ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਦੁਆਰਾ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਹਫਤੇ ਭਰ ਦੇ ਸਮਾਰੋਹ ਦਾ ਆਯੋਜਨ

"ਯੋਗ ਐਟ ਹੋਮ ਐਂਡ ਯੋਗ ਵਿਦ ਫੈਮਿਲੀ" ਦੇ ਸੈਂਟਰਲ ਥੀਮ ਤਹਿਤ ਸੋਸ਼ਲ ਮੀਡੀਆ ਸਰਗਰਮੀਆਂ ਸ਼ੁਰੂ

ਟੂਰਿਜ਼ਮ ਮੰਤਰੀ 20 ਜੂਨ, 2020 ਨੂੰ ਦੇਖੋ ਅਪਨਾ ਦੇਸ਼ ਵੈਬੀਨਾਰ ਤਹਿਤ ਇੱਕ ਵਿਸ਼ੇਸ਼ ਸੈਸ਼ਨ ਜਿਸ ਦਾ ਸਿਰਲੇਖ "ਭਾਰਤ ਇੱਕ ਸੱਭਿਆਚਾਰਕ ਖਜ਼ਾਨਾ" ਹੈ, ਵਿੱਚ ਹਿੱਸਾ ਲੈਣਗੇ

Posted On: 19 JUN 2020 1:40PM by PIB Chandigarh

ਟੂਰਿਜ਼ਮ ਮੰਤਰਾਲਾ ਦੁਆਰਾ 15 ਜੂਨ, 2020 ਤੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਦੇਸ਼ ਭਰ ਵਿੱਚ ਹਫਤੇ ਭਰ ਦੇ ਸਮਾਰੋਹਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਸਮਾਰੋਹ ਮੰਤਰਾਲੇ ਦੇ ਰੀਜਨਲ ਦਫ਼ਤਰਾਂ ਦੁਆਰਾ ਦੇਸ਼ ਭਰ ਵਿੱਚ ਕਰਵਾਏ ਜਾ ਰਹੇ ਹਨ ਇਨ੍ਹਾਂ ਤਹਿਤ ਯੋਗ ਦੇ ਵਿਸ਼ੇ ਉੱਤੇ ਕਈ ਸੋਸ਼ਲ ਮੀਡੀਆ ਸਰਗਰਮੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਸੈਂਟਰਲ ਥੀਮ "ਯੋਗ ਐਟ ਹੋਮ ਐਂਡ ਯੋਗ ਵਿਦ ਫੈਮਿਲੀ" ਹੈ ਇਹ ਸਰਗਰਮੀਆਂ ਇਸ ਉਦੇਸ਼ ਨਾਲ ਆਯੋਜਿਤ ਕੀਤੀਆਂ ਜਾ ਰਹੀਆਂ ਕਿ ਲੌਕਡਾਊਨ ਦੌਰਾਨ ਲੋਕਾਂ ਦੇ ਦਿਮਾਗ ਅਤੇ ਸਰੀਰ ਵਿੱਚ ਸਵੈ-ਚੇਤਨਾ ਦੀ ਭਾਵਨਾ ਭਰੀ ਜਾਵੇ ਇਹ ਸਰਗਰਮੀਆਂ ਵਰਚੁਅਲ ਮੀਡੀਅਮ ਰਾਹੀਂ ਪਹੁੰਚਯੋਗ ਬਣਾਈਆਂ ਗਈਆਂ ਹਨ

 

ਟੂਰਿਜ਼ਮ ਮੰਤਰਾਲਾ ਦੇ ਦੇਖੋ ਅਪਨਾ ਦੇਸ਼ ਵੈਬੀਨਾਰ ਦਾ ਆਯੋਜਨ 20 ਜੂਨ, 2020 ਨੂੰ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਟੂਰਿਜ਼ਮ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਵੀ ਹਿੱਸਾ ਲੈਣਗੇ ਅਤੇ ਇਸ ਵਿੱਚ ਸਦਗੁਰੂ ਜੱਗੀ ਵਾਸੂਦੇਵ ਨਾਲ ਇੱਕ ਗੱਲਬਾਤ ਹੋਵੇਗੀ ਇਸ ਸੈਸ਼ਨ ਦਾ ਸਿਰਲੇਖ "ਭਾਰਤ ਇੱਕ ਸੱਭਿਆਚਾਰਕ ਖਜ਼ਾਨਾ" ਹੈ ਅਤੇ ਇਹ 20 ਜੂਨ, 2020 ਨੂੰ ਦੁਪਹਿਰ 2 ਤੋਂ 3 ਵਜੇ ਦਰਮਿਆਨ ਆਯੋਜਿਤ ਕੀਤਾ ਜਾਵੇਗਾ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਗੱਲਬਾਤ ਦੀ ਅਗਵਾਈ ਕਰਨਗੇ ਅਤੇ ਇਸ ਪ੍ਰੋਗਰਾਮ ਵਿੱਚ 5 ਪ੍ਰਮੁੱਖ ਪੈਨਲਿਸਟ ਸ਼੍ਰੀ ਅਜੈ ਸਿੰਘ, ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ, ਸਪਾਈਸ ਜੈੱਟ, ਸ਼੍ਰੀ ਰਿਤੇਸ਼ ਅਗਰਵਾਲ ਓਵਾਈਓ, ਮਿਸ ਅਨੀਤਾ ਡੋਂਗਰੇ ਫੈਸ਼ਨ ਡਿਜ਼ਾਈਨਰ, ਸ਼੍ਰੀ ਰਣਬੀਰ ਬਰਾੜ ਉੱਘੇ ਸ਼ੈੱਫ, ਕੁਮਾਰੀ ਰੰਜੂ ਅਲੈਕਸ, ਮੀਤ ਪ੍ਰਧਾਨ ਮੈਰੀਅਟ ਮਾਰਕਿਟਿੰਗ ਆਦਿ ਸ਼ਾਮਲ ਹੋਣਗੇ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਟੂਰਿਜ਼ਮ ਮੰਤਰਾਲਾ ਦੀ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਤਹਿਤ ਭਾਰਤ ਦੀ ਅਮੀਰ ਵਿਰਾਸਤ ਨੂੰ ਦਿਖਾਉਣ ਦੀ ਇੱਕ ਕੋਸ਼ਿਸ਼ ਹੈ

 

 

ਇਸ ਸੈਸ਼ਨ ਦਾ ਇਨਕ੍ਰੈਡੀਬਲ ਇੰਡੀਆ ਸੋਸ਼ਲ ਮੀਡੀਆ ਹੈਂਡਲਾਂ ਫੇਸਬੁੱਕ.ਕਾਮ/ ਇਨਕ੍ਰੈਡੀਬਲ ਇੰਡੀਆ/ ਅਤੇ ਯੂ-ਟਿਊਬ.ਕਾਮ /ਇਨਕ੍ਰੈਡੀਬਲ ਇੰਡੀਆ ਉੱਤੇ ਲਾਈਵ ਪ੍ਰਸਾਰਣ ਹੋਵੇਗਾ

 

ਦੇਖੋ ਅਪਨਾ ਦੇਸ਼ ਦੇ ਹੋਰ ਵੈਬੀਨਾਰ ਯੋਗ ਅਤੇ ਵੈੱਲਨੈੱਸ ਉੱਤੇ ਅਧਾਰਿਤ ਇਸ ਤਰ੍ਹਾਂ ਹੋਣਗੇ -

 

19 ਜੂਨ, 2020 ਨੂੰ ਸਵੇਰੇ 11.00-12.00 ਵਜੇ ਯੋਗ ਐਂਡ ਵੈੱਲਨੈੱਸ - ਐੱਨ ਆਫਰਿੰਗ ਫਾਰ ਚੈਲੈਂਜਿੰਗ ਟਾਈਮਸ ਵਿਸ਼ੇ ‘ਤੇ ਯੋਗ ਗੁਰੂ ਭਰਤ ਠਾਕੁਰ - ਜੋ ਕਿ ਇੰਟਰਨੈਸ਼ਨਲ ਯੋਗ ਪ੍ਰੈਕਟੀਸ਼ਨਰ ਅਤੇ ਰੂਹਾਨੀ ਆਗੂ ਹਨ, ਡਾ. ਚਿਨਮਏ ਪਾਂਡਿਆ - ਪ੍ਰੋ -ਵਾਈਸ ਚਾਂਸਲਰ ਦੇਵ ਸੰਸਕ੍ਰਿਤੀ ਵਿਸ਼ਵਵਿਦਿਆਲਯਾ, ਡਾ. ਲਕਸ਼ਮੀ ਨਾਰਾਇਣ ਜੋਸ਼ੀ - ਨਾੜੀ ਵਿਗਿਆਨੀ, ਯੋਗ ਥੈਰੇਪੀ ਅਤੇ ਹੀਲਿੰਗ ਸਾਇੰਸਿਜ਼ ਦੇ ਮਾਹਿਰ ਹਨ

 

20 ਜੂਨ, 2020 - ਦੁਪਹਿਰ 2 ਤੋਂ 3 ਵਜੇ - ਵੈਬੀਨਾਰ "ਭਾਰਤ ਇੱਕ ਸੱਭਿਆਚਾਰਕ ਖਜ਼ਾਨਾ" ਵਿਸ਼ੇ ਉੱਤੇ ਵੈਬੀਨਾਰ ਕਰਵਾਇਆ ਜਾਵੇਗਾ ਜਿਸ ਦੀ ਅਗਵਾਈ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਕਰਨਗੇ ਅਤੇ ਦੇ 5 ਹੋਰ ਪ੍ਰਮੁੱਖ ਪੈਨਲਿਸਟ ਜਿਵੇਂ ਕਿ ਸ਼੍ਰੀ ਅਜੈ ਸਿੰਘ, ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸਪਾਈਸ ਜੈੱਟ, ਰਿਤੇਸ਼ ਅਗਰਵਾਲ ਓਵਾਈਓ, ਮਿਸ ਅਨੀਤਾ ਡੋਂਗਰੇ ਫੈਸ਼ਨ ਡਿਜ਼ਾਈਨਰ, ਸ਼੍ਰੀ ਰਣਵੀਰ ਬਰਾੜ ਉੱਘੇ ਸ਼ੈੱਫ, ਕੁਮਾਰੀ ਰੰਜੂ ਅਲੈਕਸ, ਮੀਤ ਪ੍ਰਧਾਨ ਮੈਰੀਅਟ ਮਾਰਕਿਟਿੰਗ ਆਦਿ ਸ਼ਾਮਲ ਹੋਣਗੇ  

 

21 ਜੂਨ, 2020 - ਸਵੇਰੇ 11.00 ਤੋਂ 12.00 ਵਜੇ ਤੱਕ - ਭਾਰਤ ਇੱਕ ਯੋਗ ਟਿਕਾਣਾ ਵਜੋਂ ਸ਼੍ਰੀ ਅਚਲ ਮਹਿਰਾ - ਸੀਈਓ ਗ੍ਰੀਨਵੇਅ  (ਇੱਕ ਸਮਾਜਿਕ ਪ੍ਰਭਾਵ ਪਾਉਣ ਵਾਲੀ ਕੰਪਨੀ), ਮਹੂਆ-ਵਣ ਰੀਸਾਰਟ, ਪੈਂਚ ਐਂਡ ਕੰਪਨੀ - ਬਾਨੀ ਦ ਯੋਗ ਹਾਊਸ ਇਨ ਮੁੰਬਈ ਦੁਆਰਾ ਪੇਸ਼ ਕੀਤਾ ਜਾਵੇਗਾ

 

ਸੋਸ਼ਲ ਮੀਡੀਆ ਰਾਹੀਂ ਰੁਝੇਵੇਂ -

 

ਇਨਕ੍ਰੈਡੀਬਲ ਇੰਡੀਆ ਸੋਸ਼ਲ ਮੀਡੀਆ ਦੇ ਰੁਝੇਵਿਆਂ  ਵਿੱਚ ਯੋਗ ਉਤਸ਼ਾਹੀਆਂ, ਜੋ ਕਿ ਆਪਣੇ ਪਰਿਵਾਰ ਨਾਲ ਯੋਗ ਦਾ ਅਭਿਆਸ ਕਰਦੇ ਹਨ, ਨਾਲ ਸਹਿਯੋਗ ਕਰਨਾ ਉਨ੍ਹਾਂ ਦੀਆਂ ਰੋਜ਼ਾਨਾ ਪੋਸਟਾਂ ਵਿੱਚ ਵੱਖ-ਵੱਖ ਆਸਨਾਂ ਦਾ ਰੋਜ਼ਾਨਾ ਅਭਿਆਸ ਆਪਣੀਆਂ ਤਸਵੀਰਾਂ ਜਾਂ ਵੀਡੀਓ ਦੇਖ ਕੇ ਕਰਨਾ ਆਦਿ ਸ਼ਾਮਲ ਹੈ ਮੰਤਰਾਲਾ ਦੁਆਰਾ ਔਨਲਾਈਨ ਸਰਗਰਮੀਆਂ ਕਰਵਾਈਆਂ ਜਾ ਰਹੀਆਂ ਹਨ ਜਿਥੇ ਲੋਕ ਆਪਣੀਆਂ ਤਸਵੀਰਾਂ ਅਤੇ ਕੁਇਜ਼ ਦੇ ਜਵਾਬਾਂ ਨੂੰ ਸਾਂਝਾ ਕਰਦੇ ਹਨ ਇਸ ਹਫਤੇ ਵਿੱਚ ਯੋਗ ਉਤਸ਼ਾਹੀ ਆਪਣੇ ਲਾਈਵ ਸੈਸ਼ਨ ਦਿਖਾਉਣਗੇ ਇਸ ਦੀਆਂ ਹੋਰ ਵਿਸ਼ੇਸ਼ਤਾਵਾਂ ਵਿੱਚ ਈ-ਨਿਊਜ਼ਲੈਟਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸਲਾਹਾਂ ਦੇਣ ਲਈ ਭੇਜਣਾ ਸ਼ਾਮਲ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਅਹਿਮ 'ਯੋਗ ਟਿਕਾਣਿਆਂ' ਬਾਰੇ ਦੱਸਿਆ ਜਾਂਦਾ ਹੈ ਅਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਕੌਣ ਕਿਹੜੇ ਟਿਕਾਣੇ ‘ਤੇ ਜਾ ਸਕਦਾ ਹੈ ਮੰਤਰਾਲਾ ਦੁਆਰਾ ਮਾਈ ਲਾਈਫ ਮਾਈ ਯੋਗ ਮੁਕਾਬਲੇ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜੋ ਕਿ ਆਯੁਸ਼ ਮੰਤਰਾਲਾ ਦੁਆਰਾ ਕਰਵਾਇਆ ਜਾ ਰਿਹਾ ਹੈ ਅਤੇ ਮੰਤਰਾਲਾ ਦੁਆਰਾ ਆਮ ਲੋਕਾਂ ਦੀ ਘਰਾਂ ਵਿੱਚ ਅਤੇ ਪਰਿਵਾਰ ਨਾਲ ਯੋਗ ਕਰਦਿਆਂ ਦੀ ਵੀਡੀਓ ਵੀ ਪ੍ਰਕਾਸ਼ਿਤ ਕੀਤੀ ਜਾਵੇਗੀ

 

ਟੂਰਿਜ਼ਮ ਮੰਤਰਾਲਾ ਪੂਰੀ ਸਰਗਰਮੀ ਨਾਲ ਮਾਈਗੌਵ ਨਾਲ ਸਹਿਯੋਗ ਕਰ ਰਿਹਾ ਹੈ ਤਾਕਿ ਨਾਗਰਿਕਾਂ ਦੇ ਸਹਿਯੋਗ ਅਤੇ ਟੈਕਨੋਲੋਜੀ ਦੀ ਮਦਦ ਨਾਲ ਦੇਸ਼ ਵਿੱਚ ਘਰੇਲੂ ਟੂਰਿਜ਼ਮ ਨੂੰ ਉਤਸ਼ਾਹਤ ਕੀਤਾ ਜਾ ਸਕੇ ਦੇਖੋ ਅਪਨਾ ਦੇਸ਼ ਵੈਬੀਨਾਰਾਂ ਦੀ ਪੂਰੀ ਸਰਗਰਮੀ ਨਾਲ ਮਦਦ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ) ਦੁਆਰਾ ਕੀਤੀ ਜਾ ਰਹੀ ਹੈ ਇਹ ਡਿਵੀਜ਼ਨ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਦੁਆਰਾ ਸਥਾਪਿਤ ਕੀਤੀ ਗਈ ਸੀ

 

ਟੂਰਿਜ਼ਮ ਮੰਤਰਾਲਾ ਦੀ ਕੋਸ਼ਿਸ਼ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਭਾਰਤ ਦੇ ਯੋਗ ਅਤੇ ਵੈੱਲਨੈੱਸ ਟੂਰਿਜ਼ਮ ਦੇ ਅਮੀਰ ਵਿਰਸੇ ਦੀ ਨੁਮਾਇੰਦਗੀ ਕੀਤੀ ਜਾਵੇ

 

*****

 

ਐੱਨਬੀ/ਏਕੇਜੇ/ਓਏ



(Release ID: 1632696) Visitor Counter : 137