ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੀਡੀਐੱਸ, ਤਿੰਨੇ ਸੈਨਾ ਪ੍ਰਮੁੱਖਾਂ ਨਾਲ ਲੱਦਾਖ ਸੀਮਾ ‘ਤੇ ਸਥਿਤੀ ਦੀ ਸਮੀਖਿਆ ਕੀਤੀ
Posted On:
17 JUN 2020 3:23PM by PIB Chandigarh
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਸਵੇਰੇ ਸਾਊਥ ਬਲਾਕ ਵਿੱਚ ਬੈਠਕ ਕਰਕੇ ਲੱਦਾਖ ਸੀਮਾ ‘ਤੇ ਸਥਿਤੀ ਦੀ ਸਮੀਖਿਆ ਕੀਤੀ। ਇਸ ਬੈਠਕ ਵਿੱਚ ਚੀਫ ਆਵ੍ ਡਿਫੈਂਸ ਸਟਾਫ ਅਤੇ ਮਿਲਟਰੀ ਮਾਮਲੇ ਵਿਭਾਗ ਦੇ ਸਕੱਤਰ, ਜਨਰਲ ਬਿਪਿਨ ਰਾਵਤ; ਥਲ ਸੈਨਾ ਪ੍ਰਮੁੱਖ, ਐੱਮ. ਐੱਮ. ਨਰਵਣੇ; ਜਲ ਸੈਨਾ ਪ੍ਰਮੁੱਖ, ਐਡਮਿਰਲ ਕਰਮਬੀਰ ਸਿੰਘ ਅਤੇ ਵਾਯੂ ਸੈਨਾ ਪ੍ਰਮੁੱਖ, ਏਅਰ ਚੀਫ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਨੇ ਹਿੱਸਾ ਲਿਆ।
ਬੈਠਕ ਦੇ ਬਾਅਦ ਇੱਕ ਟਵੀਟ ਵਿੱਚ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਸੀਮਾ ਸੰਘਰਸ਼ ਵਿੱਚ ਜਵਾਨਾਂ ਦੀ ਸ਼ਹਾਦਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ, ਗਲਵਾਨ ਘਾਟੀ ਵਿੱਚ ਸਾਡੇ ਜਵਾਨਾਂ ਦੀ ਸ਼ਹਾਦਤ ਕਾਫੀ ਪਰੇਸ਼ਾਨ ਕਰਨ ਵਾਲੀ ਅਤੇ ਦਰਦਨਾਕ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸੈਨਿਕਾਂ ਨੇ ਸੀਮਾ 'ਤੇ ਤੈਨਾਤੀ ਦੇ ਦੌਰਾਨ ਆਪਣੇ ਕਰਤੱਵ ਪਾਲਣ ਵਿੱਚ ਮਿਸਾਲੀ ਸਾਹਸ ਅਤੇ ਵੀਰਤਾ ਦਾ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਸੈਨਾ ਦੀਆਂ ਸਰਬਉੱਚ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਦੇਸ਼ ਦੀ ਸੀਮਾ ਦੀ ਸੁਰੱਖਿਆ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ।
ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਰਾਸ਼ਟਰ ਉਨ੍ਹਾਂ ਦੀ ਬਹਾਦਰੀ ਅਤੇ ਬਲੀਦਾਨ ਨੂੰ ਕਦੇ ਨਹੀਂ ਭੁੱਲੇਗਾ। ਮੈਂ ਆਪਣੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਹਾਂ। ਰਾਸ਼ਟਰ ਇਸ ਮੁਸ਼ਕਿਲ ਘੜੀ ਵਿੱਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਭਾਰਤ ਦੇ ਜੋਧਿਆਂ ਦੀ ਵੀਰਤਾ ਅਤੇ ਸਾਹਸ 'ਤੇ ਮਾਣ ਹੈ।
****
ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
(Release ID: 1632114)
Visitor Counter : 182
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Odia
,
Tamil
,
Telugu
,
Malayalam