ਰਸਾਇਣ ਤੇ ਖਾਦ ਮੰਤਰਾਲਾ
ਸ਼੍ਰੀ ਮਾਂਡਵੀਯਾ ਨੇ 5 ਖਾਦ ਪਲਾਂਟਾਂ ਦੀ ਬਹਾਲੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਕੋਵਿਡ - 19 ਦੇ ਬਾਵਜੂਦ ਰਾਮਾਗੁੰਡਮ ਪਲਾਂਟ ਦੇ ਸਤੰਬਰ 2020 ਤੱਕ ਜਦਕਿ ਗੋਰਖਪੁਰ, ਬਰੌਨੀ ਅਤੇ ਸਿੰਦਰੀ ਪਲਾਂਟਾਂ ਦੇ ਮਈ 2021 ਤੱਕ ਉਤਪਾਦਨ ਸ਼ੁਰੂ ਕਰਨ ਦੀ ਉਮੀਦ ਹੈ
ਸ਼੍ਰੀ ਮਾਂਡਵੀਯਾ ਨੇ 5 ਪਲਾਂਟਾਂ ਵਿੱਚ ਕੰਮ ਪੂਰਾ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਸਾਰੇ ਸੰਭਵ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ
Posted On:
12 JUN 2020 2:17PM by PIB Chandigarh
ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ, ਸ਼੍ਰੀ ਮਨਸੁਖ ਮਾਂਡਵੀਯਾ ਨੇ ਵੀਡੀਓ ਕਾਨਫੰਸਿੰਗ ਜ਼ਰੀਏ 5 ਖਾਦ ਪਲਾਂਟਾਂ ਦੀ ਬਹਾਲੀ ਦੀ ਪ੍ਰਗਤੀ ਉੱਤੇ ਖਾਦ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ।
ਇਨ੍ਹਾਂ ਵਿੱਚ ਹਿੰਦੁਸਤਾਨ ਉਰਵਰਕ ਰਸਾਇਣ ਲਿਮਿਟਿਡ (ਐੱਚਯੂਆਰਐੱਲ): ਗੋਰਖਪੁਰ , ਬਰੌਨੀ ਅਤੇ ਸਿੰਦਰੀ, ਰਾਮਾਗੁੰਡਮ ਫਰਟੀਲਾਈਜ਼ਰਸ ਐਂਡ ਕੈਮੀਕਲਸ ਲਿਮਿਟਿਡ (ਆਰਐੱਫਸੀਐੱਲ) ਅਤੇ ਤਲਚਰ ਫਰਟੀਲਾਈਜ਼ਰਸ ਲਿਮਿਟਿਡ (ਟੀਐੱਫਐੱਲ) ਸ਼ਾਮਲ ਹਨ। ਇਸ ਬੈਠਕ ਵਿੱਚ ਇਨ੍ਹਾਂ 5 ਖਾਦ ਪਲਾਂਟਾਂ ਦੀ ਬਹਾਲੀ ਦਾ ਕੰਮ ਦੇਖ ਰਹੇ ਆਰਐੱਫਸੀਐੱਲ, ਐੱਚਯੂਆਰਐੱਲ ਅਤੇ ਟੀਐੱਫਐੱਲ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਉਪਰੋਕਤ ਸਾਰੇ ਖਾਦ ਪਲਾਂਟਾਂ ਦੀ ਭੌਤਿਕ ਅਤੇ ਵਿੱਤੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ, ਸ਼੍ਰੀ ਮਾਂਡਵੀਯਾ ਨੇ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਲਈ ਉਹ ਸਾਰੇ ਸੰਭਵ ਕਦਮ ਉਠਾ ਸਕਦੇ ਹਨ।
ਇਸ ਸਮੀਖਿਆ ਬੈਠਕ ਵਿੱਚ, ਸ਼੍ਰੀ ਮਾਂਡਵੀਯਾ ਨੂੰ ਦੱਸਿਆ ਗਿਆ ਕਿ ਰਾਮਾਗੁੰਡਮ ਫਰਟੀਲਾਈਜ਼ਰਸ ਐਂਡ ਕੈਮੀਕਲਸ ਲਿਮਿਟਿਡ (ਆਰਐੱਫਸੀਐੱਲ) ਵਿੱਚ ਭੌਤਿਕ ਪ੍ਰਗਤੀ ਦਾ 99.53% ਕੰਮ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਹੈ ਅਤੇ ਕੋਵਿਡ - 19 ਕਾਰਨ ਭੌਤਿਕ ਕਾਰਜ ਦੇ ਇੱਕ ਛੋਟੇ ਕੰਮ ਦੇ ਪੂਰੇ ਹੋਣ ਵਿੱਚ ਕੁਝ ਦੇਰੀ ਹੋਈ ਹੈ। ਉਮੀਦ ਹੈ ਕਿ ਸਤੰਬਰ, 2020 ਦੇ ਅੰਤ ਤੱਕ ਇੱਥੇ ਯੂਰੀਆ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ ।
ਇਸੇ ਤਰ੍ਹਾਂ, ਬੈਠਕ ਵਿੱਚ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਾਂਡਵੀਯਾ ਨੂੰ ਦੱਸਿਆ ਗਿਆ ਕਿ ਗੋਰਖਪੁਰ, ਸਿੰਦਰੀ, ਬਰੌਨੀ ਖਾਦ ਪਲਾਂਟਾਂ ਵਿੱਚ ਕ੍ਰਮਵਾਰ 77% , 70% ਅਤੇ 69% ਭੌਤਿਕ ਪ੍ਰਗਤੀ ਹਾਸਲ ਕਰ ਲਈ ਗਈ ਹੈ। ਇਹ ਉਮੀਦ ਪ੍ਰਗਟਾਈ ਗਈ ਕਿ ਗੋਰਖਪੁਰ, ਬਰੌਨੀ ਅਤੇ ਸਿੰਦਰੀ ਪਲਾਂਟਾਂ ਵਿੱਚ ਮਈ 2021 ਤੋਂ ਪਹਿਲਾਂ ਬਹਾਲੀ ਦਾ ਕੰਮ ਪੂਰਾ ਹੋ ਜਾਵੇਗਾ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਓਡੀਸ਼ਾ ਦੇ ਤਲਚਰ ਖਾਦ ਪਲਾਂਟ ਵਿੱਚ ਅਜੇ ਪ੍ਰੋਜੈਕਟ-ਪੂਰਵ ਗਤੀਵਿਧੀਆਂ ਚਲ ਰਹੀਆਂ ਹਨ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਕੋਵਿਡ - 19 ਨਾਲ ਪੈਦਾ ਚੁਣੌਤੀਆਂ ਦੀ ਵਜ੍ਹਾ ਨਾਲ ਕੁਝ ਦੇਰੀ ਦੇ ਬਾਵਜੂਦ ਇਨ੍ਹਾਂ ਪ੍ਰੋਜੈਕਟਾਂ ਦਾ ਕੰਮ ਜ਼ੋਰਦਾਰ ਤਰੀਕੇ ਨਾਲ ਚਲ ਰਿਹਾ ਹੈ।
ਭਾਰਤ ਸਰਕਾਰ ਨੇ ਯੂਰੀਆ ਖੇਤਰ ਵਿੱਚ ਨਵੇਂ ਨਿਵੇਸ਼ ਨੂੰ ਵਧਾਉਣ ਅਤੇ ਯੂਰੀਆ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਨਵੀਂ ਨਿਵੇਸ਼ ਨੀਤੀ (ਐੱਨਆਈਪੀ), 2012 ਦਾ ਐਲਾਨ ਕੀਤਾ ਸੀ । ਐੱਨਆਈਪੀ, 2012 ਤਹਿਤ, ਭਾਰਤ ਸਰਕਾਰ, ਭਾਰਤੀ ਖਾਦ ਨਿਗਮ ਲਿਮਿਟਿਡ (ਐੱਫਸੀਆਈਐੱਲ ) ਅਤੇ ਹਿੰਦੁਸਤਾਨ ਖਾਦ ਨਿਗਮ ਲਿਮਿਟਿਡ (ਐੱਚਐੱਫਸੀਐੱਲ) ਦੇ ਉਪਰੋਕਤ 5 ਬੰਦ ਪਏ ਖਾਦ ਪਲਾਂਟਾਂ ਨੂੰ ਪੁਨਰਜੀਵਿਤ ਕਰ ਰਹੀ ਹੈ। ਜਨਤਕ ਖੇਤਰ ਦੀਆਂ ਜਿਨ੍ਹਾਂ ਇਕਾਈਆਂ ਦੀ ਬਹਾਲੀ ਕੀਤੀ ਜਾ ਰਹੀ ਹੈ , ਉਨ੍ਹਾਂ ਵਿੱਚ ਰਾਮਾਗੁੰਡਮ ਫਰਟੀਲਾਈਜਰਸ ਐਂਡ ਕੈਮੀਕਲਸ ਲਿਮਿਟਿਡ ( ਆਰਐੱਫਸੀਐੱਲ), ਤਲਚਰ ਫਰਟੀਲਾਈਜ਼ਰਸ ਲਿਮਿਟਿਡ ( ਟੀਐੱਫਐੱਲ ) , ਹਿੰਦੁਸਤਾਨ ਖਾਦ ਅਤੇ ਰਸਾਇਣ ਲਿਮਿਟਿਡ (ਗੋਰਖਪੁਰ , ਬਰੌਨੀ ਅਤੇ ਸਿੰਦਰੀ ) ਸ਼ਾਮਲ ਹਨ।
*****
ਆਰਸੀਜੇ/ਆਰਕੇਐੱਮ
(Release ID: 1631264)
Visitor Counter : 255