ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਅੱਜ ਨਵੀਂ ਦਿੱਲੀ ਵਿੱਚ ਉੱਚ ਵਿਦਿਅਕ ਸੰਸਥਾਵਾਂ ਦੇ ਲਈ “ਇੰਡੀਆ ਰੈਂਕਿੰਗਸ 2020” ਨੂੰ ਜਾਰੀ ਕੀਤਾ

ਆਈਆਈਟੀ ਮਦਰਾਸ ਨੇ ਇੰਜੀਨੀਅਰਿੰਗ ਵਿੱਚ ਪਹਿਲਾ ਸਥਾਨ ਬਰਕਰਾਰ ਰੱਖਦੇ ਹੋਏ ਓਵਰਆਲ ਰੈਂਕਿੰਗ ਵਿੱਚ ਵੀ ਚੋਟੀ ’ਤੇ ਹੈ

ਯੂਨੀਵਰਸਿਟੀਆਂ ਦੀ ਸੂਚੀ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ, ਬੰਗਲੁਰੂ ਪਹਿਲੇ ਸਥਾਨ ’ਤੇ

ਮੈਨੇਜਮੈਂਟ ਸ਼੍ਰੇਣੀ ਵਿੱਚ ਆਈਆਈਐੱਮ ਅਹਿਮਦਾਬਾਦ ਸਭ ਤੋਂ ਉੱਪਰ ਹੈ ਅਤੇ ਮੈਡੀਕਲ ਸ਼੍ਰੇਣੀ ਵਿੱਚ ਏਮਜ਼ ਲਗਾਤਾਰ ਤੀਜੇ ਸਾਲ ਚੋਟੀ ਦੇ ਨੰਬਰ ’ਤੇ ਬਰਕਰਾਰ ਹੈ

ਕਾਲਜਾਂ ਵਿੱਚੋਂ ਮਿਰਾਂਡਾ ਕਾਲਜ ਲਗਾਤਾਰ ਤੀਜੇ ਸਾਲ ਪਹਿਲੇ ਸਥਾਨ ’ਤੇ ਬਰਕਰਾਰ ਹੈ

ਡੈਂਟਲ ਦੀ ਸ਼੍ਰੇਣੀ ਵਿੱਚ ਮੌਲਾਨਾ ਆਜ਼ਾਦ ਇੰਸਟੀਟਿਊਟ ਆਵ੍ ਡੈਂਟਲ ਸਾਇੰਸਿਜ਼, ਦਿੱਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਇੰਡੀਆ ਰੈਂਕਿੰਗ 2020 ਵਿੱਚ ਡੈਂਟਲ ਸੰਸਥਾਵਾਂ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ

ਰੈਕਿੰਗ ਵਿੱਚ ਯੂਨੀਵਰਸਿਟੀਆਂ ਨੂੰ ਵੱਖ-ਵੱਖ ਰੈਂਕਿੰਗ ਮਾਪਦੰਡਾਂ ’ਤੇ ਆਪਣੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਅਤੇ ਖੋਜ ਅਤੇ ਸੁਧਾਰ ਦੇ ਖੇਤਰਾਂ ਵਿੱਚ ਖ਼ਾਮੀਆਂ ਦੀ ਪਛਾਣ ਕਰਨ ਵਿੱਚ ਸਹਾਇਤਾ ਮਿਲਦੀ ਹੈ - ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ

Posted On: 11 JUN 2020 2:59PM by PIB Chandigarh

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਅੱਜ ਵੱਖ-ਵੱਖ ਸ਼੍ਰੇਣੀਆਂ ਵਿੱਚ ਉੱਚ ਸਿੱਖਿਆ ਦੀਆਂ ਸੰਸਥਾਵਾਂ ਦਾ ਪੰਜ ਵੱਖ-ਵੱਖ ਵਿਆਪਕ ਮਾਪਦੰਡਾਂ ’ਤੇ ਉਨ੍ਹਾਂ ਦੇ ਪ੍ਰਦਰਸ਼ਨ ਦੇ ਅਧਾਰ ’ਤੇ ਇੰਡੀਆ ਰੈਂਕਿੰਗ 2020” ਜਾਰੀ ਕੀਤੀ। ਸ਼੍ਰੀ ਨਿਸ਼ੰਕ ਨੇ ਮਾਨਵ ਸੰਸਾਧਨ ਵਿਕਾਸ ਦੇ ਰਾਜ ਮੰਤਰੀ ਸ਼੍ਰੀ ਸੰਜੈ ਧੋਤ੍ਰੇ ਦੀ ਮੌਜੂਦਗੀ ਵਿੱਚ 10 ਸ਼੍ਰੇਣੀਆਂ ਵਿੱਚ ਅੱਜ ਇੰਡੀਆ ਰੈਂਕਿੰਗ 2020 ਨੂੰ ਜਾਰੀ ਕੀਤਾਇਸ ਰਿਲੀਜ਼ ਪ੍ਰੋਗਰਾਮ ਵਿੱਚ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵਧੀਕ ਸਕੱਤਰ (ਉੱਚ ਸਿੱਖਿਆ), ਸ਼੍ਰੀ ਰਾਕੇਸ਼ ਰੰਜਨ, ਐੱਮਐੱਚਆਰਡੀ; ਚੇਅਰਮੈਨ ਯੂਜੀਸੀ, ਪ੍ਰੋਫ਼ੈਸਰ ਡੀ.ਪੀ. ਸਿੰਘ; ਚੇਅਰਮੈਨ, ਏਆਈਸੀਟੀਈ ਅਨਿਲ ਸਹਸ੍ਰਬੁਧੇ; ਚੇਅਰਮੈਨ ਐੱਨਬੀਏ, ਪ੍ਰੋਫ਼ੈਸਰ ਕੇ.ਕੇ. ਅਗਰਵਾਲ; ਮੈਂਬਰ ਸਕੱਤਰ ਐੱਨਬੀਏ, ਡਾ ਅਨਿਲ ਕੁਮਾਰ ਨਾਸਾ ਅਤੇ ਉੱਚ ਸਿੱਖਿਆ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏਇਹ ਭਾਰਤ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੀ ਇੰਡੀਆ ਰੈਂਕਿੰਗ ਦਾ ਲਗਾਤਾਰ ਪੰਜਵਾਂ ਐਡੀਸ਼ਨ ਹੈ ਸਾਲ 2020 ਵਿੱਚ ਪਹਿਲਾਂ ਦੀਆਂ ਨੌ ਰੈਂਕਿੰਗਾਂ ਤੋਂ ਇਲਾਵਾ ਡੈਂਟਲਸ਼੍ਰੇਣੀ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ, ਜਿਸ ਨਾਲ ਇਸ ਸਾਲ ਕੁੱਲ ਸ਼੍ਰੇਣੀਆਂ ਜਾਂ ਵਿਸ਼ੇ ਦੇ ਖੇਤਰ ਦੀ ਸੰਖਿਆ 10  ਹੋ ਗਈ ਹੈ

 

ਇਸ ਮੌਕੇ ਬੋਲਦਿਆਂ ਕੇਂਦਰੀ ਮੰਤਰੀ ਸ਼੍ਰੀ ਨਿਸ਼ੰਕ ਨੇ ਕਿਹਾ ਕਿ ਇਸ ਰੈਂਕਿੰਗ ਨਾਲ ਵਿਦਿਆਰਥੀਆਂ ਨੂੰ ਕੁਝ ਮਾਪਦੰਡਾਂ ਦੇ ਅਧਾਰ ’ਤੇ ਯੂਨੀਵਰਸਿਟੀਆਂ ਨੂੰ ਚੁਣਨ ਵਿੱਚ ਮਦਦ ਮਿਲਦੀ ਹੈ ਇਸ ਨਾਲ ਯੂਨੀਵਰਸਿਟੀਆਂ ਨੂੰ ਵੱਖ-ਵੱਖ ਰੈਂਕਿੰਗ ਮਾਪਦੰਡਾਂ ’ਤੇ ਆਪਣੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਅਤੇ ਖੋਜ ਅਤੇ ਸੁਧਾਰ ਦੇ ਖੇਤਰਾਂ ਵਿੱਚ ਖ਼ਾਮੀਆਂ ਦੀ ਪਛਾਣ ਕਰਨ ਵਿੱਚ ਸਹਾਇਤਾ ਮਿਲਦੀ ਹੈਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਸੰਸਥਾਵਾਂ ਦੀ ਰੈਂਕਿੰਗ ਸੰਸਥਾਵਾਂ ਦੇ ਵਿੱਚ ਬਿਹਤਰ ਕਾਰਗੁਜ਼ਾਰੀ ਕਰਨ ਅਤੇ ਅੰਤਰਰਾਸ਼ਟਰੀ ਰੈਂਕਿੰਗ ਵਿੱਚ ਉੱਚਾ ਰੈਂਕ ਪ੍ਰਾਪਤ ਕਰਨ ਦੇ ਲਈ ਮੁਕਾਬਲੇ ਵਾਲੀ ਭਾਵਨਾ ਪੈਦਾ ਕਰਦੀ ਹੈ

 

https://twitter.com/DrRPNishank/status/1270968707024470018

 

ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਮਾਨਵ ਸੰਸਾਧਨ ਵਿਕਾਸ ਦੇ ਮੰਤਰਾਲੇ ਨੇ ਇੱਕ ਰਾਸ਼ਟਰੀ ਸੰਸਥਾਗਤ ਰੈਂਕਿੰਗ ਫ਼ਰੇਮਵਰਕ (ਐੱਨਆਈਆਰਐੱਫ਼) ਬਣਾਉਣ ਦੀ ਇਹ ਮਹੱਤਵਪੂਰਨ ਪਹਿਲਕਦਮੀ ਕੀਤੀ ਹੈ, ਜੋ ਪਿਛਲੇ ਪੰਜ ਸਾਲਾਂ ਤੋਂ ਵੱਖ-ਵੱਖ ਸ਼੍ਰੇਣੀਆਂ ਅਤੇ ਗਿਆਨ ਦੇ ਖੇਤਰਾਂ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੀ ਰੈਂਕਿੰਗ ਲਈ ਵਰਤੀ ਜਾ ਰਹੀ ਹੈ ਅਤੇ ਇਹ ਸਚਮੁਚ ਹੀ ਸਾਡੇ ਸਾਰਿਆਂ ਦੇ ਲਈ ਉਤਸ਼ਾਹ ਦਾ ਇੱਕ ਸਰੋਤ ਹੈ ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨੇ ਸੰਸਥਾਵਾਂ ਵਿੱਚ ਅੰਕੜਿਆਂ ਦੇ ਪ੍ਰਬੰਧਨ ਕਰਨ ਦੀ ਆਦਤ ਪੈਦਾ ਕੀਤੀ ਹੈ ਅਤੇ ਇਨ੍ਹਾਂ ਸਾਰੀਆਂ ਸੰਸਥਾਵਾਂ ਵਿੱਚੋਂ ਜ਼ਿਆਦਾਤਰ ਸੰਸਥਾਵਾਂ ਆਪਣੇ ਆਪ ਨੂੰ ਵਧੇਰੇ ਮੁਕਾਬਲੇ ਦਾ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਸ਼੍ਰੀ ਨਿਸ਼ੰਕ ਇਹ ਵੇਖ ਕੇ ਖੁਸ਼ ਹੋਏ ਕਿ ਐੱਨਆਈਆਰਐੱਫ਼ ਵਿੱਚ ਪਛਾਣੇ ਗਏ ਮਾਪਦੰਡਾਂ ਦੀਆਂ ਵਿਆਪਕ ਸ਼੍ਰੇਣੀਆਂ ਨੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਨ, ਅਧਿਐਨ ਅਤੇ ਸਰੋਤਾਂ, ਖੋਜ ਅਤੇ ਪੇਸ਼ੇਵਰ ਅਭਿਆਸ, ਗ੍ਰੈਜੂਏਟ ਵਿਦਿਆਰਥੀਆਂ ਦੀ ਸੰਖਿਆ ਆਦਿ ਦੇ ਸਾਰੇ ਮਹੱਤਵਪੂਰਨ ਪਹਿਲੂਆਂ ਨੂੰ ਸਫ਼ਤਾਪੂਰਵਕ ਪੂਰਾ ਕੀਤਾ ਹੈ

 

ਕੇਂਦਰੀ ਮੰਤਰੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਭਾਰਤ ਦੇ ਪ੍ਰਸੰਗ ਵਿੱਚ ਦੇਸ਼ ਨਾਲ ਸਬੰਧਿਤ ਮਾਪਦੰਡਾਂ ਜਿਵੇਂ ਖੇਤਰੀ ਵਿਭਿੰਨਤਾ, ਪਹੁੰਚ, ਲਿੰਗਕ ਬਰਾਬਰੀ ਅਤੇ ਸਮਾਜ ਦੇ ਪਛੜੇ ਵਰਗਾਂ ਨੂੰ ਸ਼ਾਮਲ ਕਰਨਾ ਵੀ ਰੈਂਕਿੰਗ ਵਿਧੀ ਵਿੱਚ ਸ਼ਾਮਲ ਹੈ। ਸਾਰੇ ਮਾਪਦੰਡਾਂ ਅਤੇ ਉਪ- ਮਾਪਦੰਡਾਂ ਨੂੰ ਨਿਯਮਿਤ ਤੌਰ ’ਤੇ ਸਧਾਰਣ ਬਣਾਇਆ ਗਿਆ ਹੈ ਤਾਂਕਿ ਵੱਡੀਆਂ ਅਤੇ ਪੁਰਾਣੀਆਂ ਸੰਸਥਾਵਾਂ ਨੂੰ ਉਨ੍ਹਾਂ ਦੇ ਆਕਾਰ ਜਾਂ ਉਮਰ ਦੇ ਆਧਾਰ ’ਤੇ ਕੋਈ ਅਣਉਚਿਤ ਫਾਇਦਾ ਨਾ ਹੋ ਸਕੇ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਹ ਸਚਮੁਚ ਲੋੜੀਂਦਾ ਹੀ ਹੈ ਕਿ ਓਵਰਆਲ ਰੈਂਕਿੰਗ ਤੋਂ ਇਲਾਵਾ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਈ ਸ਼੍ਰੇਣੀ - ਵਿਸ਼ੇਸ਼ ਰੈਂਕਿੰਗ ਕੀਤੀ ਜਾਂਦੀ ਹੈ ਅਤੇ ਇੰਜੀਨੀਅਰਿੰਗ, ਮੈਨੇਜਮੈਂਟ, ਫਾਰਮੇਸੀ, ਆਰਕੀਟੈਕਚਰ, ਕਾਨੂੰਨ ਅਤੇ ਮੈਡੀਸਿਨ ਦੇ ਲਈ ਵਿਸ਼ੇ ਸਬੰਧੀ ਰੈਂਕਿੰਗ ਕੀਤੀ ਜਾਂਦੀ ਹੈ। ਸਾਲ 2020 ਤੋਂ ਇੱਕ ਨਵਾਂ ਵਿਸ਼ਾ ਖੇਤਰ, ਅਰਥਾਤ “ਡੈਂਟਲ” ਨੂੰ ਸ਼ਾਮਲ ਕੀਤਾ ਗਿਆ ਹੈ

 

ਸ਼੍ਰੀ ਨਿਸ਼ੰਕ ਨੇ ਕਿਹਾ ਕਿ ਕੋਵਿਡ - 19 ਦੇ ਮੁਸ਼ਕਲ ਸਮੇਂ ਵਿੱਚ ਜੇਈਈ ਅਤੇ ਨੀਟ ਦੇ ਵਿਦਿਆਰਥੀਆਂ ਨੂੰ ਔਨਲਾਈਨ ਅਭਿਆਸ ਦੀ ਸਹੂਲਤ ਪ੍ਰਦਾਨ ਕਰਨ ਦੇ ਲਈ ਐੱਨਟੀਏ ਨੇ ਹਾਲ ਹੀ ਵਿੱਚ ਰਾਸ਼ਟਰੀ ਟੈਸਟ ਅਭਿਆਸ ਐਪ ਲਾਂਚ ਕੀਤਾ ਹੈ ਅਤੇ ਲਗਭਗ 65 ਲੱਖ ਵਿਦਿਆਰਥੀਆਂ ਨੇ ਔਨਲਾਈਨ ਪਰੀਖਿਆ ਦਾ ਅਭਿਆਸ ਕਰਨ ਦੇ ਲਈ ਪਹਿਲਾਂ ਹੀ ਇਸ ਐਪ ਨੂੰ ਡਾਊਨਲੋਡ ਕਰ ਲਿਆ ਹੈ।

ਸ਼੍ਰੀ ਰਮੇਸ਼ ਪੋਖਰਿਯਾਲ ਨੇ ਪਿਛਲੇ ਪੰਜ ਸਾਲਾਂ ਤੋਂ ਨਿਰਵਿਘਨ ਤਰੀਕੇ ਨਾਲ ਇੰਡੀਆ ਰੈਂਕਿੰਗ ਨੂੰ ਜਾਰੀ ਰੱਖਣ ਲਈ ਮੰਤਰਾਲੇ ਦੇ ਅਧਿਕਾਰੀਆਂ, ਨੈਸ਼ਨਲ ਬੋਰਡ ਆਵ੍ ਐਕਰੀਡੇਸ਼ਨ ਦੇ ਮੈਂਬਰ ਸਕੱਤਰ ਅਤੇ ਉਨ੍ਹਾਂ ਦੀ ਟੀਮ ਵਧਾਈ ਦਿੱਤੀ। ਉਨ੍ਹਾਂ ਨੇ ਉਨ੍ਹਾਂ ਸੰਸਥਾਵਾਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਨੇ ਵੱਖ-ਵੱਖ ਸ਼੍ਰੇਣੀਆਂ ਅਤੇ ਵਿਸ਼ੇ ਖੇਤਰਾਂ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਹਨ।

 

ਮਾਨਵ ਸੰਸਾਧਨ ਵਿਕਾਸ ਦੇ ਰਾਜ ਮੰਤਰੀ ਸ਼੍ਰੀ ਸੰਜੈ ਧੋਤ੍ਰੇ ਨੇ ਵੀ ਉਨ੍ਹਾਂ ਸੰਸਥਾਵਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਇੰਡੀਆ ਰੈਂਕਿੰਗ 2020” ਵਿੱਚ ਚੋਟੀ ਦੇ ਰੈਂਕ ਪ੍ਰਾਪਤ ਕੀਤੇ ਹਨ ਅਤੇ ਹੋਰ ਸਾਰੀਆਂ ਸੰਸਥਾਵਾਂ ਨੂੰ ਉਤਸ਼ਾਹਿਤ ਕੀਤਾ ਜੋ ਇਸ ਸਾਲ ਚੋਟੀ ਦੇ ਰੈਂਕ ਪ੍ਰਾਪਤ ਨਹੀਂ ਕਰ ਸਕੀਆਂਉਨ੍ਹਾਂ ਨੇ ਕਿਹਾ ਕਿ ਅਜਿਹੇ ਰੈਂਕਿੰਗ ਦੇ ਢਾਂਚੇ ਵਿੱਚ ਹਿੱਸਾ ਲੈਣਾ ਸੰਸਥਾ ਦਾ ਵਿਸ਼ਵਾਸ ਦਰਸਾਉਂਦਾ ਹੈ ਅਤੇ ਹਿੱਸਾ ਲੈਣਾ ਸਫ਼ਲਤਾ ਦਾ ਪਹਿਲਾ ਕਦਮ ਹੈ, ਇਹ ਸੰਸਥਾ ਦੇ ਵਿਸ਼ਵਾਸ ਨੂੰ ਵਧਾਉਂਦਾ ਹੈ। ਸ਼੍ਰੀ ਧੋਤ੍ਰੇ ਨੇ ਕਿਹਾ ਕਿ ਪਾਰਦਰਸ਼ਤਾ ਅਤੇ ਸਿਹਤਮੰਦ ਮੁਕਾਬਲੇ ਲਈ ਰੈਂਕਿੰਗ ਜ਼ਰੂਰੀ ਹੈ।

 

ਰੈਂਕਿੰਗ ਢਾਂਚਾ ਸੰਸਥਾਵਾਂ ਦਾ ਪੰਜ ਵਿਆਪਕ ਸਾਧਾਰਣ ਮਾਪਦੰਡ ਸਮੂਹਾਂ ਯਾਨੀ ਕਿ ਅਧਿਆਪਨ, ਅਧਿਐਨ ਅਤੇ ਸਰੋਤ (ਟੀਐੱਲਆਰ), ਖੋਜ ਅਤੇ ਪੇਸ਼ੇਵਰ ਅਭਿਆਸ (ਆਰਪੀ), ਗ੍ਰੈਜੂਏਟ ਨਤੀਜਿਆਂ (ਜੀਓ), ਪਹੁੰਚ ਅਤੇ ਸੰਮੇਲਣਾ (ਸਭ ਨੂੰ ਸਮਾ ਲੈਣਾ) (ਓਆਈ) ਅਤੇ ਧਾਰਣਾ (ਪੀਆਰ) ਦੇ ਆਧਾਰ ’ਤੇ ਮੁਲਾਂਕਣ ਕਰਦਾ ਹੈ ਰੈਂਕਿੰਗ ਦਾ ਨਿਰਧਾਰਣ ਇਨ੍ਹਾਂ ਪੰਜ ਵਿਆਪਕ ਸਮੂਹਾਂ ਵਿੱਚੋਂ ਹਰੇਕ ਦੇ ਲਈ ਨਿਰਧਾਰਤ ਅੰਕਾਂ ਦੇ ਆਧਾਰ ’ਤੇ ਕੀਤਾ ਜਾਂਦਾ ਹੈ

 

ਇਸ ਤੋਂ ਇਲਾਵਾ, ਬਿਨੈਕਾਰ ਸੰਸਥਾਵਾਂ ਤੋਂ ਪ੍ਰਾਪਤ ਵੱਖਰੇ ਮਾਪਦੰਡਾਂ ’ਤੇ ਅੰਕੜਿਆਂ ਦੇ ਸਰੋਤ ਅਤੇ ਜਿੱਥੇ ਵੀ ਸੰਭਵ ਹੋਵੇ ਅੰਕੜਿਆਂ ਦੇ ਤੀਸਰੇ ਪੱਖ ਦੇ ਸਰੋਤਾਂ ਦੀ ਵੀ ਵਰਤੋਂ ਕੀਤੀ ਗਈ ਹੈ ਪ੍ਰਕਾਸ਼ਨਾਂ ਅਤੇ ਸਾਈਟੇਸਨਾ ਦੇ ਅੰਕੜਿਆਂ ਦਾ ਪਤਾ ਲਗਾਉਣ ਦੇ ਲਈ ਸਕੋਪਸ (ਐੱਲਸੀਵੀਅਰ ਸਾਇੰਸ) ਅਤੇ ਵੈੱਬ ਆਵ ਸਾਇੰਸ (ਕਲੇਰੀਵੇਟ ਅਨੈਲੈਟੀਕਸ) ਦੀ ਵਰਤੋਂ ਕੀਤੀ ਗਈ ਪੇਟੈਂਟਸ ’ਤੇ ਅੰਕੜਾ ਲੱਭਣ (ਰੀਟਰੀਵ ਕਰਨ) ਲਈ ਡੇਰਵੈਂਟ ਇਨੋਵੇਸ਼ਨ ਦੀ ਵਰਤੋਂ ਕੀਤੀ ਗਈ ਇਨ੍ਹਾਂ ਸਰੋਤਾਂ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਨੂੰ ਪਾਰਦਰਸ਼ਤਾ ਦੇ ਲਈ ਸੰਸਥਾਵਾਂ ਦੇ ਨਾਲ ਉਨ੍ਹਾਂ ਦੇ ਇਨਪੁਟ ਦੇਣ ਦੇ ਪ੍ਰਾਵਧਾਨ ਸਮੇਤ ਸਾਂਝਾ ਕੀਤਾ ਗਿਆ

“ਇੰਡੀਆ ਰੈਂਕਿੰਗ 2020” ਦੇ ਲਈ ਓਵਰਆਲ/ ਕੁੱਲ”, ਸ਼੍ਰੇਣੀ-ਸਬੰਧੀ ਜਾਂ ਖੇਤਰ - ਵਿਸ਼ੇਸ਼ ਰੈਂਕਿੰਗ ਦੇ ਤਹਿਤ ਕੁੱਲ 3771 ਵਿਲੱਖਣ ਸੰਸਥਾਵਾਂ ਨੇ ਅਰਜ਼ੀ ਦਿੱਤੀ ਸੀ ਇਨ੍ਹਾਂ 3771 ਵਿਲੱਖਣ ਬਿਨੈਕਾਰ ਸੰਸਥਾਵਾਂ ਦੁਆਰਾ ਵੱਖ-ਵੱਖ ਸ਼੍ਰੇਣੀਆਂ/ ਖੇਤਰਾਂ ਵਿੱਚ ਰੈਂਕਿੰਗ ਦੇ ਲਈ 5805 ਬਿਨੈ-ਪੱਤਰ ਦਿੱਤੇ ਗਏ ਸੀ, ਜਿਸ ਵਿੱਚ 294 ਯੂਨੀਵਰਸਿਟੀਆਂ, 1071 ਇੰਜੀਨੀਅਰਿੰਗ ਇੰਸਟੀਟਿਊਟ, 630 ਮੈਨੇਜਮੈਂਟ ਇੰਸਟੀਟਿਊਟ, 334 ਫਾਰਮੇਸੀ ਇੰਸਟੀਟਿਊਟ, 97 ਲਾਅ ਇੰਸਟੀਟਿਊਟ, 118 ਮੈਡੀਕਲ ਇੰਸਟੀਟਿਊਟ, 48 ਆਰਕੀਟੈਕਚਰ ਇੰਸਟੀਟਿਊਟ ਅਤੇ 1659 ਜਨਰਲ ਡਿਗਰੀ ਕਾਲਜ ਸ਼ਾਮਲ ਹਨ ਇਸ ਸਾਲ ਰੈਂਕਿੰਗ ਪ੍ਰਕਿਰਿਆ ਵਿੱਚ ਸੰਸਥਾਗਤ ਭਾਗੀਦਾਰੀ ਵਿੱਚ ਹੋਇਆ ਮਹੱਤਵਪੂਰਨ ਵਾਧਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਭਾਰਤ ਵਿੱਚ ਉੱਚ ਵਿਦਿਅਕ ਸੰਸਥਾਵਾਂ ਦੇ ਵਿੱਚ ਇਸਦੀ ਇੱਕ ਨਿਰਪੱਖ ਅਤੇ ਪਾਰਦਰਸ਼ੀ ਰੈਂਕਿੰਗ ਪ੍ਰਕਿਰਿਆ ਦੇ ਰੂਪ ਵਿੱਚ ਵਧਦੀ ਮਾਨਤਾ ਦਾ ਸੰਕੇਤ ਹੈ। ਇੰਡੀਆ ਰੈਂਕਿੰਗ ਵਿੱਚ ਵਿਲੱਖਣ ਬਿਨੈਕਾਰਾਂ ਦੀ ਗਿਣਤੀ ਸਾਲ 2019 ਵਿੱਚ 3127 ਤੋਂ ਵਧ ਕੇ ਸਾਲ 2020 ਵਿੱਚ 3771 ਹੋ ਗਈ ਹੈ, ਜਦੋਂ ਕਿ ਵੱਖ-ਵੱਖ ਸ਼੍ਰੇਣੀਆਂ ਵਿੱਚ ਰੈਂਕਿੰਗ ਲਈ ਕੁੱਲ ਬਿਨੈ ਪੱਤਰਾਂ ਦੀ ਗਿਣਤੀ 2019 ਵਿੱਚ 4873 ਤੋਂ ਵਧ ਕੇ ਸਾਲ 2020 ਵਿੱਚ 5805 ਹੋ ਗਈ ਹੈ ਭਾਵ 644 ਵਿਲੱਖਣ ਇੰਸਟੀਟਿਊਟਸ ਵਿੱਚ ਅਤੇ 932 ਕੁੱਲ ਬਿਨੈਕਾਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ

 

ਇਸ ਸਾਲ ਇੰਜੀਨੀਅਰਿੰਗ ਖੇਤਰ ਵਿੱਚ 200 ਸੰਸਥਾਵਾਂ, ਓਵਰਆਲ ਰੂਪ ਤੋਂ ਯੂਨੀਵਰਸਿਟੀ ਅਤੇ ਕਾਲਜ ਦੀਆਂ ਸ਼੍ਰੇਣੀਆਂ ਵਿੱਚ 100 ਸੰਸਥਾਵਾਂ, ਮੈਨੇਜਮੈਂਟ ਅਤੇ ਫਾਰਮੇਸੀ ਹਰੇਕ ਵਿੱਚ 75, ਮੈਡੀਕਲ ਵਿੱਚ 40 ਅਤੇ ਆਰਕੀਟੈਕਚਰ ਅਤੇ ਕਾਨੂੰਨ ਹਰੇਕ ਵਿੱਚ 20 ਸੰਸਥਾਵਾਂ ਅਤੇ ਪਹਿਲੀ ਵਾਰ ਡੈਂਟਲ ਦੇ ਖੇਤਰ ਵਿੱਚ 30 ਸੰਸਥਾਵਾਂ ਨੂੰ ਰੈਂਕ ਦਿੱਤਾ ਗਿਆ ਹੈ ਕੁਝ ਸਮੂਹਾਂ ਵਿੱਚ ਵਾਧੂ ਰੈਂਕਿੰਗ ਵੀ ਦਿੱਤੀ ਜਾ ਰਹੀ ਹੈ ਰੈਂਕ ਪ੍ਰਾਪਤ ਸੰਸਥਾਵਾਂ ਦੇ ਦਿੱਤੇ ਗਏ ਅੰਕੜਿਆਂ ਨੂੰ ਬੜੀ ਮਿਹਨਤ ਨਾਲ ਪ੍ਰਮਾਣਿਤ ਕੀਤਾ ਗਿਆ ਰੈਂਕਿੰਗ ਦੀ ਇਸ ਪੂਰੀ ਪ੍ਰਕਿਰਿਆ ਵਿੱਚ ਅੰਕੜਿਆਂ ਦੀਆਂ ਅਸੰਗਤਤਾਵਾਂ, ਵਿਰੋਧਤਾਈਆਂ ਅਤੇ ਆਉਟਲਾਇਰਜ਼ ਦੀ ਜਾਂਚ ਅਤੇ ਪਛਾਣ ਕੀਤੀ ਗਈ ਜਿਸਦੇ ਲਈ ਬਹੁਤ ਜ਼ਿਆਦਾ ਮਿਹਨਤ, ਸਬਰ ਅਤੇ ਸਮਝਦਾਰੀ ਨਾਲ ਨਜਿੱਠਣ ਦੀ ਲੋੜ ਹੁੰਦੀ ਹੈ

 

ਇੰਡੀਆ ਰੈਂਕਿੰਗ 2020 ਦੀਆਂ 10 ਚੋਟੀ ਦੀਆਂ ਸੰਸਥਾਵਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:

ਓਵਰਆਲ ਰੈਂਕਿੰਗ

ਇੰਸਟੀਟਿਊਟ ਦਾ ਨਾਮ

ਰੈਂਕ ਨੰਬਰ

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਮਦਰਾਸ

1

ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ, ਬੈਂਗਲੁਰੂ

2

ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ ਦਿੱਲੀ

3

ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ ਬੰਬੇ

4

ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ ਖੜਗਪੁਰ

5

ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ ਕਾਨਪੁਰ

6

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਗੁਵਾਹਾਟੀ

7

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ

8

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਰੁੜਕੀ

9

ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ

10

 

ਯੂਨੀਵਰਸਿਟੀ

ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ, ਬੈਂਗਲੁਰੂ

1

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ

2

ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ

3

ਅਮ੍ਰਿਤਾ ਵਿਸ਼ਵ ਵਿਦਿਆਪੀਠਮ, ਕੋਇੰਬਟੂਰ

4

ਜਾਦਵਪੁਰ ਯੂਨੀਵਰਸਿਟੀ, ਕੋਲਕਾਤਾ

5

ਯੂਨੀਵਰਸਿਟੀ ਆਵ ਹੈਦਰਾਬਾਦ, ਹੈਦਰਾਬਾਦ

6

ਕਲਕੱਤਾ ਯੂਨੀਵਰਸਿਟੀ, ਕੋਲਕਾਤਾ

7

ਮਨੀਪਲ ਅਕੈਡਮੀ ਆਵ ਹਾਇਰ ਐਜੂਕੇਸ਼ਨ, ਮਨੀਪਾਲ

8

ਸਵਿੱਤਰੀਬਾਈ ਫੁਲੇ ਪੁਣੇ ਯੂਨੀਵਰਸਿਟੀ, ਪੁਣੇ

9

ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ

10

 

ਇੰਜੀਨੀਅਰਿੰਗ

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਮਦਰਾਸ

1

ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ, ਦਿੱਲੀ

2

ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ, ਬੰਬੇ

3

ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ, ਕਾਨਪੁਰ

4

ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ, ਖੜਗਪੁਰ

5

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਰੁੜਕੀ

6

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਗੁਵਾਹਾਟੀ

7

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਹੈਦਰਾਬਾਦ

8

ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ, ਤਿਰੂਚਿਰਪੱਲੀ

9

ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ, ਇੰਦੌਰ

10

 

ਮੈਨੇਜਮੈਂਟ

ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ, ਅਹਿਮਦਾਬਾਦ

1

ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ, ਬੰਗਲੌਰ

2

ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ, ਕਲਕੱਤਾ

3

ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ, ਲਖਨਊ

4

ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ, ਖੜਗਪੁਰ

5

ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ, ਕੋਜ਼ੀਕੋਡ

6

ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ, ਇੰਦੌਰ

7

ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ, ਦਿੱਲੀ

8

ਜ਼ੇਵੀਅਰ ਲੇਬਰ ਰਿਲੇਸ਼ਨਜ਼ ਇੰਸਟੀਟਿਊਟ (ਐਕਸਐੱਲਆਰਆਈ)

9

ਮੈਨੇਜਮੈਂਟ ਡਿਵੈਲਪਮੈਂਟ ਇੰਸਟੀਟਿਊਟ, ਗੁਰੂਗ੍ਰਾਮ

10

 

ਕਾਲਜ

ਮਿਰਾਂਡਾ ਹਾਊਸ, ਦਿੱਲੀ

1

ਲੇਡੀ ਸ਼੍ਰੀਰਾਮ ਕਾਲਜ ਫਾਰ ਵੂਮੈਨ, ਨਵੀਂ ਦਿੱਲੀ

2

ਹਿੰਦੂ ਕਾਲਜ, ਦਿੱਲੀ

3

ਸੇਂਟ ਸਟੀਫਨਜ਼ ਕਾਲਜ, ਦਿੱਲੀ

4

ਪ੍ਰੈਜੀਡੈਂਸੀ ਕਾਲਜ, ਚੇਨੱਈ

5

ਲੋਯੋਲਾ ਕਾਲਜ, ਚੇਨੱਈ

6

ਸੇਂਟ ਜ਼ੇਵੀਅਰਜ਼ ਕਾਲਜ, ਕੋਲਕਾਤਾ

7

ਰਾਮਕ੍ਰਿਸ਼ਨ ਮਿਸ਼ਨ ਵਿਦਿਆਮੰਦਿਰਾ, ਹਾਵੜਾ

8

ਹੰਸ ਰਾਜ ਕਾਲਜ, ਦਿੱਲੀ

9

ਪੀਜੀਐੱਸਆਰ ਕ੍ਰਿਸ਼ਣਾਮਲ ਕਾਲਜ ਫਾਰ ਵੂਮੈਨ, ਕੋਇੰਬਟੂਰ

10

 

ਫਾਰਮੇਸੀ

ਜਾਮੀਆ ਹਮਦਰਦ, ਨਵੀਂ ਦਿੱਲੀ

1

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

2

ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ, ਮੋਹਾਲੀ

3

ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ, ਮੁੰਬਈ

4

ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ, ਹੈਦਰਾਬਾਦ

5

ਬਿਰਲਾ ਇੰਸਟੀਟਿਊਟ ਆਵ੍ ਟੈਕਨੋਲੋਜੀ ਐਂਡ ਸਾਇੰਸ, ਪਿਲਾਨੀ

6

ਮਨੀਪਾਲ ਕਾਲਜ ਆਵ ਫਾਰਮਾਸਿਊਟੀਕਲ ਸਾਇੰਸਿਜ਼, ਉਡੂਪੀ

7

ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ, ਅਹਿਮਦਾਬਾਦ

8

ਜੇਐੱਸਐੱਸ ਕਾਲਜ ਆਵ ਫਾਰਮੇਸੀ, ਊਟੀ

9

ਜੇਐੱਸਐੱਸ ਕਾਲਜ ਆਵ ਫਾਰਮੇਸੀ, ਮੈਸੂਰ

10

 

ਮੈਡੀਕਲ

ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ

1

ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵ੍ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ

2

ਕ੍ਰਿਸ਼ਚੀਅਨ ਮੈਡੀਕਲ ਕਾਲਜ, ਵੈਲੋਰ

3

 

ਆਰਕੀਟੈਕਚਰ

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਖੜਗਪੁਰ

1

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਰੁੜਕੀ

2

ਨੈਸ਼ਨਲ ਇੰਸਟੀਟਿਊਟ ਆਵ੍ ਟੈਕਨਾਲੋਜੀ, ਕਾਲੀਕਟ

3

 

ਕਾਨੂੰਨ/ ਲਾਅ

ਨੈਸ਼ਨਲ ਲਾਅ ਸਕੂਲ ਆਵ੍ ਇੰਡੀਆ ਯੂਨੀਵਰਸਿਟੀ, ਬੰਗਲੁਰੂ

1

ਨੈਸ਼ਨਲ ਲਾਅ ਯੂਨੀਵਰਸਿਟੀ, ਨਵੀਂ ਦਿੱਲੀ

2

ਨਲਸਰ ਯੂਨੀਵਰਸਿਟੀ ਆਵ੍ ਲਾਅ, ਹੈਦਰਾਬਾਦ

3

 

ਡੈਂਟਲ

ਮੌਲਾਨਾ ਆਜ਼ਾਦ ਇੰਸਟੀਟਿਊਟ ਆਵ੍ ਡੈਂਟਲ ਸਾਇੰਸਿਜ਼, ਦਿੱਲੀ

1

ਮਨੀਪਾਲ ਕਾਲਜ ਆਵ੍ ਡੈਂਟਲ ਸਾਇੰਸਿਜ਼, ਉਡੁਪੀ

2

ਡਾਕਟਰ ਡੀ.ਵਾਈ. ਪਾਟਿਲ ਵਿਦਿਆਪੀਠ, ਪੁਣੇ

3

                                                    

 

*****

 

ਐੱਨਬੀ / ਏਕੇਜੇ / ਏਕੇ


(Release ID: 1631027) Visitor Counter : 239