ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੇਦਾਰਨਾਥ ਪੁਨਰਨਿਰਮਾਣ ਪ੍ਰੋਜੈਕਟ ਦੀ ਸਮੀਖਿਆ ਕੀਤੀ
Posted On:
10 JUN 2020 1:47PM by PIB Chandigarh
ਪ੍ਰਧਾਨ ਮੰਤਰੀ ਨੇ ਅੱਜ ਉੱਤਰਾਖੰਡ ਰਾਜ ਸਰਕਾਰ ਨਾਲ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਕੇਦਾਰਨਾਥ ਮੱਠ ਵਿਕਾਸ ਤੇ ਪੁਨਰਨਿਰਮਾਣ ਪ੍ਰੋਜੈਕਟ ਦੀ ਸਮੀਖਿਆ ਕੀਤੀ।
ਇਸ ਤੀਰਥਸਥਾਨ ਦੇ ਪੁਨਰਨਿਰਮਾਣ ਲਈ ਆਪਣਾ ਦ੍ਰਿਸ਼ਟੀਕੋਣ ਰੱਖਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੂੰ ਕੇਦਾਰਨਾਥ ਅਤੇ ਬਦਰੀਨਾਥ ਜਿਹੇ ਪਵਿੱਤਰ ਸਥਾਨਾਂ ਦੇ ਵਿਕਾਸ ਪ੍ਰੋਜੈਕਟਾਂ ਦੇ ਡਿਜ਼ਾਇਨ ਬਹੁਤ ਦੂਰ ਦੀ ਸੋਚ ਰੱਖ ਕੇ ਇਸ ਤਰੀਕੇ ਤਿਆਰ ਕਰਨੇ ਚਾਹੀਦੇ ਹਨ, ਜੋ ਹਰ ਤਰ੍ਹਾਂ ਦੇ ਸਮੇਂ ਦੀਆਂ ਔਕੜਾਂ ਦੀ ਪ੍ਰੀਖਿਆ ਨੂੰ ਝੱਲ ਸਕਣ ਅਤੇ ਵਾਤਾਵਰਣ ਪੱਖੀ ਹੋਣ ਅਤੇ ਕੁਦਰਤ ਤੇ ਆਪਣੇ ਆਲੇ–ਦੁਆਲੇ ਨਾਲ ਉਨ੍ਹਾਂ ਦੀ ਇੱਕਸੁਰਤਾ ਬੈਠਦੀ ਹੋਵੇ।
ਮੌਜੂਦਾ ਸਥਿਤੀ ਅਤੇ ਪਵਿੱਤਰ ਸਥਾਨਾਂ ਉੱਤੇ ਸੈਲਾਨੀਆਂ ਤੇ ਸ਼ਰਧਾਲੂਆਂ ਦੀ ਮੁਕਾਬਲਤਨ ਬਹੁਤ ਘੱਟ ਗਿਣਤੀ ਨੂੰ ਧਿਆਨ ’ਚ ਰੱਖਦਿਆਂ ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਉਸਾਰੀ ਦੇ ਮੌਜੂਦਾ ਸਮੇਂ ਦਾ ਲਾਹਾ ਲੈਂਦਿਆਂ ਕਾਮਿਆਂ ਦੇ ਪੂਲਸ ਦੀ ਉਚਿਤ ਵੰਡ ਦੁਆਰਾ ਮੁਲਤਵੀ ਪਏ ਕੰਮ ਮੁਕੰਮਲ ਕੀਤੇ ਜਾ ਸਕਦੇ ਹਨ ਪਰ ਇਸ ਸਭ ਦੌਰਾਨ ਸਮਾਜਿਕ–ਦੂਰੀ ਦੇ ਨਿਯਮ ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਇਸ ਨਾਲ ਸੁਵਿਧਾਵਾਂ ਤੇ ਬੁਨਿਆਦੀ ਢਾਂਚਾ ਸਿਰਜਣ ਵਿੱਚ ਮਦਦ ਮਿਲੇਗੀ, ਤਾਂ ਜੋ ਆਉਂਦੇ ਸਾਲਾਂ ਦੌਰਾਨ ਵਧੇਰੇ ਸੈਲਾਨੀਆਂ ਦੀ ਗਿਣਤੀ ਨੂੰ ਬਿਹਤਰ ਤਰੀਕੇ ਕਾਇਮ ਰੱਖਿਆ ਜਾ ਸਕੇ।
ਵਿਸ਼ੇਸ਼ ਸੁਝਾਵਾਂ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਨੇ ਰਾਮਬਨ ਤੋਂ ਲੈ ਕੇ ਕੇਦਾਰਨਾਥ ਤੱਕ ਦੀ ਪੱਟੀ ਵਿੱਚ ਆਉਂਦੇ ਹੋਰ ਵਿਰਾਸਤੀ ਤੇ ਧਾਰਮਿਕ ਸਥਾਨਾਂ ਦੇ ਵਿਕਾਸ ਲਈ ਵੀ ਹਿਦਾਇਤਾਂ ਜਾਰੀ ਕੀਤੀਆਂ। ਇਹ ਕੰਮ ਮੁੱਖ ਤੀਰਥਸਥਾਨ ਕੇਦਾਰਨਾਥ ਦੇ ਪੁਨਰਵਿਕਾਸ ਤੋਂ ਇਲਾਵਾ ਹੋਵੇਗਾ।
ਇਸ ਬੈਠਕ ਦੌਰਾਨ ਵਾਸੁਕੀ ਤਾਲ ਜਾਣ ਵਾਲੇ ਸ਼ਰਧਾਲੂਆਂ ਦੇ ਅਭਿਵਾਦਨ ਲਈ ਰਾਹ ਵਿੱਚ ਬ੍ਰਹਮ ਕਮਲ ਵਾਟਿਕਾ (ਬਾਗ਼) ਅਤੇ ਅਜਾਇਬਘਰ ਦੇ ਵਿਕਾਸ, ਪੁਰਾਣੇ ਸ਼ਹਿਰ ਦੇ ਕੁਆਰਟਰਾਂ ਦੇ ਪੁਨਰਵਿਕਾਸ ਅਤੇ ਉਨ੍ਹਾਂ ਦੇ ਇਤਿਹਾਸਿਕ ਮਹੱਤਵ ਵਾਲੀਆਂ ਵਿਸ਼ੇਸ਼ਤਾਵਾਂ ਨੂੰ ਸਾਹਮਣੇ ਤੋਂ ਉਨ੍ਹਾਂ ਦੀ ਮੂਲ ਵਾਸਤੂ–ਕਲਾ ਨੂੰ ਇੰਨ੍ਹ–ਬਿੰਨ੍ਹ ਕਾਇਮ ਰੱਖਣ ਦੇ ਨਾਲ–ਨਾਲ ਤੀਰਥ–ਸਥਾਨ ਤੋਂ ਉਚਿਤ ਦੂਰੀ ਉੱਤੇ ਵਾਤਾਵਰਣ–ਪੱਖੀ ਪਾਰਕਿੰਗ ਸਥਾਨ ਜਿਹੀਆਂ ਹੋਰ ਸੁਵਿਧਾਵਾਂ ਨਾਲ ਸਬੰਧਿਤ ਵਿਸ਼ਿਆਂ ਉੱਤੇ ਵੀ ਵਿਸਤ੍ਰਿਤ ਚਰਚਾ ਹੋਈ।
ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਵਿਚਾਰ–ਚਰਚਾ ਵਿੱਚ ਭਾਗ ਲਿਆ।
******
ਵੀਆਰਆਰਕੇ/ਵੀਜੇ
(Release ID: 1630633)
Visitor Counter : 203
Read this release in:
Hindi
,
English
,
Urdu
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam