾਵਧਾਨੀ ਵੀ ਰੱਖੋ।  ਮਾਸਕ ਲਗਾਉਣ ਦਾਗਮਛਾ ਜਾਂ ਚਿਹਰੇ ਨੂੰ ਕੱਪੜੇ ਨਾਲ ਢਕਣ ਦਾਸਵੱਛਤਾ ਦਾਅਤੇ ਦੋ ਗਜ਼ ਦੀ ਦੂਰੀ  ਦੇ ਨਿਯਮ ਦਾ ਪਾਲਣ ਕਰਨਾ ਨਾ ਭੁੱਲੋ।  ਤੁਸੀਂ ਸਾਵਧਾਨੀ ਵਰਤੋਗੇਤਾਂ ਤੁਹਾਡਾ ਪਿੰਡਤੁਹਾਡਾ ਘਰ ਇਸ ਸੰਕ੍ਰਮਣ ਤੋਂ ਬਚਿਆ ਰਹੇਗਾ।  ਇਹ ਸਾਡੇ ਜੀਵਨ ਅਤੇ ਸਾਡੀ ਆਜੀਵਿਕਾ ਦੋਹਾਂ ਲਈ ਬਹੁਤ ਜ਼ਰੂਰੀ ਹੈ।

 

ਤੁਸੀਂ ਸਭ ਤੰਦਰੁਸਤ ਰਹੋ, ਅੱਗੇ ਵਧੋ, ਅਤੇ ਤੁਹਾਡੇ ਨਾਲ ਦੇਸ਼ ਵੀ ਅੱਗੇ ਵਧੇਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲਆਪ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ !!

 

ਮੈਂ ਸਾਰੇ ਆਦਰਯੋਗ ਮੁੱਖ ਮੰਤਰੀਆਂ ਦਾ ਆਭਾਰੀ ਹਾਂਵਿਸ਼ੇਸ਼ ਰੂਪ ਤੋਂ ਬਿਹਾਰ ਸਰਕਾਰ ਦਾ ਆਭਾਰੀ ਹਾਂਇਸ ਅਤਿਅੰਤ ਮਹੱਤਵਪੂਰਨ ਕੰਮ ਦੀ ਯੋਜਨਾ ਕਰਨ ਲਈ ਅਤੇ ਉਸ ਨੂੰ ਅੱਗੇ ਵਧਾਉਣ  ਲਈਤੁਹਾਡੇ ਸਾਥ ਅਤੇ ਸਮਰਥਨ ਲਈ ਮੈਂ ਤੁਹਾਡਾ ਆਭਾਰ ਵਿਅਕਤ ਕਰਦੇ ਹੋਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।

*****

 

ਵੀਆਰਆਰਕੇ/ਕੇਪੀ


(Release ID: 1633060) Visitor Counter : 221