ਕੋਲਾ ਮੰਤਰਾਲਾ
ਪਾਬੰਦੀਆਂ ਤੋਂ ਮੁਕਤ ਕੋਲਾ : ਆਤਮਨਿਰਭਰ ਭਾਰਤ ਲਈ ਨਵੀਆਂ ਉਮੀਦਾਂ ਭਾਰਤ ਸਰਕਾਰ 18 ਜੂਨ ਤੋਂ ਵਪਾਰਕ ਕੋਲਾ ਖਣਨ ਦੀ ਨਿਲਾਮੀ ਦੀ ਸ਼ੁਰੂਆਤ ਕਰੇਗੀ
Posted On:
11 JUN 2020 6:31PM by PIB Chandigarh
ਭਾਰਤ ਸਰਕਾਰ ਵਪਾਰਕ ਖਣਨ ਲਈ ਕੋਲਾ ਖਾਣਾਂ ਦੀ ਨਿਲਾਮੀ 18 ਜੂਨ, 2020 ਤੋਂ ‘ਅਸੀਮਿਤ ਕੋਲਾ : ਆਤਮਨਿਰਭਰ ਭਾਰਤ ਲਈ ਨਵੀਆਂ ਉਮੀਦਾਂ’ (ਅਨਲਿਮਿਟਿਡ ਕੋਲ : ਨਿਊ ਹੋਪਸ ਫਾਰ ਆਤਮਨਿਰਭਰ ਭਾਰਤ) ਵਿਸ਼ੇ ਨਾਲ ਸ਼ੁਰੂ ਕਰੇਗੀ। ਇਸ ਮੌਕੇ ’ਤੇ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਪ੍ਰੋਗਰਾਮ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਕੇਂਦਰੀ ਕੋਲਾ ਅਤੇ ਖਾਣ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਅੱਜ ਟਵੀਟ ਕੀਤਾ, ‘‘ ਅਸੀਂ 18 ਜੂਨ ਨੂੰ ਦੇਸ਼ ਵਿੱਚ ਪਹਿਲੀ ਵਾਰ ਵਪਾਰਕ ਕੋਲਾ ਨਿਲਾਮੀ ਸ਼ੁਰੂ ਕਰ ਰਹੇ ਹਾਂ। ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ #ਨਰੇਂਦਰ ਮੋਦੀ ਜੀ (PM @NarendraModi) ਸ਼ਿਰਕਤ ਕਰਨਗੇ। ਕੋਲੇ ਵਿੱਚ #ਆਤਮਨਿਰਭਰਭਾਰਤ #AtmaNirbharBharat) ਬਣਾਉਣਾ ਉਨ੍ਹਾਂ ਦੀ ਦੂਰਦਰਸ਼ਤਾ ਅਤੇ ਮਾਰਗਦਰਸ਼ਨ ਹੈ। ਮੈਨੂੰ ਮਾਣ ਹੈ ਕਿ ਅਸੀਂ ਇਸ ਨੂੰ ਪ੍ਰਾਪਤ ਕਰਨ ਲਈ ਆਪਣੇ ਮਾਰਗ ’ਤੇ ਹਾਂ।’’
ਇਹ ਇੱਕ ਇਤਿਹਾਸਕ ਦਿਨ ਹੋਵੇਗਾ ਜਦੋਂ ਭਾਰਤੀ ਕੋਲਾ ਖੇਤਰ ਨਵੇਂ ਵਿਕਾਸ ਲਈ ਪਾਬੰਦੀਆਂ ਦੀਆਂ ਬੇੜੀਆਂ ਤੋਂ ਮੁਕਤ ਹੋ ਜਾਵੇਗਾ।
ਜਿਵੇਂ ਕਿ ਭਾਰਤ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਤੇ ਫੈਸਲਾਕੁਨ ਅਗਵਾਈ ਵਿੱਚ ਆਤਮਨਿਰਭਰ ਅਭਿਯਾਨ ਅਪਣਾਇਆ ਹੈ, ਕੋਲਾ ਖੇਤਰ ਵਿੱਚ ਖਣਨ ਲਈ ਢਾਂਚਾਗਤ ਸੁਧਾਰਾਂ ਰਾਹੀਂ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਕਮਰ ਕਸ ਲਈ ਹੈ।
ਵਪਾਰਕ ਕੋਲਾ ਖਣਨ ਦੀ ਨਿਲਾਮੀ ਪਾਬੰਦੀਆਂ ਵਾਲੇ ਖੇਤਰਾਂ, ਉਪਯੋਗ ਅਤੇ ਕੀਮਤਾਂ ਦੇ ਪਹਿਲੇ ਸ਼ਾਸਨ ਤੋਂ ਪੂਰੀ ਤਰ੍ਹਾਂ ਨਾਲ ਅਲੱਗ ਹੈ। ਹੁਣ ਇਸ ਤਰ੍ਹਾਂ ਦੀਆਂ ਪਾਬੰਦੀਆਂ ਬਿਲਕੁਲ ਨਹੀਂ ਹਨ। ਪ੍ਰਸਤਾਵਿਤ ਨਿਲਾਮੀਆਂ ਵਿੱਚ ਨਿਯਮ ਅਤੇ ਸ਼ਰਤਾਂ ਹਨ ਜੋ ਬਹੁਤ ਉਦਾਰ ਹਨ, ਉਹ ਨਵੀਆਂ ਕੰਪਨੀਆਂ ਨੂੰ ਬੋਲੀ ਪ੍ਰਕਿਰਿਆ ਵਿੱਚ ਭਾਗ ਲੈਣ ਦੀ ਪ੍ਰਵਾਨਗੀ ਦਿੰਦੀਆਂ ਹਨ, ਅਗੇਤੀ ਰਾਸ਼ੀ ਨੂੰ ਘਟਾਉਂਦੀਆਂ ਹਨ, ਰਾਇਲਟੀ ਖਿਲਾਫ਼ ਅਗੇਤੀ ਰਾਸ਼ੀ ਦਾ ਸਮਾਯੋਜਨ, ਕੋਲਾ ਖਾਣਾਂ ਦੇ ਸੰਚਾਲਨ ਲਈ ਲਚਕੀਲੇਪਣ ਨੂੰ ਪ੍ਰੋਤਸਾਹਿਤ ਕਰਨ ਲਈ ਉਦਾਰ ਕੁਸ਼ਲ ਮਿਆਰ, ਪਾਰਦਰਸ਼ੀ ਬੋਲੀ ਪ੍ਰਕਿਰਿਆ, ਸਵੈਚਾਲਤ ਮਾਰਗ ਰਾਹੀਂ 100 ਪ੍ਰਤੀਸ਼ਤ ਐੱਫਡੀਆਈ ਦੀ ਪ੍ਰਵਾਨਗੀ ਅਤੇ ਰਾਸ਼ਟਰੀ ਕੋਲਾ ਸੂਚਕ ਅੰਕ ਦੇ ਅਧਾਰ ’ਤੇ ਉਚਿਤ ਵਿੱਤੀ ਸ਼ਰਤਾਂ ਅਤੇ ਮਾਲੀਆ ਸ਼ੇਅਰਿੰਗ ਮਾਡਲ। ਸਫਲ ਬੋਲੀਕਾਰਾਂ ਵਿੱਚ ਵੀ ਅਤੀਤ ਦੇ ਮੁਕਾਬਲੇ ਵਿੱਚ ਕੋਲਾ ਉਤਪਾਦਨ ਵਿੱਚ ਲਚਕੀਲਾਪਣ ਹੋਵੇਗਾ ਅਤੇ ਸ਼ੁਰੂਆਤੀ ਉਤਪਾਦਨ ਅਤੇ ਕੋਲਾ ਗੈਸੀਕਰਨ ਲਈ ਪ੍ਰੋਤਸਾਹਨ ਦਾ ਪ੍ਰਾਵਧਾਨ ਹੋਵੇਗਾ।
ਕੋਲਾ ਖਾਣਾਂ ਦੀ ਨਿਲਾਮੀ ਪ੍ਰਕਿਰਿਆ ਕੋਲਾ ਖੇਤਰ ਵਿੱਚ ਨਿਵੇਸ਼ ਲਈ ਵੱਡੇ ਪੈਮਾਨੇ ’ਤੇ ਰੋਜ਼ਗਾਰ ਅਤੇ ਜ਼ਿਆਦਾ ਮੌਕੇ ਪ੍ਰਦਾਨ ਕਰਕੇ ਵਾਧੂ ਕੋਲੇ ਦਾ ਉਤਪਾਦਨ ਕਰਕੇ ਦੇਸ਼ ਵਿੱਚ ਊਰਜਾ ਸੁਰੱਖਿਆ ਲਈ ਮਜ਼ਬੂਤ ਬੁਨਿਆਦ ਰੱਖੇਗੀ। ਇਹ ਯਤਨ ਵਿੱਤੀ ਸਾਲ 23-24 ਵਿੱਚ ਕੋਲ ਇੰਡੀਆ ਤੋਂ 01 ਬਿਲੀਅਨ ਟਨ ਕੋਲਾ ਉਤਪਾਦਨ ਦੀ ਸੰਭਾਵਨਾ ਨੂੰ ਪੂਰਾ ਕਰਨਗੇ ਅਤੇ ਘਰੇਲੂ ਥਰਮਲ ਕੋਲੇ ਦੀ ਲੋੜ ਨੂੰ ਪੂਰਾ ਕਰਨਗੇ।
****
ਆਰਜੇ/ਐੱਨਜੀ/ਆਰਐੱਮ
(Release ID: 1630989)
Visitor Counter : 335
Read this release in:
Malayalam
,
English
,
Urdu
,
Hindi
,
Marathi
,
Assamese
,
Bengali
,
Manipuri
,
Odia
,
Tamil
,
Telugu