ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਬਾਰੇ ਅੱਪਡੇਟਸ

ਸਿਹਤ ਲਾਭ ਦੀ ਦਰ ਵਧ ਕੇ 52.47% ਹੋਈ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ-19 ਨਾਲ ਜੁੜੇ ਧੱਬੇ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ

Posted On: 16 JUN 2020 2:15PM by PIB Chandigarh

ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 10,215 ਰੋਗੀਆਂ ਨੂੰ ਠੀਕ ਹੋਏ। ਹੁਣ ਤੱਕ ਕੁੱਲ 1,80,012 ਮਰੀਜ਼ ਕੋਵਿਡ-19 ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਰੇਟ ਵਧਕੇ 52.47% ਤੱਕ ਪਹੁੰਚ ਗਿਆ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਕੋਵਿਡ-19 ਤੋਂ ਸੰਕ੍ਰਮਿਤ ਅੱਧੇ ਤੋਂ ਜ਼ਿਆਦਾ ਮਰੀਜ਼ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ।

 

ਹੁਣ ਕੋਵਿਡ-19 ਦੇ ਕੁੱਲ 1,53,178 ਸੰਕ੍ਰਮਿਤ ਮਰੀਜ਼ ਮੈਡੀਕਲ ਨਿਗਰਾਨੀ ਵਿੱਚ ਹਨ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਨਾਲ ਇੱਕ ਅਲੱਗ ਤਰ੍ਹਾਂ ਦਾ ਵਿਵਹਾਰ ਕਰਨ ਸਬੰਧੀ (ਕਲੰਕ ਦਾ ਸਾਹਮਣਾ ਕਰਨ ਸਬੰਧੀ) ਮੁੱਦੇ ਦੇ ਸਮਾਧਾਨ ਲਈ ਇੱਕ ਵਿਸਤ੍ਰਿਤ ਸਚਿੱਤਰ ਗਾਈਡ ਜਾਰੀ ਕੀਤੀ ਹੈ। ਅਜਿਹੇ ਲੋਕਾਂ ਵਿੱਚ ਕੋਵਿਡ-19 ਤੋਂ ਠੀਕ ਹੋ ਚੁੱਕੇ ਮਰੀਜ਼, ਫਰੰਟਲਾਈਨ ਹੈਲਥਕੇਅਰ ਪ੍ਰੋਵਾਈਡਰਾਂ, ਉਨ੍ਹਾਂ ਦੇ ਪਰਿਵਾਰ ਆਦਿ ਸ਼ਾਮਲ ਹਨ। ਇਹ ਗਾਈਡ https://www.mohfw.gov.in/pdf/GuidetoaddressstigmaassociatedwithCOVID19.pdf  ‘ਤੇ ਦੇਖੀ ਜਾ ਸਕਦੀ ਹੈ।

 

ਕੋਵਿਡ19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/  ਅਤੇ @MoHFW_INDIA

 

ਕੋਵਿਡ19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in  ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

ਕੋਵਿਡ19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

******

 

ਐੱਮਵੀ / ਐੱਸਜੀ


(Release ID: 1631950) Visitor Counter : 211