ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੀ ਏਡੀਆਈਪੀ ਯੋਜਨਾ ਤਹਿਤ ਫ਼ਿਰੋਜ਼ਪੁਰ, ਪੰਜਾਬ ’ਚ ਪਹਿਲੀ ਵਾਰ ਵਰਚੁਅਲ ਪਲੈਟਫਾਰਮ ਰਾਹੀਂ ਦਿੱਵਯਾਂਗਾਂ ਨੂੰ ਸਹਾਇਕ ਉਪਕਰਣ ਤੇ ਸਾਧਨ ਵੰਡੇ
ਸੰਕਟ ਦੀ ਇਸ ਘੜੀ ’ਚ ਲਾਭਾਰਥੀਆਂ ਲਈ ਮੁੜ–ਵਸੇਬਾ ਉਪਕਰਣਾਂ ਦੀ ਸਮੇਂ–ਸਿਰ ਉਪਲਬਧਤਾ ਯਕੀਨੀ ਬਣਾਉਣ ਲਈ ਹੋਰ ਵਰਚੁਅਲ ਏਡੀਆਈਪੀ ਕੈਂਪ ਲਗਾਏ ਜਾਣਗੇ – ਸ਼੍ਰੀ ਥਾਵਰਚੰਦ ਗਹਿਲੋਤ

Posted On: 15 JUN 2020 2:01PM by PIB Chandigarh

ਕੋਵਿਡ–19 ਮਹਾਮਾਰੀ ਕਾਰਨ ਸਮਾਜ ਵਿੱਚ ਇਸ ਵੇਲੇ ਕੁਝ ਅਣਕਿਆਸੀ ਹਾਲਤ ਬਣੀ ਹੋਈ ਹੈ, ਇਸੇ ਲਈ ਭਾਰਤ ਸਰਕਾਰ ਦੁਆਰਾ ਕੁਝ ਖ਼ਾਸ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਦਿੱਵਯਾਂਗਾਂ ਨੂੰ ਭਲਾਈ ਯੋਜਨਾ ਦਾ ਲਾਭ ਬੇਰੋਕ ਮਿਲਦਾ ਰਹੇ। ਇਸੇ ਉੱਦਮ ਵਜੋਂ ਰੋਕਥਾਮ ਦੇ ਸਾਰੇ ਉਪਾਵਾਂ ਨੂੰ ਅਪਣਾਉਂਦਿਆਂ ਅੱਜ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਤਲਵੰਡੀ ਭਾਈ ਬਲਾਕ ਚ ਭਾਰਤ ਸਰਕਾਰ ਦੀ ਏਡੀਆਈਪੀ (ADIP) ਯੋਜਨਾ ਤਹਿਤ ਦਿੱਵਯਾਂਗਾਂ ਲਈ ਬਲਾਕ ਪੱਧਰ ਉੱਤੇ ਸਹਾਇਕ ਉਪਕਰਣ ਅਤੇ ਸਾਧਨ ਮੁਫ਼ਤ ਵੰਡਣ ਲਈ ਇੱਕ ਵਰਚੁਅਲ ਏਡੀਆਈਪੀ (ADIP) ਕੈਂਪ ਲਗਾਇਆ ਗਿਆ। ਲੌਕਡਾਊਨ ਖੁੱਲ੍ਹਣ ਤੋਂ ਬਾਅਦ ਇਹ ਦਿੱਵਯਾਂਗ ਸਸ਼ਕਤੀਕਰਨ ਵਿਭਾਗ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਤਹਿਤ ਆਰਟੀਫ਼ਿਸ਼ੀਅਲ ਲਿੰਬਜ਼ ਮੈਨੂਫ਼ੈਕਚਰਿੰਗ ਕਾਰਪੋਰੇਸ਼ਨ ਆਵ੍ ਇੰਡੀਆ’ (ਏਐੱਲਆਈਐੱਮਸੀਓ – ALIMCO – ਭਾਰਤੀ ਨਕਲੀ ਅੰਗ ਨਿਰਮਾਣ ਨਿਗਮ) ਦੁਆਰਾ ਭਾਰਤ ਸਰਕਾਰ ਦੀ ਮਾਨਤਾਪ੍ਰਾਪਤ ਮਿਆਰੀ ਸੰਚਾਲਨ ਪ੍ਰਕਿਰਿਆ’ (ਐੱਸਓਪੀ) ਨਾਲ ਆਯੋਜਿਤ ਪਹਿਲਾ ਕੈਂਪ ਹੈ।

 

ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਸ਼੍ਰੀ ਥਾਵਰਚੰਦ ਗਹਿਲੋਤ ਨੇ ਔਨਲਾਈਨ ਵੀਡੀਓ ਸਟ੍ਰੀਮਿੰਗ ਰਾਹੀਂ ਮੁੱਖ ਮਹਿਮਾਨ ਵਜੋਂ ਇਸ ਮੌਕੇ ਸ਼ੋਭਾ ਵਧਾਈ। ਸ਼੍ਰੀਮਤੀ ਸ਼ਕੁੰਤਲਾ ਡੀ. ਗੈਮਲਿਨ, ਸਕੱਤਰ, (ਦਿੱਵਯਾਂਗ ਸਸ਼ਕਤੀਕਰਨ ਵਿਭਾਗ), ਸ਼੍ਰੀ ਪ੍ਰਬੋਧ ਸੇਠੀ, ਸੰਯੁਕਤ ਸਕੱਤਰ, ਸ਼੍ਰੀ ਡੀਆਰ ਸਰੀਨ, ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ, ਭਾਰਤੀ ਨਕਲੀ ਅੰਗ ਨਿਰਮਾਣ ਨਿਗਮ ਵੀ ਵੀਡੀਓ ਲਿੰਕ ਰਾਹੀਂ ਇਸ ਮੌਕੇ ਵਰਚੁਅਲ ਤੌਰ ਉੱਤੇ ਮੌਜੂਦ ਸਨ। ਇਸ ਮੌਕੇ ਫ਼ਿਰੋਜ਼ਪੁਰ (ਗ੍ਰਾਮੀਣ) ਦੇ ਵਿਧਾਇਕਾ ਸ਼੍ਰੀਮਤੀ ਸਤਕਾਰ ਕੌਰ ਅਤੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਕਲੈਕਟਰ ਸ਼੍ਰੀ ਕੁਲਵੰਤ ਸਿੰਘ ਮੌਜੂਦ ਸਨ।

 

ਸ਼੍ਰੀ ਥਾਵਰਚੰਦ ਗਹਿਲੋਤ ਨੇ ਆਪਣੇ ਸੰਬੋਧਨ ਚ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ ਉਨ੍ਹਾਂ ਦਾ ਮੰਤਰਾਲਾ ਦੇਸ਼ ਵਿੱਚ ਵਿਭਿੰਨ ਉਪਾਵਾਂ ਤੇ ਯੋਜਨਾਵਾਂ ਰਾਹੀਂ ਪੂਰੀ ਤਰ੍ਹਾਂ ਦਿੱਵਯਾਂਗਾਂ ਦੀ ਭਲਾਈ ਲਈ ਪ੍ਰਤੀਬੱਧ ਹੈ। ਕੋਵਿਡ–19 ਮਹਾਮਾਰੀ ਨੂੰ ਧਿਆਨ ਚ ਰੱਖਦਿਆਂ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਪੂਰੇ ਦੇਸ਼ ਵਿੱਚ ਦਿੱਵਯਾਂਗਾਂ ਨੂੰ ਸਹਾਇਕ ਉਪਕਰਣ ਤੇ ਸਾਧਨ ਵੰਡਣ ਲਈ ਵਰਚੁਅਲ ਏਡੀਆਈਪੀ (ADIP) ਕੈਂਪ ਲਾਏ ਜਾਣਗੇ। ਦੇਸ਼ ਵਿੱਚ ਆਯੋਜਿਤ ਏਡੀਆਈਪੀ (ADIP) ਕੈਂਪਾਂ ਦੌਰਾਨ ਹੁਣ ਤੱਕ 10 ਗਿੰਨੀਜ਼ ਬੁੱਕ ਆਵ੍ ਵਰਲਡ ਰਿਕਾਰਡਸ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਦੁਆਰਾ ਦਿੱਵਯਾਂਗ ਵਿਦਿਆਰਥੀਆਂ ਨੂੰ ਆਤਮਨਿਰਭਰ ਬਣਾਉਣ ਤੇ ਉਨ੍ਹਾਂ ਦੀ ਪੜ੍ਹਾਈ ਅੱਗੇ ਵਧਦੀ ਰੱਖਣ ਲਈ ਲਈ ਵਿੱਤੀ ਸਹਾਇਤਾ ਤੇ ਵਜ਼ੀਫ਼ੇ ਪ੍ਰਦਾਨ ਕਰਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਵੀ ਦਿੱਵਯਾਂਗਾਂ ਦੀ ਸੁਵਿਧਾ ਤੇ ਮਦਦ ਲਈ ਆਪਣੇ ਮੰਤਰਾਲੇ ਦੀਆਂ ਬਹੁਤ ਅਹਿਮ ਯੋਜਨਾਵਾਂ ਤੇ ਪ੍ਰੋਗਰਾਮਾਂ ਬਾਰੇ ਵਿਚਾਰ ਕੀਤਾ ਹੈ। ਉਨ੍ਹਾਂ ਦਿੱਵਯਾਂਗਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮੁੱਚੇ ਭਾਰਤ ਚ ਵੈਧ ਵਿਲੱਖਣ (ਯੂਨੀਕ) ਆਈਡੀ ਕਾਰਡਾਂ ਲਈ ਨਾਮ ਦਰਜ ਕਰਵਾਉਣ ਦਾ ਸੱਦਾ ਦਿੱਤਾ। ਸਾਡੇ ਦੇਸ਼ ਵਿੱਚ ਹੁਣ ਤੱਕ ਦਿੱਵਯਾਂਗਾਂ ਨੂੰ 31 ਲੱਖ ਵਿਲੱਖਣ ਆਈਡੀ ਕਾਰਡ ਵੰਡੇ ਜਾ ਚੁੱਕੇ ਹਨ।

 

ਫ਼ਿਰੋਜ਼ਪੁਰ (ਗ੍ਰਾਮੀਣ) ਦੇ ਵਿਧਾਇਕਾ ਸ਼੍ਰੀਮਤੀ ਸਤਕਾਰ ਕੌਰ ਨੇ ਆਪਣੇ ਸੰਬੋਧਨ ਦੌਰਾਨ ਆਪਣੇ ਹਲਕੇ ਵਿੱਚ ਕੋਵਿਡ–19 ਮਹਾਮਾਰੀ ਦੇ ਇਸ ਨਾਜ਼ੁਕ ਸਮੇਂ ਦੌਰਾਨ ਦਿੱਵਯਾਂਗਾਂ ਲਈ ਅਜਿਹੇ ਲਾਹੇਵੰਦ ਵਰਚੁਅਲ ਏਡੀਆਈਪੀ (ADIP) ਕੈਂਪਾਂ ਦਾ ਇੰਤਜ਼ਾਮ ਕਰਨ ਲਈ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਸੁਝਾਅ ਦਿੱਤਾ ਕਿ ਮੋਟਰਾਈਜ਼ਡ ਤਿਪਹੀਆਸਾਇਕਲ ਲਈ ਦਿੱਵਯਾਂਗਾਂ ਦੀ ਯੋਗਤਾ ਨੂੰ ਹੋਰ ਨਰਮ ਕੀਤਾ ਜਾਵੇ, ਤਾਂ ਜੋ ਹੋਰ ਦਿੱਵਯਾਂਗਾਂ ਨੂੰ ਇਹ ਸਹੂਲਤ ਮਿਲ ਸਕੇ।

 

ਸ਼੍ਰੀਮਤੀ ਸ਼ਕੁੰਤਲਾ ਡੀ. ਗੈਮਲਿਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦਿੱਵਯਾਂਗ ਸਸ਼ਕਤੀਕਰਨ ਵਿਭਾਗ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਨੇ ਪੂਰੇ ਦੇਸ਼ ਵਿੱਚ ਅਜਿਹੇ ਵਰਚੁਅਲ ਏਡੀਆਈਪੀ (ADIP) ਕੈਂਪ ਆਯੋਜਿਤ ਕਰਵਾਉਣ ਲਈ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ’ (ਐੱਸਓਪੀ) ਵਿਕਸਿਤ ਕੀਤੀ ਹੈ। ਉਪਕਰਣ ਤੇ ਸਹਾਇਕ ਉਪਕਰਣ ਵੰਡਣ ਦੌਰਾਨ ਕੋਵਿਡ–19 ਫੈਲਣ ਦੀ ਸੰਭਾਵਨਾ ਨੂੰ ਰੋਕਣ ਲਈ ਸਿਹਤ ਤੇ ਨਿਜੀ ਸੁਰੱਖਿਆ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਅਤੇ ਹੋਰ ਲੋੜੀਂਦੀਆਂ ਸਾਵਧਾਨੀਆਂ ਰੱਖਣਾ ਯਕੀਨੀ ਬਣਾਇਆ ਜਾ ਰਿਹਾ ਹੈ।

 

ਬਲਾਕ ਤਲਵੰਡੀ ਦੇ ਕੁੱਲ 95 ਲਾਭਾਰਥੀਆਂ ਨੂੰ 12 ਲੱਖ ਰੁਪਏ ਕੀਮਤ ਦੇ 166 ਵੱਖੋਵੱਖਰੇ ਵਰਗਾਂ ਦੇ ਸਹਾਇਕ ਉਪਕਰਣ ਮੁਹੱਈਆ ਕਰਵਾਏ ਗਏ। ਇਸ ਕੈਂਪ ਦੌਰਾਨ ਲਾਭਾਰਥੀਆਂ ਵਿੱਚ 11 ਮੋਟਰਾਈਜ਼ਡ ਟ੍ਰਾਈਸਾਇਕਲ ਵੀ ਵੰਡੇ ਗਏ ਸਨ। ਉਂਝ ਫ਼ਿਰੋਜ਼ਪੁਰ ਜ਼ਿਲ੍ਹੇ ਦੇ 962 ਲਾਭਾਰਥੀਆਂ ਨੂੰ 1 ਕਰੋੜ 50 ਲੱਖ ਰੁਪਏ ਕੀਮਤ ਦੇ 1,667 ਸਹਾਇਕ ਉਪਕਰਣ ਮੁਹੱਈਆ ਕਰਵਾਏ ਜਾ ਰਹੇ ਹਨ। ਫ਼ਿਰੋਜ਼ਪੁਰ ਦੇ 6 ਬਲਾਕਾਂ ਵਿੱਚ ਇਨ੍ਹਾਂ ਦੀ ਵੰਡ 15 ਤੋਂ 20 ਜੂਨ, 2020 ਤੱਕ ਕੀਤੀ ਜਾ ਰਹੀ ਹੈ।

 

ਫ਼ਿਰੋਜ਼ਪੁਰ (ਪੰਜਾਬ) ਦੇ ਤਲਵੰਡੀ ਭਾਈ ਵਿਖੇ ਅੱਜ ਦਾ ਇਹ ਕੈਂਪ ਆਪਣੀ ਕਿਸਮ ਦਾ ਪਹਿਲਾ ਸੀ, ਜਿੱਥੇ ਏਐੱਲਆਈਐੱਮਸੀਓ (ALIMCO) ਦੁਆਰਾ ਵੰਡ ਦੀ ਵਿਕੇਂਦਰੀਕ੍ਰਿਤ ਪੱਧਤੀ ਨੂੰ ਅਪਣਾਇਆ ਅਤੇ ਵਰਚੁਅਲ ਰਾਹੀਂ ਦੂਰਵਰਤੀ ਸੰਬੋਧਨ ਕੀਤਾ ਗਿਆ। ਇਸ ਦੀ ਸਫ਼ਲਤਾ ਦੇ ਆਧਾਰ ਤੇ ਅਜਿਹੇ ਕੈਂਪ ਪੂਰੇ ਦੇਸ਼ ਵਿੱਚ ਲਾਏ ਜਾਣਗੇ, ਜਿਨ੍ਹਾਂ ਦੁਆਰਾ ਸੰਕਟ ਦੀ ਇਸ ਘੜੀ ਦੌਰਾਨ ਲਾਭਾਰਥੀਆਂ ਲਈ ਮੁੜਵਸੇਬਾ ਸਹਾਇਤਾ (ਏਡ) ਦੀ ਸਮੇਂਸਿਰ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਇਹ ਕੈਂਪ ਆਰਟੀਫ਼ਿਸ਼ੀਅਲ ਲਿੰਬਜ਼ ਮੈਨੂਫ਼ੈਕਚਰਿੰਗ ਕਾਰਪੋਰੇਸ਼ਨ ਆਵ੍ ਇੰਡੀਆ’ (ਏਐੱਲਆਈਐੱਮਸੀਓ – ALIMCO – ਭਾਰਤੀ ਨਕਲੀ ਅੰਗ ਨਿਰਮਾਣ ਨਿਗਮ), ਕਾਨਪੁਰ ਦੁਆਰਾ ਦਿੱਵਯਾਂਗ ਸਸ਼ਕਤੀਕਰਨ ਵਿਭਾਗ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ, ਭਾਰਤ ਸਰਕਾਰ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਾਇਆ ਗਿਆ।

 

ਲਾਭਾਰਥੀਆਂ ਤੱਕ ਪੁੱਜਣ ਵਾਸਤੇ ਪ੍ਰੋਫ਼ੈਸ਼ਨਲਸ ਦੁਆਰਾ ਹਰੇਕ ਵਿਅਕਤੀ ਲਈ ਥਰਮਲ ਸਕ੍ਰੀਨਿੰਗ, ਫ਼ੇਸ ਮਾਸਕ, ਸੈਨੀਟਾਈਜ਼ਰਜ਼, ਹੱਥਾਂ ਦੇ ਦਸਤਾਨੇ ਤੇ ਪੀਪੀਈ ਕਿਟਸ ਦੀ ਲਾਜ਼ਮੀ ਵਰਤੋਂ ਦੇ ਇੰਤਜ਼ਾਮ ਜਿਹੇ ਕੁਝ ਕਦਮ ਚੁੱਕੇ ਗਏ ਸਨ, ਤਾਂ ਜੋ ਦਿੱਵਯਾਂਗਾਂ ਨੂੰ ਯੋਜਨਾ ਦਾ ਲਾਭ ਮਿਲ ਸਕੇ। ਉਪਕਰਣਾਂ ਸਮੇਤ ਮੁੱਖ ਸਥਾਨ ਅਤੇ ਵਾਰਵਾਰ ਛੋਹੀਆਂ ਜਾਣ ਵਾਲੀਆਂ ਸਤਹਾਂ ਦੇ ਸੈਨੀਟਾਈਜ਼ੇਸ਼ਨ ਨੂੰ ਯਕੀਨੀ ਬਣਾਇਆ ਗਿਆ ਸੀ। ਵੰਡਣ ਤੋਂ ਐਨ ਪਹਿਲਾਂ ਉਪਕਰਣ ਤੇ ਉਪਕਰਣਾਂ, ਟ੍ਰਾਂਸਪੋਰਟ ਵਾਹਨ, ਦੇ ਪ੍ਰੀਡਿਸਪੈਚ ਸੈਨੀਟਾਈਜ਼ੇਸ਼ਨ ਅਤੇ ਸਹਾਇਕ ਉਪਕਰਣ ਦੇ ਮੁੜਸੈਨੇਟਾਈਜ਼ੇਸ਼ਨ ਸਮੇਤ ਉਪਕਰਣਾਂ ਦਾ ਬਹੁਪੱਧਰੀ ਸੈਨੀਟਾਈਜ਼ੇਸ਼ਨ ਕੀਤਾ ਗਿਆ ਸੀ। ਜਿਹੜੇ ਯੰਤਰਾਂ ਨੂੰ ਫ਼ਿਟਿੰਗ ਲਈ ਨੇੜਲੇ ਸੰਪਰਕ ਦੀ ਜ਼ਰੂਰਤ ਹੁੰਦੀ ਹੈ, ਉਹ ਹਾਲੇ ਕੋਵਿਡ ਦੇ ਮੌਜੂਦਾ ਹਾਲਾਤ ਕਾਰਨ ਵੰਡੇ ਨਹੀਂ ਗਏ ਹਨ।

 

ਬੈਠਣ ਦੇ ਇੰਤਜ਼ਾਮਾਂ ਦੀ ਯੋਜਨਾ ਕੁਝ ਇਸ ਤਰੀਕੇ ਕੀਤੀ ਗਈ ਸੀ ਕਿ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਆਏ ਲਾਭਾਰਥੀਆਂ ਤੇ ਉਨ੍ਹਾਂ ਦੇ ਸਹਾਇਕਾਂ ਵਿੱਚ ਸਮਾਜਿਕਦੂਰੀ ਬਣੀ ਰਹੇ ਤੇ ਉਹ ਪੂਰੇ ਦਿਨ ਦੌਰਾਨ ਵੱਖੋਵੱਖਰੇ ਸਮਿਆਂ ਤੇ ਇੱਕ ਵਾਰੀ ਵਿੱਚ 40 ਲਾਭਾਰਥੀਆਂ ਦੇ ਬੈਚਾਂ ਵਿੱਚ ਆਉਣਗੇ ਤੇ ਉਨ੍ਹਾਂ ਨੂੰ ਆਪਸ ਵਿੱਚ ਨੇੜਲੇ ਸੰਪਰਕ ਤੋਂ ਬਚਾਉਣ ਲਈ ਅੰਦਰ ਆਉਣ ਤੇ ਬਾਹਰ ਜਾਣ ਦੇ ਰਾਹ ਵੱਖੋਵੱਖਰੇ ਰੱਖੇ ਗਏ ਸਨ।

 

ਤਲਵੰਡੀ ਭਾਈ ਬਲਾਕ ਵਿੱਚ ਵੰਡੇ ਗਏ ਉਪਕਰਣ ਤੇ ਉਪਕਰਣਾਂ ਵਿੱਚ ਇਹ ਸ਼ਾਮਲ ਹਨ: 11 ਮੋਟਰਾਈਜ਼ਡ ਤਿਪਹੀਆ ਸਾਇਕਲਾਂ, 19 ਤਿਪਹੀਆ ਸਾਇਕਲਾਂ, 21 ਵ੍ਹੀਲ ਚੇਅਰਜ਼, 04 ਸੀ.ਪੀ. ਚੇਅਰ, 32 ਫਹੁੜੀਆਂ (Crutches), ਚਲਣ ਵਿੱਚ ਮਦਦ ਲਈ 15 ਸੋਟੀਆਂ, 14 ਸਮਾਰਟ ਕੇਨ, 12 ਸਮਾਰਟ ਫ਼ੋਨ, 01 ਡੇਜ਼ੀ ਪਲੇਅਰ, 03 ਰੋਲੇਟਰ, 18 ਹੀਅਰਿੰਗ ਏਡ, 12 ਐੱਮਐੱਸਆਈਈਡੀ (MSIED) ਕਿੱਟ ਅਤੇ 04 ਨਕਲੀ ਅੰਗ ਅਤੇ ਕੈਲਿਪਰਜ਼। ਇਸ ਕੈਂਪ ਦੌਰਾਨ ਕੁੱਲ 200 ਮੋਟਰਾਈਜ਼ਡ ਤਿਪਹੀਆ ਸਾਇਕਲ ਵੰਡੇ ਗਏ। ਇੱਕ ਮੋਟਰਾਈਜ਼ਡ ਤਿਪਹੀਆ ਸਾਇਕਲ ਦੀ ਕੀਮਤ 37 ਹਜ਼ਾਰ ਰੁਪਏ ਹੈ। ਯੋਗ ਲਾਭਾਰਥੀ ਨੂੰ ਭਾਰਤ ਸਰਕਾਰ ਦੀ ਏਡੀਆਈਪੀ (ADIP) ਯੋਜਨਾ ਤਹਿਤ ਸਬਸਿਡੀ ਵਜੋਂ 25 ਹਜ਼ਾਰ ਰੁਪਏ ਦੀ ਸਹਾਇਤਾ ਮਿਲਦੀ ਹੈ। ਹਰੇਕ ਮੋਟਰਾਈਜ਼ਡ ਤਿਪਹੀਆ ਸਾਇਕਲ ਲਈ ਬਾਕੀ ਦੇ 12,000 ਰੁਪਏ ਦਾ ਅੰਸ਼ਦਾਨ ਜ਼ਿਲ੍ਹਾ ਰੈੱਡ ਕ੍ਰੌਸ ਸੁਸਾਇਟੀ, ਫ਼ਿਰੋਜ਼ਪੁਰ ਦੁਆਰਾ ਕੀਤਾ ਗਿਆ ਹੈ।

 

ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਬਲਾਕਕ੍ਰਮ ਅਨੁਸਾਰ ਵੰਡ ਕੈਂਪਾਂ ਦੀ ਲੜੀ ਵਿੱਚ ਨਿਮਨਲਿਖਤ ਵਰਗਾਂ ਦੇ ਉਪਕਰਣ ਤੇ ਉਪਕਰਣ ਵੰਡੇ ਗਏ। ਉਨ੍ਹਾਂ ਦੇ ਵੇਰਵੇ ਨਿਮਨਲਿਖਤ ਅਨੁਸਾਰ ਹਨ:

 

•          ਮੋਟਰਾਈਜ਼ਡ ਤਿਪਹੀਆ ਸਾਇਕਲ            - 200

•          ਤਿਪਹੀਆ ਸਾਇਕਲ                           - 239

•           ਵ੍ਹੀਲ ਚੇਅਰ                                   - 194

•           ਸੀ.ਪੀ. ਚੇਅਰ                                - 23    

•           ਫਹੁੜੀਆਂ (Crutches)                       - 394

•           ਚਲਣ ਵਿੱਚ ਮਦਦ ਲਈ ਸੋਟੀਆਂ             - 108

•           ਸਮਾਰਟ ਕੇਨ                                 - 76

•           ਸਮਾਰਟ ਫ਼ੋਨ                                 - 51

•           ਡੇਜ਼ੀ ਪਲੇਅਰ                                -17

•           ਬ੍ਰੇਲ ਕਿੱਟ                                     - 03

•           ਰੋਲੇਟਰ                                       -21

•           ਹੀਅਰਿੰਗ ਏਡ                                - 226

•           ਐੱਮਐੱਸਆਈਈਡੀ (MSIED) ਕਿੱਟ         - 98

•           ਨਕਲੀ ਅੰਗ ਤੇ ਕੈਲਿਪਰਜ਼           – 17

 

*****

 

ਐੱਨਬੀ/ਐੱਸਕੇ(Release ID: 1631814) Visitor Counter : 17