ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮੰਤਰੀਆਂ ਦੇ ਗਰੁੱਪ ਨੇ ਕੋਵਿਡ-19 ਦੀ ਰੋਕਥਾਮ ਦੇ ਉਪਾਵਾਂ ਦੀ ਸਮੀਖਿਆ ਕੀਤੀ

ਭਾਰਤ ਬਾਕੀ ਵਿਸ਼ਵ ਨਾਲੋਂ ਬਿਹਤਰ ਸਥਿਤੀ ਵਿੱਚ ਹੈ, ਪਰ ਇਹ ਮਾਣ ਕਰਨ ਦਾ ਸਮਾਂ ਨਹੀਂ: ਡਾ. ਹਰਸ਼ ਵਰਧਨ

“ਆਓ, ਸਰੀਰਿਕ ਦੂਰੀ, ਹੱਥਾਂ ਦੀ ਸਫ਼ਾਈ ਅਤੇ ਮਾਸਕ ਨਾਲ ਚਿਹਰੇ ਢਕਣ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਕੋਵਿਡ-19 ਖ਼ਿਲਾਫ਼ ‘ਸਮਾਜਿਕ ਵੈਕਸੀਨ’ ਨੂੰ ਨਾ ਭੁੱਲੀਏ’’

Posted On: 09 JUN 2020 4:22PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਵਿੱਚ ਅੱਜ ਇੱਥੇ ਕੋਵਿਡ-19 ਬਾਰੇ ਮੰਤਰੀਆਂ ਦੇ ਉੱਚ ਪੱਧਰੀ ਗਰੁੱਪ ਦੀ 16ਵੀਂ ਬੈਠਕ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ। ਇਸ ਬੈਠਕ ਵਿੱਚ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ. ਐੱਸ. ਜੈਸ਼ੰਕਰ, ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਗ੍ਰਹਿ ਰਾਜ ਮੰਤਰੀ, ਸ਼੍ਰੀ ਨਿਤਯਾਨੰਦ ਰਾਏ, ਸ਼ਿਪਿੰਗ ਅਤੇ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਲਾਲ ਮਾਂਡਵੀਯਾ ਅਤੇ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਚੀਫ ਆਵ੍ ਡਿਫੈਂਸ ਸਟਾਫ, ਸ਼੍ਰੀ ਬਿਪਿਨ ਰਾਵਤ ਨਾਲ ਹਿੱਸਾ ਲਿਆਮੰਤਰੀਆਂ ਦੇ ਗਰੁੱਪ ਅਤੇ ਅਧਿਕਾਰੀਆਂ ਨੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦਿਆਂ ਇਸ ਵਿੱਚ ਸ਼ਿਰਕਤ ਕੀਤੀ।

 

ਮੰਤਰੀਆਂ ਦੇ ਗਰੁੱਪ ਨੂੰ ਦੇਸ਼ ਵਿੱਚ ਕੋਵਿਡ -19 ਦੀ ਤਾਜ਼ਾ ਸਥਿਤੀ, ਪ੍ਰਤੀਕਿਰਿਆ ਅਤੇ ਪ੍ਰਬੰਧਨ ਬਾਰੇ ਦੱਸਿਆ ਗਿਆ। ਮੰਤਰੀਆਂ ਦੇ ਗਰੁੱਪ ਨੂੰ ਛੋਟਾ ਜਿਹਾ ਸਨੈਪਸ਼ੌਟ ਪੇਸ਼ ਕੀਤਾ ਗਿਆ ਜਿਸ ਵਿੱਚ ਭਾਰਤ ਦੀ ਤੁਲਨਾਤਮਕ ਸਥਿਤੀ ਬਾਰੇ ਦੱਸਿਆ ਗਿਆ, ਜਿਸ ਵਿੱਚ ਲੌਕਡਾਊਨ ਵਿੱਚ ਢਿੱਲ ਦੇਣ ਦੇ ਅਜਿਹੇ ਪੜਾਅ ਵਿੱਚ ਹੋਰਨਾਂ ਦੇਸ਼ਾਂ ਦੀ ਤੁਲਨਾਤਮਕ ਸਥਿਤੀ ਬਾਰੇ ਦੱਸਿਆ ਗਿਆ ਜੋ ਲੌਕਡਾਊਨ ਤੋਂ ਹੋਣ ਵਾਲੇ ਲਾਭਾਂ ਨੂੰ ਦਰਸਾਉਂਦੇ ਹਨ ਅਤੇ ਇਨ੍ਹਾਂ ਨਾਲ ਬਿਮਾਰੀ ਦੇ ਪ੍ਰਬੰਧਨ ਵਿੱਚ ਕਿਵੇਂ ਫਾਇਦਾ ਪ੍ਰਾਪਤ ਕੀਤਾ ਜਾ ਸਕਦਾ ਹੈ।  ਮੰਤਰੀਆਂ ਦੇ ਗਰੁੱਪ ਨੂੰ 11 ਅਧਿਕਾਰਤ ਸਮੂਹਾਂ ਨੂੰ ਸੌਂਪੇ ਗਏ ਕਾਰਜਾਂ ਦੇ ਖੇਤਰਾਂ ਵਿੱਚ ਹੋਈ ਪ੍ਰਗਤੀ ਬਾਰੇ ਦੱਸਿਆ ਗਿਆ।

 

ਮੰਤਰੀਆਂ ਦੇ ਗਰੁੱਪ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਨਤਕ ਅਤੇ ਅਰਧ ਜਨਤਕ ਖੇਤਰਾਂ ਲਈ ਕੋਵਿਡ-19 ਦੀ ਰੋਕਥਾਮ ਲਈ ਜਾਰੀ ਕੀਤੇ ਗਏ ਮਿਆਰੀ ਦਿਸ਼ਾ ਨਿਰਦੇਸ਼ਾਂ ਨਾਲ ਕਿਵੇਂ ਸਮਝੌਤਾ ਕੀਤੇ ਬਿਨਾਂ ਆਰਥਿਕ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਪ੍ਰਵਾਨਗੀ ਦੇਣਗੇ। ਮੰਤਰੀਆਂ ਦੇ ਗਰੁੱਪ ਦੇ ਚੇਅਰਮੈਨ, ਡਾ. ਹਰਸ਼ ਵਰਧਨ ਨੇ ਕਿਹਾ ਕਿ ਜਦੋਂ ਅਸੀਂ ਅਨਲੌਕ 1.0 ਦੇ ਪੜਾਅ ਵਿੱਚ ਦਾਖਲ ਹੁੰਦੇ ਹਾਂ ਜਿੱਥੇ ਪਾਬੰਦੀਆਂ ਨੂੰ ਘੱਟ ਕੀਤਾ ਗਿਆ ਹੈ ਅਤੇ ਰੋਕ ਹਟਾ ਦਿੱਤੀ ਗਈ ਹੈ, ਤਾਂ ਸਾਨੂੰ ਕੋਵਿਡ-19 ਲਈ ਉਚਿਤ ਵਿਵਹਾਰ ਵਿੱਚ ਵਧੇਰੇ ਅਨੁਸ਼ਾਸਿਤ ਹੋਣ ਦੀ ਜ਼ਰੂਰਤ ਨੂੰ ਯਕੀਨੀ ਕਰਨ ਦੀ ਜ਼ਰੂਰਤ ਹੈ ਤਾਂ ਜੋ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ, ਜਨਤਕ ਥਾਵਾਂ ਤੇ ਸਮਾਜਿਕ ਦੂਰੀ ਬਣਾਉਣੀ, ਮਾਸਕ ਅਤੇ ਫੇਸ ਕਵਰ ਦੀ ਵਰਤੋਂ ਕਰਨੀ, ਹੱਥਾਂ ਦੀ ਸਫਾਈ ਦੇ ਨਿਯਮਾਂ ਦੀ ਪਾਲਣਾ ਕਰਨੀ ਅਤੇ ਸਾਹ ਲੈਣ ਦੇ ਸ਼ਿਸ਼ਟਾਚਾਰ ਦੇ ਪ੍ਰੋਟੋਕੋਲ ਦੀ ਪਾਲਣਾ ਕਰਨੀ ਲਾਜ਼ਮੀ ਹੈ।

 

ਉਨ੍ਹਾਂ ਨੇ ਕਿਹਾ ਕਿ ਅਣਗਹਿਲੀ ਕਰਨ ਦੀ ਕੋਈ ਜਗ੍ਹਾ ਨਹੀਂ ਹੈ। ਜਿਵੇਂ ਕਿ ਹੁਣ ਸਾਰੇ ਸਰਕਾਰੀ ਦਫ਼ਤਰ ਖੁੱਲ੍ਹ ਰਹੇ ਹਨ, ਉਨ੍ਹਾਂ ਨੇ ਵਿਭਾਗਾਂ ਦੇ ਮੁਖੀਆਂ ਨੂੰ ਅਪੀਲ ਕੀਤੀ: ਆਓ, ਸਰੀਰਿਕ ਦੂਰੀ, ਹੱਥਾਂ ਦੀ ਸਫਾਈ ਅਤੇ ਮਾਸਕ ਨਾਲ ਚਿਹਰੇ ਢਕਣ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਕੇ ਕੋਵਿਡ-19 ਖ਼ਿਲਾਫ਼ ਸਮਾਜਿਕ ਵੈਕਸੀਨਨੂੰ ਨਾ ਭੁੱਲੀਏ।’’ ਉਨ੍ਹਾਂ ਨੇ ਸਾਰਿਆਂ ਨੂੰ ਆਰੋਗਯ ਸੇਤੂ ਐਪ ਡਾਊਨਲੋਡ ਕਰਨ ਦੀ ਯਾਦ ਦਿਵਾਈ ਜੋ ਸਵੈ ਜੋਖਮ ਮੁੱਲਾਂਕਣ ਅਤੇ ਕੋਵਿਡ-19 ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ। ਹੁਣ ਤੱਕ ਦੇਸ਼ ਦੇ 12.55 ਕਰੋੜ ਤੋਂ ਵੱਧ ਲੋਕਾਂ ਨੇ ਇਸ ਐਪ ਨੂੰ ਡਾਊਨਲੋਡ ਕੀਤਾ ਹੈ।

 

ਮੰਤਰੀਆਂ ਦੇ ਗਰੁੱਪ ਨੂੰ ਦੇਸ਼ ਵਿੱਚ ਵਧਾਏ ਗਏ ਮੈਡੀਕਲ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦਿੱਤੀ ਗਈ ਕਿ 9 ਜੂਨ, 2020 ਤੱਕ ਦੇਸ਼ ਵਿੱਚ ਕੋਵਿਡ ਨਾਲ ਸਬੰਧਿਤ ਸਿਹਤ ਬੁਨਿਆਦੀ ਢਾਂਚੇ ਤਹਿਤ 958 ਸਮਰਪਿਤ ਕੋਵਿਡ ਹਸਪਤਾਲਾਂ ਵਿੱਚ 1,67,883 ਆਈਸੋਲੇਸ਼ਨ ਬੈੱਡ, 21,614 ਆਈਸੀਯੂ ਬੈੱਡ ਅਤੇ 73,469 ਆਕਸੀਜਨ ਸਪੋਰਟਿਡ ਬੈੱਡ ਉਪਲੱਬਧ ਹਨ।  2,313 ਸਮਰਪਿਤ ਕੋਵਿਡ ਸਿਹਤ ਕੇਂਦਰਾਂ ਵਿੱਚ 1,33,037 ਆਈਸੋਲੇਸ਼ਨ ਬੈੱਡ, 10,748 ਆਈਸੀਯੂ ਬੈੱਡ ਅਤੇ 46,635 ਆਕਸੀਜਨ ਸਪੋਰਟਿਡ ਬੈੱਕ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਵਿੱਚ ਹੁਣ ਕੋਵਿਡ-19 ਦੇ ਟਾਕਰੇ ਲਈ 7,525 ਕੋਵਿਡ ਕੇਅਰ ਸੈਂਟਰਾਂ ਵਿੱਚ 7,10,642 ਬੈੱਡ ਹਨ। ਕੋਵਿਡ ਬੈੱਡਾਂ ਲਈ 21,494 ਵੈਂਟੀਲੇਟਰ ਉਪਲੱਬਧ ਹਨ।

 

ਕੇਂਦਰ ਨੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਸੰਸਥਾਨਾਂ ਨੂੰ 128.48 ਲੱਖ ਐੱਨ95 ਮਾਸਕ ਅਤੇ 104.74 ਲੱਖ ਨਿਜੀ ਸੁਰੱਖਿਆ ਉਪਕਰਣ (ਪੀਪੀਈਜ਼) ਪ੍ਰਦਾਨ ਕੀਤੇ ਹਨ। ਕੇਂਦਰ ਨੇ 60,848 ਵੈਂਟੀਲੇਟਰਾਂ ਦਾ ਆਰਡਰ ਦਿੱਤਾ ਹੈ। ਆਈਸੀਐੱਮਆਰ ਨੇ ਟੈਸਟ ਕਰਨ ਦੀ ਸਮਰੱਥਾ ਨੂੰ 553 ਸਰਕਾਰੀ ਅਤੇ 231 ਨਿਜੀ ਪ੍ਰਯੋਗਸ਼ਾਲਾਵਾਂ (ਕੁੱਲ 784 ਲੈਬਸ) ਤੱਕ ਵਧਾ ਦਿੱਤਾ ਹੈ। 49 ਲੱਖ ਤੋਂ ਜ਼ਿਆਦਾ ਕੁੱਲ ਟੈਸਟ ਹੁਣ ਤੱਕ ਦੇਸ਼ ਵਿੱਚ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ 1,41,682 ਸੈਂਪਲ ਲਏ ਗਏ ਹਨ।

 

ਅਧਿਕਾਰਤ ਗਰੁੱਪ-5 ਦੇ ਚੇਅਰਮੈਨ ਸ਼੍ਰੀ ਪਰਮੇਸ਼ਵਰਨ ਅਈਅਰ ਨੇ ਦੇਸ਼ ਲਈ ਮਹਾਮਾਰੀ ਨਾਲ ਲੜਨ ਲਈ ਮਹੱਤਵਪੂਰਨ ਵਸਤਾਂ ਦੀ ਸਪਲਾਈ ਨੂੰ ਸਮਰੱਥ ਬਣਾਉਣ ਲਈ ਲੌਕਡਾਊਨ ਦੇ ਭਾਰ ਨੂੰ ਘੱਟ ਕਰਨ ਲਈ ਈਜੀ ਵੱਲੋਂ ਅਪਣਾਈਆਂ ਗਈਆਂ ਗੰਭੀਰ ਰਣਨੀਤੀਆਂ ਪੇਸ਼ ਕੀਤੀਆਂ।

 

ਆਈਸੀਐੱਮਆਰ ਤੋਂ ਡਾ. ਰਮਨ ਗੰਗਾਖੇਡਕਰ ਨੇ ਦੇਸ਼ ਭਰ ਵਿੱਚ ਟੈਸਟਿੰਗ ਲੈਬਾਂ ਦੀ ਸਥਿਤੀ, ਟੈਸਟਿੰਗ ਦੀਆਂ ਸਮਰੱਥਾਵਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਐੱਚਸੀਕਿਊ, ਰੀਮਡੇਸਿਵਿਰ ਅਤੇ ਸੀਰੋ-ਸਰਵੀਲੈਂਸ ਅਧਿਐਨ ਨਾਲ ਜੁੜੇ ਵੱਖ-ਵੱਖ ਮੁੱਦਿਆਂ ਤੇ ਮੰਤਰੀਆਂ ਦੇ ਗਰੁੱਪ ਨੂੰ ਜਾਣਕਾਰੀ ਪ੍ਰਦਾਨ ਕੀਤੀ।

 

ਹੁਣ ਤੱਕ ਕੁੱਲ 1,29,214 ਵਿਅਕਤੀ ਠੀਕ ਹੋ ਚੁੱਕੇ ਹਨ। 4,785 ਮਰੀਜ਼ ਪਿਛਲੇ 24 ਘੰਟਿਆਂ ਦੌਰਾਨ ਠੀਕ ਹੋਏ ਹਨ। ਇਸ ਨਾਲ ਕੁੱਲ ਰਿਕਵਰੀ ਦਰ 48.47 % ਹੋ ਗਈ ਹੈ। ਹੁਣ ਕੁੱਲ ਐਕਟਿਵ ਕੇਸ 1,29,917 ਹਨ।

 

ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪ੍ਰੀਤੀ ਸੂਦਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਓਐੱਸਡੀ. ਸ਼੍ਰੀ ਰਾਜੇਸ਼ ਭੂਸ਼ਨ, ਵਧੀਕ ਸਕੱਤਰ (ਸਿਹਤ) ਸ਼੍ਰੀ ਅਰਤੀ ਆਹੂਜਾ ਅਤੇ ਆਈਸੀਐੱਮਆਰ ਤੋਂ ਡਾ. ਰਮਨ ਗੰਗਾਖੇਡਕਰ ਨੇ ਮੰਤਰੀਆਂ ਦੇ ਗਰੁੱਪ ਦੀ ਬੈਠਕ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਹਿੱਸਾ ਲਿਆ। 

 

****

 

ਐੱਮਵੀ/ਐੱਸਜੀ


(Release ID: 1630567) Visitor Counter : 285